ਦਿਲ ਨੂੰ ਇੱਕ ਹੀ ਉਡੀਕ ਹੈ ਕਿ ਰੱਬ ਕੋਈ ਐਸਾ ਚਮਤਕਾਰ ਕਰੇ,

ਜਿੰਨਾ ਪਿਆਰ ਮੈਂ ਉਸਨੂੰ ਕਰਦਾ ਹਾਂ ਉਹ ਵੀ ਮੈਨੂੰ ਓਨਾਂ ਹੀ ਕਰੇ,

ਹਰ ਰੋਜ਼ ਇੰਤਜਾਰ ਕਰਦਾ ਹਾਂ ਉਸ ਪਲ ਦਾ ,

ਜਦ ਉਹ ਆਵੇ ਤੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ
ਨਿੱਤ ਓਸਨੂੰ ਯਾਦ ਕਰਦਾ ਨੀ ਥਕਦਾ ਮੈਂ,

ਓਸਦੀ ਤਸਵੀਰ ਆਪਣੇ ਦਿਲ ਵਿੱਚ ਵਸਾ ਕੇ ਰੱਖਦਾ ਮੈਂ,

ਮੇਰੇ ਕੋਲੋ ਖੋਂ ਨਾਂ ਲਵੇ ਇਹ ਜਮਾਨਾ ਓਸਨੂੰ ,

ਤਾਂ ਕਰਕੇ ਹੀ ਓਸਦੇ ਬਾਰੇ ਕਿਸੇ ਨੂੰ ਨਹੀ ਦੱਸਦਾ ਮੈਂ
ਖੁਦ ਨੂੰ ਨਹੀ ਆਉਦਾ ਯਕੀਨ ਕਿ ਤੈਨੂੰ ਇੰਨਾਂ ਚਾਹ ਬੈਠੇ,

ਨਾ ਆਪਣੀ ਨਾ ਜੱਗ ਦੀ ਸਭ ਸੁਰਤ ਗੁਵਾ ਬੈਂਠੇ,

ਚੰਗੀ ਭਲੀ ਸੀ ਦੁਨੀਆਂ ਵੱਸਦੀ ਕਿੰਝ ਹੱਥੀ ਕਰ ਤਬਾਹ ਬੈਠੇ,

ਮੰਜਿਲ ਮਿਲਣ ਦਾ ਨਾਮ ਨਹੀ ਕਦਮ ਕਿਸ ਰਾਹੇ ਪਾ ਬੈ
ਸੋਚਿਆ ਸੀ ਮੰਜ਼ਿਲਾ ਕਰੀਬ ਹੋਣਗੀਆ,

ਸਾਨੂੰ ਵੀ ਕਿਸੇ ਮੋੜ ਤੇ ਖੁਸ਼ੀਆ ਨਸੀਬ ਹੋਣਗੀਆ,

ਪਰ ਰਾਹ ਸੀ ਲਮੇਰੇ ਡੋਰ ਸ਼ਾਹਾ ਵਾਲੀ ਸੀ ਕੱਚੀ,

ਕੀ ਪਤਾ ਸੀ ਕਿਸ਼ਮਤਾਂ ਖੋਟੀਆ ਬਦਨਸੀਬ ਹੋਣਗੀਆ.
ਰੱਬ ਤੋਂ ਮੈਂ ਮੰਗਦਾ ਏਹੀ ਨਖਰੋ
ਤੇਰਾ ਕਿਤੇ ਮੇਰੇ ਨਾਲ ਮੇਲ ਹੋ ਜਾਵੇ

ਸ਼ਿਹਰ ਪਿਟਆਲੇ ਦੀ ਤੂੰ ਹੋਵੇਂ ਥਾਣੇਦਾਰ
ਮੈਂ ਕਰਾਂ ਐਸਾ ਕੰਮ ਮੈਂਨੂੰ ਜੇਲ ਹੋ ਜਾਵੇ

ਰਿਹੰਦੀ ਦੁਨਿਆ ਦੇ ਤੱਕ ਯਾਦ ਰਿਹ ਜਾਵੇ
ਤੇਰੇ ਮੇਰੇ ਪਿਆਰ ਦਾ ਐਸਾ ਖੇਲ ਹੋ ਜਾਵੇ

ਰੱਬ ਤੋਂ ਤਾਂ ਮੰਗਦਾ ਏਹੀ ਨਖਰੋ
ਤੇਰਾ ਕਿਤੇ ਮੇਰੇ ਨਾਲ ਮੇਲ ਹੋ ਜਾਵੇ
ਸਾਉਣ ਤੋਂ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ

ਵਿਛੜਿਆ ਸੱਜਣਾ ਰਹਿ ਵਸਦਾ ਇਹੋ ਮੇਰੀ ਫਰਿਆਦ

ਭਾਂਵੇ ਨਾ ਹੁਣ ਤੂੰ ਜਾਣੇ ਕਿ ਅਸੀਂ ਕਿੱਦਾਂ ਜਿਉਂਨੇ ਆਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?

ਖਿੱਚ ਤੇਰੀ ਸੀ ਜੋ ਰੂਹ ਮੇਰੀ ਨੂੰ, ਉਹ ਘਟੀ ਨਹੀਂ

ਨਿੱਤ ਨਜ਼ਰ ਤੇਰੀ ਫੋਟੋ ਤੇ ਜਾਣੋ ਹਟੀ ਨਹੀਂ

ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,

ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,

ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ
ਮੇਰੇ ਵੀ ਫੜ੍ਹਾ ਨੀ ਮਾਂ ਕਿੱਤਾਬ ਹੱਥ ‘ਚ

ਕੰਢਿਆਂ ਦੀ ਥਾਂਵੇ ਦੇ ਗੁਲਾਬ ਹੱਥ ‘ਚ

ਮੇਰੇ ਵੀ ਨੇ ਛੋਟੇ-ਛੋਟੇ ਸਦਰਾਂ ਤੇ ਚਾਅ

ਲਾ ਕੇ ਨੈਣਾਂ ਵਿੱਚੋਂ ਦੇ ਨੀ ਖਾਬ੍ਹ ਹੱਥ ‘ਚ

ਵੇਖ ਵਗੀ ਮੇਰੇ ਨੀ ਮੁੱਕਦਰਾਂ ਦੀ ਲੀਕ

ਹੈ ਤੇਰੀ ਹਰ ਗੱਲ ਦਾ ਜਵਾਬ ਹੱਥ ‘ਚ

ਮੈ ਵੀ ਤਾਂ ਹਾਂ ਸ਼ਾਨ ਮਾਂਏ ਤੇਰੇ ਵਿਹੜ੍ਹੇ ਦੀ

ਕਿਉ ਜੰਮਦੀ ਫੜਾਵੇ ਨੀ ਨਕਾਬ ਹੱਥ ‘ਚ

ਲੈ ਬੁਕੱਲ ’ਚ ਮਾਏ ਨੀ ਵਿਦਾਈ ਬੜੀ ਦੂ੍ਰ

ਹੁਣੇ ਧਰੀ ਬੈਠੀ ਕਿਉਂ ਏਂ ਹਿਸਾਬ ਹੱਥ ‘ਚ
ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ,ਪਰ ਸੌਚ ਉੱਚੀ ਹੀ ਰੱਖਦੇ ਹਾਂ,

ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ,ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ,,

ਸਾਨੂ ਫੁਕਰੀ ਮਾਰਨੀ ਨਹੀ ਆਉਂਦੀ ,ਗਲ ਸਚੀ ਸਭ ਨੂ ਕੇਹਨੇ ਹਾ,

ਸਾਨੂੰ ਚੰਗੇ ਮਾੜੇ ਦੀ ਸਮਝ ਨਹੀ,ਜੋ ਦੇਖਦੇ ਹਾ ਓਹ ਲਿਖਦੇ ਹਾ ,

ਇਹ ਦੁਨਿਆ ਵੈਰੀ ਸਚ ਦੀ ,ਤਾਹੀਓ ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾਂ..
ਕਲਯੁਗ ਦੇ ਇਸ ਦੌਰ ਵਿੱਚ ਮੈਂ
ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ

ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ, ਤੇ
ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ ਹੈ

ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ ਓੁੰਨੀ ਮੋਟੀ
ਓੁਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ

ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੁੰਹ ਖਾ ਕੇ
ਸੱਚ ਤੇ ਝੂਠ ਵਿਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ

ਨੌਟਾਂ ਦੇ ਢੇਰ ਵਿੱਚ ਡੁੱਬੀ ਅਫਸਰਸ਼ਾਹੀ ਸਾਰੀ
ਮਜ਼ਲੂਮਾਂ ਦੇ ਲਹੂ ਦਾ ਲਗਾਉਦੀ ਖਿਜ਼ਾਬ ਦੇਖੀ ਹੈ

ਸੱਚੇ-ਸੁੱਚੇ ਲੋਕਾਂ ਤੋਂ ਕੰਨੀਂ ਕਤਰਾਉਂਦੀ ਦੁਨੀਆਂ
ਝੂਠੇ ਤੇ ਚਾਪਲੂਸਾਂ ਨੂੰ ਝੁਕ-੨ ਕਰਦੀ ਆਦਾਬ ਦੇਖੀ ਹੈ

ਰੱਬ ਹੀ ਜਾਣੇ ਕੀ ਬਣੂ ਇਸ ਦੁਨੀਆਂ ਦਾ ਜਿਹੜੀ
ਨਿੱਤ ਨਵਾਂ ਬਦਲਦੀ ਰਿਵਾਜ਼ ਦੇਖੀ ਹੈ
ਖਾਨਗਾਹ ਤੇ ਦੀਵੇ ਬਾਲਣ ਚੱਲੀਆਂ ਕੁਝ ਮੁਟਿਆਰਾਂ,
ਸਿਰ ਤੇ ਸੂਹੇ ਰੰਗ ਦੇ ਸਾਲੂ ਪਾ ਚਿੱਟੀਆਂ ਸਲਵਾਰਾਂ,
ਅਗਲੇ ਮੋੜ ਤੇ ਟੱਕਰ ਗਈਆਂ ਕੁਝ ਸ਼ਿਕਰਿਆਂ ਦੀਆਂ ਡਾਰਾਂ,
ਕਾਲੇ ਕਾਵਾਂ ਧੱਕੇ ਆਖਰ ਚੜ ਹੀ ਗਈਆਂ ਗੁਟਾਰਾਂ,
ਕੱਲੀਆਂ ਘਰ ਤੋਂ ਕੀਹਨੇ ਘੱਲੀਆਂ ਕਰਨ ਵਿਚਾਰਾਂ ਬੁੜੀਆਂ,
ਦੀਵਿਆਂ ਵਾਲਾ ਘਿਉ ਵੀ ਡੁੱਲਿਆ ਦਿਲੀਂ ਖਵਾਇਸ਼ਾਂ ਰੁੜੀਆਂ....
ਜ਼ਖਮੀ ਹੋ ਕੇ ਵਹਿਸ਼ੀ ਨਜ਼ਰਾਂ ਤੋਂ ਘਰ ਵੱਲ ਨੂੰ ਮੁੜੀਆਂ,
ਕਿਉਂ ਨਾ ਫਿਰ ਆਪਣੇ ਹੀ ਪਿੰਡ ਚੋਂ ਡਰ ਡਰ ਲੰਘਣ ਕੁੜੀਆਂ...
ਕਿਉਂ ਨਾ ਫਿਰ ਆਪਣੇ ਹੀ ਪਿੰਡ ਚੋਂ ਡਰ ਡਰ ਲੰਘਣ ਕੁੜੀਆਂ...
ਕੋਲ ਬੈਠ ਕੇ ਹੌਲੀ ਜੇਹੀ ਮੁਸਕੁਰਾਉਣਾ ਤੁਹਾਡਾ,
ਜਾਨ ਲੈ ਲਵੇਗਾ ਹਾਏ - ਉ ਸ਼ਰਮਾਉਣਾ ਤੁਹਾਡਾ,
ਬਸ ਕਿਆਮਤ ਹੀ ਢਾਅ ਦੇਵੇਗਾ ਕਦੇ,
ਅਪਣੇ ਬੁਲ੍ਹਾਂ ਨੂੰ ਦੰਦਾਂ ਚ ਦਬਾਉਣਾ ਤੁਹਾਡਾ,
ਤੁਹਾਡੀ ਇਹ ਖਵਾਹਿਸ਼ ਕਿ ਅਸੀਂ ਮਨਾਈਏ ਤੁਹਾਨੂੰ,
ਇਸ ਲਈ ਇੰਜ ਹੀ ਸਾਡੇ ਨਾਲ ਰੁੱਸ ਜਾਣਾ ਤੁਹਾਡਾ,
ਸੋਚਦਾ ਹਾਂ ਕਿਧਰੇ ਮਾਯੂਸ ਹੀ ਨਾ ਕਰ ਦੇਵੇ,
ਉਹ ਹਰ ਪਲ ਹੀ ਮੈਨੂੰ ਤੜਪਾਉਣਾ ਤੁਹਾਡਾ,
ਜਿੰਦਗੀ ਤੋਂ ਹੀ ਨਾ ਦੂਰ ਕਰ ਦੇਵੇ ਮੈਨੂੰ ਕਦੇ,
ਮੇਰੇ ਦਿਲ ਨੂੰ ਹਰ ਵਕਤ ਇੰਜ ਦੁਖਾਉਣਾ ਤੁਹਾਡਾ
ਨਾ ਦੌਲਤ ਸੌਹਰਤ ਚਾਹੀਏ ਨਾ ਲੋੜ ਏ ਟੌਹਰਾਂ ਦੀ
ਨਾ ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਮੰਗਦੇ ਜਿੰਦਗੀ ਜਿਉਣਾਂ, ਤੇਰਾ ਹੱਥ ਫੜਕੇ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ

ਅਪਣਾ ਭਾਂਵੇ ਠੁਕਰਾ ਆਪਾਂ ਤੇਰਾ ਹੀ ਨਾਂਅ ਲੈਣਾਂ
ਖੁਆਬਾਂ ਦੇ ਵਿੱਚ ਪਲ ਵੀ ਤੈਥੋਂ ਵੱਖ ਨਹੀਂ ਰਹਿਣਾਂ
ਭਾਂਵੇ ਪਾੜ ਕੇ ਸੁੱਟ ਦੇ ਦਿਲ ਚੋਂ, ਸਾਡੇ ਇਸ਼ਕ ਦੇ ਵਰਕੇ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ

ਸੱਚਾ ਹੋਵੇ ਜੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਏਂ ਪਾਉਂਣਾ, ਭਾਂਵੇ ਪਾਂਵਾਂ ਮਰਕੇ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ
ਦੁਨੀਆ ਰੰਗ ਬਿਰੰਗੀ ਵੇਖੀ
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟੱਪਦੀ ਵੇਖੀ
ਸੂਲੀ ਉਤੇ ਟੰਗੀ ਵੇਖੀ।
ਮੌਤ ਦਾ ਤਾਂਡਵ ਨੱਚਦੀ ਵੇਖੀ
ਆਪਣੇ ਖੂਨ ਚ ਰੰਗੀ ਵੇਖੀ।
ਰੰਗ ਬਿਰੰਗੇ ਕੱਪੜੇ ਪਾਏ
ਫਿਰ ਵੀ ਅੰਦਰੋ ਨੰਗੀ ਵੇਖੀ।
ਚੋਰਾਂ ਕੋਲੋ ਬਚਦੀ ਵੇਖੀ
ਸਾਧਾਂ ਹੱਥੋ ਡੰਗੀ ਵੇਖੀ।
ਲੂਬੰੜ ਚਾਲਾਂ ਚਲਦੀ ਵੇਖੀ
ਸਿੱਧੀ ਅਤੇ ਬੇਢੰਗੀ ਵੇਖੀ।
ਸ਼ਾਹਾਂ ਵਾਂਗ ਅਮੀਰੀ ਵੇਖੀ
ਫੱਕਰਾਂ ਵਾਂਗ ਮਲੰਗੀ ਵੇਖੀ।
ਮੈ ਕਈ ਕੁਝ ਵੇਖਿਆ
ਭੁੱਖ ਗਰੀਬੀ ਤੰਗੀ ਵੇਖੀ।
ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....

ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ.......

ਵੱਸ ਜਾਦੇਂ ਨੇ ਸਾਹਾਂ ਵਿੱਚ ,ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ....

ਇਸ਼ਕ ਮੰਗੇ ਜਦ ਜਾਨ,ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ....

ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਂਦੇ..
ਅੱਗ ਮੇਰੇ ਘਰ ਨੂੰ ਲੱਗੀ ਕੋਈ ਬੁਝਾਉਣ ਨਾ ਆਇਆ ।
ਮਤਲਬੀ ਦੋਸਤ ਹਮਦਰਦੀ ਵੀ ਥੋੜੀ ਦਿਖਾਉਣ ਨਾ ਆਇਆ ।

ਡੋਲ ਗਿਆ ਹੈ ਇਸ ਜਿੰਦਗੀ ਤੇ ਵਿਸ਼ਵਾਸ਼ ਮਨ ਦਾ,
ਜਦੋਂ ਮੇਰੇ ਫੱਟਾਂ ਤੇ ਦਵਾ ਕੋਈ ਲਾਉਣ ਨਾ ਆਇਆ ।
ਮਿਹਨਤ ਨੇ ਮੇਰੇ ਹੱਥਾਂ ਵਿੱਚ ਛਾਲੇ ਪਾਏ ।
ਮੈਨੂੰ ਉਮੀਦ ਕਿ ਸ਼ਾਇਦ ਮਿਹਨਤ ਰੰਗ ਲਿਆਏ ।

ਗਰੀਬੀ ਦੇ ਨਾਲ ਜੰਗ ਮੇਰੀ ਚੱਲਦੀ ਰਹਿਣੀ
ਭਾਵੇਂ ਸਰੀਰੋਂ ਆਖਰੀ ਤੁਪਕਾ ਲਹੂ ਮੁੱਕ ਜਾਏ ।
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ।

ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ।

ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ
ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ।

ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ।
ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ,
ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ,
ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ |
ਇਨਾਂ ਰੂਪ ਦਾ ਮਾਣ
ਨਾਂ ਕਰ ਕੁੜੀਏ ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ
ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ ਪੁੱਤਰ
ਅਸੀਂ ਵੀ fਕਸੇ ਕੰਗਾਲ ਦੇ ਨੀਂ ...
fਨੱਤ ਹੱਸਣਾ ਖੇਡਣਾ ਕੰਮ ਸਾਡਾ
ਬੰਦੇ ਅਸੀਂ ਵੀ ਬੂਰੇ fਵਚਾਰ ਦੇ ਨੀਂ
ਕੀ ਹੋਇਆ ਜੇ ਮੁੱਖ ਮੋੜ ਕੇ ਲੰਘ
ਗਈਂ ਏਂ ਭੁੱਖਾ ਜੱਟ ਵੀ ਤੇਰੇ fਪਆਰ ਦਾ ਨੀ
ਕੁਝ ਗਲਤੀ ਤਾਂ ਤੇਰੀ ਵੀ ਰਹੀ ਹੋਵੇਗੀ
ਉਂਝ ਹੀ ਤਾਂ ਨਹੀ ਪਿਆਰ ਵਿੱਚ ਫ਼ਿੱਕ ਪੈ ਗਿਆ
ਜੇ ਤੇਰੀ ਜਗਾਹ ਉਸ ਦੇ ਦਿਲ ਵਿੱਚੋਂ ਘਟੀ
ਤਾਂ ਹੀ ਤਾਂ ਕੋਈ ਹੋਰ ਵੜ ਬਹਿ ਗਿਆ
ਸਾਰੇ ਇਲਜ਼ਾਮ ਉਸ ਸਿਰ ਨਾ ਲਾ ਯਾਰਾ
ਸ਼ਾਇਦ ਤੈਥੋਂ ਹੀ ਪਿਆਰ ਨਿਭਾਉਣ ਵਿੱਚ ਕੋਈ ਕੱਚ ਰਹਿ ਗਿਆ.
ਨੀ ਤੂੰ ਟੀਚਰ ਲੱਗਣ
ਦੀ ਮਾਰੀ,ਕਰਦੀ ਟੀ.ਈ.ਟੀ.ਦੀ ਤਿਆਰੀ।.
ਇੱਕ ਦਿਨ ਬਣ ਜਾਏਂਗੀ ਮੈਡਮ ਸਰਕਾਰੀ,ਜੌਬ ਦੀਆਂ ਭਰ ਕੇ
ਮੰਗਾਂ ਨੂੰ।.
ਫ਼ਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ..
ਪਹਿਲਾ ਬਾਜਾਂ ਵਾਲੇ ਨੇ ਸੀ ਰੱਖੀ ਲਾਜ ਹਿੰਦੁਸਤਾਨੀਆਂ ਦੀ
ਨਾਂ ਪੰਜਾਬ ਦਾ ਸੱਬ ਤੋਂ ਮੁਰ੍ਹੇ ਗੱਲ ਚੱਲੇ ਜੱਦ ਕੁਰਬਾਨੀਆਂ ਦੀ
ਹਰੀ ਸਿੰਉਂ ਨਲੂਏ ਨੇ ਸੀ ਕਰਤੀ ਚਿੱਤ ਕੌਮ ਅਫਗਾਨੀਆਂ ਦੀ
ਊਧਮ ਸਿੰਘ ਦੇ ਨਾਂ ਤੋਂ ਤਾਂ ਅੱਜ ਵੀ ਕੰਭੇ ਰਾਣੀ ਬਰਤਾਨੀਆਂ ਦੀ...
ਨਸ਼ਿਆਂ ਚ’ ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ
ਪਤਾ ਨਹੀਂਓਂ ਕਹਿੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ

ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ਤੇ ਧੂਣੀਆਂ
ਤ੍ਰਿਝੰਣਾਂ ਚੋਂ ਚਰਖ਼ੇ ਤੇ ਛਿੱਕੂ ਗੋਹੜੇ ਪੂਣੀਆਂ
ਘਰ ਘਰ ਚੱਲ ਪਈ ਮਧਾਣੀ ਏ ਕਲੇਸ਼ ਦੀ
ਬਣ ਗਈ ਸੱਮਸਿਆ ਏ ਪਾਣੀ ਮੇਰੇ ਦੇਸ਼ ਦੀ

ਮੱਸਿਆ ਤੇ ਪੁੰਨਿਆਂ ਨੂੰ ਪੁਲ੍ਹਾਂ ਉੱਤੇ ਨ੍ਹੌਣਾ ਗਿਆ
ਬਾਣਾ ਦਿਆਂ ਮੰਜ਼ਿਆਂ ਤੇ ਕੋਠੇ ਉਤੇ ਸੌਣਾ ਗਿਆ
ਅੱਜ ਡਿਸਕੋ ਚ’ ਰੁਲ੍ਹੇ ਪਟਰਾਣੀ ਮੇਰੇ ਦੇਸ਼ ਦੀ
ਕੁੜੀ ਮਾਰ ਬਣ ਗਈ ਕਹਾਣੀ ਮੇਰੇ ਦੇਸ਼ ਦੀ


ਥੜ੍ਹਿਆਂ ਤੋਂ ਤਾਸ਼ ਅਤੇ ਭੱਠੀਆਂ ਤੋਂ ਦਾਣੇ ਗਏ
ਲ਼ੱਡੂ ਗੋਗਲੇ ਜਲੇਬੀਆਂ ਪਤੱਾਸੇ ਤੇ ਮਖਾਣੇ ਗਏ
ਸਿਆਸਤਾਂ ਨੇ ਖਾ ਲਈ ਜਿੰਦਗਾਨੀ ਮੇਰੇ ਦੇਸ਼ ਦੀ
ਅੱਜ ਫੈਸ਼ਨਾ ਨੇ ਪੱਟਤੀ ਜਨਾਨੀ ਮੇਰੇ ਦੇਸ਼ ਦੀ.....
ਬਣ ਪਰਛਾਂਵਾਂ ਰਹਿੰਦੀ,
ਅੱਜ ਵੀ ਤੇਰੀ ਯਾਦ ਵੇ।
ਤੂੰ ਮੇਰਾ ਮੈਂ ਤੇਰੀ ਕਹਿੰਦੀ,
ਅੱਜ ਵੀ ਤੇਰੀ ਯਾਦ ਵੇ।

ਹੁਸਨ ਮੇਰੇ ਦੀ ਸਿਫ਼ਤ ਹੈ ਕਰਦੀ,
ਤੱਕ ਕੇ ਮੇਰੇ ਨੈਣਾ ਨੂੰ।
ਚੜ੍ਹਦੇ ਸੂਰਜ ਵਾਂਗ ਚੜ੍ਹੇਂਦੀ,
ਅੱਜ ਵੀ ਤੇਰੀ ਯਾਦ ਵੇ
ਜੇ ਤੂੰ ਸਾਨੂੰ ਲੁਟਿਆ ਏ ਕੋਈ ਨਵੀਂ ਗੱਲ ਨਹੀਂ,

ਜੇ ਦਿਲ ਸਾਡਾ ਟੁਟਿਆ ਏ ਕੋਈ ਨਵੀਂ ਗੱਲ ਨਹੀਂ,

ਸਾਡੀ ਛਾਵੇਂ ਬਹਿਣ ਵਾਲੇ ਸਾਨੂੰ ਛਾਂਗਦੇ ਰਹੇ,

ਜੇ ਤੂੰ ਜੜੋਂ ਪੁਟਿਆ ਏ ਕੋਈ ਨਵੀਂ ਗੱਲ ਨਹੀਂ,

ਅਸੀ ਮਨਾਉਣਾਂ ਖੋਰੇ ਕਦੋਂ ਸਿਖਣਾ ਏ,

ਕੋਈ ਉਹਦੇ ਨਾਲ ਰੁਸਿਆ ਏ ਨਵੀਂ ਗੱਲ ਨਹੀਂ
ਪੈਂਡਾ ਇਸ਼ਕ਼ ਦਾ ਏਨਾ ਸੋਖਾ ਨਈ
ਜਿਨਾ ਲੋਕੀ ਸਮਝੀ ਜਾਂਦੇ ਨੇ,
ਇਹ dil ਨਈ ਜਾਨ ਦੀ ਮੰਗ ਕਰਦਾ
ਲੋਕੀ ਤੋਹਫ਼ੇ ਵੰਡੀ ਜਾਂਦੇ ਨੇ
ਕਦੀ ਆਖਦੇ ਇਸ਼ਕ਼ ਖੁਦਾ ਵਰਗਾ
ਕਦੀ ਆਪੇ ਭੰਡੀ ਜਾਂਦੇ ਨੇ.
ਸ਼ੇਰਾ ਦੀ ਕੋਮ ਪੰਜਾਬੀ. ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ,

ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ.

ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ,

ਜਿੱਦਾਂ ਰੱਖਦੇ ਨੇ ਸਿੰਘ ਤੜੀ ਵੱਖਰੀ.

ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ,

ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ
ਐਵੇਂ ਹੱਸ ਹੱਸ ਅਖੀਆਂ ਲਾ ਬੇਠੇ
ਤੇਨੂੰ ਜਾਨੋਂ ਵਧ ਕੇ ਚਾਹ ਬੇਠੇ
ਤੇਨੂੰ ਗਲ ਨਾਲ ਲਾਉਣਾ ਚਾਹੁੰਦੇ ਸੀ
ਪਰ ਮੌਤ ਨੂੰ ਗਲ ਅਸੀਂ ਲਾ ਬੇਠੇ
ਤੂੰ ਦਿਲ ਦੇ ਵਿਚ ਵਸਾਇਆ ਨਹੀ
ਅਸੀਂ ਸਾਹਾਂ ਵਿਚ ਵਸਾ ਬੇਠੇ
ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆਂ,
ਜਦੋ ਦਿਲ ਕੀਤਾ ਅਸੀਂ ਓਹਲੇ ਹੋਕੇ ਰੋ ਲਿਆਂ,
ਯਾਦ ਹੈ ਨਿਸ਼ਾਨੀ ਓਹਦੀ ਰਖੀ ਸੀਨੇ ਸਾਮ੍ਭ ਕੇ,
ਹਿਜਰਾ ਦਾ ਦਾਗ ਨਾਲ ਹੰਝੂਆ ਦੇ ਧੋ ਲਿਆਂ,
ਓਹਨੇ ਸੀ ਕਦੇ ਕੇਹਾ ਮੈਂ ਹਾ ਪਰਛਾਈ ਤੇਰੀ,
ਰੋਸ਼ਨੀ ਮੁੱਕੀ ਤੇ ਓਹ ਵੀ ਪਾਸਾ ਵੱਟਕੇ ਖਲੋ ਗਈ,
ਸੋਚਿਆਂ ਸੀ ਪੁੱਗੁ ਯਾਰੀ ਕਚੀਆਂ ਤੇ ਤਰਕੇ ਵੀ,
ਏਹੋ ਝੂਠਾ ਵਾਦਾ ਲੈਕੇ ਕਬਰਾਂ ਚ ਸੋ ਲਿਆਂ,
ਮੌਤ ਸੀ ਸਚੀ ਜੇਹੜੀ ਆਈ ਵਾਦਾ ਕਰਕੇ,
ਲਾਰੇ ਓਹ੍ਦੇਆਂ ਨੇ ਸਾਨੂ ਦੁਨੀਆ ਤੋ ਖੋ ਲਿਆਂ
ਮਾਪਿਆਂ ਵਰਗੀ ਦੁਨੀਆਂ ਉੱਤੇ ਨਾ ਕੋਈ ਹੋਰ ਸਕੀਰੀ...,
ਇਹ੍ਨਾ ਦੀ ਸੇਵਾ ਤੋਂ ਵੱਡੀ ਨਾ ਕੋਈ ਹੋਰ ਫ਼ਕੀਰੀ...
ਮਾਂ-ਪੇ.. ਦੇ ਚਰ੍ਨਾ ਚੋਂ ਸਭ ਕੁੱਝ ਮਿਲਦਾ ਏ...,
ਕਿਓਂ ਡੇਰਿਆਂ ਵਿੱਚ ਜਾ ਅਲ਼ਖ ਜ੍ਗਾਈ ਜਾਂਦੇ ਹਾਂ..
ਪ੍ਰਣਾਮ ਕਰੋ ਨਾਲ ਸਲੂਕ ਬਜ਼ੁਰਗਾਂ ਨੂੰ ..,
ਜਿੰਨ੍ਹਾ ਦਾ ਖੱਟਿਆ ਖਾਈ-ਪੀਈ ਜਾਂਦੇ ਹਾਂ..
ਸਹੇਲੀ ਕਹਿੰਦੀ ਫਿਲਮ ਦਿਖਾ, ਤੇ ਬਾਪੁ ਕਹਿੰਦਾ ਕਾਲੇਜ ਜਾ,
ਸਹੇਲੀ ਕਹਿੰਦੀ ਇਧਰ ਆ, ਤੇ ਬਾਪੁ ਕਹਿੰਦਾ ਕਿਧਰ ਆ?
ਕੁੜੀ ਕਹੇ ਮੈਂ ਛਡ ਦੇਣਾ, ਬਾਪੁ ਕਹਿੰਦਾ ਘਰੋ ਕਢ ਦੇਣਾ,
ਕੁੜੀ ਕਹੇ ਚੱਲ ਭੱਜ ਜਾਇਏ, ਬਾਪੁ ਕਹਿੰਦਾ ਲਭ ਕੇ ਵਡ ਦੇਣਾ,
ਦੋਵੇਂ ਜਣੇ ਨਵੇਂ ਹੀ ਰੰਗ ਵਿਖਾਈ ਜਾਂਦੇ ਆ,
ਮਾਸੂਮ ਜਹੇ ਜਵਾਕ ਨੂ ਟੇਨਸ਼ਨ ਪਾਈ ਜਾਂਦੇ
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗਲ
ਗੱਲ ਸਾਰਿਆਂ ਦੇ ਕੰਨੀ ਪਾ ਦਿੱਤੀ
ਮੁੜਕੇ ਨਾ ਕੋਈ ਆਖੇ ਸਾਨੂੰ ਉਂਗਲ ਸਣੇ ਬਾਂਹ ਈ ਲਾਹ ਦਿੱਤੀ
ਸਾਨੂੰ ਸਿੱਖ਼ੀ ਮਿਲੀ ਹੈ ਖ਼ੰਡੇ ਦੀ ਧਾਰ ਵਿੱਚੋਂ
ਬਹਾਦਰੀ ਮਿਲੀ ਹੈ ਸਾਨੂੰ ਗਰੀਬਾਂ ਤੇ ਹੁੰਦੇ ਵਾਰ ਵਿੱਚੋ
ਹੱਕ ਲਈ ਸੱਚ ਲਈ ਸਦਾ ਖ਼ੜੀਏ ਹਿੱਕ ਤਾਣ ਕੇ
ਐਵੇ ਲੜੀਏ ਨਾ ਕਦੇ ਕਿਸੇ ਨਾਲ ਜਾਣ ਕੇ
ਕਦੇ ਕਿਸੇ ਦਾ ਮਾੜਾ ਨਾ ਤੱਕਿਆ ,
ਮੰਨ ਕੇ ਵਾਹਿਗੁਰੂ ਦਾ ਭਾਣਾ
ਚਿੱਤ ਨੂੰ ਸਦਾ ਟਿਕਾਣੇ ਰਖਿਆ,
ਅਣਖ ਤੇ ਗੈਰਤ ਦੀ ਮਿਸਾਲ ਰਹੇ ਆਂ
ਕਦੇ ਸੁਣੀ ਨਹੀਂ ਗੱਦਾਰੀ ਪੰਜਾਬੀਆਂ ਦੀ,
ਪਰਦੇਸ ਹੋਵੇ ਚਾਹੇ ਹੋਵੇ ਦੇਸ਼ ਆਪਣਾ
ਕਾਇਮ ਜੱਗ ਤੇ ਸਰਦਾਰੀ ਪੰਜਾਬੀਆਂ ਦੀ
ਹੱਲਾ ਬੋਲਿਆ ਦਿੱਲੀ ਸਰਕਾਰ ਤੇ..,
ਅੱਜ ਦਿੱਤੇ ਸਾਰੇ ਤਖ਼੍ਤ ਹਿਲਾ..
ਭ੍ਰਿਸ਼ਟਾਚਾਰ ਨੂੰ ਹੈ ਜ੍ੜ੍ਹੋਂ ਪੱਟ ਸੁਟਣਾ..,
ਹਿੰਦੋਸਤਾਨ ਨੇ ਹੈ ਸੰਕਲਪ ਲਿਆ...
ਬੱਲੇ ਓਏ ਦੇਸ਼ ਦੇ ਬਹਾਦਰੋ..,
ਸਾਰੀ ਦੁਨੀਆਂ ਨੂੰ ਦਿੱਤਾ ਇਹ ਦਿਖਾ...
ਅਸੀਂ ਹੱਕਾਂ ਲਈ ਝੂਜਣਾ ਹਾਂ ਜਾਣਦੇ..,
ਸਾਨੂੰ ਸਮਝੇ ਨਾ ਕੋਈ ਠੰਡੀ ਹਵਾ..
ਸਾਡੇ ਸੀਨੇ ਵਿੱਚ ਅੱਗ ਦੇ ਅੰਬਾਰ ਨੇ..,
ਸਾੜ ਵੈਰੀਆਂ ਨੂੰ ਕਰੀਏ ਸ੍ਵਾਹ..
ਹੱਸ ਹੱਸ ਕੇ ਮਿਲਦੇ ਗੱਲ ਜਿਹੜੇ,

