ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ।
ਮਿਲਕੇ ਬੈਠਿਆਂ ਹੀ ਯਾਰਾ ਨਿਬੇੜੇ ਹੋਣਗੇ।
ਅੱਜ ਕੱਲਾ ਹਾਂ ਰੋਹੀ ਦੇ ਰੁੱਖ ਵਾਂਗ ਭਾਵੇਂ,
ਦਿਨ ਫਿਰਨਗੇ ਕਦੇ ਯਾਰ ਬਥੇਰੇ ਹੋਣਗੇ ।
ਜਨਤਾ ਲੁੱਟ ਨੂੰ ਸਹੇਗੀ ਕਿੰਨਾ ਕੁ ਚਿਰ,
ਛੇਤੀ ਹੀ ਚਿੜੀਆ ਨੇ ਬਾਜ ਘੇਰੇ ਹੋਣਗੇ।
ਜਖ਼ਮ ਹਾਦਸੇ ਦੇ ਭਰੇ ਨਹੀਂ ਹਰੇ ਨੇ ਅਜੇ
ਲਗਦੈ ਹਰ ਸਾਲ ਕਿਸੇ ਨੇ ਉਚੇੜੇ ਹੋਣਗੇ।
ਰਾਤ ਨੂੰ ਗੁਮਾਨ ਜੋ ਆਪਣੀ ਸਿਆਹੀ ਦਾ
ਟੁੱਟ ਜਾਵੇਗਾ ਜਦੋਂ ਸੋਨ ਸਵੇਰੇ ਹੋਣਗੇ
ਮੈਂ ਖੁਦ ਨਹੀਂ ਕੀਤੀ ਵਫਾ ਕਿਸੇ ਨਾਲ।
ਪਰ ਹੋਰਾਂ ਤੋਂ ਰਿਹਾਂ ਹਾਂ ਵਫਾਦਾਰੀ ਭਾਲ।
ਕੰਨ ਪੜਵਾ ਕੇ ਰਾਝਾਂ ਨਹੀਂ ਕੋਈ ਬਣ ਜਾਂਦਾ,
ਔਖਾ ਬੜਾ ਹੈ ਵੱਗ ਚਰਾਉਣਾ ਬਾਰਾਂ ਸਾਲ।
ਇਹ ਤਾਂ ਸਬ ਸਾਡੇ ਮਾਸ ਖਾਣ ਦੇ ਬਹਾਨੇ,
ਗਊ ਬੱਕਰਾ ਨਾ ਜਾਣੇ ਕੀ ਝਟਕਾ ਹਲਾਲ।
ਉਸ ਰੱਬ ਨੇ ਤਾਂ ਸਬ ਨੂੰ ਸੀ ਬੰਦੇ ਬਣਾਇਆ,
ਅਸੀਂ ਖੁਦ ਬਣ ਬੇਠੈ ਰਾਮ,ਸਿੰਘ ਤੇ ਜ਼ਮਾਲ।
ਕੁੱਤੀ ਸ਼ਰੇਆਮ ਚੋਰਾਂ ਤੋਂ ਰਿਸ਼ਵਤ ਪਈ ਖਾਂਦੀ,
ਦੱਸੋ ਰਾਤ ਨੂੰ ਉਹ ਭੌਕੂਂ ਹੁਣ ਕਿਹੜੇ ਮੂੰਹ ਨਾਲ।
ਇੱਕ ਕਤਰਾ ਵੀ ਉਤੱਰੀ ਨਾ ਮੈਲ ਮੇਰੇ ਮਨ ਤੋਂ,
ਮਾਲਾ ਫੇਰਦੇ ਨੂੰ ਹੋਗੇ ਨੇ ਮੇਨੂੰ ਕਈ ਸਾਲ
ਦਿਲਾਂ ਵਿੱਚ ਦੂਰੀਆਂ ਜੇਕਰ ਹੋਠੀਂ ਮੁਸਕਾਨ ਕੀ ਕਰੀਏ?
ਖੁਦ ਵਿਚ ਗੁੰਮ ਗਏ ਖੁਦ ਦੀ ਭਲਾ ਪਹਿਚਾਣ ਕੀ ਕਰੀਏ?
ਰੁਖ ਹਾਂ ਲਰਜਦਾ ਹਾਂ ਝੂਲਦਾ ਹਾਂ ਮੇਰੀ ਸ਼ਾਨ ਵੱਖਰੀ ਹੈ ?
ਮਿੱਟੀ ਤੋਂ ਲਈ ਖੁਦਾਈ ਪਰ ਜੜ੍ਹਾਂ ਦਾ ਮਾਨ ਕੀ ਕਰੀਏ?
ਗਰੀਬੀ ਤੇ ਫਟੇਹਾਲੀ, ਮਲੰਗੀ ਬਾਦਸ਼ਾਹੀ ਸਾਡੀ,
ਕਾਹਨਾ ਰੰਗ ਮਹਿਲਾਂ ਦੀ ਤੇਰੀ ਸੌਗਾਤ ਕੀ ਕਰੀਏ?
ਹੁਸਨ ਓ ਜਲਾਲ ਦੇ ਤੇਰੇ ਵਪਾਰੀ ਬਹੁਤ ਬੈਠੇ ਹਨ,
ਬਜਾਰ ਇਸ਼ਕ ਦਾ ਲੱਗਾ ਮੇਰੇ ਜ਼ਜ਼ਬਾਤ ਕੀ ਕਰੀਏ?
ਆਈ ਬਹਾਰ ਤੇ ਉਹੀ ਨੇ ਸਾਥੋਂ ਦੂਰ ਜਾ ਬੈਠੇ,
ਹਾਏ ਕੀ ਮਿਲ਼ਨ ਰੁੱਤ ਕਰੀਏ ਮਿਲਨ ਦੀ ਰਾਤ ਕੀ ਕਰੀਏ?
ਇਹ ਖੰਡਰ ਹਨ ਖਾਮੋਸ਼ੀ ਦੇ ਕਿਸੇ ਨਹੀਂ ਥਿਰਕਣਾ ਏਥੇ,
ਕਿਸੇ ਨਾ ਕੰਮ ਤੇਰਾ ਰਾਗ ਤੇਰੇ ਇਹ ਸਾਜ ਕੀ ਕਰੀਏ?
ਉਹ ਕਹਿੰਦੀ ਆ ਜਾ ਨਿੱਤਰ ਕੇ ਜੇ ਤੇਰੀ ਜੇਬ ਵਿੱਚ ਦਮ ਹੈ,
ਕੀ ਫੂਕਣਾ ਮੈਂ ਸ਼ਿਅਰਾਂ ਨੂੰ ਤੇਰੀ ਇਹ ਬਾਤ ਕੀ ਕਰੀਏ?
ਜੱਟ ਮੂੜ੍ਹ ਹੈ ਔਲ਼ਖ ਉਡਾਰੀ ਹੈ ਨਈਂ ਸ਼ਿਅਰਾਂ ਵਿੱਚ,
ਗ਼ਜ਼ਲ ਵਿਧਾਨ ਨਈਂ ਸਿਖਿਆ ਗ਼ਜ਼ਲ ਦਾ ਘਾਤ ਕੀ ਕਰੀਏ?
ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਜ਼ਾਰੀਂ ਇਨਸਾਨ ਵਿਕ ਰਹੇ ਨੇ।
ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ
ਇਸ ਸ਼ਹਿਰ ਵਿਚ ਮਸੀਹਾ, ਲੁਕਮਾਨ ਵਿਕ ਰਹੇ ਨੇ।
ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।
ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ
ਏਥੇ ਗਲੀ ਗਲੀ ਵਿਚ ਭਗਵਾਨ ਵਿਕ ਰਹੇ ਨੇ।
ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ
ਚਾਂਦੀ ਦੇ ਪੰਨਿਆਂ ‘ਤੇ ਵਿਦਵਾਨ ਵਿਕ ਰਹੇ ਨੇ।
ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ ‘ਮਾਨ’ ਕੀ ਕੀ
ਥਾਂ ਥਾਂ ਟਕੇ ਟਕੇ ਵਿਚ ਧਨਵਾਨ ਵਿਕ ਰਹੇ ਨੇ।
ਮੈਂ ਭਲੇ ਬੁਰੇ ਨੂੰ ਚੰਗੀ ਤਰਾਂ ਪਛਾਣਦਾ ਹਾਂ।
ਝੁਕਣਾ ਵੀ ਆਉਂਦਾ ਝੁਕਾਉਣਾ ਵੀ ਜਾਣਦਾ ਹਾਂ।
ਮੈਂ ਦੁੱਖਾਂ ਦੀ ਧੁੱਪ ਵਿਚ ਹਾਂ ਏਨਾ ਕੁ ਸੜਿਆ,
ਕਿ ਕਮਰੇ ਦੇ ਅੰਦਰ ਵੀ ਛਤਰੀ ਤਾਣਦਾ ਹਾਂ।
ਜਿੰਨਾ ਤੂੰ ਸਮਝਦੈਂ ਮੈਂ ਇੰਨਾ ਵੀ ਨਹੀਂ ਭੋਲਾ,
ਮੈਂ ਸ਼ੀਸ਼ੇ ਤੇ ਪੱਥਰ ਵਿਚ ਫਰਕ ਜਾਣਦਾ ਹਾਂ।
ਮੈਂ ਬੱਦਲਾਂ ਦੇ ਵਾਂਗੂ ਫੋਕਾ ਨਹੀਂ ਗੱਜਦਾ,
ਮੈਂ ਕਰਕੇ ਵਿਖਾਂਦਾ ਜੋ ਦਿਲ ‘ਚ ਠਾਣਦਾ ਹਾਂ।
ਅਜੇ ਨਹੀਂ ਮੌਕਾ ਆਉਣ ਤੇ ਦੱਸਾਂਗਾ ਤੈਨੂੰ,
ਮੈਂ ਤੇਰੇ ਹਰ ਸਵਾਲ ਦਾ ਜਵਾਬ ਜਾਣਦਾ ਹਾਂ।
ਉਹ ਐਸਾ ਗਵਾਚਾ ਮੁੜ ਮਿਲਿਆ ਨਾ ਮੈਨੂੰ,
ਮੈਂ ਅੱਜ ਵੀ ਉਹਨਾਂ ਗਲੀਆਂ ਦੀ ਖਾਕ ਛਾਣਦਾ ਹਾਂ।
ਨਾ ਗਰਮੀ ਨੂੰ ਕੋਸਾਂ ਨਾ ਸਰਦੀ ਨੂੰ ਨਿੰਦਾਂ,
ਮੈਂ ਕੁਦਰਤ ਦੇ ਸਾਰੇ ਹੀ ਰੰਗ ਮਾਣਦਾ ਹਾਂ
ਹਰਿਕ ਬੰਦੇ ਦੇ ਹਿੱਸੇ ਸੁਰਖ ਰੰਗ ਨਹੀਂ ਹੁੰਦੇ
ਔਖੇ ਸਮੇਂ ਹਮੇਸ਼ਾ ਮਿੱਤਰ ਸੰਗ ਨਹੀਂ ਹੁੰਦੇ
ਪਹਿਲਾ ਪਹਿਲਾ ਪਿਆਰ ਕਦੇ ਵੀ ਭੁੱਲਦਾ ਨਹੀਂ
ਲੱਖ ਵੱਸੋ ਪ੍ਰਦੇਸ ਇਹ ਰਿਸ਼ਤੇ ਭੰਗ ਨਹੀਂ ਹੁੰਦੇ
ਹਾਸਿਲ ਕਰੀਏ ਗਿਆਨ ਕੋਈ ਸੀਮਾ ਨਹੀਂ
ਚਾਨਣ ਵੰਡਣ ਵਾਲੇ ਕਦੇ ਵੀ ਨੰਗ ਨਹੀਂ ਹੁੰਦੇ
ਆਪਣਿਆਂ ਦਾ ਮੋਹ ਹੀ ਸਦਾ ਸਤਾਉਂਦਾ ਹੈ
ਪੰਛੀ ਤੇ ਪ੍ਰਦੇਸੀ ਤਾਹੀਓਂ ਤੰਗ ਨਹੀਂ ਹੁੰਦੇ
ਵਿਰਲਾ ਕੋਈ ਤਾਜ ਪਹਿਨਦਾ ਕੰਡਿਆਂ ਦਾ
ਐਰੇ ਗੈਰੇ ਬੰਦੇ ਤਾਂ ਸੂਲੀ ਟੰਗ ਨਹੀਂ ਹੁੰਦੇ
ਸਭ ਦੀ ਵੱਖਰੀ ਤੋਰ ਨਿਰਾਲਾ ਜੀਵਨ ਹੈ
ਇਕੋ ਵਰਗੇ ਸਭ ਲੋਕਾਂ ਦੇ ਢੰਗ ਨਹੀਂ ਹੁੰਦੇ
ਦੁਨੀਆਂ ਦੀ ਇਹ ਮੰਡੀ ਨਿਰਾ ਬਰੂਦ ਜਿਹਾ
ਉਸ ਧਰਤੀ ਤੇ ਚੱਲੀਏ ਜਿਥੇ ਜੰਗ ਨਹੀਂ ਹੁੰਦੇ
ਮਤਲਬਾ ਦੀ ਨੀਂਹ ਤੇ ਉੱਸਰੇ, ਮੈਂ ਯਾਰਾਨੇ ਵੇਖ ਲਏ।
ਜਾਨੋ ਵੱਧ ਪਿਆਰੇ ਆਪਣੇ, ਹੁੰਦੇ ਬੇਗਾਨੇ ਵੇਖ ਲਏ।
ਅੱਖ ਖੁਂਲੀ ਤੇ ਛੱਡਗੇ, ਸੁਪਨੇ ‘ਚ ਜਿੰਨਾ ਬਾਂਹ ਫੜੀ,
ਸੁਪਨੇ ਤਾਂ ਸੁਪਨੇ ਦੋਸਤੋ, ਮੈਂ ਵਿਚ ਜ਼ਮਾਨੇ ਵੇਖ ਲਏ।
ਮੈਨੂੰ ਪਤਾ ਮੇਰੀ ਗੱਲ ਦਾ,ਕਰਨਾ ਨਹੀਂ ਤੁਸਾਂ ਯਕੀਨ,
ਮੈਂ ਸਂਜਨਾਂ ਦੀ ਮੌਤ ਤੇ, ਗਾਉਂਦੇ ਤਰਾਨੇ ਵੇਖ ਲਏ।
ਏਸ ਤੋਂ ਵੱਧ ਹੋਰ ਕੀ,ਦੱਸੋ ਕਰੂ ਤਰੱਕੀ ਆਦਮੀ,
ਬਿਨਾ ਕਿਸੇ ਹਥਿਆਰ ਦੇ,ਲਾਉਂਦੇ ਨਿਸ਼ਾਨੇ ਵੇਖ ਲਏ।
ਕਰਦੇ ਸੀ ਦਾਅਵੇ ਨਿੱਤ ਜੋ,ਸਿਰਾਂ ਨਾਲ ਨਿਭਾਉਣ ਦੇ,
ਮੈਨੂੰ ਫਸਾ ਕੇ ਜ਼ਾਲ ਵਿਚ, ਕਰਦੇ ਬਹਾਨੇ ਵੇਖ ਲਏ।
ਮੈਅ ਨੂੰ ਕੀ ਹੋ ਗਿਆ, ਮੈਨੂੰ ਨਹੀਂ ਹੁੰਦਾ ਨਸ਼ਾ,
ਏਧਰ ਓਧਰ ਘੁੰਮ ਕੇ, ਮੈਂ ਕਈ ਮੈਖਾਨੇ ਵੇਖ ਲਏ।
ਦੁਨੀਆ ਭਰ ਦੇ ਸਾਰੇ ਐਬ, ਮੇਰੇ ਵਿਚ ਮੌਜ਼ੂਦ ਨੇ,
ਸੋਟਾ ਪੀੜੀ ਥੱਲੇ ਫੇਰ ਕੇ, ਆਪਣੇ ਤਹਿਖਾਨੇ ਵੇਖ ਲਏ।
ਖੂਨ ਪਾਣੀ ਹੋ ਗਿਆ, ਨਾਤਾ ਨਾ ਕੋਈ ਰਹਿ ਗਿਆ,
ਪੈਸੇ ਨਾਲ ਰਿਸ਼ਤੇ ਤੋਲਦੇ,ਮੈਂ ਨਵੇਂ ਪੈਮਾਨੇ ਵੇਖ ਲਏ
ਦੇਗਾਂ ਦੇ ਵਿਚ ਸੱਚ ਉਬਾਲੇ ਜਾਂਦੇ ਨੇ।
ਚਾਨਣ ਦੇ ਵਿਚ ਦੀਪਕ ਬਾਲੇ ਜਾਂਦੇ ਨੇ।
ਉਗਣਾ ਨਹੀਂ ਹੈ ਉੱਥੇ ਬੀਜ ਮੁਹੱਬਤ ਦਾ,
ਜੇਸ ਜਗ੍ਹਾ ‘ਤੇ ਸਿੱਕੇ ਢਾਲੇ ਜਾਂਦੇ ਨੇ।
ਕੈਸੀ ਦੁਨਅੀਦਾਰੀ ਜਿੱਥੇ ਲਾ ਕੇ ਵੀ,
ਇਕ ਦੂਜੇ ਦੇ ਐਬ ਉਛਾਲੇ ਜਾਂਦੇ ਨੇ।
ਆਪਣੇਪਣ ਦੀ ਇਹ ਬੁੱਕਲ ਵੀ ਕੈਸੀ ਹੈ,
ਜਿਸ ਦੇ ਵਿਚ ਹੁਣ ਨਾਗ ਹੀ ਪਾਲੇ ਜਾਂਦੇ ਨੇ।
ਕਿੰਨੇ ਲੰਬੇ ਹੱਥ ਨੇ ਏਸ ਹਨ੍ਹੇਰੇ ਦੇ,
ਕਿੰਨੇ ਚਾਨਣ ਰੋਜ਼ ਉਧਾਲੇ ਜਾਂਦੇ ਨੇ।
ਕਿੱਡਾ ਵੱਡਾ ਜਿਗਰਾ ਦਿੱਤਾ ਬੰਦੇ ਨੂੰ,
ਕਿੰਨੇ ਦੁਖੜੇ ਇਸ ਵਿਚ ਪਾਲੇ ਜਾਂਦੇ ਨੇ।
ਮੋਇਆਂ ਨੂੰ ਨਹੀਂ ਜੁੜਨਾ ਬਾਲਣ ਏਸ ਲਈ,
ਜਿਊਂਦੇ ਜੀ ਹੀ ਬੰਦੇ ਜਾਲੇ ਜਾਂਦੇ ਨੇ
ਜਦ ਤੋਂ ਮੱਥਾ ਲਾਇਆ ਏ ਮੈਂ ਜ਼ਬਰਾਂ ਨਾਲ।
ਉਦੋਂ ਤੋਂ ਹੀ ਟੁੱਟ ਗਈ ਯਾਰੀ ਸਬਰਾਂ ਨਾਲ।
ਮੌਤ ਦੀ ਜੁੱਤੀ ਪੈਰੀਂ ਪਾਈ ਫਿਰਦਾ ਹਾਂ,
ਖੌਰੇ ਕਾਹਤੋਂ ਮੋਹ ਏ ਮੈਨੂੰ ਕਬਰਾਂ ਨਾਲ।
ਉੱਠ ਸਵੇਰੇ ਚਾਂਈ ਚਾਂਈ ਪੜਦਾ ਹਾਂ,
ਰੂਹ ਧੁਆਂਖੀ ਜਾਂਦੀ ਮੇਰੀ ਖਬਰਾਂ ਨਾਲ।
ਹਰ ਬੰਦੇ ਦੇ ਅੰਦਰ ਲਾਵਾ ਫੱਟਦਾ ਏ,
ਭਰ ਜਾਂਦਾ ਏ ਜਦੋਂ ਪਿਆਲਾ ਸਬਰਾਂ ਨਾਲ।
ਹੋਰ ਕਿਸੇ ਨੂੰ ਦੇਈਂ ਡਰਾਵੇ ਮਾਰਨ ਦੇ,
‘ਬਰਾੜ’ ਦੀ ਸਾਂਝੀ ਕੰਧ ਏ ਕਬਰਾਂ ਨਾਲ।
ਹੌਸਲਾ ਵੀ ਕਰ,ਕੰਮ ਲੈ ਸਬਰ ਤੋ,
ਐਵੇ ਨਾ ਡਰ ਯਾਰਾ ਦੇ ਜ਼ਬਰ ਤੋ।
ਹਾਲ ਬੇ-ਹਾਲ ਲੈ ਕੱਟ ਜ਼ਿੰਦਗੀ,
ਕਰਾ ਨਾ ਅਹਿਸਾਨ ਉਸ ਬੇਕਦਰ ਤੋ।
ਰਾਹੀ ਰੁਕਿਆ ਮੰਜ਼ਿਲ ਦੇ ਨੇੜ ਆ ਕੇ,
ਲੱਗਦਾ ਕਾਫ਼ੀ ਥੱਕ ਗਿਆ ਏ ਸਫ਼ਰ ਤੋ।
ਤੁਰਨ ਵੇਲੇ ਦੀ ਖੁਸ਼ਕ ਅੱਖ ਦੱਸਦੀ ਏ,
ਕਿ ਸੀ ਕਿੰਨਾ ਤੰਗ ਉਹ ਇਸ ਘਰ ਤੋ।
ਹੋਇਆ ਸ਼ਿਕਾਰ ਫੁੱਲ ਕਿਸੇ ਆਪਣੇ ਦਾ,
ਜੋ ਡਿੱਗਦੇ ਪਏ ਹੰਝੂ ਉਸਦੀ ਲਗਰ ਤੋ।
ਫੁੱਲਾ ਭਰਿਆ ਬਾਗ ਮੈ ਆਪ ਛੱਡਿਆ,
ਸੂਲਾ ਦੇਖ ਮੈ ਡਰਾ ਕਿਉ ਹਸ਼ਰ ਤੋ।
ਜਿਸ ਦਿਨ ਉਹ ਮੈਥੋ ਜ਼ੁਦਾ ਹੋਇਆ,
ਥੋੜ੍ਹੀ ਦੂਰੀ ਹੀ ਰਹੀ ਸੀ ਕਬਰ ਤੋ।
ਸੰਧੂ ਸੱਚ ਜਾਣੀ ਜ਼ਿੰਦਗੀ ਬੇਅਰਥ ਹੋਈ,
ਜਿਸ ਦਿਨ ਉਹ ਜ਼ੁਦਾ ਹੇਇਆ ਨਜ਼ਰ ਤੋ।
ਚਾਹੇ ਬੀਜੇ ਅੰਗਾਰ ਤੂੰ ਮੇਰੇ ਰਾਹਾ ਵਿੱਚ,
ਠੰਡੀ ਆਊ ਹਵਾ ਤੈਨੂੰ ਮੇਰੇ ਨਗਰ ਤੋ
ਦਿਲਾਂ ਵਿਚ ਜੋਸ਼ ਹੋਵੇ ਤਾਂ, ਅਧੂਰੇ ਖ਼ਾਬ ਨਾ ਰਹਿੰਦੇ
ਤੂਫ਼ਾਨਾਂ ਸਾਮ੍ਹਣੇ ਪਰਬਤ ਝੁਕਾ ਨੇ ਸੀਸ ਵੀ ਲੈਂਦੇ
ਨਹੀਂ ਜਾਂਦੀ ਕਿਸੇ ਦੇ ਨਾਲ, ਇਹ ਦੌਲਤ ਕਦੇ ਵੇਖੀ
ਕਬਰ ਤਕ ਆਦਮੀ ਗੋਲ੍ਹਕ, ਸਰ੍ਹਾਣੇ ਫਿਰ ਕਿਉਂ ਬਹਿੰਦੇ
ਅਜੇ ਵੀ ਵਕਤ ਹੈ ਬਾਕੀ, ਵਕਤ ਬਰਬਾਦ ਨਾ ਕਰੀਏ
ਪਿੱਛੇ ਜੋ ਹੋ ਗਿਆ ਛੱਡ ਕੇ, ਨਵਾਂ ਪੱਬ ਸੋਚ ਕੇ ਧਰੀਏ
ਪਰਾਏ ਮੁਲਕ ਵਰਗਾ ਵੇਸ ਪਾ ਲੈਣਾ ਨਹੀਂ ਮੁਸ਼ਕਿਲ
ਮਗਰ ਰਹਿਤਲ ਨੂੰ ਅਪਣੀ, ਸੁਰਤ ਅੰਦਰ ਕਿਸਤਰ੍ਹਾਂ ਭਰੀਏ
ਅਸੀਂ ਐਸੇ ਪਖੇਰੂ ਹਾਂ, ਉਡਾਰੀ ਦੂਰ ਦੀ ਲਾਈ
ਨਵਾਂ ਨਹੀਂ ਆਲ੍ਹਣਾ ਬਣਿਆ ਪਿਛਾਂਹ ਵੀ ਜਾਣ ਤੋਂ ਡਰੀਏ
ਅਸੀਂ ਜੋ ਸੁਪਨਿਆਂ ਵਿਚ ਸਿਰਜਿਆ ਸੀ ਉਹ ਨਹੀਂ ਮਿਲਿਆ
ਭਟਕਦੇ ਆਦਮੀ ਦੀ ਪੈੜ ਨੂੰ ਹੀ ਖਾਹ-ਮਖਾਹ ਫੜੀਏ
ਅਸੀਂ ਪੰਜਾਬ ਤੋਂ ਬਾਹਰ, ਗਏ ਮਹਾਂ ਪੰਜਾਬੀ ਹਾਂ
ਵਤਨ ਦੀ ਆਬਰੂ ਖ਼ਾਤਿਰ, ਤਲੀ ‘ਤੇ ਸੀਸ ਫਿਰ ਧਰੀਏ
ਗ਼ੁਲਾਮੀ ਦੇ ਸਮੇਂ ਵਿਚ ਬਾਬਿਆਂ ਨੇ ਜ਼ਿੰਦਗੀ ਵਾਰੀ
ਉਨ੍ਹਾਂ ਤੋਂ ਹੌਸਲਾ ਲੈ ਜ਼ਿੰਦਗ਼ੀ ਨੂੰ ਜੀਣ ਵਿਚ ਕਰੀਏ
ਪਰਾਏ ਮੁਲਕ ਅੰਦਰ ਜੇ, ਖ਼ਾਮੋਸ਼ੀ ਮਾਰ ਬੈਠਾਂਗੇ
ਵਕਤ ਉਹ ਦੂਰ ਨਾ ਮੁੜਕੇ, ਗ਼ੁਲਾਮੀ ਜਾਲ ਵਿਚ ਘਿਰੀਏ
ਜ਼ਮਾਨਾ ਠੋਕਰਾਂ ਮਾਰੇ ਜਦੋਂ, ਬੇ ਘਰ ਕੋਈ ਹੋਵੇ
ਘਰੀਂ ਸਤਿਕਾਰ ਹੋਵੇ ਤਾਂ, ਜਗਤ ਵਿਚ ਫੁੱਲ ਬਣ ਖਿੜੀਏ
ਪੂਰਬ ‘ਚ ਜੇ ਸਵੇਰ ਤਾਂ ਪੱਛਮ ‘ਚ ਸ਼ਾਮ ਹੈ
ਤੇਰੇ ਅਨੇਕ ਰੰਗਾਂ ਨੂੰ ਮੇਰੀ ਸਲਾਮ ਹੈ
ਸਾਗਰ ਤੋਂ ਪਾਰ ਬਦਲਦੀ ਬੰਦੇ ਦੀ ਜੂਨ ਏ
ਜੀਵਨ ਹੈ ਸਹਿਜ ਦਾ ਕਿਤੇ ਕੱਸੀ ਲਗਾਮ ਹੈ
ਕਿਧਰੇ ਲਹੂ ‘ਚ ਰੰਗ ਤੇ ਨਸਲਾਂ ਦਾ ਕੋਹੜ ਏ
ਕਿਧਰੇ ਖ਼ੁਦਾ ਦੀ ਜ਼ਾਤ ਦਾ ਇੱਕੋ ਹੀ ਨਾਮ ਹੈ
ਕਿਧਰੇ ਸੁਨੇਹਾ ਕਿਰਤ ਦਾ ਹੋਰਾਂ ਦੇ ਵਾਸਤੇ
ਕਿਧਰੇ ਇਹ ਧਰਮ-ਕਰਮ ਤੇ ਅੱਲਹ ਦਾ ਨਾਮ ਹੈ
ਕਿਧਰੇ ਚਿੱਕੜ ‘ਚ ਕਮਲ ਹੈ ਕੋਈ ਖ਼ੁਦਾ ਦਾ ਰੂਪ
ਕਿਧਰੇ ਕਮਲ ਦੇ ਰੂਪ ਵਿਚ ਸਾਰਾ ਆਵਾਮ ਹੈ
ਕਿਧਰੇ ਮੁਹੱਬਤ-ਇਸ਼ਕ ਹੀ ਖੇੜਾ-ਬਹਿਸ਼ਤ ਹੈ
ਕਿਧਰੇ ਬਦਨ-ਸ਼ਬਾਬ ਇਕ ਨਸ਼ਿਆਇਆ ਜਾਮ
ਰਤਾ ਵੀ ਪੌਣ ਨਹੀ ਚਲਦੀ, ਕਿ ਪੱਤਾ ਸਰਕਦਾ ਹੋਵੇ
ਖ਼ਾਮੋਸ਼ੀ ਧਰਤ ‘ਤੇ ਐਸੀ, ਕਿ ਨਕਸ਼ਾ ਨਰਕ ਦਾ ਹੋਵੇ
ਕਦੇ ਰੰਗਾ, ਕਦੇ ਨਸਲਾਂ, ਕਦੇ ਧਰਮਾਂ ‘ਚ ਉਲਝਾਂ ਮੈਂ
ਮੇਰੇ ਸੁਪਨੇ ‘ਚ ਚਿੱਤਰ ਖ਼ੂਬ ਐਪਰ ਸੁਰਗ ਦਾ ਹੋਵੇ
ਪੱਛੋਂ ਤੋਂ ਪੂਰਬ ਤੀਕ, ਇਕ ਹੀ ਆਦਮੀ ਦਾ ਰੂਪ
ਸਮਝਦਾਂ ਫਿਰ ਕਿਉਂ ਕਿ ਰੱਬ ਮੇਰੇ ‘ਚੋਂ ਉਗਮਦਾ ਹੋਵੇ
ਸਦਾ ਅੱਲਹ ਦੇ ਸਾਹਾਂ ‘ਚ, ਮੈਂ ਸਾਹ ਹੀ ਭਰਦਾ ਰਹਿੰਦਾ ਹਾਂ
ਮਿਟਾਉਂਦਾ ਤੇਹ ਨਹੀਂ, ਬੰਦੇ ਦੀ ਭਾਵੇਂ ਵਿਲਕਦਾ ਹੋਵੇ
ਰਤਾ ਕੁ ਹਿਲ ਪਵੇ ਧਰਤੀ, ਤਾਂ ਘਰ ਖੰਡਰ ਹੈ ਬਣ ਜਾਂਦਾ
ਨਗਰ ਵਿਚ ਵਰ੍ਹ ਪਵੇ ਬੱਦਲੀ, ਤਾਂ ਇਹ ਵੀ ਛਲਕਦਾ ਹੋ
ਹਾਕ ਤੇਰੀ ਦੂਰ ਤੋਂ ਆਉਂਦੀ ਰਹੀ
ਕਫ਼ਨ ਅੰਦਰ ਜਾਨ ਇਹ ਪਾਉਂਦੀ ਰਹੀ
ਕੈਸੀ ਖ਼ੁਸ਼ਬੂ ਹੈ ਵਚਿੱਤ੍ਰ ਪਿਆਰ ਦੀ
ਥਲ ਸਮੁੰਦਰ ਚੀਰ ਕੇ ਆਉਂਦੀ ਰਹੀ
ਜਦ ਕਲਾ ਦੀ ਵਾਟ ‘ਤੇ ਤੂੰ ਤੁਰ ਗਿਓਂ
ਖੇਡ, ਖ਼ਲਕਤ, ਮਹਿਕ ਨ ਭਾਉਂਦੀ ਰਹੀ
ਬਹੁਤ ਮੁਸ਼ਕਿਲ ਲੱਭਣੇ ਦਰਵੇਸ਼ ਹੁਣ
ਆਦਮੀ ਦੀ ਭਾਲ ਤੜਫਾਉਂਦੀ ਰਹੀ
ਰਾਹ ਤੇਰਾ ਮੇਰਾ ਸੀ ਭਾਵੇਂ ਵੱਖਰਾ
ਪਰ ਦਿਲਾਂ ਦੀ ਖਿੱਚ ਧੂਹ ਪਾਉਂਦੀ ਰਹੀ
ਬੋਹੜ ਪਿੱਪਲ ਹੋ ਗਏ ਗਹਿਰੇ ਉਦਾਸ
ਸ਼ਹਿਰ ਦੀ ਹਰ ਸ਼ਾਖ਼ ਮੁਸਕਾਉਂਦੀ ਰਹੀ
ਤੇਰੇ ਤੁਰ ਜਾਣ ਦੇ ਮਗਰੋਂ, ਸੁਰਾਹੀ ਜਾਮ ਬਾਕੀ ਹੈ
ਸੁਬਹ ਤਾਂ ਬੀਤ ਗਈ ਸੋਹਣੀ, ਉਦਾਸੀ ਸ਼ਾਮ ਬਾਕੀ ਹੈ
ਮੈਂ ਸੁਣਿਆ ਰਾਗ ਕੋਇਲਾਂ ਦਾ, ਭਰੀ ਪਰਵਾਜ਼ ਪੌਣਾਂ ਥੀਂ
ਅਜੇ ਵੀ ਸੁਪਨਿਆਂ ਅੰਦਰ, ਹਸੀਂ ਗੁਲਫ਼ਾਮ ਬਾਕੀ ਹੈ
ਜਦੋਂ ਤਕ ਲੋਅ ਹੈ ਅੱਖਾਂ ਵਿਚ, ਮੈਂ ਤੇਰੀ ਝਲਕ ਚਾਹੁੰਦਾ ਹਾਂ
ਹਨੇਰਾ ਹੋ ਗਿਆ ਫਿਰ ਤਾਂ, ਬੜਾ ਬਿਸਰਾਮ ਬਾਕੀ ਹੈ
ਉਦਾਸੀ ਆਤਮਾ ਮੇਰੀ ਤੇ ਖੇੜਾ ਤੁਰ ਗਿਆ ਕਿਧਰੇ
