ਨਜਰਾ ਮਿਲਾ ਕੇ ਕੋਈ ਨਜਰਾ ਚੁਰਾ ਜਾਵੇ
 ਸਹੁੰ ਰੱਬ ਦੀ ਬੜਾ ਦੁੱਖ ਹੁੰਦਾ
ਪਾ ਕੇ ਪਿਆਰ ਕੋਈ ਅੱਧ ਵਿਚ ਛੱਡ ਜਾਵੇ 

ਰੋਦਾ ਦਿਲ ਫੇਰ ਕਿੱਥੇ ਚੁੱਪ ਹੁੰਦਾ
ਉਹਦੀ ਉਮਰ ਹਜ਼ਾਰਾ ਸਾਲ ਹੋਵੇ ਮੈ ਰੱਬ ਤੋ ਇਹੋ ਦੁਆ ਮੰਗਾ
ਜਿਸ ਰਾਹ ਤੇ ਖੁਸ਼ੀਆ ਰਹਿਣ ਸਦਾ ਮੈ ਉਹਦੇ ਲਈ ਉਹ ਰਾਹ ਮੰਗਾ
ਮੇਰੀ ਜਿੰਦਗੀ ਦੀ ਸਾਰੀ ਉਮਰ ਬੱਸ ਇਹੋ ਹੀ ਕਹਾਣੀ ਰਹੀ
ਉਹੀ ਦੁੱਖ ਦੇ ਜਾਦੇ ਨੇ ਮੈਨੂੰ ਸਦਾ ਮੈ ਜਿਸ ਦੀ ਵੀ ਖੁਸ਼ੀ ਮੰਗਾ
ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ
ਬਿਨਾ ਗੱਲੋ ਕਰਨੀ ਲੜਾਈ ਮਾੜੀ ਏ
ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ
ਨਸ਼ਿਆ ਚ ਉਮਰ ਗਵਾਈ ਮਾੜੀ ਏ
ਸੱਚਿਆ ਦੇ ਨਾਲ ਸਦਾ ਲਾ ਸੱਜਣਾ
ਬੇਕਦਰਾ ਦੇ ਨਾਲ ਲਾਈ ਮਾੜੀ ਏ
ਮੈਹਿਮੀ ਕਹੇ ਖੁਸ਼ ਸਦਾ ਰਹੋ ਮਿੱਤਰੋ
ਰੋ ਰੋ ਕੇ ਉਮਰ ਲੰਘਾਈ ਮਾੜੀ ਏ
ਹੰਝੂ ਨੈਣਾ ਚੋ ਮੇਰੇ ਵੱਗਦੇ ਨੇ ਜਦੋ ਯਾਦ ਤੇਰੀ ਮੈਨੂੰ ਆਉਦੀ ਹੈ
ਇੱਕ ਬੇਪਰਵਾ ਏ ਦੁਨੀਆ ਹੈ ਰੋਦੇ ਨੂੰ ਵੇਖ ਮੁਸਕਰਾਉਦੀ ਹੈ
ਮੈ ਪੁੱਛਿਆ ਸੱਚੇ ਰੱਬ ਕੋਲੋ ਉਹ ਕਿਉ ਨਹੀ ਮੈਨੂੰ ਮਿਲ ਸਕਦੀ
ਜਦੋ ਨਾ ਕੋਈ ਮੇਰਾ ਲੈਦਾ ਹੈ ਤੈਨੂੰ ਚੇਤੇ ਉਹ ਕਿਉ ਆਉਦੀ ਹੈ
ਬਰਸਾਤ ਵਿੱਚ ਪਾਣੀ ਵਾਂਗ਼ ਵਗ ਜਾਣਾ
ਪਤਞੜ ਵਿੱਚ ਪੱਤਿਆਂ ਵਾਂਗ ਞੜ ਜਾਣਾ.
ਕੀ ਹੋਇਆ ਅੱਜ ਅਸੀਂ ਤੈਨੂੰ ਤੰਗ ਕਰਦੇ
ਕਿਸੇ ਦਿਨ ਤੈਨੂੰ ਬਿਨਾਂ ਦੱਸੇ ਹੀ ਮਰ ਜਾਣਾ...
ਰਾਹ ਇਸ਼ਕੇ ਦੇ ਨਾ ਪੈਰ ਧਰੀ
ਅੇਵੈ ਦੁੱਖਾ ਵਿਚ ਨਾ ਜਿੰਦ ਮੜੀ
ਤੂੰ ਅੇਵੈ ਠੱਗਿਆ ਜਾਵੇਗਾ
ਨਾ ਉਪਰਿਆ ਦੇ ਸ਼ਹਿਰ ਵੜੀ
ਨਹੀ ਮਿਲਣਾ ਅਮਰਿਤ ਇਸ ਰਾਹ ਤੇ
ਸਭ ਹੱਥੀ ਮਿਲਣੇ ਜਹਿਰ ਫੜੀ
ਲੋਕੀ ਝਟ ਹੀ ਨਜ਼ਰਾ ਫੇਰ ਲੈਦੇ
ਨਾ ਨੈਣ ਕਿਸੇ ਨਾਲ ਚਾਰ ਕਰੀ
ਮੈਹਿਮੀ ਆਪਣੇ ਦਿਲ ਦੀ ਕਹਿ ਗਿਆ
ਹੁਣ ਆਪੇ ਸੋਚ ਵਿਚਾਰ ਕਰੀ
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ,.
*****ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ,.,.
ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ,.
*****ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ,.,.
ਕੀ ਕਮੀ ਸੀ ਮੇਰੇ ਵਿਚ ਤੂੰ ਦਿਲ ਚੋ ਮੈਨੂੰ ਕੱਢ ਦਿੱਤਾ
ਪਾ ਕੇ ਜਿੰਦ ਦੁੱਖਾ ਵਿਚ ਮੇਰੀ ਇੱਕਲਾ ਮੈਨੂੰ ਛੱਡ ਦਿੱਤਾ
ਨਹੀ ਦੇ ਸਕਦਾ ਹੁਣ ਦੋਸ਼ ਵੀ ਰੱਬ ਨੂੰ ਮੈ ਸੱਜਣਾ ਵੇ
ਜਦੋ ਮਿਲਿਆ ਸੀ ਤੂੰ ਉਸ ਨੂੰ ਸੀ ਪੂਜਣਾ ਛੱਡ ਦਿੱਤਾ
ਜੇ ਕਰਦੇ ਨਾ ਤੈਨੂੰ ਪਿਆਰ ਤਾ ਉਹਨੇ ਹਰ ਖੁਸ਼ੀ ਦੇ ਦੇਣੀ ਸੀ
ਤੇਰੇ ਨਾਲ ਪਿਆਰ ਪਾ ਕੇ ਉਸਦਾ ਸੀ ਸਤਿਕਾਰ ਕਰਨਾ ਛੱਡ ਦਿੱਤਾ
ਮੈਹਿਮੀ ਕਹੇ ਚੜੀ ਰਹਿੰਦੀ ਹੈ ਖੁਮਾਰੀ ਉਹਦੇ ਨਾਮ ਵਾਲੀ
ਬਾਕੀ ਸਭ ਕੁਝ ਤਾ ਹੁਣ ਦਿਲ ਦੇ ਵਿਚੋ ਕੱਢ ਦਿੱਤਾ
ਆਸ਼ਕਾਂ ਦੇ ਦਰਦਾਂ ਦੇ ਗੀਤ ਨਾ ਤੂੰ ਲਿਖ
ਪੀੜ ਨੀ ਤੂੰ ਝੱਲੀ, ਪੀੜ ਤੇ ਨਾ ਲਿਖ
ਵਿਛੋੜੇ ਵਿਚ ਹੋਇਆ ਨੀ ਤੂੰ ਝੱਲਾ
ਕਾਹਤੋਂ ਲਿਖਦਾਂ ਮੁੰਦਰੀ ਨਿਸ਼ਾਨੀ ਛੱਲਾ
ਵੇਖੀਆਂ ਨੀ ਤੂੰ ਝਨਾਬ ਦੀਆਂ ਛੱਲਾਂ
ਕੱਚੇ ਘੜੇ ਦੀਆਂ ਲਿਖਦਾਂ ਤੂੰ ਗੱਲਾਂ
ਖੁਆਬ ਵੀ ਨੀ ਆਇਆ ਤੈਨੂੰ ਵਿਛੜਨ ਦਾ
ਕਾਹਤੋਂ ਹੋਇਆ ਫਿਰਦਾਂ ਲਿਖ ਲਿਖ ਝੱਲਾ 
ਭੋਲੀ ਭਾਲੀ ਸੂਰਤ ਉਹਦੀ ਅੱਜ ਵੀ ਚੇਤੇ ਆਉਦੀ ਹੈ
ਪਾਵੇ ਖੁਦ ਉਹ ਹੱਸਦੀ ਏ ਪਰ ਮੈਨੂੰ ਬੜਾ ਰਵਾਉਦੀ ਹੈ
ਮੈ ਉਹਨੂੰ ਯਾਦ ਰੱਖ ਕੇ ਵੀ ਸਦਾ ਉਦਾਸ ਰਹਿੰਦਾ ਹਾ
ਪਰ ਉਹ ਪਤਾ ਨਹੀ ਕਿਵੇ ਆਪਣਾ ਮਨ ਸਮਝਾਉਦੀ ਹੈ..
ਕੋਈ ਚੇਤੇ ਆਵੇ ਤਾ ਅੱਖਾ ਚ ਆਉਦਾ ਪਾਣੀ
ਬਿਨਾਂ ਗੱਲੋ ਹੰਝੂਆ ਦੀ ਬਰਸਾਤ ਨੀ ਹੁੰਦੀ
ਜਿਸ ਦਿਨ ਨਾ ਆਸ਼ਕ ਹੋਵੇ ਰੋਇਆ
ਕੋਈ ਅੇਸੀ ਚੰਦਰੀ ਰਾਤ ਨੀ ਹੁੰਦੀ,,
ਬਿਨਾ ਬੱਦਲਾ ਦੇ ਬਰਸਾਤ ਨੀ ਹੁੰਦੀ
ਸੂਰਜ ਢਲੇ ਬਿਨਾ ਕਦੇ ਰਾਤ ਨੀ ਹੁੰਦੀ
ਪੰਛੀ ਦਾ ਕੋਈ ਘਰ ਨੀ ਹੁੰਦਾ
ਆਸ਼ਕ ਦੀ ਕੋਈ ਜਾਤ ਨੀ ਹੁੰਦੀ
ਤੇਰੇ ਨਾਲ ਜੀਨੇ ਦੀ ਇਕ ਰੀਝ ਸਜਾਈ ਬੈਠੇ ਹਾਂ .
ਖੋਰੇ ਕਦ ਇਹ ਪੂਰੀ ਹੋਵੇਗੀ ਅਸੀਂ ਆਸ ਲਗਾਈ ਬੈਠੇ ਹਾਂ .
ਸਾਹ ਲੈਣੇ ਵੀ ਕਿੰਝ ਛਡ ਦਈਏ, ਤੇਨੂ ਸਾਹਾਂ ਚ ਵਸਾਈ ਬੈਠੇ ਹਾਂ .
ਰੱਬ ਤੋਂ ਅਸੀਂ ਹੋਰ ਕੀ ਮੰਗਣਾ ਅਸੀਂ ਤਾ ਤੇਨੂ ਹੀ ਰੱਬ ਬਣਾਈ ਬੈਠੇ ਹਾਂ !
ਯਾਰ ਤੇਰਾ ਮੁਸਕੁਰਾਣਾ ਖੂਬ ਹੈ,
ਵੇਖ ਕੇ ਨਜ਼ਰਾਂ ਚੁਰਾਉਣਾ ਖੂਬ ਹੈ,
ਦੂਰ ਹੋਈ ਸੀ ਜਿਵੇਂ ਮਿਲਣਾ ਨਹੀਂ,
ਦੂਰ ਜਾ ਕੇ ਪਾਸ ਆਉਣਾ ਖੂਬ ਹੈ,
ਹੋਸ਼ ਮੈਨੂੰ ਹੁਣ ਆਪਣਾ ਰਿਹਾ ਨਹੀਂ,
ਮਸਤ ਨਜ਼ਰਾਂ ਚੋਂ ਪਿਲਾਉਣਾ ਖੂਬ ਹੈ,
ਉੰਝ ਤਾਂ ਭਾਵੇਂ ਹਰ ਅਦਾ ਕਾਤਿਲ ਤੇਰੀ,
ਪਰ ਤੀਰ ਨਜ਼ਰਾਂ ਦੇ ਚਲਾਉਣਾ ਖੂਬ ਹੈ
ਇਸ਼ਕ ਨਾ ਕਰਦਾ ਖੈਰ ਦਿਲਾ,
ਤੂੰ ਪਿੱਛੇ ਮੋੜ ਲੈ ਪੈਰ ਦਿਲਾ,
ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ,
ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ..
ਦਰਦਾਂ ਨੂੰ ਗਿਣ ਕੇ
ਹਿਸਾਬ ਆ ਜਾਦਾਂ ਹੈ,
ਸੁੱਕੇ ਹੋਏ ਨੈਣਾ ਚ
ਚਨਾਬ ਆ ਜਾਂਦਾ ਹੈ,
ਸਾਰੀ ਰਾਤ ਧੜਕ ਕੇ
ਦਿਲ ਪਹਿਰਾ ਦਿੰਦਾ ਹੈ,
ਪਤਾ ਨਹੀਂ ਕਿੱਥੋ
ਤੇਰਾ ਖੁਆਬ ਆ ਜਾਂਦਾ ਹੈ
ਦਰਦ ਨੂੰ ਨਾ ਮਿਲਵਾਇਆ "ਦਰਦ" ਨਾਲ..,