ਗੱਲ ਉਹੀਔ ਆਖਿਰ ਘੁੱਟਦੇ ਨੇ,

ਗੈਰਾਂ ਤੋ ਲੋੜ ਨੀ ਡਰਨੇ ਦੀ,

ਆਪਣੇ ਹੀ ਅੱਜ-ਕਲ ਲੁੱਟਦੇ ਨੇ
ਤੂੰ ਗੁੱਸੇ ਰਹਿ ਜਾਂ ਰਾਜ਼ੀ ਰਹਿ,ਸਾਨੂੰ ਜੋ ਚਾਹੇ ਮਨ ਆਈਆਂ ਕਹਿ,
ਸਾਡੇ ਰੋਮ-ਰੋਮ ਸੱਜਣਾ, ਤੇਰੇ ਇਸ਼ਕ ਦੇ ਡੇਰੇ ਨੇ,
ਇਹ ਦਿਲ ਵੀ ਤੇਰਾ ਏ, ਇਹ ਦਰਦ ਵੀ ਤੇਰੇ ਨੇ..
ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ,
ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ,
ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ,
ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ,
ਇਕ ਯਾਦ ਹੁੰਦੀ ਏ ਹਸਣ - ਹਸਾਉਣ ਵਾਲੀ,
ਇਕ ਯਾਦ ਹੁੰਦੀ ਏ ਮਿਲਣ ਮਿਲਾਉਣ ਵਾਲੀ,
ਰੱਬ ਕਰੇ ਓਹ ਯਾਦ ਨਾ ਕਿਸੇ ਨੂੰ ਆਵੇ,
ਜਿਹੜੀ ਹੁੰਦੀ ਏ ਵਿਛੋੜੇ ਪਾਉਣ ਵਾਲੀ ,
ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ
ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ

ਲੋਕ ਪਿਆਰ ਨੂੰ ਪਾਪ ਤਾਂ ਕਹਿੰਦੇ ਨੇ
ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ
ਮੈਂ ਰੱਬ ਨੂੰ ਪੁੱਛਿਆ.

ਉਹ ਛੱਡ ਕੇ ਸਾਨੂੰ ਤੁਰ ਗਏ.

ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ.

ਰੱਬ ਨੇ ਕਿਹਾ..

ਇਸ ਵਿਚ ਉਹਦਾ ਕੋਈ ਕਸੂਰ ਨਹੀ

ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ
ਪਾਣੀ ਦੀ ਤਰ੍ਹਾਂ ਸਾਡੇ ਅਰਮਾਨ ਵਹਿ ਗਏ
ਉਹਦੇ ਜਾਣ ਤੌਂ ਬਾਅਦ ਅਸੀਂ ਇੱਕਲੇ ਰਹਿ ਗਏ
ਚਾਹੁੰਦੇ ਸੀ ਜਿਸ਼ਨੂੰ ਜਾਨ ਤੋਂ ਵੀ ਜਿਆਦਾ
ਉਹ ਚਾਹੁੰਦੇ ਨਹੀ ਸਾਨੂੰ ਸਰੇਆਮ ਕਹਿ ਗਏ.
ਤੇਰਿਆ ਨੈਣਾਂ 'ਚ ਜਿਹੜੀ ਕਹਾਣੀ ਏ
ਮੇਰੇ ਦੋਸਤ ਕਦ ਤੂੰ ਮੈਨੂੰ ਸੁਣਾਨੀ ਏ ?
ਤੇਰੀਆਂ ਸੋਚਾਂ ਮੇਰੇ ਜ਼ਜ਼ਬਾਤ ਵਿੱਚ
ਲੱਗਦਾ ਏ ਕਿ ਸਾਂਝ ਕੋਈ ਪੁਰਾਣੀ ਏ.
ਐਨੇ ਅਮੀਰ ਵੀ ਨਈ ਕੇ ਬਹੁਤੀ ਐਸ਼ ਕਰ ਸਕੀਏ
ਐਨੇ ਗਰੀਬ ਵੀ ਨਈ ਕੇ ਭੁੱਖੇ ਮਰ ਸਕੀਏ,
ਐਨੇ ਦਲੇਰ ਵੀ ਨਈ ਕੇ ਕਿਸੇ ਨਾਲ ਲੜ ਸਕੀਏ
ਐਨੇ ਨਿਮਾਣੇ ਵੀ ਨਈ ਕੇ ਕਿਸੇ ਦੀ ਜ਼ਰ ਸਕੀਏ,
ਕੋਸ਼ਿਸ਼ ਸਦਾ ਇਹੋ ਰਹਿੰਦੀ ਐ ਕਿ ਬਸ
"ਯਾਰਾਂ ਦੀ ਖਾਤਿਰ ਜੀ ਸਕੀਏ ਤੇ ਯਾਰਾਂ ਦੀ ਖਾਤਿਰ ਮਰ ਸਕੀਏ"
ਤੇਰੀਆਂ ਰੀਝਾਂ ਮੇਰੇ ਜ਼ਜ਼ਬਾਤ ਵਿੱਚ
ਸੌਂਹ ਰੱਬ ਦੀ ਵੇ ਸਾਂਝ ਕੋਈ ਪੁਰਾਣੀ ਏ
ਤੂੰ ਸਾਹਾਂ ਵਿੱਚ ਵਸਦਾ,ਧੜਕੇ ਧੜਕਨ ਵਿੱਚ
ਤੂੰ ਹੀ ਦਿਲ ਦਾ ਮਹਿਰਮ ਰੂਹ ਦਾ ਹਾਣੀ ਏ
ਸੱਪ ਦਾ ਤਰਨਾ , ਸੱਥ ਵਿੱਚ ਖੱੜਨਾ , ਗੱਲ ਦਾ ਕਰਨਾ,

ਜਣੇ ਖਣੇ ਦੇ ਵਸ ਦਾ ਨਈ,

ਦੁੱਖ ਦਾ ਜਰਨਾ , ਸੱਚ ਤੇ ਅੜਨਾਂ , ਕਿਸੇ ਲਈ ਮਰਨਾ,

ਜਣੇ ਖਣੇ ਦੇ ਵਸ ਦਾ ਨਈ,

ਪੁਲਿਸ ਨਾਲ ਪੰਗਾ , ਬਲੈਕ ਦਾ ਧੰਦਾ , ਦਾਤੀ ਨੂੰ ਦੰਦਾ,

ਜਣੇ ਖਣੇ ਦੇ ਵਸ ਦਾ ਨਈ,

ਕੱਢ ਦੇਣਾ ਕੰਡਾ , ਗੱਡ ਦੇਣਾ ਝੰਡਾ , ਡੁੱਕ ਦੇਣਾ ਡੰਡਾ,

ਜਣੇ ਖਣੇ ਦੇ ਵਸ ਦਾ ਨਈ,

ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ

ਜਣੇ ਖਣੇ ਦੇ ਵਸ ਦਾ ਨਈ,

ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ,

ਜਣੇ ਖਣੇ ਦੇ ਵਸ ਦਾ ਨਈ,

ਹੱਕ ਦਾ ਖਾਣਾ , ਮੱਨਣਾ ਭਾਣਾ , ਓਲਝਿਆ ਤਾਣਾ,

ਜਣੇ ਖਣੇ ਦੇ ਵਸ ਦਾ ਨਈ,

ਪਿੰਡ ਦਾ ਸਿਆਣਾ , ਬਸੰਤੀ ਬਾਣਾ , ਅਮਰ ਹੋ ਜਾਣਾ,

ਜਣੇ ਖਣੇ ਦੇ ਵਸ ਦਾ ਨਈ,
ਜਣੇ ਖਣੇ ਦੇ ਵਸ ਦਾ ਨਈ....
ਸੱਜਣ ਸਾਰੇ ਪਿਆਰੇ ਨੇ, ਉਹ ਸਾਰੇ ਜੱਗ ਤੋਂ ਨਿਆਰੇ ਨੇ,
ਕਈ ਰੋਜ਼ ਨੇ ਮਿਲਦੇ ਯਾਹੋ ਤੇ, ਕਈ ਪੰਜਾਬੀ ਜਨਤਾ ਤੇ ਬਹਿੰਦੇ ਨੇ,
ਕਈ ਲੋਗਿੰਨ ਕਰਦੇ ਕਦੀ ਕਦੀ, ਕਈ ਸਦਾ ਲਾਈਨ ਤੇ ਰਹਿੰਦੇ ਨੇ,
ਇਹਨਾਂ ਵਿੱਚ ਕਈ ਤਾਂ ਐਸੇ ਨੇ ਜੋ ਬੜੀ ਗੌਰ ਨਾਲ ਪੜਦੇ ਨੇ,
ਪਰ ਕਈ ਦੇਸੀ ਮੇਰੇ ਵਰਗੇ ਵੀ ਜੋ ਬਿਨਾ ਪੜੇ ਕੋਮਮੇੰਟ ਕਰਦੇ ਨੇ
ਤੇਰੀ ਹੀ ਮੁਸਕਾਨ ਵਾੰਗੂ ਦਿਸ ਰਹੇ ਨੇ ਫੁਲ ਖਿਲੇ,
ਸਾਨੂੰ ਤਾਂ ਹਰ ਫੁੱਲ ਵਿੱਚੋਂ ਮਹਿਕ ਤੇਰੀ ਹੀ ਮਿਲੇ,
ਹੌਸਲਾ ਇੱਕ ਵਾਰ ਕਰ ਕੇ ਨਾਲ ਤੂੰ ਤੁਰ ਤਾਂ ਸਹੀ,
ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ,
ਅਸੀਂ ਵਾਅਦੇ ਦੇ ਕੱਚੇ ਨਹੀਂ,ਸਾਨੂੰ ਬੇਸ਼ੱਕ ਪਰਖ ਲਓ,
ਰਹਾਂਗੇ ਆਖਰੀ ਦਮ ਤੱਕ ਤੁਹਾਡੇ ਬਾ-ਵਫਾ ਬਣ ਕੇ,
ਬੁਰਾ ਕੀਤਾ ਹੈ ਤੂੰ ਬੇਸ਼ੱਕ, ਫੇਰ ਵੀ ਹੋਵੇ ਭਲਾ ਤੇਰਾ,
ਅਸਾਡੇ ਲਬ ਤੇ ਆਉਂਦੀ ਬਦ-ਦੁਆ, ਵੀ ਹੈ ਦੁਆ ਬਣ ਕੇ,
ਰੁੱਖੀ-ਮਿੱਸੀ ਖਾ ਕੇ ਡੰਗ ਸਾਰੀਏ..
ਸੱਥ ਚ ਕਦੇ ਨਾ ਲਲਕਾਰਾ ਮਾਰੀਏ..
ਸੂਣ ਵਾਲੀ ਮੱਝ ਨੂੰ ਕਦੇ ਨੀ ਕੁੱਟੀਦਾ..
ਵੈਰੀ ਆਉਂਦਾ ਦੇਖ ਕੇ ਕਦੇ ਨੀ ਥੁੱਕੀਦਾ..
ਰੋਟੀ ਖਾਕੇ ਹੱਥ ਵੀ ਕਦੇ ਨੀ ਚੱਟੀਦੇ..
ਮਿੱਤਰੋ ਪਟੋਲੇ ਪਿੰਡ ਚੋਂ ਨੀ ਪੱਟੀਦੇ..
ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ,
ਉਹਨਾਂ ਲਈ ਅਸੀਂ ਹੁਣ ਹੋਰ ਹੋ ਗਏ,
ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ,
ਸਾਡੇ ਕੋਲੋਂ ਯਾਰ ਹੁਣ ਬੋਰ ਹੋ ਗਏ,
ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ,
ਨਵਾਂ ਲੱਭ ਕੋਈ ਚੰਨ, ਉਹ ਚਕੋਰ ਹੋ ਗਏ
ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ,
ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ,
ਹਿਰਿਆਂ ਜਿਹੇ ਦਿਲ ਪੈਰਾਂ ਵਿੱਚ ਰੇਲਦੀ,
ਹੁਣ ਇਹਦੇ ਗਲ ਫਾਹੀ ਪਾ ਦੇਣੀਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ..
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ...

ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ,
ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ
ਇਹਨਾਂ ਗੱਲਾ ਸੂਲੀ ਤੇ ਖੜਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ,
ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ,
ਇਸ਼ਕੇ ਦੀ ਅੱਗ ਹੱਡੀ ਲਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ
ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ
ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੈਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ
ਵਾਲ ਕਟਾ ਕੇ ਬਣ ਗਈ ਝਾਟੋ
ਜੀਨ ਸ਼ੀਨ ਤੇ ਪਾ ਲਿਆ ਟੌਪ
ਕਹਿੰਦੀ I am very HOT
ਖੜੇ ਪੰਜਾਬੀ ਰਹਿ ਗਏ ਤੱਕਦੇ
ਲੰਘ ਗਈ ਗੋਰੀ ਕੋਲ ਦੀ ਹੱਸਕੇ
ਹੁਣ english ਨੂੰ ਮੂੰਹ ਮਾਰਦੀ
ਸਾਡੇ ਉਤੇ ਰੋਹਬ ਝਾੜਦੀ
ਸਮਝ ਨਹੀ ਆਉਦੀ ਕੀਟੋ-ਪਾਟੋ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ

ਕਹਿੰਦੀ ਹੁਣ ਮੈਂ ਹੱਥ ਨਾ ਆਉਂਦੀ
12 ਘੰਟੇ ਸ਼ਿਫਟਾਂ ਲਾਉਂਦੀ
ਤੂੰ ਤਾਂ ਪੀ ਕੇ ਲਿਟਿਆ ਰਹਿੰਦਾ
ਕਦੇ ਨਾ ਕੋਲੇ ਉਠਦਾ ਬਹਿੰਦਾ
ਹੁਣ ਮੈਂ ਚੱਲੀ,ਤੂੰ ਚੁੱਕੀ ਫਿਰ
ਹੱਥ ਵਿਚ married ਵਾਲਾ ਮਾਟੋ
ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ
ਸੁਪਨੇ ਦੇ ਵਿੱਚ ਆ ਕੇ ਜੁਲਫਾਂ ਦੀ ਝੱਲ ਮਾਰਦੀ ਏ,
ਦੱਸ ਗਰੀਬਾਂ ਉੱਤੇ ਕਾਤੋਂ ਕਹਿਰ ਗੁਜਾਰਦੀ ਏ,
ਥੱਕ ਗਏ ਰੋ - ਰੋ ਚੰਦਰੀਏ ਹੋਰ ਰਵਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ.....

ਆਪ ਤੂੰ ਚਹੁੰਦੀ ਨਹੀਂ ਕਾਤੋਂ ਸਾਡੇ ਚੇਤੇ ਆਵੇਂ,
ਟੁੱਟੇ ਲੁੱਟੇ ਦਿਲ ਦੇ ਵਿੱਚ ਕਿਉਂ ਯਾਦਾਂ ਦੀ ਅੱਗ ਲਾਵੇਂ,
ਔਖਾ ਪਲ ਪਲ ਕੱਟਣਾ ਯਾਦ ਤੂੰ ਆਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......

ਦਿਲ ਦੇ ਵਿੱਚ ਜੋ ਚਾਅ ਸੀ ਮਿੱਟੀ ਦੱਬਤੇ ਯਾਰਾਂ ਨੇ,
ਪਿੰਡ ਤੇਰੇ ਦੇ ਰਾਹ ਵੀ ਹੁਣ ਤਾਂ ਛੱਡ ਤੇ ਯਾਰਾਂ ਨੇ,
ਯਾਦ ਸਟੇਸ਼ਨ ਵਾਲੀ ਹੋਰ ਦਵਾਉਣਾ ਛੱਡ ਦੇ ਨੀਂ,
ਹੱਥ ਜੋੜ ਕੇ ਕਹਿਨੇ ਇੰਝ ਸਤਾਉਣਾ ਛੱਡ ਦੇ ਨੀਂ......
ਸਤਿਆਂ ਨੂੰ ਹੋਰ ਸਤਾਉਣਗੀਆ
ਯਾਦਾ ਮੁੜ-ਮੜ ਆਉਣਗੀਆ
ਰਹਾਂ ਦੇ ਵਿਚ ਰੋੜੇ ਵਿਛੋਣਗੀਆ
ਇਹ ਕੁੜੀਆ ਮੁੜ-ਮੁੜ ਚੇਤੇ ਆਉਣਗੀਆ
ਯਾਦ ਬਣ ਜਿਉਂਦਾ ਏ ਅਹਦ-ਏ-ਵਫਾ ਉਸਦਾ,
ਕਰਦਾ ਨਾ ਉਲਫਤ ਤੇ ਨਾ ਕਦੇ ਯਾਰ ਰੁੱਸਦਾ,
ਸਿਰ ਨੇ ਅੱਜ ਵੀ ਸੀ ਕਿਸੇ ਦੇ ਕਦਮੀ ਝੁਕਣਾ,
ਬਸ ਮਜਬੂਰੀ ਵੱਸ ਬਣਿਆ ਅਦਾਕਾਰ ਸੀ,
ਫਰਕ ਇਹੋ ਸੀ ਯਾਰਾ ਮੇਰਿਆ,
ਥਾਵੇਂ ਖੁਦਾ ਦੇ ਮੇਰਾ ਪਿਆਰ ਸੀ
ਧੀ ਜੰਮੀ ਤੂੰ ਚੁਪ ਵਟੀ

ਪੁੱਤ ਜੰਮੇ ਤੂੰ ਲੱਡੂ ਵਟੇ

ਇਹ ਕੈਸੇ ਤੇਰੇ ਤੱਕੜੀ ਵੱਟੇ

ਪੁੱਤ ਨੂੰ ਤੂ ਗੋਦੀ ਚੱਕੇ

ਧੀ ਦੇ ਸਿਰ ਹੱਥ ਰੱਖੇ

ਇਹ ਕੈਸੇ ਤੇਰੇ ਤੱਕੜੀ ਵੱਟੇ

ਤੂ ਸੋਚੇ ਪੁੱਤ ਤੇਰੀ ਕੁਲ ਵਧਾਉ

ਧੀ ਤੇਰੇ ਕੁਲ ਦੁੱਖ ਵਡਾਉ

ਰਖੀ ਤੂ ਸਹੀ ਤੱਕੜੀ ਵੱਟੇ
ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ
ਪਰਸੋ ਆਲੇ ਕੰਮ ਨੂੰ
ਮੈ ਕਰ ਤਾ ਕੁਵੇਲਾ

ਵੇਲੇ ਦੀਆ ਗੱਲਾਂ
ਤੇ ਕੁਵੇਲੇ ਦਿਆ ਟੱਕਰਾ ਦਾ
ਮੈ ਫੜ ਲਿਆ ਲੱਕ ਵੇ
ਵੇਸੇ ਵੀ ਮੈ ਕੰਮ ਨੂੰ ਸੋਚੇ
ਬਿਨਾ ਕਰਦਾ ਨੀ
ਸੋਚ ਸੋਚ ਸੋਚਾ ਵਿਚ
ਗੁਮ ਮੈ ਹੋ ਜਾਨਾ ਵਾ
ਮੇ ਅੱਜ ਵੀ ਹਾਂ ਵਿਹਲਾ
ਤੇ ਕੱਲ ਵੀ ਸੀ ਵਿਹਲਾ
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ
ਕਿਹੜਾ ਦਿਲ ਦੀਆਂ ਰਮਜ਼ਾਂ ਸਮਝੇ
ਕਿਹੜਾ ਦਰਦ ਪਛਾਣੇ
ਕਿਹੜਾ ਆ ਕੇ ਅੱਥਰੂ ਪੂੰਝੇ
ਕਿਹੜਾ ਗਲ ਨਾਲ ਲਾਵੇ
ਜਿਹੜੇ ਦੁਖੜੇ ਮੁਲ ਲੈ ਲਏ ਮੈਂ
ਹੁਣ ਪੈਣੇ ਆਪ ਹੰਢਾਣੇ
ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,
ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ,

ਮੌਕਾ ਮਿਲਦੇ ਹੀ ਕਰ ਪਿੱਠ ਤੇ ਵਾਰ ਗਏ,
ਜਿਨੂੰ ਰੱਖਿਆ ਦਿਲ ਦੇ ਕਰੀਬ ਏ...
ਸਿਖ਼ਰ ਦੁਪਹਿਰ ਸਿਰ ‘ਤੇ, ਮੇਰਾ ਢੱਲ ਚਲਿਆ ਪਰਛਾਵਾਂ
ਕਬਰਾਂ ਉਡੀਕਦੀਆਂ, ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ
ਜ਼ਿੰਦਗੀ ਦਾ ਥਲ ਤਪਦਾ, ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁਖਾਂ ਵਾਲੀ ਗਹਿਰ ਚੜੀ, ਵਗੇ ਗਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ, ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁੱਖ ਨਾ ਕਿਸੇ ਨੇ ਜਾਣੇਆ
ਲੱਖਾਂ ਮੇਰੇ ਸੀਸ ਚੁੰਮ ਗਏ ਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ
ਅੱਜ ਇਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ

ਹਿਜਰਾਂ ‘ਚ ਸੜਦੇ ਨੇ , ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ

ਉਮਰਾਂ ਤਾਂ ਮੁੱਕ ਚੱਲੀਆਂ, ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ

ਰੱਜ ਰੱਜ ਝੂਠ ਬੋਲਿਆ, ਮੇਰੇ ਨਾਲ ਚੰਦਰਿਆ ਕਾਵਾਂ
ਆਸ਼ਕਾ ਦੀਆਂ ਗੱਲਾ ਤਾਂ
ਬੱਦਲਾਂ ਦੀਆ ਪਰਛਾਈਆਂ ਨੇ
ਕਿਤੇ ਲਾਉਦੇ ਸਾਈਆ ਤੇ ਕਿਧਰੇ ਵਧਾਈਆਂ ਨੇ


ਕਿਸੇ ਨਾਲ ਨੈਟ ਤੇ ਚੈਟਿੰਗ
ਤੇ ਕਿਸੇ ਨਾਲ ਛੱਲੇ ਮੁੰਦੀਆ ਵਟਾਈਆ ਨੇ

ਆਸ਼ਕਾ ਦੇ ਕਮਰੇ 'ਚ ਸੌਗਾਤਾਂ ਮਾਸ਼ੂਕਂ ਦੀਆ
ਆ ਕੇ ਚੂੜੇ ਵਾਲੀਆ ਨੇ ਟਿਕਾਈਆ ਨੇ
ਉਮਰ ਤੇਰੀ ਨਿਆਣੀ
ਘਰ ਦਿਆਂ ਕਹਿ ਤਾ ਤੈਨੰ ਸਿਆਣੀ
ਬਿਨਾ ਪਰਖੇ ਲਾ ਲਈ ਏ ਤੂੰ ਯਾਰੀ
ਤੂੰ ਸੋਚਿਆ ਯਾਰੀ ਡੂੰਘੀ ਪੈ ਗਈ ਏ
ਤੇਰੀ ਮਤ ਇਸ਼ਕ ਨੇ ਮਾਰੀ
ਤੂੰ ਕਿਹੜੇ ਰਾਹੀਂ ਪੈ ਗਈ ਏ
ਸੁਣਕੇ ਗਾਣਾ ਸ਼ੈਰੀ ਦਾ
ਗੱਲ ਤੇਰੇ ਦਿਲ 'ਚ ਬਹਿਗੀ ਏ
ਘਾਟਾ ਅੱਲੜਾਂ ਦੀ ਯਾਰੀ ,ਚ
ਜਿੰਦ ਦੁੱਖਾਂ 'ਚ ਪੈ ਗਈ ਏ
ਲੰਮੀ ਗ਼ਮਾਂ ਦੀ ਰਾਤ ਪਿੱਛੋਂ ਹੁਣ ਪਰਭਾਤ ਚਾਹੀਦੀ,
ਜਿੰਦਗੀ ਜੀਉਣ ਨੂੰ ਮੁੜ ਤੋਂ ਇਕ ਸ਼ੁਰੂਆਤ ਚਾਹੀਦੀ

ਠਾਰ ਜਾਵੇ ਜਿਹੜੀ ਦਿਲ ਅੰਦਰ ਤੀਕਰ ਮੇਰਾ,
ਕੋਈ ਏਸੀ ਮਿੱਠੀ ਜਿਹੀ ਇਸ਼ਕ ਦੀ ਬਾਤ ਚਾਹੀਦੀ

ਲੁੱਕਣ-ਮੀਚੀ ਬਹੁਤ ਹੋ ਗਈ ਸੱਜਣਾ ਨਾਲ,
ਹੁਣ ਪਿਆਰੀ ਜਿਹੀ ਸੱਜਣ ਦੀ ਝਾਤ ਚਾਹੀਦੀ
ਉਸਨੇ ਦੂਰ ਰਹਿਣ ਦਾ ਮਸ਼ਵਰਾ ਵੀ ਲਿਖ ਦਿੱਤਾ
ਨਾਲ ਹੀ ਮੁਹੱਬਤ ਦਾ ਵਾਸਤਾ ਵੀ ਪਾ ਦਿੱਤਾ
ਉਸਨੇ ਇਹ ਵੀ ਕਹਿ ਦਿੱਤਾ ਕਿ ਨਾ ਆਵੀਂ
ਪਰ ਸਾਫ ਲਫਜ਼ਾ 'ਚ ਉਸਨੇ ਰਸਤਾ ਵੀ ਲਿਖ ਦਿੱਤਾ
ਪੁੱਤ ਜੱਟ ਦਾ ਆਉਦਾ
ਹੋਲੀ-ਹੋਲੀ ਬੁੱਲਟ ਚਲਾਉਂਦਾ
ਗੇੜੀ 17'ਚ ਲਾਉਦਾ

ਵੇਖ ਕੁੜੀ ਸ਼ਰਮਾਉਂਦੀ
ਨੀਵੀਆ ਪਾਉਦੀ
Response ਨਾਂ ਆਉਦਾ
ਬੁਲਟ ਮੁੜ ਯੂਨੀ ਨੂੰ ਜਾਂਦਾ

ਫੇਰ ਗੱਡੀ ਹੌਂਡਾ ਆਉਦੀ
ਨੱਢੀ ਭੋਰਾ ਨਾ ਸ਼ਰਮਾਉਦੀ
ਤੇ ਨਾ ਨੀਵੀਆਂ ਪਾਉਦੀ
ਹੱਸਦੀ ਬਾਰੀ ਕੋਲ ਆਉਦੀ
ਤੇ ਅੱਖ ਮਟਕਾਉਂਦੀ

ਸ਼ੀਸ਼ਾ ਖੋਲ ਕੇ ਮੁੰਡਾ ਜਦ ਤੱਕਦਾ
ਥੋੜਾ ਜਿਹਾ ਹੱਸਦਾ
ਨੰਬਰ ਫੜਾਉਦੀ ਦੇਰ ਨਾ ਲਾਉਦੀ
ਗੱਡੀ ਵੇਖ ਕੇ ਨੱਢੀ ਜਾਵੇ ਹੱਸਦੀ
ਗੱਲ ਰਹੀ ਨਾ ਬੁਲਟ ਦੇ ਵੱਸ ਦੀ
ਮੈਂ ਉਹ ਸਵਾਲ ਹਾਂ ਸਦੀਆਂ ਤੋਂਹ,
ਜੀਨੂ ਕਦੇ ਓਹਦਾ ਜਵਾਬ ਨੀ ਮਿਲਿਆ.
ਮੈਂ ਨੀਂਦ ਹਾਂ ਉਹਨਾ ਅਖੀਆਂ ਦੀ,
ਜਿਨਾ ਨੂ ਕਦੇ ਉਹਨਾ ਦਾ ਖੁਆਬ ਨੀ ਮਿਲਿਆ.
ਮੈਂ ਉਹ ਬੇਸੁਰਾ ਸਾਜ਼ ਹਾਂ,
ਜੀਹਨੂ ਉਹਦਾ ਰਾਗ ਨੀ ਮਿਲਿਆ.
'ਬਰਾੜ੍ਹ ਜ਼ਨਮ ਤੋਂਹ ਅੱਜ ਤੱਕ ਗੁਆਚਿਆ ਹੈ ਹਨੇਰਿਆਂ ਚ,
ਜੀਨੂ ਕੋਈ ਰੋਸ਼ਨੀ ਵਾਲਾ ਚਿਰਾਗ ਨੀ ਮਿਲਿਆ.
ਗੱਲ ਸੱਚੀ ਹੈ ਪਰ ਕੋੜੀ ਲੱਗੂ,
ਜਾਂ ਸਮਝ ਲਵੋ ਇਤਫਾਕ ਵੀ ਹੋ ਸਕਦੀ ਏ,

