“ਮੈਂ ਪਲ ਦੋ ਪਲ ਕਾ ਸ਼ਾਇਰ ਹੂੰ , ਪਲ ਦੋ ਪਲ ਮੇਰੀ ਕਹਾਣੀ ਹੈ
ਪਲ ਦੋ ਪਲ ਮੇਰੀ ਹਸਤੀ ਹੈ , ਪਲ ਦੋ ਪਲ ਮੇਰੀ ਜਵਾਨੀ ਹੈ ” ਸਾਹਿਰ ਲੁਧਿਆਨਾਵੀ
ਜੋ ਲੰਘ ਗਿਆ ਵਖ਼ਤ ਉਹ ਵਖ਼ਤ ਕੌਣ ਪੂਰਾ ਕਰੂੰ
ਇਸ ਦਿਲ ਨੂੰ ਮਿਲੇ ਜੋ ਜ਼ਖਮ ਇਹਨਾਂ ਦੀ ਪੀੜ ਕੌਣ ਜ਼ਰੂ
ਜਿਹੜੇ ਕੀਤੇ ਸੀ ਤੂੰ ਵਾਅਦੇ ਸੋਹਣੇ ਸੱਜਣਾ ਵੇ ਆਪ ਮੁਹਾਰੇ
ਆਪ ਤਾਂ ਤੂੰ ਚਲਾ ਗਿਆ ਉਹ ਵਾਅਦੇ ਕੌਣ ਪੂਰੇ ਕਰੂੰ
ਮਿੱਠੀਏ ਜ਼ੁਬਾਨ ਦੀਏ ਦਿਲ ਦੀਏ ਕਾਲੀਏ ਨੀ
ਕਰੀ ਏ ਜੋ ਗਲਤੀ ਉਹਦੀ ਸਜ਼ਾ ਕੌਣ ਭਰੂ
ਯਾਰੀ ਲਾਉਣ ਵੇਲੇ ਨਾ ਕਦੇ ਸੋਚਿਆ ਸੀ ਤੂੰ ਪਾਪਣੇ
ਕਿ ਯਾਰੀ ਲਾਉਣ ਦਾ ਵੀ ਮੁੱਲ ਇੱਕ ਦਿਨ ਤਾਰਨਾ ਪਊ
ਕੀਤਾ ਸੀ ਪਿਆਰ ਮੈਂ ਤਾਂ ਦਿਲ ਤੋ ਬਥੇਰਾ ਪਰ,
ਪਤਾ ਨਈ ਸੀ ਅਪਣੀਆ ਸੱਧਰਾਂ ਨੂੰ ਵੀ ਕਦੇ ਸੂਲੀ ਚਾੜਨਾ ਪਊ
ਘੋਟ ਕੇ ਗਲਾ ਮੈਨੂੰ ਅਪਣੀ ਮੁੱਹਬਤ ਦਾ
ਡੋਲੀ ਗੈਰਾਂ ਦੀ ਵੀ ਇੱਕ ਦਿਨ ਆਪੇ ਚਾੜਨਾ ਪਊ
ਪਾਈ ਨਾ ਕਦਰ ਕਦੇ ਮੇਰੇ ਸੱਚੇ ਪਿਆਰ ਦੀ ਤੂੰ................
ਹੁਣ ਪਾਉਣ ਨੂੰ ਮੈਨੂੰ ਹਰ ਜਨਮ ਮੇਰੇ ਯਾਰਾ
ਤੈਨੂੰ ਅਪਣੀ ਰੂਹ ਤੱਕ ਨੂੰ ਵੀ ਸਾੜਨਾ ਪਊ
ਮਿਲਣਾ ਨਈ ਪਿਆਰ "ਅੰਮਿ੍ਤ" ਦਾ ਕਦੇ ਵੀ ਹੁਣ
ਜਿੱਤ ਕੇ ਵੀ ਹਰ ਜਨਮ ਤੈਨੂੰ ਹਾਰਨਾ ਪਊ
ਅੱਜ ਹੋਇਆ ਅਹਿਸਾਸ,
ਕਿ ਮੈਂ ਕਿਥੇ ਤੇ ਮੇਰੀ ਕੀ ਓਕਾਤ ਏ..
ਚੰਨ ਪੂਰਾ ਚੜੇ ਯਾ ਅਧੂਰਾ,
ਰਾਤ ਤਾ ਰਹਿਣੀ ਰਾਤ ਏ..
ਕਿਨੀਆਂ ਮਨਵਾਂ ਲਈਆ ਬਿਨਾ ਕਿਸੇ ਹੱਕ,
ਕਿਨੀਆਂ ਕਹਿ ਛੱਡੀਆ ਏਹੀ ਤਾ ਬੂਰੀ ਬਾਤ ਏ,
ਬਸ 'ਬਰਾੜ ' ਅਪਣੇ ਤਕ ਰਹੀਏ,
ਬਿਨਾ ਰਿਸ਼ਤੇ ਬਹੁਤਾ ਹੱਕ ਜਤਾਉਣ ਵਾਲੇਆ ਦੀ ਆਹੀ ਓਕਾਤ ਏ
ਓਹ ਸ਼ਡ ਮੈਨੂ ਪਛਤਾਉਂਦਾ ਹੈ
ਓਹ ਬੁਕ ਬੁਕ ਨੀਰ ਬਹਾਉਂਦਾ ਹੈ
ਓਹ ਵਾਦੇ ਕਰ ਕੇ ਮੁਕਰਿਆ ਸੀ
ਹੁਣ ਮਿਨਤਾ ਨਾਲ ਮਨਾਉਂਦਾ ਹੈ
ਓਦੋ ਗੈਰ ਕਹ ਕ ਓਹ ਚਲਾ ਗਿਆ
