ਬਣੇ ਜਦ ਖਾਬ ਅੰਬਰ ਦਾ,ਹਵਾਵਾਂ ਦੀ ਵਫਾ ਵੇਖੀ ।
ਅਸੀਂ ਪਰਵਾਜ਼ ਤੋਂ ਪਹਿਲਾਂ,ਪਰਿੰਦੇ ਦੀ ਅਦਾ ਵੇਖੀ ।
ਜਦੋਂ ਬੱਦਲ ਨਹੀਂ ਵ੍ਹਰਦੇ, ਜਦੋਂ ਦਰਿਆ ਨਹੀਂ ਵਗਦੇ,
ਖੜੀ ਪੱਤਣ ‘ਤੇ ਬੇੜੀ ਨੂੰ, ਉਦੋਂ ਮਿਲਦੀ ਸਜ਼ਾ ਵੇਖੀ ।
ਕਦੇ ਇਤਫ਼ਾਕ ਦੋਹਾਂ ਨੂੰ, ਮਿਲਣ ਦਾ ਹੀ ਨਹੀਂ ਹੋਇਆ,
ਨਾਂ ਮੇਰੇ ਘਰ ਖੁਦਾ ਆਇਆ, ਨਾ ਮੈਂ ਉਸਦੀ ਜਗ੍ਹਾ ਵੇਖੀ।
ਖ਼ਾਮੋਸ਼ੀ ‘ਤੇ ਉਦਾਸੀ ਹੀ, ਬਣੀ ਸ਼ਬਦਾਂ ਦੀ ਅੰਗੜਾਈ,
ਜਦੋਂ ਮੈਂ ਖੋਹਲ ਕੇ ਖਿੜਕੀ, ਜ਼ਰਾ ਕਾਲੀ ਘਟਾ ਵੇਖੀ ।
ਨਂਜ਼ਰ ਫੁੱਲਾਂ ‘ਤੇ ਨਾ ਅਟਕੀ, ਨਾ ਖ਼ੁਸ਼ਬੋ ਦਾ ਅਸਰ ਹੋਇਆ,
ਜਦੋਂ ਮੈਂ ਠੋਕਰਾਂ ਖਾਂਦੀ, ਬਗੀਚੇ ਦੀ ਹਵਾ ਵੇਖੀ ।
ਕਦੇ ਪਿਸਦੀ ਹੈ ਜੋ “ਸ਼ੇਖਰ”,ਕਦੇ ਤਲੀਆਂ ਸਜਾਉਂਦੀ ਹੈ,
ਬੜੇ ਰੰਗਾ ਵਿੱਚੋਂ ਗੁਜ਼ਰੀ,ਉਮਰ ਵਾਂਗੂੰ ਹਿਨਾ ਵੇਖੀ ।
ਪਿਆਰ ਜਦ ਜਹਿਰ ਬਣ ਗਿਆ
ਮੰਨ ਤਨ ਕੌੜਾ ਜਾਪਦਾ ਸੀ
ਮੈਨੂੰ ਬੋਲਣ ਨੂੰ ਮਜਬੂਰ ਨਾ ਕਰ
ਮੇਰੇ ਬੋਲਾਂ ਚ ਕੜਵਾਹਟ ਬਾਕੀ ਹੈ
ਘਬਰਾ ਗਿਆ ਸਾਂ ਜਦ ਸਭ
ਛੱਡ ਗਏ ਸਨ
ਕਿਸੇ ਨੂੰ ਹੁਣ ਆਪਣਾ ਨਹੀ ਬਣਾਉਦਾ
ਉਹ ਘਬਰਾਹਟ ਬਾਕੀ ਹੈ
ਮੈਨੂੰ ਬੋਲਣ ਨੂੰ ਮਜਬੂਰ ਨਾ ਕਰ
ਮੇਰੇ ਬੋਲਾਂ ਚ ਕੜਵਾਹਟ ਬਾਕੀ ਹੈ
ਪਤਾ ਨਹੀ ਲੋਕ ਬੋਲਾਂ ਚ ਕੜਵਾਹਟ
ਭਰੀ ਫਿਰਦੇ ਨੇ
ਜਲ ਗਿਆ ਸਾਂ ਯਾਰਾਂ ਕੋਲੋਂ
ਰਾਖ ਬਾਕੀ ਹੈ
ਮੈਨੂੰ ਬੋਲਣ ਨੂੰ ਮਜਬੂਰ ਨਾ ਕਰ
ਮੇਰੇ ਬੋਲਾਂ ਚ ਕੜਵਾਹਟ ਬਾਕੀ ਹੈ
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਚਾਰ ਭਰਾਂਵਾਂ ਨਾਲ।
ਨਾਂ ਪਹਿਲਾਂ ਕਦੇ ਪੁੱਗੀ , ਨਾਂ ਹੁਣ ਪੁੱਗਣੀ ਏ,
ਅਣਭੋਲ ਚਿੜੀ ਦੀ ਸਾਂਝ ਕਾਲਿਆਂ ਕਾਂਵਾਂ ਨਾਲ।
ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ ,
ਫੇਰ ਸੁਰਮਾ ਪੌਣ ਦੀ ਕੀ ਲੋੜ ਸੀ .
