ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ
ਅਸੀੰ ਅੱਗ ਦੇ ਵਸ਼ਤਰ ਪਾਓੁਣੇ ਨੇ ਨਜਦੀਕ ਨਾ ਹੋ।
ਅੱਜ ਧਰਤ ਆਕਾਸ਼ ਜਲਾਓਣੇ ਨੇ ਨਜਦੀਕ ਨਾ ਹੋ।
ਅਸੀੰ ਯਾਰਾਂ ਨੂ ਤਾਂ ਗਲ਼ੇ ਲਗਾ ਕੇ ਵੇਖ ਲਿਆ ,
ਅੱਜ ਦੁਸ਼ਮਣ ਗਲ਼ੇ ਲਗਾਓਣੇ ਨੇ ਨਜਦੀਕ ਨਾ ਹੋ।
ਜਾਹ ਤੈਥੋਂ ਸਾਡਾ ਸਾਥ ਨਿਭਾਇਆ ਨਈਂ ਜਾਣਾ,
ਮੇਰੇ ਰਸ਼ਤੇ ਬੜੇ ਡਰਾਓਣੇ ਨੇ ਨਜਦੀਕ ਨਾ ਹੋ।
ਮੈਨੂ ਸ਼ੀਸ਼ੇ ਨੇ ਤਿੜਕਾ ਕੇ ਜਖਮੀ ਕੀਤਾ ਏ ,
ਅੱਜ ਮੈਂ ਸ਼ੀਸੇ ਤਿੜਕਾਓਣੇ ਨੇ ਨਜਦੀਕ ਨਾ ਹੋ।।।।

ਸੌਖੀ ਇਸ਼ਕ ਦੀ ਬਾਜ਼ੀ ਨਹੀ,ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ.

ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਮਜਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾਂ
ਦੁਸ਼ਮਣਾਂ ਤੋਂ ਵੀ ਨਹੀਂ ਮੈਂ ਭੁਲਾਇਆ ਜਾਵਾਂਗਾ
ਤੇਰਾ ਦਿਲ ਪੱਥਰ ਜੇ ਹੈ ਤਾਂ ਲੀਕ ਹਾਂ ਮੈਂ ਵੀ
ਵੇਖ ਲਈਂ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ
ਸੀ ਕਿਸਮਤ ਦਰਦ ਮੰਦਾਂ 'ਚੋਂ ਲਿਆ
ਇਸ ਨਿਰਮੋਹੇ ਨਗਰ ਵਿੱਚ ਖਪਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ...
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਮਜਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾਂ
ਦੁਸ਼ਮਣਾਂ ਤੋਂ ਵੀ ਨਹੀਂ ਮੈਂ ਭੁਲਾਇਆ ਜਾਵਾਂਗਾ
ਤੇਰਾ ਦਿਲ ਪੱਥਰ ਜੇ ਹੈ ਤਾਂ ਲੀਕ ਹਾਂ ਮੈਂ ਵੀ
ਵੇਖ ਲਈਂ ਸਾਰੀ ਉਮਰ ਨਾ ਮਿਟਾਇਆ ਜਾਵਾਂਗਾ
ਸੀ ਕਿਸਮਤ ਦਰਦ ਮੰਦਾਂ 'ਚੋਂ ਲਿਆ
ਇਸ ਨਿਰਮੋਹੇ ਨਗਰ ਵਿੱਚ ਖਪਾਇਆ ਜਾਵਾਂਗਾ
ਮੈਂ ਤਾਂ ਅੱਥਰੂ ਹਾਂ ਆਖਿਰ ਗਿਰਾਇਆ ਜਾਵਾਂਗਾ
ਖੁਸ਼ੀ ਹੋਵੇ ਜਾਂ ਮਾਤਮ ਵਹਾਇਆ ਜਾਵਾਂਗਾ...
1947 ਤੋਂ ਅੱਜ ਤੱਕ,
ਕੋਈ ਸੁਣੇ ਨਾ ਹਿੰਦੂਸਤਾਨ ਅੰਦਰ,
ਸਿੱਖਾਂ ਦੇ ਦਿਲ ਦੀ ਗੱਲ੍ਹ।
ਕੀ ਕਰੀਏ ?
ਹਰ ਹਿੰਦੂਸਤਾਨੀ ਹਿੰਦੂ ਕਰੇ ਧੋਖਾ 'ਤੇ ਵਿਸ਼ਵਾਸ਼ਘਾਤ,
ਕੀ ਕਰੀਏ ?
ਲੋੜ ਹੈ ਸਿੱਖਾਂ ਦੀ ਜਿੰਦਗੀ ਨੂੰ, ਖੁਸ਼ੀਆਂ ਦੇ ਦਿਨ ਦੀ,
ਇਹ ਗੁਲਾਮੀ ਦੇ ਗਮ ਦੀ, ਲੰਮੀ 'ਤੇ ਕਾਲੀ ਰਾਤ,
ਕੀ ਕਰੀਏ ?
ਚੰਗਾ ਹੁੰਦਾ ਜੇ ਪਹਿਲਾਂ ਤੋਂ ਹੀ,
ਹਿੰਦੀ ਹਿੰਦੂ ਹਿੰਦੂਸਤਾਨੀਆਂ ਦੇ ਦੁੱਖ ਸੁੱਣਦੇ ਹੀ ਨਾਂ।

ਹੁਣ ਆਦਤ ਹੋ ਗਈ ਏ ,ਕਲਾ ਰਹਿਣ ਦੀ
ਨਾ ਬਣਾੳ ਰਿਸ਼ਤਿਆਂ ਦੇ ਮਹਿਲ ਖਿਆਲਾਂ ਚ
ਜਰ ਨਹੀ ਹੋਵੇਗ਼ੀ ਪੀੜ ,ਫ਼ਿਰ ਇਨਾਂ ਦੇ ਢਹਿਣ ਦੀ॥
ਸ਼ੋਕ ਹੁੰਦਾ ਏ ਹਰ ਸਵੇਰ ਨੂੰ ਹੱਸਣ ਤੇ ਚਹਿਕਣ ਦਾ
ਬੇਵਸੀ ਹੁੰਦੀ ਹੈ ਹਰ ਰਾਤ ਨੂੰ ਖਾਮੋਸ਼ ਰਹਿਣ ਦੀ॥
ਛਿੱਲ ਹੀ ਹੋ ਜਾਂਦੇ ਨੇ ਉਨਾਂ ਦੇ ਮੁੱਖ ਯਾਰੋ
ਜਿਨਾਂ ਫ਼ੁੱਲਾਂ ਨੂੰ ਆਦਤ ਹੈ ਕੰਡਿਆਂ ਨਾਲ ਰਹਿਣ ਦੀ॥
ਜਿੰਦਗੀ ਦੇ ਰਾਹਾਂ ਤੇ ਤੁਰ ਸਕਦਾ ਹੈ ੳਹੀ ਸ਼ਾਇਦ
ਜੋ ਰਖਦਾ ਹੈ ਹਿੰਮਤ ਠੋਕਰਾਂ ਨੂੰ ਸਹਿਣ ਦੀ ॥
ਜੋ ਪੂਰੀ ਕਦੇ ਨਾ ਕਰ ਸਕੇ ਦਿਲ ਦੀ ਮੁਰਾਦ ਨੂੰ
ਕੀ ਲੋੜ ਹੈ ਇਨਾਂ ਪੱਥਰਾਂ ਨੂੰ ਫ਼ਿਰ ਰੱਬ ਕਹਿਣ ਦੀ॥
ਮੇਰੀਆਂ ਅੱਖਾਂ ਵੇਖ਼ ਕੇ ਨਾ ਉਦਾਸ ਹੋ ਯਾਰਾਂ
ਇਹ ਤਾਂ ਆਦਤ ਹੈ ਇਨਾਂ ਨੂੰ ਮਾਯੂਸ ਰਹਿਣ ਦੀ ॥
ਅਜੇ ਤਾਂ ਹਾਂ ਮੈਂ ਬਿਲਕੁਲ ਅਣਜਾਣ ਯਾਰਾਂ
ਆ ਜਾਵੇਗੀ ਜਾਂਚ ਮੈਨੰ ਵੀ ,ਦੁੱਖਾਂ ਨੂੰ ਸਹਿਣ ਦੀ

ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ
ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ ,
ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ
ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ ,
ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ
ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ ,
ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ।
ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ।
ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ,
ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ।
ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,
ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ।
ਯਾਦ ਦੀ ਛੈਣੀ ‘ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦਾ ਰਹਿੰਦਾ,
ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ।
ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,
ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ।
ਧੋਖਾ ਬੇਵਫਾਈ ਜ਼ਿੱਲਤ ਦੁੱਖ ਗਰੀਬੀ ਕੀ ਨਹੀਂ ਮਿਲਿਆ,
ਪਤਾ ਨਹੀਂ ਕਿਂਉ ਫਿਰ ਵੀ ਮੈਥੋਂ ਦੋਸ਼ ਕਿਸੇ ਸਿਰ ਮੜ ਨਾ ਹੋਇਆ।

ਕੁਛ ਕੱਢਣ ਪਾਉਣ ਨੂੰ ਬਚਿਆ ਨਾ,
ਕੋਈ ਰੁੱਸਣ ਮਨਾਉਣ ਨੂੰ ਬਚਿਆ ਨਾ,
ਕੋਈ ਰੋਣ ਹਸਾਉਣ ਨੂੰ ਨੂੰ ਬਚਿਆ ਨਾ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਸਾਨੂੰ ਆਪਣਿਆਂ ਮਾਰ ਮੁਕਾਇਆ ਏ,
ਦਿਲ ਪੈਰੀਂ ਲੱਤੜ ਵਿਖਾਇਆ ਏ,
ਸਾਨੂੰ ਹੱਸਦਿਆਂ ਨੂੰ ਬਹੁਤ ਰਵਾਇਆ ਏ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਦਿਲ ਦੇ ਟੁਕੜੇ- ਟੁਕੜੇ ਕਰ ਗੈਰਾਂ ਨਾਲ ਬਹਿ ਕੇ ਚਲੇ ਗਏ,
ਸਬ ਤੇਰੀਆਂ ਗੱਲਾਂ ਝੂਠੀਆਂ ਨੇ ਬਸ ਐਨਾ ਕਹਿ ਕੇ ਚਲੇ ਗਏ,
ਜਦ ਜਾਨੋਂ ਵਧ ਪਿਆਰੇ ਈ ਗਮ ਝੋਲੀ ਪਾ ਕੇ ਚਲੇ ਗਏ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਜਦ ਆਪਣਿਆਂ ਹੀ ਲੁੱਟਿਆ ਏ
ਸਾਡੇ ਅਰਮਾਨਾਂ ਦਾ ਗਲ ਘੁੱਟਿਆ ਏ ,
ਯਾਰੋ ਸਾਡਾ ਤਾਂ ਦਿਲ ਟੁੱਟਿਆ ਏ,,
ਫਿਰ ਕੀ ਲੈਣਾ ਏ ਜਿਂਦਗੀ ਤੋਂ,

ਕਲਯੁਗ ਦੇ ਇਸ ਦੌਰ ਵਿੱਚ ਮੈਂ
ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ,
ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ,
ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ ਹੈ,
ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ
ਉਨੀਂ ਮੋਟੀ ਉਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ,
ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੁੰਹ ਖਾ ਕੇ
ਸੱਚ ਤੇ ਝੂਠ ਵਿਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ|

ਸਭ ਕੁੱਝ ਓਹੀ ਏ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ.
ਕਿੰਝ ਸਮਝਾਵਾਂ ਇਸ ਦਿਲ ਨੂੰ, ਪਿਆਰ 'ਚ ਕਿੰਨੇ ਝਮੇਲੇ ਨੇ
ਜਿਨ੍ਹਾਂ ਨੂੰ ਇਹ ਲੋਚਦਾ ਹੈ ਉਹ ਦੂਰ ਵਸੇਦੇਂ ਨੇ.
ਉਹ ਲੱਖਾਂ ਕੋਹਾ ਦੁਰ ਨੇ, ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ
ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ.
ਆਖਰ ਇੱਕ ਦਿਨ ਆਉਗਾ ਫੇਰ ਸੱਜਣਾਂ ਨਾਲ ਮੁਲਾਕਾਤ ਦਾ
ਦਿਲ ਨੁੰ ਇਸ ਗੱਲ ਦੀ ਆਸ ਹੈ
ਪਤਾ ਨਹੀਂ ਕਿਉ ਅੱਜ ਇਹ ਦਿਲ ਉਦਾਸ ਹੈ|

ਵਕਤ ਦਾ ਚੱਕਰ ਚੱਲਦਾ ਹੈ ਤੇ ਪਲ ਪਲ ਯੁਗ ਬਦਲਦਾ ਹੈ।
ਇਸ ਸ਼ਾਮ ਦਾ ਸੂਰਜ ਲਾਲ ਜਿਹਾ ਹੈ ਡੁੱਬਦਾ ਜਾਂਦਾ ਦੂਰ ਕਿਤੇ,
ਪਰ ਡੁੱਬਦਾ ਡੁੱਬਦਾ ਲਾਲੀ ਆਪਣੀ ਚਿਹਰੇ ਮੇਰੇ ਮਲ਼ਦਾ ਹੈ।
ਸੁਰਮੇਂ ਰੰਗੇ ਅਸਮਾਨ ਉੱਤੇ ਇੱਕ ਡਾਰ ਜਾਂਦੀ ਏ ਕੂੰਜਾਂ ਦੀ,
ਸੱਧਰਾਂ ਦੇ ਕੂਲ਼ੇ ਪੰਖ ਫੈਲਾ ਦਿਲ ਕੂੰਜਾਂ ਵਿੱਚ ਜਾ ਰਲ਼ਦਾ ਹੈ।
ਜਦ ਕਾਲ਼ੀ ਰਾਤ ਨੇ ਘੁੰਡ ਚੁੱਕਿਆ ਤਾਂ ਗੋਰਾ ਚਿੱਟਾ ਚੰਨ ਚੜਿਆ,
ਇਸ ਚੰਨ ਵਰਗਾ ਏ ਚਿਹਰਾ ਇੱਕ ਜੋ ਸੀਨੇ ਮੇਰੇ ਪਲ਼ਦਾ ਹੈ।
ਰਾਤ ਦੀ ਸਰਦ ਖ਼ਾਮੋਸ਼ੀ ਵਿੱਚ ਇੱਕ ਚੀਕ ਰੋਜ਼ ਮੈਨੂੰ ਸੁਣਦੀ ਏ,
ਹਰ ਰਾਤ ਕਿਸੇ ਦਾ ਕਤਲ ਹੁੰਦਾ, ਹਰ ਰਾਤ ਸਿਵਾ ਇੱਕ ਬਲ਼ਦਾ ਹੈ।
ਜਦ ਸੁਬ੍ਹਾ ਦਾ ਸੂਰਜ ਸਿਰ ਚੁੱਕ ਕੇ ਵਿਹੜੇ ਵਿੱਚ ਝਾਤੀ ਮਾਰਦਾ ਏ,
ਅਹਿਸਾਸ ਨਵਾਂ ਇੱਕ ਜੰਮ ਪੈਂਦਾ ਜੋ ਰਾਤ ਦੇ ਸੱਚ ਤੋਂ ਟਲ਼ਦਾ ਹੈ।

ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਪਰ ਜ਼ਖਮਾਂ ਦੀ ਮੈਨੂੰ ਦਵਾ ਤਾਂ ਦੇ।

ਓਹਨਾਂ ਸਾਡੇ ਪੱਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿੱਤਾ ਫੁੱਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ।
ਅਸੀਂ ਓਹਨਾਂ ਦੇ ਬੋਲਾਂ ਨੂੰ ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂੰ ਬਸ ਚੰਦ ਸਿੱਕਿਆਂ ਨਾਲ਼ ਤੋਲਦੇ ਰਹੇ।
ਸੱਦਿਆ ਸੀ ਓਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ।
ਅਸੀਂ ਹਰ ਇੱਕ ਸ਼ੈਅ ਜੋ ਓਹਨਾਂ ਦੀ ਨੂੰ ਰੱਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇੱਕ ਸ਼ੈਅ ਜੋ ਸਾਡੀ ਸੀ, ਨੂੰ ਪੈਰਾਂ ਹੇਠ ਮਧੇਲ਼ਦੇ ਰਹੇ।
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਓਹਨਾਂ ਟੁਕੜੇ ਟੁਕੜੇ ਕਰ ਸੁੱਟਿਆ,
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ।