ਹੁਣ ਆਪਣਾ ਸਾਨੂ ਬਣਾਉਂਦਾ ਹੈ
ਜੋ ਸੁਪਨੇ ਸਾਡੇ ਚੂਰ ਹੋਏ
ਓਹ ਮੁੜ ਓਹਨਾ ਨੂ ਜਗਾਉਂਦਾ ਹੈ
ਪਹਲਾ ਦੁਖ ਦੇਕੇ ਸਾਨੂ
ਓਹ ਦਾ ਦਿਲ ਨੀ ਭਰਿਆ
ਸ਼ਾਇਦ ਹਜੇ ਵੀ ਤਾਹਿਓਂ ਸਤਾਉਂਦਾ ਹੈ
ਆਪਣੇ ਬੇਵਫਾਈ ਦੇ ਕਿਸਸੇ ਨੂ
ਓਹੋ ਬੇਦਰਦ ਰਹੰਦਾ ਸਣਾਉਂਦਾ ਹੈ
ਪਰ ਮੈਂ ਹੁਣ ਓਹਦੀ ਹੋ ਨੀ ਸਕਦੀ
ਓਹ ਇਵੇਂ ਹੀ ਹੱਕ ਜਤਾਉਂਦਾ ਹੈ ..
ਡਰਨਾ ਡਰਨਾ ਡਰਨਾ,
ਅਧੀਆ ਲਿਆ ਕੁੜਿਏ,
ਹੁਣ ਪਊਏ ਨਾਲ ਨੀਂ ਸਰਨਾ,
ਯਾਰ ਸ਼ਰਾਬੀ ਦਾ ਸਿੱਖ ਲੈ ਸਵਾਗਤ ਕਰਨਾ
ਜੱਗ ਭਾਂਤ-ਭਾਂਤ ਦੀ ਮੰਡੀ
ਦੁਨੀਆਂ ਭੇਦ-ਭਾਵ ਵਿੱਚ ਵੰਡੀ
ਐਥੇ ਬੇਇਮਾਨੀ ਦੀ ਝੰਡੀ
ਕੁਲਫ਼ੀ-ਗਰਮ ਜਲੇਭੀ-ਠੰਡੀ
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ
ਬਸ ਖੁਦਗਰਜ਼ਾ ਦਾ ਮੇਲਾ ਬਣਕੇ ਰਹਿ ਗਈ ਏ ਦੁਨੀਆਂ_
ਕੁੜੀਆਂ ਤਾਂ ਚੰਡੀਗੜ੍ਹ ਸ਼ਹਿਰ ਦੀਆਂ ਬਾਈ ,
ਲੱਗਦੀਆਂ ਅੱਗਾਂ ਜਿਵੇਂ ਕਹਿਰ ਦੀਆਂ ਬਾਈ,
ਖੁੱਲੇ ਖੁੱਲੇ ਟੋਪ ,ਜੀਨਾਂ ਟਾਈਟ ਮਿੱਤਰੋ,
disco ਚ ਲੰਘਦੀਆ ਨਾਇਟ ਮਿੱਤਰੋ ,
ਪਿੰਡਾਂ ਵਿੱਚੋਂ ਆਕੇ ਮੁੰਡੇ ਲਾਓੁਣ ਗੇੜੀਆਂ ,
...lake ਤੇ 17 ਵਿੱਚ ਜਾਣ ਛੇੜੀਆਂ,
ਬਾਣੀਆਂ ਦੇ ਕਾਕੇ ਐਵੇਂ ਰਹਿਣ ਡਰਦੇ,
ਫੇਰ ਸੋਹਣੀਆਂ ਨੂੰ ਵੱਸ ਵਿੱਚ ਜੱਟ ਕਰਦੇ,,,,,,,,,,,,,,,,,,,,,,,,,,,,,,,,,,,,,,,,,
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵ
ਪਿਆਰ ਦੀਆਂ ਸਲਾਈਆਂ ਲਾਕੇ___
ਆਪਣੇ ਵਰਗੇ ਵਿੱਚ ਫੁੱਲ ਪਾਕੇ___
ਉੰਨ ਦੇ ਭਾਂਵੇ ਪੈਸੇ ਲੈ ਲਈਂ,,
ਕੱਢ ਦੇ ਪੂਰੇ ਚੰਢ ਨੀ____
ਨੀ ਇੱਕ "ਕੋਟੀ" ਬੁਣਦੇ,,
ਮਿੱਤਰਾਂ ਨੂੰ ਲੱਗਦੀ ਏ ਠੰਡ ਨੀ___ਨੀ ਇੱਕ ਕੋਟੀ ਬੁਣਦੇ ...
ਭੁੱਲਣੇ ਨੀ ਦਿਨ ਓੁਹੋ School ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!
ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!
ਕਈ ਪੂਰੇ 3 ਸਾਲ ਖਾਂਦੇ ਰਹੇ ਖਾਰ ਸਾਥੋਂ,
ਕਹਿੰਦੇ ਸੀ ਸਾਡੇ ਕੋਲੋਂ ਦੂਰ ਰਹੋ, ਨਹੀਂ ਬੋਲਿਆ ਜਾਂਦਾ ਨਾਲ ਪਿਆਰ ਸਾਥੋਂ,
ਹੁਣ ਕਿੱਥੋਂ ਲੱਭਣੇ, ਇਹ ਦੁਸ਼ਮਨ, ਜੋ ਲੱਗਣ ਲੱਗ ਪਏ ਸੀ ਆਪਣੇ,
ਬਿਣਾ ਲੜੇ ਹੀ ਜਿੱਤ ਗਏ, ਨਾਲੇ ਹਮੇਸ਼ਾਂ ਲਈ ਗਏ ਹਾਰ ਸਾਥੋਂ,
ਯਾਰਾਂ ਦੇ ਰਾਹ ਵਿੱਚ ਹੁਣ ਓੁਹੋ, ਕਦੋਂ ਫੇਰ ਕੰਦੇ ਵਿਛਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!
ਵਸਦੇ ਸੀ ਕਦੀ ਵਿੱਚ ਸਾਹਾਂ ਦੇ , ਇੱਕ ਦੂਜੇ ਤੇ ਮੇਰ ਵੀ ਸੀ
ਕੁੱਝ ਗਲਤੀਆਂ ਮੇਰੀਆ ਸਨ ਤੇ ਕੁੱਝ ਵਖਤ ਦਾ ਗੇੜ ਵੀ ਸੀ
ਹੱਸਦੀ ਵਸਦੀ ਦੁਨੀਆਂ ਸਾਡੀ ਹੋ ਪਲਾਂ ਵਿੱਚ ਵਿਰਾਨ ਗਈ
ਸੁਖੀ ਵਸੇ ਉਹ ਮਾਣੇ ਖੁਸ਼ੀਆਂ ਜੀਹਦੇ ਲਈ ਜ਼ਿੰਦ ਜਾਨ ਗਈ
ਕਦੇ ਵੀ ਆਪਣੇ ਵਾਹਿਗੁਰੂ ਨੂੰ ਇਹ ਨਾ ਦੱਸੋ ਕਿ ਤੁਹਾਡੀ ਮੁਸ਼ਕਿਲ ਕਿੰਨੀ ਵੱਡੀ ਹੈ,,,,,ਸਗੋਂ ਮੁਸ਼ਕਿਲ ਨੂੰ ਦੱਸੋ ਕਿ ਤੁਹਾਡਾ ਵਾਹਿਗੁਰੂ ਕਿੰਨਾ ਵੱਡਾ ਹੈ..........
ਕੁੜੀਆਂ talking to each other...
ਯੇਹ ਜੋ jatto ਕੇ ਲੜਕੇ ਹੈਂ ਬਹੁਤ ਵੈਲੀ ਹੈਂ !!
ਯੇਹ ਨਾ ਸੁਬਾਹ ਸੁਬਾਹ ਚਾਏ ਕੇ ਸਾਥ ਪਤਾ ਨਹੀ Black Black ਸਾ ਕਿਆ ਖਾਤੇਂ ਹੈਂ ? (ਅਫੀਮ)
ਫਿਰ ਸਾਰਾ ਦਿਨ ਆਂਖੇ ਲਾਲ ਕਰਕੇ White Night Suit (ਕੁਰਤਾ-ਪਜਾਮਾ) ਪਾ ਕੇ
ਦੂਧ ਵਾਲੇ BIKE (Bullet) ਪਰ ਸਾਰਾ ਸਾਰਾ ਦਿਨ ਗੇੜੀਆਂ ਲਗਾਤੇਂ ਰਹਤੇ ਹੈਂ
ਪੰਜਾਬੀ ਬੋਲੋ...
ਪੰਜਾਬੀ ਪੜੋ..
.ਪੰਜਾਬੀ ਲਿਖੋ..
.ਪੰਜਾਬੀ ਸੁਣੋ
ਪੰਜਾਬੀ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ
ਮੈਰੀ ਕ੍ਰਿਸਮਸ ਕਹਿੰਦੇ ਨੇ ਸਬ ,
ਸਾਹਿਬਜਾਦਿਆਂ ਦੀ ਸ਼ਹੀਦੀ ਨਾਂ ਕਿਸੇ ਨੇ ਯਾਦ ਕੀਤੀ ,