ਬਦਨ ਵਿਚ ਜਾਨ ਨਹੀਂ ਬਾਕੀ, ਬਦਨ ਦਾ ਨਾਮ ਬਾਕੀ ਹੈ
ਤੇਰੇ ਬਿਨ ਸੁੱਕੀਆਂ ਮੁੰਜਰਾਂ, ਬਰਸ ਕਾਲੀ ਘਟਾ ਬਣਕੇ
ਸਮੇਂ ਨੂੰ ਦੋਸ਼ ਦੇਵਣ ਦਾ, ਅਜੇ ਇਲਜ਼ਾਮ ਬਾਕੀ ਹੈ
ਮਿਲਣ ਦਾ ਰੰਗ ਕੱਚਾ ਹੈ, ਵਿਛੋੜੇ ਵਿਚ ਇਹ ਲਹਿ ਜਾਵੇ
ਮਜੀਠੀ ਰੰਗ ਦਰਦਾਂ ਦਾ, ਉਹਦਾ ਇਲਹਾਮ ਬਾਕੀ ਹੈ
ਤੇਰੇ ਨੈਣਾਂ ‘ਚ ਸਰਘੀ ਹੈ, ਮੇਰਾ ਜੀਵਨ ਵੀ ਕਰ ਰੌਸ਼ਨ
ਜੋ ਜਾਦੂ ਹੈ ਮੁਹੱਬਤ ਦਾ, ਉਹ ਜ਼ਿਕਰ-ਏ-ਆਮ ਬਾਕੀ ਹੈ
ਅਜੇ ਫ਼ੁਰਕਤ ਬਰੂਹਾਂ ‘ਤੇ, ਨਜ਼ਰ ਆਉਂਦਾ ਨਹੀਂ ਮਹਿਰਮ
ਚੁਫ਼ੇਰੇ ਛਾ ਰਿਹਾ ਨ੍ਹੇਰਾ, ਅਜੇ ਘਣਸ਼ਾਮ ਬਾਕੀ ਹੈ
ਅਜੇ ਤੂੰ ਦੂਰ ਹੈ ਮੈਥੋਂ, ਤੇ ਬਿਖੜਾ ਰਾਹ ਮੁਹੱਬਤ ਦਾ
ਮੈਂ ਕੱਢਣੀਂ ਨਹਿਰ ਪਰਬਤ ‘ਚੋਂ, ਬੜਾ ਸੰਗਰਾਮ ਬਾਕੀ ਹੈ
ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ
ਭਲਾ ਬੰਦਾ ਨਹੀਂ ਦਿਸਦਾ, ਜੋ ਡਿੱਗੇ ਨੂੰ ਉਠਾ ਦੇਵੇ
ਜ਼ਮਾਨਾ ਜੰਗਲੀ ਹੁੰਦਾ, ਸਬਕ ਤਹਿਜ਼ੀਬ ਦਾ ਦੇਂਦੇ
ਭਲਾ ਆਲਮ ਤੇ ਫ਼ਾਜ਼ਲ ਨੂੰ, ਕੋਈ ਕੀਕਣ ਪੜ੍ਹਾ ਦੇਵੇ
ਬੜੇ ਆਏ ਮੁਹੱਬਤ ਦਾ, ਸੁਨੇਹਾ ਲੈ ਕੇ ਧਰਤੀ ‘ਤੇ
ਨਹੀਂ ਮਿਲਿਆ ਕੋਈ ਬੰਦੇ ਨੂੰ ਜੋ ਬੰਦਾ ਬਣਾ ਦੇਵੇ
ਕਸਾਬ ਆਇਆ ਕਰਾਚੀ ਤੋਂ, ਕਸਮ ਖਾ ਕੇ ਤਬਾਹੀ ਦੀ
ਖ਼ਬਰ ਆਪਣੀ ਵਿਰਾਸਤ ਦੀ, ਕੋਈ ਉਸਨੂੰ ਸੁਣਾ ਦੇਵੇ
ਮਜ਼੍ਹਬ ਕੋਈ ਨਹੀਂ ਐਸਾ, ਜੋ ਲੀਕਾਂ ਨੀਰ ਵਿਚ ਪਾਵੇ
ਖ਼ੁਦਾ ਦੇ ਆਦਮੀ ਨੂੰ ਇਹ ਕਿਵੇਂ ਦਾਨਵ ਬਣਾ ਦੇਵੇ?
ਚਲੋ ਐਸੇ ਗੁਰੂ ਦੀ ਰਲਕੇ ਆਪਾਂ ਭਾਲ ਫਿਰ ਕਰੀਏੇ
ਜੋ ਕਤਲਗਾਹ ‘ਚ ਵੀ ਸੂਹੇ ਜਿਹੇ ਕੁੱਝ ਫੁੱਲ ਖਿੜਾ ਦੇਵੇ
ਜਹਾਦੋਂ ਕੋਈ ਵੀ ਰਸਤਾ, ਨਹੀਂ ਜੱਨਤ ਦੇ ਵੱਲ ਜਾਂਦਾ
ਕਿਸੇ ਥਾਂ ਇਸ ਤਰ੍ਹਾਂ ਲਿਖਿਆ, ਕੋਈ ਮੈਨੂੰ ਪੜ੍ਹਾ ਦੇਵੇ
ਕੀ ਹੋਇਆ ਜੇ ਉਜੜੇ ਪਏ ਬਾਗ ਅੱਜ,
ਕਦੇ ਆਵੇਗੀ ਬਹਾਰ ਇਹਨਾ ਵੀਰਾਨਿਆ ਤੇ।
ਦੁੱਖਾ ਦੀ ਜ਼ਮੀਨ ਸਿੰਜ਼ ਦੇਣੀ ਖੁਸ਼ੀਆ ਨੇ,
ਬੜੇ ਮੋੜ ਪੈਂਦੇ ਵਗਦੇ ਸਮੇਂ ਦੇ ਮੁਹਾਨਿਆ ਤੇ।
ਹਰ ਉਦਾਸੀ ਰਾਹ ਸੱਜਣਾ ਦੇ ਪਿੰਡ ਜਾਵੇ,
ਕਦੇ ਹੋਊ ਮਿਹਰਵਾਨ ਸ਼ਮਾ ਪਰਵਾਨਿਆ ਤੇ।
ਜੇ ਅੱਜ ਚਸ਼ਮ ਨਾ ਕੋਈ ਪਿਆਉਣ ਵਾਲਾ,
ਕਿਸੇ ਸਮੇਂ ਜਾਣਾ ਨਾ ਪੈਣਾ ਮੈਖਾਨਿਆ ਤੇ।
ਅੱਜ ਬੇਦਰਦ ਮੋਸਮ,ਹਵਾ ਸਰਦ ਬੜੀ,
ਕਦੇ ਬਣ ਸੰਗੀਤ ਘੁਲੇਗੀ ਵਿੱਚ ਤਰਾਨਿਆ ਦੇ।
ਦੁੱਖ ਦੇ ਤੂਫ਼ਾ ਅੱਗੇ ਉੱਡੀ ਨਾ ਰੇਤੇ ਵਾਂਗ,
ਰੱਖੀ ਥੋੜ੍ਹੀ ਉਮੀਦ ਗਮਖਾਰ ਅਫਸਾਨਿਆ ਤੇ।
ਪਿੱਠ ਤੇ ਖੰਜ਼ਰ ਖੋਭ ਦਿੰਦੇ,ਬਰਾੜ ਇਹ,
ਬਸ ਇਤਬਾਰੀ ਨਾ ਰੱਖੀ ਬੇਇਮਾਨਿਆ ਤੇ।
ਕੀਤੀਆਂ ਜਿਹਨਾਂ ਕਦੇ ਮੁਹੱਬਤਾਂ।
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।
ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।
ਸੱਸੀ ਸੋਹਣੀ, ਰੇਤ ਕੱਕੀ ਤੇ ਝਨਾਂ
ਆਪਣੇ ਹੱਥੀਂ ਆਪ ਘੜੀਆਂ ਕਿਸਮਤਾਂ।
ਉਮਰ ਭਰ ਕਰਦੇ ਰਹੇ ਲੱਖ ਕੋਸ਼ਿਸ਼ਾਂ
ਪੂਰੀਆਂ ਨਾ ਹੋਈਆਂ ਫਿਰ ਵੀ ਹਸਰਤਾਂ।
ਕੀ ਜਵਾਨੀ ਤੇ ਕੀ ਹੈ ਬੁਢਾਪਾ ਇਹ
ਹਾਏ ਬਚਪਨ ਹਾਏ ਉਹ ਸ਼ਰਾਰਤਾਂ।
ਕਰ ਲਈ ਵਿਗਿਆਨ ਨੇ ਉਨਤੀ ਬੜੀ
ਬਾਕੀ ਬੜੀਆਂ ਹਨ ਅਜੇ ਬੁਝਾਰਤਾਂ।
ਜਿੱਥੇ ਬੇਇਤਫਾਕੀਆਂ ਦੇ ਸਿਲਸਿਲੇ
ਖੇੜੇ ਖੁਸ਼ੀਆਂ ਕਰਨ ਓਥੋਂ ਹਿਜਰਤਾਂ।
ਸਦੀਆਂ ਮਗਰੋਂ ਵੀ ਨਾ ਮਿਲਿਆ ਉਹ ਕਦੇ
ਜਿਸ ਲਈ ਨਿੱਤ ਕੀਤੀਆਂ ਇਬਾਦਤਾਂ।
ਬਹੁਤੇ ਫਿਰਦੇ ਨੇ ਖਜ਼ਾਨੇ ਖੋਜਦੇ
ਕੁਝ ਕੁ ਫਿਰਦੇ ਭਾਲਦੇ ਨੇ ਸ਼ੁਹਰਤਾਂ
ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ।
ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ।
ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ,
ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ।
ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,
ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ।
ਯਾਦ ਦੀ ਛੈਣੀ ‘ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦਾ ਰਹਿੰਦਾ,
ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ।
ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,
ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ।
ਧੋਖਾ ਬੇਵਫਾਈ ਜ਼ਿੱਲਤ ਦੁੱਖ ਗਰੀਬੀ ਕੀ ਨਹੀਂ ਮਿਲਿਆ,
ਪਤਾ ਨਹੀਂ ਕਿਂਉ ਫਿਰ ਵੀ ਮੈਥੋਂ ਦੋਸ਼ ਕਿਸੇ ਸਿਰ ਮੜ ਨਾ ਹੋਇਆ
ਤੇਗ ਤੇਰੀ ਨਾਲ ਜੇਕਰ ਸਿਰ ਕਲਮ ਹੋ ਜਾਯੇਗਾ ,
ਹੋਰ ਵੀ ਪੱਕਾ-ਪਕੇਰਾ ਫਿਰ ਅਜ਼ਮ ਹੋ ਜਾਏਗਾ.
ਸੋਚ ਨਾ ਕੁਝ ਤੇਗ ਚੁੱਕ ਤੇ ਕਤਲ ਕਰ ਓ ਕਾਤਿਲਾ਼
ਸੋਚ ਨਾਂਹ, ਇਹ ਸੱਚਿਆਂ ਦਾ ਸਿਰ ਨਾ ਖ਼ਮ ਹੋ ਪਾਏਗਾ.
ਹੱਕ ਖਾਤਿਰ ਬਲ ਰਹੀ ਜੋ ਤੇਜ਼ ਕਰਦੇ ਓਹ ਮਸ਼ਾਲ,
ਚੁੱਕ ਲੈ ਹੱਥ ਆਪਣੇ ਵਰਨਾ ਜ਼ੁਲਮ ਹੋ ਜਾਏਗਾ.
ਰਾਤ ਕਾਲੀ ਇਸ ਤਰਾਂ ਹੁੰਦੀ ਰਹੀ ਜੇਕਰ ਜਵਾਨ,
ਜੁਗਨੂਆਂ ਨੂੰ ਸੂਰਜਾਂ ਦਾ ਹੀ ਭਰਮ ਹੋ ਜਾਏਗਾ.
ਬੋਲ ਨਾ ਏਨਾ ਵੀ ਸੱਚ ਤੂੰ ਜ਼ੀਰਵੀ ਖਾਮੋਸ਼ ਰਹਿ,
ਕਹਿ ਰਹੇ ਨੇ ਪੋਪ : ਫਿਰ ਯੂਰੋਸ਼ਲਮ ਹੋ ਜਾਏਗਾ
ਜਿਹੜੇ ਫੁੱਲ ਸਨ ਕਦੇ ਗਲੇ ਦਾ ਹਾਰ ਬਣੇ।
ਉਹੀ ਫੁੱਲ ਅੱਜ ਸਾਡੇ ਲਈ ਨੇ ਖਾਰ ਬਣੇ।
ਲਹਿਰਾਂ ਦੇ ਵਿਚ ਗੋਤੇ ਖਾਂਦਾ ਛੱਡ ਆਏ,
ਕਦੇ ਜੋ ਡੁੱਬਦੀ ਬੇੜੀ ਦੇ ਪਤਵਾਰ ਬਣੇ।
ਸਾਡੇ ਪਾਏ ਪੂਰਨਿਆ ਤੇ ਚਲਦੇ ਸਨ,
ਅੱਜ ਉਹ ਸਾਡੇ ਰਾਹਾਂ ਵਿਚ ਦੀਵਾਰ ਬਣੇ।
ਇੱਕ ਦੋ ਨਹੀਂ ਸੈਂਕੜਿਆਂ ਨੂੰ ਪਰਖ ਲਿਆ,
ਹੁਣ ਤਾਂਈ ਸਬ ਮਤਲਬ ਦੇ ਹੀ ਯਾਰ ਬਣੇ।
ਜੀਣ ਮਰਨ ਦੇ ਕਰਕੇ ਵਾਅਦੇ ਉਮਰਾਂ ਦੇ,
ਸਾਨੂੰ ਛੱਡ ਕੇ ਤੁਰਦੇ ਅੱਧ ਵਿਚਕਾਰ ਬਣੇ।
ਮੇਰੇ ਘਰ ਦੇ ਦਰ ਹਮੇਸ਼ਾਂ ਖੁੱਲੇ ਨੇ,
ਮੁੜ ਆਵੀਂ ਜੇ ਤੇਰਾ ਕਦੇ ਵਿਚਾਰ ਬਣੇ।
‘ਬਰਾੜ’ ਦੀ ਇਹੋ ਆਦਤ ਮਾੜੀ ਏ,
ਵੈਰ ਭੁਲਾ ਕੇ ਦੁਸ਼ਮਣ ਦਾ ਵੀ ਯਾਰ ਬਣੇ।
ਪਿੱਠ ਦੇ ਵਿਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ।
ਦੁਸ਼ਮਣੀ ਸੋਚਾਂ ‘ਚ ਪਾ ਤੀ ਦੋਸਤੀ ਦੇ ਵਾਰ ਨੇ।
ਦਿਲ ਆਦੀ ਹੋ ਗਿਐ ਨਿੱਤ ਨਵੀਂਆਂ ਚੋਟਾਂ ਖਾਣ ਦਾ,
ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ।
ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ,
ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ ਨੇ।
ਐ ਖੁਦਾ ਜਿੱਥੇ ਵੀ ਹੈਂ ਲੁਕਿਆ ਰਹਿ ਮਹਿਫੂਜ਼ ਏਂ,
ਥੱਲੇ ਨਾ ਆਵੀਂ ਭੁੱਲ ਕੇ ਏਥੇ ਘਰ-ਘਰ ਵਿਚ ਅਵਤਾਰ ਨੇ।
ਉਹ ਰੋਜ਼ ਸੂਲੀ ਚੜ੍ਹ ਰਿਹਾ ਏਨੀ ਸਜ਼ਾ ਹੀ ਬਹੁਤ ਏ,
ਮਰੇ ਨੂੰ ਕੀ ਮਾਰਨਾ ਏ ‘ਬਰਾੜ’ ਦੀ ਤਲਵਾਰ ਨੇ
ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ।
ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ।
ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ,
ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ।
ਕੱਲ੍ਹ ਜਿਹੜਾ ਗਲਕੰਦ ਤੋਂ ਮਿੱਠਾ ਲੱਗਦਾ ਸੀ,
ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ।
ਝੂਠ ਨੇ ਸੱਚ ਨੂੰ ਐਨੀ ਵਾਰੀ ਲੁੱਟਿਆ ਏ,
ਸ਼ੱਚ ਸੁਣਾਂ ਤਾਂ ਹੁਣ ਉਹ ਲਾਰਾ ਲੱਗਦਾ ਏ।
ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ,
ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ।
ਜਿਸ ਦੇ ਬੋਲਾਂ ਦੇ ਵਿਚ ਸੂਰਜ ਦਗਦਾ ਸੀ,
ਅੱਜ ਉਹ ਬੁਝਿਆ ਹੋਇਆ ਤਾਰਾ ਲੱਗਦਾ ਹੈ।
ਜੀਵਣ ਦੀ ਜਦ ਸ਼ਾਮ ਪਈ ਤਾਂ ਬੰਦੇ ਨੂੰ,
ਸਬ ਕੁਝ ਹੀ ਇਕ ਝੂਠ ਪਿਟਾਰਾ ਲੱਗਦਾ ਏ।
ਮਨ ਦਾ ਜੋਗੀ ਜਦ ਦੁੱਖਾਂ ਵਿਚ ਘਿਰ ਜਾਵੇ,
ਮਹਿਲਾਂ ਵਰਗਾ ਘਰ ਵੀ ਢਾਰਾ ਲੱਗਦਾ ਏ
ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ।
ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ।
ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ,
ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ।
ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ,
ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।
ਸਮਾਂ ਕਿੰਨਾ ਸਿਤਮਗਰ ਹੈ,ਉਹ ਭਾਵੇਂ ਕੋਲ ਹੈ ਮੇਰੇ,
ਮਗਰ ਦੋਵਾਂ ਵਿਚਾਲੇ ਫੇਰ ਵੀ ਦੀਵਾਰ ਲਗਦੀ ਹੈ।
ਅਸਾਂ ਨੂੰ ਜਾਪਦਾ ਹੈ ਹੁਣ ਅਸੀਂ ਜੀਵਾਂਗੇ ਮਰ ਮਰ ਕੇ,
ਅਸਾਂ ਨੂੰ ਜ਼ਿੰਦਗੀ ਆਪਣੀ ਬੜੀ ਦੁਸ਼ਵਾਰ ਲਗਦੀ ਹੈ।
ਨਾ ਮਾਰੂਥਲ ਹੀ ਲਗਦੀ ਹੈ,ਨਾ ਲਗਦੀ ਹੈ ਇਹ ਸਾਗਰ ਹੀ,
ਅਸਾਂ ਨੂੰ ਜ਼ਿੰਦਗੀ ਐ ‘ਜਿੰਦ’ ਇਹਨਾਂ ਵਿਚਕਾਰ ਲਗਦੀ ਹੈ।
ਗੁਜ਼ਾਰੀ ਰਾਤ ਹੈ ਜਿਸ ਨੇ,ਉਸਨੂੰ ਪਹਿਰ ਦੇ ਤੜਕੇ,
ਕਦੇ ਇਹ ਜਿੱਤ ਲਗਦੀ ਹੈ,ਕਦੇ ਇਹ ਹਾਰ ਲਗਦੀ ਹੈ
ਤਪਦੇ ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ।
ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ।
ਰਹਿਬਰ ਨੇ ਤਾਂ ਧੋਖੇ ਦੇ ਨਾਲ ਪੁੱਠੇ ਰਸਤੇ ਪਾ ਤਾ ਸੀ,
ਭਲਿਆ ਲੋਕਾ ਪਿੱਛੇ ਮੁੜ ਜਾ ਉੱਡਦੇ ਪੰਛੀ ਕਹਿ ਗਏ ਨੇ।
ਮੈਂ ਸੁੱਖਾਂ ਨੂੰ ਜ਼ਰਬਾਂ ਦੇਵਾਂ ਦੁੱਖ ਹੀ ਹਾਸਿਲ ਹੁੰਦੇ ਨੇ,
ਲਗਦਾ ਸਾਰੀ ਦੁਨੀਆ ਦੇ ਦੁੱਖ ਮੇਰੇ ਲਈ ਹੀ ਰਹਿ ਗਏ ਨੇ।
ਫ਼ੁੱਲਾਂ ‘ਚੋਂ ਖੁਸ਼ਬੋਈ ਲੱਭਦੇ ਕੰਡਿਆਂ ਨਾਲ ਪਰੁੰਨੇ ਗਏ,
ਜ਼ਖਮੀ ਭੌਰੇ ਤੜਪ-ਤੜਪ ਕੇ ਅਗਲੀ ਜੂਨੈ ਪੈ ਗਏ ਨੇ।
ਤੂੰ ਤਾਂ ਝੱਲੀਏ ਅੱਖੀਂਓ ਵਗਦੇ ਅੱਥਰੂ ਵੇਖੇ ਹੋਣੇ ਨੇ,
ਤੂੰ ਕੀ ਜਾਣੇ ਖੁਨ ਦੇ ਅੱਥਰੂ ਕਿੰਨੇ ਦਿਲ ‘ਚੋਂ ਵਹਿ ਗਏ ਨੇ।
ਉਹਨੂੰ ਮੇਰੀ ਮੁਹੱਬਤ ਤੇ ਇਤਬਾਰ ਨਹੀਂ ਆਇਆ
ਤਾਹੀਂ ਉਹ ਕਦੇ ਮੁੜਕੇ ਦਿਲਦਾਰ ਨਹੀਂ ਆਇਆ
ਦਿਲ ਦੀ ਗੱਲ ਜਿਸਨੂੰ ਮੈਂ ਬੇਝਿਜਕ ਸੁਨਾ ਲੈਂਦਾ
ਜੀਵਨ ਵਿਚ ਐਸਾ ਕੋਈ ਕਿਰਦਾਰ ਨਹੀਂ ਆਇਆ
ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ
ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ
ਉਮਰਾਂ ਭਰ ਤੁਰਦੇ ਰਹੇ ਕੰਡਿਆਲੇ ਰਾਹਾਂ ਤੇ
ਇਹਨਾਂ ਰਾਹਾਂ ਤੇ ਚਲਦੇ ਕੋਈ ਗੁਲਜ਼ਾਰ ਨਹੀਂ ਆਇਆ
ਇੱਕ ਕਾਲੀ ਘਟਾਅ ਆਈ ਪਰ ਮੁੜ ਗਈ ਬਿਨਾਂ ਬਰਸੇ
ਬੱਦਲ ਜੋ ਰੂਹਾਂ ਠਾਰੇ, ਇਕ ਵਾਰ ਨਹੀਂ ਆਇਆ
ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ
ਸਮੇਂ ਨੇ ਕੈਸਾ ਰੰਗ ਵਟਾਇਆ।
ਬੰਦੇ ਦਾ ਬੰਦਾ ਤ੍ਰਿਹਾਇਆ।
ਜ਼ਖਮੀ ਤਿੱਤਲੀ ਟੁੱਟੇ ਫੁੱਲਾਂ,
ਮਾਲੀ ਨੂੰ ਦੋਸ਼ੀ ਠਹਿਰਾਇਆ।
ਜਾਗੋ,ਕਿੱਕਲੀ,ਗਿੱਧੇ ਤਾਂਈ,
ਕੁੱਖ ਦੇ ਅੰਦਰ ਮਾਰ ਮੁਕਾਇਆ।
ਸਾਧਾਂ ਨੇ ਡੇਰੇ ਦੇ ਬੂਹੇ,
ਚੋਰ ਨੂੰ ਪਹਿਰੇਦਾਰ ਬਿਠਾਇਆ।
ਭਾਗੋ ਵਰਗੇ ਕੰਮ ਇਹਨਾਂ ਦੇ,
ਲ਼ਾਲੋ ਵਰਗਾ ਚੋਲਾ ਪਾਇਆ।
ਧਰਮੀ ਰਹਿ ਗਿਆ ਅੱਧਾ-ਪੌਣਾ,
ਪਾਪੀ ਹੋਇਆ ਦੂਣ ਸਵਾਇਆ।
ਭਲੇ ਬੁਰੇ ਦੀ ਪਰਖ ਨ ਕੋਈ,
ਚਿਹਰੇ ਉੱਤੇ ਚਿਹਰਾ ਲਾਇਆ।
ਛੱਡ ‘ਬਰਾੜ’ ਤੂੰ ਟੈਨਸ਼ਨ ਲੈਣੀ,
ਦੁਨੀਆ ਦਾ ਕਿਸੇ ਭੇਦ ਨ ਪਾਇਆ
ਬੇਵੱਸ ਗਰੀਬ ਕਹੇ ਭੁੱਖ –ਨੰਗ ਬੇਕਾਰੀ ਕੀ ਐ ।
ਅੱਜ ਖੜ੍ਹੀ ਮਰਦ ਬਰੋਬਰ ਤੱਕ ਨਾਰੀ ਕੀ ਐ ।
ਆਜ਼ਾਦ ਪਰਿੰਦਿਆ! ਮੁੱਲ ਆਜ਼ਾਦੀ ਦਾ ਨਾ ਜਾਣੇ,
ਪਿੰਜਰੇ ਪਈਆਂ ਚਿੱੜੀਆਂ ਨੂੰ ਪੁੱਛ ਉਡਾਰੀ ਕੀ ਐ ।
ਜੇ ਸਾਥ ਨਹੀ ਤੇਰਾ ਮੰਜਿ਼ਲ ਤਾਂ ਸਰ ਹੋ ਜਾਣੀ ,
ਟੱਕਰੇ ਤਾਂ ਪੁੱਛਾਂਗੀ ਦੱਸ ਵਫ਼ਾਦਾਰੀ ਕੀ ਐ ।
ਜਿਸਮ ਵਿਕੇ ਦਿਨ-ਰਾਤ ਕਿਸੇ ਦਾ ਕੁਝ ਛਿੱਲੜਾਂ ਖਾਤਰ,
ਬੱਚਿਆਂ ਦੀ ਵਿਧਵਾ ਮਾਂ ਦੱਸੂ ਲਾਚਾਰੀ ਕੀ ਐ ।
ਕੌੜੇ ਬੋਲਾਂ ਦੇ ਤਿੱਖੇ ਫੱਟ ਸੀਨੇ ਜਿਸ ਲੱਗੇ ,
ਉਹ ਦੱਸੂਗਾ ਤਲਵਾਰੋਂ ਤੇਜ਼ ਕਟਾਰੀ ਕੀ ਐ ।
ਟੀ.ਵੀ. ਅਖ਼ਬਾਰਾਂ ਤੇ ਕੀ ਦੇਖੇਂ ਤੂਫਾਨ ਹੜ੍ਹਾਂ ਨੂੰ ,
ਆ ਉੱਜੜੀਆਂ ਥਾਂਵਾਂ ਤੇ ਵੇਖ ਮਹਾਂਮਾਰੀ ਕੀ ਐ ।
ਦੋਸਤ ਜਿਹੜੇ ਦੇਖ ਮੁਸੀਬਤ ਚੜ੍ਹਦੇ ਰੁੱਖਾਂ ਤੇ,
ਕੀ ਆਸ ਉਹਨਾਂ ਤੋਂ ਜੋ ਨਾ ਜਾਣਨ ਯਾਰੀ ਕੀ ਐ