ਕਦੇ ਮੰਗੇਂ ਛੱਲਾ ਕਦੇ ਮੁੰਦਰੀ ਨਿਸ਼ਾਨੀ,
ਏਦਾਂ ਕਦੇ ਸੋਹਣੀਏਂ ਪਿਆਰ ਹੁੰਦੇ ਨਹੀਂ।
ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।
ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ,
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।
ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ,
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।
ਸਿੱਧੂ ਸਿਧਰੇ ਦੇ ਵਿੱਚ ਬੜੀਆਂ ਬੁਰਾਈਆਂ,
ਕੌਣ ਕਹੇ ਫੁੱਲਾਂ ਨਾਲ਼ ਖ਼ਾਰ ਹੁੰਦੇ ਨਹੀਂ।

ਚੁੱਪ ਦੇ ਬਾਗੀਂ ,
ਮਹਿਕ ਤੇਰੀ ਦਾ,
ਬੁੱਲ੍ਹਾ ਜਦ ਵੀ ਆਉਂਦਾ ਏ,
ਇਸ਼ਕ ਦੇ ਬੂਟੇ ,
ਯਾਦ ਤੇਰੀ ਦੇ,
ਪੀਲ਼ੇ ਫੁੱਲ ਖਿੜਾਉਂਦਾ ਏ।
ਇੱਕ ਚਿਹਰਾ ਤੇਰੇ ਮੁੱਖ ਵਰਗਾ ,
ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਏ।
ਫਿਰ ਸਾਰੀ ਰਾਤ ਹੀ ਸੂਲ਼ਾਂ ਵਰਗੀ,
ਰੜਕ ਅੱਖਾਂ ਵਿੱਚ ਪਾਉਂਦਾ ਏ।
ਹਰ ਰਾਤ ਹੋ ਆਪ ਮੁਹਾਰਾ ਦਿਲ,
ਤੇਰੇ ਨਾਮ ਦੀ ਹੂਕ ਲਗਾਉਂਦਾ ਏ।
ਪਰ ਦਿਨ ਵੇਲ਼ੇ ਇੱਕ ਦੋਸਤ ਬਣ,
ਇਹ ਆਪਣਾ ਫਰਜ਼ ਨਿਭਾਉਂਦਾ ਏ।
ਇੰਝ ਦੋ ਕਿਰਦਾਰਾਂ ਦੇ ਵਿੱਚ ਫਸ ਕੇ ,
ਅਕਸ ਮੇਰਾ ਕੁਰਲਾਉਂਦਾ ਏ।
ਮਹਿਕ ਤੇਰੀ ਦਾ,
ਬੁੱਲ੍ਹਾ ਜਦ ਵੀ ਆਉਂਦਾ ਏ,
ਇਸ਼ਕ ਦੇ ਬੂਟੇ ,
ਯਾਦ ਤੇਰੀ ਦੇ,
ਪੀਲ਼ੇ ਫੁੱਲ ਖਿੜਾਉਂਦਾ ਏ।
ਇੱਕ ਚਿਹਰਾ ਤੇਰੇ ਮੁੱਖ ਵਰਗਾ ,
ਮੇਰੇ ਨਿੱਤ ਸੁਪਨੇ ਵਿੱਚ ਆਉਂਦਾ ਏ।
ਫਿਰ ਸਾਰੀ ਰਾਤ ਹੀ ਸੂਲ਼ਾਂ ਵਰਗੀ,
ਰੜਕ ਅੱਖਾਂ ਵਿੱਚ ਪਾਉਂਦਾ ਏ।
ਹਰ ਰਾਤ ਹੋ ਆਪ ਮੁਹਾਰਾ ਦਿਲ,
ਤੇਰੇ ਨਾਮ ਦੀ ਹੂਕ ਲਗਾਉਂਦਾ ਏ।
ਪਰ ਦਿਨ ਵੇਲ਼ੇ ਇੱਕ ਦੋਸਤ ਬਣ,
ਇਹ ਆਪਣਾ ਫਰਜ਼ ਨਿਭਾਉਂਦਾ ਏ।
ਇੰਝ ਦੋ ਕਿਰਦਾਰਾਂ ਦੇ ਵਿੱਚ ਫਸ ਕੇ ,
ਅਕਸ ਮੇਰਾ ਕੁਰਲਾਉਂਦਾ ਏ।
ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ।
ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ,
ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ।
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ,
ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ।
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ ਕਿੰਨਾ ਵੀ ਭੁਲਾ ਕੇ ਵੇਖ ਲਓ।
ਇੱਕ ਦਿਨ ਸੱਚੀ ਗੱਲ ਸਾਹਮਣੇ ਹੈ ਆਉਣੀ ਹੁੰਦੀ,
ਚਾਹੇ ਜਿੰਨਾ ਓਸ ਨੂੰ ਦਬਾ ਕੇ ਵੇਖ ਲਓ।
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁੰਦੇ,
ਲੱਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ।
ਹੋ ਸਕਦੈ ਕਿ ਕੱਲ੍ਹ ਦਾ ਸੂਰਜ,
ਚਾਨਣੀਆਂ ਨੂੰ ਕਾਲ਼ਾ ਕਰ ਜਾਏ।
ਕੱਲ੍ਹ ਦੇ ਦਿਨ ਦੀ ਧੁੱਪ ਧੁਆਂਖੀ,
ਚੰਨ ਦੇ ਚਿਹਰੇ ਕਾਲਖ਼ ਮਲ਼ ਜਾਏ।
ਹੋ ਸਕਦੈ ਕਿ ਕੱਲ੍ਹ ਸੁਬ੍ਹਾ ਤੱਕ,
ਚਾਨਣ ਨਾਂਅ ਦੀ ਸ਼ੈਅ ਹੀ ਮਰ ਜਾਏ।
ਹਾਂ ਇਹ ਹੋ ਸਕਦੈ ਕਿ ਨ੍ਹੇਰਾ,
ਦੋਸ਼ ਵੀ ਮੇਰੇ ਸਿਰ ਹੀ ਮੜ੍ਹ ਜਾਏ।
ਬੋਲੀਂ ਨਾ ਤੂੰ ਚੁੱਪ ਹੀ ਕਰ ਜਾਈਂ,
ਅੰਤਿਮ ਇੱਛਾ ਮੈਂ ਕਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ.
ਚਾਨਣੀਆਂ ਨੂੰ ਕਾਲ਼ਾ ਕਰ ਜਾਏ।
ਕੱਲ੍ਹ ਦੇ ਦਿਨ ਦੀ ਧੁੱਪ ਧੁਆਂਖੀ,
ਚੰਨ ਦੇ ਚਿਹਰੇ ਕਾਲਖ਼ ਮਲ਼ ਜਾਏ।
ਹੋ ਸਕਦੈ ਕਿ ਕੱਲ੍ਹ ਸੁਬ੍ਹਾ ਤੱਕ,
ਚਾਨਣ ਨਾਂਅ ਦੀ ਸ਼ੈਅ ਹੀ ਮਰ ਜਾਏ।
ਹਾਂ ਇਹ ਹੋ ਸਕਦੈ ਕਿ ਨ੍ਹੇਰਾ,
ਦੋਸ਼ ਵੀ ਮੇਰੇ ਸਿਰ ਹੀ ਮੜ੍ਹ ਜਾਏ।
ਬੋਲੀਂ ਨਾ ਤੂੰ ਚੁੱਪ ਹੀ ਕਰ ਜਾਈਂ,
ਅੰਤਿਮ ਇੱਛਾ ਮੈਂ ਕਹਾਂ।
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ.
ਜੀ ਚਾਹੁੰਦਾ ਏ,ਕੁਝ ਗਾ ਕੇ ਵੇਖ ਲਾਂ
ਜੀ ਚਾਹੁੰਦਾ ਏ, ਜੀ ਲਾ ਕੇ ਵੇਖ ਲਾਂ
ਸੇਕ ਪੀੜ ਦਾ ਪਾ, ਪਰਬਤ ਪਿਘਲ ਜਾਂਦੇ
ਅੱਜ ਯਾਦਾਂ ਦਾ ਦੀਵਾ, ਜਗਾ ਕੇ ਵੇਖ ਲਾਂ
ਕੱਚਾ ਪਿਆਲਾ ਇਸ਼ਕ ਦਾ, ਰੰਗ ਸ਼ਿੰਗਰਫ਼ੀ
ਚੁੱਪ ਦਾ ਜ਼ਹਿਰ, ਕੁਝ ਪਾ ਕੇ ਵੇਖ ਲਾਂ
ਹੋ ਜਾਏ ਜੇ ਸੱਜਣਾ ਤੇਰਾ ਦੀਦਾਰ
ਇਹ ਨੈਣਾਂ ਦੀ ਪਿਆਸ ਬੁਝਾ ਕੇ ਵੇਖ ਲਾਂ
ਵੇਖ ਲਈ ਇਹ ਜ਼ਿੰਦਗੀ ਦੀ ਪ੍ਰਹੁਣਚਾਰੀ
ਮੌਤ ਮੈਨੂੰ ਸੱਦ ਰਹੀ ਹੈ, ਜਾ ਕੇ ਵੇਖ ਲਾਂ
ਜੀ ਚਾਹੁੰਦਾ ਏ, ਜੀ ਲਾ ਕੇ ਵੇਖ ਲਾਂ
ਸੇਕ ਪੀੜ ਦਾ ਪਾ, ਪਰਬਤ ਪਿਘਲ ਜਾਂਦੇ
ਅੱਜ ਯਾਦਾਂ ਦਾ ਦੀਵਾ, ਜਗਾ ਕੇ ਵੇਖ ਲਾਂ
ਕੱਚਾ ਪਿਆਲਾ ਇਸ਼ਕ ਦਾ, ਰੰਗ ਸ਼ਿੰਗਰਫ਼ੀ
ਚੁੱਪ ਦਾ ਜ਼ਹਿਰ, ਕੁਝ ਪਾ ਕੇ ਵੇਖ ਲਾਂ
ਹੋ ਜਾਏ ਜੇ ਸੱਜਣਾ ਤੇਰਾ ਦੀਦਾਰ
ਇਹ ਨੈਣਾਂ ਦੀ ਪਿਆਸ ਬੁਝਾ ਕੇ ਵੇਖ ਲਾਂ
ਵੇਖ ਲਈ ਇਹ ਜ਼ਿੰਦਗੀ ਦੀ ਪ੍ਰਹੁਣਚਾਰੀ
ਮੌਤ ਮੈਨੂੰ ਸੱਦ ਰਹੀ ਹੈ, ਜਾ ਕੇ ਵੇਖ ਲਾਂ
ਖਿਜਾ ਦਾ ਬੋਲ ਬਾਲਾ ਸੀ ਤੇਰੇ ਤੁਰ ਜਾਣ ਤੋਂ ਮਗਰੋਂ,
ਚੁਫੇਰਾ ਮਹਿਕ ਉਠਿਆ ਹੈ ਤੇਰੇ ਮੁੜ ਆਣ ਤੋਂ ਮਗਰੋਂ
ਖੁਦਾ ਨੂੰ ਭੁਲ ਬੈਠੇ ਹਾਂ ਨਾ ਆਪਣਾਂ ਹੀ ਪਤੈ ਕੋਈ,
ਅਜੇਹਾ ਹਾਲ ਹੋਇਆ ਹੈ ਤੇਰੀ ਪਹਿਚਾਣ ਤੋਂ ਮਗਰੋਂ
ਨਾਂ ਸਾਥੀ ਹੈ ਨਾਂ ਸਾਕੀ ਹੈ ਨਜ਼ਾਰਾ ਪੀਣ ਵਿਚ ਕੀ ਹੈ,
ਅਸੀਂ ਪੀਣੋਂ ਕਰੀ ਤੌਬਾ ਤੇਰੇ ਮਿਲ ਜਾਣ ਤੋਂ ਮਗਰੋਂ
ਮਿਰਾ ਦਿਲ ਜਾਣਦਾ ਹੈ ਬੀਤਦੀ ਹੈ ਕੀ ਉਦੋ ਦਿਲ ਤੇ,
ਜਦੋਂ ਨਜ਼ਰਾਂ ਝੁਕਾ ਲੈਦੇ ਉਹੋ ਮੁਸਕਾਣ ਤੋਂ ਮਗਰੋਂ
ਉਨਾਂ ਦੀ ਇਸ ਨਜਾਕਤ ਨੂੰ ਕਹਾਂ ਤਾਂ ਕੀ ਕਹਾਂ ,
ਮਿਰਾ ਹੁਣ ਹਾਲ ਪੁਛਦੇ ਨੇ ਉਹ ਨਸ਼ਤਰ ਲਾਣ ਤੋਂ ਮਗਰੋਂ।