ਕਹਿੰਦੇ ਅੰਨੇ ਨੇ ਕਿਤਾਬ ਪੜੀ, ਗੱਲ ਬੋਲੇ ਨੇ ਸੁਣ ਲਈ,
ਜੇ ਸੱਚੀ ਨਹੀ ਤਾਂ ਮਜਾਕ ਵੀ ਹੋ ਸਕਦੀ ਏ,

ਇੱਕ ਕਹਿੰਦਾ ਤੂੰ ਅੰਮਿ੍ਤ ਵੇਲੇ ਪੰਜ ਬਾਣੀਆਂ ਹੀ ਪੜ ਸਕਦਾਂ
ਦੂਜਾ ਕਹਿੰਦਾ ਨਹੀ ਸਵੇਰੇ ਰਹਿਰਾਸ ਵੀ ਹੋ ਸਕਦੀ ਏ,

ਜੇ ਕੋਈ ਅੱਜ ਕਿਸੇ ਦੀ ਖਾਤਿਰ ਸੂਲੀ ਚੜਦਾ ਏ,
ਭਲਕੇ ਨੂੰ ਇਹ ਗੱਲ ਸੱਜਣਾ ਇਤਿਹਾਸ ਵੀ ਹੋ ਸਕਦੀ ਏ,

ਮਿਰਜਾ ਕਹਿੰਦੇ ਇਸ਼ਕ ਚ ਮਰਿਆ, ਸੋਹਣੀ ਝਨਾਂ ਵਿੱਚ ਡੁੱਬ ਗਈ,
ਸੁਣੀ ਸੁਣਾਈ ਤੇ ਅਣਦੇਖੀ ਇਹ ਗੱਲ ਮਿਥਿਹਾਸ ਵੀ ਹੋ ਸਕਦੀ ਏ,

ਜੇ ਅਚਨਚੇਤ ਕਹਿਜੇ ਸਿਆਣਾ ਕੋਈ ਗੱਲ ਤੈਨੂੰ,
ਪੱਲੇ ਬੰਨ ਲਈ ਯਾਰਾ ਉਹ ਆਮ ਨਹੀ ਖਾਸ ਹੀ ਹੋ ਸਕਦੀ
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ

ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ

ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ

ਸੁਣਿਆ ਕਦੇ ਨਾ ਮਿਲਦੀ ਪੱਤਣ
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ

ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ

ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ ਤੋਂ ਦੂਰ ਹੋਂਵਾਗਾ...
ਰੁਸਦੀ-ਰੁਸਦੀ ਰੁੱਸ ਕੇ ਬੇਹਗੀ ਓਹ ,

ਟੁਟਦੀ -ਟੁਟਦੀ ਟੁੱਟ ਕੇ ਬੇਹਗੀ ਓਹ ,

ਕੋਣ ਕਰੂਗਾ ਦੂਰ ਦਿਲ ਚੋ ਪਏ ਭੁਲੇਖੇ ਨੂ ,

ਮੁਦਤ ਹੋਗੀ ਮਰਜਾਨੀ ਦਾ ਮੁਖੜਾ ਦੇਖੇ ਨੂ .
ਗੱਲ ਦਿਲ ਵਾਲੀ ਆਖਾਂ,ਓਹਦੇ ਦਿਲ ਵਿੱਚ ਵੱਸਾਂ
ਓਹੰਨੂ ਹੋ ਜਾਏ ਪਿਆਰ ਮੇਰੇ ਨਾਲ ਹੌਲੀ ਹੌਲੀ |

ਏਨਾ ਕਰੇ ਓਹ ਪਿਆਰ, ਸਾਰੀ ਦੁਨੀਆਂ ਵਿਸਾਰ
ਕਰੇ ਓਹ ਵੀ ਇਕਰਾਰ ਸਾਡੇ ਨਾਲ ਹੌਲੀ ਹੌਲੀ|


ਕਦੇ ਸੁਪਨੇ ਚ ਆਵੇ,ਗੱਲ ਦਿਲ ਵਾਲੀ ਆਖੇ
ਸੁਣੇ ਸਾਡੀ ਵੀ ,ਤੇ ਭਰੇ ਓਹ ਹੁੰਗਾਰੇ ਹੌਲੀ ਹੌਲੀ|

ਓਹ ਅੱਖਾਂ ਸਾਵੇਂ ਹੋਵੇ ,ਫੇਰ ਦੁੱਖ ਨਹੀਂ ਕੋਈ
ਭਾਵੇਂ ਜਿਸਮ ਚੋ ਨਿਕਲ ਜੇ ਜਾਨ ਹੌਲੀ ਹੌਲੀ
ਜੋ ਰਿਸ਼ਤੇ ਮੈਨੂੰ ਰੱਬ ਨੇ ਦਿਤੇ
ਦਿਲ ਦੇ ਚਾਅ ਪੂਰੇ ਮੈਂ ਕੀਤੇ
ਇਕ ਰਿਸ਼ਤਾ ਮੇਰੇ ਦਿਲ ਨੇ ਲਾਇਆ
ਉਸ ਵਿਚ ਸੁਖ ਚੈਨ ਮੇਂ ਗਵਾਇਆ
ਮੇਰੇ ਜੇਹੇ ਹੋਰ ਬਥੇਰੇ
ਜੋ ਪਿਆਰ ਦੇ ਨਿੱਤ ਕਰਦੇ ਨੇ ਵਾਦੇ
ਰੱਬ ਅੱਗੇ ਇਹੀ ਅਰਦਾਸ ਕਰਾ ਮੈਂ
ਰੱਬਾ ਉਨਾ ਦਾ ਮੇਲ ਕਰਾਦੇ
ਮੇਰੀ ਮੌਤ ਪਿਛੋਂ ਪੈਣਾ ਮੇਰਾ ਇਕ ਆਖਰੀ ਭੋਗ,
ਆਉਣਗੇ ਅੰਤਾ ਦੇ ਲੋਕ ਮੇਰਾ ਕਰਨ ਲਈ ਸੋਗ,
ਲੋਕ ਕਹਿਣਗੇ ਵੈਰੀ ਬਣਿਆ ਰੱਬ ਵੀ ਉਮਰ ਨਿਆਣੀ ਦਾ,
ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ.
ਪਿਆਰੇ ਨੇ ਮਸ਼ੁਕਾਂ ਵਾਂਗੂ,
ਚੱਲਦੇ ਬੰਦੂਕਾਂ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਓਹ ਜਿਊਂਦੇ ਰਹਿਣ ਯਾਰ ਸਾਡੇ,
ਯਾਰ ਤਾਂ ਕਲੇਜੇ ਹੁੰਦੇ ਨੇ,
ਸਵੇਰ ਹੁੰਦੀ ਹੈ ਤਾਂ ਤਾਰੇ ਬਦਲ ਜਾਂਦੇ ਨੇ,
ਰੁੱਤਾਂ ਦੇ ਨਾਲ ਨਜ਼ਾਰੇ ਬਦਲ ਜਾਂਦੇ ਨੇ
ਛੱਡ ਦੇ ਦਿੱਲਾ ਹਰ ਕਿਸੇ ਤੇ ਐਤਬਾਰ ਕਰਨਾ,
ਵਕਤ ਦੇ ਨਾਲ ਸਾਰੇ ਬਦਲ ਜਾਂਦੇ ਨੇ,,
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ,
ਆਹ ਕਿਥੇ ਜਾ ਕੇ ਗੰਢੀਆਂ ਮੁਲਾਜੇਦਾਰੀਆਂ ਹੁਣ ਬੋਲਣੋ ਵੀ ਗਈ,
ਐਡੀ ਉੱਚੀ ਗੁੱਡੀਆਂ ਚੜਾ੍ ਕੇ ਵੈਰਨੇ ਨੀ ਕਿਥੇ ਡੋਰਾਂ ਟੁੱਟੀਆਂ,
ਤੈਨੂੰ ਵੀ ਸਤਾਉਣਗੀਆਂ ਡੁੱਬ ਜਾਣੀਏ ਨੀ, ਓਹ ਮੌਜਾਂ ਲੁੱਟੀਆਂ।
ਹੁਣ ਹੋ ਗਈਆਂ ਚੁਬਾਰੇ ਦੀਆਂ ਬੰਦ ਬਾਰੀਆਂ ਹੁਣ ਬੋਲਣੋ ਵੀ ਗਈ,
ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ,
ਗੁੱਸਾ ਸੀ ਆਉਂਦਾ ਉਦੋਂ ਵੀ ਪਰ ਟੌਫੀ ਤੇ ਮੰਨ ਜਾਂਦੇ ਸਾਂ
ਨਾ ਜੂਠ ਜਾਠ ਦਾ ਚੱਕਰ ਸੀ ਜੀਹਦੇ ਨਾਲ ਮਰਜੀ ਖਾਂਦੇ ਸਾਂ
ਉਂਗਲੀ ਫੜ ਤੁਰਲਾਂ ਮੰਮੀ ਦੀ ਜੀਅ ਕਰਦਾ ਫੇਰ ਸਿਖਾਵੇ
ਮੈਂ ਵੇਚ ਜਵਾਨੀ ਲੈ ਆਵਾਂ ਜੇ ਬਚਪਨ ਮੁੱਲ ਮਿਲ ਜਾਵੇ.
ਇਕ ਦੂਜੇ ਨੂੰ ਜੋ ਕਲਾਸ ਚ' ਇਸ਼ਾਰੇ ਕਰਦੇ ਸੀ,
ਜੁੱਤੀਆ ਪੈਣ ਤੋਂ ਜਮਾ ਨਾ ਡਰਦੇ ਸੀ,
ਲੇਕਚਰ ਕੋਈ ਹੋਰ ਹੁੰਦਾ ਸੀ ਤੇ ਕਿਤਾਬ ਕੋਈ ਹੋਰ ਹੀ ਪੜਦੇ ਸੀ,
ਪਿਛੇ ਬਹਿ ਕੇ ਸੌਂ ਜਾਂਦੇ ਜਾਂ ਗੱਲਾ ਕਰਦੇ ਸੀ,
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ,
ਕੋਈ ਥੋੜਾ ਕੋਈ ਜਿਆਦਾ ਯਾਦ ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ,
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿਤਰਾਂ ਨਾਲ ਯਾਰੀ
ਇੱਕ ਤਾਂ ਲੈ ਦੂੰ ਸੂਟ ਪੰਜਾਬੀ, ਉੱਤੇ ਸੂਹੀ ਫੁਲਕਾਰੀ
ਕੰਨਾਂ ਨੂੰ ਤੇਰੇ ਲੈ ਦੂੰ ਝੁਮਕੇ ,ਜੁੱਤੀ ਸਿਤਾਰਿਆਂ ਵਾਲੀ
ਨੀ ਫੁੱਲ ਵਾਂਗੂ ਤਰ ਜਾਏਂਗੀ, ਲਾ ਮਿਤਰਾਂ ਨਾਲ ਯਾਰੀ
ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,

ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,

ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ ,

ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ ,
ਕਹਿੰਦੇ ਨੇ ਜਿੰਨਾ ਦੇ
ਜਾਂਦੇ ਵਿਛੜ ਪਿਆਰੇ,
ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ
ਅਸੀ ਰੋ-ਰੋ ਕੇ ਨੈਣ ਨੇ ਗਵਾਏ
ਨੀ ਦੱਸ ਅਸੀ ਕੀ ਗਿਣੀਏ,
ਸਾਨੂੰ ਤਾਰੇ ਵੀ ਨਜਰ ਨਾ ਆਏ
ਖਬਰਾਂ ਲਾਹੋਰੋੰ ਸ਼ਪੀਆਂ ਕੀਤਾ ਮੁਸ਼ ਫੁਟ ਗਭਰੂ ਨੇ ਕਾਰਾ
ਬਿੱਲੇ ਦੀ ਸਫੇਦ ਹਿੱਕ ਤੇ ਖਾਲੀ ਕਰਤਾ ਰਿਵਾਲ੍ਵਰ ਸਾਰਾ
ਬਾਕੀਆਂ ਦੀ ਫੇਰ ਵਾਰੀ ਸੇਹੀ ਅੱਜ ਸੰਡ੍ਰਾਸਾ ਸਾਂਡ੍ਰਸਾ ਤੇਰਿਯਾਂ ਤਾਸ੍ਲੀਆਂ
ਬੁੱਕਦੇ ਪੰਜਾਬੀ ਰੇਹਨਗੇ ਗੱਲਾਂ ਜਦੋਂ ਵੀ ਆਜ਼ਾਦੀ ਦੀਆਂ ਚੱਲੀਆਂ
ਕਿਸਮਤ ਆਪਣੀ ਰੱਬ ਤੋ ਲਿਖਵਾ ਕਿ ਲਿਆਏ ਹਾ,