ਦੋ ਹੰਝੂ ਕੇਰ ਲਵੋ ਓਹਨਾ ਨੂੰ ਯਾਦ ਕਰਕੇ ,
ਜਿੰਦਗੀ ਜਿਨਾ ਨੇ ਸਾਡੇ ਲਈ ਕੁਰਬਾਨ ਕੀਤੀ ....:................SATNAM WAHEGURE
ਕੱਟੀ ਹੈ ਚਾਹੇ ਮੁਸ਼ਕਿਲਾਂ ਵਿੱਚ ਜ਼ਿੰਦਗੀ ਅਸੀਂ,
ਚਿਹਰਾ ਉਦਾਸ ਪਰ ਨਹੀਂ ਰੱਖਿਆ ਕਦੀ ਅਸੀਂ,
ਦੁਨੀਆਂ ਨੇ ਸਾਨੂੰ ਮਿਥ ਕੇ ਸਤਾਇਆ ਬਹੁਤ ਮਗਰ,
ਐ ਦੋਸਤ ਫਿਰ ਵੀ ਛੱਡੀ ਨਾ ਜਿੰਦਾ ਦਿਲੀ ਅਸੀਂ
ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ .
ਸੱਜਣਾਂ ਦੇ ਦਿਲਾਂ ਚੋਂ ਨਹੀਂ ਬਾਹਰ ਹੋਣਾ ਚਾਹੀਦਾ ,
ਬਹੁਤਾ ਰੁੱਖਾ ਕੌੜਾ ਨਹੀਂ ਵਿਹਾਰ ਹੋਣਾ ਚਾਹੀਦਾ ,
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ ,
ਡਰਾਮੇ ਬਾਜ਼ਾਂ ਕੋਲੋਂ ਖਬਰਦਾਰ ਹੋਣਾ ਚਾਹੀਦਾ
ਜ਼ਿੰਦਗੀ ਦੀ ਭਾਲ ਵਿਚ ਹਾਂ ਇਧਰ ਉਧਰ ਫਿਰਦੇ ਰਹੇ,
ਗਿਰ ਕੇ ਹਾਂ ਉਠਦੇ ਰਹੇ ਉਠ ਕੇ ਹਾਂ ਗਿਰਦੇ ਰਹੇ,
ਕਿਉਂ ਨਾਂ ਸਾਥੋਂ ਇਸ ਤਰਾਂ ਦੇ ਲੋਕ ਪਹਿਚਾਣੇ ਗਏ,
ਪਹਿਨ ਕੇ ਜੋ ਸੀ ਮੁਖੌਟੇ ਨਾਲ ਸਾਡੇ ਫਿਰਦੇ ਰਹੇ
ਮੈ ਕਿਹਾ ਜ਼ਿੰਦਗੀ ਨੂੰ... "ਤੂੰ ਸੋਹਣੀ ਤੋਰਾ ਪਿਆਰ ਸੋਹਣਾ",
ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ.
ਅੱਗੋਂ ਜ਼ਿੰਦਗੀ ਨੇ ਕਿਹਾ... ਮਨਿ੍ਆ ਤੂੰ ਸੋਹਣਾ ਤੋਰਾ ਯਾਰ ਸੋਹਣਾ,
...ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ.
ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ
ਨਾਮ ਨੂੰ ਸਵੇਰਾ ਚੰਗਾ, ਸੰਤਾ ਨੂੰ ਡੇਰਾ ਚੰਗਾ,
ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁੱਕਜੇ |
ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,
ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ |
ਇੱਕ ਗੋਤ ਖੇੜਾ ਚੰਗਾ, ਪੈਲੀ ਲਾਉਣਾ ਗੇੜਾ ਚੰਗਾ,
ਜੰਗ ਦਾ ਨਿਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ |
ਚੌਧਵੀਂ ਦਾ ਚੰਦ ਚੰਗਾ, "ਬਰਾੜ " ਦਾ ਛੰਦ ਚੰਗਾ,
ਆਉਂਦਾ ਹੈ ਅਨੰਦ ਚੰਗਾ, ਲੱਗੇ ਸੋਹਣੀ ਤੁੱਕ ਜੇ
ਮੈਂ ਤਾ ਜਿਊਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ ।
ਸਆਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ ।
ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ ।
ਗੈਰਾਂ ਨਾਲ ਗੱਲਾਂ ਮਾਰਗੀ ਓ ਕੱਲ ਬਹਿ "ਬਰਾੜ" ਦੀ ਕਬਰ ਤੇ ।।
ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ,
ਯਾਰਾਂ ਦੇ ਲਈ ਜਾਨ ਵੀ ਹਾਜ਼ਰ,
ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ,
ਯਾਰ ਰੱਬ ਦੀਆਂ ਅਨਮੋਲ ਦਾਤਾਂ ਵਿੱਚੋਂ,
ਇਹਨਾਂ ਦਾ ਸਾਥ ਰੱਬ ਦਾ ਸਾਥ ਹੁੰਦਾ ਹੈ,
ਵੇਖ ਉਜੜਦੀ ਕਿਸੇ ਦੀ ਕੁੱਲੀ,
ਓਏ ਛੱਡਦੇ ਤੂੰ ਜਸ਼ਨ ਮਨਾਉਣਾ,
ਰੋਣਾ ਪੇਦਾਂ ਹੈ ਹੱਸਣ ਤੋ ਬਾਅਦ ਮਿੱਤਰਾ
ਤੇਰੇ ਨਾਲ ਪਤਾ ਨੀ ਹਾਲੇ ਕੀ-ਕੀ ਹੋਣਾ
ਅਸੀਂ ਚੱਲੇ ਸੀ ਕੁਛ ਪਾਉਣ ਲਈ
,ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,
ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਦਿਲਾ..ਕਿਉਂ ਰੋਨਾ??
ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..
ਤੂੰ ਯਾਰਾਂ ਲਈ ਤੜਪਦਾ ਰਿਹਾ..
ਪਰ ਤੇਰੀ ਕਿਸਮਤ ਦੇ ਸਿਤਾਰੇ,ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ
ਨਾ ਦਿਨ ਲੰਘਣ ਦਾ ਗਮ ਕੋਈ, ਨਾ ਸੋਚ ਕਾਲੀਆਂ ਰਾਤਾਂ ਦੀ,
ਮੈ ਕੀ ਜਾਣਾਂ ਮੈ ਕੀ ਸਮਝਾਂ, ਇਹ ਰਮਝ ਇਸ਼ਕ ਦੀਆਂ ਬਾਤਾਂ ਦੀ,
ਨਾ ਬਚਪਨ ਲੰਘਿਆ ਯਾਦ ਸਾਡੇ, ਨਾ ਅਸੀ
ਜਬਾਨੀਆਂ ਗਾਲੀਆਂ ਨੇ,
ਇਹ ਇਸ਼ਕ ਤਾਂ ਸ਼ੌਕ ਅਮੀਰਾਂ ਦਾ, ਸਾਡੇ ਲਈ ਸਿਰਫ ਕਹਾਣੀਆਂ ਨੇ
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.
ਬਰਾੜ
ਹਾਰੇ ਹੋਏ ਜੁਆਰੀ ਹਾਂ,