ਠੋਕਰ ਹੈ ਪੈਰ ਪੈਰ ਤੇ,ਸੁੱਖ ਇੱਕ ਵੀ ਨਹੀਂ
ਦੁੱਖਾਂ ਭਰੀ ਇਹ ਜਿ਼ੰਦਗੀ,ਕੋਈ ਜਿ਼ੰਦਗੀ ਨਹੀਂ
ਮੇਥੋਂ ਸੁਖੀ ਨੇ ਵਸਦੇ, ਦੋਜ਼ਖ ਦੇ ਲੋਕ ਵੀ
ਮੇਰੇ ਜੇਹਾ ਬਦ ਕਿਸਮਤ,ਦਿਸਦਾ ਕੋਈ ਨਹੀਂ
ਧੱਕੇ ਠੇਡੇ ਠੋਕਰਾਂ , ਚੋਟਾਂ ਤੇ ਹਾਦਸੇ
ਖਾ ਖਾ ਕੇ ਮੁਸਕੁਰਾਇਆ,ਕੀਤੀ ਮੈਂ ਸੀ ਨਹੀਂ
ਜਿ਼ੰਦਗੀ ਵਿੱਚ ਫੁੱਲਾਂ ਦੀ,ਰੰਗਤ ਤਾਂ ਖੂਬ ਸੀ
ਪਰ ਕਿਸੇ ਵੀ ਫੁੱਲ ਦੀ,ਖੁਸ਼ਬੂ ਮਿਲੀ ਨਹੀਂ
ਲੱਖਾਂ ਸਦਮੇਂ ਸੈਹਿ ਲਏ,ਦੜ ਵੱਟ ਦਿੱਲ ਨੇ
ਸਿ਼ਕਵਾ ਵੀ ਕੀਤਾ ਨਹੀਂ,ਆਹ ਵੀ ਨਿਕਲੀ ਨਹੀਂ
ਵੈਰੀ ਤਾਂ ਫਿਰ ਵੀ ਅਰਸ਼ੀ,ਹੁੰਦੇ ਹਨ ਵੈਰੀ
ਮੇਰੇ ਦੋਸਤਾਂ ਨੇ ਵੀ ਤਾਂ,ਕੀਤੀ ਭਲੀ ਨਹੀਂ
ਦੁੱਖਾਂ ਭਰੀ ਇਹ ਜਿ਼ੰਦਗੀ,ਕੋਈ ਜਿ਼ੰਦਗੀ ਨਹੀਂ
ਮੇਥੋਂ ਸੁਖੀ ਨੇ ਵਸਦੇ, ਦੋਜ਼ਖ ਦੇ ਲੋਕ ਵੀ
ਮੇਰੇ ਜੇਹਾ ਬਦ ਕਿਸਮਤ,ਦਿਸਦਾ ਕੋਈ ਨਹੀਂ
ਧੱਕੇ ਠੇਡੇ ਠੋਕਰਾਂ , ਚੋਟਾਂ ਤੇ ਹਾਦਸੇ
ਖਾ ਖਾ ਕੇ ਮੁਸਕੁਰਾਇਆ,ਕੀਤੀ ਮੈਂ ਸੀ ਨਹੀਂ
ਜਿ਼ੰਦਗੀ ਵਿੱਚ ਫੁੱਲਾਂ ਦੀ,ਰੰਗਤ ਤਾਂ ਖੂਬ ਸੀ
ਪਰ ਕਿਸੇ ਵੀ ਫੁੱਲ ਦੀ,ਖੁਸ਼ਬੂ ਮਿਲੀ ਨਹੀਂ
ਲੱਖਾਂ ਸਦਮੇਂ ਸੈਹਿ ਲਏ,ਦੜ ਵੱਟ ਦਿੱਲ ਨੇ
ਸਿ਼ਕਵਾ ਵੀ ਕੀਤਾ ਨਹੀਂ,ਆਹ ਵੀ ਨਿਕਲੀ ਨਹੀਂ
ਵੈਰੀ ਤਾਂ ਫਿਰ ਵੀ ਅਰਸ਼ੀ,ਹੁੰਦੇ ਹਨ ਵੈਰੀ
ਮੇਰੇ ਦੋਸਤਾਂ ਨੇ ਵੀ ਤਾਂ,ਕੀਤੀ ਭਲੀ ਨਹੀਂ
ਉਜਾੜ ਪਈਆਂ ਰਾਹਾਂ ਵਿਚ, ਕਿਉਂ ਮਹਿਫ਼ਲ ਦਿਖਦੀ ਏ ਮੈਨੂੰ,
ਮੌਤ ਨੂੰ ਲਭਦਾ ਹਾਂ ਤਾਂ, ਕਿਉਂ ਜਿੰਦਗੀ ਮਿਲਦੀ ਏ ਮੈਨੂੰ।
ਬੰਜਰ ਹੋਇਆਂ ਦਿਲ, ਤੇ ਬੁਤ ਬਣਿਆਂ ਸਰੀਰ ਮੇਰਾ,
ਹਾਸਾ ਹੋਇਆਂ ਕੋਹਾਂ ਦੂਰ ਮੈਥੋਂ, ਤੇ ਗ਼ਮ ਬਣਿਆਂ ਸਰੀਕ ਮੇਰਾ।
ਖੁਸ਼ੀਆਂ ਕੇਰਨ ਹੰਝੂ, ਜਦ ਵੇਖਣ ਮੈਨੂੰ,
ਹੋ ਜਾਣ ਦੂਣੇ ਚਾਅ ਗ਼ਮ ਦੇ, ਜਦ ਵੇਖੇ ਮੈਨੂੰ।
ਇਕਲਤਾ ਮੈਨੂੰ ਪਿਆਰ ਕਰੇ, ਤੇ ਕੋਸਿ਼ਸ਼ ਕਰੇ ਮੈਨੂੰ ਪਾਉਣ ਦੀ,
ਮਹਿਫ਼ਲ ਮੈਥੋਂ ਕੰਨ ਕਤਰਾਵੇ, ਤੇ ਕੋਸਿ਼ਸ਼ ਕਰੇ ਮੈਥੋਂ ਖਹਿੜਾ ਛੁਡਾਉਣ ਦੀ।
ਬਿਖਰੇ ਮੇਰੇ ਚਾਅ ਸਾਰੇ, ਸ਼ਾਇਦ ਬਿਖਰੇ ਹੀ ਰਹਿਣਗੇ,
ਚੰਗਾ ਹੋਵੇ ਜੇ ਮੈਂ ਮਰ ਜਾਵਾ, ਨਈਂ ਤਾਂ ਕਮਲਾ ਸਾਰੇ ਮੈਨੂੰ ਕਹਿਣਗੇ।
ਆਖਿਰ ਵਿਚ ਬਸ, ਇਹੋਂ ਦੁਆਂ ਕਰਾਂ,
ਮੌਤ ਬਣ ਜਾਵੇਂ ਮਹਿਬੂਬ ਮੇਰੀ, ਤੇ ਮੈਂ ਬਸ ਉਹਨੂੰ ਹੀ ਪਿਆਰ ਕਰਾਂ।