C

ਸੋਚਾਂ ਦੇ ਵਿੱਚ ਫਿਕਰਾਂ ਨੇ ਕੋਈ ਅੱਗ ਜਿਹੀ ਬਾਲੀ ਲੱਗਦੀ ਏ।
ਕਈ ਵਾਰੀ ਇਸ ਜ਼ਿੰਦਗੀ ਨਾਲੋਂ ਮੌਤ ਸੁਖਾਲੀ ਲੱਗਦੀ ਏ।
ਇਹ ਬੰਦਾ ਜੋ ਦੁੱਖ ਦੇ ਵਿੱਚ ਵੀ ਮੇਰੇ ਨਾਲ ਖਲੋਇਆ ਏ,
ਇਸ ਨੇ ਵੀ ਇਹ ਜ਼ਿੰਦਗੀ ਮੈਨੂੰ ਦੇਖੀ ਭਾਲੀ ਲੱਗਦੀ ਏ।
ਝੂਠ ਨੇ ਬੇਸ਼ੱਕ ਚਾਰੇ ਪਾਸੇ ਕਿੰਨੇ ਈ ਦੀਵੇ ਬਾਲੇ ਨੇ,
ਪੁੰਨਿਆ ਦੀ ਇਹ ਰਾਤ ਤਾਂ ਫਿਰ ਵੀ ਕਾਲੀ-ਕਾਲੀ ਲੱਗਦੀ ਏ।
ਰੋ ਪੈਂਦਾ ਕੁਮਲਾ ਜਾਂਦਾ ਉਹ ਹਾਲ ਜਦੋਂ ਵੀ ਪੁੱਛਿਆ ਉਸਦਾ,
ਉਸ ਨੇ ਦਿਲ ਵਿੱਚ ਹਾਲੇ ਤਕ ਕੋਈ ਯਾਦ ਸੰਭਾਲੀ ਲੱਗਦੀ ਏ।
ਲੋਹੜੇ ਦੀ ਇਸ ਸਰਦੀ ਵਿੱਚ ਵੀ ਦਿਲ ‘ਚੋਂ ਭਾਂਬੜ ਉੱਠਦੇ ਰਹਿੰਦੇ,
ਪਿਛਲੀ ਜੂਨੇ ਮੇਰੇ ਤੋਂ ਕੋਈ ਪਿੱਪਲੀ ਜਾਲੀ ਲੱਗਦੀ ਏ।
ਰਾਤ ਦੇ ਪਿਛਲੇ ਪਹਿਰੇ ਕਿਸ ਦੀ ਯਾਦ ਦਾ ਚਾਨਣ ਹੋਇਆ ਏ,
ਮੇਰੀ ਯਾਦ ਵੀ ਹੋਰ ਕਿਸੇ ਨੇ ਦਿਲ ਵਿੱਚ ਪਾਲੀ ਲੱਗਦੀ ਏ
ਚਾਰ ਚੁਫੇਰੇ ਦਲਦਲ ਦਲਦਲ।
ਯਾਰੋ! ਤੁਰਨਾ ਸੰਭਲ ਸੰਭਲ।
ਰੁੱਤਾਂ ਸਖਤ ਕੁਰੱਖਤ ਨੇ ਬਹੁਤ
ਜਜ਼ਬੇ ਸਾਡੇ ਕੋਮਲ ਕੋਮਲ।
ਰਖਵਾਲੇ ਕੌਣ, ਲੁਟੇਰੇ ਕੌਣ?
ਸਾਰੇ ਸ਼ਹਿਰ ‘ਚ ਮੱਚੀ ਹਲਚਲ।
ਵਿਸ਼ਵਾਸ, ਵਫ਼ਾ ਤਾਂ ਵਸਤਰ ਨੇ
ਲੋਕ ਬਦਲਦੇ ਛਿਣ ਛਿਣ, ਪਲ ਪਲ।
ਖ਼ੁਦਗਰਜ਼ੀ ਦੇ ਅੰਨ੍ਹੇ ਯੁਗ ਵਿਚ
ਹਰ ਬੰਦਾ ਹੈ ਦੌੜ ‘ਚ ਸ਼ਾਮਲ।
ਪੈਸਾ, ਪਦਵੀ, ਚੌਧਰ, ਸ਼ੁਹਰਤ
ਹਾਏ! ਸਾਡੇ ਕਿੰਨੇ ਕਾਤਲ

ਖੋਟਾ ਸਿੱਕਾ ਖਰੇ ਦੇ ਭਾਅ

ਕੁੱਲ ਲੋਕਾਈ ਨੂੰ ਪਤਾ ਇਸ ਗੱਲ ਦਾ।
ਉਹਦੇ ਹੁਕਮ ਵਿਚ ਸਬ ਕੁਝ ਚੱਲ ਦਾ।
ਘੜੀ ਅੱਧੀ ਘੜੀ ਦਾ ਵੀ ਨਹੀਂ ਪਤਾ,
ਇੰਤਜ਼ਾਰ ਕਿਉਂ ਕਰੇਂ ਫਿਰ ਕੱਲ ਦਾ।
ਮੰਜ਼ਲ ਦੇ ਮੈਂ ਕੋਲ ਜਾ ਕੇ ਡਿੱਗ ਪਿਆ,
ਬੜਾ ਹੀ ਅਫਸੋਸ ਹੈ ਇਸ ਗੱਲ ਦਾ।
ਮੈਂ ਅਨਾੜੀ ਸਾਂ ਨਾ ਤਰਨਾ ਜਾਣਦਾ,
ਡੋਬਣ ਦੇ ਵਿੱਚ ਦੋਸ਼ ਨਾ ਕੋਈ ਛੱਲ ਦਾ।
ਬਣਿਆ ਫਿਰੇ ਮਾਲਿਕ ਸਾਰੀ ਧਰਤ ਦਾ,
ਸਾਢੇ ਤਿੰਨ ਹੱਥ ਥਾਂ ਅੰਤ ਨੂੰ ਮੱਲ ਦਾ।
ਰੋ ਕੇ ਦੋ ਘੜੀਆਂ ਨੈਣ ਚੁੱਪ ਹੋ ਜਾਣ,
ਦਿਲ ਵਿਚਾਰਾ ਹਰਦਮ ਪੀੜਾਂ ਝੱਲ ਦਾ।
ਜੇ ਦਿਨ ਚੰਗੇ ਹੋਣ ਮੇਰੇ ਦੋਸਤੋ,
ਖੋਟਾ ਸਿੱਕਾ ਖਰੇ ਦੇ ਭਾਅ ਚੱਲ ਦਾ

ਸਿਸਟਮ

ਹੋ ਹੀ ਗਏ ਹਾਂ ਆਖਿਰ ਗ਼ੁਲਾਮ ਸਿਸਟਮ ਦੇ।
ਔਗੁਣ ਜਰ ਲਏ ਅਸੀਂ ਤਮਾਮ ਸਿਸਟਮ ਦੇ।
ਇਸਨੂੰ ਬਦਲ ਦਿਆਂਗੇ ਜਿਹੜੇ ਕਹਿੰਦੇ ਸੀ
ਸੋਹਲੇ ਗਾਉਂਦੇ ਫਿਰਦੇ ਉਹ ਆਮ ਸਿਸਟਮ ਦੇ।
ਉਹ ਤਾਂ ਕਹਿਣ ਤਰੱਕੀ ਕੀਤੀ ਅਸੀਂ ਬੜੀ
ਮੈਨੂੰ ਜਾਪਣ ਪੁਰਜ਼ੇ ਨੇ ਜਾਮ ਸਿਸਟਮ ਦੇ।
ਰੁਲੇ ਜਵਾਨੀ ਸੜਕਾਂ ਤੇ, ਰੁਜ਼ਗਾਰ ਨਹੀਂ
ਸਾਹਵੇਂ ਹੈਨ ਨਤੀਜੇ ਨਾਕਾਮ ਸਿਸਟਮ ਦੇ।
ਕਿੱਦਾਂ ਦਾ ਹੈ ਤੰਤਰ ਸਮਝ ਨਹੀਂ ਪੈਂਦੀ
ਨਵੇਂ ਨਵੇਂ ਹੀ ਹੋ ਗਏ ਨਾਮ ਸਿਸਟਮ ਦੇ।
ਧੁੱਪ,ਧੂੜ, ਧੁੰਦ,ਘੱਟਾ ਅਤੇ ਕਾਲੀ ਸੁਆਹ
ਮੌਸਮ ਕਿੰਨੇ ਤਰਾਂ ਦੇ ਬਦਨਾਮ ਸਿਸਟਮ ਦੇ।
ਨਾਅਰੇ ਬੁਲੰਦ ਕਰਦੇ ਕਦੇ ਜਿਸਦੇ ਖਿਲਾਫ
ਅੱਜ ਬੋਲਣ ਹੱਕ ਵਿਚ ਸ਼ਰੇਆਮ ਸਿਸਟਮ ਦੇ

ਗ਼ਜ਼ਲ

ਅੱਜ ਜੋ ਸਾਡਾ ਜਾਨੀ ਦੁਸ਼ਮਣ ਕੱਲ ਤਕ ਜਿਗਰੀ ਯਾਰ ਸੀ ਹੁੰਦਾ।
ਅੱਜ ਅੱਖਾਂ ਦੇ ਵਿਚ ਰੜਕਦਾ ਕੱਲ ਤਕ ਦਿਲ ਦੀ ਤਾਰ ਸੀ ਹੁੰਦਾ।
ਵਕਤ ਦੇ ਝੱਖੜਾਂ ਕਰ ਦਿੱਤਾ ਏ ਆ੍ਹਲਣਾ ਮੇਰਾ ਤੀਲਾ-ਤੀਲਾ,
ਹੱਸਦਾ ਵੱਸਦਾ ਇਸ ਦੁਨੀਆ ਤੇ ਮੇਰਾ ਵੀ ਸੰਸਾਰ ਸੀ ਹੁੰਦਾ।
ਤਰਸ ਗਿਆ ਹਾਂ ਸੂਰਤ ਉਸ ਦੀ ਸੁਪਣੇ ਵਿਚ ਹੀ ਮਿਲ ਜਾਏ ਕਿਧਰੇ,
ਕੋਈ ਵੇਲਾ ਸੀ ਸ਼ਾਮ ਸਵੇਰੇ ਦੋਵੇਂ ਵਕਤ ਦੀਦਾਰ ਸੀ ਹੁੰਦਾ।
ਪਿਆਰ ‘ਚ ਐਸੀ ਸ਼ਕਤੀ ਹੁੰਦੀ ਪੱਥਰ ਦਿਲ ਵੀ ਮੋਮ ਬਣਾ ਦਏ,
ਫੁੱਲਾਂ ਵਰਗਾ ਕੋਮਲ ਕਰ ਦਏ ਜਿਹੜਾ ਕਦੇ ਕਟਾਰ ਸੀ ਹੁੰਦਾ।
ਅੱਜ ਗੈਰਾਂ ਦੀ ਛਤਰੀ ਉੱਤੇ ਬੈਠਾ ਗੁਟਕੂੰ-ਗੁਟਕੂੰ ਕਰਦਾ,
ਸਾਡੇ ਦਿਲ ਦੇ ਏਸ ਬਨੇਰੇ ਦਾ ਉਹ ਕਦੇ ਸ਼ਿੰਗਾਰ ਸੀ ਹੁੰਦਾ।
ਖੁਸ਼ੀਆਂ ਮਾਣੇ ਹੱਸੇ ਖੇਡੇ ਮੇਰੀ ਉਮਰ ਵੀ ਉਸ ਨੂੰ ਲੱਗ ਜਾਏ,
ਹੋਇਆ ਕੀ ਜੇ ਦੂਰ ਤੁਰ ਗਿਆ ਕਦੇ ਤਾਂ ਸਾਡਾ ਯਾਰ ਸੀ ਹੁੰਦਾ

ਗੁਨਾਹ

ਮਰ ਗਏ ਪਹਿਲਾ ਚਾਅ ਸਾਡੇ,
ਉਮੀਦ ਵੀ ਹੁਣ ਦਮ ਤੌੜ ਗਈ,
ਸਾਡੇ ਵਾਰੀ ਦੱਸ ਉਏ ਰੱਬਾ,
ਕਿਉ ਤੇਰੇ ਘਰ ਚੋ ਥੋੜ ਪਈ,
ਹੱਥ ਜੋੜ ਕੇ ਮੌਤ ਹਾ ਮੰਗਦੇ,
ਇਹ ਗੱਲੋ ਦੁਰਕਾਰ ਨਹੀ,
ਐਡਾ ਕੀ ਗੁਨਾਹ ਕੀਤਾ,ਕਿ ਅਸੀ ਮੌਤ ਦੇ ਵੀ ਹੱਕਦਾਰ ਨਹੀ1
ਵੀਹ ਸਾਲਾ ਦੀ ਜਿੰਦਗੀ ਨਹੀ,
ਅਸੀ ਜੂਨ ਬਿਤਾਈ ਏ,
ਹੰਝੂ ਹੋਕੇ ਦਰਦ ਪੀੜਾ,
ਦੀ ਕੀਤੀ ਕਮਾਈ ਏ,
ਭਾਣਾ ਤੇਰਾ ਮੰਨਿਆ ਨਾ ਕੇ,
ਕਦੇ ਕੀਤਾ ਸਤਿਕਾਰ ਨਹੀ,
ਐਡਾ ਕੀ ਗੁਨਾਹ ਕੀਤਾ,ਕਿ ਅਸੀ ਮੌਤ ਦੇ ਵੀ ਹੱਕਦਾਰ ਨਹੀ1
ਦਰ ਤੇਰੇ ਤੋ ਹੋਲੀ-ਹੋਲੀ,
ਉਠ ਚੱਲਿਆ ਵਿਸ਼ਵਾਸ਼ ਮੇਰਾ,
ਮਾ ਮਤਰੇਈ ਦੇ ਵਾਗੂੰ ਲੱਗੇ,
ਮੇਰੇ ਨਾਲ ਸਲੂਕ ਤੇਰਾ,
ਸੁੱਟ ਕੇ ਸਾਨੂੰ ਦੁਨੀਆ ਦੇ ਵਿਚ,
ਲਈ ਕਿਉ ਸਾਡੀ ਸਾਰ ਨਹੀ,
ਐਡਾ ਕੀ ਗੁਨਾਹ ਕੀਤਾ,ਕਿ ਅਸੀ ਮੌਤ ਦੇ ਵੀ ਹੱਕਦਾਰ ਨਹੀ1
ਥੱਕ ਗਿਆ ਮਾਨ ਸ਼ਮਸ਼ਪੁਰੀਆ ਚੁਕ-ਚੁਕ ਕੇ,
ਛੇ ਫੁੱਟੀ ਇਸ ਦੇਹ ਨੂੰ ਵੇ,
ਖੁਸ਼ੀਆ ਵਾਲੇ ਕੀ ਜਾਣਣ,
ਦੁੱਖ ਲੱਗੇ ਜਾਣੇ ਜਿਨੂੰ ਵੇ,
ਤੇਰੇ ਦਰ ਤੋ ਮੌਤ ਵੀ ਨਾ ਮਿਲੇ,
ਇਨਾ ਵੀ ਅਧਿਕਾਰ ਨਹੀ,
ਐਡਾ ਕੀ ਗੁਨਾਹ ਕੀਤਾ,ਕਿ ਅਸੀ ਮੌਤ ਦੇ ਵੀ ਹੱਕਦਾਰ ਨਹੀ
ਗ਼ਮ ਤੇਰੇ ਨੂੰ ਗ਼ਮ ਨਾਲ ਖਾ ਰਿਹਾ
ਗ਼ਮ ਲੈ ਕੇ ਆਇਆ ਸੀ, ਗ਼ਮ ਲੈ ਕੇ ਜਾ ਰਿਹਾ
ਮੇਰੇ ‘ਚ ਸਮਾ ਜਾ ,ਮਂੈ ਤੇਰੇ ‘ਚ ਸਮਾ ਰਿਹਾ
ਗ਼ਮ ਤੇਰੇ ਨੂੰ ਗ਼ਮ ਨਾਲ ਖਾ ਰਿਹਾ ।
ਗ਼ਮਾ ਨਾਲ ਯਾਰੀ ਹੱਕ ਆਸ਼ਕਾ ਦਾ
ਤੇਰੇ ਗ਼ਮਾਂ ਤੇ ਮੈਂ ਅੱਜ ਗ਼ਮ ਬਣਕੇ ਛਾ ਰਿਹਾ
ਤੈਨੂੰ ਦਰਦ ਨਾ ਆਇਆ,ਸਿ਼ਵ ਰਿਹਾ ਕਰਲਾਉਂਦਾ
ਛੱਡ ਕਿ ਸਲੇਮਪੁਰਾਂ ,ਬਟਾਲੇ ਵੱਲ ਜਾ ਰਿਹਾ ।
ਕਰੂੰਗਾ ਸਿ਼ਕਾਇਤ ਤੇਰੀ ਸਿ਼ਵ ਕੋਲ ਜਾ ਕੇ
ਸਿ਼ਵ ਦਿਆਂ ਗੀਤਾਂ ਨੂੰ ਦਿਲ ਨਾਲ ਗਾ ਕੇ
ਹਾਏ ਨੀ ਮੁਹੱਬਤੇ ਤੂੰ ਪੱਥਰ-ਦਿਲ ਹੋਈ
ਕਦੇ ਸਿ਼ਵ ਤੜਫਾਇਆ ਅੱਜ ਮੈਂ ਕੁਰਲਾ ਰਿਹਾ।
ਖੁਦਾ ਦੀ ਖੁਦਾਈ ‘ਚੋਂ ਨਾ ਲੱਭਿਆ ਪਿਆਰ ਮੈਨੂੰ
“ਬਰਾੜ” ਖੁਸ਼ੀ ਸੰਗ ਮੌਤ ਅਪਣਾ ਰਿਹਾ
ਗ਼ਮ ਤੇਰੇ ਨੂੰ ਗ਼ਮ ਨਾਲ ਖਾ ਰਿਹਾ
ਗ਼ਮ ਲੈ ਕੇ ਆਇਆ ਸੀ ਗ਼ਮ ਲੈ ਕੇ ਜਾ ਰਿਹਾ।
ਦੇਸ਼ ਦੀ ਗ਼ੁਰਬਤ ਤੋਂ ਜੋ ਉਕਤਾ ਰਹੇ
ਸਾਗਰਾਂ ਤੋਂ ਪਾਰ ਨੇ ਉਹ ਜਾ ਰਹੇ
ਦੇਸ਼ ਅੰਦਰ ਬਹੁਤ ਨੇ ਦੁਸ਼ਵਾਰੀਆਂ
ਖ਼ਾਬ ਪਲਕਾਂ ਵਿਚ ਉਹ ਲਟਕਾ ਰਹੇ
ਦੇਸ ਜੈਸਾ ਵੇਸ ਤੈਸਾ ਪਉਣ ਲਈ
ਸੂਈ ਦੇ ਨੱਕੇ ‘ਚੋਂ ਲੰਘਣ ਜਾ ਰਹੇ
ਜੋ ਚੁਬਾਰੇ ਸੁੱਖ ਛੱਜੂ ਦੇ ਨਾ ਕਿਤੇ
ਕਾਫ਼ਲੇ ਪਰ ਫਿਰ ਵੀ ਤੁਰਦੇ ਜਾ ਰਹੇ
ਪਾਠ ਉਲਟਾ ਪੜ੍ਹ ਲਿਆ ਹੈ ਧਰਮ ਦਾ
ਮਸਜਿਦਾਂ ਦੀ ਦਿੱਖ ਨੇ ਬਦਲਾ ਰਹੇ
ਇਕ ਵੀ ਸਾਬਿਤ ਕਦਮ ਧਰਿਆ ਨਹੀਂ
ਢੋਲ ਰਾਜੇ ਫਿਰ ਕਿਉਂ ਵਜਵਾ ਰਹੇ
ਸੜ ਰਹੇ ਮਾਂ ਦੇ ਜਿਗਰ ਸਿਡਨੀ ‘ਚ ਨੇ
ਹੋਣੀ ਜੋ ਪਰਵਾਸ ਦੀ ਹੰਢਾ ਰਹੇ
ਜੋ ਕਦੇ ਜਪਦੇ ਗੁਰਾਂ ਦਾ ਨਾਮ ਸੀ
ਹੁਣ ਵਤਨ ਤੋਂ ਬਾਹਰ ਦੀ ਰਟ ਲਾ ਰਹੇ
ਹੀਰ ਦੇ ਲਈ ਰਾਂਝਾ ਜੋਗੀ ਹੋ ਗਿਆ
ਰਾਂਝੇ ਹੁਣ ਪਰਵਾਸੀ ਬਾਣਾ ਪਾ ਰਹੇ
ਵੇਖ! ‘ਨੇਕਾਂ ਰੰਗ ਦੇ ਨੇ ਫੁੱਲ ਇਹ
ਇਕ ਕਿਆਰੀ ਵਿਚ ਖਿੜੇ ਮੁਸਕਾ ਰਹੇ
ਰਤਾ ਵੀ ਪੌਣ ਨਹੀ ਚਲਦੀ, ਕਿ ਪੱਤਾ ਸਰਕਦਾ ਹੋਵੇ
ਖ਼ਾਮੋਸ਼ੀ ਧਰਤ ‘ਤੇ ਐਸੀ, ਕਿ ਨਕਸ਼ਾ ਨਰਕ ਦਾ ਹੋਵੇ
ਕਦੇ ਰੰਗਾ, ਕਦੇ ਨਸਲਾਂ, ਕਦੇ ਧਰਮਾਂ ‘ਚ ਉਲਝਾਂ ਮੈਂ
ਮੇਰੇ ਸੁਪਨੇ ‘ਚ ਚਿੱਤਰ ਖ਼ੂਬ ਐਪਰ ਸੁਰਗ ਦਾ ਹੋਵੇ
ਪੱਛੋਂ ਤੋਂ ਪੂਰਬ ਤੀਕ, ਇਕ ਹੀ ਆਦਮੀ ਦਾ ਰੂਪ
ਸਮਝਦਾਂ ਫਿਰ ਕਿਉਂ ਕਿ ਰੱਬ ਮੇਰੇ ‘ਚੋਂ ਉਗਮਦਾ ਹੋਵੇ
ਸਦਾ ਅੱਲਹ ਦੇ ਸਾਹਾਂ ‘ਚ, ਮੈਂ ਸਾਹ ਹੀ ਭਰਦਾ ਰਹਿੰਦਾ ਹਾਂ
ਮਿਟਾਉਂਦਾ ਤੇਹ ਨਹੀਂ, ਬੰਦੇ ਦੀ ਭਾਵੇਂ ਵਿਲਕਦਾ ਹੋਵੇ
ਰਤਾ ਕੁ ਹਿਲ ਪਵੇ ਧਰਤੀ, ਤਾਂ ਘਰ ਖੰਡਰ ਹੈ ਬਣ ਜਾਂਦਾ
ਨਗਰ ਵਿਚ ਵਰ੍ਹ ਪਵੇ ਬੱਦਲੀ, ਤਾਂ ਇਹ ਵੀ ਛਲਕਦਾ ਹੋਵੇ
15.
ਰਤਾ ਵੀ ਪੌਣ ਨਹੀ ਚਲਦੀ, ਕਿ ਪੱਤਾ ਸਰਕਦਾ ਹੋਵੇ
ਖ਼ਾਮੋਸ਼ੀ ਧਰਤ ‘ਤੇ ਐਸੀ, ਕਿ ਨਕਸ਼ਾ ਨਰਕ ਦਾ ਹੋਵੇ
ਕਦੇ ਰੰਗਾ, ਕਦੇ ਨਸਲਾਂ, ਕਦੇ ਧਰਮਾਂ ‘ਚ ਉਲਝਾਂ ਮੈਂ
ਮੇਰੇ ਸੁਪਨੇ ‘ਚ ਚਿੱਤਰ ਖ਼ੂਬ ਐਪਰ ਸੁਰਗ ਦਾ ਹੋਵੇ
ਪੱਛੋਂ ਤੋਂ ਪੂਰਬ ਤੀਕ, ਇਕ ਹੀ ਆਦਮੀ ਦਾ ਰੂਪ
ਸਮਝਦਾਂ ਫਿਰ ਕਿਉਂ ਕਿ ਰੱਬ ਮੇਰੇ ‘ਚੋਂ ਉਗਮਦਾ ਹੋਵੇ
ਸਦਾ ਅੱਲਹ ਦੇ ਸਾਹਾਂ ‘ਚ, ਮੈਂ ਸਾਹ ਹੀ ਭਰਦਾ ਰਹਿੰਦਾ ਹਾਂ
ਮਿਟਾਉਂਦਾ ਤੇਹ ਨਹੀਂ, ਬੰਦੇ ਦੀ ਭਾਵੇਂ ਵਿਲਕਦਾ ਹੋਵੇ
ਰਤਾ ਕੁ ਹਿਲ ਪਵੇ ਧਰਤੀ, ਤਾਂ ਘਰ ਖੰਡਰ ਹੈ ਬਣ ਜਾਂਦਾ
ਨਗਰ ਵਿਚ ਵਰ੍ਹ ਪਵੇ ਬੱਦਲੀ, ਤਾਂ ਇਹ ਵੀ ਛਲਕਦਾ ਹੋਵੇ
15.
ਤੇਰੇ ਤੁਰ ਜਾਣ ਦੇ ਮਗਰੋਂ, ਸੁਰਾਹੀ ਜਾਮ ਬਾਕੀ ਹੈ
ਸੁਬਹ ਤਾਂ ਬੀਤ ਗਈ ਸੋਹਣੀ, ਉਦਾਸੀ ਸ਼ਾਮ ਬਾਕੀ ਹੈ
ਮੈਂ ਸੁਣਿਆ ਰਾਗ ਕੋਇਲਾਂ ਦਾ, ਭਰੀ ਪਰਵਾਜ਼ ਪੌਣਾਂ ਥੀਂ
ਅਜੇ ਵੀ ਸੁਪਨਿਆਂ ਅੰਦਰ, ਹਸੀਂ ਗੁਲਫ਼ਾਮ ਬਾਕੀ ਹੈ
ਜਦੋਂ ਤਕ ਲੋਅ ਹੈ ਅੱਖਾਂ ਵਿਚ, ਮੈਂ ਤੇਰੀ ਝਲਕ ਚਾਹੁੰਦਾ ਹਾਂ
ਹਨੇਰਾ ਹੋ ਗਿਆ ਫਿਰ ਤਾਂ, ਬੜਾ ਬਿਸਰਾਮ ਬਾਕੀ ਹੈ
ਉਦਾਸੀ ਆਤਮਾ ਮੇਰੀ ਤੇ ਖੇੜਾ ਤੁਰ ਗਿਆ ਕਿਧਰੇ
ਬਦਨ ਵਿਚ ਜਾਨ ਨਹੀਂ ਬਾਕੀ, ਬਦਨ ਦਾ ਨਾਮ ਬਾਕੀ ਹੈ
ਤੇਰੇ ਬਿਨ ਸੁੱਕੀਆਂ ਮੁੰਜਰਾਂ, ਬਰਸ ਕਾਲੀ ਘਟਾ ਬਣਕੇ
ਸਮੇਂ ਨੂੰ ਦੋਸ਼ ਦੇਵਣ ਦਾ, ਅਜੇ ਇਲਜ਼ਾਮ ਬਾਕੀ ਹੈ
ਮਿਲਣ ਦਾ ਰੰਗ ਕੱਚਾ ਹੈ, ਵਿਛੋੜੇ ਵਿਚ ਇਹ ਲਹਿ ਜਾਵੇ
ਮਜੀਠੀ ਰੰਗ ਦਰਦਾਂ ਦਾ, ਉਹਦਾ ਇਲਹਾਮ ਬਾਕੀ ਹੈ
ਤੇਰੇ ਨੈਣਾਂ ‘ਚ ਸਰਘੀ ਹੈ, ਮੇਰਾ ਜੀਵਨ ਵੀ ਕਰ ਰੌਸ਼ਨ
ਜੋ ਜਾਦੂ ਹੈ ਮੁਹੱਬਤ ਦਾ, ਉਹ ਜ਼ਿਕਰ-ਏ-ਆਮ ਬਾਕੀ ਹੈ
ਅਜੇ ਫ਼ੁਰਕਤ ਬਰੂਹਾਂ ‘ਤੇ, ਨਜ਼ਰ ਆਉਂਦਾ ਨਹੀਂ ਮਹਿਰਮ
ਚੁਫ਼ੇਰੇ ਛਾ ਰਿਹਾ ਨ੍ਹੇਰਾ, ਅਜੇ ਘਣਸ਼ਾਮ ਬਾਕੀ ਹੈ
ਅਜੇ ਤੂੰ ਦੂਰ ਹੈ ਮੈਥੋਂ, ਤੇ ਬਿਖੜਾ ਰਾਹ ਮੁਹੱਬਤ ਦਾ
ਮੈਂ ਕੱਢਣੀਂ ਨਹਿਰ ਪਰਬਤ ‘ਚੋਂ, ਬੜਾ ਸੰਗਰਾਮ ਬਾਕੀ ਹੈ
0