ਕਿਓਕਿ ਦਰਦ ਨੂੰ ਵੀ "ਦਰਦ" ਹੁੰਦਾ ਏ,,,,,,

ਦਰਦ ਨੂੰ ਵੀ ਜ਼ਰੂਰਤ ਹੈ "ਪਿਆਰ" ਦੀ..,

ਕਿਓਕਿ ਪਿਆਰ ਵਿੱਚ "ਦਰਦ ਹੀ ਹਮਦਰਦ" ਹੁੰਦਾ ਏ
ਰੱਬ ਵੀ ਨਾ ਹੋਇਆ ਸਾਡਾ ਜੱਗ ਵੀ ਪਰਾਇਆ ਸੀ,
ਅੱਜ ਹੋ ਗਿਆ ਬੇਗਾਨਾ ਜਿੰਨੂੰ ਆਪਣਾ ਬਣਾਇਆ ਸੀ..
ਕਾਤੋ ਉਹਨੇ ਆਪਣਾ ਨਾ ਸਮਝਿਆ ਕਦੇ ਮੇਨੂੰ,
ਮੇਂ ਤਾ ਉਹਨੂੰ ਰੱਬ ਦੀ ਥਾਂ ਦਿੱਲ ਚ ਵਸਾਇਆ ਸੀ.
ਬੋਲਦੀ
ਹੈ ਦੋਸਤੀ, ਚੁਪ ਰਹਿੰਦਾ ਹੈ ਪਿਆਰ

ਹਸਾਉਂਦੀ ਹੈ ਦੋਸਤੀ, ਰੁਲਾਂਦਾ ਹੈ
ਪਿਆਰ..

ਮਿਲਾਂਦੀ ਹੈ ਦੋਸਤੀ, ਜੁਦਾ ਕਰਦਾ ਹੈ ਪਿਆਰ..

ਫਿਰ
ਵੀ ਕਿਉ ਦੋਸਤੀ ਛਡ ਲੋਕੀ ਕਰਦੇ ਨੇ ਪਿਆਰ..
ਜਿੰਨੇ ਹੱਕ ਦਿੱਤਾ ਮੇਨੂੰ ਮੁਸਕਰਾੳਣ ਦਾ ਉਹਨੂੰ ਸ਼ੋਕ ਹੈ ਹੁਣ ਮੇਨੂੰ ਰੁਵਾੳਣ ਦਾ,__

ਜੋ ਲਹਿਰਾ ਤੋ ਕਿਨਾਰੇ ਤੇ ਲੈ ਕਿ ਆਇਆ ਸੀ ਹੁਣ ਇੰਤਜ਼ਾਰ ਕਰ ਰਿਹਾ ਹੈ ਮੇਨੂੰ ਡਬਾੳਣ ਦਾ
ਅਪਣੇ ਕੰਡੇ ਖੋਰਦਾ ਜਾਂਦਾ ਸੀ ਜੋ ,,
ਏਹੇ ਦਰਿਆ ਦੀ ਆਪਣੀ ਹੀ ਚਾਲ ਸੀ..
ਰੁੱਤ ਬਦਲੀ ਤਾਂ ਓਹੋ ਪੀਲਾ ਹੋ ਗਇਆ ,,
ਕੱਲ ਤੀਕਰ ਜੇਹੜਾ ਸਾਵਾ ਡਾਲ ਸੀ ..
ਲੋਕ ਸਮਝੇ ਮੇਂ ਇਕਲਾ ਤੁਰ ਪਇਆ ,,
ਪਰ ਹੋਸਲਾ ਜੋ ਮੇਰਾ ਮੇਰੇ ਨਾਲ ਸੀ
ਹੁਸਨ ਨੂੰ ਨਖਰੇ ਕੌਣ ਸਖਉਦਾ ਏ ਗੱਲ ਅਕਲ ਤੋ ਦੂਰ ਆ,
ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਓ ਮਗਰੂਰ ਏ,
"ਦੇਬੀ" ਨੇ ਜਾ ਤਫਤੀਸ਼ ਜੋ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਾ,
ਕਿ ਇਸ ਵਿਚ ਅੱਧਾ ਆਸ਼ਕਾ ਦਾ ਤੇ ਅੱਧਾ ਸ਼ੀਸਿਆ ਦਾ ਕਸੂਰ ਏ..
♥ ਇਥੇ ਕਰਕੇ ਪਿਆਰ ਲੋਕੀ ਭੁੱਲ ਜਾਂਦੇ ਨੇ,♥
♥ ਨਿੱਤ ਹੀ ਨਵੀਆਂ ਸੁਰਤਾਂ ਤੇ ਦਿੱਲ ਡੁੱਲ ਜਾਂਦੇ ਨੇ, ♥
♥ ਸਾਡੇ ਕੋਲੋਂ ਹੋਰ ਕਿਸੇ ਉੱਤੇ ਡੁੱਲਿਆ ਨੀ ਜਾਣਾ,♥
♥ ਅਸੀਂ ਕੀਤਾ ਸੱਚਾ ਪਿਆਰ ਸਾਥੋਂ ਭੁੱਲਿਆ ਨੀ ਜਾਣਾ
ਪਿਆਰ ਕਰਕੇ ਤੈਨੂੰ ਅਸੀਂ ਕੀਤੀ ਭੁੱਲ ਨੀ,
ਤੂੰ ਕੀ ਤਾਰੇਗੀ ਸਾਡੇ ਹੰਝੂਆਂ ਦਾ ਮੁਲ ਨੀ,
ਮਰਕੇ ਵੀ ਅਸੀਂ ਤੇਰੀ ਉਡੀਕ ਨਾ ਛੱਢੀ,
ਪਰ ਤੈਥੋਂ ਨਾ ਸਰਿਆ ਸਾਡੀ ਕਬਰ ਤੇ ਇੱਕ ਫੁੱਲ ਨੀ
ਦਰਗਾਹ ਤੇ ਜਾਕੇ ਕਿਉ ਤੂੰ ਨੱਕ ਰਗੜੇ, 
ਉਹ ਨਹੀ ਮਿਲਣਾ ਜੋ ਤੇਰੇ ਲੇਖੇ ਨਹੀ,

ਜਰਾ ਆਪਣੇ ਗੁਨਾਹਾਂ ਵਲ ਵੀ ਨਜਰ ਮਾਰ, 

ਇਹ ਨਾ ਸਮਜ ਖੁਦਾ ਨੇ ਵੇਖੇ ਨਹੀ,
ਬਣੇ ਫਿਰਦੇ ਸੀ ਭੋਲੇ ਸ਼ਕਲਾਂ ਤੋ "
ਅੱਜ ਗੱਲ ਗੱਲ ਤੇ ਉਹ ਕਰਨੀ ਹੁਸ਼ਿਆਰੀ ਸਿੱਖ ਗਏ"
ਸਾਨੂੰ ਵੱਜੀ ਇਕੋ ਠੋਕਰ ਦੋਸਤ ਦੀ ਧੋਖਾ ਖਾ 
 ਅਸੀਂ ਵੀ ਦੁਨੀਆਦਾਰੀ ਸਿੱਖ ਗਏ
ਤੈਨੂੰ ਦਿਲ ਆਪਣੇ ਚ ਵਸਾ ਕੇ ਰੱਖਣਾ