ਏਵੈ ਤਾ ਨਹੀ ਸੱਜਨਾ ਤੇਰੇ ਇੰਨੇ ਕਰੀਬ ਆਏ ਹਾ,

ਕਿਤੇ ਬੈਠ ਕਿ ਵੇਖੀ ਧਿਆਨ ਨਾਲ ਹਥੇਲੀ ਆਪਣੀ,

ਤੇਰੀ ਤਕਦੀਰ ਵਿੱਚ ਲਕੀਰ ਬਣ ਕਿ ਆਏ ਹਾ
ਪਿਆਰ ਉਹ ਜੋ
ਜਜ਼ਬਾਤ ਨੂੰ ਸਮਝੇ...
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ....
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ...
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ
...ਸਮਝੇ .
ਰਾਤਾਂ ਹਨ੍ਹੇਰੀਆਂ ਦੇ ਸਾਥੀ
ਅਸੀ ਚੰਨ ਦੇ ਨਹੀ ਹਾਂ,
ਅਸੀ ਰੂਹ ਦੇ ਵਪਾਰੀ ਸੱਚੀ
ਤੱਨ ਦੇ ਨਹੀ ਹਾਂ,
ਅਸੀ ਚੁਗਲ ਖੋਰਾਂ ਦੀ ਕਦੇ ਮੰਨਦੇ ਨਹੀ
ਝੂਠ ਦੇ ਵੀ ਪੁਲ਼ ਬਹੁਤੇ ਬੰਨਦੇ ਨਹੀ,
ਪਿਆਰ ਵਿਚ ਬਸ ਇਤਬਾਰ ਹੋਣਾ ਚਹੀਦਾ
ਤੈਨੂੰ ਦੱਸਦੇਆਂ ਸੱਚੀ ਕੱਚੇ ਕੰਨ ਦੇ ਨਹੀ...
ਸ਼ੇਰਾਂ ਦੀ ਛਾਤੀ ਤੇ ਬਹਿਕੇ,
ਮੌਤ ਜਿਨ੍ਹਾਂ ਨੇ ਮੰਗੀ ਏ
ਖ਼ੂਨ ਦੀਆਂ ਨਦੀਆਂ ਵਿਚ ਡੁੱਬਕੇ,
ਗੋਰੀ ਚਮੜੀ ਰੰਗੀ ਏ
ਨਵੀਂ ਦੇਸ਼ ਤੇ ਰੰਗਣ ਚਾੜ੍ਹੀ,
ਪੂਜੋ ਉਨ੍ਹਾਂ ਭਗਵਾਨਾਂ ਨੂੰ ਓ ਦੁਨੀਆਂ ਦੇ .....
ਬੀਤ ਗਈ ਜੋ ਕਹਾਣੀ ਉਹ ਸੁਣਾਇਆ ਨਾ ਕਰ
ਮਸਾਂ ਦਰਦ ਨੇ ਸੁਲਾਏ ਤੂੰ ਜਗਾਇਆ ਨਾ ਕਰ
ਪੈਂਦੇ ਸਾਰਿਆ ਨੂੰ ਸਹਿਣੇ ਆਪੋ ਆਪਣੇ ਜ਼ਖਮ ਗਿਣ
ਗਿਣ ਐਨੇਂ ਲੋਕਾਂ ਨੂੰ ਦਿਖਾਇਆ ਨਾ ਕਰ
ਕਿਹੜਾ ਮਰੇ ਹੋਏ ਬੰਦੇ 'ਚ ਜਾਨ ਪੈ ਜਾਣੀ ਝੂਠ
ਮੂਠ ਦਾ ਤਾਂ ਤੂੰ ਸ਼ੌਕ ਮੈਨੂੰ ਜਤਾਇਆ ਹੀ ਨਾ ਕਰ
ਜਿਹੜਾ ਮਸਜਿਦ ਕਦੇ ਗਿਆ ਨਾ,
ਉਹ ਕੀ ਜਾਣੇ ਕੁਰਾਨ ਕੀ ਏ,
ਜਿਹਨੇ ਕਦੇ ਕਿਸੇ ਦਾ ਭਲਾ ਕੀਤਾ ਨਾ,
ਉਹ ਕੀ ਜਾਣੇ ਇਹਸਾਨ ਕੀ ਏ,
ਜਿਹਨੇ ਹੋਲੀ ਨੂੰ ਰੰਗ ਕਿਸੇ ਨੂੰ ਲਾਇਆ ਨਾ,
ਉਹ ਕੀ ਜਾਣੇ ਗੁਲਾਲ ਕੀ ਏ,
ਜਿਸ ਨੇ ਇਸ਼ਕ ਚ’ ਚੋਟ ਕਦੇ ਖਾਧੀ ਨਾ,
ਉਹ ਕੀ ਜਾਣੇ ਦਿਲ-ਜਲੇ ਦਾ ਹਾਲ ਕੀ ਏ
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ
ਨਖਰੇ ਨਾ ਲੱਭਦੇ ਮਸ਼ੂਕ ਵਰਗੇ
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ
ਤੇ ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ
ਤੇਰੇ ਬਿਨਾਂ ਜਿਉਣਾਂ ਤਾਂ ਕੀ
ਜਿਉਣ ਦਾ ਖਿਆਲ ਵੀ ਨਹੀਂ
ਤੇਰੇ ਬਿਨਾਂ ਜਿਉਂ ਲਈਏ
ਇਹ ਸਾਡਾ ਹਾਲ ਵੀ ਨਹੀਂ
ਤੂੰ ਸਾਨੂੰ ਭੁੱਲ ਜਾਵੇਂ ਹੋ ਸਕਦਾ ਹੈ
ਅਸੀਂ ਤੈਨੂੰ ਭੁੱਲ ਜਾਈਏ ਇਸਦਾ ਤਾਂ ਸਵਾਲ ਹੀ ਨਹੀ
ਰੱਖੜੀ ਭੈਣ ਵੀਰ ਲਈ ਕਰੇ ਦੁਆਵਾਂ,
ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ,
ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ,
ਦੂਰ ਵੇ ਤੈਥੋਂ ਰਹਿਣ ਬਲਾਵਾਂ।
ਵੀਰ ਕਰੇ ਰੱਬ ਨੂੰ ਅਰਜੋਈ, ਭੈਣ ਬਿਨਾਂ ਨਾ ਕੋਈ ਖੁਸ਼ਬੋਈ,
ਰੱਬਾ ਮਾਪੇ ਸਮਝ ਲੈਣ ਜੇ, ਕੁੱਖ ਵਿੱਚ ਭੈਣ ਮਰੇ ਨਾ ਕੋਈ।
ਰੱਖੜੀ ਦਾ ਦਿਨ ਜਦ ਵੀ ਆਉਂਦਾ, ਭੈਣ ਭਰਾ ਦਾ ਪਿਆਰ ਵਧਾਉਂਦਾ,
ਵਿਛੜੇ ਵੀਰ ਤੇ ਭੈਣਾਂ ਨੂੰ ਵੀ, ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ
ਅਰਥੀ ਉਤੇ ਪਿਆ ਵੇਖ ਤੇਰਾ ਯਾਰ ਕੁੜੇ,
ਤਕ ਲੇ ਮੁਖ ਤੂ ਜਾਦੀ ਵਾਰ ਕੁੜੇ,
ਦੂਰ ਖੜੀ ਵੇਨ ਕਿਊ ਪਾਊਦੀ
ਹੋ ਕੇ ਤਕ ਨੇੜੇ ਨੀ,
ਮਾ ਨੁ ਪੁਤ ਨੀ ਲਬਨਾ ਤੇਨੂ ਯਾਰ ਬਥੇਰੇ ਨੀ..
ਹੁਸਨ ਦੀ ਦੌਲਤ ਸਦਾ ਨਹੀਂ ਰਹਣੀ ,
ਨਹੀਂ ਰਹਿਣਾ ਰੂਪ ਕੁਆਰਾ ,
ਭਾਵੇਂ ਘੁੰਮ ਲੈ ਜੱਗ ਸਾਰਾ ,
ਨਹੀਂ ਲੱਭਣਾ ਤੈਨੂੰ ਮੇਰੇ ਵਰਗਾ ਯਾਰ ਦੁਬਾਰਾ
ਨਾ ਦੇਖ ਕੋਈ ਇਨਸਾਨ ਗੁਨਾਹਗਾਰ ਕਿੰਨਾ ਏ,
ਇਹ ਦੇਖ ਤੇਰੇ ਨਾਲ ਉਹ ਵਫ਼ਾਦਾਰ ਕਿੰਨਾ ਏ,
ਨਾ ਦੇਖ ਉਹਨੂੰ ਕਿੱਨਿਆਂ ਤੋਂ ਨਫ਼ਰਤ ਏ,
ਇਹ ਦੇਖ ਤੇਰੇ ਨਾਲ ਉਹਨੂੰ ਪਿਆਰ ਕਿੰਨਾ ਏ
ਮਿਲਦਾ ਨਸੀਬਾਂ ਨਾਲ਼ ਯਾਰ ਪਹਿਲਾ-੨,,
ਭੁੱਲਦਾ ਨੀ ਕਦੇ ਵੀ ਪਿਆਰ ਪਹਿਲਾ-੨........
ਪਹਿਲੀ-੨ ਕਦੇ ਮੁਲਾਕਾਤ ਨੀ ਭੁੱਲਦੀ,
ਚੁੱਪ ਕੀਤੇ ਬੁੱਲਾਂ ਵਾਲ਼ੀ ਮੁਲਾਕਾਤ ਨੀ ਭੁੱਲਦੀ.
ਸੁੱਟੇ ਜਾਲ ਸ਼ਿਕਾਰੀ ਪੰਛੀਆਂ ਤੇ, ਉੱਡ ਮੋਰ ਜਾਵੇ ਬੜਾ ਦੁੱਖ ਲੱਗਦਾ
ਗੁੱਡੀ ਜਦ ਅਸਮਾਨੇ ਚੜੀ ਹੋਵੇ, ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ
ਕੀਤੀ ਕਮਾਈ ਮਿਹਨਤ ਦੇ ਨਾਲ ਹੋਵੇ, ਲੈ ਕੋਈ ਚੋਰ ਜਾਵੇ ਬੜਾ ਦੁੱਖ ਲੱਗਦਾ
ਲੱਭਿਆ ਮੁਸ਼ਕਿਲ ਨਾਲ ਇਕ ਯਾਰ ਹੋਵੇ, ਤੇ ਨਿਭਾਈ ਕਿਸੇ ਹੋਰ ਨਾਲ ਜਾਵੇ ਬੜਾ ਦੁੱਖ ਲੱਗਦਾ..
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ,
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ,
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,

ਜਦੋ ਬਣੇ ਕਲੋਨੀ ਖੱਤੇ ਦੀ|

ਜਦੋ ਚੜੀ ਜਵਾਨੀ ਢੇਰ ਹੁੰਦੀ,

ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ|

ਜਦੋ ਆਖੇ ਕਲਮ ਪਟਵਾਰੀ ਦੀ,

...ਤਕਸੀਮ ਕਰਵਾ ਲਉ ਸਾਰੀ ਦੀ|

ਜਦੋ ਵੱਡਾ ਪੋਤਾ ਦਾਦੇ ਨੂੰ,

ਵਸੀਅਤ ਦੀ ਯਾਦ ਦਵਾਉਦਾ ਏ|

ਉਦੋ ਤਰਸ ਪੰਜਾਬ ਤੇ ਆਉਦਾ ਏ.
ਉਹਦੇ ਦਿੱਤੇ ਗਮ ਖਾਂ ਰਿਹਾ ਹਾ ਤੇ ਹੰਝੂ ਪੀ ਰਿਹਾ ਹਾ
ਉਹ ਇਸੇ ਗੱਲ ਤੋ ਦੁੱਖੀ ਹੋਣੀ ਫੇਰ ਵੀ ਜੀ ਰਿਹਾ ਹਾ
ਨਾ ਲੱਗ ਜਾਵੇ ਪਤਾ ਮੇਰਿਆ ਦੁੱਖਾ ਦਾ ਕਿਸੇ ਨੂੰ
ਅੱਖਾ ਮੀਟ ਰਿਹਾ ਹਾ ਤੇ ਬੁੱਲ ਸੀਅ ਰਿਹਾ ਹਾ
ਕਦੇ ਹੁੰਦਾ ਸੀ ਸਿੰਗਾਰ ਮਹਿਫਲਾਂ ਦਾ ਮੈ ਵੀ
ਅੱਜ ਤਨਹਾਈ ਦੇ ਵਿਚ ਹੀ ਜੀਅ ਰਿਹਾ ਹਾ ,
ਨਵਾਂ ਖੋਲਾਂਗਾ ਕਾਲਜ, 
ਜਿਥੇ ਵੱਖਰੇ ਹੋਣਗੇ ਅਸੂਲ ,
ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ , 
ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ
ਅਸੀ ਨੀਂਵੇ ਹੀ ਚੰਗੇ ਹਾਂ ,
ਉੱਚੇ ਬੱਣਕੇ ਕੀ ਲੈਣਾ ,
ਹੱਸ ਕੇ ਸੱਭ ਨਾਲ ਗੱਲ ਕਰੀਏ ,
ਲੜਾਈਆਂ ਕਰਕੇ ਕੀ ਲੈਣਾ ,
ਵਾਹਿਗੁਰੂ ਸੱਭ ਸੁੱਖੀ ਵੱਸਣ ,
...ਬੁਰਾਈਆਂ ਕਰਕੇ ਕੀ ਲੈਣਾ
ਬੁਲਟ ਦੀ ਨੰਬਰ ਪਲੇਟ ਤੇ'ਤੇਰਾ
ਨਾਂ ਨੀ ਲਿਖ ਸਕਦੇ

ਸਿਰ ਤੇ ਲੱਦੀ ਹੌਈ ਪੰਡ ਕਰਜੇ ਦੀ
ਭਾਰੀ ਨੀ.

ਸਾਡੇ ਕੌਲ "ਹਿਰੋ ਸਾਇਕਲ" ਤੇਰੇ ਹੇਠ
"ਸਫਾਰੀ" ਨੀ....
ਭਾਈਆਂ ਵਰਗੇ ਸੀਰੀ ਨਾਲੋਂ ਟੁੱਟ ਗਈ ਸਾਂਝ ਪੁਰਾਣੀ.
...ਕਾਹਤੋਂ ਮਾੜੀ ਲਿਖਤੀ ਰੱਬਾ ਕਿਸਮਤ ਜੱਟ ਦੀ ਮਰਜਾਣੀ.
ਹਿੱਕ ਡਾਹ ਕੇ ਜੋ ਕੰਮ ਸੀ ਕਰਦਾ ਮੂਹਰੇ ਹੋ ਹੋ ਕੇ.
ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ..
ਕਰ ਕਰ ਮਿਹਨਤਾ ਸਾਡੀ ਮੱਤ ਵੱਜ ਗਈ ..
ਕਰ ਕਰ ਮਿਹਨਤਾ ਸਾਡੀ ਮੱਤ ਵੱਜ ਗਈ
ਪਰ ਸੁਕਰ ਇਸ ਗੱਲ ਦਾ ਕਿ ਪਿੰਡ ਕੋਠੀ ਸੱਜ ਗਈ,
ਬਾਪੂ ਨੇ ਵੀ ਲੈ ਲਈ ਜਮੀਨ
ਵੀਰੇ ਦੀ ਵੀ ਰੀਝ ਰੱਜ ਗਈ,
12 ਘੰਟੇ ਸੋਣ ਵਾਲੇ ੧੨ ਘੰਟੇ ਲਾਉਣ Shifta
...ਨੀਦ ਵੀ ਸਾਥੋ ਦੂਰ ਭੱਜ ਗਈ,
ਮਸੀਨਾ ਤੇ ਜਿੰਮੇਵਾਰੀਆ ਨੇ ਸਿਖਾਤੇ ਕੰਮ ਕਰਨੇ
ਸਾਨੂੰ ਵਿਹਲੜਾ ਨੂੰ ਪਰਦੇਸ ਸਿਖਾ ਚੱਜ ਗਈ.
ਜੇ ਖਾਂਦਾ ਹੈ ਕੋਈ ਰੋਟੀ ਇੱਜ਼ਤ ਦੀ .....
ਉਸ ਨੂੰ ਸੜਕ ਤੇ ਲਿਆ ਕੇ ਬੜੇ ਖੁਸ਼ ਨੇ......
ਜੇ ਕੋਈ ਦੋ ਦਿਲ ਇੱਕ ਹੋ ਜਾਣ ਤਾਂ ....
ਉਹਨਾ ਚ ਦਰਾਰ ਪਾ ਕੇ ਬੜੇ ਖੁਸ਼ ਨੇ......
ਨਹੀਂ ਹੋਣ ਦਿੰਦੇ ਵਿਆਹ ਇਹ ਦੋ lovers ਦਾ.....
ਪਰ foreign ਵਿਚ PR ਲੈਣ ਲਈ ਭੈਣ ਭਰਾ ....
ਦੀ ਕਹਾਣੀ Fit ਕਰਵਾ ਕੇ ਬੜੇ ਖੁਸ਼ ਨੇ......
Gill ਬੜਾ ਸ਼ੁਕਰ ਗੁਜਾਰ ਹਾਂ ਉਸ ਰੱਬ ਦਾ.....
ਚਲੋ ਚਾਹੇ ਜਿੱਦਾਂ v ਸਹੀ ਇਹ ਬੜੇ ਖੁਸ਼ ਨੇ
ਫੜ ਲੈਣਾ ਮੌਤ ਨੇ ਛਡਣਾ ਨਹੀ,ਕਿਸੇ ਲਈ ਮਰੇ ਤੇ ਤਾਂ ਜਾਣਾ,
ਪੀੜ ਅਪਣੀ ਨੂੰ ਪੀੜ ਸਮਝਦਾ ਏ,ਪੀੜ ਕਿਸੇ ਦੀ ਜਰੇ ਤੇ ਤਾਂ ਜਾਣਾ,
ਤੇਰਾ ਕੱਲੇ ਦਾ ਤਰਨਾ ਬਹਾਦਰੀ ਨਹੀ,ਲੈ ਕੇ ਡੁਬਦੇ ਨੂੰ ਤਰੇ ਤੇ ਤਾਂ ਜਾਣਾ,
ਭਲੇ ਨਾਲ ਤਾਂ ਕਰਦਾ ਹਰ ਕੋਈ ਭਲਾ,ਭਲਾ ਬੁਰੇ ਨਾਲ ਕਰਾ ਤੇ ਤਾਂ ਜਾਣਾ
ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ,
ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ..........
ਬਾਦਲ ਕੈਪਟਨ ਲੱਭਨੇ ਨਹੀਂ ਸੀ,
ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ............
ਅਕਾਲ ਤੱਖਤ ਦਾ ਹੁਕਮ ਸੀ ਚਲਨਾ,
ਸਿੱਖੀ ਸਰੂਪ ਸੀ ਸੱਭ ਦਾ ਹੋਣਾ,
ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ...........
ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ,
ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ........
ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ,
ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ........
ਮੇਰੇ ਦਿਲ ਵਿੱਚ ਸੀ ਠਿਕਾਣਾ ਉਸ ਦਾ,
ਦੋ ਕਦਮ ਵੀ ਉਸ ਤੋਂ ਆਇਆ ਨਾਂ ਗਿਆ ,
ਮੈ ਪੁਛਿਆ ਕਿਉ ਤੋੜਿਆ ਤੂੰ ਵਾਦਾ ਅਪਣਾ,
ਤਾਂ ਹੱਸ ਕੇ ਕਹਿੰਦੀ ਬੱਸ ਨਿਭਾਇਆ ਨਾ ਗਿਆ |
ਸੂਈ ਦੇ ਨੱਕੇ ਵਿੱਚ-ਦੀ ਸੱਜਣਾ, ਲੰਘਣਾ ਪੈਂਦਾ ਏ
ਮਸਤ ਹੋਣ ਲਈ ਮਸਤਾਂ ਦੇ ਰੰਗ, ਰੰਗਣਾ ਪੈਂਦਾ ਏ,

