"ਬਰਾੜ"ਜ਼ਿੰਦਗੀ ਦੇ ਇਮਤਿਹਾਨ ਵਿਚ,
ਕਦੇ ਖ਼ਰਾ ਨਹੀਂ ਉੱਤਰ ਸਕਦਾ,
ਕਿਉਂਕਿ ਦੁਨੀਆਂ ਦੀ ਪਰਖ਼ ਵਾਲ਼ੀ ਅੱਖ,
ਟੀਰੀ ਹੈ...............
ਉਲਝਿਆ ਰਿਹਾ ਅਤੀਤ‘ਚ ਕਦੇ ਭਵਿੱਖ ਦੇ ਫਿਕਰ ਰਹੇ,

ਜੀਣਾ ਚਾਹੁੰਦਾ ਜਿਸ‘ਚ,ਉਹ ਵਰਤਮਾਨ ਅਜੇ ਬਾਕੀ ਹੈ।।

ਮੈਂ ਸ਼ਾਂਤ ਸਮੁੰਦਰ ਹਾਂ, ਨਾਂ ਕਰੀਂ ਵਿਸਾਹ ਇਸਦਾ ਸੱਜਣਾਂ,

ਮੇਰੀਆਂ ਤਹਿਆਂ ‘ਚੋਂ ਉਠੱਣਾ ਜੋ ਤੂਫਾਨ ਅਜੇ ਬਾਕੀ ਹੈ।।
ਨਾ ਤੂੰ ਸਾਡਾ ਰੱਬ
ਨਾ ਅਸੀ ਤੇਰੇ ਬੰਦੇ
ਨਾ ਅਸੀਂ ਤੇਰੇ ਮਾਰਿਆਂ ਈ ਮਰਦੇ,
ਜਿਸ ਜੱਨਤ ਦਾ ਤੂ ਮਾਣ ਕਰੇਂਦਾ,
ਤੇਰੀ ਜੱਨਤ ਵਿਚ ਨਈ ਵੜਦੇ
ਆਖਿਰ ਮੁਹੱਬਤ ਦਾ ਇਹੀ ਅੰਜਾਮ ਹੋਣਾ ਸੀ ।
ਇਸ਼ਕ ਮੇਰਾ ਇੱਕ ਦਿਨ ਨਾਕਾਮ ਹੋਣਾ ਸੀ ।
ਮਸ਼ਹੂਰ ਹੋਣਾ ਸੀ ਉਸ,ਉਹਦਾ ਮੁਕੱਦਰ ਸੀ,
ਲੇਖੀਂ ਸਾਡੇ ਲਿਖਿਆ ਬਸ ਬਦਨਾਮ ਹੋਣਾ ਸੀ ।
ਦਿਲ ਦੇ ਵਿਹੜੇ ਉਹ ਕਈ ਸਾਲ ਰਿਹਾ ਭਾਵੇਂ,
ਫਿਰ ਵੀ ਇੱਕ ਦਿਨ ਉਸਨੇ ਮਹਿਮਾਨ ਹੋਣਾ ਸੀ ।
ਮੈਂ ਮੁਜ਼ਰਮ ਹਾਂ ਜਾ ਨਹੀਂ ਇਹ ਛੱਡੋ ਯਾਰੋ,
ਤੈਅ ਸੀ ਸਿਰ ਸਾਡੇ ਇੰਲਜ਼ਾਮ ਹੋਣਾ ਸੀ ।
ਇਸ਼ਕ ਵਿੱਚ ਹਾਰਿਆਂ ਦੀ ਦਵਾ ਹੋਰ ਕੀ ਹੋਵੇ,
ਸਾਥੀ ਸਾਕੀ ਤੇ ਹੱਥ ਵਿੱਚ ਜਾਮ ਹੋਣਾ ਸੀ ।
ਬਰਾੜ”ਲਿਖ ਸਕਦਾ ਜੇ ਕੁਝ ਤੇਰੇ ਨਾਮ ਤੇ,
ਸ਼ਿਅਰ ਮੇਰਾ ਹਰ ਇੱਕ ਤੇਰੇ ਨਾਮ ਹੋਣਾ ਸੀ ।
ਝੂਠ ਮੇਰੇ ਤੋਂ ਕਿਹਾ ਜਾਂਦਾ ਨਹੀਂ,
ਸੱਚ ਲੋਕਾਂ ਤੋਂ ਸਹਿਆ ਜਾਂਦਾ ਨਹੀਂ।
ਕੀ ਕਰਾਂ ਮੈਂ ਆਦਤੋਂ ਮਜਬੂਰ ਹਾਂ,
ਚੁੱਪ ਮੇਰੇ ਤੋਂ ਰਿਹਾ ਜਾਂਦਾ ਨਹੀਂ।