ਤੈਨੂੰ ਜਿਗਰ ਆਪਣੇ ਨਾਲ ਲਾ ਕੇ ਰੱਖਣਾ

ਇਹ ਸੋਚੀ ਨਾ ਮੈ ਦੂਰ ਹਾ ਤੇਰੇ ਤੋ

ਤੈਨੂੰ ਨਜ਼ਰਾ ਵਿੱਚ ਵਸਾ ਕੇ ਰੱਖਣਾ
♥♥♥...ਜਿੰਦਗੀ ਜਿਉਣ ਲਈ ਇਕੱਠਿਆਂ ਜੋ ਵੇਖੇ ਆਪਾਂ ਮਰ ਮੁੱਕ ਚੁੱਕੇ ਉਹ ਖਾਬ ਸਾਨੂੰ ਦੇ ਜਾ,
ਜਿੰਨਾਂ ਦੀ ਉਡੀਕ ਵਿੱਚ ਸੁੱਕ ਤੀਲਾ ਹੋ ਗਏ ਉਹਨਾਂ ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਦੇ ਜਾ,
ਚੰਦ ਪੈਸਿਆਂ ਦੇ ਲਈ ਜਿਹੜੇ ਕੱਢੇ ਨਾ ਕਿਤਾਬਾਂ ਵਿੱਚੋਂ,ਰੱਦੀ ਵਾਲੇ ਨੂੰ ਜੋ ਵੇਚੇ ਉਹ ਗੁਲਾਬ ਸਾਨੂੰ ਦੇ ਜਾ,
ਸਾਡੇ ਪਿਆਰ ਵਿੱਚੋਂ ਪਿਆਰ ਆਪਣਾ ਘਟਾ ਕੇ ਜੋ ਬੱਚਦਾ ਏ ਬਾਕੀ ਹਿਸਾਬ ਸਾਨੂੰ ਦੇ ਜਾ ...♥♥
ਅੱਖਰ ਜੋੜ ਤੋੜ ਕੇ ਖੁੱਦ ਨੁੰ ਸ਼ਾਇਰ ਸਮਝਣ ਲੱਗ ਪਿਆ ਸੀ,

… ਅੱਖਰ ਜੋੜ ਤੋੜ ਕੇ ਖੁੱਦ ਨੁੰ ਸ਼ਾਇਰ ਸਮਝਣ ਲੱਗ ਪਿਆ ਸੀ,

ਧੜਕਨ ਬਣਕੇ ਜਦ ਮੈਂ ਉਸਦੇ ਦਿਲ ਵਿੱਚ ਧੜਕਣ ਲੱਗ ਪਿਆ ਸੀ.......
ਬਾਰੀ ਬਰਸੀ ਖੱਟਣ ਗਿਆ ਸੀ , ਖੱਟਕੇ ਲਿਆਂਦੀ ਆਰੀ,
ਬਾਪੂ ਨੇ ਮੁੰਡਾ ਪੜਨ ਭੇਜਆ, ਪੜ ਕੇ ਲੱਗੂ ' ਪਟਵਾਰੀ',
ਮੁੰਡਾ ਰੋਜ ਪੜਨ ਜਾਂਦਾ ਸੀ ਚੜ ਕੇ ਰੋਡਵੇਜ ਦੀ ਲਾਰੀ,
ਰਾਹ ਵਿਚੋਂ ਬੱਸ ਤੇ ਚੜਦੀ ਇਕ ਅਲੜ ਕੁੜੀ ਕੁਵਾਰੀ.
ਮੁੰਡੇ ਨੇ ਫੇਰ ਪੜਨਾ ਕੀ ਸੀ ,ਲੱਗ ਗਈ ਇਸ਼ਕ਼ ਬਿਮਾਰੀ,
ਫ਼ੋਲ ਕਰਾਤਾ ਨੀ , ਬਾਪੂ ਦਾ ਪਟਵਰੀ.....
ਕੰਨ ਖੋਲ ਕੇ ਸੁਣ ਲੇ ਭੁੱਲ ਗਏ ਹਾਂ ਤੈਨੂੰ ,,,,
ਹੁਣ ਤੇਰਾ ਚੇਤਾ ਆਉਦਾਂ ਨੀ ਮੈਨੂੰ ,,,,
ਫੋਟੋ ਨਈਂ ਹੁਣ ਤੇਰੀ ਸਰਾਣੇ ਦੇ ਥੱਲੇ ,,,,
ਭੁੱਲ ਗਏ ਹਾਂ ਓਹ ਮੁੰਦੀਆਂ-ਛੱਲੇ ,,,
ਹੁਣ ਜੱਟ ਨੀ ਖੁਸ਼ ਹੈ ਬਥੇਰਾ ,,,,,
ਕੋਈ ਕਹਿ ਨੀ ਸਕਦਾ ਕੇ "ਦਿਲ" ਟੁੱਟਿਆ ਸੀ ਮੇਰਾ ,,
ਹਰ ਕਿਸੇ ਨੂੰ ਅਸੀ ਨਹੀ ਅਜ਼ਮਾਉਂਦੇ
ਜਣੇ -ਖਣੇ ਨੂੰ ਅਸੀ ਕਦੇ ਨਹੀ ਸਤਾਉਂਦੇ,
ਸਤਾਉਂਦੇ ਹਾ ਸਿਰਫ ਦਿੱਲ ਵਿੱਚ ਰਹਿਣ ਵਾਲਿਆ ਨੂੰ
ਗੈਰਾਂ ਨਾਲ ਤੇ ਅਸੀ ਨਜ਼ਰ ਵੀ ਨਹੀ ਮਲਾਉਂਦੇ...
ਜੱਟ ਦੀ ਗਿਣਤੀ ਹੋਣੀ ਯਾਰੋ ਵਿੱਚ ਨਲਾਇਕਾਂ ਦੇ
ਜੇ ਦੁਨੀਆਂ ਨੇ ਸੁਣਲੇ ਗਾਨੇ ਅੱਜ ਦੇਆਂ ਗਾਇਕਾਂ ਦੇ,
ਵਿੱਚ ਕਚਹਿਰੀ ਥਾਣੇ ਜੱਟ ਨੂੰ ਰੋਲੀ ਜਾਂਦੇ ਓ,
ਕਿਓਂ ਜੱਟਾਂ ਲਈ ਉਕਟਾ ਸਿੱਧਾ ਬੋਲੀ ਜਾਂਦੇ ਓ.......
ਲੋਕੀ ਮਾਰਦੇ ਇਕ ਵਾਰੀ ਦੋ ਵਾਰੀ ਮਰਿਆ ਮੈ
 ਇਕ ਜਦ ਓਹ ਛਡ ਕ ਚਲੇਗੀ ਤੇ ਅਜ ਸਾਹਾਂ ਨਾਲ ਲੜਇਆ ਮੈ
ਮੇਰੀ ਕੀਤੀ ਵਫ਼ਾ ਦਾ ਓਨੇ ਮੁਲ ਨਾ ਪਾਇਆ ਓਨੇ ਦਿਤਾ ਹਰ ਦਰਦ ਹਾਸ ਕੇ ਜਰਿਆ ਮੈ 
ਮੈਨੂ ਛਡ ਕੇ ਚਲੇ ਗਈ ਓ ਮਰਜਾਨੀ ਪਰ ਜਿੰਦਗੀ ਦੇ ਓਸੇ ਮੋੜ ਤੇ ਅਜ ਵੀ ਖੜਇਆ ਮੈ
 ਬੀਤੀਆਂ ਹੋਈਆਂ ਯਾਦਾਂ ਦਾ ਮੀਹ ਅਜ ਫੇਰ ਮੇਰੇ ਸੀਨੇ ਤੇ ਵਰਿਆ 
 ਦਿਲ ਚੋ ਨਿਕਲੀ ਇਕ ਮਿਠੀ ਜੇਹੀ ਪੀੜ ਪੈਰ ਜਦ ਓਨੇ ਮੇਰੀ ਕਬਰ ਤੇ ਧਰਿਆ ਏ
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
 ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ, 

ਵਪਾਰੀ ਹੋਏਗਾ ਜੁਆਰੀ ਨੀ ਹੋਣਾ
ਪਹਿਲਾ ਜਿੰਦਗੀ ਖੋਹ ਲਈ ਮੇਰੀ
ਉਹਨਾ ਹੁੱਣ ਮੋਤ ਦਾ ਮਜ਼ਾਕ ਉਡਾਉਦੇ ਨੇ

ਮੇਰੀ ਕਬਰ ਤੇ ਫੁੱਲ ਚੜਾਉਣ ਦੇ ਬਹਾਨੇ
ਕਿਸੇ ਹੋਰ ਨੂੰ ਮਿਲਣ ਅਉਂਦੇ ਨੇ,
♥ ਜਿਹੜਾ ਤੇਰੇ ਨਾਮ ਤੋ ਬਿਨਾ ਮੈ ਲੈਦਾਂ ਹਾਂ ਉਹ ਦੱਸਦੇ ਸੋਹਣੀਏ ਸਾਹ ਕਿਹੜਾ....
ਤੈਨੂੰ ਰੱਬ ਵਾਗੂੰ ਮੈਂ ਪੂਜਦਾ ਹਾਂ ਦੱਸ ਤੇਰੇ ਬਿਨਾ ਮੇਰਾ ਖੁਦਾਹ ਕਿਹੜਾ,
ਨੀ ਮੈ ਮੌਤ ਨਾਲ ਯਾਰੀ ਪਾ ਕੇ ਰੱਖੀ ਏ ਦੱਸ ਉਹਤੋ ਵੱਡਾ ਮੇਰੇ ਇਸ਼ਕ ਦਾ ਗਵਾਹ ਕਿਹੜਾ,
ਹਰ ਰਾਹ ਮੇਰੀ ਜਿੰਦਗੀ ਦਾ ਤੇਰੇ ਨਾਲ ਹੀ ਜਾਦਾ ਏ ਦੱਸ ਮੇਰੀ ਜਿੰਦਗੀ ਦਾ ਹੋਰ ਰਾਹ ਕਿਹੜਾ ♥
ਸੋਚਿਆਂ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ ,
ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ

ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ !
ਰੁੱਸ ਗਏ ਸਾਡੇ ਸਾਰੇ ਚਾਹੁਣ ਵਾਲੇ.
 ਰੁੱਸ ਗਏ ਆਪ ਸਾਨੂੰ ਮਨਾਉਣ ਵਾਲੇ.
ਹੁਣ ਤਾਂ ਰਾਤ ਵੀ ਸਾਨੂੰ ਪੁੱਛਦੀ ਏ..
 