ਝੂਠ ਫਰੇਬ ਤੇ ਚੁਸਤ ਚਲਾਕੀ, ਛੱਡਣੀ ਪੈਂਦੀ ਏ

ਮਿੱਠਿਆਂ ਫਲਾਂ ਲਈ ਜੜੋਂ ਕੁੜੱਤਣ, ਕੱਢਣੀ ਪੈਂਦੀ ਏ |
ਰੂਹਾਂ ਦਾ ਮੇਲ ਅੱਜ, ਜਿਸਮਾਂ ਦਾ ਖੇਲ ਹੈ
ਇਸ਼ਕ ਦੇ ਦੀਵੇ ਵਿੱਚ, ਬਚਿਆ ਨਾ ਤੇਲ ਹੈ,

ਦੁਨੀਆ ਦੇ ਰੰਗ ਢੰਗ, ਵੇਖ ਦਿਲਾ ਮੋ ਗਿਐਂ

ਪੱਥਰਾਂ ਦੇ ਸ਼ਹਿਰ ਵਿੱਚ, ਪੱਥਰ ਹੀ ਹੋ ਗਿਐਂ |

ਇਸ਼ਕ ਦੇ ਰਾਹਾਂ ਉੱਤੇ, ਪੈੜਾਂ ਜੇ ਬਹੁਤ ਨੇ

ਆਸ਼ਕਾਂ ਦੇ ਦਿਲਾਂ ਵਿੱਚ, ਭੈੜਾਂ ਵੀ ਬਹੁਤ ਨੇ,

ਝੂਠੇ ਜਿਹੇ ਹਾਸੇ ਪਿੱਛੇ, ਗੱਲ ਦਿਲ ਦੀ ਲੁਕੋ ਗਿਐਂ ''''ਪੱਥਰਾਂ ਦੇ ਸ਼ਹਿਰ ਵਿੱਚ, ਪੱਥਰ ਹੀ ਹੋ ਗਿਐਂ
ਅਸੀ ਜਿਸ ਨੂੰ ਚਾਹੁੰਦੇ ਸੀ__,
ਉਹ ਹੋਰਾਂ ਦੇ ਗੁਣ ਗਾਉਦੇਂ ਸੀ,
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,
ਉਹ ਹੱਸ ਕੇ ਕਹਿੰਦੀ....
ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ,
ਤਾਂ ਮੈ ਸੋਚਿਆ..........
.ਗੱਲ ਤਾਂ ਕੁੜੀ ਦੀ ਸਹੀ ਆ__,
ਮੈ ਸਾਲੀ ਏਵੇਂ ਟੈਨਸ਼ਨ ਲਈ ਆ
ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ,

ਇਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ,

ਦੂਜੀ ਸਿਫਤ ਕਰਾਂ ਮੈਂ ਅੰਗਰੇਜਾਂ ਦੀ,

ਥੱਲੇ ਟਰੇਨ ਚੱਲਦੀ ਉੱਤੇ ਜਹਾਜ ਵੱਖਰਾ,

ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ,

ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ,

ਚੋਥੀ ਸਿਫਤ ਕਰਾਂ ਮੈਂ ਮਾਪਿਆਂ ਦੀ,

ਇਕ ਧੀ ਦਿੰਦੇ ਦੂਜਾ ਦਾਜ ਵੱਖਰਾ
ਜਿਸ ਪੱਥਰ ਦਾ ਦਿਲ ਬਣੇਆ ਓਹਨਾਂ ਦਾ ,
ਓਸ ਪੱਥਰ ਦਾ ਪਤਾ ਪੁੱਛਿਆ ਕਰ ,
ਜਿਹੜੇ ਕਹਿ ਦਿੰਦੇ ਨੇ " ਮੈਂ ਕਿਆ ਕਰੂੰ"
ਓਹਨਾਂ ਅੱਗੇ ਨਾ ਦਿਲ ਖੋਲਿਆ ਕਰ ,
ਜਿੱਥੇ ਅਸੀਂ ਇਕੱਠਿਆਂ ਨੇ, ਮੌਜਾਂ ਯਾਰਾਂ ਮਾਣੀਆ
ਭੁੱਲੀਆਂ ਨਈਂ ਜਾਂਦੀਆਂ, ਮੈਥੋਂ ਉਹ ਕਹਾਣੀਆਂ,
ਮੈਂ ਤੇਰੀ ਮੇਰੀ ਇਕੱਠੀ, ਤਸਵੀਰ ਛੱਡ ਆਇਆ ਹਾਂ

ਮੈਂ ਕਾਗਜ਼ਾਂ ਤੇ ਆਪਣੀ, ਜਗੀਰ ਛੱਡ ਆਇਆ ਹਾਂ |

ਯਾਰਾਂ ਦੀਆਂ ਯਾਰੀਆਂ ਚ, ਬੜਾ ਨੇਹ ਮੋਹ ਹੁੰਦਾ

ਯਾਦਾਂ ਦਾ ਖਜ਼ਾਨਾ ਯਾਰੋ, ਕਿਸੇ ਤੋਂ ਨਹੀਂ ਖੋਹ ਹੁੰਦਾ,
ਖੌਰੇ ਕਾਹਤੋਂ ਚੰਗੀ ਭਲੀ, ਤਕਦੀਰ ਛੱਡ ਆਇਆ ਹਾਂ

ਮੈਂ ਕਾਗਜ਼ਾਂ ਤੇ ਆਪਣੀ, ਜਗੀਰ ਛੱਡ ਆਇਆ ਹਾਂ |
ਦਿਲ ਉਹ ਭੁਲ- ਭੁਲੱਈਆ ਹੈ,
 ਜਿਸਦਾ ਭੇਦ ਕਿਸੇ ਨੇ ਬੁੱਝਿਆ ਨਹੀਂ,

ਇਹ ਉਹ ਇਕ ਡੂੰਘਾ ਸਾਗਰ ਹੈ, 

ਜਿਦ੍ਹੀ ਤਹਿ ਤੱਕ ਕੋਈ ਪੁੱਜਿਆ ਨਹੀਂ.
ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ,
ਗੁਰੂ ਰੁੱਸ ਜਾਵੇ ਵਡਿਆਈਆਂ ਰੁੱਸ ਜਾਂਦੀਆਂ,
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁਸ ਜਾਂਦੀਆਂ
ਨਾਂ ਸਮਾਂ ਕਿਸੇ
ਦੀ ਉਡੀਕ ਕਰਦਾ
ਨਾਂ ਮੌਤ ਨੇ ਉਮਰਾਂ ਜਾਣੀਆਂ ਨੇ
ਜੁੜੀਆਂ ਮਹਿਫਿਲਾਂ ਚੋਂ ਉਠ ਕੇ ਤੁਰ ਜਾਣਾ....
ਫੇਰ ਕਦੇ ਨੀ ਲਭਣਾ ਹਾਣੀਆਂ ਨੇ...
ਸਾਨੂੰ ਅੱਖੋਂ ਪਰੋਖੇ ਕਰਨ ਵਾਲੇ
ਸਾਡੇ ਦਿੱਲ ਵਿੱਚ ਅੱਜ ਵੀ ਵਸਦੇ ਨੇ.............
ਕੀ ਹੋਇਆ ਕੁਲਵੀਰ ਦੀਆ ਅੱਖਾਂ ਵਿੱਚ ਹੰਝੂ ਨੇ
ਚਲੋ, ਉਹ ਤਾਂ ਕਿਸੇ ਨਾਲ ਹੱਸਦੇ ਨੇ
ਆਰੀ ਆਰੀ ਆਰੀ....
ਛੜਿਆ ਦੇ ਦਿਲ ਕੰਬਦੇ ਵੇਖ ਕੇ ਸੋਹਣੀ ਕੁੜੀ ਕੁਆਰੀ,
ਕਿਹੰਦੇ ਅਗਲੇ ਮੋੜ ਤੇ ਤੈੰਨੂ ਚਕ ਲਾਂਗੇ ,
ਜਿਵੇ ਚਕਦੇ ਨੇ private ਬਸਾਂ ਵਾਲੇ ਸਵਾਰੀ
ਇਹ ਸਧਰਾਂ ਦੀ ਗੱਲਬਾਤ ਸੀ,
ਪਰ ਤੂੰ ਨਾ ਸਮਝ ਸਕੀ।
ਇਹ ਸਾਹਾਂ ਦੀ ਮੁਲਾਕਾਤ ਸੀ,
ਪਰ ਤੂ ਨਾ ਸਮਝ ਸਕੀ।
ਕੁਜ ਅਣਛੂਹੇ ਜਜਬਾਤ ਸੀ
,ਪਰ ਤੂ ਨਾ ਸਮਝ ਸਕੀ।
ਸਾਡੇ ਦੋਹਾਂ ਦੀ ਓਹ ਬਾਤ ਸੀ,
ਪਰ ਤੂ ਨਾ ਸਮਝ ਸਕੀ--
ਜਦ ਆਪਣਾ ਹੀ ਤੂੰ ਆਖ ਦਿੱਤਾ 
ਫੇਰ ਤਕੱਲੁਫ਼ ਕੀ - ਤੇ ਯਾਰੀ ਕੀ,

ਜਦ ਇਸ਼ਕ਼ ਬਾਜ਼ੀ ਹੀ ਖੇਡ ਲਈ 

ਫੇਰ ਜਿੱਤੀ ਕੀ - ਤੇ ਹਾਰੀ ਕੀ 
ਕੁਝ ਉਂਞ ਵੀ ਰਾਹਾਂ ਔਖੀਆਂ ਸਨ, 
ਕੁਝ ਗਲ ਵਿੱਚ ਗਮ ਦਾ ਤੌਖ ਵੀ ਸੀ, 
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ 
ਤੇ ਕੁਝ ਸਾਨੁੰ ਮਰਨ ਦਾ ਸ਼ੌਕ ਵੀ ਸੀ
ਤੰਗ ਦਿਲੀ ਨੂੰ ਜਦੋ ਦਾ ਦੂਰ ਕੀਤਾ,
ਜੇ ਮੈਂ ਖੁਸ਼ ਨਹੀ ਤੇ ਹੈਰਾਨ ਵੀ ਨਹੀਂ,
ਮਾਲਾ ਫੇਰਨਾਂ, ਤਸਬੀਹ ਦਾ ਬਿਰਧ ਕਰਨਾ,
ਜੇ ਕੋਈ ਨਫ਼ਾ ਨਹੀ ਤੇ ਨੁਕਸਾਨ ਵੀ ਨਹੀਂ,
ਜਦੋ ਖਿਆਲ ਆਉਂਦਾ ਓਹਦੀ ਬੰਦਗੀ ਦਾ,
ਰਹਿੰਦਾ ਨਹੀ ਹਿੰਦੂ, ਮੁਸਲਮਾਨ ਵੀ ਨਹੀਂ,
ਓਹ ਖੁਦਾ ਮੇਰਾ, ਮੈਂ ਖੁਦਾਈ ਓਹਦੀ,
ਓਹਦੀ ਯਾਦ ਬਿਨ ਹੋਰ ਖਿਆਲ ਵੀ ਨਹੀਂ,
"
ਬਰਾੜ " ਪੀਵੇ ਸ਼ਰਾਬ ਨਾਲੇ ਕਰੇ ਸਜਦਾ,
ਰਾਜ਼ੀ ਰੱਬ ਤੇ ਗੁੱਸੇ ਸ਼ੈਤਾਨ ਵੀ ਨਹੀਂ.........
ਹੁਣ ਨਈਂਓ ਤੱਕਦਾ ਵੇ ਸਾਡੇ ਵੱਲ ਸੱਜਣਾ
ਹੋ ਗਏ ਨੇ ਤੇਰੇ ਉੱਚੀ ਥਾਂਵੇਂ ਸਾਕ |

ਭੁੱਲ ਗਿਆ ਏਂ ਤੂੰ ਸਾਨੂੰ ਹੁਣ ਸੱਜਣਾ

ਛੱਡ ਗਿਆ ਏਂ ਸਾਡਾ ਸਾਥ |

ਨਵਿਆਂ ਦੇ ਵਿੱਚ ਬਹਿ ਕੇ ਹੁਣ ਆਉਂਦੇ ਨਈਂਓ

ਯਾਰ ਪੁਰਾਣੇ ਤੈਨੂੰ ਯਾਦ 
ਬਹੁਤੇ ਉੱਚਿਆਂ ਦੇ ਨਾਲ ਪੈ ਗਈਆਂ ਨੇ ਯਾਰੀਆਂ




ਨੀਂਵੇਂ ਲਗਦੇ ਨੇ ਤੈਨੂੰ ਖਾਕ |
ਹਵਾ ਨੂੰ ਮੈਂ ਹੱਥਾਂ 'ਚ ਸੀ ਚਾਹੁੰਦਾ ਫੜਨਾ |
ਅਣ-ਲਿਖੀਆਂ ਕਿਤਾਬਾਂ ਨੂੰ ਸੀ ਚਾਹੁੰਦਾ ਪੜਨਾ |

ਜਿਹਦੀਆਂ ਸੀ ਕੰਧਾ ਪਰ ਛੱਤ ਕੋਈ ਨਾ |
ਓਸ ਕੋਠੇ ਉਤੇ ਸੀ ਮੈਂ ਚਾਹੁੰਦਾਂ ਚੜਨਾ|
...
ਮੇਰੇ ਹੱਕ ਮੇਰੇ ਨਾਲ ਸਦਾ ਲੜਦੇ ਰਹੇ |
ਮੈਂ ਹੱਕਾਂ ਪਿੱਛੇ ਜੱਗ ਨਾ ਸੀ ਚਹੁੰਦਾਂ ਲੜਨਾ |

ਦਿਲ ਵਾਲਾ ਹਰ ਖਾਬ ਪਤਾ ਨਹੀ ਸੀ ਮੈਨੂੰ |
ਸੁੱਕੇ ਹੋਏ ਪਤਿਆਂ ਦੇ ਵਾਗੂੰ ਝੜਨਾ |

ਮੇਰਾ ਹੀ ਸੁਭਾਅ ਜੱਗ ਨਾਲ ਮਿਲਿਆ ਨਾ |
ਛੱਡ "ਬਰਾੜਾ " ਕਿਸੇ ਤੇ ਕੀ ਦੋਸ਼ ਮੜਨਾ ?
ਤੂ ਪੁੱਛਿਆ ਵੀ ਨਾ, ਮੈ ਦੱਸਿਆ ਵੀ ਨਾ,
ਤੇਰਾ ਸੀ ਕਸੂਰ ਪਰ ਮੈ ਕੱਢਿਆ ਵੀ ਨਾ,
ਤੇਰੇ ਲਈ ਸੱਜਣਾ ਕੁਰਬਾਨ ਹੋ ਗਏ,
ਇੱਕ ਤੇਰੇ ਕਰਕੇ ਬਦਨਾਮ ਹੋ ਗਏ,
ਸਾਨੂੰ ਛੱਡ ਕੇ ਨਾ ਜਾਵੀ,
ਨਾ ਹੀ ਰੁਵਾ ਕੇ ਵੇ ਜਾਵੀ,
ਆਪਣਾ ਬਣ ਕੇ ਲਾਰਾ ਲਾ ਕੇ ਨਾ ਜਾਵੀ,
ਅਸੀ ਤੇਰੇ ਸੱਜਣਾ ਵੇ ਗੁਲਾਮ ਹੋ ਗਏ,
ਇੱਕ ਤੇਰੇ ਕਰਕੇ ਬਦਨਾਮ ਹੋ ਗਏ,
ਅਸੀ ਮੁਹੱਬਤ ਦੀ ਦੁਨਿਆ ਵਸਾਉਂਦੇ ਰਹੇ...
 ਓੁਹ ਵੀ ਹਰ ਕਦਮ ਤੇ ਸਾਨੂੰ ਅਜ਼ਮਾਂਉਦੇ ਰਹੇ...