ਕੱਲਿਆ ਬੈਠ ਕੇ ਹੀ ਜੇ ਜੀ ਲੱਗਦਾ ,
ਫੇਰ ਯਾਰ ਬਨਾਉਣ ਦੀ ਕੀ ਲੋੜ ਸੀ .
ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ ,
ਫੇਰ ਝੁਠੇ ਸੁਪਨੇ ਸਜਾਉਣ ਦੀ ਕੀ ਲੋੜ ਸੀ .
ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ ,
ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਸੁਲਘਦੇ ਸਾਹਾਂ ਵਿੱਚ ਕੋਈ ਸਰੂਰ ਭਰੋ !
ਫੁੱਲਾਂ ਵਰਗੇ ਚਿਹਰੇ ਕਿਉਂ ਮੁਰਝਾਏ ਨੇ ?
ਛੱਡਦੇ ਜਾਂਦੇ ਸਾਥ ਵੀ ਅੱਜਕਲ੍ਹ ਸਾਏ ਨੇ !
ਨਹੁੰ-ਮਾਸ ਨੂੰ ਵੱਖਰੇ ਹੋਣ ‘ਤੇ ਨਾ ਮਜ਼ਬੂਰ ਕਰੋ !
ਰਾਵ੍ਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਘਰਾਂ ‘ਚ ਝਗੜੇ ਅੱਜ-ਕੱਲ੍ਹ ਬਹੁਤੇ ਵਧ ਗਏ ਨੇ !
ਗ਼ਰਜ਼ਾਂ ਦੀ ਗ਼ਰਦਿਸ਼ ਹੇਠ ਫ਼ਰਜ਼ ਕਈ ਦਬ ਗਏ ਨੇ !
ਤੁਸੀਂ ਫ਼ਰਜ਼ਾਂ ਦੀ ਅਦਾਇਗੀ ਸਭ ਜ਼ਰੂਰ ਕਰੋ !
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਨਫ਼ਰਤ ਹੁੰਦੀ ਮਸਲੇ ਦਾ ਕੋਈ ਹੱਲ ਨਹੀਂ !
ਨਾ ਬਹਿਕੇ ਹੋਵੇ ਹੱਲ ਕੋਈ ਐਸੀ ਗੱਲ ਨਹੀਂ !
ਸਾਂਝ-ਪਿਆਰ ਦੇ ਕਿੱਸੇ ਮੁੜ ਮਸ਼ਹੂਰ ਕਰੋ !
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਨਾ ਟੁੱਟਣ ਦੇਵੋ ਰੁੱਖ਼ ਦੀ ਇੱਕ ਵੀ ਟਾਹਣੀ ਨੂੰ !
ਪੂੰਝ ਦਿਓ ਹਰ ਅੱਖ ‘ਚੋਂ ਵਗਦੇ ਪਾਣੀ ਨੂੰ !
ਸਭ ਮਿਲਕੇ ਵੱਸਣ ਐਸਾ ਕੋਈ ਦਸਤੂਰ ਕਰੋ !