ਕਿੱਥੇ ਲੁੱਕ ਗਏ ਤੁਹਾਨੂੰ ਰੋਜ਼ ਯਾਦ ਆਉਣ ਵਾਲੇ
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ,
ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ ਗਲ ਲੋਹੇ ਤੇ ਲਕੀਰ,
ਪਰ ਇੱਕ ਗੱਲ ਲੋਕ ਜਾਣਦੇ ਨੇ....
ਤੁਸੀਂ ਹੁਸਣ 'ਚ ਅਮੀਰ.....
ਅਸੀਂ ਦਿਲ ਦੇ ਅਮੀਰ.....
ਕੋਈ ਨਾਂ ਕਿਸੇ ਦਾ ਇੱਥੇ ਨੀਤਾਂ ਬਹੁਤ ਬੁਰੀਆਂ……
ਮੂੰਹ ਉੱਤੇ ਹਾਂਜੀ-ਹਾਂਜੀ ਪਿੱਠ ਪਿੱਛੇ ਸ਼ੁਰੀਆਂ…..
“ਆਪਣੇ ਹੀ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ,,,,
ਗੈਰਾਂ ਨੂੰ ਕੀ ਖਬਰ ਕਿ ਦਿਲ ਕਿਸ ਗੱਲ ਨਾਲ ਦੁਖਦਾ ਏ
♥♥ ਉਹ ਸੁਪਨਾ ਮੇਰੀਆਂ ਅੱਖਾਂ ਦਾ
 ਉਹ ਜਿਕਰ ਮੇਰੀਆ ਬਾਤਾਂ ਦਾ
ਉਹ ਚੰਨ ਮੇਰੀਆ ਰਾਤਾਂ ਦਾ

 ਉਹ ਮੇਰੇ ਦਿਲ ਵਿੱਚ ਵਸਦੀ ਹੈ...
ਸਾਨੂੰ ਫਿਕਰ ਨਹੀ ਮੁਲਾਕਾਤਾਂ ਦਾ ♥♥
ਉਹਦੀ ਇਸ ਗੱਲ ਤੇ ਮੈਂ ਹੁਣ ਕਿੱਦਾ ਯਕੀਨ ਕਰਾਂ ?
 ਕੀ ਉਹ ਮੇਰੇ ਵਿੱਚੋ ਹੀ ਰੱਬ ਨੂੰ ਟੋਲਦੀ ਸੀ !!
 ਜ਼ੇ ਤੇਰੀ ਨਾਂ ਹੋ ਸਕੀ ਤਾਂ ਮਰ ਜਾਵਾਂਗੀ,, 
ਕਿੰਨਾਂ ਸੌਹਣਾ ਉਹ ਝੂਠ ਬੋਲਦੀ ਸੀ,,,,,,,,,
ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,

ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ..

ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..

ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..

ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..

ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਲਾਸ਼ ਨੁੰ ਜਲਾ ਕੇ ਆ ਗਏ, ਉਹਨਾਂ ਨੂੰ ਕੀ ਪਤਾ ਕੇ ਮੇਰੀ ਤੇ ਰਾਖ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ
ਦਿਲ ਦਰਿਆ ਸਮੁੰਦਰੋ ਡੂੰਘੇ

ਤੂੰ ਕੀ ਲੈਣਾ ਗੋਤਾ ਲਾ ਕੇ

ਸਾਂਭ ਕੇ ਰੱਖ ਲੈ ਆਪਣਾ ਦਿਲ ਤੂੰ

ਬਹਿ ਨਾ ਜਾਵੀ ਕਿਤੇ ਗਵਾ ਕੇ
ਜੇ ਨਹੀਂ ਆਈ ਤਾਂ ਉਸ ਦੇ ਆਣ ਦੀ ਤਾਂ ਆਸ ਹੈ,
ਇਸ ਵਿਚਾਰੇ ਦਿਲ ਨੂੰ ਤਾਂ ਬਸ ਇੱਕ ਇਹੋ ਧਰਵਾਸ ਹੈ,
ਇਸ਼ਕ ਦੇ ਇਸ ਵਣਜ ਅੰਦਰ ਮੈਂ ਤਾਂ ਕੁਝ ਖੋਇਆ ਨਹੀਂ,
ਉਹ ਨਹੀਂ ਤਾਂ ਉਸ ਦਾ ਦਿੱਤਾ ਗਮ ਤਾਂ ਮੇਰੇ ਪਾਸ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,

ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,

ਜਦ ਬੈਠਾ ਨਾਲ ਯਾਰ ਹੋਵੇ….
ਕਿਉ ਕਹਿਰ ਲੋਕੋ ਤੁਸੀ ਢਾਈ ਜਾਦੇ
ਹੋਦ ਕੁੜੀਆ ਦੀ ਘਟਾਈ ਜਾਦੇ
ਧੀ ਪੁੱਤਰ ਵਿਚ ਫਰਕ ਨਾ ਕੋਈ
ਕਿਉ ਧੀਆਂ ਨੂੰ ਮਾਰ ਮੁਕਾਈ ਜਾਦੇ
ਕਰਕੇ ਕਤਲ ਧੀਆਂ ਦਾ ਵਿਚ ਕੁੱਖਾ
ਲੋਕੀ ਰਿਸ਼ਤੇ ਜੱਗ ਤੋ ਸਭ ਮੁਕਾਈ ਜਾਦੇ
ਕੋਣ ਬਣੇਗੀ ਭੈਣ ਭੂਆ ਮਾਸੀ ਚਾਚੀ ਤਾਂਈ ਤੇ ਮਾਂ
ਇਹਨਾ ਰਿਸ਼ਤਿਆ ਨੂੰ ਲੋਕੀ ਬਣਨ ਤੋ ਪਹਿਲਾ ਗਵਾਈ ਜਾਦੇ
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ
ਕਿਤੇ ਜਾਣ ਦਾ ਖਿਆਲ ਬਾਅਦ ਚ,
ਪਹਿਲਾਂ ਦੁੱਗ-ਦੁੱਗ ਚੇਤੇ ਆਉਂਦਾ ਏ,
ਲੱਗੇ ਜਿਉਂ ਹਵਾਈ ਜਹਾਜ ਹੁੰਦਾ, 
ਭੱਜਿਆ ਜਾਂਦਾ ਜਦ ਪਟਾਕੇ ਪਾਉਂਦਾ ਏ,
ਉਂਦੇ ਹੌਂਡੇ ਤੇ ਬਜਾਜ ਦੀ ਤਾਂ ਹੁੰਦੀ ਨਹੀਓਂ ਖੈਰ, 
ਸਰਦਾ ਨੀ ਮਿਤਰਾਂ ਦਾ ਬੁਲਟ ਬਗੈਰ.....
ਕਹਿੰਦੇ ਫੁੱਲ ਖਿੰਡਦੇ ਨੇ ਕੰਡਿਆਂ ਤੇ,
ਫੱਲ ਪਾਉਣਾ ਤਾਂ ਕੰਡੇ ਵੀ ਆਉਣਗੇ,
ਯਾਰ ਤੋਂ ਮਿਲੇ ਜੇ ਹਰ ਦਮ ਖੁਸ਼ੀ,
ਕਦੇ ਕਦੇ ਸੱਜਣਾ ਪੱਲੇ ਗਮ ਵੀ ਆਉਣਗੇ
ਫੜ ਲੈਣਾ ਮੌਤ ਨੇ ਛਡਣਾ ਨਹੀ,ਕਿਸੇ ਲਈ ਮਰੇ ਤੇ ਤਾਂ ਜਾਣਾ,
ਪੀੜ ਅਪਣੀ ਨੂੰ ਪੀੜ ਸਮਝਦਾ ਏ,ਪੀੜ ਕਿਸੇ ਦੀ ਜਰੇ ਤੇ ਤਾਂ ਜਾਣਾ,
ਤੇਰਾ ਕੱਲੇ ਦਾ ਤਰਨਾ ਬਹਾਦਰੀ ਨਹੀ,ਲੈ ਕੇ ਡੁਬਦੇ ਨੂੰ ਤਰੇ ਤੇ ਤਾਂ ਜਾਣਾ,
ਭਲੇ ਨਾਲ ਤਾਂ ਕਰਦਾ ਹਰ ਕੋਈ ਭਲਾ,ਭਲਾ ਬੁਰੇ ਨਾਲ ਕਰਾ ਤੇ ਤਾਂ ਜਾਣਾ
ਯਾਰ ਯਾਰੀ ਦਾ ਮੁੱਲ ਇੱਕ ਦਿਨ ਪਾ ਹੀ ਜਾਂਦੇ ਨੇ,
ਬਹੁਤੇ ਲੋਕ ਸਿਆਣੇ ਧੋਖਾ ਖਾ ਹੀ ਜਾਂਦੇ ਨੇ,
ਜਿੰਨਾਂ ਮਰਜ਼ੀ ਬਚ ਲੋ ਯਾਰੋ,
ਜਾਨੋ ਪਿਆਰੇ ਜ਼ਖ਼ਮ ਜਿਗਰ ਤੇ ਲਾ ਹੀ ਜਾਂਦੇ ਨੇ.
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ
ਕੌੜਾ ਨਹੀ ਵਿਹਾਰ ਹੋਣਾ ਚਾਹੀਦਾ
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ...
ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ

ਜੋ ਮੈਂ ਦੇ ਸਕਦੀ ਸੀ,

ਫ਼ਿਰ ਵੀ ਮਾੜਾ ਰਹੀ ਉਹਨਾਂ ਦੀਆਂ ਨਜ਼ਰਾਂ ਵਿੱਚ

ਕੀ ਕਹਿ ਸਕਦੀ ਸੀ,

ਹਰ ਇਕ ਦੁਖ ਸਹਿਆ ਉਹਨਾਂ ਜੋ ਦਿੱਤਾ

ਜਦ ਤੱਕ ਇਹ ਜਿਸ੍ਮ ਸਹਿ ਸਕਦਾ ਸੀ,

ਇੱਕ ਦਿਨ ਬਨਾਉਣਾ ਹੀ ਪਿਆ ਜੀਵਨ ਸਾਥੀ ਮੌਤ ਨੂੰ

ਇਕੱਲਾ ਆਖਿਰ ਕਦ ਤੱਕ ਰਹਿ ਸਕਦੀ ਸੀ,
ਮੈਂ ਸੱਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾ,ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ,
ਜਦ ਸਾਡੇ ਕੋਲ ਕਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ,
ਅਸੀਂ ਇਹੋ ਜਿਹੇ ਇਨਸਾਨ ਨਹੀਂ....
ਜਦ ਧਰਤੀ ਤੇ ਪਿਆ ਵੇਖਦਾ ਹਾਂ ਆਪਣਾ ਮੈਂ ਪਰਛਾਵਾਂ,