ਦਿਨ ਚੜ੍ਹਿਆ ਹੈ ਲਗਦਾ ਲਿਸ਼ਕਦੇ ਤੀਰ ਜੇਹਾ
ਸੁੱਤਾ ਉੱਠਿਆ ਸੂਰਜ ਲਗਦਾ ਪੀਰ ਜੇਹਾ
ਡਾਲੀਆਂ ਪੱਤਿਆਂ ਵਿਚ ਛੁਪੀ ਕੋਈ ਜਨਤ ਹੈ
ਪੂਰਬ ਸੋਹਣਾ ਲੱਗੇ ਓਹਦੀ ਤਸਵੀਰ ਜੇਹਾ
ਰੁੱਖਾਂ ਵਿਚਦੀ ਚਾਨਣ ਹੋਇਆ ਸੁੱਖਾਂ ਲਈ
ਰਿਸ਼ਮਾਂ ਦਾ ਰੁੱਗ ਮੱਥੇ ਲਈ ਤਕਦੀਰ ਜੇਹਾ
ਹੋ ਸਕਦਾ ਹੈ ਚੀਰ ਦੇਵੇ ਉਹ \'ਨੇਰੇ ਨੂੰ
ਨੂਰ ਓਹਦੇ ਚਿਹਰੇ ਤੇ ਹੈ ਸ਼ਮਸ਼ੀਰ ਜੇਹਾ
ਅਕਸ ਮੇਰਾ ਇੱਕ ਬੱਦਲ ਓੜੀ ਬੈਠਾ ਹੈ
ਸੁਪਨਾ ਪਲਕੀਂ ਲਟਕੇ ਪਾਟੀ ਲੀਰ ਜੇਹਾ
ਬਹੁਤ ਵਿਰਾਇਆ ਮੋਢੇ ਲਾ 2 ਵਿਰਦਾ ਨਹੀਂ
ਰਾਂਝੇ ਸੀਨੇ ਹਾਉਕਾ ਉੱਗਿਆ ਹੀਰ ਜੇਹਾ
ਖੰਜ਼ਰ ਵਾਂਗ ਡੁੱਬਦਾ ਜਾਵੇ ਹਿੱਕ ਦੇ ਵਿਚ
ਸੱਲ ਹਿਜ਼ਰ ਦਾ ਸੱਜਰਾ ਤਿੱਖੇ ਤੀਰ ਜੇਹਾ
ਕੀ ਕਰਾਂ ਮੈਂ ਪਾ ਕੇ ਧੁੱਪੇ ਜ਼ਖ਼ਮਾਂ ਨੂੰ
ਦਰਦ ਨਾ ਘਟੇ ਖੁੱਭਦਾ ਜਾਵੇ ਕਰੀਰ ਜੇਹਾ
ਸੁੱਤਾ ਉੱਠਿਆ ਸੂਰਜ ਲਗਦਾ ਪੀਰ ਜੇਹਾ
ਡਾਲੀਆਂ ਪੱਤਿਆਂ ਵਿਚ ਛੁਪੀ ਕੋਈ ਜਨਤ ਹੈ
ਪੂਰਬ ਸੋਹਣਾ ਲੱਗੇ ਓਹਦੀ ਤਸਵੀਰ ਜੇਹਾ
ਰੁੱਖਾਂ ਵਿਚਦੀ ਚਾਨਣ ਹੋਇਆ ਸੁੱਖਾਂ ਲਈ
ਰਿਸ਼ਮਾਂ ਦਾ ਰੁੱਗ ਮੱਥੇ ਲਈ ਤਕਦੀਰ ਜੇਹਾ
ਹੋ ਸਕਦਾ ਹੈ ਚੀਰ ਦੇਵੇ ਉਹ \'ਨੇਰੇ ਨੂੰ
ਨੂਰ ਓਹਦੇ ਚਿਹਰੇ ਤੇ ਹੈ ਸ਼ਮਸ਼ੀਰ ਜੇਹਾ
ਅਕਸ ਮੇਰਾ ਇੱਕ ਬੱਦਲ ਓੜੀ ਬੈਠਾ ਹੈ
ਸੁਪਨਾ ਪਲਕੀਂ ਲਟਕੇ ਪਾਟੀ ਲੀਰ ਜੇਹਾ
ਬਹੁਤ ਵਿਰਾਇਆ ਮੋਢੇ ਲਾ 2 ਵਿਰਦਾ ਨਹੀਂ
ਰਾਂਝੇ ਸੀਨੇ ਹਾਉਕਾ ਉੱਗਿਆ ਹੀਰ ਜੇਹਾ
ਖੰਜ਼ਰ ਵਾਂਗ ਡੁੱਬਦਾ ਜਾਵੇ ਹਿੱਕ ਦੇ ਵਿਚ
ਸੱਲ ਹਿਜ਼ਰ ਦਾ ਸੱਜਰਾ ਤਿੱਖੇ ਤੀਰ ਜੇਹਾ
ਕੀ ਕਰਾਂ ਮੈਂ ਪਾ ਕੇ ਧੁੱਪੇ ਜ਼ਖ਼ਮਾਂ ਨੂੰ
ਦਰਦ ਨਾ ਘਟੇ ਖੁੱਭਦਾ ਜਾਵੇ ਕਰੀਰ ਜੇਹਾ
ਲੋਕਾਂ ਦੇ ਦਿਲਾਂ ਉੱਪਰ ਛਾਈ
ਮੈਂ ਜ਼ੁਲਮ ਦੀ ਦਹਿਸ਼ਤ ਵੇਖੀ ਏ
ਮੈਂ ਮੁਰਝਾਏ ਫੁੱਲਾਂ ਵਾਂਗੂੰ
ਮਜ਼ਲੂੰਮ ਦੀ ਹਾਲਤ ਵੇਖੀ ਏ
ਦੋ ਟੁਕੜੇ ਅੰਨ ਹੀ ਮਿਲੇ ਆਖਿਰ
ਮਜ਼ਦੂਰ ਨੂੰ ਮੇਹਨਤ ਮਜ਼ਦੂਰੀ
ਮੈਂ ਖੂਨ ਚੂਸਦੀ ਨਿਰਧਨ ਦਾ
ਧੰਨਵਾਨ ਦੀ ਤਾਕਤ ਵੇਖੀ ਏ
ਧਰਤੀ ਦੇ ਕੋਨੇ ਕੋਨੇ ਵਿੱਚ
ਸੂਲੀ ਨਿੱਤ ਚੜ੍ਹਦੇ ਨਿਰਦੋਸ਼ੇ
ਮੈਂ ਸੱਚੇ ਲੋਕਾਂ ਤੇ ਲਗਦੀ
ਝੂਠੀ ਹੀ ਤੋਹਮਤ ਵੇਖੀ ਏ
ਜਦ ਜੇਠ ਹਾੜ ਦੀਆਂ ਧੁੱਪਾਂ ਨੂੰ
ਦੌਲਤਮੰਦ ਛਾਂਵਾਂ ਮਾਣਦੇ ਨੇ
ਤਦ ਭਿੱਜੀ ਵਿੱਚ ਪਸੀਨੇ ਦੇ
ਮਜ਼ਦੂਰ ਦੀ ਮੇਹਨਤ ਵੇਖੀ ਏ
ਇੰਸਾਫ ਦੀ ਕੁਰਸੀ ਪਰ ਬੈਠਾ
ਸ਼ੈਤਾਨ ਕਰੇ ਸਾਉਦੇ ਬਾਜ਼ੀ
ਮੈਂ ਸੁਪਨੇ ਵਿਕਦੇ ਵੇਖੇ ਨੇ
ਖੁਸ਼ੀਆਂ ਦੀ ਕੀਂਮਤ ਵੇਖੀ ਏ
ਜਦ ਜਕੜੀ ਜਾਵੇ ਮਾਸੂਮੀਂ
ਹਾਲਾਤ ਦੀਆਂ ਜੰਜ਼ੀਰਾਂ ਵਿੱਚ
ਫਿਰ ਵੇਸ਼ਵਾ ਬਣਕੇ ਮਜਬੂਰਨ
ਮੈਂ ਨੱਚਦੀ ਗੈਰਤ ਵੇਖੀ ਏ
ਪੈਹਿਰੇ ਵਿੱਚ ਪੈਹਿਰੇਦਾਰਾਂ ਦੇ
ਸੱਥਾਂ ਵਿੱਚ ਮਮਤਾ ਕਤਲੀ ਗਈ
ਵਿਰਲਾਪ ਸੁਣੇ ਨੇ ਮਾਂਵਾਂ ਦੇ
ਪੁੱਤਰਾਂ ਦੀ ਮਈਅਤ ਵੇਖੀ ਏ
ਮੈਂ ਜ਼ੁਲਮ ਦੀ ਦਹਿਸ਼ਤ ਵੇਖੀ ਏ
ਮੈਂ ਮੁਰਝਾਏ ਫੁੱਲਾਂ ਵਾਂਗੂੰ
ਮਜ਼ਲੂੰਮ ਦੀ ਹਾਲਤ ਵੇਖੀ ਏ
ਦੋ ਟੁਕੜੇ ਅੰਨ ਹੀ ਮਿਲੇ ਆਖਿਰ
ਮਜ਼ਦੂਰ ਨੂੰ ਮੇਹਨਤ ਮਜ਼ਦੂਰੀ
ਮੈਂ ਖੂਨ ਚੂਸਦੀ ਨਿਰਧਨ ਦਾ
ਧੰਨਵਾਨ ਦੀ ਤਾਕਤ ਵੇਖੀ ਏ
ਧਰਤੀ ਦੇ ਕੋਨੇ ਕੋਨੇ ਵਿੱਚ
ਸੂਲੀ ਨਿੱਤ ਚੜ੍ਹਦੇ ਨਿਰਦੋਸ਼ੇ
ਮੈਂ ਸੱਚੇ ਲੋਕਾਂ ਤੇ ਲਗਦੀ
ਝੂਠੀ ਹੀ ਤੋਹਮਤ ਵੇਖੀ ਏ
ਜਦ ਜੇਠ ਹਾੜ ਦੀਆਂ ਧੁੱਪਾਂ ਨੂੰ
ਦੌਲਤਮੰਦ ਛਾਂਵਾਂ ਮਾਣਦੇ ਨੇ