ਫੱਟੜ ਜਿਹੇ ਖਿਡਾਰੀ ਹਾਂ,

ਖੈਰ ਪਿਆਰ ਦੀ ਮਿਲੀ ਨਾਂ ਕਿੱਧਰੇ,

ਮਸਤ-ਮੰਲਗ ਭਿਖਾਰੀ ਹਾਂ …..

ਹਾਰੇ ਹੋਏ ਜੁਆਰੀ ਹਾਂ …….

ਪਿਘਲੀ ਹੋਈ ਮੋਮ ਦੇ ਟੁੱਕੜੇ ਹਾਂ,

ਮੈਖਾਨੇ ‘ਚ’ ਬੈਠੇ ਇੱਕ ਨੁੱਕੜੇ ਹਾਂ।

ਸ਼ੈਦਾਈ ਸ਼ਰਾਬੀ -ਕਬਾਬੀ ਹਾਂ,

ਰੱਖੇ ਮਨ ‘ਚ’ਖਿਆਲ ਨਵਾਬੀ ਹਾਂ।

ਪਿਆਰ ਦਾ ਪੱਲਾ ਨਹੀਂ ਛੱਿਡਆ,

ਪੁੱਜਕੇ ਪ੍ਰੇਮ ਪੁਜਾਰੀ ਹਾਂ …….

ਹਾਰੇ ਹੋਏ ਜੁਆਰੀ ਹਾਂ ……..

ਲੱਗਾਂ ਅਨਪੜ ਪੈਡੂੰ ਜੱਟ ਜਿਹਾ,

ਜਲ ਗਈ ਰੱਸੀ ਦੇ ਵੱਟ ਜਿਹਾ।

ਵੇਖਣ ਨੂੰ ਅੜਬ ਤੇ ਰੁੱਖਾ ਹਾਂ,

ਮੈਂ ਜਨਮੋਂ ਪਿਆਰ ਦਾ ਭੁੱਖਾ ਹਾਂ

ਹੱਸਣਾਂ ਤੇ ਮੈਨੂੰ ਆਂਉਦਾ ਹੀ ਨਹੀਂ

ਰੋਇਆ ਉਮਰੇ ਸਾਰੀ ਹਾਂ ……

ਹਾਰੇ ਹੋਏ ਜੁਆਰੀ ਹਾਂ ……..

ਮੈਂ ਲਗਦਾ ਨਸ਼ੇ ਵਿੱਚ ਧੁੱਤ ਜਿਹਾ,

ਕੋਈ ਤੁਰਦਾ ਫਿਰਦਾ ਬੁੱਤ ਜਿਹਾ।

ਮੈਂ ਲੁੱਿਟਆ-ਟੁਟਿੱਆ ਵਾਰ-ਵਾਰ,

ਖੇਡਿਆ ਖੇਡ ਨਿਆਰੀ ਹਾਂ ……

ਹਾਰੇ ਹੋਏ ਜੁਆਰੀ ਹਾਂ ……

ਸੁੱਕੀ ਹੋਈ ਕੜਬ ਦੇ ਟਾਂਡੇ ਹਾਂ,

ਮਾੜੇ ਵਕਤਾਂ ਦੇ ਮਾਂਜੇ ਹਾਂ।

ਇਸ਼ਕੇ ਲਈ ਜੀਣਾ ਮਰਨਾ ਹੈ,

ਸੱਜਣਾਂ ਲਈ ਸੂਲੀ ਚੜਨਾ ਹੈ।

ਇਹੋ ਮਨ ਵਿੱਚ ਬੈਠੇ ਧਾਰੀ ਹਾਂ…….

ਹਾਰੇ ਹੋਏ ਜੁਆਰੀ ਹਾਂ …….

ਸੱਤਪਾਲ ਸਿੰਘ ਧੌਲਾ