ਭਗਤ ਸਿੰਘਾ

ਅੱਜ ਵੀ ਦੇਸ਼ ਗੁਲਾਮ ਸ਼ਿਕੰਜਾ ਕੱਸਿਆ ਪੂਰਾ ਏ,,
ਦੇਖਿਆ ਤੇਰਾ ਖੁਆਬ ਅਜੇ ਤੱਕ ਖੁਆਬ ਅਧੂਰਾ ਏ,,
ਜਮੀਰ ਜਿਨਾ ਦੇ ਜਿੰਦਾ ਅੱਜ ਵੀ ਉਨਾ ਦੀ ਲੋੜ ਬੜੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਤੇਰੇ ਦੇਸ਼ ਦੀਆ ਨੀਹਾ ਨੂੰ ਘੁਣ ਆ ਲੱਗਿਆ ਏ,,
ਦੇਸ਼ ਦੇ ਬਣਦੇ ਰਾਖੇ ਉਨਾ ਹੀ ਦੇਸ਼ ਨੂੰ ਠੱਗਿਆ ਏ,,
ਝੂਠ ਹੀ ਜਿੰਦਾਬਾਦ ਕਿਸੇ ਨਾ ਕੀਤੀ ਗੱਲ ਖਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਮਜਲੂਮਾ ਨਾਲ ਅੱਜ ਵੀ ਹੁੰਦੀ ਧੱਕੇਸ਼ਾਹੀ ਏ,,
ਕਿਸੇ ਕਾਮੇ ਦੇ ਕੰਮ ਦੀ ਕਿਹਨੇ ਕੀਮਤ ਪਾਈ ਏ,,
ਦੇਖ ਰਹੇ ਤਮਾਸ਼ਾ ਸਾਰੇ ਖੜੇ ਨੇ ਚੁੱਪ ਧਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਕੁੜੀਆ ਪਿੱਛੇ ਕਰਨ ਲੜਾਈਆ ਬੜੀ ਹੈਰਾਨੀ ਏ,,
ਨਸ਼ਿਆ ਪਿੱਛੇ ਦੇਸ਼ ਮੇਰੇ ਦੀ ਤੁਰੀ ਜਵਾਨੀ ਏ,,
ਕੀ ਪੀਣਾ ਜਾਮ ਸ਼ਹਾਦਤ ਦਾ ਨਿੱਤ ਪੀਦੇ ਲਾਲ ਪਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਪਹਿਲਾ ਵਾਗੂੰ ਹੁਣ ਵੀ ਕਿਹੜਾ ਸੁਣੇ ਗਰੀਬਾ ਦੀ,,
ਢਿੱਡ ਭਰ ਮਿਲ ਜਾਏ ਰੋਟੀ ਏਹ ਗੱਲ ਨਸੀਬਾ ਦੀ,,
ਹਰ ਨੇਤਾ ਲੁੱਟੀ ਦੇਸ਼ ਨੂੰ ਜਾਦਾ ਆਪਣੀ ਜੇਬ ਭਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਤੇਰੀ ਸੋਚ ਸੀ ਕੀ ਲੋਦਾ ਨੂੰ ਕੋਣ ਏਹ ਸਮਝਾਵੇ,,
ਜੇ ਜਿਦਗਾਨੀ ਦੇਸ਼ ਕੋਮ ਦੇ ਲੇਖੇ ਲੱਗ ਜਾਵੇ,,
ਪਹਿਚਾਣ ਉਹਨਾ ਦੀ ਜਿੰਦਾ ਏਹ ਨਾ ਮਰਕੇ ਵੀ ਮਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਨੋਟ ਤੇ ਫੋਟੋ ਤੇਰੀ ਮਸਲਾ ਬਣ ਗਈ ਭਾਰੀ ਏ,,
ਫਿਲਮ ਵੀ ਤੇਰੇ ਉੱਤੇ ੩.੫ ਬਣ ਗਈ ਵਾਰੀ ਏ,,
ਪੁੱਛ ਪਵਨ ਕਿਹਨੇ ਦਿਲ ਵਿੱਚ ਫੋਟੋ ਉਹਦੀ ਜੜੀ
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ

ਭਗਤ ਸਿੰਘਾ

ਅੱਜ ਵੀ ਦੇਸ਼ ਗੁਲਾਮ ਸ਼ਿਕੰਜਾ ਕੱਸਿਆ ਪੂਰਾ ਏ,,
ਦੇਖਿਆ ਤੇਰਾ ਖੁਆਬ ਅਜੇ ਤੱਕ ਖੁਆਬ ਅਧੂਰਾ ਏ,,
ਜਮੀਰ ਜਿਨਾ ਦੇ ਜਿੰਦਾ ਅੱਜ ਵੀ ਉਨਾ ਦੀ ਲੋੜ ਬੜੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਤੇਰੇ ਦੇਸ਼ ਦੀਆ ਨੀਹਾ ਨੂੰ ਘੁਣ ਆ ਲੱਗਿਆ ਏ,,
ਦੇਸ਼ ਦੇ ਬਣਦੇ ਰਾਖੇ ਉਨਾ ਹੀ ਦੇਸ਼ ਨੂੰ ਠੱਗਿਆ ਏ,,
ਝੂਠ ਹੀ ਜਿੰਦਾਬਾਦ ਕਿਸੇ ਨਾ ਕੀਤੀ ਗੱਲ ਖਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਮਜਲੂਮਾ ਨਾਲ ਅੱਜ ਵੀ ਹੁੰਦੀ ਧੱਕੇਸ਼ਾਹੀ ਏ,,
ਕਿਸੇ ਕਾਮੇ ਦੇ ਕੰਮ ਦੀ ਕਿਹਨੇ ਕੀਮਤ ਪਾਈ ਏ,,
ਦੇਖ ਰਹੇ ਤਮਾਸ਼ਾ ਸਾਰੇ ਖੜੇ ਨੇ ਚੁੱਪ ਧਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਕੁੜੀਆ ਪਿੱਛੇ ਕਰਨ ਲੜਾਈਆ ਬੜੀ ਹੈਰਾਨੀ ਏ,,
ਨਸ਼ਿਆ ਪਿੱਛੇ ਦੇਸ਼ ਮੇਰੇ ਦੀ ਤੁਰੀ ਜਵਾਨੀ ਏ,,
ਕੀ ਪੀਣਾ ਜਾਮ ਸ਼ਹਾਦਤ ਦਾ ਨਿੱਤ ਪੀਦੇ ਲਾਲ ਪਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਪਹਿਲਾ ਵਾਗੂੰ ਹੁਣ ਵੀ ਕਿਹੜਾ ਸੁਣੇ ਗਰੀਬਾ ਦੀ,,
ਢਿੱਡ ਭਰ ਮਿਲ ਜਾਏ ਰੋਟੀ ਏਹ ਗੱਲ ਨਸੀਬਾ ਦੀ,,
ਹਰ ਨੇਤਾ ਲੁੱਟੀ ਦੇਸ਼ ਨੂੰ ਜਾਦਾ ਆਪਣੀ ਜੇਬ ਭਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਤੇਰੀ ਸੋਚ ਸੀ ਕੀ ਲੋਦਾ ਨੂੰ ਕੋਣ ਏਹ ਸਮਝਾਵੇ,,
ਜੇ ਜਿਦਗਾਨੀ ਦੇਸ਼ ਕੋਮ ਦੇ ਲੇਖੇ ਲੱਗ ਜਾਵੇ,,
ਪਹਿਚਾਣ ਉਹਨਾ ਦੀ ਜਿੰਦਾ ਏਹ ਨਾ ਮਰਕੇ ਵੀ ਮਰੀ,,
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ,,
ਨੋਟ ਤੇ ਫੋਟੋ ਤੇਰੀ ਮਸਲਾ ਬਣ ਗਈ ਭਾਰੀ ਏ,,
ਫਿਲਮ ਵੀ ਤੇਰੇ ਉੱਤੇ ੩.੫ ਬਣ ਗਈ ਵਾਰੀ ਏ,,
ਪੁੱਛ ਪਵਨ ਕਿਹਨੇ ਦਿਲ ਵਿੱਚ ਫੋਟੋ ਉਹਦੀ ਜੜੀ
ਭਗਤ ਸਿੰਘਾ ਆ ਮੁੜਕੇ ਦੇਸ਼ ਨੂੰ ਤੇਰੀ ਲੋੜ ਬੜੀ
ਲੀਡਰਾਂ ਲਿਆਤੀਆਂ ਨੇ , ਕਾਗਜ਼ੀਂ ਕਰਾਂਤੀਆਂ ,
ਹਰੀਆਂ ਤੇ ਚਿੱਟੀਆਂ ਪਤਾ ਨਹੀਂ ਕਿੰਨੇ ਭਾਂਤੀਆਂ ,
ਭਾਸ਼ਣਾਂ ‘ਚ ਆਇਆ, ਇਨਕਲਾਬ ਹੋਈ ਜਾਂਦਾ ਏ ।
ਸ਼ਾਹਾ ਦਾ ਕਰਜ਼ ਕਿਰਸਾਨੀ ਤਾਈਂ ਖਾ ਗਿਆ ,
ਡੂੰਘੇ ਬੋਰ ਲਾਉਣ ਦਾ ਖਰਚ ਖੁੱਡੇ ਲਾ ਗਿਆ ,
ਖਾਦ , ਤੇਲ ਲੰਬਾ ਹੀ ਹਿਸਾਬ ਹੋਈ ਜਾਂਦਾ ਏ ।
ਫੋਕੀ ਸ਼ੋਹਰਤ ਨੇ ਕੀਤੇ ਵਿਆਹਾਂ ਦੇ ਖਰਚ ਵੱਡੇ ,
ਵੱਡਿਆਂ ਘਰਾਂ ਨੂੰ ਵੇਖ਼ , ਛੋਟਿਆਂ ਨੇ ਪੈਰ ਛੱਡੇ ,
ਸਾਰਿਆਂ ਦਾ ਹਾਜ਼ਮਾਂ ,ਖਰਾਬ ਹੋਈ ਜਾਂਦਾ ਏ
ਮੋਬਾਇਲ ਫੋਨ ਆਇਆ , ਨਾਲ ਇਸ਼ਕ ਕਰਾਂਤੀ ਲਿਆਇਆ
ਪਿੰਡ ਪਿੰਡ ਹੀਰਾਂ ਅਤੇ ਰਾਂਝਿਆਂ ਦਾ ਹੜ੍ਹ ਆਇਆ ,
ਇੱਜ਼ਤਾਂ ਦਾ ਘਾਣ , ਬੇ-ਹਿਸਾਬ ਹੋਈਂ ਜਾਂਦਾ ਏ ।
ਅੱਲਗ ਜੇਹਾ ਰਿਵਾਜ ਹੈ ਇਸ ਦੇਸ਼ ਦਾ,
ਉਹ ਚੋਰ ਹੈ ਯਾ ਠੱਗ ਹੈ ਇਸ ਦੇਸ਼ ਦਾ ।
ਅਵਾਜ਼-ਏ-ਖ਼ਲਕ ਨਗਾਰਾ-ਏ-ਖੁਦਾ ਝੂਠ ਹੈ,
ਤਾਨਾਸ਼ਾਹੀ ਰਿਵਾਜ ਹੈ ਇਸ ਦੇਸ਼ ਦਾ ।
ਅੰਨਦਾਤਾ ਕਹਾਉਣ ਵਾਲੇ ਮੁਹਤਾਜ ਅੱਜ ਹੋ ਗਏ,
ਮੰਗਤਿਆਂ ਚ’ ਆ ਗਿਆ ਕਿਸਾਨ ਇਸ ਦੇਸ਼ ਦਾ ।
ਲੱਖਾਂ ਜਾਨਾਂ ਵਾਰ ਗਏ ਆਜ਼ਾਦੀ ਦੀ ਖਾਤਰ,
ਅੱਜ ਵੀ ਗ਼ੁਲਾਮ ਹੈ ਇਨਸਾਨ ਇਸ ਦੇਸ਼ ਦਾ ।
ਭਾਵਂੇ ਕਿ ਨਜ਼ਰ ਨਹੀਂ ਆ ਰਿਹਾ ਭਵਿੱਖ ਅਜੇ,
ਫੇਰ ਵੀ ਬ੍ਰਾਇਟ ਹੈ ਫਿਉਚਰ ਇਸ ਦੇਸ਼ ਦਾ
ਜਿੱਤ ਨੂੰ ਸਦਾ ਪੂਜਦੇ ਨੇ ਲੋਕ ।
ਹਾਰ ਵਿਚ ਰਹੇ ਜੂਝਦੇ ਨੇ ਲੋਕ ।
ਖੂਬ ਤਮਾਸ਼ਾ ਹੋ ਰਿਹਾ ਤੂੰ ਵੇਖ,
ਕੁੱਟਦੇ ਵੀ ਘੂਰਦੇ ਨੇ ਲੋਕ ।
ਲੁੱਟੀ ਬਸਤੀ ਦਾ ਕਿਹਾ ਦਸਤੂਰ,
ਲੁਟਾਉਣ ਪਿੱਛੋਂ ਝੂਰਦੇ ਨੇ ਲੋਕ।
ਬਿਗਾਨਿਆ ਨੂੰ ਲੈਂਦੇ ਨੇ ਜੱਫ਼ੀ ‘ਚ,
ਆਪਣੇ ਕੋਸੋਂ ਦੂਰ ਦੇ ਨੇ ਲੋਕ ।
ਕਦ ਤਰਾਸ਼ਦੇ ਇੱਕਲਵਿਆ ਦਾ ਹੁਨਰ,
ਪੱਖ ਦੁਰਯੋਧਨ ਦਾ ਪੂਰਦੇ ਨੇ ਲੋਕ
* ਕਿੰਨਾ ਕੁ ਚਿਰ , ਕਿੰਨੇ ਹੋਰ ,
ਕਿੰਨੀਆਂ ਖੁਦਕੁਸ਼ੀਆਂ ਕਰਨਗੇ ,
ਕਰਜ਼ੇ ਦੇ ਸਤਾਏ ਹੋਏ ਲੋਕ ।
ਕਿੰਨਾ ਕੁ ਚਿਰ ਖੁੱਲ੍ਹੇ ਆਸਮਾਨ ਥੱਲੇ ,
ਸੌਣ ਲਈ ਹੋਰ ਮਜਬੂਰ ਹੋਣਗੇ ,
ਭੁੱਖੇ ਅਤੇ ਤ੍ਰਿਹਾਏ ਲੋਕ ।
ਕਿੰਨਾ ਕੁ ਚਿਰ ਹੋਰ ਕਿਸਾਨਾਂ ਦੇ ,
ਸੁੱਖ-ਚੈਨ , ਨੀਂਦ ਦੀ ਚਾਬੀ ,
ਸ਼ਾਹੂਕਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਿੰਨਾ ਚਿਰ ਗਰੀਬਾਂ ਦੇ ਬੱਚਿਆਂ ਨੂੰ ,
ਤੱਪੜਮਾਰਕਾ ਸਕੂਲਾਂ ਵਿੱਚ ,
ਪੜ੍ਹਨਾ ਪਵੇਗਾ ਅਜੇ ਹੋਰ ।
ਕਿੰਨਾ ਕੁ ਚਿਰ ਕੁੱਟੇਗੀ ਬਿਮਾਰ ਮਾਂ ,
ਸੜਕ ਦੇ ਕੰਢੇ ਰੋੜੀ ,
‘ਤੇ ਧੁੱਪ ਵਿੱਚ ਸੜਨਾ ਪਵੇਗਾ ਹੋਰ ।
ਕਦੋ ਖ਼ਤਮ ਹੋਏਗੀ ਗ਼ਰੀਬੀ ਦੀ ਰੇਖ਼ਾ ,
ਜਿਸ ਨੂੰ ਮਿਟਾਉਣ ਦਾ ਹੱਕ ,
ਸਿਰਫ਼ ਸ਼ਰਮਾਏਦਾਰਾਂ ਦੇ ਕੋਲ ਹੈ ।
ਮੇਰੀ ਕਲਮ ਮੈਨੂੰ ਇੱਕ ਸਵਾਲ ਕਰਦੀ ਹੈ ?
ਜਿਸਦਾ ਜਵਾਬ ਮੇਰੇ ਕੋਲ ਨਹੀਂ ,
ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਆਖਿਰ ਕਿੰਨਾ ਕੁ ਚਿਰ ਵੋਟਾਂ ਬਟੋਰੂ ,
ਸਕੀਮਾਂ ਦੇ ਸਹਾਰੇ ,
ਮਰਨ ਕਿਨਾਰੇ ਪਏ ਲੋਕਾਂ ਦੇ ਸਾਹ ਚੱਲਣਗੇ ਭਲਾ ।
ਮੇਰੇ ਨੇਤਾ ਕਦੋਂ ਤੱਕ ਹੋਰ ,
ਸਰਕਾਰੀ ਡਾਕ ‘ਚ ,
ਝੂਠੇ ਵਾਅਦਿਆਂ ਦੇ ਮਨੀਆਰਡਰ ਘੱਲਣਗੇ ਭਲਾ ।
ਕਿੰਨਾ ਕੁ ਚਿਰ ਭਾਰਤ ਮਾਂ ਦੀ ਪੱਤ ਰੁਲੇਗੀ ,
ਇਸਦੇ ਆਪਣਿਆਂ ਦੇ ਹੀ ਪੈਰਾਂ ‘ਚ ,
ਜਿਸ ਚੁੰਨੀ ਦੀ ਕੰਨੀ ,
ਵਿਦੇਸ਼ੀ ਵਫ਼ਾਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਦੋਂ ਤੱਕ ਕਰਦੀ ਰਹੇਗੀ ਵਿਰਲਾਪ ਇੱਕ ਅੱਬਲਾ ,
ਜਿਸਮ ਦੇ ਭੁੱਖੇ ਸ਼ਿਕਾਰੀਆਂ ਤੋਂ,
ਖ਼ੁਦ ਨੂੰ ਬਚਾਉਣ ਦੀ ਖਾਤਿਰ ।
ਕਦੋਂ ਤੱਕ ਬੋਟੀ ਬੋਟੀ ਹੋ ਵਿਕੇਗੀ ਗ਼ਰੀਬ ਦੀ ਇੱਜ਼ਤ ,
ਅਮੀਰਾਂ ਦੀ ਹਵਸ ,
ਮਿਟਾਉਣ ਦੀ ਖ਼ਾਤਿਰ ।
ਕਦੋਂ ਤੱਕ ਮਿਲੇਗੀ , ਉਹਨਾਂ ਨੂੰ ਅਸਲੀ ਅਜ਼ਾਦੀ ,
ਜਿਹਨਾਂ ਦੀ ਦੱਬੀ ਅਵਾਜ਼ ਵਿੱਚ ,
ਹਾਲੇ ਵੀ ਗ਼ੁਲਾਮਾਂ ਤੇ ਮਰਦਾਰਾਂ ਦਾ ਬੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕਿਉਂ ਨਹੀਂ ਸਭਨਾਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ,
ਮੇਰੇ ਅਜ਼ਾਦ ਮੁਲਕ ਦਾ ਸੰਵਿਧਾਨ ,
‘ਤੇ ਸੰਵਿਧਾਨ ਤੋਂ ਬਣੇ ਕਾਨੂੰਨ ਭਲਾ ।
ਕਿਉਂ ਨਹੀਂ ਧਰਮ ਦੇ ਠੇਕੇਦਾਰਾਂ ਤੋਂ ਮਿਲਦਾ ਛੁਟਕਾਰਾ ,
ਕਦੋਂ ਤੱਕ ਇਨਸਾਨਾਂ ਨੂੰ ਲੜਵਾਏਗਾ ,
ਧਰਮਾਂ ਦਾ ਜਨੂੰਨ ਭਲਾ ।
ਕਿੰਨੇ ਕੁ ਹੋਰ ਨਵੇਂ ਭਗਵਾਨਾਂ ਨੂੰ ,
ਭੋਲੀ ਜੰਤਾ ਤੋਂ ਪੁਜਵਾਉਣ ਦਾ ਅਧਿਕਾਰ
ਇਹਨਾਂ ਧਰਮ ਦੇ ਠੇਕੇਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ ॥
* ਕੀ ਕਹਾਂ ਮੈਂ ਜਦੋਂ ਇਹ ,
ਮੈਥੋਂ ਵਧੀਆਂ ਬੇ-ਰੁਜ਼ਗਾਰੀਆਂ ਬਾਰੇ ,
ਪੁੱਛ ਬਹਿੰਦੀ ਹੈ ਰੋਜ਼ ਰੋਜ਼ ।
ਕੀ ਕਹਾਂ ਮੈਂ ਜਦੋਂ ਇਹ ,
ਰਿਸ਼ਵਤਖੋਰ ਅਧਿਕਾਰੀਆਂ ਬਾਰੇ ,
ਪੁੱਛ ਲੈਂਦੀ ਹੈ ਰੋਜ਼ ਰੋਜ਼ ।
ਕੀ ਕਹੇਂ ” ਬਰਾੜ ‘’ ਜਦੋਂ ਇਹ ਪੁੱਛਦੀ ਹੈ ਕਿ ,
ਕੀ ਅੱਜ ਵੀ ਮੇਰਾ ਮੁਲਕ ਸੋਨੇ ਦੀ ਚਿੜੀ੍ਹ ਹੈ ,
ਜਾਂ ਪਿੰਜਰੇ ‘ਚ ਕੈਦ ਹੈ ਚਿੜੀ੍ਹਆ ,
ਜੋ ਪਿੰਜਰਾ ਮੁਲਕ ਦੇ ਗਦਾਰਾਂ ਦੇ ਕੋਲ ਹੈ ?
ਮੇਰੀ ਕਲਮ ਮੈਨੂੰ ਸਵਾਲ ਕਰਦੀ ਹੈ ?
ਜਿਸਦਾ ਜਵਾਬ ਸਿਰਫ਼ ਸਰਕਾਰਾਂ ਦੇ ਕੋਲ ਹੈ
ਜੇਕਰ ਰਾਜਨੀਤੀ ਨਾ ਬੇਈਮਾਨ ਹੁੰਦੀ ,
ਫੇਰ ਪੈਦੇ ਨਾ ਡਾਕੇ ਸਾਡੇ ਪਾਣੀਆਂ ਤੇ !
ਜੇ ਇਹਨਾਂ ਦੇ ਦਿਲਾਂ ਵਿੱਚ ਪੰਥ ਲਈ ਦਰਦ ਹੁੰਦਾ,
ਕੌਣ ਕਰਦਾ ਕਿੰਤੂ ਪਰੰਤੂ ਬਾਣੀਆਂ ਤੇ !
ਆਪਣੇ ਘਰ ਵਿੱਚ ਹੀ ਕਦਰ ਪੈਂਦੀ ਪ੍ਰਦੇਸੀ ,
ਮੁੜ ਬਣਦੇ ਗੁਲਾਮ ਕਿਉ,
ਇੰਗਲੈਂਡ ਦੀਆ ਰਾਣੀਆਂ ਦੇ !
ਨਸ਼ਿਆ ਦੇ ਦਰਿਆ ,
ਕਾਸ਼ ਸੁੱਕ ਜਾਂਦੇ !
ਚਿਹਰੇ ਹੋਣੇ ਸੀ ਖਿੜ੍ਹੇ ਫੁੱਲ ਵਾਂਗੂ ,
ਮੇਰੇ ਹਾਣੀਆਂ ਦੇ !
ਬੜੇ ਸਾਲਾਂ ਤੋ ਭੋਗ ਰਿਹਾ ,
ਸੰਤਾਪ ਪੰਜਾਬ ਸਾਡਾ !
ਸਿਆਸਤ ਦੀਆ ਵੰਡਾਂ ਕਾਣੀਆਂ ਦੇ !
ਅੱਜ ਆਪਣੇ ਹੀ ਵੈਰੀ ਹੋਏ ਦੇਖੋ ,
ਲੈ ਕੇ ਬੈਠੈ ਆਰੀਆਂ ,
ਵੱਢਣ ਨੂੰ ਏਸ ਦੀਆ ਟਾਹਣੀਆਂ ਤੇ !
ਕੌਮ ਦੇ ਸੂਝਵਾਨ ਅਗਵਾਈ ਕਰਦੇ ਸਾਡੀ ,
ਤਾਂ ਮੱਥਾ ਟੇਕਦੇ ਲੋਕ ਕਿਉ ,
ਅਖੌਤੀ ਸੰਤਾਂ ਅਤੇ ਮੜੀ, ਮਸਾਣੀਆਂ ਤੇ
ਭਾਈਚਾਰਕ ਸਾਂਝ “ਬਰਾੜ”
ਮਜਬੂਤ ਹੁੰਦੀ ,
ਕਾਤੋ ਝੂਰਦਾ ਪੰਥ ,
ਵਧੀਕੀਆਂ ਪੁਰਾਣੀਆਂ ਤੇ
ਵਧੀਕੀਆਂ ਪੁਰਾਣੀਆਂ ਤੇ ..!!!!!
ਜੇ ਮੇਰੇ ਪੈਰਾਂ ਤੇ ਜ਼ਖਮ ਨਾ ਹੁੰਦੇ ,
ਸ਼ਾਇਦ ਮੈਨੂੰ ਕੰਡਿਆਂ ਦੀ ਹੋਂਦ ਦਾ ਅਹਿਸਾਸ ਨਾ ਹੁੰਦਾ ,
ਜੇ ਮੈਂ ਵਿੱਚ ਪ੍ਰਦੇਸਾਂ ਰੁਲਦਾ ਨਾ ਰੋਟੀ ਲਈ ,
ਫੇਰ ਸ਼ਾਇਦ ਮੈਂ ਆਪਣੀ ਮਿੱਟੀ ਦਾ ਕਰਜ਼ਦਾਰ ਨਾ ਹੁੰਦਾ,
ਸ਼ਾਇਦ ਫੇਰ ਹੁੰਦਾ ਨਾ ਮੈਨੂੰ ਮੋਹ ਆਪਣੀ ਮਾਂ ਬੋਲੀ ਲਈ
ਆਪਣੇ ਲੋਕਾਂ ਦਾ ,
ਸੋਹਣੇ ਪੰਜਾਬ ਲਈ ਸ਼ਾਇਦ ,
ਮੇਰੇ ਦਿਲ ਵਿੱਚ ਕੋਈ ਪਿਆਰ ਨਾ ਹੁੰਦਾ ,
ਸ਼ਾਇਦ ਮੈਂ ਭੁੱਲ ਜਾਂਦਾ ਆਪਣੇ ਮਾਪਿਆ ਦੀ ਕਰਨੀ ਨੂੰ ,
ਸ਼ਾਇਦ ਮੇਰੇ ਦਿਲ ਵਿੱਚ ਆਪਣੀ ਬੁੱਢੀ ਮਾਂ ਲਈ ਸਤਿਕਾਰ ਨਾ ਹੁੰਦਾ ,
ਅੱਜ ਹਰ ਇੱਕ ਹੱਥ ਮਿਲਾ ਕੇ ਲੰਘਦਾ ਏ ,
ਸ਼ਾਇਦ ਉਂਦੋ “ਪਰਮ” ਦਾ ਕੋਈ ਵੀ ਯਾਰ ਨਾ ਹੁੰਦਾ ,
ਸ਼ਾਇਦ ਭੁੱਖ ਨਾਲ ਲੜਦੇ ਦੀ ਕੋਈ ਨਾ ਸਾਰ ਲੈਦਾ ,
ਨਾ ਭਰਾਵਾਂ ਵਿੱਚ ਹੀ ਪਿਆਰ ਹੁੰਦਾ
ਨਾ ਪਤਾ ਲੱਗਦਾ ਮੈਨੂੰ ,
ਕੀ ਹੈ ਮੁੱਲ ਭੈਣ ਦੀ ਰੱਖੜੀ ਦਾ ?
ਨਾ ਪਤਾ ਹੁੰਦਾ
ਕੀ ਹੈ ਸਾਗ ਦੀ ਖੁਸ਼ਬੂ ਮੈਨੂੰ ,
ਨਾ ਹੀ ਕਦੇ ਪ੍ਰਦੇਸੀ ਹੋਣ ਦਾ ਦਰਦ ਮਹਿਸੂਸ ਹੰਦਾ ,
ਨਾ ਹੀ ਲੱਸੀ ਤੇ ਕੋਕ ਦਾ ਫਰਕ ਪਤਾ ਹੁੰਦਾ ,
ਨਾ ਹੀ ਕੋਠੇ ਤੇ ਸੌਣ ਦੀ
ਮੌਜ ਮਹਿਸੂਸ ਹੁੰਦੀ ,
ਨਾ ਹੀ ਬਰਫ ,
ਧੁੱਪ ਛਾਂ ਦਾ ਪਤਾ ਲੱਗਦਾ ,
ਨਾ ਹੀ ਏਜ਼ੰਟਾ ਪਿੱਛੇ ਭੱਜਣ ਦਾ ਦਰਦ ਮਹਿਸੂਸ ਹੁੰਦਾ
ਲੁੱਟ ਕੇ ਤੂੰ ਮੜ੍ਹੀ ਤਿਆਰ ਕੀਤੀ,
ਐਪਰ ਮਰਨਾ ਦਿੱਤਾ ਤੂੰ ਆਪ ਵਿਸਾਰ ਬੰਦੇ।
ਬੇਮਾਈਨੀਆਂ ਤੇਰਾ ਹੀ ਧਰਮ ਹੋਇਆ,
ਇਹ ਕਿੰਨੇ ਭੈੜੇ ਨੇ ਤੇਰੇ ਵਿਚਾਰ ਬੰਦੇ।
ਲੁੱਟ ਗਰੀਬਾਂ ਨੂੰ ਤੂੰ ਮੰਦਰੀ ਦਾਨ ਕਰਦਾ,
ਸੱਚਾ ਹੋਣ ਦਾ ਕਰੇ ਇਕਰਾਰ ਬੰਦੇ।
ਸੱਚ ਛੱਡ ਕੇ ਝੂਠ ਦਾ ਲੜ੍ਹ ਫੜਿਆ,
ਲੁੱਚੇ ਲੰਡੇ ਤੇ ਬਦਮਾਸ਼ ਨੇ ਤੇਰੇ ਯਾਰ ਬੰਦੇ।
ਦੀਨ ਭੁਲਾ ਕੇ ਦੁਨੀਆਂ ਲੁੱਟੇ,ਰੱਬ ਦੀ ਯਾਦ ਨਾ ਆਵੇ।
ਕਾਲ ਬਲੀ ਨੇ ਆ ਕੇ ਫੜਣਾ,ਫਿਰ ਤੂੰ ਤਰਲੇ ਪਾਵੇ।
ਲੁੱਟ ਕਮਾਈਆਂ ਮਹਿਲ ਉਸਾਰੇ, ਉਚੇ ਪਾਏ ਚੁਬਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।
ਕਾਰੂ ਵਰਗੇ ਤੁਰ ਗਏ ਏਥੋਂ, ਜਿਨ੍ਹਾਂ ਗੰਜ ਰੂਪੈ ਜੋੜੇ।
ਅੰਤ ਮੌਤ ਨੇ ਕੀਤਾ ਕਾਬੂ, ਮਾਨ ਉਹਦੇ ਸੀ ਤੋੜੇ।
ਫਿਰ ਨਾ ਆਏ ਇਸ ਧਰਤੀ ਤੇ,ਕਈ ਫੰਨੇ ਖਾ ਹੰਕਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।
ਨਾਦਰ ਤੇ ਅਬਦਾਲੀ ਆਏ,ਜਿਹਨਾਂ ਸੀ ਲੁੱਟ ਮਚਾਈ।
ਅੰਤ ਵਾਰ ਸੀ ਰੋਂਦੇ ਤੁਰ ਗਏ,ਉਹ ਦੇਂਦੇ ਗਏ ਦੁਹਾਈ।
ਖਾਲੀ ਆਏ ਸੀ ਖਾਲੀ ਤੁਰ ਗਏ,ਜੋ ਭਰਮਾਂ ਦੇ ਮਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।
ਇਹ ਝੰਡੇ ਨਹੀਂ ਝੂਲਦੇ ਰਹਿਣੇ, ਨਾ ਰਹਿਣੇ ਨੇ ਮਾਪੇ।
ਇਹ ਕੀਤੇ ਤੈਨੂੰ ਪੈਣੇ ਭੁਗਤਣੇ, ਹੱਥੀਂ ਪਾਏ ਸਿਆਪੇ।
ਪਾਪਾਂ ਦਾ ਲੇਖਾਂ ਹੋਣਾ,ਜਦ ਧਰਮ ਰਾਜ ਨੇ ਕੀਤੇ ਨਿਤਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ, ਨਹੀਂ ਮਿਲੇ ਯਾਰ ਪਿਆਰੇ।
ਇਨ੍ਹਾਂ ਮਹਿਲਾ ਮਾੜੀਆਂ ਦਾ ,ਅੰਤ ਹੈ ਇਕ ਦਿਨ ਹੋਣਾ।
ਤੇਰੀ ਸਾਰ ਕਿਸੇ ਨਹੀਂ ਲੈਣੀ ਬੰਦੇ ,ਫਿਰ ਪੈਣਾ ਹੈ ਰੋਣਾ।
ਹੁਣ ਤੈਨੂੰ ਚੰਦ ਨਹੀਂ ਦਿਹਦਾ, ਫਿਰ ਦਿਨੀ ਦਿਸਣਗੇ ਤਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।
ਚਾਰ ਦਿਨ ਦਾ ਜੀਵਨ ਜੱਗਤੇ ਕਰ ਲਏ ਕਮਾਈਆਂ।
ਮਾਂ ਬਾਪ ਦੀ ਸੇਵਾ ਕਰ ਲਏ,ਪਿਆਰ ਵਧਾ ਲਏ ਭਾਈਆਂ।
ਨਹੀਂ ਮਿਲਣੇ ਫਿਰ ਜਿੰਦਗੀ ਵਾਲੇ ,ਚੰਗੇ ਪੀਘ ਹੁਲਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।
ਦੀਨ ਦੁਨੀ ਦੀ ਸੇਵਾ ਕਰਦੇ, ਪਾਉਂਦੇ ਮਾਣ ਵੱਡਿਆਈਆਂ।
ਝੁਕ-ਝੁਕ ਲੋਕੀਂ ਕਰਨ ਸਲਾਮਾਂ,ਇੱਜਤਾਂ ਹੋਣ ਸਵਾਈਆਂ।
ਫੁੱਲ ਪੈਂਦੇ ਅਰਸ਼ਾ ਤੋਂ,ਉਹ ਜਾਂਦੇ ਹਰ ਥਾਂ ਤੇ ਸਤਿਕਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ।
ਠਂਗੀਆਂ ਮਾਰਿਆ ਕੁਝ ਨਹੀਂ ਬਣਦਾ, ਰੱਬ ਕੋਲੋ ਸਭ ਮੰਗੋ।
ਉਹ ਹੈ ਸਭ ਨੂੰ ਦੇਵਣ ਹਾਰਾ,ਯਾਰੋ ਉਸ ਤੋਂ ਮੂਲ ਨਾ ਸੰਗੋ।
‘ਬਰਾੜ ‘ਆਖੇ ਰਂਬ ਹੀ ਵੱਡਾ,ਉਹਦੇ ਹੀ ਸਾਨੂੰ ਸਹਾਰੇ।
ਅੰਤ ਖਾਕ ਨੂੰ ਛਂਡਕੇ ਜਾਣਾ,ਨਹੀਂ ਮਿਲੇ ਯਾਰ ਪਿਆਰੇ
ਵੰਡ ਹੋਣ ਲੱਗੀ ਲੋਕੋਂ ਸੜ ਗਈਆਂ ਤਕਦੀਰਾਂ
ਦੇਸ਼ ਵੰਡਿਆਂ ਗਿਆ ਦੇਖੋ ਮਾਰ ਕੇ ਲਕੀਰਾਂ
ਦਿਨ ਸੰਤਾਲੀਂ ਵਾਲਾ ਸਾਥੋਂ ਗਿਆ ਨਾ ਭੁਲਾਇਆ
ਕਤਲੇ ਆਮ ਖੂਬ ਹੋਇਆ ਗਿਆ ਕਈਆਂ ਨੂੰ ਜਲਾਇਆ
ਚੰਗੇ ਖਾਂਦੇ ਪੀਂਦੇ ਅਸੀਂ ਹੋਏ ਵਾਂਗ ਸੀ ਫ਼ਕੀਰਾਂ
ਦੇਸ਼ ਵੰਡਿਆਂ ਗਿਆ ਦੇਖੋ ਮਾਰ ਕੇ ਲਕੀਰਾਂ
ਰੁਲ੍ਹੇ ਕਈ ਵਿਚਕਾਰ ਹੋਏ ਆਰ ਨਾ ਉਹ ਪਾਰ
ਕਈ ਕੱਲਿਆਂ ਨੂੰ ਗਿਆ ਗਮ ਟੱਬਰਾਂ ਦਾ ਮਾਰ
ਕਈ ਕਰਕੇ ਗਦਾਰੀ ਲੈ ਗਏ ਵੱਡੀਆਂ ਜਗੀਰਾਂ
ਦੇਸ਼ ਵੰਡਿਆਂ ਗਿਆ ਦੇਖੋ ਮਾਰ ਕੇ ਲਕੀਰਾਂ
ਸੁਣੀ ਜਾਵੇ ਨਾ ਕਹਾਣੀ ਆਵੇ ਅੱਖੀਆਂ ਚ ਪਾਣੀ
ਸੱਪ ਮੂੰਹੀਂ ਲੀਕ ਦੇਖੋ ਵੰਡ ਦਿੱਤੇ ਕਈ ਹਾਣੀ
ਕਈ ਖਾਲੀਂ ਹੱਥ ਹੋਏ ਕਈਆਂ ਸਾਂਭੀਆਂ ਤਸਵੀਰਾਂ
ਦੇਸ਼ ਵੰਡਿਆਂ ਗਿਆ ਦੇਖੋ ਮਾਰ ਕੇ ਲਕੀਰਾਂ
ਸੀਨਾਂ ਧਰਤੀ ਦਾ ਕਾਹਤੋਂ ਲੀਕਾਂ ਮਾਰ ਗੰਢੀ ਜਾਂਦੇ
ਕਈ ਦੇਸ਼ ਵੰਡੇ ਜਾਂਦੇ ਕਈ ਪਰਿਵਾਰ ਵੰਡੇ ਜਾਂਦੇ
ਚਾਹੁੰਦਾ ਵੰਡਣਾ ‘ਦਿਲਾ’ ਜੇ ਵੰਡੋ ਪਿਆਰ ਜਗੀਰਾਂ
ਦੇਸ਼ ਵੰਡਿਆਂ ਗਿਆ ਦੇਖੋ ਮਾਰ ਕੇ ਲਕੀ
ਵਰਖਾ ਰਹਿਮਤਾਂ ਦੀ ਬਰਸਦੀ ਹੈ ਸੱਭ ਉੱਪਰ, ਪਰ ਕੋਈ ਵਿਰਲਾ ਹੀ ਇਸਨੂੰ ਮਾਣਦਾ ਹੈ,
ਜੋ ਆਕੜ੍ਹਦੇ ਆਖਰ ਝੜ੍ਹ ਜਾਂਦੇ, ਇਹ ਗੱਲ ਸੱਚੀ ਜੱਗ ਜਾਣਦਾ ਹੈ।
ਪਰਬਤਾਂ ਉੱਪਰ ਨਾ ਕਦੇ ਪਾਣੀ ਰੁੱਕਿਆ, ਨੀਵੇ ਟੋਭਿਆ ਵਿੱਚ ਹੀ ਆਂਵਦਾ ਹੈ,
ਰਿਹਾ ਉੇੱਚਾ, ਤਾਂ ਜਾਣਾ ਪਿਆਸਾ ਪੈਣਾ, ‘ਮਹਿਮਾਨ’ ਝੁਕਿਆ ਹੀ ਪਿਆਸ ਬੁਝਾਵਦਾਂ ਹੈ।
ਉਸ ਕੀ ਹਰ ਮੁਸ਼ਕਿਲ ਮੇਂ ਮੁਸ਼ਕਿਲ ਅਸਾਂ ਹੋਤੀ ਹੈ।
ਜਿਸ ਕੇ ਦਿਲ ਮੇਂ ਮੁਹੱਬਤ ਔਰ ਲਬ ਪੇ ਦੁਆ ਹੋਤੀ ਹੈ।
ਨੇਕ ਆਮਾਲ ਕਰ ਤੂ ਰੰਜ-ੳ-ਗ਼ਮ ਕਰਨਾ ਛੋੜ ਦੇ,
ਖੁਸ਼ੀ ਗ਼ਮੀਂ ਤੋ ਐ ਦੋਸਤ ਰੱਬ ਕੀ ਰਜ਼ਾ ਹੋਤੀ ਹੈ!
ਭਲਾ ਚਾਹਤੇ ਹੋ ਤੋ ਪਹਿਲੇ ਗੁਨਾਹੋਂ ਸੇ ਤੋਬਾ ਕਰ,
ਉਸਕੇ ਫਜ਼ਲ ਸੇ ਹੀ ਰਾਹ-ਏ-ਮੰਜ਼ਿਲ ਆਸ਼ਨਾ ਹੋਤੀ ਹੈ।
ਦਿਲ ਹੋ ਕਾਬ੍ਹਾ ਤੋ ਮੁਸੱਲਾ ਹੋ ਈਮਾਂ ਤੇਰਾ,
ਨੀਯਤ ਹੋ ਸਾਫ ਤੋ ਨਮਾਜ਼-ਏ-ਫਿਕਰ ਬਜਾ ਹੋਤੀ ਹੈ।
ਮਿਹਨਤ ਕੋ ਬਣਾ ਰੋਜ਼ੀ ਔਰ ਖੁਸ਼ੀਉਂ ਕੀ ਦੇ ਜ਼ਕਾਤ,
ਖਿਦਮਤ ਖ਼ੁਦਾ ਕੇ ਬੰਦੋਂ ਕੀ ਦਰਦ-ਏ-ਦਵਾ ਹੋਤੀ ਹੈ।
ਜਿਨ ਕਾ ਪਾਕ ਹੈ ਦਾਮਨ ਅੱਲ੍ਹਾ ਕੇ ਕਰਮ ਸੇ,
ਉਨ ਬੰਦੋਂ ਕੀ ਬੰਦਗੀ ਮੰਨਜ਼ੂਰ-ਏ-ਖ਼਼ੁਦਾ ਹੋਤੀ ਹੈ।
ਰਾਹ-ਏ-ਹੱਕ ਪਰ ਚਲਤਾ ਜਾ ਇਸ ੳੇੁਮੀਦ ਪਰ ‘ਨੀਲਮ,’
ਰਾਤ ਕੇ ਬਾਦ ਫਿਰ ਏਕ ਨਈ ਸੁਬਹ ਹੋਤੀ ਹੈ
ਕਈ ਬਾਬੇ ਉਸਾਰ ਬੈਠ ਗਏ , ਆਪਣੇ ਹੀ ਪਰਮ ਦੁਆਰੇ ।
ਕਈਆਂ ਦੇ ਨਿੱਤ ਪੜ੍ਹਨ , ਸੁਣਨ ਨੂੰ , ਮਿਲਦੇ ਵੱਡੇ ਕਾਰੇ ।
ਬਿਨਾਂ ਅੱਗ ਤੋਂ ਧੂੰਆਂ ਨਾ ਉਂਠੇ , ਕੀ ਕੀ ਸੱਚ ਉਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਕਰੀਏ ਆਓ ਵਿਚਾਰਾਂ ॥
* ਦਸ਼ਮ ਪਿਤਾ ਗੁਰੂ ਗ੍ਰੰਥ ਸਾਹਿਬ ਨੂੰ , ਦੇ ਗਏ ਸੀ ਗੁਰ ਗੱਦੀ ।
‘ਧੁਰ ਕੀ ਬਾਣੀ’ ਖਰੀਦ ਬੈਠ ਗਏ , ਮਨਮੁੱਖ ਬੰਦੇ ਜੱਦੀ ।
ਇੱਕ ਦਸਤਾਰੋਂ ਰੰਗ ਬਰੰਗੀਆਂ , ਹੋਈਆਂ ਕਈ ਦਸਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਪੜ੍ਹਕੇ ,ਸੁਣਕੇ ,ਵਾਚਕੇ , ਕਰਦੇ ਅਮਲ ਨਾ ਬਾਣੀ ਉਂਤੇ ।
ਕੀ ਜਗਾਉਣਗੇ ਲੋਕਾਂ ਤਾਈਂ , ਜਿਹੜੇ ਖ਼ੁਦ ਹੀ ਸੁੱਤੇ ।
ਦੂਈ, ਦਵੈਤ ,ਈਰਖ਼ਾ ਜਿਹੀਆਂ,ਉਚੀਆਂ ਬਹੁਤ ਦੀਵਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਜ਼ੋਰ ,ਸ਼ੋਰ ਦੇ ਨਾਲ ਉਚਾਰਨ ,ਕਿੱਸਿਆਂ ਜਿਉਂ ਗੁਰਬਾਣੀ ।
ਕੰਨਰਸ ਹੈ ਨਾ , ਧੂੰਮ ਧੜੱਕਾ , ਵਾਂਗ ਗਵੱਈਏ ਢਾਣੀ ।
ਸ਼ਰਧਾਲੂ ਵੀ ਨੱਚੀਂ ਜਾਂਦੇ , ਨੱਚਦੇ ਵਾਂਗ ਨਚਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਗੁਰੂ -ਡੰਮ ਦੀ ਸੇਵਾ ਖਾਤਿਰ , ਸੇਵਾਦਾਰ ਜਿੱਤ ਆਉਂਦੇ ।
ਵੋਟਾਂ ਵਾਲੀ ਖਿੱਚੋ ਤਾਣੀ , ਸੇਵਾ ਲਈ ਦਿਖਲਾਉਂਦੇ ।
ਗੋਲਕ ਗਿਣਨ ਵਾਸਤੇ ਨਿੱਤ ਹੀ ,ਹੁੰਦੀਆਂ ਨੇ ਤਕਰਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਕੀਰਤਨ,ਪਾਠ ਤੇ ਧਿਆਨ ਸਭਾਵਾਂ ,ਕਿੱਤੇ ਜਿਉਂ ਅਪਨਾ ਲਏ ।
ਜੈਸਾ ਲੋੜ ਦਿਓਂ , ਤੈਸਾ ਬਾਬਾ , ਸਭ ਨੇ ਰੇਟ ਬਣਾ ਲਏ ।
ਨੇਤਾਵਾਂ ਦੇ ਵਾਂਗ ਕਾਫ਼ਲੇ , ਜਾਣ ਛੂਕ ਦੀਆਂ ਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਕੁੱਝ ਕੁ ਨੇਤਾ , ਕੁੱਝ ਅਭਿਨੇਤਾ , ਜਾ ਜਦ ਚਰਨੀਂ ਬਹਿੰਦੇ ।
ਬਾਬਾ ਜੀ ਦੇ ਚਰਨ ਫੇਰ ਨਹੀਂ , ਏਸ ਧਰਤ ’ਤੇ ਰਹਿੰਦੇ ।
ਮੋਬਾਇਲ ਫੋਨ ,ਅਸਲੇ ਦੀ ਛਹਿਬਰ ,ਸਿੱਧੀਆਂ ਸਭ ਥਾਂ ਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਧਰਮਾਂ ਦੇ ਵਿੱਚ ਸਿਆਸਤ ਵੜ ਗਈ , ਸਿਆਸਤ ਧਰਮ ਚਲਾਵੇ ।
ਧਰਮ ਚਲਾਉਣ ਵਾਸਤੇ ‘ਮੁੱਖੀਆ’, ‘ਮੁਖੀਆ’ ਗੱਦੀ ਬਿਠਾਵੇ ।