ਤਦ ਭਿੱਜੀ ਵਿੱਚ ਪਸੀਨੇ ਦੇ
ਮਜ਼ਦੂਰ ਦੀ ਮੇਹਨਤ ਵੇਖੀ ਏ
ਇੰਸਾਫ ਦੀ ਕੁਰਸੀ ਪਰ ਬੈਠਾ
ਸ਼ੈਤਾਨ ਕਰੇ ਸਾਉਦੇ ਬਾਜ਼ੀ
ਮੈਂ ਸੁਪਨੇ ਵਿਕਦੇ ਵੇਖੇ ਨੇ
ਖੁਸ਼ੀਆਂ ਦੀ ਕੀਂਮਤ ਵੇਖੀ ਏ
ਜਦ ਜਕੜੀ ਜਾਵੇ ਮਾਸੂਮੀਂ
ਹਾਲਾਤ ਦੀਆਂ ਜੰਜ਼ੀਰਾਂ ਵਿੱਚ
ਫਿਰ ਵੇਸ਼ਵਾ ਬਣਕੇ ਮਜਬੂਰਨ
ਮੈਂ ਨੱਚਦੀ ਗੈਰਤ ਵੇਖੀ ਏ
ਪੈਹਿਰੇ ਵਿੱਚ ਪੈਹਿਰੇਦਾਰਾਂ ਦੇ
ਸੱਥਾਂ ਵਿੱਚ ਮਮਤਾ ਕਤਲੀ ਗਈ
ਵਿਰਲਾਪ ਸੁਣੇ ਨੇ ਮਾਂਵਾਂ ਦੇ
ਪੁੱਤਰਾਂ ਦੀ ਮਈਅਤ ਵੇਖੀ ਏ
ਸੂਰਬੀਰਾਂ ਤੇ ਗੁਰਾਂ ਦੀ ਇਹ ਧਰਤੀ,ਏਥੇ ਧਰਮ ਕਮਾਇਆ ਪੰਜਾਬੀਆਂ ਨੇ,
ਗਊ ਗ਼ਰੀਬ ਦੀ ਸਦਾ ਹੀ ਮਦਦ ਕੀਤੀ,ਹੱਸ ਫਰਜ ਨਿਭਾਇਆ ਪੰਜਾਬੀਆਂ ਨੇ।
ਭਾਰਤ ਮਾਂ ਨੇ ਜਦ ਵੀ ਅਵਾਜ਼ ਮਾਰੀ,ਹੱਸ ਖੂਨ ਵਿਹਾਇਆ ਪੰਜਾਬੀਆਂ ਨੇ।
ਅਣਖ ਇੱਜ਼ਤ ਤੇ ਆਣ ਦੀ ਲੈ ਗੁੜਤੀ,ਖੰਡਾ ਧਰਮ ਲਈ ਖੜਕਾਇਆ ਪੰਜਾਬੀਆਂ ਨੇ।
ਦਰ ਆਏ ਦੀ ਸਦਾ ਹੀ ਲਾਜ ਰੱਖੀ,ਨੀਵੇ ਹੋਏ ਨੂੰ ਵੱਿਡਆਇਆ ਪੰਜਾਬੀਆਂ ਨੇ।
ਇਸ ਭਾਰਤ ਦੀ ਆਨ ਤੇ ਸ਼ਾਨ ਬਦਲੇ ਬੰਦ-ਬੰਦ ਕਟਵਾਇਆ ਪੰਜਾਬੀਆਂ ਨੇ।
ਚੜੇ ਚੜਖੜੀਆਂ,ਆਰਿਆ ਨਾਲ ਚੀਰੇ.ਖੋਪਰ ਰੱਬੀਆਂ ਨਾਲ ਲਿਵਾਇਆ ਪੰਜਾਬੀਆਂ ਨੇ।
ਮੀਰ ਮੰਨੂੰ ਦੀ ਨਾ ਈਨ ਮੰਨੀ,ਹੱਸ ਮੌਤ ਨੂੰ ਗਲੇ ਲਾਇਆਂ ਪੰਜਾਬੀਆਂ ਨੇ.
ਅਹਿਮਦ ਸ਼ਾਹ ਤੇ ਨਾਦਰ ਆਏ ਚੜ੍ਹ ਕੇ,ਸਦਾ ਰਾਹ ਅਂਟਕਾਇਆ ਪੰਜਾਬੀਆਂ ਨੇ
ਅੱਜ ਤੀਕ ਅਫਗਾਨੀ ਯਾਦ ਕਰਦੇ,ਜਿਹੜਾਂ ਰੋਹਬ ਜਮਾਇਆ ਪੰਜਾਬੀਆਂ ਨੇ।
ਖੈਰਬ ਤੀਕ ਝੰਡੇ ਪਏ ਝੁਲਦੇ ਸੀ, ਜੰਮੂ ਤੇ ਲਦਾਖ ਨਿਵਾਇਆ ਪੰਜਾਬੀਆਂ ਨੇ।
ਅੱਜ ਤਕ ਨੇ ਜੰਡ ਵੀ ਯਾਦ ਕਰਦੇ,ਜਿੱਥੇ ਸੀਸ ਲਾਇਆ ਪੰਜਾਬੀਆਂ ਨੇ।
ਚੱਕੇ ਇੰਜਣਾਂ ਦੇ ਜਾਮ ਹੋ ਗਏ,ਖੂਨ ਦੇ ਕੇ ਲੰਗਰ ਛਕਾਇਆ ਪੰਜਾਬੀਆਂ ਨੇ।
ਮਦਨ ਲਾਲ ਤੇ ਸਰਾਭਾ ਨੇ ਘੋਲ ਕੀਤੇ,ਫਰਜ ਪੂਰਾ ਨਿਭਾਇਆ ਪੰਜਾਬੀਆਂ ਨੇ।
ਭਗਤ ਸਿੰਘ,ਸੁਖਦੇਵ ਤੇ ਰਾਜ ਗੂਰੂ ਰਲਕੇ , ਮਜਾਂ ਅੰਗਰੇਜਾਂ ਨੂੰ ਸਿਖਾਇਆ ਪੰਜਾਬੀਆ ਨੇ,
ਜਲਿਆ ਵਾਲੇ ਬਾਗ ਦਾ ਜਿਸ ਲਿਆ ਬਦਲਾ,ਊਧਮ ਸਿੰਘ ਨਾਂਮ ਧਰਾਇਆ ਪੰਜਾਬੀਆ ਨੇ।
ਬੱਬਰ ਤੇ ਕੂਕਿਆ ਨੇ ਸੀਸ ਦਿੱਤੇ,ਨਾਲ ਸਿਂਖੀ ਦਾ ਚਮਕਾਇਆ ਪੰਜਾਬੀਆਂ ਨੇ।
ਕੀਤੀ ਦੇਸ਼ ਦੀ ਸੇਵਾ ਗਦਰੀ ਬਾਬਿਆਂ ਨੇ,ਦਿੱਤਾ ਸਾਥ ਸੀ ਨਾਲ ਪੰਜਾਬੀਆਂ ਨੇ।
ਦੇਸ਼ ਅਜ਼ਾਦ ਕਰਵਾਉਣ ਖਾਤਰ ਹਿੱਸਾ ਸਭ ਤੋਂ ਵਂਧ ਪਾਇਆ ਪੰਜਾਬੀਆਂ ਨੇ।
ਜੇਲ੍ਹਾਂ ਕੱਟੀਆਂ ਤੇ ਬਾਰਾਂ ਛੱਡੀਆਂ ਸੀ,ਕਾਲੇ ਪਾਣੀ ਜੀਵਨ ਬਤਾਇਆ ਪੰਜਾਬੀਆਂ ਨੇ
ਚੀਨ ਨਾਲ ਭਾਰਤ ਦੀ ਜੰਗ ਹੋਈ, ਹੱਸ ਫਰਜ਼ ਨਿਭਾਇਆ ਪੰਜਾਬੀਆਂ ਨੇ।
ਪੈਹਠ ਤੇ ਇਂਕਤਰ ਦੀ ਜੰਗ ਵੇਲੇ,ਲੰਗਰ ਫੋਜ ਦੇ ਤਾਈ ਪਹੁੰਂਚਾਇਆਂ ਪੰਜਾਬੀਆਂ ਨੇ।
ਜਦੋਂ ਪਾਕੀ ਫੌਜ ਦੇ ਪਏ ਸੀ ਪੈਰ ਪੰਜਾਬ ਅੰਦਰ,ਭੜਥੂ ਵੈਰੀ ਨੂੰ ਪਾਇਆ ਪੰਜਾਬੀਆਂ ਨੇ।
ਅਬਦੁਲ ਹਰੀਮ ਦੇ ਨਾਲ ਰਲਕੇ, ਪੈਂਟਨ ਟੈਂਕਾਂ ਦਾ ਭੜਥਾ ਬਣਾਇਆਂ ਪੰਜਾਬੀਆਂ ਨੇ ।
ਰਾਸ਼ਟਰੀ ਅੰਨ ਭੰਡਾਰ ਅੰਦਰ,ਲਂਖਾਂ ਟਨ ਭੰਡਾਰ ਅਨਾਜ਼ ਦਾ ਲਾਇਆ ਪੰਜਾਬੀਆਂ ਨੇ।
ਪੰਜਾਬ ਵੱਲ ਜਿਸ ਨੇ ਕੀਤੀ ਅਂਖ ਮੈਲੀ,ਡੇਲਾ ਉਸ ਦਾ ਭੁਵਾਇਆ ਪੰਜਾਬੀਆਂ ਨੇ।
ਸਿੰਘ ਸਦਾ ਹੀ ਕਿੰਗ ਹੁੰਦਾ, ਇਸ ਚੀਜ਼ ਨੂੰ ਸੱਚ ਕਰ ਵੇਖਾਇਆ ਪੰਜਾਬੀਆਂ ਨੇ।
ਦੇਸ਼ ਕੌਮ ਦੀ ਕੀਤੀ ਰੱਜ ਸੇਵਾ,ਰਤਬਾ ਉੱਚਾ ਪਾਇਆ ਪੰਜਾਬੀਆਂ ਨੇ।