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਸੁਲਘਦੇ ਸਾਹਾਂ ਵਿੱਚ ਕੋਈ ਸਰੂਰ ਭਰੋ
ਸ਼ਹਿਰ ਜੋ ਉਸਦਾ ਸੀ, ਮੇਰਾ ਕਿਓਂ ਨਹੀਂ ਹੋਇਆ
ਸ਼ਾਮ ਢਲੀ,ਰਾਤ ਗਈ, ਸਵੇਰਾ ਕਿਓਂ ਨਹੀਂ ਹੋਇਆ
ਤੁਰਦੇ ਰਹੇ ਬੇਵਜ੍ਹਾ, ਸਮੇਂ ਦੇ ਐਵੇਂ ਨਾਲ ਨਾਲ
ਇਹਨੂੰ ਬਦਲਦੇ ਥੋੜਾ, ਜੇਰਾ ਕਿਓਂ ਨਹੀਂ ਹੋਇਆ
ਵਿਹੜੇ ਦੇ ਰੁੱਖ ਦੀਆਂ ਫਿਰ ਉਦਾਸ ਟਹਿਣੀਆਂ
ਇਹਨਾਂ ਤੇ ਪੰਛੀਆਂ ਦਾ, ਬਸੇਰਾ ਕਿਓਂ ਨਹੀਂ ਹੋਇਆ
ਤਲੀਆਂ ਤੇ ਟਿਕਾਈ ਫਿਰਦੇ ਹਾਂ, ਕੁਝ ਬਾਲ ਕੇ ਦੀਵੇ
ਨਸੀਬਾਂ ਵਿਚ ਇਹਨਾਂ ਦੇ, ਬਨੇਰਾ ਕਿਓਂ ਨਹੀ ਹੋਇਆ
ਇਹ ਜੋ ਭੁੱਲੀ ਭਟਕੀ ਫਿਰਦੀ, ਜਵਾਨੀ ਸੜਕਾਂ ਤੇ
ਕਿਤੇ ਸੇਧਾਂ ਜੋ ਦੇ ਦਿੰਦਾ, ਵਡੇਰਾ ਕਿਓਂ ਨਹੀਂ ਹੋਇਆ
ਕਿੰਨੀ ਦੇਰ ਤੋਂ ਕਿਰਤੀ ਨੇ ਥੱਕੇ, ਮਿਹਨਤਾਂ ਕਰਦੇ
ਪੱਲੇ ਰਿਜ਼ਕ ਉਹਨਾਂ ਦੇ ,ਬਥੇਰਾ ਕਿਓਂ ਨਹੀਂ ਹੋਇਆ
ਜੇ ਮਿੱਥੀ ਹੈ, ਤੂੰ ਮੰਜਿ਼ਲ, ਤਾਂ ਪੱਕਾ ਇਰਾਦਾ ਕਰ ਲੈ,
ਪਹਿਲਾਂ, ਸੋਚ-ਸਮਝ, ਫਿਰ ਰਸਤੇ ਉੱਤੇ ਪਹਿਲਾ ਪੈਰ ਧਰ ਲੈ।
ਰਸਤਾ ਡਾਢਾ ਮੁਸੀਬਤਾਂ ਵੀ ਭਾਵੇਂ ਆਈ ਜਾਵਣ,
ਨਾ ਹਿੱਲੀ, ਨਾ ਮੁੜੀ ਤੂੰ, ਵਾਂਗ ਪਰਬਤ ਦੇ ਖੜ੍ਹ ਲੈ।
ਜਿੰਨੀਆਂ ਮੁਸੀਬਤਾਂ, ਜਿੱਤ ਵੀ ਉਨੀ ਵੱਡੀ ਹੁੰਦੀ,
ਤੂੰ ਔਕੜਾਂ ਦੀ ਪੌੜ੍ਹੀ ਹੱਸ-ਹੱਸ ਕੇ ਚੜ੍ਹ ਲੈ।
ਤੂੰ ਵੜ੍ਹਿਆਂ, ਵਿੱਚ ਮੈਦਾਨ ਦੇ ਨਾ ਪਿੱਠ ਵਿਖ਼ਾਵੀਂ,