ਜਦੋ ਇਸ਼ਕ਼ ਵਿੱਚ ਜਾਨ ਦੇਣੀ ਪਈ...

 ਅਸੀਂ ਤਾਂ ਮਰ ਗਏ ਓੁਹ ਬਹਾਨੇ ਬਣਾਉਦੇ ਰਹੇ.
ਤੇਰੇ ਪੱਲੇ ਅਲਵਿਦਾ ਰਹਿ ਜਾਣੀ
ਕਿਸੇ ਨੇ ਤੇਰੀ ਗੱਲ ਨਹੀ ਸੁਣਨੀ
ਸਭ ਨੇ ਦਿਲ ਦੀ ਕਹਿ ਜਾਣੀ
ਜਿਨਾ੍ ਦਾ ਮਾਣ ਹੈ ਤੈਨੁੰ
ਉਨਾ੍ ਕੋਲ ਤੇਰੇ ਹੋਣਾ ਨਹੀ
ਤੁੰ ਇਕੱਲਿਆਂ ਬੈਠ ਕੇ ਰੋਵੇਂਗਾ


ਤੈਨੁੰ ਚੁੱਪ ਕਿਸੇ ਕਰਾਉਣਾ ਨਹੀ
ਤੈਂ ਪਿਆਰ ਕਰਦਿਆਂ ਮੁੱਕ ਜਾਣਾ
ਤੇਰੀ ਕਬਰ ਤੇ ਅੱਥਰੁ ਕਿਸੇ ਵਹਾਉਣਾ ਨਹੀ...
♥ ਨਿੱਤ ਓਸਨੂੰ ਯਾਦ ਕਰਦਾ ਨੀ ਥਕਦਾ ਮੈਂ__,

Ƹਓਸਦੀ ਤਸਵੀਰ ਆਪਣੇ ਦਿਲ ਵਿੱਚ ਵਸਾ ਕੇ ਰੱਖਦਾ ਮੈਂ_,

Ƹਮੇਰੇ ਕੋਲੋ ਖੋਂ ਨਾਂ ਲਵੇ ਇਹ ਜਮਾਨਾ ਓਸਨੂੰ __,

Ƹਤਾਂ ਕਰਕੇ ਹੀ ਓਸਦੇ ਬਾਰੇ ਕਿਸੇ ਨੂੰ ਨਹੀ ਦੱਸਦਾ ਮੈਂ 
ਅਸੀਂ ਤਾਂ ਰੱਖ ਕੇ ਭੁੱਲ ਗਏ ਕਿਤੇ ਮੀਰੀ-ਪੀਰੀ ਦੀਆਂ ਤੇਗਾਂ
ਹੁਣ ਸਾਡੇ ਤੋਂ ਨਹੀਂ ਚੁੱਕ ਹੁੰਦਾ ਬਾਬਾ ਦੀਪ ਸਿਉਂ ਵਾਲਾ ਖੰਡਾ ....
ਅਸੀਂ ਭੁੱਲ ਗਏ ਹਾਂ ਜਦ ਖਿਦਰਾਣੇ ਦੀ ਢਾਬ ਦਾ ਇਤਿਹਾਸ
ਹੁਣ ਸਾਡੇ ਖੇਤ ਨਹੀਂ ਬਣ ਸਕਦੇ ਚੱਪੜਚਿੜੀ ਦਾ ਮੈਦਾਨ ,
ਸਾਡੇ ਕੱਦ ਐਨੇ ਛੋਟੇ ਹੋ ਗਏ ਕਿ ਸਾਨੂੰ ਨਹੀਂ ਦਿਸਦੇ
ਸਰਹੰਦ ਦੀਆਂ ਦੀਵਾਰਾਂ 'ਚ ਖੜੇ ਛੋਟੇ-ਛੋਟੇ ਸੱਤ ਤੇ ਨੌਂ ਸਾਲ ਦੇ ਦੋ ਬਾਲ..
ਆਸਿਕ਼ ਹੁੰਦੇ ਨਿਮਾਣੇ, ਮੰਨਣ ਯਾਰ ਦੇ ਹੀ ਭਾਣੇ
ਕਿਤੇ ਕੱਲ੍ਹੇ ਜੇ ਗਵਾਚ, ਲਿਖਦੇ-ਗਾਉਂਦੇ ਰਹਿੰਦੇ ਗਾਣੇ
ਦੁਨੀਆਂ ਆਖਦੀ ਇਹ ਕਮਲੇ ਭਲਾ ਲੱਖ ਆਖੀ ਜਾਵੇ
ਨਿਗਾਹ ਮਹਿਰਮ ਦੀ ਚ' ਰਹਿੰਦੇ ਏਹੇ ਸਦਾ ਹੀ ਸਿਆਣੇ
ਜੇ ਕੋਈ ਛੱਡ ਕੇ ਜਾਂਦੀ ਆ ਤਾ ਜੀ ਸਦਕੇ ਜਾਵੇ ਬਈ,

ਖੁੱਲੇ ਦਿਲ ਦੇ ਬੂਹੇ ਤੇ ਆਉਂਦੀ ਏ ਆਵੇ ਬਈ,

ਅਸੀ ਰੱਜ-ਰੱਜ ਕੇ ਮਾਣ ਲੈਣਾ ਦੁਨੀਆ ਦੇ ਰੰਗਾ ਨੂੰ,

ਕੋਈ ਫਰਕ ਨੀ ਪੈਂਦਾ ਸਾਨੂੰ ਮਸਤ ਮਲੰਗਾ ਨੂੰ
ਦਿਲ ਵਾਲੀ ਗਲ ਲੁਕਾਈ ਵੀ ਨੀ ਜਾਣੀ ,
ਇਸ਼੍ਕ਼ੇ ਵਾਲੀ ਅੱਗ ਬੁਜਾਈ ਵੀ ਨੀ ਜਾਣੀ ,
ਜੇ  ਅਸੀਂ ਤੁਰ ਚਲੇ ਦੁਨੀਆ ਨੂ ਸ਼ਡ ਕੇ ,
ਸਾਡੇ ਬਿਨਾ ਤੇਰੀ ਕਦਰ ਪਾਈ ਵੀ ਨੀ ਜਾਣੀ.
ਤੇਰੇ ਕਰਕੇ ਵਾਲ ਕਟਾਏ ਨੇ, ਨਾਲੇ ਕੰਨੀ ਮੁੰਦਰਾਂ ਪਾ ਲਈਆਂ
ਇੱਕ ਤੈਥੋਂ ਹਾਂ ਕਰਵਾਉਂਦੇ ਨੇ ਬਾਪੂ ਤੋਂ ਜੁੱਤੀਆਂ ਖਾ ਲਈਆਂ
ਤੂੰ ਮਾਣ ਨਾ ਰੱਖਿਆ ਯਾਰਾਂ ਦਾ, ਸਰਤਾਂ ਵੀ ਕਈ ਹਾਰ ਗਏ
ਜਦ ਮੰਮੀ ਤੇਰੀ ਕੱਲ ਗਲ ਪੈਗੀ, ਫਿਰ ਕਿਧਰੇ ਸਾਡੇ ਪਿਆਰ ਗਏ !

ਆਂਟੀ ਆਂਟੀ ਫਿਰ ਕਹਿੰਦੇ ਦੇ ਸੀ ਸੁੱਕਗੇ ਬੁੱਲ ਮੁਟਿਆਰੇ ਨੀ
ਪੈਦੀਆਂ ਗਾਲਾਂ ਵੇਖ ਕੇ ਲੁਕਗੀ ਉਹਲੇ ਤੂੰ ਗੁਹਾਰੇ ਨੀ
ਬੱਸ ਹਾਲ ਹੀ ਤੇਰਾ ਪੁੱਛਿਆ ਸੀ, ਕੀ ਐਡੀ ਡਾਂਗ ਸੀ ਮਾਰ ਗਏ
ਜਦ ਮੰਮੀ ਤੇਰੀ ਕੱਲ ਗਲ ਪੈਗੀ, ਫਿਰ ਕਿਧਰੇ ਸਾਡੇ ਪਿਆਰ ਗ
ਸਾਡੇ ਸਿਦਕ ਨੂੰ ਜਾਣਦਾ ਜੱਗ ਸਾਰਾ
ਲਹੂ ਨਾਲ ਇਤਿਹਾਸ ਨੂੰ ਰੰਗ ਦਿੱਤੈ
ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ
ਕਟਵਾ ਆਪਣਾ ਅੰਗ ਅੰਗ ਦਿੱਤੈ
ਮਾਸ ਗਏ ਜਮੂਰਾਂ ਦੇ ਨਾਲ ਨੋਚੇ....
ਨੇਜ਼ਿਆਂ ਉੱਤੇ ਮਾਸੂਮਾਂ ਨੂੰ ਟੰਗ ਦਿੱਤੈ
ਸਾਡੇ ਵੱਡੇ ਵਡੇਰਿਆਂ ਖਾਲਸਾ ਜੀ
ਸਾਨੂੰ ਦੱਸ ਜਿਊਣ ਦਾ ਢੰਗ ਦਿੱਤੈ
ਜਿਸ ਨੂੰ ਤਕਦਾ ਸੀ ਚੋਰੀ ਚੋਰੀ ਮੈਂ ,
ਉਸ ਨਜ਼ਰ ਨੇ ਚੁਰਾ ਲਿਆ ਦਿਲ ਨੂੰ |
 ਸਾਡੇ ਦਿਲ ਨੂੰ ਉਜਾੜ ਕੇ ਸੱਜਣਾ ,
ਹੁਣ ਕਿਧੇ ਸੰਗ ਲਾ ਲਿਆ ਦਿਲ ਨੂੰ |
ਫਿਰ ਭੀ ਆ ਹੀ ਗਿਆ ਹੁਸੀਨਾਂ ਤੇ ,
ਮੈਂ ਬੜਾ ਹੀ ਸੰਭਾਲਿਆ ਦਿਲ ਨੂੰ
ਯਾਰ ਤੇਰਾ ਮੁਸਕੁਰਾਣਾ ਖੂਬ ਹੈ,
ਵੇਖ ਕੇ ਨਜ਼ਰਾਂ ਚੁਰਾਉਣਾ ਖੂਬ ਹੈ,
ਦੂਰ ਹੋਈ ਸੀ ਜਿਵੇਂ ਮਿਲਣਾ ਨਹੀਂ,
ਦੂਰ ਜਾ ਕੇ ਪਾਸ ਆਉਣਾ ਖੂਬ ਹੈ,
ਹੋਸ਼ ਮੈਨੂੰ ਹੁਣ ਆਪਣਾ ਰਿਹਾ ਨਹੀਂ,
ਮਸਤ ਨਜ਼ਰਾਂ ਚੋਂ ਪਿਲਾਉਣਾ ਖੂਬ ਹੈ,
ਉੰਝ ਤਾਂ ਭਾਵੇਂ ਹਰ ਅਦਾ ਕਾਤਿਲ ਤੇਰੀ,
ਪਰ ਤੀਰ ਨਜ਼ਰਾਂ ਦੇ ਚਲਾਉਣਾ ਖੂਬ ਹੈ
ਚੰਗੇ ਭਲੇ ਹੱਸਦਿਆ ਵੱਸਦਿਆ ਨੂੰ ਇਹ ਇਸ਼ਕ ਦੁੱਖਾ ਵਿਚ ਪਾ ਦਿੰਦਾ
ਜਿਹਦੇ ਹੰਝੂ ਕਦੇ ਅੱਖਾ ਚ ਆਏ ਨਾ ਖੂਨ ਉਹਨਾ ਦੇ ਨੈਣਾਂ ਚੋ ਬਹਾ ਦਿੰਦਾ
ਨਾ ਜਾਈ ਇਸ਼ਕ ਦੇ ਰਾਹ ਸੱਜਣਾ ਇਹ ਘੱਟ ਨਾ ਕਰਦਾ ਨਾਲ ਕਿਸੇ
ਕਿਸੇ ਦੇ ਕੰਨ ਪੜਵਾ ਦਿੰਦਾ ਕਿਸੇ ਨੂੰ ਮੰਗਣ ਲਾ ਦਿੰਦਾ ਤੇ ਕਿਸੇ ਨੂੰ ਮਾਰ ਮੁਕਾ ਦਿੰ
ਨਜਰਾਂ ਮਿਲਾ ਕੇ ਮੁੱਖ ਮੋੜ ਗਿਆ ਕੋਈ
ਦਿਲ ਚ ਵਸਾ ਕੇ ਦਿਲ ਤੋੜ ਗਿਆ ਕੋਈ
ਸ਼ੱਤ ਜਨਮਾਂ ਦਾ ਸਾਥ ਨਾ ਮੰਗਿਆ ਸੀ ਮੈ
ਇੱਕੋ ਜਨਮ ਦੀ ਸਾਝ ਉਹ ਵੀ ਤੋੜ ਗਿਆ ਕੋਈ..
ਇਹ ਇਸ਼ਕ ਇਬਾਦਤ ਰੱਬ ਦੀ
ਪਰ ਕਿਸੇ ਕਿਸੇ ਨੂੰ ਲੱਭ ਦੀ
ਸੱਚਾ ਹੀ ਇਸ਼ਕ ਨੂੰ ਪਾਵੇਗਾ
ਝੂਠੇ ਦੇ ਹੱਥ ਨਾ ਕੁਝ ਵੀ ਆਵੇਗਾ
ਦੁਨੀਆ ਦੀ ਗੱਲ ਝੂਠੀ , 
ਕੋਈ ਕਿਸੇ ਲਈ ਮਰਦਾ ਨਹੀ , 
ਜਾਨ ਦੇਣ ਦਾ ਫੈਸਲਾ ਬੜਾ ਵੱਡਾ , 
ਕੋਈ ਸੂਈ ਚੁੱਬੀ ਤਾ ਜਰਦਾ ਨਹੀ....
ਬਾਪੂ ਕਹਿੰਦਾ ਮੁੰਡਾ ਸ਼ਹਿਰ ਜਾ ਕੇ ਕਰਦਾ ਵੱਡੀ ਪੜ੍ਹਾਈ
 ਪਰ ਮੁੰਡੇ ਨੇਤਾਂ ਤੰਗ ਕਰ ਕਰ ਮੈਡਮ ਵੀ ਪੜ੍ਹਨੇ ਪਾਈ
 ਓਹ ਦਿਨ ਕਿਹੜਾ ਜਿਸ ਦਿਨ ਓਹਨੇਕੁੜੀਆਂ ਦੇ ਹੋਸਟਲ ਦੀ ਗੇੜੀ ਨੀ ਲਾਈ
 FaShiOn ਦੇ ਪੱਟੇ ਨੇ...ਅਧੀ ਬਾਹਵਾਵਾਲੀ ਕਮੀਜ਼ ਵੀ ਉੱਤੇ ਚੜਾਈ
ਕਹਿੰਦਾ BuLLeT ਓਸੇ ਥਾ ਖੜਾ ਕਰਨਾ__ ਜਿਥੇ ਤੁਹਾਡੀ ਭਾਬੀ ਨੇ AcTiVa ਖੜਾਈ
ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ
ਰੱਖ ਹੋਸਲਾ ਦਿਲਾ ਮੇਰਿਆ ਇੱਕ ਦਿਨ ਤਾ ਵਿਛੋੜੇ ਮੁੱਕਣਗੇ
ਉਹਦੀ ਯਾਦ ਚ ਵਗਦੇ ਅੱਥਰੂ ਜੋ ਇੱਕ ਦਿਨ ਤਾ ਸੁੱਕਣਗੇ
ਕੀ ਹੋਇਆ ਜੈ ਅੱਜ ਤੂੰ ਤੜਫ ਰਿਹਾ ਹੈ ਉਹਦੀਆ ਯਾਦਾ ਵਿਚ
ਇੱਕ ਦਿਨ ਆ ਕੇ ਕੋਲ ਤੇਰੇ ਉਹ ਹਾਲ ਤੇਰਾ ਵੀ ਪੁੱਛਣਗੇ