ਬੂਹੇ ਤੇ ਆਈ ਕਿਸਮਤ ਨੂੰ
ਠੁਕਰਾਇਆ ਤਾਂ ਪਛਤਾਉਗੇ,
ਛੱਤ ਪਾੜ ਪਾੜ ਕੇ ਦਿੰਦਾ ਰੱਬ
ਏਦਾਂ ਰੋਜ਼ ਸੁਗਾਤ ਨਹੀਂ।
ਅਸੀਂ ਤਾਂ ਬੇਸ਼ੱਕ ਸੂਰਜ ਹਾਂ,
ਖੁਦ ਆਪਣਾ ਰਾਹ ਰੁਸ਼ਨਾ ਲਾਂਗੇ,
ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ
ਸੌਖੀ ਕੱਟ ਹੋਣੀ ਰਾਤ ਨਹੀਂ।
ਇਸ ਮਤਲਬਪ੍ਰਸਤੀ ਦੁਨੀਆਂ ਵਿੱਚ
ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ,
ਚਾਰ ਛਿੱਲੜ ਸੁੱਟਿਆਂ ਮਿਲਦਾ ਸਦਾ,
ਉਮਰਾ ਦਾ ਸੱਚਾ ਸਾਥ ਨਹੀਂ।
ਤੂੰ ਸਾਡੀ ਗੱਲ ਛੱਡ ਸਾਨੂੰ ਤਾਂ
ਚਾਹੁੰਦੇ ਨੇ ਲੋਕ ਹਜ਼ਾਰਾਂ ਹੀ,
ਪਰ ਤੂੰ ਉਦੋਂ ਪਛਤਾਏਂਗੀ
ਜਦ ਕਿਸੇ ਪੁੱਛੀ ਤੇਰੀ ਬਾਤ ਨਹੀਂ।
ਠੁਕਰਾਇਆ ਤਾਂ ਪਛਤਾਉਗੇ,
ਛੱਤ ਪਾੜ ਪਾੜ ਕੇ ਦਿੰਦਾ ਰੱਬ
ਏਦਾਂ ਰੋਜ਼ ਸੁਗਾਤ ਨਹੀਂ।
ਅਸੀਂ ਤਾਂ ਬੇਸ਼ੱਕ ਸੂਰਜ ਹਾਂ,
ਖੁਦ ਆਪਣਾ ਰਾਹ ਰੁਸ਼ਨਾ ਲਾਂਗੇ,
ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ
ਸੌਖੀ ਕੱਟ ਹੋਣੀ ਰਾਤ ਨਹੀਂ।
ਇਸ ਮਤਲਬਪ੍ਰਸਤੀ ਦੁਨੀਆਂ ਵਿੱਚ
ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ,
ਚਾਰ ਛਿੱਲੜ ਸੁੱਟਿਆਂ ਮਿਲਦਾ ਸਦਾ,
ਉਮਰਾ ਦਾ ਸੱਚਾ ਸਾਥ ਨਹੀਂ।
ਤੂੰ ਸਾਡੀ ਗੱਲ ਛੱਡ ਸਾਨੂੰ ਤਾਂ
ਚਾਹੁੰਦੇ ਨੇ ਲੋਕ ਹਜ਼ਾਰਾਂ ਹੀ,
ਪਰ ਤੂੰ ਉਦੋਂ ਪਛਤਾਏਂਗੀ
ਜਦ ਕਿਸੇ ਪੁੱਛੀ ਤੇਰੀ ਬਾਤ ਨਹੀਂ।
ਕੀ ਗਲ ਕਰਾ ਸਭਿਆਚਾਰ ਦੀ ਯਾਰੋਂ,
ਅਖੋਂ ਉਹਲੇ ਹੁੰਦਾ ਜਾਂਦਾ ਸਭਿਆਚਾਰ ਉਏ ਯਾਰੋਂ।
ਓੁ ਦਿਨ ਲੰਘਗੇ ਜਦ ਖੇਤੀ ਹਲ ਵਗਦੇ ਸੀ,
ਓੁ ਵੀ ਦਿਨ ਲੰਘਗੇ ਜਦ ਖੂਹੀ ਪਾਣੀ ਵਗਦੇ ਸੀ,
ਨਜ਼ਰ ਨੀ ਆਉਦੀ ਖੇਤਾਂ ਨੂੰ ਭਤਾ ਲੈ ਕੇ ਜਾਂਦੀ, ਕੋਈ ਮੁਟਿਆਰ ਉਏ ਯਾਰੋਂ।
ਪਿੰਡਾਂ ਦੀ ਕੀ ਗਲ ਮੈਂ ਦਸਾ ਯਾਰੋਂ,
ਦੁਧ, ਮਲਾਈਆਂ, ਮਖਣ, ਖਾਣ ਦੀ ਤਾਂ ਛਡੋ, ਵੇਖਣ ਨੂੰ ਨਾ ਲਭਦੇ ਯਾਰੋਂ।
ਪਿਪਲ ਤੇ ਤੂਤਾਂ ਦੀਆ ਛਾਂਵਾਂ, ਜੋ ਸਨ ਪਿੰਡਾਂ ਦੀਆਂ ਮਾਂਵਾਂ ਉਏ ਯਾਰੋਂ,
ਨਾ ਰਹੇ ਪਿਪਲ, ਨਾ ਰਹੇ ਤੂਤ, ਨਾ ਹੀ ਰਹੀਆਂ ਓੁ ਛਾਂਵਾਂ ਉਏ ਯਾਰੋਂ।
ਚੁਲਾਂਚੌਕਾਂ ਲਿੰਬਣਾ ਤੇ ਕਢਣੀਆਂ ਫੁਲਕਾਰੀਆਂ,
ਏ ਹੁੰਦੇ ਸਨ ਪੰਜਾਬਣਾਂ ਦੇ ਸ਼ੌਂਕ ਯਾਰੋਂ।
ਕਢਣੀਆਂ ਫੁਲਕਾਰੀਆਂ ਤੇ ਚੁਲਾਂਚੌਕਾਂ ਲਿੰਬਣਾ,
ਭੁਲ ਗਈਆਂ ਸਭ ਕੁਝ ਅਜ ਦੀਆਂ ਨਾਰੀਆਂ।
ਨਾ ਰਹੇ ਪਿੰਡ, ਨਾ ਹੀ ਓੁ ਪਿੰਡ ਦੀਆਂ ਨਾਰੀਆਂ ਉਏ ਯਾਰੋਂ