ਹੋਰ ਕੀ ਬੋਲਾਂ ਚਾਰੇ ਪਾਸੇ , ‘ਆਪਣੀਆਂ ਸਰਕਾਰਾਂ’ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਫ਼ਰਕ ਰਹਿ ਗਿਆ ਇਨਸਾਨਾਂ ਤੋਂ , ਤਾਹੀਂਓ ਵਧ ਗਏ ਪਾੜੇ ।
ਬੰਦਿਆਂ ਤਾਂਈਂ ਬਿਗਾੜ ਗਈ ਮਾਇਆ , ਕੁੱਝ ਚੌਧਰ ਦੇ ਸਾੜੇ ।
ਲੱਭਦੇ ਲੱਭਦੇ ‘ਤੁਹੀਂ ਤੂੰ’ ਨੂੰ , ਖਾ ਗਏ ‘ਮੈਂ’ ਤੋਂ ਮਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਰੱਬ ਦੇ ਨਾਂ ’ਤੇ ਖੁਲ੍ਹਣ ਰੋਜ਼ਾਨਾ , ਧਰਮ ਵਧਾਊ ਦੁਕਾਨਾਂ ।
‘ਓਸ ਭਗਵਾਨ’ ਦੀ ਖੋਜ ਕਰੀ ਨਾ , ਕਲਯੁਗ ਦੇ ਭਗਵਾਨਾਂ ।
‘ਸ਼ਬਦ’ ਨਾ ਚੇਤਿਆ , ਜੋ ਸਮਝਾਇਆ , ਭਗਤਾਂ ’ਤੇ ਅਵਤਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਕੌਣ ਬੇਗ਼ਾਨਾ , ਕੌਣ ਆਪਣਾ , ਸਭ ਹੀ ਉਸ ਦੇ ਬੰਦੇ ।
ਫਿਰ ਕਿਸ ਗੱਲ ਦੀ ਮਾਰਾ ਮਾਰੀ ,ਬੰਦ ਕਰੋ ਇਹ ਧੰਦੇ ।
ਛੱਡ ਈਰਖ਼ਾ, ਇੱਕ ਹੋ ਜਾਓ , ਰੁਮਕਣ ਪਿਆਰ ਬਹਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ ॥
* ਪਿੰਡ ਵੰਡ ਲਏ , ਖੰਡ ਵੰਡ ਲਏ , ਵੰਡ ਲਏ ਵੱਖ ਪ੍ਰਾਣੀ ।
ਹਾੜ੍ਹਾ ਰੱਬ ਦੇ ਬੰਦਿਓ , ਵੰਡਨ ਨ ਬਹਿਜਿਓ ਰੱਬੀ ਬਾਣੀ ।
ਸੀਅ ਲੈ ਬੁੱਲ੍ਹ ‘ਬਰਾੜ’ , ਤੇਰੀਆਂ ਸੁਣਦੈ ਕੌਣ ਪੁਕਾਰਾਂ ।
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ,ਬਹਿ ਕੇ ਕਰੋ ਵਿਚਾਰਾਂ ।
ਬਾਬਾਵਾਦ ਫੈਲਦਾ ਜਾਂਦਾ , ਰਲ ਮਿਲ ਕਰੋ ਵਿਚਾਰਾਂ
ਤੁਸੀ ਕੁਰਸੀ ਲਈ ਹੈ ,
ਜ਼ਮੀਰ ਵੇਚੀ !
ਕਿੱਥੋ ਮਿਲੁ ਰਾਜ ਰਣਜੀਤ ਵਾਲਾ ?
ਆਮ ਜਨਤਾ ਦੀ ਕੋਣ ਪੁਕਾਰ ਸੁਣਦਾ ,
ਸੱਤਾ ਸੁੱਖ ਭੋਗੀ ਜਾਂਦੇ ਜੀਜਾ ਸਾਲਾ ,
ਜਿਸ ਪੰਜਾਬ ਦੀ ਕਦੇ ਸੀ ਚੜ੍ਹਤ ,
ਕੁੱਲ ਸੰਸਾਰ ਅੰਦਰ ,
ਅੱਜ ਨਸ਼ਿਆ ਨੇ ਕੀਤਾ ,
ਉਸ ਦਾ ਮੂੰਹ ਕਾਲਾ !
ਨੌਜਵਾਨ ਹੋ ਮਜ਼ਬੂਰ ,
ਨੇ ਹੋਏ ਪ੍ਰਦੇਸੀ ,
ਹਰ ਰੋਜ਼ਗਾਰ ਨੂੰ ਲੱਗਾ ,
ਰਿਸ਼ਵਤ ਦਾ ਹੈ ਤਾਲਾ !
ਭੁੱਖੀ ਮਰੀ ਜਾਵੇ ਭਾਵੇ ਖਲਕਤ ਸਾਰੀ ,
ਤੁਹਾਡੇ ਗਲਾਂ ਵਿੱਚ ,
ਸਦਾ ਨੋਟਾਂ ਦੀ ਮਾਲਾ !
ਜੇ ਹੁੰਦਾ ਪੰਥ ਲਈ ਜ਼ਰਾ ਵੀ ,
ਦਰਦ ਦਿਲ ਅੰਦਰ !
ਅਖੌਤੀ ਡੇਰਿਆਂ ਨੂੰ ਲੱਗ ਜਾਂਦਾ ,
ਸਦਾ ਲਈ ਤਾਲਾ !
ਕਿਉ ਖੇਡੋ ਰਾਜਨੀਤੀ ਦੀ ਗੰਦੀ ਖੇਡ ਐਸੀ ,
ਕਹੋ ਚੋਰ ਨੂੰ ਵੀ ,
ਏਹ ਹੈ ਸੰਤ ਭੋਲਾ ਭਾਲਾ ,
ਏਹ ਹੈ ਸੰਤ ਕਰਨੀਆ ਵਾਲਾ
ਤੁਸੀ ਕੁਰਸੀ ਲਈ ਹੈ ,
ਜ਼ਮੀਰ ਵੇਚੀ !
ਕਿੱਥੋ ਮਿਲੁ ਰਾਜ ਰਣਜੀਤ ਵਾਲਾ ?
ਆਮ ਜਨਤਾ ਦੀ ਕੋਣ ਪੁਕਾਰ ਸੁਣਦਾ ,
ਸੱਤਾ ਸੁੱਖ ਭੋਗੀ ਜਾਂਦੇ ਜੀਜਾ ਸਾਲਾ ,
ਜਿਸ ਪੰਜਾਬ ਦੀ ਕਦੇ ਸੀ ਚੜ੍ਹਤ ,
ਕੁੱਲ ਸੰਸਾਰ ਅੰਦਰ ,
ਅੱਜ ਨਸ਼ਿਆ ਨੇ ਕੀਤਾ ,
ਉਸ ਦਾ ਮੂੰਹ ਕਾਲਾ !
ਨੌਜਵਾਨ ਹੋ ਮਜ਼ਬੂਰ ,
ਨੇ ਹੋਏ ਪ੍ਰਦੇਸੀ ,
ਹਰ ਰੋਜ਼ਗਾਰ ਨੂੰ ਲੱਗਾ ,
ਰਿਸ਼ਵਤ ਦਾ ਹੈ ਤਾਲਾ !
ਭੁੱਖੀ ਮਰੀ ਜਾਵੇ ਭਾਵੇ ਖਲਕਤ ਸਾਰੀ ,
ਤੁਹਾਡੇ ਗਲਾਂ ਵਿੱਚ ,
ਸਦਾ ਨੋਟਾਂ ਦੀ ਮਾਲਾ !
ਜੇ ਹੁੰਦਾ ਪੰਥ ਲਈ ਜ਼ਰਾ ਵੀ ,
ਦਰਦ ਦਿਲ ਅੰਦਰ !
ਅਖੌਤੀ ਡੇਰਿਆਂ ਨੂੰ ਲੱਗ ਜਾਂਦਾ ,
ਸਦਾ ਲਈ ਤਾਲਾ !
ਕਿਉ ਖੇਡੋ ਰਾਜਨੀਤੀ ਦੀ ਗੰਦੀ ਖੇਡ ਐਸੀ ,
ਕਹੋ ਚੋਰ ਨੂੰ ਵੀ ,
ਏਹ ਹੈ ਸੰਤ ਭੋਲਾ ਭਾਲਾ ,
ਏਹ ਹੈ ਸੰਤ ਕਰਨੀਆ ਵਾਲਾ
ਬਿਰਹੋਂ ਪਿੰਡ ਦੀਆਂ ਪਾਗਲ ਬੁੜੀਆਂ,
ਮੋੜਵਾਂ ਇਕੱਠ ਕਰ ਮੈਨੂੰ ਰੋਣ ਤਾਈ ਜੁੜੀਆਂ ,
ਵੇਖਣ ਲਈ ਮੇਰੀ ਲਾਸ਼ ਪਹਿਲਾਂ ਖੂਬ ਲੜੀਆਂ
ਫੇਰ ਮੈਨੂੰ ਟੁੰਬਣ ਤਾਂਈ ਉੱਤੇ ਈ ਆਣ ਚੜੀਆਂ ,
ਕੁਝ ਇੱਕ ਨੂੰ ਨਾ ਥਾਂ ਮਿਲ ਰਹੀ,
ਬਾਹਰ ਉਡੀਕਣ ਖੜੀਆਂ
ਮੈਨੂੰ ਮਰਦਾ ਵੇਖ ਕੇ ,
ਸਭ ਦੁਖੀ ਭਾਂਵੇ ਨੇ ਬੜੀਆਂ ,
ਜਾਂਦੇ ਹੋਏ ਲਿਖਦੇ ਨੂੰ ਵੇਖ ਰਹੀਆਂ ਨੇ ਡਰੀਆਂ,
ਕਿਧਰੇ ਮੋਇਆ ਜਿਊਦਾ ਤਾਂ ਨਹੀ,
ਟੋਹ ਰਹੀਆਂ ਨੇ ,ਚਲਾਕ ਨੇ ਬੜੀਆਂ,
ਲਓ ਜੀ ਆ ਗਿਆ ਯਕੀਨ ,
ਗੁਡੀ ਬੋ ਏ , ਟੁੱਟ ਗਈ ਸਾਹਾਂ ਵਾਲੀ ਡੋਰ ,
ਲੱਗੇ ਛਣ ਕਣ ਘੁੰਗਰੂ ਤੇ ਖੜਕਣ ਲੱਗੇ ਢੋਲ ,
ਇੱਕ ਮਜਾਜਣ ਪਿਆਰੀ ਬੋਲੀ ,ਪਾਈ ਆ ਕੇ ਮੇਰੇ ਕੋਲ ,
ਮੈ ਨਾ ਤੇਰੇ ਨਾਲ ਲੜੂੰਗੀ ਢੋਲਾ ,ਉਠ ਦੋ ਬੋਲ ਤਾਂ ਮਿਠੜੇ ਬੋਲ ,
ਪਿੱਟ ਪਿੱਟ ਥੱਕਦੀਆਂ ਨੂੰ ਲੱਗੀ ਸਤਾਉਣ ਜਦ ਭੁੱਖ
ਫਾੜ ਮੇਰੇ ਲੀੜੇ ,ਨਹਲਾ ਦਿੱਤਾ ਮੈਨੂੰ ਭਰ ਹੰਜੂਆਂ ਦੇ ਬੁੱਕ ,
ਇੱਕ ਵੈਰਨ ਮੈਨੂੰ ਲੁਕਾ ਤਮਾਸ਼ੇ ਤੋ ,ਲੈ ਗਈ ਪਰਾਂ ਚੁੱਕ
ਕਰਨੇ ਹਿਸਾਬ ਹਾਲੇ ਵੀ ਬਾਕੀ ਨੇ ,ਮੈ ਲਿਆਈ ਵਹੀ ਜਰਬਾਂ ਵਾਲੀ
ਪਲ ਦੋ ਪਲ ਤਾਂ ਰੁਕ
ਮੇਰੀ ਪਿੱਠ ਤੇ ਸਦੀਵੀ ਕਾਲਖ ਫਿਰ ਲਗਾਈ ਗਈ
ਮਰਨੋ ਬਾਅਦ ਵੀ ਮੈਨੂੰ, ਕਰਜਾਈ ਹੋਣ ਦੀ ਸਜਾ ਸੁਣਾਈ ਗਈ
ਮੇਰੀ ਲਾਸ਼ ਭੁੱਲ ਗਏ ਮੇਰੇ ਪਿਆਰੇ ਹੀ
ਇਹ ਉਡੀਕ ਰਹੀ ਕਬਰ ਨੂੰ
ਅੱਜ ਤੱਕ ਵੀ ਨਾ ਦਫਨਾਈ ਗਈ
ਬਘਿਆੜਾਂ ਦੇ ਵਿਚ ਫਸਿਆ ਲੇਲਾ,
ਕਿਵੇਂ ਜਾਨ ਬਚਾਏਗਾ।
ਵਿਚ ਕਰੀਰਾਂ ਘਿਰਿਆ ਕੇਲਾ।
ਕਿਵੇਂ ਫੱਲ ਖਵਾਏਗਾ।
ਜਿਸ ਦੀ ਕੋਈ ਨਹੀ ਸਿਫਾਰਸ਼ ਏਥੇ,
ਇਨਸਾਫ ਕਿਵੇਂ ਉਹ ਪਾਵੇਗਾ।
ਹਰ ਹਾਕਮ ਹੁਕਮ ਦਾ ਬੱਧਾ,
ਕਿਵੇਂ ਕਾਨੂੰਨ ਦੀ ਬਾਤ ਬਤਾਵੇਗਾ।
ਇਹ ਕਾਨੂੰਨ ਹੈ ਸਭ ਲਈ ਇਕੋ,
ਕਿਸ ਨੂੰ ਕੌਣ ਸੁਣਾਏਗਾ।
ਤਕੜੇ ਦੇ ਕੰਮ ਟੈਲੀਫੂਨਾਂ ਤੇ ਹੁੰਦੇ,
ਮਾੜਾ ਕਿਹਦਾ ਫੂਨ ਕਰਵਾਏਗਾ।
ਲੋਕਲ ਲੀਡਰ ਜੀਣ ਨਹੀਂ ਦੇਂਦੇ,
ਦੁੱਖੀ ਕਿਸ ਨੂੰ ਦੁੱਖ ਸੁਣਾਏਗਾ।
ਝੂਠੀਆਂ ਦਰਖਾਸਤਾਂ ਦੇ ਮੁੱਲ ਨੇ ਪੈਂਦੇ,
ਸੱਚਾ ਕਿਸ ਨੂੰ ਦੁੱਖ ਸੁਣਾਏਗਾ।
ਏਥੇ ਚੋਰ ਉਚੱਕੇ ਬਣੇ ਚੌਧਰੀ,
ਹਰ ਪਾਸੇ ਮਾੜਾ ਝਿੜਕਾਂ ਖਾਏਗਾ।
ਲੈ ਦਰਖਾਸਤਾਂ ਦਰ ਦਰ ਭਟਕੇ.
ਐਪਰ ਕੋਈ ਨਹੀਂ ਪੱਲਾ ਫੜਾਏਗਾ।
ਹਾਰ ਹੰਭ ਕੇ ਗ਼ਰੀਬ ਨਿਮਾਣਾ,
ਇਕ ਰੱਬ ਦੀ ਆਸ ਲਗਾਏਗਾ।
ਪੈਸਾ ਅਤੇ ਸਿਫਾਰਸ਼ ਚਲਦੀ,
ਕੌਣ ਲੋਕਤੰਤਰ ਦੇ ਗੀਤ ਗਾਵੇਗਾ।
“ਬਰਾੜ” ਪੁਛਦਾ ਰੱਬ ਤੇ ਤਾਈਂ,
ਕੀ ਕਦੇ ਇਨਸਾਫ ਦਾ ਰਾਜ ਵੀ ਆਵੇਗਾ
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਦਿਲ ਦਰਿਆ ਸਮੁਂਦਰੋਂ ਡੂੰਘੇ ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ।
ਸੋਹਣੀ ਤੋਂ ਵੀ ਸੋਹਣੀ ਸੂਰਤ ,
ਮੇਰੇ ਦਿਲ ਨੂੰ ਭਾਉਂਦੀ ਨਹੀਂ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।
ਪਰਿੰਦਿਆਂ ਵਰਗੀ ਜ਼ਿੰਦ ਨਿਮਾਣੀ,
ਖੰਭ ਜਿਦ੍ਹੇ ਅੱਜ ਟੁੱਟੇ ਨੇ ।
ਸੁਪਨੇ ਚਕਨਾ-ਚੂਰ ਹੋਏ ਜੋ ,
ਮੌਤ ਕੁਲਹਿਣੀ ਲੁੱਟੇ ਨੇ ।
ਇਹ ਵੀ ਕਰਦੇ ਗੱਲ ਸਿਆਣੇ ,
ਰਿਸ਼ਤੇ ਕੂੜ ਨਿੱਖੁਟੇ ਨੇ ।
ਬਿਰਹੋਂ ਦੇ ਇਕ ਫ਼ੋੜੇ ਵਰਗੇ ,
ਜ਼ਖ਼ਮ ਕਿਉਂ ਫਿਰ ਫ਼ੁੱਟੇ ਨੇ ।
ਵਿਛੜ ਗਈ ਜੋ ਕੂੰਜ ਡਾਰ ਤੋਂ,
ਗੀਤ ਖ਼ੁਸ਼ੀ ਦੇ ਗਾਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ।
ਚੀਕ - ਚਿਹਾੜਾ ਪਾ ਕੇ ਲੋਕੀਂ,
ਘਰ ਮੇਰੇ ਚੋਂ ਤੁਰ ਗਏ ਨੇ ।
ਆਸਾਂ ਦੇ ਜੋ ਮਹਿਲ ਉਸਾਰੇ ,
ਰੇਤਾ ਬਣ ਕੇ ਖੁਰ ਗਏ ਨੇ।
ਮੇਰੇ ਚਿਹਰੇ ਦੇ ਲਿਸ਼ਕਾਰੇ ,
ਗ਼ਮ ਤੇਰੇ ਵਿਚ ਝੁਰ ਗਏ ਨੇ ।
ਤੇਰੇ ਮੇਰੇ ਪਿਆਰ ਦੇ ਲਡੂ ,
ਹੱਥਾਂ ਵਿਚ ਹੀ ਭੁਰ ਗਏ ਨੇ।
ਹੁਣ “ਕੁਲਵੰਤੀ ਰੁੱਤ ਬਸੰਤੀ”
ਬਣਕੇ ਸ਼ਗਨ ਮਨਾਉਂਦੀ ਨਹੀ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ ।
ਪਰਛਾਂਵੇਂ ‘ਚੋਂ ਵੀ ਢੂੰਡ ਰਿਹਾ ਹਾਂ ,
ਤੇਰੇ ਵਰਗੀ ਮੂਰਤ ਕੋਈ ।
ਚੰਨ ਚਾਨਣੀ ਚੋਂ ਨਾ ਲਭੀ ,
ਤੈਥੋਂ ਸੋਹਣੀ ਸੂਰਤ ਕੋਈ ।
ਮੌਤ ਖਿੱਚ ਕੇ ਲੈ ਗਈ ਤੈਨੂੰ ,
ਉਸ ਨੂੰ ਹਊ ਜਰੂਰਤ ਕੋਈ ।
ਸ਼ਾਇਦ ਤੇਰੇ ਦਿਲ ਦੇ ਅੰਦਰ ,
ਚੜ੍ਹ ਗਈ ਹੋਏ ਗ਼ਰੂਰਤ ਕੋਈ ।
ਵਿਹੜੇ ਆਏ ਜੀ ਆਇਆਂ ਨੂੰ,
ਕੋਈ ਤੇਰੇ ਵਾਂਗ ਬੁਲਾਉਂਦੀ ਨਹੀ।
ਕੀ ਗ਼ੁਸਤਾਖ਼ੀ ਹੋ ਗਈ ਮੈਥੋਂ ,
ਸਮਝ ਕੋਈ ਵੀ ਆਉਂਦੀ ਨਹੀ।
ਜੇ ਤੂੰ ਹੋ ਗਈਏਂ ਪਰਦੇਸਣ,
ਪਰ ਤੂੰ ਦਿਲ ਤੋਂ ਦੂਰ ਨਹੀ ।
ਲੱਖਾਂ ਹੂਰਾਂ ਇਸ ਦੁਨੀਆਂ ‘ਤੇ ,
ਤੇਰੇ ਜਿਹੀ ਕੋਈ ਹੂਰ ਨਹੀ।
ਪੀ ਲੈਂਦਾ ਹਾਂ ਘੁੱਟ ਗ਼ਮਾ ਦੇ ,
ਆਉਂਦਾ ਕਿਉਂ ਸਰੂਰ ਨਹੀ ।
ਦਿਲ ਵਿਚ ਰਹਿੰਦਾ ਸਦਾ ਹਨੇਰਾ,
ਤੇਰੇ ਜਿਹਾ ਕੋਈ ਨੂਰ ਨਹੀ ।
“ਸੁਹਲ” ਦਿਲ ਦੀ ਪੂਰਨਮਾਸ਼ੀ ,
ਮੱਸਿਆ ਤੋਂ ਘਬਰਾਉਂਦੀ ਨਹੀ।
ਦਰਦ ਭਰੀ ਜਿੰਦਗਾਨੀ ਜਾਗੇ ,
ਮੈਂ ਸੌਂ ‘ਜਾਂ ਉਹ ਸਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ ,
ਸਮਝ ਕੋਈ ਵੀ ਆਉਂਦੀ ਨਹੀ
ਹਸਰਤ ਸੀ ਫ਼ੁੱਲ ਬਣਨ ਦੀ,ਰੱਬ ਭੁਲੇਖਾ ਖਾ ਗਿਆ।
ਉਸੇ ਹੀ ਟਹਿਣੀ ‘ਤੇ ਮੈਨੂੰ,ਕੰਡੇ ਦੀ ਜੂਨੇ ਪਾ ਗਿਆ।
ਨਾ ਭੌਰਾ ਨਾ ਕੋਈ ਤਿੱਤਲੀ ਕਦੇ ਮੇਰੇ ਉੱਤੇ ਬੈਠਦੀ,
ਰੱਬ ਖੌਰੇ ਕਿਸ ਜਨਮ ਦਾ ਮੇਰੇ ਨਾ ਵੈਰ ਪੁਗਾ ਗਿਆ।
ਫ਼ੁੱਲ ਸੁੰਘਦੇ ਫ਼ੁੱਲ ਚੁੰਮਦੇ ਤੇ ਹੱਥਾਂ ਨਾਲ ਪਿਆਰਦੇ,
ਮੇਰੇ ਤੋਂ ਸਾਰੇ ਬਚਦੇ ਮੈਨੂੰ ਕੈਸੀ ਚੀਜ਼ ਬਣਾ ਗਿਆ।
ਜੇਕਰ ਮੈਂ ਤਿੱਖੀ ਸੂਲ ਹਾਂ,ਇਹਦੇ ‘ਚ ਮੇਰਾ ਦੋਸ਼ ਕੀ,
ਫ਼ੁੱਲਾਂ ਦੀ ਰਾਖੀ ਕਰਨ ਨੂੰ ਰੱਬ ਪਹਿਰੇਦਾਰ ਬਿਠਾ ਗਿਆ।
ਅਸੀਂ ਛੋਟੇ-ਵੱਡੇ ਸਾਰੇ ਹੀ ਇੱਕੋ ਜਿਹਾ ਡੰਗ ਮਾਰਦੇ,
ਖੋਰੇ ਕੌਣ ਸਾਨੂੰ ਜੰਮਦਿਆ ਚੁੱਭਣ ਦੇ ਗੁਰ ਸਿਖਾ ਗਿਆ।
ਮੈਂ ਟਹਿਣੀ ‘ਤੇ ਲਟਕਦਾ,ਫ਼ੁੱਲ ਟੁੱਟ ਕੇ ਭੁੰਜੇ ਤੜਫਦਾ,
ਅੱਜ ਪੈਰੀਂ ਡਿੱਗਾ ਵੇਖ ਕੇ,ਮੈਨੂੰ ਤਰਸ ਜਿਹਾ ਆ ਗਿਆ।
ਅਹਿਸਾਨ ਮੰਦ ਹਾਂ ਓਸ ਦਾ ‘ਤੇ ਤਹਿ ਦਿਲੋਂ ਮਸ਼ਕੂਰ ਹਾਂ,
ਫ਼ੁੱਲ ਵੇਖਣ ਆਇਆ ਜੇ ਕੋਈ ਮੇਰੇ ਤੇ ਨਜ਼ਰ ਘੁਮਾ ਗਿਆ
ਕਿਤੇ 2 ਪੀਲੇ ਪੱਤੇ ਜ਼ਖ਼ਮੀ ਨੇ ਤਾਰੇ
ਲੱਭਦੇ ਨੇ ਚੰਨ ਤੈਨੂੰ ਪੱਲੇ ਤੇਰੇ ਲਾਰੇ
ਕਿੱਥੇ ਰਾਤ ਕਿੱਥੇ ਸ਼ਾਮਾਂ ਕਿੱਥੇ ਨੇ ਹਨੇਰੀਆਂ
ਹਰ ਪਲ ਹਰ ਸਾਹ ਗੱਲਾਂ ਬਸ ਤੇਰੀਆਂ
ਕੈਰੀ ਅੱਖ ਤੱਕਦੇ ਨੇ ਰਾਹ ਅੱਜ ਸਾਰੇ
ਲੱਭਦਿਆਂ 2 ਤੈਨੂੰ ਉਮਰ ਇਹ ਬੀਤ ਗਈ
ਕਦੇ ਮਿਲ ਜਾਣਾ ਵਿਛੜਣਾ ਉਹ ਰੀਤ ਗਈ
ਕਿਵੇਂ ਦੱਸ ਕੱਟ ਲਵਾਂ ਗੀਤਾਂ ਦੇ ਸਹਾਰੇ
ਖੇਤ ਹਿੱਕੀਂ ਸਰ੍ਹੋਂ ਸੀ ਸੋਨ ਰੰਗੀ ਸੀ ਦੁਪਹਿਰ
ਬੰਨ੍ਹਿਆਂ ਤੇ ਮੇਲਦੀ ਸੀ ਸੱਪਣੀ ਦਾ ਸੀ ਹਰ ਪਹਿਰ
ਕਿਤੇ 2 ਪੰਛੀ ਡਿੱਗੇ ਨੈਣੀਂ ਹੰਝੂ ਖਾਰੇ
ਤਾਰੇ ਗਿਣ ਰਾਤ ਲੰਘੀ ਰੂਹ ਰਹੀ ਕਿੱਲੀ ਟੰਗੀ
ਕੋਸੇ ਸਾਹੀਂ ਜਿ਼ੰਦ ਰੰਗੀ ਪੌਣ ਕੋਲੋਂ ਮੌਤ ਮੰਗੀ
ਝਨ੍ਹਾਂ ਚ ਭਿਉਂ ਕੇ ਤਾਰੇ ਨੈਣੀਂ ਝੱਲ ਮਾਰੇ
ਕੀ ਫਰਕ ਏ, ਸਾਡੇ ਤੇ ਓਹਨਾਂ ਦੇ ਵਿੱਚ!
ਪੰਛੀ ਹੈ, ਅਜਾਦ ਹੈ
ਮਨੁੱਖ ਹੈ , ਅਬਾਦ ਹੈ
ਹਰ ਜੰਗਲ, ਹਰ ਟਹਿਣੀ, ਹਰ ਪੱਤੇ ਦੀ ਰਹਿਣੀ ਤੋਂ
ਵਾਕਿਫ ਨੇ ਇਹ ਪੰਛੀ
ਹਰ ਸ਼ਹਿਰ , ਹਰ ਦੁੱਖ , ਹਰ ਸੁੱਖ ਤੋਂ
ਵਾਕਿਫ ਨੇ ਇਹ ਮਨੁੱਖ
ਅਕਾਸ਼ਾਂ ਨੂੰ ਛੂਹਦੇਂ ਇਹ ਪਰ
ਕਿਉਂ ਕੱਟੇ ਜਾਂਦੇ ਨੇ
ਸੱਤਾਂ ਨੂੰ ਪਾਰ ਕਰਨ ਲਈ
ਜੋ ਚੁੱਕੇ ਜਾਂਦੇ ਨੇ
ਬੜੇ ਦੀਵਾਨੇ ਨੇ ਇਹ ਗੈਰ
ਕੀ ਸੋਚੋਗੇ ਇਹਨਾਂ ਬਾਬਤ
ਜਿੱਤਾਂ ਨੂੰ ਲਭਦੇ ਹਾਰਾਂ ਦੇ ਵਿੱਚ
ਬੜਾ ਫਰਕ ਏ ਸਾਡੇ ਤੇ ਓਹਨਾਂ ਦੇ ਵਿੱਚ
ਬੜਾ ਫਰਕ ਏ ਸਾਡੇ ਤੇ ਓਹਨਾਂ ਦੇ ਵਿੱਚ…………..
ਦੁਖੀਆਂ ਤੇ ਮਜ਼ਲੂੰਮਾਂ ਲੋਕਾਂ ਦੀ ਢਾਲ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਲੁਹਾਈ ਜਾਂਣ ਰੰਬੀ ਦੇ ਨਾਲ ਖੋਪਰੀ
ਸੀ ਤਾਂਈਂ ਕਰਦੇ ਨਾ ਚੜ੍ਹ ਕੇ ਚਰੱਖੜੀ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਸੱਤਨਾਮ ਨਾਮ ਦੀ ਰੱਟ ਰੱਟ ਰਾਗਣੀ
ਬਿੰਨ ਦਿੰਦੇ ਹਾਥੀ ਦੇ ਮੱਥੇ ਨਾਗਣੀ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਰੰਗੜਾਂ ਦੇ ਸਿਰ ਝੱਟ ਲੈ ਜਾਂਦੇ ਕੱਟ ਕੇ
ਲੜੀ ਜਾਣ ਸੀਸ ਨੂੰ ਤਲੀਆਂ ਤੇ ਰੱਖ ਕੇ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਬੰਦ ਬੰਦ ਕਟਵਾੱ ਕੇ ਫਿਰ ਵੀ ਨਾ ਡੋਲਣ
ਤੇਰਾ ਭਾਣਾ ਮੀਠਾ ਮੁੱਖੜੇ ਚੋਂ ਬੋਲਣ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਲਾ ਲਾ ਕੇ ਉੱਚੀਆਂ ਨਗਾਰੇ ਤੇ ਚੋਟਾਂ
ਸਰਹੰਦ ਸੈ਼ਹਿਰ ਦੀਆਂ ਖੜਕੌਂਦੇ ਇੱਟਾਂ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਆਰੇ ਦੇ ਦੰਦਿਆਂ ਨਾ ਤਨ ਚਿਰਵਾਂਉਂਦੇ
ਖਾ ਕੇ ਉਬਾਲ੍ਹੇ ਵੀ ਨਈਂ ਘਬਰਾਂਉਂਦੇ
ਵੇਖੋ ਇਹ ਗੁਰੂਆਂ ਦੇ ਸਿੰਘ ਵੀ ਕਮਾਲ
ਕੁਛ ਸ਼ੋਂਕ ਸੇ ਇਸਕੋ ਪੀਤੇ ਹੈ, ਕੁਛ ਮਜਬੂਰੀ ਮੇਂ ਹੋ ਸਿ਼ਕਾਰ ਰਹੇ,
ਕੁਛ ਖੁਸ਼ੀ ਸੇ ਇਸਕੋ ਲੇਤੇ ਹੈ, ਕੁਛ ਗਮੀਂ ਮੇ ਇਸਕੋ ਪਿਆਰ ਕਰੇ।
‘ਬਰਾੜ’ ਚਾਹੇ ਹਾਲਾਤ ਕੈਸੇ ਵੀ ਹੋ, ਕਰ ਜਿ਼ੰਦਗੀ ਕੋ ਖ਼ਰਾਬ ਰਹੇ,
ਇਕ ਤਰਫ਼ ਲਿਖ਼ਤੇ ‘ਨਸ਼ਾ ਮੌਤ ਹੈ’, ਦੂਸਰੀ ਤਰਫ਼ ਕਰ ਵਿਅੁਪਾਰ ਰਹੇ
ਮਲਾਹਾਂ ਬਾਜ ਨਾ ਬੇੜੀ ਕਦੇ ਬੱਨੇ ਲੱਗਦੀ,
ਪਰਾਂ ਬਾਜ ਨਾ ਲੱਗਣ ਉਡਾਰੀਆਂ ਬਈ,
ਵਿਛੜੇ ਬਾਜ ਨਾ ਹੋਇਆਂ ਦਾ ਮੂਲ ਪੈਂਦਾ,
ਸੱਜਣਾਂ ਬਾਜ ਨਾ ਰੁੱਤਾਂ ਪਿਆਰੀਆਂ ਬਈ,
ਮੁਰਸ਼ਦਾਂ ਬਾਜ ਨਾ ਰਾਹ ਕਦੇ ਹੱਥ ਆਉਂਦੇ,
ਸਿਰਾਂ ਬਾਜ ਨਾ ਮਿਲਣ ਸਰਦਾਰੀਆਂ ਬਈ,
ਬਿਨਾ ਜੁੱਗਤ ਤੋਂ ਜੰਗ ਨਾ ਜਾਏ ਜਿੱਤੀ,
ਭਾਵੇਂ ਲੱਖਾਂ ਦੀਆਂ ਜਾਨਾਂ ਜਾਣ ਵਾਰੀਆਂ ਬਈ,
ਰਾਜੇ ਮਹਾਰਜੇ ਕਦੇ ਘਰ ਨਾ ਰੱਖ ਸਕੇ,
ਧੀਆਂ ਹੋਣ ਭਾਂਵੇ ਲੱਖ ਦੁਲਾਰੀਆਂ ਬਈ,
ਬਾਜ ਫੁੱਲਾਂ ਕਲੀਆਂ ਦੇ ਨਾ ਸੋਹੰਦੀਆਂ ਨੇ,
ਵਿੱਚ ਬਾਗੀ ਰੰਗਲੀਆਂ ਕਿਆਰੀਆਂ ਬਈ,
ਰਹੇ ਚੁਗਦੇ ਅਤੇ ਪੈਣੀਆਂ ਚੁਗਣੀਆਂ ਨੇ,
ਚੋਗਾਂ ਰੱਬ ਨੇ ਜਿਥੇ ਵੀ ਖਿਲਾਰੀਆਂ ਬਈ,
ਬਿਨਾ ਮਹਿਕ ਤੋਂ ਫੁੱਲ ਦੀ ਕੀ ਜਿੰਦਗੀ,
ਬਿਨ ਪੱਤੀਆਂ ਕੀ ਟਾਹਣੀਆਂ ਵਿਚਾਰੀਆਂ ਬਈ,
ਤੁਰ ਜਾਣ ਪਿਛੋਂ ਬਰਾੜ” ਕਿਸੇ ਨਾ ਯਾਦ ਕਰਨਾ,
ਗੱਲਾਂ ਜਿਹਣਾ ਨੂੰ ਲੱਗਣ ਅੱਜ ਪਿਆਰੀਆਂ ਬਈ
ਛੱਡੀ ਨਾ ਕਸਰ ਜ਼ਾਲਿਮ ਨੇ ਜ਼ੁਲਮ ਕਰਦਿਆਂ
ਕੀਤਾ ਨਾ ਤਰਸ ਸਿਰ ਕਿਸੇ ਦਾ ਕਲਮ ਕਰਦਿਆਂ
ਖਾਦਾ ਖੁਦਾਅ ਦਾ ਖੋਫ ਨਾ ਬੇ-ਗੈਰਤਾਂ ਰਤਾ
ਘਰ-ਬਾਰ ਕਿਸੇ ਦੂਸਰੇ ਦਾ ਹਜਮ ਕਰਦਿਆਂ
ਘਟੀਆ ਕਿਸਮ ਦੇ ਜਾਨਵਰ ਦਰਿੰਦੇ ਹੋਣਗੇ
ਘਬਰਾਏ ਨਹੀਂ ਕਾਲਜੇ ਜੋ ਜ਼ਖਮ ਕਰਦਿਆਂ
ਐਹੋ ਜੇਹੇ ਦੁਸ਼ਟ ਤਾਂ ਧਰਤੀ ਤੇ ਬੋਝ ਨੇ
ਮਾਸੂਮ ਵੀ ਨਾ ਬਖਸ਼ੇ ਜਿਨ੍ਹਾਂ ਜੁਰਮ ਕਰਦਿਆਂ
ਵਾਂਝੇ ਨੇ ਇਹ ਅਕਲ ਤੋਂ ਵਾਂਝੇ ਹੀ ਰਹਿਣਗੇ
ਡਰੇ ਨਹੀਂ ਜੋ ਲੋਕ ਬੁਰੇ ਕਰਮ ਕਰਦਿਆਂ
ਨਜ਼ਰਾਂ ਚੁ ਮੇਰੀ ‘ਅਰਸ਼ੀ,ਉਹ ਹੀਜੜੇ ਹੀ ਨੇ
ਜੋ ਝਿਜਕੇ ਨਹੀਂ ਕਿਸੇ ਨਾਲ ਕੁਕਰਮ ਕਰਦਿਆਂ
ਸਿੱਖੀ ਸਰੂਪ ਹੋਰ ਵੀ ਵਧਿਆ ਤੇ ਫੈਲਿਆ
ਕੋਸਿ਼ਸਿ਼ ਕਰੀ ਔਰੰਗੇ ਮੈਂ ਖਤਮ ਕਰ ਦਿਆਂ
ਅਲਵਿਦਾ ਕਹਿ ਗਿਆ ਓਸ ਜਨਾਬ ਦੀ ਗੱਲ ਚਲਦੀ ਰਹੀ
ਕੱਲ ਸ਼ਾਮ ਸਾਰੀ ਓਹਦੇ ਸ਼ਬਾਬ ਦੀ ਗੱਲ ਚਲਦੀ ਰਹੀ
ਪਤਾ ਨਹੀਂ ਓਹ ਕੁੜੀ ਝਨ੍ਹਾਂ ਚ ਕਿਉਂ ਡੁੱਬੀ
ਜਿਸ ਘੜ੍ਹੇ ਤੇ ਪੰਜਾਬ ਦੀ ਗੱਲ ਚਲਦੀ ਰਹੀ
ਬਹੁਤ ਕੁਝ ਲਿਖਿਆ ਸੀ ਜਿਸ ਵਿਚ ਓਹਦੇ ਹੁਸਨ ਬਾਰੇ
ਓਸ ਇਸ਼ਕ-ਏ-ਕਿਤਾਬ ਦੀ ਗੱਲ ਚਲਦੀ ਰਹੀ
ਕਿੰਨੇ ਕੁ ਪੁੰਗਰਨੇ ਨੇ ਫੁੱਲ ਹੋਟੀਂ ਓਹਦੇ
ਦਿੱਲ ਚ ਏਸੇ ਹਿਸਾਬ ਦੀ ਗੱਲ ਚਲਦੀ ਰਹੀ
ਓਹ ਜੋ ਖਿੜ੍ਹਿਆ ਸੀ ਕੁਆਰੀ ਦੀ ਕਬਰ ਉੱਤੇ
ਰਾਤੀਂ ਓਸੇ ਗੁਲਾਬ ਦੀ ਗੱਲ ਚਲਦੀ ਰਹੀ
ਜਿਸ ਦੇ ਪੀਤਿਆਂ ਸਰੂਰ -ਏ-ਮੁਹੱਬਤ ਸੀ ਖਿੜ੍ਹਦੀ
ਜਾਮਾਂ ਚ ਓਸ ਸ਼ਰਾਬ ਦੀ ਗੱਲ ਚਲਦੀ ਰਹੀ
ਮੈਂ ਖੜ੍ਹਾ ਦੁਨੀਆ ਦੀ ਭੀੜ੍ਹ ਵਿੱਚ , ਪਰ ਇਕਦਮ ਇਕੱਲਾ ਹਾਂ,
ਇਸ ਦੌੜ੍ਹ-ਭੱਜ ਭਰੀ ਜਿ਼ੰਦਗੀ ਵਿੱਚ, ਕਿਉਂ ਮੈਂ ਬੇਦਮ ਨਿਚੱਲਾ ਹਾਂ?
ਦੁਨੀਆ ਦੀਆਂ ਰੰਗ-ਰੰਗੀਨੀਆਂ ਵੀ ਮੇਰੇ ਦਿਲ ਨੂੰ ਭਾਵਣ ਨਾ,
ਇਸ ਜੱਗ ਦੀ ਤਿਰਛੀ ਨਜ਼ਰ ਵਿੱਚ, ਮੈਂ ਏਸੇ ਲਈ ਬਣਿਆ ਝੱਲ੍ਹਾ ਹਾਂ।
ਭਾਵੇਂ ਦਿਲ ਮੇਰਾ ਪਾਕ-ਸਾਫ਼ ਨਹੀਂ, ਹਰ ਦੋਸ਼ ਵੀ ਹੋਣਾ ਮਾਫ਼ ਨਹੀਂ,
ਜੌ ਵਰ੍ਹਿਆਂ ਦਾ ਖੁਣਿਆ ਦਿਲ ਉੱਤੇ, ਹਾਲੇ ਤਾਈਂ ਜ਼ਖ਼ਮ ਮੈਂ ਅੱਲ੍ਹਾ ਹਾਂ।
ਨਾ ਸੱਚ ਦੇ ਨਾਲ ਮੈਂ ਤੁਰ ਸਕਿਆ, ਨਾ ਝੂਠ ਤੌਂ ਪਿੱਛੇ ਮੁੜ੍ਹ ਸਕਿਆ,
ਇਸ ਚੱਕੀ ਵਿੱਚ ਪਿਸਦੇ-ਪਿਸਦੇ, ਨਾ ਮੈਂ ਇੱਕ ਦਾ ਨਾ ਹੀ ਦੁਵੱਲਾ ਹਾਂ।
ਨਾ ਕਿਸੇ ਦੇ ਨਾਲ ਮੈਂ ਖੜ੍ਹ ਸਕਿਆ, ਨਾ ਹੀ ਕਿਸੇ ਦੀ ਖ਼ਾਤਿਰ ਲੜ੍ਹ ਸਕਿਆ,
ਨਾ ਮੈਥੌਂ ਦੁਸ਼ਮਣ ਦਾ ਕਿਰਦਾਰ ਹੋਇਆ, ਨਾ ਬਣ ਸਕਿਆ ਦੋਸਤ ਸੁਵੱਲਾ ਹਾਂ।
ਨਾ ਮੈਂ ਕਿਸੇ ਦਾ ਅੱਖ਼ੀ ਤਾਰਾ ਹਾਂ, ਨਾ ਬਣ ਸਕਿਆ ਜਿਉਣ-ਸਹਾਰਾ ਹਾਂ,
ਨਾ ਮੈਂ ਕਿਸੇ ਦਾ ਬਾਹੀਂ ਗਜ਼ਰਾ ਬਣਿਆ, ਨਾ ਬਣ ਸਕਿਆ ਚੀਚੀ ਛੱਲ੍ਹਾ ਹਾਂ।
ਕਈ ਸਾਲ ਮੈਂ ਉਮਰ ਗੁਜ਼ਾਰ ਲਈ, ਸਾਰੇ ਏਦ੍ਹਾ-ਉਦ੍ਹਾ ਉਜਾੜ੍ਹ ਲਈ,
ਅਖ਼ੀਰੀ ਰੱਬ ਦੀ ਓਸ ਅਦਾਲਤ ਵਿੱਚ, ਬਣ ਮੁਜ਼ਰਿਮ ‘ਬਰਾੜ’ ਹੀ ਚੱਲਾ ਹਾਂ
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਕੁਝ ਲਿਪਿਆ ਕੁਝ ਪੋਚਿਆ,
ਤੇਰੀ ਰਜ਼ਾ ਚ ਰਹਿ ਸਭ ਸੋਚਿਆ,
ਮਿੱਟੀ ਚ ਮਿੱਟੀ ਹੋਈ ਹੱਥਾਂ ਦੀ ਸਭ ਕਲਾ,
ਹੋਣੀ ਦਾ ਸਿਲਸਿਲਾ…….
ਜੋ ਚਾਹਿਆ ਨਾ ਪਾਇਆ,
ਲੋਕਾਂ ਸਭ ਖੋਹ ਦਿਖਾਇਆ,
ਸੱਧਰਾਂ ਦਾ ਦਿਲ ਦੇ ਵਿੱਚ ਹੀ
ਖੁਦ ਘੁਟਿਆ ਗਲਾ,
ਹੋਣੀ ਦਾ ਸਿਲਸਿਲਾ…….
ਹੱਕ ਦੀ ਕਮਾਵਾਂ ਰੋਟੀ,
ਨਾ ਮੂੰਹ ਚ ਪੈਂਦੀ ਬੋਟੀ,
ਜੀਹਨੂੰ ਅੱਖਾਂ ਤੇ ਬਿਠਾਇਆ,
ਗਿਆ ਰੇਤ ਚ ਮਿਲਾ,
ਹੋਣੀ ਦਾ ਸਿਲਸਿਲਾ…….
ਕਦੇ ਕਦੇ ਲੱਗਦਾ ਇਹ ਰੱਬ ਵੀ ਅਮੀਰਾਂ ਦਾ,
ਏਥੇ ਦਿਲਾਂ ਦੀ ਨਾ ਗੱਲ ਸਭ ਖੇਡ ਹੈ ਸਰੀਰਾਂ ਦਾ,
ਬਰਾੜ ਇਹ ਸਰੀਰ ਵੀ ਦੇਣਾ ਅੱਗ ਨੇ ਜਲਾ,
ਹੋਣੀ ਦਾ ਸਿਲਸਿਲਾ,
ਕਰਮਾ ਦਾ ਫਲਸਫਾ,
ਸਭ ਕਿਸਮਤਾਂ ਦੇ ਸੌਦੇ,ਰਸਮਾਂ ਦਾ ਸਭ ਸਿਲਾ