ਤੂੰ ਕਰ ਦੁਸ਼ਮਣ ਦੇ ਵਾਰ ਅਤੇ ਉਦ੍ਹੇ ਵੀ ਜ਼ਰ ਲੈ।
ਜਦ ਤੱਕ ਮੰਜਿ਼ਲ ਮਿਲੇ ਨਾ, ਤੂੰ ਬੱਸ ਵੱਧਦਾ ਜਾਵੀਂ,
ਸੋਚ ਮੰਜਿ਼ਲ ਪਈ ਉਡੀਕਦੀ, ਤੂੰ ਕੁਝ ਨੀਂਦ-ਚੈਨ ਵੀ ਹਰ ਲੈ।
ਤੂੰ ਕਰ ਹਿੰਮਤ ਐਸੀ, ਕਾਇਮ ਮਿਸਾਲ ਹੱ ਜਾਏ,
ਤੂੰ ਕਰ ਵੱਡਾ ਜੇ਼ਰਾ, ਨਾਲ ਹੋਣੀ ਦੇ ਲੜ੍ਹ ਲੈ
ਜਿੰਦਗੀ ਨੂੰ ਚਲ ਪੂਰਾ ਕਰੀੲੈ ।
ਖੁਸ਼ੀਆਂ, ਝੋਲੀ ਗ਼ਮ ਵੀ ਭਰੀੲੈ।
ਰਿਸ਼ਤਾ ਜਿਸ ਨਾਲ ਸਾਡਾ ਗੂੜ੍ਹਾ,
ਕਾਹਨੂੰ ਉਸ ਦੀ ਜਿੱਤ ਨਾ ਜਰੀੲੈ ।
ਦੁੱਖ ਵੇਲੇ ਖੁੱਲ ਚੀਕਾਂ ਮਾਰੀੲੈ,
ਖੁ਼ਸ਼ੀਆਂ ਦੇ ਪਲ ਹੰਝੂੰ ਭਰੀੲੈ।
ਉਪਰਾ ਹਾਸਾ ਬੁੱਲੀਂ ਭਾਵੇਂ ,
ਸਰ ਗਮਾਂ ਦੇ ਗਹਿਰੇ ਤਰੀੲੈ।
ਭਾਵੇਂ ਦੁਨੀਆ ਖ਼ਾਬਾਂ ਜਿਹੀ ਨਹੀਂ,
ਮੋਹਨ ਕਲਾਵੇ ਫਿਰ ਵੀ ਭਰੀੲੈ।
ਚੁਰਾਸੀ ਦਾ ਪੰਜਾਬ ***

ਅੱਜ ਰੋਂਦੀ ਅੱਖ ਪੰਜਾਬ ਦੀ
ਅੱਜ ਰੱਤ ਭਰੇ ਦਰਿਆ
ਅੱਜ ਮਾਂਵਾਂ ਪਾਵਣ ਕੀਰਨੇ
ਅੱਜ ਬਾਪੂ ਮਾਰੇ ਧਾ
ਅੱਜ ਅੱਖਾਂ ਦੇ ਵਿੱਚ ਅੱਥਰੂ
ਅੱਜ ਬਲ੍ਹਦਾ ਦਿਸੇ ਸਿਵਾ
ਅੱਜ ਧੱਬੇ ਲੱਗੇ ਪੱਗ ਤੇ
ਅੱਜ ਦਿਨੇ ਹਨ੍ਹੇਰ ਪਿਆ
ਅੱਜ ਚੂੜੇ ਭੰਨਣ ਸੁਹਾਗੱਣਾਂ
ਅੱਜ ਬਾਲ ਰਹੇ ਕੁਰਲਾੱ
ਅੱਜ ਕੰਨੀ ਪੈਂਦੀਆਂ ਚਾਂਗਰਾਂ
ਅੱਜ ਕੰਬਦਾ ਹੈ ਹਿਰਦਾ
ਅੱਜ ਪਿੰਡਾਂ ਵਿੱਚ ਉਜਾੜ ਹੈ
ਅੱਜ ਖਾਲੀ ਦਿਸਦੇ ਰਾਹ
ਅੱਜ ਪੰਛੀਆਂ ਪਾਏ ਆਲਣੇ
ਅੱਜ ਘਰਾਂ ਚ ਨਾ ਦੀਵਾ
ਅੱਜ ਕੋਠੇ ਕਾਂ ਨਾ ਬੋਲਦੇ