ਹਾਲ ਪੁੱਛਕੇ ਲੂਣ ਜ਼ਖਮੀ ਭੁੱਕ ਗਇਓਂ,
ਘਰ ਆਂਇਆਂ ਦੇ ਗਲ ਪਿਆ ਜਾਂਦਾ ਨਹੀਂ।
ਮਨ ਭੈੜੈ ਵਿੱਚ ਰੱਖਕੇ,ਹਾਏ ਸੌ-ਸੌ ਖੋਟ,
ਸੱਚੈ ਰੱਬ ਦਾ ਨਾਂ ਲਿਆ ਜਾਂਦਾ ਨਹੀਂ।
ਕਹਿਣੀ - ਕਰਨੀ ਦੇ ਬਣੋਂ ਪੱਕੈ ਹਜ਼ੂਰ,
ਪਾਰ ਤਰਕੇ ਕੱਚ ਜਿਹਾ ਜਾਂਦਾ ਨਹੀਂ।
ਹੌਂਕਿਆਂ ਸੰਗ ਜੀਣ ਦਾ ਸੁਭਾਅ ਹੋ ਗਿਆ ,
ਸਾਡਾ ਹੰਝੂਆਂ ਦੇ ਨਾਲ ਹੀ ਨਿਭਾਅ ਹੋ ਗਿਆ।
ਪਲਕੀਂ ਬਿਠਾਇਆ ਉਹਨੂੰ,ਰੱਬ ਜਾਣਕੇ,
ਖੌਰੇ ਕਿਹੜੀ ਗੱਲੌਂ,ਬੇਵਫਾ ਹੋ ਗਿਆ।
ਮਾਇਆ ਚੰਦਰੀ ਦਾ ਐਸਾ ਜੋਰ ਪੈ ਗਿਆ,
ਨੌਹਾਂ ਨਾਲੌ ਮਾਸ ਭੀ ਜੁਦਾ ਹੋ ਗਿਆ।
ਕੀਹਦੇ ਕੋਲੇ ਸ਼ਿਕਵੇ ਸ਼ਿਕਾਇਤਾਂ ਕਰੀਏ,
ਪਥੱਰਾਂ ਚ ਪਥੱਰ ਖੁਦਾ ਹੋ ਗਿਆ।
ਫੋਕੀਆਂ ਇਹ ਸ਼ੌਹਰਤਾਂ ਨੂੰ ਕੀ ਚੱਟੀਏ,
ਪਿਆਰ ਬਾਝੌਂ ਜੀਵਨ ਖੋਖਲਾ ਹੋ ਗਿਆ।
ਯਾਰੀਆਂ ਵੀ ਲਾਈਂਆ ਪੱਗਾ ਵੀ ਵਟਾਈਆਂ ਸੀ,
ਭੀੜ ਪਈ ਤਾਂ ਚੰਦਰਾ ਹਵਾ ਹੋ ਗਿਆ।
ਕੀਹਦੇ ਗਲ ਲੱਗ ਮਨ ਹੋਲਾ ਕਰੀਏ।
ਆਪਣਾ ਪਿਆਰਾ ਓਪਰਾ ਹੋ ਗਿਆ
ਜੇ ਦੁਨੀਆਂ ਦੇ ਰੀਤ ਰਿਵਾਜ਼ੋਂ ਡਰਦਾ ਨਾਂ
ਰੋਜ਼-ਰੋਜ਼ ਮੈਂ ਤੜਫ-ਤੜਫ ਕੇ ਮਰਦਾ ਨਾਂ ।
ਦਿਲ ਦੇ ਵਿਹੜੇ ਚਾਨਣ-ਚਾਨਣ ਹੋਣਾ ਸੀ
ਜੇਕਰ ਅਕਲ ਮੇਰੀ ਤੇ ਪੈਂਦਾ ਪਰਦਾ ਨਾਂ ।
ਮੇਰੇ ਹਮਸਾਏ, ਜੇ ਬਣਕੇ ਪਰਾਏ ਵਿਚਰਦੇ ਨਾਂ
ਮੈਂ ਜਿੰਦਗੀ ਨੂੰ ਪਹਿਲੇ ਸੱਟੈ ਹਰਦਾ ਨਾਂ।
ਕਦਮ ਮੇਰੇ ਨਾਂ ਗਰਮ ਹਵਾਵਾਂ ਰੋਕਦੀਆਂ
ਇਹ ਦਿਲ ਠੰਡੇ-ਠੰਡੇ ਹੌਂਕੇ ਭਰਦਾ ਨਾਂ।
ਮੈਂ ਮੋਮਨ ਨੇ ਕਫਿਰ ਕਦੇ ਨਾਂ ਹੋਣਾ ਸੀ
ਜੇ ਬੂਹਾ ਬੰਦ ਹੁੰਦਾ ਉਸਦੇ ਦਰ ਦਾ ਨਾਂ ।