FACE BOOK

ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।
ਮਾਰੀ ਮਿਤਰਾਂ ‘ਨਾ ਖੁੰਢਾਂ ਉੱਤੇ ਗੱਪ ਵਰਗੀ ।।
ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।
ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।
ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।
ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।
ਕਈ ਗਾਲਾਂ ਲਿੱਖ ਜਾਂਦੇ ਦੂਜੇ ਦੀ ਦੀਵਾਰ ਤੇ ।
ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।
ਕਈ ਚੋਰੀ ਕਰ ਆਈਡੀ ਗੱਲਾਂ ਹੈਕ ਕਰ ਜਾਂਦੇ ।
ਝੂਠੀ ਆਈਡੀ ਨਾਲ ਚਿੱਟੇ ਨੂੰ ਬਲੈਕ ਕਰ ਜਾਂਦੇ ।
ਨਵੀਂ ਤਕਨੀਕ ਔਖੀ ਪੈਂਦੀ ਨੱਥ ਵਰਗੀ ।।
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।।
ਪਹਿਲਾਂ ਅੱਖਾਂ ਮੀਚ ਸਾਰਿਆਂ ਨੂੰ ਦੋਸਤ ਬਣਾਉਂਦੇ ।
ਪਿੱਛੋਂ ਕਰ ਕੇ ਡਲੀਟ ਨੇ ਬਲਾਕ ਕਰਵਾਉਂਦੇ ।
ਜੱਭ ਮੁੱਕਦੀ ਵਿਰੋਧ ਤੇ ਕੁਪੱਤ ਵਰਗੀ ।।
ਮੈਨੂੰ ਫੇਸ -ਬੁੱਕ ਜਾਪੇ, ਪੇਂਡੂ ਸੱਥ ਵਰਗੀ ।
ਸਾਗਰ ਦੀਆਂ ਛੱਲਾਂ ਨੂੰ ਡੱਕਣ ਦੀ ਤਾਕਤ ਨਹੀਂ ਮੇਰੇ ਵਿੱਚ
ਮੈਂ ਨਿੱਕੀ ਜਿਹੀ ਨਦੀ
ਮੇਰਾ ਧਰਮ ਹੈ
ਸਾਗਰ ਵਿੱਚ ਮਿਲ ਜਾਣਾ
ਮੈਂ ਸਮੇਂ ਦੇ ਵਹਿਣ ਵਾਂਗ ਨਿਰੰਤਰ ਚਲਦੀ ਹਾਂ
ਮੇਰਾ ਕਰਮ ਹੈ
ਮੁੱਠੀ ‘ਚ ਘੁੱਟੀ ਰੇਤ ਵਾਂਗ ਕਿਰ ਜਾਣਾ
ਬ੍ਰਹਿਮੰਡ ਦੇ ਘੇਰ ਵਿੱਚ ਇੱਕ ਅਣੂ ਦੀ ਔਕਾਤ ਕੋਈ ਨਹੀਂ
ਪਰ ਮੇਰਾ ਭਰਮ ਹੈ
ਕੁਦਰਤ ਸੰਗ ਇੱਕ ਹੋ ਜਾਣਾ……
ਹਾਰੀ ਸਬਰ ਦੇ ਅੱਗੇ, ਸਦਾ ਜ਼ਬਰ ਦੀ ਢਾਹਣੀ।
ਸਿੱਖੀ ਵਿਰਸੇ ਦੀ ਦੱਸਾਂ, ਕਿਹੜੀ -ਕਿਹੜੀ ਮੈਂ ਕਹਾਣੀ।।
ਲੈਕੇ ਪਾਪ ਵਾਲੀ ਜੰਝ, ਜਦੋਂ ਬਾਬਰ ਸੀ ਧਾਇਆ।
ਉਹਨੇ ਅਤਿਆਚਾਰਾਂ ਦੇ ਨਾਲ, ਦੇਸ ਸੀ ਡਰਾਇਆ।
ਸਹਿਮੀ ਪਰਜਾ ਦੇ ਵਿਚੋਂ, ਡਰ ਕੱਢਣ ਲਈ ਬਾਹਰ;
ਉਹਨੂੰ ਜੁਲਮਾ ਦਾ ਸ਼ੀਸ਼ਾ, ਗੁਰੂ ਨਾਨਕ ਦਿਖਾਇਆ।
ਰੂਹ ਨਿਤਾਣਿਆਂ ਚ ਭਰੀ, ਭਾਵੇਂ ਪੈਗੀ ਜੇਲ ਜਾਣੀ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ -ਕਿਹੜੀ ਮੈਂ ਕਹਾਣੀ।।
ਡਿੱਗੇ ਦੁਖੀ ਮਜਲੂਮਾ ਨੂੰ ,ਗੁਰਾਂ ਨੇ ਗਲ ਲਾਇਆ।
ਜੀਣਾ ਅਣਖ ਦੇ ਨਾਲ, ਉਹਨਾ ਸਾਨੂੰ ਸਮਝਾਇਆ।
ਆਖ ਰਾਜਿਆਂ ਨੂੰ ਸ਼ੀਂਹ ,ਤੇ ਮੁਕੱਦਮਾ ਨੂੰ ਕੁੱਤੇ;
ਡਰੀ ਪਰਜਾ ਨੂੰ ਸੱਚ ਨਾਲ, ਖੜਨਾ ਸਿਖਾਇਆ।
ਝੁਕੇ ਧੋਣ ਨਾ ਕਦੇ ਵੀ, ਭਾਵੇਂ ਪੈ ਜਾਵੇ ਕਟਾਣੀ ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ -ਕਿਹੜੀ ਮੈਂ ਕਹਾਣੀ।।
ਸੁਣ ਸੱਚ ਦੀ ਆਵਾਜ, ਗੁੱਸਾ ਸ਼ਾਸਕਾਂ ਨੂੰ ਆਇਆ।
ਉਹਨਾ ਪੰਜਵੇਂ ਗੁਰਾਂ ਨੂੰ ,ਤੱਤੀ ਤਵੀ ਤੇ ਬਿਠਾਇਆ।
ਸਾਰੇ ਵਰਗਾਂ ਦੇ ਭਗਤਾਂ, ਦੀ ਰਚਨਾ ਨੂੰ ਲੈਕੇ;
ਸਾਂਝੀਵਾਲਤਾ ਲਈ ਸਾਂਝਾ, ਕਹਿੰਦੇ ਗ੍ਰੰਥ ਕਿਉਂ ਬਣਾਇਆ।
ਸੇਧ ਦੇਣ ਲਈ ਸਦੀਵੀ, ਸਾਂਭ ਦਿੱਤੀ ਗੁਰਬਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ -ਕਿਹੜੀ ਮੈਂ ਕਹਾਣੀ।।
ਛੇਵੇਂ ਗੁਰਾਂ ਨੂੰ ਹਕੂਮਤ ਸੀ, ਜੇਲ੍ਹ ਵਿੱਚ ਪਾਇਆ।
ਨੌਵੇਂ ਗੁਰਾਂ ਮਜਲੂਮਾ ਲਈ ਸੀ, ਸੀਸ ਕਟਵਾਇਆ।
ਏਥੇ ਦਸਵੇਂ ਗੁਰਾਂ ਨੇ, ਸਰਬੰਸ ਵਾਰ ਸਾਰਾ;
ਰੱਬੀ ਹੁਕਮ ਤੇ ਰਜਾ ਵਿੱਚ, ਸੀਸ ਸੀ ਨਿਵਾਇਆ।
ਹੱਕ,ਸੱਚ,ਇਨਸਾਫ ਦੀ, ਇਹ ਜੰਗ ਹੈ ਪੁਰਾਣੀ ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ -ਕਿਹੜੀ ਮੈਂ ਕਹਾਣੀ।।
ਕਿਸੇ ਬੰਦਗੀ ਦੇ ਲਈ, ਬੰਦ-ਬੰਦ ਕਟਵਾਇਆ।
ਕਿਸੇ ਸਿਦਕੀ ਨੇ ਆਰੇ ਨਾਲ, ਤਨ ਚਿਰਵਾਇਆ।
ਕਈਆਂ ਹਸ-ਹਸ ਚਰਖੀਆਂ, ਤੇ ਚੜ੍ਹ ਜਾਨ ਦਿੱਤੀ;
ਕਿਸੇ ਕੇਸਾਂ ਨੂੰ ਬਚਾਉਣ ਲਈ, ਸੀ ਖੋਪਰ ਲੁਹਾਇਆ।
ਇਹਨੂੰ ਸਕਿਆ ਡੁਲਾ ਨਾ, ਨਾਲ ਉਬਲਦਾ ਪਾਣੀ ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਬੰਦਾ ਨੋਚਿਆ ਜਮੂਰਾਂ, ਪਿੱਛੋਂ ਆਈ ਖੂੰਨੀ ਨ੍ਹੇਰੀ।
ਮੁੱਲ ਸਿਰਾਂ ਦੇ ਸੀ ਪਾਏ, ਹੋਈ ਅੱਤ ਸੀ ਵਧੇਰੀ।
ਭਾਵੇਂ ਜੰਗਲ ਲੱਖੀ ਦਾ , ਭਾਵੇਂ ਕੁੱਪ ਦਾ ਇਲਾਕਾ;
‘ਕੱਠੇ ਹੋਕੇ ਜਲਾਦਾਂ, ਕੌਮ ਕਈ ਵਾਰ ਘੇਰੀ।
ਤਾਂ ਵੀ ਸਕੇ ਨਾ ਮੁਕਾ, ਭਾਵੇਂ ਨੀਤੀ ਏਹੋ ਠਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਸੱਚ ਧਰਮ ਦੀ ਲੜਾਈ, ਜਾਂ ਸੀ ਦੇਸ ਦੀ ਅਜਾਦੀ।
ਏਸੇ ਕੌਮ ਨੇ ਹੈ ਝੱਲੀ ,ਹੱਦੋਂ ਵੱਧ ਬਰਬਾਦੀ।
ਕਿਤੇ ਜੰਡਾਂ ਹੇਠ ਸਾੜੇ,ਕਿਤੇ ਗੱਡੀ ਨਾ’ ਲਿਤਾੜੇ;
ਤਾਂ ਵੀ ਇਹਨਾਂ ਨੇ ਸੀ ਰੱਖੀ ,ਸਦਾ ਸੋਚ ਇੰਕਲਾਬੀ।
ਹੁੰਦੀ ਏਹਨਾ ਨਾਲ ਆਈ ਏ ਸਦਾ ਹੀ ਵੰਡ ਕਾਣੀ
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।।
ਇਹਦੀ ਕੁਰਬਾਨੀਆਂ ਦਾ ,ਸੀ ਅਜਿਹਾ ਮੁੱਲ ਪਾਇਆ।
ਇਹਦਾ ਵਿਸ਼ਵਾਸ ਟੈਂਕਾਂ ਨਾਲ, ਗਿਆ ਸੀ ਉਡਾਇਆ।
ਬੰਬਾਂ ਗੋਲੀਆਂ ਦੇ ਨਾਲ ਸੀ, ਹਜਾਰਾਂ ਲੋਕ ਮਾਰੇ;
ਬਾਕੀ ਘਰੋ-ਘਰੀ ਜਾਕੇ ,ਕੀਤਾ ਗਿਆ ਸੀ ਸਫਾਇਆ।
ਹੁੰਦਾ ਸੱਚ ਨਾਲ ਧੋਖਾ, ਨਾ ਇਹ ਗੱਲ ਅਣਜਾਣੀ।
ਸਿੱਖੀ ਵਿਰਸੇ ਦੀ ਦੱਸਾਂ ,ਕਿਹੜੀ- ਕਿਹੜੀ ਮੈਂ ਕਹਾਣੀ।।
ਜਦੋਂ ਜਦੋਂ ਵੀ ਇਹਨਾ ਨੇ ,ਹੱਕ ਆਪਣੇ ਨੇ ਮੰਗੇ।
ਕੁਝ ਜੇਲੀਂ ਸੁੱਟ ਦਿੱਤੇ, ਕੁਝ ਫਾਂਸੀਆਂ ਤੇ ਟੰਗੇ।
ਘਰ ਘਾਟ ਵੀ ਉਜਾੜੇ ,ਗਲੀਂ ਟਾਇਰ ਪਾਕੇ ਸਾੜੇ;
ਅਹਿਸਾਨ ਫਰਾਮੋਸ਼, ਪਾਪੋਂ ਜਰਾ ਵੀ ਨਾ ਸੰਗੇ।
ਇਹਨਾ ਮੰਨ ਲਿਆ ਭਾਣਾ, ਇਹ ਭੀ ਰੱਬੀ ਰਜਾ ਜਾਣੀ।
ਸਿੱਖੀ ਵਿਰਸੇ ਦੀ ਦੱਸਾਂ , ਕਿਹੜੀ- ਕਿਹੜੀ ਮੈਂ ਕਹਾਣੀ।
ਤੇਰੇ ਹੁਸਨ ਦੀ ਝਲਕ ਜੇ ਨਾ ਪੈਂਦੀ
ਦਿਲ ਸਾਡਾ ਵੀ ਤਾਂ ਅਵਾਰਾ ਨਾ ਹੁੰਦਾ
ਚੰਦ ਧਰਤੀ ਉੱਤੇ ਜੇ ਕਿਤੇ ਆ ਜਾਂਦਾ
ਅੰਬਰਾਂ ਵਿੱਚ ਇੱਕ ਵੀ ਤਾਰਾ ਨਾ ਹੁੰਦਾ
ਬੇੜੀ ਜ਼ਿੰਦਗੀਂ ਦੀ ਕਦੇ ਵੀ ਡੁੱਬਦੀ ਨਾ
ਸਮੁੰਦਰ ਵਾਂਗ ਜੇ ਦੂਰ ਕਿਨਾਰਾ ਨਾ ਹੁੰਦਾ
ਗੀਤ ਹਵਾਵਾਂ ਵੀ ਖੁਸ਼ੀਂ ਦੇ ਗਾਏਂ ਹੁੰਦੇ
ਬਾਗਾਂ ਵਿੱਚ ਜੇ ਖ਼ਿਜ਼ਾ ਦਾ ਪਸਾਰਾ ਨਾ ਹੁੰਦਾ
ਅਸੀਂ ਬਣ ਕੇ ਕਿਸੇ ਦੇ ਰਹਿ ਜਾਂਦੇ
ਜੇ ਲਾਇਆ ਤੂੰ ਝੂਠਾ ਲਾਰਾ ਨਾ ਹੁੰਦਾ
ਸਾਨੂੰ ਰੁੱਤਾਂ ਦਾ ਨਹੀਂ ਸੀ ਪਤਾ ਲੱਗਣਾ
ਬਾਅਦ ਬਸੰਤ, ਪਤਝੜ ਦਾ ਨਜ਼ਾਰਾ ਨਾ ਹੁੰਦਾ
ਸਦਾ ਰਹਿਣਾ ਸੀ ਸੁੱਖਾਂ ਦੀ ਮਸਤੀ ਅੰਦਰ
ਜੇ ਦੁੱਖਾਂ ਦਾ ਕਦੇ ਪਸਾਰਾ ਨਾ ਹੁੰਦਾ
ਸੜਦੇ ਅਸੀਂ ਨਾ ਕਦੇ ਧੁੱਪਾਂ ਅੰਦਰ
ਛਾਵਾਂ ਬੇਗਾਨੀਆਂ ਦਾ ਤੱਕਿਆਂ ਸਹਾਰਾ ਨਾ ਹੁੰਦਾ
ਤੇਰੇ ਹੁਸਨ ਦੀ ਝਲਕ ਜੇ ਨਾ ਪੈਂਦੀ
ਦਿਲ ਸਾਡਾ ਵੀ ਤਾਂ ਅਵਾਰਾ ਨਾ ਹੁੰਦਾ
ਕੌਣ ਆਪਣਾ? ਕੌਣ ਪਰਾਇਆ?
ਐ ਖੁਦਾ, ਮੈਨੂੰ ਸਮਝ ਨਾ ਆਇਆ।
ਦੁਸ਼ਮਣਾਂ ਡਟ ਨਾਂ ਵਿਖਾਈ ਦੁਸ਼ਮਣੀ,
ਦੋਸਤਾਂ ਜੋ ਰੰਗ ਵਿਖਾਇਆ,
ਐ ਖੁਦਾ, ਮੈਨੂੰ ਸਮਝ ਨਾ ਆਇਆ।
ਅੱਜ-ਕੱਲ ਕੋਈ ਆਂਪਣਾ ਡਰਜ਼ ਪਛਾਣੇ ਨਾ,
ਖੁਦਗਰਜੀ ਦਾ ਆਲਮ ਛਾਇਆ,
ਐ ਖੁਦਾ, ਮੈਨੂੰ ਸਮਝ ਨਾ ਆਇਆ।
ਮਨ ਮਦਿੰਰ ਦੀ ਅਸਲੋਂ ਸ਼ਰਦਾ ਘਟ ਗਈ ਏ,
ਗੋਲਕ ਵਿਚਲੀ ਵਧ ਗਈ ਮਾਇਆ,
ਐ ਖੁਦਾ, ਮੈਨੂੰ ਸਮਝ ਨਾ ਆਇਆ।
ਮੈਂ ਤੇਰੇ ਦਰ ਅਮਨ - ਚੈਨ ਢੂੰਡਣ ਗਿਆ,
ਪਰ ਮੈਂ ਮਨ ਦਾ ਚੈਨ ਗੁਆਇਆ,
ਐ ਖੁਦਾ, ਮੈਨੂੰ ਸਮਝ ਨਾ ਆਇਆ
ਮੌਤ ਨਾ ਆਵੇ ਮੈਨੂੰ ਨੀ ਮੈ ਲੱਖ ਲੱਖ ਤਰਲੇ ਵੀ ਕਰਦਾ,
ਅੱਕ ਗਿਆ ਹਾ ਇਸ ਜਿੰਦਗੀ ਤੋ ਹੁਣ ਜਿਉਣ ਨੂੰ ਨਹੀ ਮੇਰਾ ਜੀ ਕਰਦਾ।
ਬਹੁਤ ਨਿਭਾਏ ਵਾਦੇ ਤੇ ਮੈ ਬਹੁਤ ਨਿਭਾ ਲਈਆ ਯਾਰੀਆ,
ਯਾਰਾ ਨੇ ਹੀ ਮੇਰੇ ਪਿੱਠ ਵਿੱਚ ਛੁਰੀਆ ਮਾਰੀਆ।
ਦੁੱਖ ਜਰਦਾ ਰਿਹਾ ਮੈ ਚੁੱਪ ਕਰਕੇ ਮੂਹੋ ਨਹੀ ਸੀ,ਸੀ ਕਰਦਾ,
ਅੱਕ ਗਿਆ ਹਾ ਇਸ ਜਿੰਦਗੀ ਤੋ ਹੁਣ ਜਿਉਣ ਨੂੰ ਨਹੀ ਮੇਰਾ ਜੀ ਕਰਦਾ।
ਉਹ ਬੇਬਸ ਬਾਗ ਵੀ ਕੀ ਕਰੇ ਜਦ ਮਾਲੀ ਉਜਾੜ ਦਿੱਤਾ,
ਜਿਦੇ ਲਈ ਕੀਤੀਆ ਦੁਆਵਾ ਉਹਨੂੰ ਹੂੰਝਆ ਦੇ ਵਿੱਚ ਹਾੜ ਦਿੱਤਾ।
ਸਹਿ ਲਈਆ ਸਭ ਬੇ-ਪਰਵਾਈਆ,ਬੇ-ਵਫਾਈ ਦਿਲ ਨਾ ਜਰਦਾ,
ਅੱਕ ਗਿਆ ਹਾ ਇਸ ਜਿੰਦਗੀ ਤੋ ਹੁਣ ਜਿਉਣ ਨੂੰ ਨਹੀ ਮੇਰਾ ਜੀ ਕਰਦਾ।
ਪਲ ਪਲ ਮਰਨ ਦੇ ਨਾਲੋ ਬਰਾੜ ਚੰਗਾ ਇਕੋ ਵਾਰੀ ਮਰਨਾ,
ਬੇ-ਕਦਰਾ ਲਈ ਕਾਤੋ ਹੋਕੇ ਭਰਨਾ।
ਆਤਮ ਹੱਤਿਆ ਦੁਖੀ ਹੀ ਕਰਦੇ ਸੁਖੀ ਸਾਦੀ ਕਿਹੜਾ ਮਰਦਾ,
ਅੱਕ ਗਿਆ ਹਾ ਇਸ ਜਿੰਦਗੀ ਤੋ ਹੁਣ ਜਿਉਣ ਨੂੰ ਨਹੀ ਮੇਰਾ ਜੀ
ਹਾਰੇ ਵੀ ਹਾਂ
ਥੱਕੇ ਵੀ ਹਾਂ
ਸਤਾਏ ਹੋਏ ਦੁਨੀਆਂ ਦੇ
ਅੱਕੇ ਵੀ ਹਾਂ
ਸ਼ਿਕਵੇ ਤੇ ਗਿਲੇ ਕਰ-ਕਰ
ਪੱਕੇ ਵੀ ਹਾਂ
ਕਦੇ ਵੀ ਨਾ ਮੁੱਕ ਸੱਕਣੇ ਗਿਲੇ
ਅੱਛਾਈ ਬੁਰਾਈ ‘ਚ ਰਰਿਣੇ ਫਾਸਲੇ
ਏਵੇਂ ਹੀ ਚ‍ੱਲਦੇ ਰਹਿਣੇ ਸਿਲਸਿਲੇ
ਜ਼ਿੰਦਗੀ ਚ’ ਖਾਂਦੇ ਧੱਕੇ ਹਾਂ
ਜੋ ਪਰਖਿ਼ਆ ਸਮਝਿਆ ਯਾਰੋ ਮੈਂ, ਉਹ ਕਿਸੇ ਨੂੰ ਦੱਸਨਾ ਚਾਹੁੰਦਾ ਹਾਂ।
ਆਪਣੀ ਖ਼ੁਸ਼ੀ ਤੇ ਨਾ ਮੈਂ ਹੱਸ ਸਕਿਆ, ਤੁਹਾਡੀ ਖ਼ੁਸ਼ੀ ਵਿੱਚ ਹੱਸਨਾ ਚਾਹੁੰਦਾ ਹਾਂ।
ਆਲਸ, ਈਰਖ਼ਾ, ਚੁਗਲੀ, ਲਾਲਚ, ਰੋਗ ਬੁਰੇ, ਦੂਰ ਉਨ੍ਹਾਂ ਤੋਂ ਨੱਸਣਾ ਚਾਹੁੰਦਾ ਹਾਂ।
ਮੰਜਿ਼ਲ ਡਾਢੀ ਬੜ੍ਹੀ ਤੇ ਸਭ ਤੌਂ ਹਾਂ ਪਿੱਛੇ, ਪਰ ਤਿਆਰੀ ਸਿਰਫ਼ ਜਿੱਤ ਲਈ ਕੱਸਣਾ ਚਾਹੁੰਦਾ ਹਾਂ।
ਜਿ਼ੰਦਗੀ ਹੁਣ ਤੱਕ ਗੁਜ਼ਾਰੀ ਬੱਸ ਆਪਣੇ ਲਈ, ਰਹਿੰਦੀ ਦੂਜਿਆ ਲਈ ਕੱਟਣਾ ਚਾਹੁੰਦਾ ਹਾਂ।
ਲੌਕੀ ਦੌਲਤ-ਸ਼ੌਹਰਤ, ਇੱਜ਼ਤ ਕਮਾਣਾ ਚਾਹੁੰਦੇ, ਮੈਂ ਕੁਝ ਸੱਚੇ ਦੋਸਤ ਖੱਟਣਾ ਚਾਹੁੰਦਾ ਹਾਂ।
ਵੱਡਾ ਅਪਰਾਧ ਹੈ ਸਭ ਤੌਂ ਕਿਸੇ ਦਾ ਦਿਲ ਦੁਖਾਣਾ, ਮੈਂ ਪਿੱਛੇ ਮਾੜ੍ਹੀ ਸੋਚ ਤੌਂ ਵੀ ਹੱਟਣਾ ਚਾਹੁੰਦਾ ਹਾਂ।
ਮੌਤ ਵੇਲੇ ‘ਬਰਾੜ’ ਦੀ ਹਰੇਕ ਰੌਣ ਅੱਖੀਆਂ, ਐਸਾ ਪਿਆਰ ਮੈਂ ਖੱਟਣਾ ਚਾਹੁੰਦਾ ਹਾਂ।
ਮਿਟਾਂਇਆਂ ਨਾ ਮਿਟਦੇ ਦਾਗ ਲਹੂ ਦੇ
ਨਿਸ਼ਾਨ ਨਾ ਐਸੇ ਕਿਸੇ ਵਸਤੂ ਦੇ
ਅਣਮੁੱਲੇ ਅਲਫਾਜ਼ ਆਖੇ ਬਜ਼ੁਰਗਾਂ
ਗੱਤ ਨਹੀਂ ਮਿਲਦੀ ਵਾਝੋਂ ਗੁਰੂ ਦੇ
ਭੰਵਰਾਂ ਚੋਂ ਬੇੜੀ ਕਿਨਾਰੇ ਲਗਾਈ
ਸਿਰ ਸੇਹਰਾ ਹੈ ਮਲਾਹ ਤੇ ਚੱਪੂ ਦੇ
ਸੀਨੇ ਚੁ ਜੀਵੇਂ ਛੁਪੀ ਹੈ ਤਮੱਨਾ
ਸਰੂਰ ਵੀ ਛੁਪਿਆ ਵਿੱਚ ਖੁਸ਼ਬੂ ਦੇ
ਭੁੱਖ ਵਿਦਵਾਨਾ ਦੀ ਵਿਦਵਾਨ ਜਾਨਣ
ਨਜ਼ਮਾਂ ਤੇ ਲਿਖਤਾਂ ਖੁਰਾਕ ਨੇ ਰੂਹ ਦੇ
ਬੀਤੇ ਪਲਾਂ ਨੂੰ ਇਹ ਫਿਰ ਢੂੰਡਦੀ ਹੈ
ਸਦਕੇ ਮੈਂ ਜਾਂਵਾਂ ਮੇਰੀ ਆਰਜ਼ੂ ਦੇ
ਨਾ ਰੁੱਖ ਹੀ ਰੱਖੇ ਨਾ ਲੱਗੀ ਝੱੜੀ
ਮੁੱਕ ਚੱਲੇ ਹੁੱਣ ਪਾਣੀ ਵੀ ਖੂਹ ਦੇ
ਵੇਖੋ ਅੱਜ ਇਨਸਾਨ ਦੀ,
ਇਨਸਾਨੀਅਤ ਕੀ-ਕੀ ਰੰਗ ਖਿਲਾਰਦੀ ਏ।
ਪੁੱਤ ਨੂੰ ਪਿਉ ਦੀ ਸ਼ਰਮ ਰਹੀ ਨਾ,
ਮਾ ਧੀ ਨੂੰ ਕੁੱਖ ਚੋ ਮਾਰਦੀ ਏ।
ਕਿਸੇ ਵਸਦੇ ਨੂੰ ਉਜਾੜ ਕੇ,
ਇਹ ਆਪਣਾ ਕੰਮ ਸਵਾਰਦੀ ਏ।
ਭਾਈ-ਭਾਈ ਨੂੰ ਮਾਰਨ ਲੱਗੇ,
ਗੱਲ ਰਹੀ ਨਾ ਕੋਈ ਪਿਆਰ ਦੀ ਏ।
ਪੈਰ-ਪੈਰ ਤੇ ਮੁਕਰਨ ਸੱਜਣ,
ਗੱਲ ਕਰਾ ਕਿਹੜੇ ਸੱਚੇ ਦਿਲਦਾਰ ਦੀ ਏ।
ਲੈ ਵੋਟਾ ਪਿੱਛੋ ਖੂਨ ਚੁਸਣ,
ਸਰਕਾਰ ਪਿਹਲਾ ਹੀ ਪੁਚਕਾਰਦੀ ਏ।
ਨਾ ਹਿੰਮਤ ਮੂੰਹ ਤੇ ਗੱਲ ਕਰਨ,
ਸੱਟ ਪਿੱਠ ਤੇ ਕਿਤੇ ਵਾਰ ਦੀ ਏ।
ਰਹੇ ਉਕਸੁੱਤ ਦੁਨੀਆ ਜਿੱਤਣ ਲਈ,
ਮਨਜੂਰ ਕਰਦੀ ਨਹੀ ਗੱਲ ਹਾਰ ਦੀ ਏ।
ਮੈ ਨਹੀ ਯਾਰਾ ਤੈਨੂੰ ਮਿਲਣ ਆਉਣਾ,
ਝਨਾਬ ਅੱਜ ਫਿਰ ਪਈ ਠਾਠਾ ਮਾਰਦੀ ਏ।
ਮੈ ਤੇਰੇ ਲਈ ਜਾਨ ਵੀ ਦੇ ਦਿਉ,
ਗੱਲਾ_ਗੱਲਾ ਦੇ ਵਿੱਚ ਸਾਰਦੀ ਏ।
ਤੂੰ ਕਿਉ ਬਰਾੜ ਕਿਸੇ ਦੀ ਗੱਲ ਕਰਦਾ ਏ,
ਗੱਲ ਤੇਰੇ ਅੰਦਰਲੇ ਵਿਕਾਰ ਦੀ ਏ