ਅੱਜ ਸੁੰਨਾ ਹੈ ਵੇਹੜਾ
ਅੱਜ ਸੱਥਾਂ ਵਿੱਚ ਨਾ ਰੌਂਣਕਾਂ
ਅੱਜ ਤ੍ਰਿੰਝਣ ਲਾ ਪਤਾ
ਅੱਜ ਗਭਰੂ ਭੱਲੇ ਭੰਗੜੇ
ਅੱਜ ਗਿੱਧਾ ਵਿਸਰ ਗਿਆ
ਅੱਜ ਦੁੱਖ ਹੋਏ ਹਰਿਆਵਲੇ
ਅੱਜ ਸੁੱਖ ਗਏ ਕੁਮਲਾੱ
ਅੱਜ ਧੀਆਂ ਘਰੀਂ ਕੰਵਾਰੀਆਂ
ਅੱਜ ਗਭਰੂ ਨਜ਼ਰ ਨਾ ਆ
ਅੱਜ ਦਾਦਾ ਦਾਦੀ ਤੜਫਦੇ
ਅੱਜ ਮਾਂ ਪਿਓ ਫਿਕਰ ਪਿਆ
ਅੱਜ ਸਾਹ ਨਾ ਆਵੇ ਸੁੱਖ ਦਾ
ਅੱਜ ਜ਼ੈਹਰ ਹੈ ਵਿੱਚ ਹਵਾ
ਅੱਜ ਅੱਖਾਂ ਵਿੱਚ ਨਾ ਸੁਪਨੇ
ਅੱਜ ਸੀਨੇ ਵਿੱਚ ਨਾ ਚਾਅ
ਅੱਜ ਛਾਂਵਾਂ ਵਿੱਚ ਨਾ ਠੰਡਕਾਂ
ਅੱਜ ਧੁੱਪਾਂ ਵਿੱਚ ਨਾ ਤਾਅ
ਅੱਜ ਫੁੱਲ ਕੰਵਲ ਦੇ ਰੁਲਦੇ
ਅੱਜ ਹੀਰੇ ਕਉਡਾਂ ਦੇ ਭਾਅ
ਲੋਕਾਂ ਦਾ ਕੀ ਕਰੀਏ ਅਤੇ ਇਸ ਜੱਗ ਦਾ ਕੀ ਕਰੀਏ
ਸੀਨੇ ਅੰਦਰ ਧੁਖਦੀ ਜੋ,ਉਸ ਅੱਗ ਦਾ ਕੀ ਕਰੀਏ
ਹਰ ਪਲ ਸੁਪਨੇ ਲੈਂਦਾ ਪੰਛੀ ਵਾਂਕਣ ਉੱਡਣ ਦੇ
ਆਖੇ ਨਹੀਂ ਲੱਗਦਾ ਦਿਲ,ਲਾਈਲੱਗ ਦਾ ਕੀ ਕਰੀਏ
ਸਭ ਰੱਬ ਦਾ ਦਿੱਤਾ ਤੇਰੇ ਕੋਲ, ਕਿਸੇ ਗੱਲ ਦਾ ਨਾ ਹੰਕਾਰ ਰੱਖ਼ੀ,
ਸਮਾਂ ਆਣ ਤੇ ਆਖ਼ਰ ਮੁੱਕ ਜਾਣਾ, ਸਦਾ ਬੁੱਤ ਨਹੀਂ ਰਹਿਣਾ ਯਾਦ ਰੱਖ਼ੀ
ਕਦੀ ਨੇੜੇ ਹੋ ਕੇ ਬੈਠਾ ਫੇਰ ਵੀ ਦੂਰੀ ਰਹਿ ਜਾਂਦੀ ਏ...
ੳਹਦੀ ਮੇਰੀ ਪਿਆਰ ਵਾਲੀ ਗਜ਼ਲ ਅਧੂਰੀ ਰਹਿ ਜਾਂਦੀ ਏ...
ਇਧਰ-ਉਧਰ ਦੀਆਂ ਗੱਲਾਂ ਵਿੱਚ ਸਾਰਾ ਸਮਾ ਵਿਹਲਾ ਲੰਗ ਜਾਂਦਾ ਏ..
ਕਹਿਣ ਗਏ ਸਾਂ ਜਹਿੜੀ ਗੱਲ ਓਹ ਗੱਲ ਅਧੂਰੀ ਰਹਿ ਜਾਂਦੀ ਏ...