ਬਸ ਇੱਕੋ ਹੀ ਗੱਲ ਸੋਚਦਾ ਮੈਂ ਅੰਦਰੋਂ ਹੀ ਡਰੀ ਜਾਵਾਂ,

ਕੇ ਵਕਤ ਨਾਲ ਇਸ ਨੇ ਤਾਂ ਹੈ ਢਲ ਜਾਣਾ,

ਮੇਰਾ ਵੀ ਕਿਆ ਪਤਾ ਮੈਂ ਵੀ ਕਦ ਢਲ ਜਾਵਾਂ,

ਇਸਨੇ ਤਾਂ ਢਲ ਕੇ ਵੀ ਹੈ ਮੁੜ ਆ ਜਾਣਾ,

ਮੈਂ ਇੱਕ ਵਾਰ ਢਲਿਆ ਸ਼ਾਇਦ ਮੁੜ ਕੇ ਨਾ ਆਵਾਂ"..
ਰੋਜ ਸਵੇਰੇ ਵੇਖਦਾ ਹਾਂ ਜਦ ਉਹਦੇ ਘਰ ਵੱਲ ਜਾਂਦੇ ਰਾਹਾਂ ਨੂੰ
ਇੱਕ ਚਾਹਤ ਵਾਂਗ ਦੱਬ ਲੈਂਦਾ ਹਾਂ ਦਿਲ ਵਿੱਚ ਉੱਠਦੇ ਚਾਵਾਂ ਨੂੰ,
ਜਿਹਨੇ ਮੁੜ ਨਹੀ ਆਉਣਾ ਕਿਉਂ ਉਸ ਬਾਰੇ ਸੋਚਦਾ ਹੈਂ
ਇਹ ਦਿਲ ਨੂੰ ਸਮਝਾ ਕੇ ਬਰਾੜ  ਚਲਾਉਂਦਾ ਹੈ ਸਾਹਾਂ ਨੂੰ,
ਮੱਲੋ ਮੱਲੀ ਆ ਜਾਂਦੇ ਅੱਖਾਂ ਵਿੱਚ ਹੰਝੂ,
ਜਦੋਂ ਯਾਂਦਾ ਵਾਲਾ ਕਾਫਲਾ ਹਨੇਰੀ ਬਣ ਝੁੱਲਦਾ,
ਨੀ "ਖੋਸਾ" ਜਿਉਦੇਂ ਜੀ ਹੀ ਦੱਸ ਕਿਵੇਂ ਭੁੱਲ ਜਾਵੇ ਤੈਨੂੰ,
ਦਿਲ ਵਿੱਚ ਵੱਸਦਾ ਜੋ ਮਰ ਕੇ ਹੀ ਭੁੱਲਦਾ,
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ,
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ,
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ,
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ...!
ਜਖਮ ਦਿੱਤਾ ਜੋ ਸੱਜਨਾ ਨੇ ਉਹ ਨਾ ਸਾਥੋ ਧੋ ਹੋਇਆ
ਜੋ ਰਾਝੇ ਨਾਲ ਵੀ ਨਾ ਹੋਇਆ ਤੇਰੇ ਯਾਰ ਨਾਲ ੳ ਹੋਇਆ
ਉਹ ਡੋਲੀ ਚੜਦੀ ਤਿੱਲਕ ਗਈ ਨਾ ਹੱਸ ਹੋਇਆ ਨਾ ਰੌ ਹੋਇਆ..
ਕਦੀ ਨੇੜੇ ਹੋ ਕੇ ਬੈਠਾ ਫੇਰ ਵੀ ਦੂਰੀ ਰਹਿ ਜਾਂਦੀ ਏ...
ੳਹਦੀ ਮੇਰੀ ਪਿਆਰ ਵਾਲੀ ਗਜ਼ਲ ਅਧੂਰੀ ਰਹਿ ਜਾਂਦੀ ਏ...
ਇਧਰ-ਉਧਰ ਦੀਆਂ ਗੱਲਾਂ ਵਿੱਚ ਸਾਰਾ ਸਮਾ ਵਿਹਲਾ ਲੰਗ ਜਾਂਦਾ ਏ..
ਕਹਿਣ ਗਏ ਸਾਂ ਜਹਿੜੀ ਗੱਲ ਓਹ ਗੱਲ ਅਧੂਰੀ ਰਹਿ ਜਾਂਦੀ ਏ.
ਇੱਕ ਦਿਨ ਮੈਂ ਪੁੱਛਿਆ ਸੋਹਣਿਆਂ ਨੂੰ,ਕਿਉਂ ਯਾਰ ਬਦਲਣਾ ਪੈਂਦਾ ਏ |
ਉਹ ਕਹਿਣ ਲੱਗੇ ਕੋਈ ਸ਼ੌਕ ਨਹੀਂ, ਖਾਕੇ ਮਾਰ ਬਦਲਣਾ ਪੈਂਦਾ ਏ |
ਸਾਡੀ ਵਫ਼ਾ ਕਰੀ ਦਿਲਦਾਰਾਂ ਨੂੰ ਕਈ ਵਾਰੀ ਹਾਜ਼ਮ ਨਹੀਂ ਆਉਦੀ,
ਫਿਰ ਹਾਰਕੇ ਸਾਨੂੰ ਜੀ ਦਿਲਦਾਰ ਬਦਲਣਾ ਪੈਂਦਾ ਏ ||
ਅਸੀਂ ਦੁਨੀਆ ਸਾਰੀ ਛੱਡ ਜਾਣੀ ਪਰ ਤੇਥੋਂ ਦੂਰ ਨਾ ਜਾਵਾਗੇਂ

ਤੇਰੇ ਨਾ ਦੇ ਮੋਤੀ ਸੱਜਣਾ ਵੇ ਅਸੀਂ ਸਾਹਾਂ ਵਿੱਚ ਪਰੋਵਾਗੇਂ

ਮਰ ਕੇ ਵੀ ਤੇਰੇ ਨਾਲ ਇੰਨਾ ਹੀ ਪਿਆਰ ਰਹੂ

ਜਦ ਤੈਨੂੰ ਕੋਈ ਤਕਲੀਫ ਹੋਈ ਅਸੀਂ ਅੰਬਰਾਂ ਤੇ ਬਹਿ ਕੇ ਰੋਵਾਗੇਂ
ਤੇਰੀ ਹਰ ਔਖ ਸੌਖ ਵਿਚ ਖੜਾਂਗਾ ਥਂਮ ਬਣਕੇ ਮੈ,
ਨਾਲ ਪਾਵੇਂਗਾ ਜਦ ਮਰਜ਼ੀ ਚੇਤੇ ਕਰ ਲਵੀਂ ਮੈਨੂੰ..
ਫਿਰ ਪਛਤਾਵੇਂਗੀ ਤੇ ਬੀਤਿਆ ਵੇਲਾ ਨੀ ਹੱਥ ਆਓਣਾ,
ਕੀਮਤੀ ਚੀਜ਼ ਹਾਂ ਐਵੇਂ ਨਾ ਗੁਂਮ ਕਰ ਲਵੀਂ ਮੈਨੂੰ
ਉਹਦਾ ਦਿਲ ਕਬੂਲ ਕਰੇ ਜਿਸ ਨੂੰ,
ਸਾਡੇ ਕੋਲ ਐਸੀ ਸੋਗਾਤ ਕਿਥੇ...
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ,
ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ...
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ,
ਮੇਰੀ ਏਡੀ ਵਡੀ ਔਕਾਤ ਕਿਥੇ...
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ,
ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ.
ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ?
ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ
ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ
ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ
ਦਿਲ ਦੇ ਬਜਾਰ ਵਿੱਚ
ਅਸੀ ਸਭ ਤੋ ਗਰੀਬ ਹਾ
ਖਾਬਾ ਦੀ ਦੁਨੀਆ ਚ
ਅਸੀ ਇੱਕੋ ਬਦਨਸੀਬ ਹਾ
ਉਹਨਾ ਕੋਲ ਸਾਡੇ ਲਈ
ਵਕਤ ਵੀ ਨਈ
ਲੋਕ ਸਮਜਦੇ ਨੇ ਕੇ ਅਸੀ
ਉਹਨਾ ਦੇ ਸੱਬ ਤੋ ਕਰੀਬ ਹਾ
ਕਿਉਂ ਇਂਨਾ ਮੈਨੂੰ ਤੜਫਾਉਂਦੀਆਂ ਨੇ ਯਾਦਾਂ ਤੇਰੀਆਂ
ਹਰ ਸਾਹ ਤੋਂ ਪਹਿਲਾਂ ਆਉਦੀਆਂ ਨੇ ਯਾਦਾਂ ਤੇਰੀਆਂ

ਬਣ ਚੁੱਕੀਆਂ ਨੇ ਇਹ ਸਹਾਰਾ ਜਿਉਣ ਦਾ
ਮੇਰਾ ਗਮ ਵੰਡਾਉਂਦੀਆਂ ਨੇ ਯਾਦਾਂ ਤੇਰੀਆਂ

ਕਦੇ ਦਿਲ ਹੱਸਣੇ ਨੂੰ ਚਾਹਵੇ, ਕਦੇ ਅੱਖ ਭਰ ਆਵੇ
ਮੈਥੋਂ ਇੰਝ ਕਿਉਂ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ

ਦਿਲ ਨੂੰ ਹੀ ਹੋਇਆ ਨਾ ਯਕੀਨ ਤੇਰੇ ਜਾਣ ਦਾ
ਤੇਰਾ ਅਹਿਸਾਸ ਕਰਵਾਉਂਦੀਆਂ ਨੇ ਯਾਦਾਂ ਤੇਰੀਆਂ

'ਦੀਪ' ਨੇ ਜਿੰਦਗੀ ਕਰ ਦਿੱਤੀ ਸੀ ਨਾਮ ਤੇਰੇ
ਹੱਕ ਇਸਤੇ ਜਤਾਉਂਦੀਆਂ ਨੇ ਯਾਦਾਂ ਤੇਰੀਆਂ
ਤੇਰੀ ਯਾਦਾਂ ਦੀ ਫੁਲਕਾਰੀ ਕੱਢਾਂ..
ਨਾਲੇ ਵਰਕਾ ਫੋਲਾਂ "ਇਸ਼ਕ਼ ਕਹਾਣੀ ਦਾ ..
ਇਸ਼ਕ਼ ਵਿਚ ਹੀ ਮੁੱਲ ਪੈਂਦਾ..ਨੈਣਾ ਦੇ ..
ਖਾਰੇ ਪਾਣੀ ਦਾ ..
ਰੱਬ ਨਾਲੋ ਵਧ ਕੇ ਦਰਜਾ ਹੋ ਗਿਆ ..
ਜਾਨ ਤੋ ਪਿਆਰੇ ਹਾਣੀ ਦਾ ..
ਲੋਕੀਂ ਬਾਗਾਂ ਵਿਚੋਂ ਫੁੱਲ ਲਭਦੇ..
ਮੇਰਾ ਯਾਰ ਫੁੱਲ ਸਿਖਰ ਦੀ ਟਾਹਣੀ ਦਾ
ਤੇਰੀ ਯਾਦਾਂ ਦੀ ਫੁਲਕਾਰੀ ਕੱਢਾਂ..
ਨਾਲੇ ਵਰਕਾ ਫੋਲਾਂ "ਇਸ਼ਕ਼ ਕਹਾਣੀ ਦਾ ..
ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ
ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ
ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ
ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ
ਓਹ ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ !
ਨਾ ਕਰ ਰੀਸ ਮਨਾ ਇਸ ਦੁਨੀਆਂ ਦੀ,,ਇਸ ਦੁਨੀਆਂ ਦਾ ਬੇੜਾ ਗਰਕ ਹੈ..
ਔਖਾ ਹੋ ਗਿਆ Officer rank ਉੱਤੇ Select ਹੋਣਾ,Work load ਦੀ ਮਾਰ ਥੱਲੇ Clerk ਹੈ..
ਪਿਆਰ ਰਹਿ ਗਿਆ FUN CINEMAS ਦੀਆਂ SCREENs ਜੋਗਾ..
ਹਰ ਪਾਸੇ ਛਾ ਗਿਆ ਠਰਕ ਹੈ..
ਬਾਕੀ Depend ਬੰਦੇ ਦੀ ਨੀਅਤ ਉੱਤੇ. ਜੇ ਚੰਗੇ ਤਾਂ ਇੱਥੇ ਹੀ ਸਵਰਗ ਹੈ..
ਜੇ ਮਾੜੇ ਤਾਂ ਇੱਥੇ ਹੀ ਨਰਕ ਹੈ..
ਕਾਸ਼ ਕਿ ਆਪਾ ਕਦੇ ਮਿਲੇ ਹੀ ਨਾ ਹੁੰਦੇ,__