ਗਾਂਧੀ

ਗਾਂਧੀ ਗਾਂਧੀ ਸਾਰੇ ਕੂਕ ਦੇ ਨੇ
ਕੀ ਦੇਸ਼ ਦਾ ਗਿਆ ਸਵਾਰ ਗਾਂਧੀ
ਉਹ ਕਿਹੜੇ ਬੰਬ ਬਰਸਾਏ ਬਰਤਾਨੀਆ ਤੇ
ਕਿਹੜੇ ਜਹਾਜ ਵਿਚ ਹੋਇਆ ਸਵਾਰ ਗਾਂਧੀ
ਕਿਹੜੀ ਜੇਲ ਵਿਚ ਹੈ ਉਸ ਨੇ ਕੈਦ ਕੱਟੀ
ਕਿਹੜੇ ਥਾਣੇ ਵਿਚ ਖਾਦੀ ਹੈ ਮਾਰ ਗਾਂਧੀ
ਪੰਜਾਬੀ ਦਾ ਸ਼ਾਇਰ ਕਹਿੰਦਾ
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ
ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ
ੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ
ਉਹਨੂੰ ਰਾਸ਼ਟਰ ਦਾ ਪਿੱਤਾ ਬਨਾਈ ਜਾਦੇ
ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ
ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ
ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ
ਇਹ ਦਾਤ ਸ਼ਹੀਦਾ ਦੇ ਖੂਨ ਦੀ ਹੈ
ਚਰਖੇ ਨਾਲ ਨਹੀ ਅਜ਼ਾਦੀ ਆਈ ਇਥ

1947 to

ਦੇਸ਼ ਆਜਾਦ ਹੋਏ ਨੂੰ ਕਈ ਸਾਲ ਹੋ ਗਏ ਨੇ,
ਕਈ ਮਨ ਵਿੱਚ ਦੱਬੀਆਂ ਪਈਆਂ ਉਮੀਦਾਂ ਨਾਲ ਹੋ ਗਏ ਨੇ।
ਜਿਨ੍ਹਾ ਦੇਸ਼ ਦੀ ਖ਼ਾਤਿਰ ਜਵਾਨੀ, ਜਿੰਦ, ਸੁੱਖ-ਚੈਨ ਲੁਟਾਇਆ ਸੀ,
ਅੱਜ ਉਨ੍ਹਾ ਦੇ ਸਜਾਏ ਸੁਪਨਿਆ ਦੇ ਕੀ ਹਾਲ ਹੋ ਗਏ ਨੇ?
ਗੋਰੇ ਗਏ, ਪਰ ਅੰਗਰੇਜ਼ੀ ਨੇ ਸਭ ਰਿਸ਼ਤੇ ਵਿਗਾੜ੍ਹ ਦਿੱਤੇ,
ਮੋਮ, ਡੈਡ, ਅੰਕਲ-ਅੰਟੀ, ਸਾਡੇ ਕੈਸੇ ਖਿਆਲ ਹੋ ਗਏ ਨੇ।
ਹੁਣ ਨਾਲੋੰ ਗੁਲਾਮੀ ਖਰੀ ਸੀ, ਜਦੋਂ ਅਸੀੰ ਸਭ ਹਿੰਦੋਸਤਾਨੀ ਸਾਂ,
ਅੱਜ ਪੰਜਾਬੀ, ਬਿਹਾਰੀ, ਮਰਾਠੀ ਬਣ, ਖੜ੍ਹੇ ਬਵਾਲ ਹੋ ਗਏ ਨੇ।
ਏ ਸੀ ਥੱਲੇ, ਅੱਜ ਕੋਈ ਚਾਦਰ ਤਾਣ ਕੇ ਸੌਦਾ ਹੈ,
ਪਰ ਕਈਆਂ ਨੂੰ, ਫਟੇ ਕੱਪੜ੍ਹੇ ਤਾਰਿਆਂ ਛਾਵੇਂ ਸੌਂਦੇ ਕਈ ਸਿਆਲ ਹੋ ਗਏ ਨੇ।
ਜੋ ਵਾਅਦੇ ਕਰਦੇ ਸੀ, ਦੇਸ਼ ਨੂੰ ਖੁਸ਼ਹਾਲ ਬਣਾੳਣ ਲਈ,
ਅੱਜ ਆਪੇ ਕਰ ਸ਼ੋਸ਼ਣ ‘ਸੋਨੇ ਦੀ ਚਿੜ੍ਹੀ’ ਦਾ ਮਾਲੋਮਾਲ ਹੋ ਗਏ ਨੇ

ਓਰਕੁਟ

ਮੈਨੂੰ ਓਰਕੁਟ ਜਾਪੇ, ਪੇਂਡੂ ਸੱਥ ਵਰਗੀ ।।
ਮਾਰੀ ਮਿਤਰਾਂ ‘ਨਾ ਖੁੰਢਾਂ ਉੱਤੇ ਗੱਪ ਵਰਗੀ ।।
ਲੋਕੀਂ ਲੱਭ ਕੇ ਕਲਿਪਾਂ ਦਿਲ ਛੂੰਹਦੀਆਂ ਦਿਖਾਉਂਦੇ ।
ਕਈ ਸ਼ੇਅਰਾਂ ਤੇ ਕੁਮੈਂਟਾਂ ਨਾਲ ਮਾਣ ਨੇ ਵਧਾਉਂਦੇ ।
ਸਾਰੀ ਗੱਲ ਹੈ ਕਲਾਤਮਕ ਹੱਥ ਵਰਗੀ ।।
ਮੈਨੂੰ ਓਰਕੁਟ ਜਾਪੇ, ਪੇਂਡੂ ਸੱਥ ਵਰਗੀ ।।
ਕਈ ਗੱਲ ਕਰਦੇ ਨੇ ਬੜੀ ਹੀ ਵੀਚਾਰ ਕੇ ।
ਕਈ ਗਾਲਾਂ ਲਿੱਖ ਜਾਂਦੇ ਦੂਜੇ ਦੀ ਦੀਵਾਰ ਤੇ ।
ਹੁੰਦੀ ਸੂਝ ਹੈ ਮਹੌਲ ਵਾਲੀ ਮੱਤ ਵਰਗੀ ।।
ਮੈਨੂੰ ਓਰਕੁਟ ਜਾਪੇ, ਪੇਂਡੂ ਸੱਥ ਵਰਗੀ ।।
ਕਈ ਚੋਰੀ ਕਰ ਆਈਡੀ ਗੱਲਾਂ ਹੈਕ ਕਰ ਜਾਂਦੇ ।
ਝੂਠੀ ਆਈਡੀ ਨਾਲ ਚਿੱਟੇ ਨੂੰ ਬਲੈਕ ਕਰ ਜਾਂਦੇ ।
ਨਵੀਂ ਤਕਨੀਕ ਔਖੀ ਪੈਂਦੀ ਨੱਥ ਵਰਗੀ ।।
ਮੈਨੂੰ ਓਰਕੁਟ ਜਾਪੇ, ਪੇਂਡੂ ਸੱਥ ਵਰਗੀ ।।
ਪਹਿਲਾਂ ਅੱਖਾਂ ਮੀਚ ਸਾਰਿਆਂ ਨੂੰ ਦੋਸਤ ਬਣਾਉਂਦੇ ।
ਪਿੱਛੋਂ ਕਰ ਕੇ ਡਲੀਟ ਨੇ ਬਲਾਕ ਕਰਵਾਉਂਦੇ ।
ਜੱਭ ਮੁੱਕਦੀ ਵਿਰੋਧ ਤੇ ਕੁਪੱਤ ਵਰਗੀ ।।
ਮੈਨੂੰ ਓਰਕੁਟ ਜਾਪੇ, ਪੇਂਡੂ ਸੱਥ ਵਰਗੀ ।।

ਭਗਤ ਸਿੰਘਾਂ ਤੇਰੀ ਸੋਚ

* ਇਨਕਲਾਬ ਵੀ ਰਾਸ ਨਾ ਆਏ ,
ਨਾ ਕੋਈ ਰਾਸ ਕਰਾਂਤੀ ਆਈ ।
ਦੇ ਗਏ ਤੁਸੀਂ ਆਜ਼ਾਦੀ ਸਾਨੂੰ ,
ਆਪਣੀ ਜਾਨ ਦੀ ਬਾਜ਼ੀ ਲਾਈ ।
ਆਜ਼ਾਦੀ ਸੀ ਬਹੁਤ ਸਿਆਣੀ ,
ਮਹਿਲਾਂ ਅੰਦਰ ਜਾ ਕੇ ਵੜਗੀ ।
ਕੁੱਲੀਆਂ ਵਾਲੇ ਬਾਹਰ ਉਡੀਕਣ ,
ਅੰਦਰੋ ਅੰਦਰੀ ਸਿਆਸਤ ਲੜ ਗਈ ।
‘ਬਰਾੜ’ ਜਗਾਉਣੇ ਪੈਣੇ ਲੋਕੀ ,
ਆਜ਼ਾਦੀ ਢੂੰਢਣ ਜਾਈਏ ਦੱਸ ਹੁਣ ।
ਭਗਤ ਸਿੰਘਾਂ ਤੇਰੀ ਸੋਚ ਦਾ ਦੀਵਾ ,
ਕਿਵੇਂ ਮਸ਼ਾਲ ਬਣਾਈਏ ਦੱਸ ਹੁਣ ।
ਆਜ਼ਾਦ ਮੁਲਕ ,ਗ਼ੁਲਾਮ ਜ਼ਿੰਦਗੀਆਂ ,
ਕਿਵੇਂ ਆਜ਼ਾਦ ਕਹਾਈਏ ਦੱਸ ਹੁਣ

ਭਗਤ ਸਿੰਘਾਂ ਤੇਰੀ ਸੋਚ

ਲ਼ੱਖਾਂ ਦੁੱਖ਼ਾਂ ਨਾਲ ਜੂਝਦੇ ,
ਕਿਹੜਾ ਦਰਦ ਸੁਣਾਵਾਂ ਪਹਿਲਾਂ ?
ਬੇਰੁਜ਼ਗਾਰੀ ,ਭ੍ਰਿਸ਼ਟ ਸਿਆਸਤ ,
ਰਿਸ਼ਵਤ ਖੋਰ ਦਿਖਾਵਾਂ ਪਹਿਲਾਂ ?
ਕਿਸਾਨ - ਕਿਸਾਨੀ ਮਰਦੀ ਜਾਂਦੀ ,
ਮਰਨੋਂ ਕਿਵੇਂ ਬਚਾਵਾਂ ਇਸਨੂੰ ।
ਬੱਚਾ ਵਿਲਕੇ ਰੋਟੀ ਖਾਤਿਰ ,
ਬਿਕੁੱਟ ਕਿਥੋਂ ਖੁਵਾਵਾਂ ਇਸਨੂੰ ।
ਭਰੂਣ ਖਾਂਦੀਆਂ ਖ਼ੁਦ ਹੀ ਮਾਵਾਂ ,
ਧੀਆਂ ਕਿਥੋਂ ਲਿਆਈਏ ਦੱਸ ਹੁਣ ।
ਭਗਤ ਸਿੰਘਾਂ ਤੇਰੀ ਸੋਚ ਦਾ ਦੀਵਾ ,
ਕਿਵੇਂ ਮਸ਼ਾਲ ਬਣਾਈਏ ਦੱਸ ਹੁਣ ।
ਆਜ਼ਾਦ ਮੁਲਕ ,ਗ਼ੁਲਾਮ ਜ਼ਿੰਦਗੀਆਂ ,
ਕਿਵੇਂ ਆਜ਼ਾਦ ਕਹਾਈਏ ਦੱਸ ਹੁਣ ॥

ਜਦੋਂ ਤੱਕ

ਜਦੋਂ ਤੱਕ ਹੱਥਾਂ ਨਾਲ ਹੱਥ ਨਹੀਂ ਮਿਲਣੇ
ਉਦੋਂ ਤੱਕ ਦੋਸਤੋਂ ਹੱਕ ਨਹੀਂ ਮਿਲਣੇ
ਭੁੱਲ ਜਾਵੋ ਭੇਦ ਭਾਵ ਤੇ ਜਾਤ ਪਾਤ ਨੂੰ
ਵੱਢ ਛੁੱਟੋ ਊਚ ਨੀਚ ਤੇ ਛੂਤਛਾਤ ਨੂੰ
ਜਦੋਂ ਤੱਕ ਦਿਲਾਂ ਨਾਲ ਦਿਲ ਨਹੀਂ ਮਿਲਣੇ
ਉਦੋਂ ਤੱਕ ਦੋਸਤੋ ਪਿਆਰ ਨਹੀਂ ਖਿਲਣੇ
ਲੁਹਾਰ ਦਾ ਹਥੌੜਾ ਜਦੋਂ ਹਿੰਮਤ ਬਣ ਜਾਵੇਗਾ
ਮਜ਼ਦੂਰ ਦੀ ਦਾਤੀ ਨਾਲ ਨਵਾਂ ਰੰਗ ਆਵੇਗਾ
ਜਦੋਂ ਤੱਕ ਸਾਰੇ ਕਾਸ਼ਤਕਾਰ ਨਹੀਂ ਮਿਲਣੇ
ਜਿੱਤ ਦੇ ਦੋਸਤੋ ਆਸਾਰ ਨਹੀਂ ਮਿਲਣੇ
ਮੰਨੂਵਾਦੀ ਸੋਚ ਨੂੰ ਝੰਜੋੜਣਾ ਪੈਣਾ ਏ
ਸ਼ਹੀਦਾ ਕਰਜ਼ਾ ਵੀ ਮੋੜਣਾ ਪੈਣਾ ਏ
ਜਦੋਂ ਤੱਕ ਸਾਡੇ ਸੰਸਕਾਰ ਨਹੀਂ ਮਿਲਣੇ
ਉਦੋਂ ਤੱਕ ਦੋਸਤੋ ਪਰਿਵਾਰ ਨਹੀਂ ਮਿਲਣੇ
ਨਫ਼ਰਤ ਦੇ ਰੰਗ ਵਿੱਚ ਰਹਿਣਾ ਜੇ ਚਾਹੁੰਦੇ ਹੋ
ਸੰਤਾਲੀ, ਚੁਰਾਸੀ ਨੂੰ ਦੁਹਰਾਉਣਾ ਜੇ ਚਾਹੁੰਦੇ ਹੋ
ਤਾਂ ਸਾਡੇ ਵਰਗੇ ਮੂਰਖ ਗਵਾਰ ਨਹੀਂ ਮਿਲਣੇ
ਸਰਹੱਦਾਂ ਤੇ ਦੋਸਤੋ ਪਿਆਰ ਨਹੀਂ ਖਿਲਣੇ
ਖੇਤ ਨੂੰ ਜਦ ਕਦੇ ਵਾੜ ਆਪ ਹੀ ਖਾਵੇ
ਮਾਲਕ ਤੋਂ ਜਦ ਨਾ ਕੁਝ ਸਾਂਭਿਆ ਜਾਵੇ
ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਣੇ
ਔਖੇ ਵੇਲੇ ਦੋਸਤੋਂ ਹਥਿਆਰ ਨਹੀਂ ਮਿਲਣੇ
ਸੋਚੋਂ ਲੋਕੋਂ ਵੇ ਸੋਚੋਂ ਚੁਫ਼ੇਰੇ ਨੂੰ ਦੇਖੋ
ਚਾਨਣ ਚ’ ਰਹਿ ਕੇ ਵੀ ਹਨੇਰੇ ਨੂੰ ਦੇਖੋ
ਧਰਮਾਂ ਦੇ ਆਪਸੀ ਵਿਚਾਰ ਨਹੀਂ ਮਿਲਣੇ
ਵਿਛੜ ਕੇ ‘ਦਿਲਾ’ ਕਦੇ ਯਾਰ ਨਹੀਂ ਮਿਲਣੇ
ਜਦੋਂ ਤੱਕ ਹੱਥਾਂ ਨਾਲ ਹੱਥ ਨਹੀਂ ਮਿਲਣੇ
ਉਦੋਂ ਤੱਕ ਦੋਸਤੋਂ ਹੱਕ ਨਹੀਂ ਮਿਲਣੇ

ਮਜ੍ਹਬ

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ
ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ
‘ਮਾਣਸ ਕੀ ਇਕ ਜਾਤ’ ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ
ਵੇਦ- ਕਿਤੇਬਾਂ ਵਿਚ ਹੇ ਪਾਠ ਮੁਹੱਬਤ ਦਾ
ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ
ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ
ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ
ਨਾਨਕ ਤੇਰੀ ‘ਤੇਰਾ ਤੇਰਾ’ ਕੌਣ ਸੁਣੇ
‘ਮੈ ਮੇਰੀ’ ਦਾ ਸ਼ੋਰ ਮਚਾਇਆ ਮਜ੍ਹਬਾਂ ਨੇ
ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਦਾ ਨਹੀਂ
ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ
ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ
ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ

ਖੁਦੀ

ਮੈਥੋਂ ਚਮਚਾਗਿਰੀ ਨਹੀਂ ਹੁੰਦੀ
ਰੂਹ ਤੋਂ ਖੁਦਕੁਸ਼ੀ ਨਹੀਂ ਹੁੰਦੀ
ਚੁਗਲੀ ਮਰਦਾਨਗੀ ਨਹੀਂ ਹੁੰਦੀ
ਮੈਥੋਂ ਇਹ ਬੁਜਦਿਲੀ ਨਹੀਂ ਹੁੰਦੀ
ਦਿਲ ਦੇ ਪਿੱਛੇ ਹੀ ਲਗ ਤੁਰਾਂ ਕਿਉਂ ਨਾ
ਅਕਲ ਤੋਂ ਰਹਿਬਰੀ ਨਹੀਂ ਹੁੰਦੀ
ਹਾਰ ਬਹਿੰਦੇ ਨੇ ਲੋਕ ਹੀ ਹਿੰਮਤ
ਬੇਵਸੀ ਬੇਵਸੀ ਨਹੀਂ ਹੁੰਦੀ
ਆਦਮੀ ਆਦਮੀ ਨਹੀਂ ਹੁੰਦਾ
ਇਸ ਚ ਜਦ ਤਕ ਖੁਦੀ ਨਹੀਂ ਹੁੰਦੀ

ਲੌੜ

ਜਿੰਦਗੀ ਨੂੰ ਹਰ ਪਲ ਜੀਊਣ ਲਈ,
ਕੁੱਝ ਸਹਾਰਿਆਂ ਦੀ ਲੌੜ ਏ.
ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ,
ਪਰ ਕੁੱਝ ਪਿਆਰਿਆਂ ਦੀ ਲੌੜ ਏ.
ਮੰਜਿਲ ਨੂੰ ਸੌਖਿਆਂ ਹੀ ਪਾਉਣ ਲਈ,
ਸਾਨੂੰ ਕੁੱਝ ਇਸ਼ਾਰਿਆਂ ਦੀ ਲੌੜ ਏ.
ਲਹਿਰਾਂ ਬਣ ਬਹੁਤ ਵੱਗ ਲਏ ਅਸੀ,
ਹੁਣ ਬਸ ਕਿਨਾਰਿਆਂ ਦੀ ਲੌੜ ਏ.
ਇਕ ਚੰਨ ਹੀ ਬਹੁਤ ਹੈ ਚਾਨਣ ਲਈ,
ਨਾ ਬਹੁਤੇ ਤਾਰਿਆਂ ਦੀ ਲੌੜ ਏ.

ਸਮਝ

ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ ,
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ,
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ,
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ

ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ,
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ,
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ,
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ ,
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰੇਕ ਰਸਤਾ ,
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ

ਅਗਰ ਅਣਜਾਣ ਏਂ ਤਾਂ ਜਾਂਚ ਇਹ ਸਿੱਖ ਲੈ ਪਰਿੰਦੇ ਤੋਂ,
ਉਡਾਰੀ ਭਰਨ ਤੋਂ ਪਹਿਲਾਂ ਪਰਾਂ ਨੂੰ ਤੋਲਣਾ ਪੈਂਦੈ .

ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ

ਬੰਦੇ ਭਾਵੇਂ ਲੱਖਾਂ ਤੇ ਹਜ਼ਾਰਾ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਮਿੱਤਰਾਂ ਨੂੰ ਮਿੱਤਰਾਂ ਤੇ ਮਾਣ ਹੁੰਦੇ ਆ
ਯਾਰ ਇੱਕ ਦੂਜੇ ਦੇ ਪ੍ਰਾਣ ਹੂੰਦੇ ਆ
ਲੈਂਦੇ ਨੀ ਬੇਗਾਨੇ ਕਦੇ ਸਾਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਯਾਰਾਂ ਵਿੱਚ ਯਾਰ ਬੈਠੇ ਕਿੰਨੇ ਜੱਚਦੇ
ਯਾਰਾਂ ਨਾਲ ਮਹਿਫ਼ਲਾ ਦੇ ਰੰਗ ਬੱਝਦੇ
ਹੋਰ ਭਾਵੇਂ ਹੋਣ ਬੇਸ਼ੁਮਾਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਜਿੰਦਗੀਂ ਦਾ ਲੇਹਰਾ ਇੱਕੋ ਵਾਰ ਮਿਲਦਾ
ਰੱਬ ਮਿੱਲ ਜਾਦਾਂ ਜਦੋਂ ਯਾਰ ਮਿਲਦਾ
ਖਿੜੀਆਂ ਰੇਹਣ ਗੁਲਜ਼ਾਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਯਾਰਾਂ ਨਾਲ ਯਾਰਾਂ ਦਾ ਜਹਾਨ ਵੱਸਦਾ
ਜੰਡੂ ਲਿੱਤਰਾਂ ਦਾ ਗੱਲਾਂ ਸੱਚ ਦੱਸਦਾ
ਇੱਕ ਹੋਵੇ ਇੱਕਲਾ ਦੋ ਗਿਆਰਾਂ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ
ਬੰਦੇ ਭਾਵੇਂ ਲੱਖਾਂ ਤੇ ਹਜ਼ਾਰਾ ਜੱਗ ਤੇ
ਯਾਰਾਂ ਨਾਲ ਹੁੰਦੀਆਂ ਬਹਾਰਾਂ ਜੱਗ ਤੇ