ਲੋਕਾਂ ਲਈ ਮੈਂ ਝੱਲ ਵਲੱਲੀ
ਮਾਂ ਪਿਓ ਲਈ ਮੈਂ ਸੋਗਣ
ਵੈਦ ਹਕੀਮਾਂ ਨੱਬਜ ਟਟੋਲੀ
ਕਹਿਣ ਬੁਧੀ ਦੀ ਰੋਗਣ
ਅਸਲ ਵਿਚ ਮੈਂ ਇਸ਼ਕੇ ਡੰਗੀ
ਮੈਂ ਰਾਝੇਂ ਦੀ ਜੋਗਣ
ਅਖਾਂ ਵਿੱਚ ਕੋਈ ਨੂਰ ਇਲਾਹੀ
ਗਲ ਵਿਚ ਲਮਕਣ ਵਾਲ ਵੇ
ਮੈਂ ਕੀ ਕਰ ਬੈਠੀ ਹਾਲ ਵੇ♥ღ♥
ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ,ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ ,ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ,ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,ਨਾ ਫ਼ੁੱਲ ਕਿਸੇ ਨੇ ਧਰਨਾ..
ਕੰਡਿਆਂ ਚੋ ਖੁਸ਼ਬੂ ਦਾ ਖਿਆਲ ਬੜਾ ਔਖਾ ਏ|
ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਔਖਾ ਏ|

ਥੋਹਰ ਤੇ ਉੱਗੇ ਫੁੱਲ ਵਾਂਗ ਹੈ ਜਿੰਦਗੀ,
ਮੇਰੇ ਲਈ ਜਿਉਣ ਦਾ ਖਿਆਲ ਬੜਾ ਔਖਾ ਏ|

ਕੁਝ ਪਲ ਦੇ ਵਿੱਚ ਹੈ ਡੇਰ ਹੋ ਜਾਣੀ,
ਕਿਸੇ ਲਾਸ਼ ਤੋ ਪੁੱਛਣਾ ਹਾਲ ਬੜਾ ਔਖਾ ਏ|

ਕਿਸੇ ਰੁੱਖ ਲਈ ਪਤਝੜ ਦੇ ਦਿਨ ਬੜੇ ਸੁੱਨੇ,
ਜਿਵੇ ਮੇਰੇ ਲਈ ਵਿਛੋੜੇ ਦਾ ਓਹ ਸਾਲ ਬੜਾ ਔਖਾ ਏ|

ਮੌਤ ਤੇ ਜਿੰਦ੍ਗੀ ਚ ਬਸ ਐਨਾ ਕੁ ਫਾਸਲਾ,
ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਬੜਾ ਔਖਾ ਏ
.ਸੌਖੀ ਇਸ਼ਕ ਦੀ ਬਾਜ਼ੀ ਨਹੀ,ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ
ਰੱਬਾ ਇਹ ਮੇਰੀ ਅਰਜ਼ ਮਨਜ਼ੂਰ ਕਰੀਂ,
ਆਪਣੇ ਚਰਨਾ ਤੌਂ ਨਾ ਦੂਰ ਕਰੀਂ।
ਭਾਵੇਂ ਲੱਖ ਦੌਲਤ-ਸੌਹਰਤ ਸਨਮਾਨ ਦੇਈਂ,
ਸਾਰੇ ਜੱਗ ਵਿੱਚ ਭਾਵੇਂ ਮਸ਼ਹੂਰ ਕਰੀਂ।
ਤੇਰੇ ਦਰ ਤੇ ਮੈਂ ਸਿਰ ਝੁਕਾਂਦਾ ਰਹਾਂ,
ਨਾ ਮੇਰੇ ਦਿਲ ਵਿੱਚ ਪੈਦਾ ਗਰੂਰ ਕਰੀਂ।
ਤੇਰੇ ਹੁੰਦਿਆਂ ਮੈਨੂੰ ਡਰ ਕਾਹਦਾ ?,
ਦੁੱਖ-ਦਰਦ ਵੀ ਭਾਵੇਂ ਜ਼ਰੂਰ ਕਰੀਂ।
ਰੱਬਾ, ਤੇਰੀ ਹੱਥੀਂ ਸਭ ਕੁੱਝ ਸੋਂਪ ਦਿੱਤਾ,
ਤੂੰ ਸਾਂਭ ਜਾਂ ਭਾਵੇਂ ਚੂਰ-ਚੂਰ ਕਰੀਂ।
ਪਰ, ਹਰ ਇੱਕ ਦੇ ਕੰਮ ਮੈਂ ਆਉਂਦਾ ਰਹਾਂ,
ਇਹ ਮੇਰੇ ਦਿਲ ਵਿੱਚ ਕਾਇਮ ਸਰੂਰ ਕਰੀਂ