ਇਹ ਫੁੱਲ ਅਰਮਾਨਾ ਦੇ ਖਿੜੇ ਹੀ ਨਾ ਹੁੰਦੇ,__

ਲੱਖ ਕੋਸ਼ੀਸ਼ ਕਰਦਾ ਹਾ ਤੇਥੋ ਦੂਰ ਰਹਿਣ ਦੀ,_♥

ਪਰ ਕਾਸ਼ ਇਹ ਸਾਜ਼ ਨਜ਼ਦੀਕੀਆ ਦੇ ਛਿੜੇ ਹੀ ਨਾ ਹੁੰ
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ
ਜਿੰਦਾਂ ਸੋਹਲ-ਮਲੂਕ ਜਿਹੀਆਂ ਸੂਲਾਂ ਤੇ ਖੜਦੀਆਂ ਦੇਖੀਆਂ ਨੇ,
ਮਰ ਗਈਆਂ ਹੀਰਾਂ ਰੋ-ਰੋ ਕੇ ਤੇ ਇਥੇ ਸੱਸੀਆਂ ਸੜਦੀਆਂ ਦੇਖੀਆਂ ਨੇ,
ਕਈ ਡੁੱਬਦੀਆਂ ਇੱਥੇ ਸੋਹਣੀਆਂ ਦੀਦ ਯਾਰ ਦੀ ਕਰਨ ਲਈ,
ਪੱਥਰਾਂ ਦੀ ਇਸ ਦੁਨੀਆ ਵਿੱਚ ਮੁਹੱਬਤਾਂ ਹੜ੍ਹਦੀਆਂ ਦੇਖੀਆਂ ਨੇ
ਅਜ ਕੌਣ ਜਿੱਤ ਕੇ ਜਾਊ ਇਹ ਬਾਜ਼ੀ,
ਮੇਰੀ ਮੌਤ ਜਾਂ ਤੇਰੀ ਯਾਦ|
ਖੌਰੇ ਪਰਤ ਕੇ ਆ ਜਾਵੇਂ ਤੂੰ,
ਮੇਰੇ ਮਰਣ ਤੋਂ ਬਾਦ|
ਰੋਵੇਂ ਫਿਰ ਵੇਖ ਲਾਸ਼ ਮੇਰੀ ਤੂੰ ਕਰ ਕਰ ਮੈਨੂੰ ਯਾਦ|
ਪਰ ਰੋਯਾਂ ਫਿਰ ਕੁਝ ਲੱਭਦਾ ਨਾ,
ਜਦ ਜਿੰਦ ਹੋ ਜਾਂਦੀ ਅਜ਼ਾਦ|
ਕੁੱਝ ਗੁਜਰ ਗਿਆ, ਕੁੱਝ ਗੁਜਰ ਜਾਣਾ
ਕਦੇ ਵਕਤ ਖਲੋਤਾ ਨਹੀਂ ਰਹਿ ਜਾਂਦਾ ,
ਸਮੇਂ ਨਾਲ ਸਭ ਬਦਲ ਜਾਂਦੇ,
ਫ਼ਿਰ ਕੋਈ ਕਿਸੇ ਦਾ ਨਹੀ ਰਹਿ ਜਾਂਦਾ ,
ਇਥੇ ਉਮਰਾਂ ਦੀ ਯਾਰੀ ਵਿਛੜ ਜਾਂਦੀ,
ਬਸ ਧੁੰਦਲਾ ਜਿਹਾ ਖਵਾਬ ਹੀ ਰਹਿ ਜਾਂਦਾ,
ਸ਼ਕਲਾਂ ਤਕ ਲੋਕੀਂ ਭੁਲ ਜਾਂਦੇ,
ਨਾਂ ਵੀ ਜੁਬਾਨੋਂ ਲਹਿ ਜਾਂਦੇ,
ਪਰ ਦੋਸ਼ ਕਿਸੇ ਦਾ ਨਹੀਂ ਹੁੰਦਾ,
ਆਖਿਰ ਦੂਰੀਆਂ ਨਾਲ ਫ਼ਰਕ ਤਾਂ ਪੈ ਹੀ ਜਾਂ

ਗਮਾਂ ਦੀ ਰਾਤ ਲੰਬੀ ਏ,
ਯਾਂ ਮੇਰੇ ਗੀਤ ਲੰਬੇ ਨੇ.
ਨਾ ਭੈੜੀ ਰਾਤ ਮੁਕਦੀ ਏ,
ਨਾ ਮੇਰੇ ਗੀਤ ਮੁਕਦੇ ਨੇ.
------------------
ਇਹ ਫਟ ਹਨ ਇਸ਼ਕ਼ ਦੇ ਯਾਰੋ,
ਇਹਨਾ ਦੀ ਕੀ ਦਵਾ ਹੋਣੀ. - ੨
------------------
ਇਹ ਹਥ ਲਾਈਆਂ ਵੀ ਦੁਖਦੇ ਨੇ,
ਮਰਹਮ ਲਾਈਆਂ ਵੀ ਸੜ ਦੇ ਨੇ.
-------------------
ਗਮਾਂ ਦੀ ਰਾਤ..................
..................ਗੀਤ ਲੰਬੇ ਨੇ             Shiv Kumar Batalvi
ਸਾਨੂੰ ਬਹੁਤਿਆ ਪੈਸਿਆ ਦੀ ਭੁੱਖ ਨਹੀ
ਜਿਸ ਕੋਲ ਹੈ ਜਿਆਦਾ ਉਸ ਦਾ ਵੀ ਦੁੱਖ ਨਹੀ

ਦੁੱਖ ਆਉਦਾਂ ਹੈ ਜਿਸਦੇ ਕੋਲ ਧੀ ਜਾਂ ਪੁੱਤ ਨਹੀ
ਲੱਖ ਲਾਹਨਤਾ ਉਹਨਾ ਧਿਆਂ ਪੁੱਤਰਾਂ ਤੇ ਜਿਨਾਂ ਦੇ ਮਾਂ ਪਿਉ ਨੂੰ ਉਹਨਾ ਦਾ ਕੋਈ ਸੁੱਖ ਨਹੀ.....
ਕੀ ਹੋਇਆ ਹੁਣ ਜੇ ਅਸੀ ਇਕੱਲੇ ਹਾ,ਕਦੇ ਤਾ ਕਿਸੇ

ਨੇ ਸਾਨੂੰ ਆਪਣਾ ਮੰਨਿਆ ਸੀ

ਕੋਈ ਦੁੱਖ ਨਹੀ ਜੇ ਜਿੰਦਗੀ ਦੁੱਖਾਂ ਵਿਚ ਵੀ ਲੰਘ ਜਾਵੇ,

ਜੋ ਵਕਤ ਸੀ ਕੱਟਿਆ ਨਾਲ ਉਹਦੇ ਉਹ ਤਾ ਖੁਸੀ ਵਿਚ

ਲੰਘਿਆ ਸੀ,

ਉਹ ਹਰ ਇਕ ਗੱਲ ਹੈ ਚੇਤੇ ਮੈਨੂੰ ਜਦ ਪਹਿਲੀ

ਮੁਲਾਕਾਤ ਮੈ ਸੰਗਿਆ ਸੀ,

ਉਹ ਬੋਲਦੇ ਰਹੇ ਮੈ ਚੁੱਪ ਬੈਠਾ ਰਿਹਾ ਉਹਦੇ ਇਸ਼ਕ ਚ

ਗਿਆ ਮੈ ਰੰਗਿਆ ਸੀ,

ਜਦ ਦੂਰ ਹੋਏ ਕੁਝ ਬੋਲੇ ਨਾ,ਮੈ ਕਰ ਕਰ ਮਿੰਨਤਾ

ਬੁਲਾਉਦਾ ਰਿਹਾ,

ਸੋਨੀ ਲੱਭਦਾ ਰਿਹਾ ਉਹਨਾਂ ਖੋਇਆ ਨੂੰ,ਲਿਖ ਕਿੰਨੀਆ

ਚਿੱਠੀਆ ਕਿੰਨੇ ਪਤਿਆ ਤੇ ਪਾਉਦਾਂ ਰਿਹਾ,

ਭੁੱਲ ਭੁਲੇਖੇ ਕੋਈ ਖਤ ਉਹਨਾਂ ਦਾ ਮੇਰੇ ਨਾ ਤੇ ਆ ਜਾਵੇ,



ਸੋਚ ਕੇ "ਬਰਾੜ" ਮੌਤ ਨੂੰ ਵੀ ਕਿੰਨੇ ਟਾਲੇ ਲਾਉਦਾ ਰਿਹਾ....
ਇੱਕ ਵਾਰੀ ਲੱਗੀ ਮਂਡੀ ਚਂਗੇਂ -ਮਾੜੇ ਦਿਲਾਂ ਦੀ

ਉੱਥੇ ਪੁੱਜਗੋ ਅਮੀਰ ਤੇ ਗਰੀਬ ਲੋਕੀਂ ਸਾਰੇ

ਸਭ ਦਿਲਾਂ ਨੂਂ ਖਰੀਦ ਕੇ ਤਾਂ ਲੈ ਗਏ ਅਮੀਰ

ਉੱਥੇ ਰੋਂਦੇ ਵੇਖੇ ਕਿਨੇ ਮੈਂ ਗਰੀਬ ਸੀ ਵਿਚਾਰੇ

ਉਸ ਮਂਡੀ ਵਿੱਚ "ਬਰਾੜ " ਦੀ ਜਾਨ ਦਾ ਸੀ ਦਿਲ

ਖੁਦ ਨੂਂ ਵੀ ਵੇਚ ਕੇ ਨਾ ਪੂਰਾ ਹੋਇਆ ਉਹਦਾ ਮੁੱਲ਼

ਰੋਂਦਾਂ ਦਿਲ" ਬਰਾੜ  "ਨੂੱ ਸੀ ਕਹਿਣ ਲੱਗਿਆ ਆਂਵੀਂ ਅਗਲੇ ਜਨਮ ਤੂਂ ਅਮੀਰ ਬਣਕੇ

ਫੇਰ ਕੋਈ ਵੀ ਨਾ ਤੇਰੇ ਕੋਂਲੋਂ ਕਰੂ ਮੈਨੂਂ ਵੱਖ ਰਹੂ "ਮਾਲਵੇ" ਵਿੱਚ ਮੈਂ ਵੀ ਤੇਰੀ ਹੀਰ ਬਣਕੇ,,
ਦਿਲ ਟੁੱਟਿਆ ਆਵਾਜ ਨਾ ਆਈ
ਇਸ਼ਕ ਦਿ ਖੇਡ ਸਾਨੂੰ ਰਾਸ ਨਾ ਆਈ
ਇਸ਼ਕ ਵਿਚ ਸੱਭ ਨੂੰ ਗਮ ਹੀ ਮਿਲਦੇ ਨੇ
ਤੇਨੂੰ ਗਮ ਖਾਣ ਦੀ ਜਾਚ ਨਾ ਆਈ
ਅਸੀ ਅੱਜ ਵਿ ਉਸ ਨੂੰ ਚਾਹੁੰਦੇ ਹਾਂ
ਤੇ ਉਹ ਕਹਿੰਦੇ ਅੱਜ ਤੋ ਬਾਦ ਸਾਡੇ ਰਾਹ ਚ' ਨਾ ਆਈ
ਸਮਝੀ ਦਾ,
ਚਾਹ ਲੈਣਾ, ਜਾਂ ਪਾ ਲੈਣਾ
ਬਸ ਏਹੋ ਕੇਵਲ ਪਿਆਰ ਨਹੀ।।
ਮੁਰਸ਼ਦ ਤੇ ਮਹਿਬੂਬ ਦਾ ਰਸਤਾ, ਪੀੜਾਂ ਬਿਨਾ ਮੁਕੱਮਲ ਨਹੀਂ,
ਜਦ ਤੱਕ ਫੁੱਲ ਚ ਸ਼ੇਕ ਨਹੀਂ ਪੈਂਦਾ,
ਤਦ ਤੱਕ ਬਣਦਾ ਹਾਰ ਨਹੀਂ।
ਜੇ `ਪਿਆਰ ਚ ਪਾਉਣਾ ਨਹੀਂ ਲਿਖਿਆ ਤੇ ਪਿਆਰ ਚ ਖੋਣਾ ਵੀ ਨਹੀ ਲਿਖਿਆ .....

ਜੇ ਕਿਸੇ ਨੂੰ ਖੁਸ਼ੀਆ ਨਹੀਂ ਦੇ ਸਕਦੇ ਤਾ ਕਿਸੇ ਨੂੰ ਰੁਵਾਉਣਾ ਵੀ ਨਹੀਂ ਲਿਖਿਆ.....

ਰੱਬ ਨੇ ਲੇਖ ਨੀ ਲਿਖੇ ਉਹਨੇ ਹਰ ਚੀਜ਼ ਲਈ ਵਖਰੇ ਵਖਰੇ ਕੁਝ ਅਸੂਲ ਬਣਾਏ ਨੇ .....

ਜਿਸ ਚੀਜ਼ ਨੂ ਆਪਾਂ ਨਹੀਂ ਪਾ ਸਕਦੇ ਓਹਨੂ ਦੇ ਕੇ ਨਾਮ ਲੇਖਾਂ ਦਾ ਹੋਏ ਮਨ ਸਮਜਾਏ ਨੇ.....

ਪਿਆਰ ਦੇ ਲੋਕੀ ਨੀ ਉਹ ਸਚਾ ਰੱਬ ਹੀ ਕੱਲਾ ਗਵਾਹ ਹੁੰਦਾ ਏ .....

ਕਿਸੇ ਦਾ ਦਿਲ ਤੋੜਨਾ ਵੀ "ਬਰਾੜ " ਰੱਬ ਕੋਲ ਦਰਜ਼ ਇਕ ਗੁਨਾਹ ਹੁੰਦਾ ਏ...
 ਨਫਤਰ ਵੀ ਪਿਆਰ ਦੀ ਬੁਨਿਆਦ ਹੁੰਦੀ ਹੈ,
ਮੁਲਾਕਾਤ
ਤੋ ਚੰਗੀ ਕਿਸੇ ਦੀ ਯਾਦ ਹੁੰਦੀ ਹੈ,
ਪਿਆਰ ਵਿੱਚ ਫਾਸਲੇ ਦਾ ਵਜੂਦ ਨਹੀ ਹੁੰਦਾ,

ਕਿੳ ਕਿ ਦਿੱਲ ਦੀ ਦੁਨੀਆ ਤਾ ਖਿਆਲਾਂ ਤੋ ਆਬਾਦ ਹੁੰਦੀ
ਤਕਦੀਰ ਨਾਲ ਪਿਆਰ ਪਾਇਆ
ਤਕਦੀਰ ਨੇ ਤੈਨੂੰ ਤੇ ਮੈਨੂੰ ਮਿਲਾਇਆ
ਖੁਸ਼ਨਸੀਬ ਸੀ ਮੈਂ ਜਾਂ ਉਹ ਪਲ
ਜਦ ਤੇਰੇ ਵਰਗਾ ਯਾਰ ਸਾਡੀ ਜ਼ਿੰਦਗੀ ਚ ਆਇਆ
ਤੇਰੇ ਸਾਹਮਣੇ ਤਾਂ ਸੀ ਹੱਸਿਆ, ਪਿੱਛੋਂ ਇੰਨਾਂ ਕਿਉਂ ਰੋਇਆ
ਜਿੰਨਾਂ ਮਿਲਣ ਦਾ ਚਾਅ ਸੀ ਤੈਨੂੰ ਵੱਖ ਹੋ ਓਨਾਂ ਦੁੱਖ ਹੋਇਆ
ਉਹ ਵਿਛੜਨ ਵਾਲੇ ਪਲ ਕਿਉਂ ਇੰਨੇ ਔਖੇ ਲਗਦੇ ਨੇ
ਸੱਜਣਾ ਨਾਲ ਬੀਤੇ ਪਲ ਫਿਰ ਮੁੜਕੇ ਕਿੱਥੇ ਲੱਭਦੇ ਨੇ
ਸਮਾਂ ਬਦਲ ਗਿਆ ਏ,
ਹਾਲਾਤ ਬਦਲ ਗਏ ਨੇ,
ਭਾਵੇਂ ਕੁਝ ਲੋਕਾਂ ਦੇ ਖਿਆਲਾਤ ਬਦਲ ਗਏ ਨੇ।
ਹਾਲੇ ਤਕ ਖੜ੍ਹਾ ਹਾਂ, ਉਨ੍ਹਾਂ ਹੀ ਰਾਹਾਂ ਤੇ,
ਭਾਵੇਂ ਉਹਦੇ ਬਰਾੜ  ਲਈ, ਜਜ਼ਬਾਤ ਬਦਲ ਗਏ ਨੇ।
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ
ਉਹਦੀ ਨਿਗ੍ਹਾ ਵਿਚ ਕੋਈ ਆਮ ਜਾਂ ਖ਼ਾਸ ਨਹੀ ਹੁੰਦਾ
ਦੁਨੀਆਂ ਦੀ ਮੋਹੱਬਤ ਵਿਚ ਹੈ ਧੋਖੇਬਾਜ਼ੀ
ਪਰ ਉਸਦੀ ਮੋਹੱਬਤ ਵਿਚ ਕੋਈ ਬਦਨਾਮ ਨਹੀ ਹੁੰਦਾ
ਅਸੀ ਨਫਰਤ ਦੇ ਤਪਦੇ ਮੱਥਿਆ ਤੇ
ਮੋਹ ਦੀਆ ਪੱਟੀਆਂ ਧਰਦੇ ਰਹੇ
ਓਹ ਹੱਸਦੇ ਸਾਡੀਆ ਚੀਸਾ ਤੇ
ਅਸੀਂ ਹੱਥ ਤੇ ਛਟੀਆ ਜਰਦੇ ਰਹੇ
ਸਾਡੇ ਲਹੂ ਦੀਆ ਲਿਖੀਆ ਚਿੱਠੀਆ ਨੂ
ਓਹ ਟੁਕੜੇ ਟੁਕੜੇ ਕਰਦੇ ਰਹੇ
ਅਸੀਂ ਉਨ੍ਹਾ ਨੂ ਖੁਸ਼ ਕਰਨੇ ਲਈ
ਅੱਖਰਾ ਨੂ ਗੂੜੇ ਕਰਦੇ ਰਹੇ
ਅਜੇ ਕਹਿੰਦੇ ਖਾਤਰਦਾਰੀ ਵਿਚ
ਤੁਸੀਂ ਨਜਰਅੰਦਾਜੀ ਕਰਦੇ ਰਹੇ
ਲੋਕਾਂ ਦਾ ਕੀ ਕਰੀਏ ਅਤੇ ਇਸ ਜੱਗ ਦਾ ਕੀ ਕਰੀਏ
ਸੀਨੇ ਅੰਦਰ ਧੁਖਦੀ ਜੋ,ਉਸ ਅੱਗ ਦਾ ਕੀ ਕਰੀਏ
ਹਰ ਪਲ ਸੁਪਨੇ ਲੈਂਦਾ ਪੰਛੀ ਵਾਂਕਣ ਉੱਡਣ ਦੇ
ਆਖੇ ਨਹੀਂ ਲੱਗਦਾ ਦਿਲ,ਲਾਈਲੱਗ ਦਾ ਕੀ ਕਰੀਏ
ਬਾਜ਼ੀ ਜਿਤ ਕੇ ਵੀ ਅਸੀਂ ਹਾਂ ਹਾਰ ਚਲੇ,
ਸੱਟ ਆਪਣੇ ਆਵਦੇ ਹੀ ਦਿਲ ਤੇ ਮਾਰ ਚਲੇ.
ਨਹੀਂ ਭੁਲਣੇ ਓਹ ਦਿਨ ਸਾਨੂੰ ,
ਜੋ ਧੋਖੇ-ਬਾਜ ਯਾਰਾਂ ਨਾਲ ਗੁਜਾਰ ਚਲੇ,
ਮੋਏ ਪਾਏ ਵੀ ਕਰਾਗੇ ਯਾਦ ਦੁਸ਼ਮਣ ਨੂੰ.
ਐਸਾ ਬਦਲਾ ਦਿਲ ਚ ਸਮਾ ਚਲੇ.
ਜੇ ਸਮਾ ਹੁੰਦਾ ਮਿਲਿਆ ਕਾਲਜਾ ਹਿਕ ਚੀਰ ਸਣੇ ਓਹ ਯਾਰਾਂ ਨੂੰ ਖਾ ਜਾਂਦੇ,
ਪਰ ਹਥ ਬਨੇ ਹੋਏ ਸੀ ਪੱਕੇ,
ਘਰਦਿਆਂ ਦੇ ਵਾਦੇ ਤੇ ਜਿਮੇਵਾਰੀਆਂ ਚ.
ਤਾਇਓਨ ਦਿਨ ਰੱਬ ਓਹਨਾ ਵਧਾ ਦਿਤੇ !
ਹੁਣ ਮੁਲਾਕਾਤ ਜਦੋਂ ਮੁਕੀ ਤੇ ਦੂਰੀ ਸ਼ੁਰੂ ਵੀ ਹੋਗੀ.
ਕਯੋਂ? kyon?
ਉਠ ਕਾਲ਼ੇ-ਦਿਲ-ਆਲੇ-ਯਾਰਾਂ ਦੀ ਮੇਹਫਿਲ ਚੋਂ "ਬਰਾੜ " ਵਰਗੇ ਦਿਲਦਾਰ ਚਲੇ
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ

ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ

ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ

ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ

ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ

ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ
ਯਾਰ ਯਾਰੀ ਦਾ ਮੁੱਲ ਇੱਕ ਦਿਨ ਪਾ ਹੀ ਜਾਂਦੇ ਨੇ. .
ਬਹੁਤੇ ਲੋਕ ਸਿਆਣੇ ਧੋਖਾ ਖਾ ਹੀ ਜਾਂਦੇ ਨੇ. .
ਜਿੰਨਾਂ ਮਰਜ਼ੀ ਬਚ ਲੋ ਯਾਰੋ. .
ਜਾਨੋ ਪਿਆਰੇ ਜ਼ਖ਼ਮ ਜਿਗਰ ਤੇ ਲਾ ਹੀ ਜਾਂਦੇ 
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ

ਬਾਪੂ ਖੇਤਾਂ ਵਿੱਚ ਖਲੋਤਾ ਮੱਕੀ ਗੋਡ ਰਿਹਾ ਏ ਛੋਟਾ

ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ

ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ
ਹੁਣ ਚੁੱਪ ਵੀ ਰਹਿ ਨਹੀ ਹੁੰਦਾਂ ਤੇ ਨਾਹੀ ਕੁਝ ਦੱਸ ਹੁੰਦਾ
ਹੁਣ ਦੁੱਖ ਵੀ ਸਹਿ ਨਹੀ ਹੁੰਦਾਂ ਤੇ ਨਾਹੀ ਸਾਤੋ ਹੱਸ ਹੁੰਦਾ

ਚਿੱਤ ਕਰੇ ਜਿੰਦ ਸੌਪ ਦਵਾਂ. ਹੁਣ ਪਾਣੀ ਨੂੰ ਜਾਂ ਅੱਗਨੀ ਨੂੰ
ਪਰ ਨਾਹੀ ਹੁਣ ਡੁੱਬਿਆ ਜਾਵੇ ਤੇ ਨਾਹੀ ਸਾਤੋ ਮੱਚ ਹੁੰਦਾਂ
...
ਜਿਆਦਾਂਤਰ ਹਰ ਆਸ਼ਕ ਦੇ ,ਰਾਹਾਂ ਦੇ ਵਿੱਚ ਅੱਜ ਕੱਲ ਤਾਂ
ਜਾਂ ਤਾਂ ਕੰਡੇ ਖਿਲਰੇ ਹੁੰਦੇ ਤੇ ਜਾਂ ਫਿਰ ਖਿਲਰਿਆਂ ਕੱਚ ਹੁੰਦਾਂ

ਜਿੰਦਗੀ ਬੇ-ਸਵਾਦੀ,ਹੌਠਾਂ ਕੋਲੇ ਸ਼ਹਿਤ ਜਿਹਾ ਜਹਿਰ ਦਿਸੇ
ਦਿਲ ਚਾਹਵੇ ਦੇਖਲਾਂ ਸਵਾਦ ਜਿਹਾਂ, ਪਰ ਨਹੀਓ ਚੱਟ ਹੁੰਦਾ

ਆਖਰ ਨੂੰ ਤਾਂ ਤਨਹਾਈ ਸਾਥ ''ਬਰਾੜ . ਛੱਡ ਹੀ ਜਾਦੀ ਹੈ
ਗੂੰਗੀ,. ਬੋਲੀ ..ਅੰਨੀ,. ਲਾਸ਼ .ਦੁਆਲ਼ੇ .ਬੜਾਂ ਹੀ ਕੱਠ ਹੁੰਦਾ
ਕੋਈ ਤਾ ਪੀਦਾ ਖੁਸੀ ਚ ਬੈਹਿ ਕੇ, ਕੋਈ ਪੀਦਾ ਖਾ ਕੇ ਠੋਹਕਰ,
ਕੋਈ ਪੀਦਾ ਕਿਓੱ ਛੱਡ ਸਰਦਾਰੀ ਹੋਏ ਦੇਸ ਬਗਾਨੇ ਨੋਕਰ,
ਕੋਈ ਪੀ ਗਿਆ ਘਰ ਵੇਚ ਵੱਟ ਕੇ, ਨਹੀ ਸੋਚ ਸੀ ਜਿਸ ਦੇ ਖੋਪੜ,
ਕੋਈ ਦੋਸਤਾਂ ਵਿੱਚ ਸਾਮੀੱ ਘੁੱਟ ਲਾਓਦਾ, ਦੁਨੀੱਆ ਕਹਿਦੀ ਲੋਫ 

Drinkwell Original Pet Fountain
Drinkwell Platinum Pet Fountain



ਵਿੱਚ ਇਸ਼ਕ ਦੇ ਜਿੱਤ ਤਾਂ ਕਿਸਮਤ ਵਾਲੇ ਹੱਥ ਹੀ ਆਵੇ

ਕਈ ਬਣ ਜਾਂਦੇ ਰਾਜੇ ਤੇ ਕਈਆਂ ਨੂੰ ਮੰਗਣ ਲਾਵੇ

ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ

ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ

Punjabi Folk Songs 
Punjabi Wedding Song (Balle Balle)

ਭੁੱਲਿਆ ਵੀ ਨਾ ਜੋ ਭੁੱਲੇ ਉਹ ਸੂਰਤ ਯਾਦ ਆਉਦੀ ਏ,
ਜੋ ਬੁੱਝੀ ਨਾ ਗਈ ਸਾਥੋ ਉਹ ਬੁਝਾਰਾਤ ਯਾਦ ਆਉਦੀ ਏ,
ਗਿਆ ਬਚਪਨ ਜਵਾਨੀ ਨਾ ਰਿਹਾ ਕੁਝ ਕੋਲ ਸਾਡੇ,
ਫੇਰ ਵੀ ਅੱਲੜ ਉਮਰ ਵਿੱਚ ਕੀਤੀ ਉਹ ਮੁਹੱਬਤ ਯਾਦ ਆਉਦੀ ਏ......



Jutti Meri JandiyeJutti Qasoori

♥ ਭੁੱਲਦੀ ਨਾ ਪਹਿਲੀ ਉਹਦੇ ਨਾਲ ਮੁਲਾਕਾਤ,
ਸੰਗਦੇ ਸੰਗਾਉਂਦਿਆ ਨੇ ਕੀਤੀ ਗਲਬਾਤ||
ਗਿਣਤੀ ਦੇ ਪਲ ਚੁੱਪ... ਕੀਤਿਆਂ ਦੇ
ਲੰਘੀ ਜਾਣ, ਉਹਦੇ ਹੱਥ ਪੈਰ ਅਤੇ ਮੇਰੇ ਬੁੱਲ
ਕੰਬੀ ਜਾਣ||
ਕਦੇ ਪਾਉਂਦੀ ਨੀਂਵੀਂ ਕਦੇ
ਨਜ਼ਰਾਂ ਮਿਲਾਉਂਦੀ ਰਹੀ, ਉਂਗਲਾਂ ਦੇ ਉੱਤੇ
ਝੱਲੀ ਚੁੰਨੀ ਨੂੰ ਘੁਮਾਉਂਦੀ ਰਹੀ ||
ਕਿੱਥੋਂ ਗਲ ਸੁਰੂ ਕਰਾਂ ਹਿੰਮਤ ਬਨਾਈ
ਜਾਂਵਾਂ.
ਪੈਰ ਨਾਲ ਧਰਤੀ ਤੇ ਲੀਕਾਂ ਮੈਂ
ਵੀ ਵਾਹੀ ਜਾਂਵਾਂ|| 

ਅੱਜ ਫਿਰ "________" ਦੀ ਯਾਦ ਯਾਰੋ ਆ ਗਈ,
 ਅੱਜ ਫਿਰ "ਰੰਧਾਵੇ "ਦੀ ਅੱਖ ਨੁੰ ਰੁਵਾ ਗਈ....!

Bhangra: Original Punjabi Pop
Pure Punjabi

ਬੇਸ਼ੱਕ ਕਰ ਲਈ ਬੜੀ ਤਰੱਕੀ ,
ਚੰਨ ਦੇ ਉੱਤੇ ਪੁੱਜ ਗਏ ਹਾਂ,
ਪੇਟ ਚ ਪਲਦਾ ਧੀ ਜਾਂ ਪੁੱਤਰ,
ਪਹਿਲਾਂ ਸਭ ਕੁਝ ਬੁਝ ਗਏ ਹਾਂ,
ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ,
ਧੀ ਤੇ ਰੁਖ ਜੇ ਨਾਂ ਸਾਂਭੇ,
ਨਾ ਮਾਂ ਰਹਿਣੀ ਨਾ ਛਾਂ ਰਹਿਣੀ
ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ ਇਹ ਸ਼ਬਦ,_
ਪਰ ਮੇਰੇ ਹਰ ਸ਼ਬਦ ਦੇ ਪਿੱਛੇ ਇੱਕ ਕਹਾਣੀ ਹੈ,_
ਕਿਤੇ ਮੇਂ ਕਸੂਰਵਾਦ ਹਾ ਤੇ ਕਿਤੇ ਉਹ ਮਰਜਾਣੀ ਹੈ,_

ਕਿਵੇ ਕਿਹਾ ਬੇਵਫਾ ਉਹਨੂੰ ਵੀ,ਮਾੜੀ ਤੇ ਇਹ ਇਸ਼ਕ ਦੀ ਜਾਤ ਹੈ,_
ਚਾਹੇ ਚੰਗੀ ਚਾਹੇ ਮਾੜੀ ਵੱਸੀ ਸਾਹਾ ਵਿੱਚ ਅੱਜ ਵੀ ਉਹਦੀ ਹਰ ਬਾਤ ਹੈ,_
ਪਛਾਣ ਤੇ ਤੁਸੀ ਸਾਰੇ ਵੀ ਸਕਦੇ ਹੋ ਇਹ ਸ਼ਬਦਾ ਦੀ ਸ਼ਾਅਰੀ ਵੀ ਉਹਦੀ ਹੀ ਦਿੱਤੀ ਦਾਤ ਹੈ,_