ਪੋਹ ਦੀ ਬਾਰਸ਼ ਪੰਛੀਆਂ ਨਾਲ ਭਰੀਆ ਟਹਿਣੀਆਂ,
ਕੁੰਗੜ ਕੇ ਰੁਖੀ ਬੈਠੇ ਸਾਰੇ ਕਰਨ ਕਹਾਣੀਆਂ॥
ਕੁਝ ਉਡ ਚਲੇ ਭਾਲਣ ਹੋਰ ਟਿਕਾਣਿਆਂ ਨੂੰ,
ਕੁਝ ਆਣ ਬੈਠਣ ਫਿਰ ਮਲ ਲੈਣ ਟਹਿਣੀਆ॥
ਕੁਝ ਭਰੀ ਚੁੰਝ ਬੈਠੇ ਬੋਟਾਂ ਲਈ ਆਹਾਰ ਲੈ ਕੇ,
ਕੁਝ ਲੁਕੋਈ ਬੈਠੇ ਬੋਟ ਬਣ ਕੇ ਸਿਆਣੀਆ॥
ਚੁੰਝ ਵਿਚ ਚੁੰਝ ਪਾ ਕੇ ਕਰਨ ਕਲੋਲਾਂ ਬਾਹਲੇ,
ਕੁਝ ਸੋਚਾਂ ਵਿਚ ਬੈਠੇ ਕੀਕਣ ਰਾਤਾਂ ਨੇ ਲੰਘਾਣੀਆਂ॥
ਆਹਲਣਿਆਂ ਚੋਂ ਕਢ ਧੌਣਾਂ ਝਾਕਦੇ ਨੇ ਬੋਟ ਬਾਹਰ,
ਪੇਟ ਭਰ ਉਹਨਾ ਕਦ ਸੁੰਢੀਆ ਨੇ ਖਾਣੀਆ॥
ਠੰਡ ਅਤੇ ਬਾਰਸ਼ ਨਾਲੋਂ ਸੰਤਾਪ ਲਗੇ ਪੇਟ ਵਾਲਾ,
ਕੋਠਿਆਂ ਤੇ ਚੋਗਾ ਪਾਉਣ ਆਈਆ ਨਹੀਂ ਸੁਆਣੀਆ॥
ਬਚਿਆਂ ਦੇ ਮੂੰਹੋਂ ਭੋਰੇ ਡਿਗਣ ਜਿਹੜੇ ਧਰਤ ਉਤੇ,
ਅਜ ਉਹ ਨਹੀਂ ਆਏ ਯਾਰ ਬੰਨ ਬੰਨ ਢਾਣੀਆਂ॥

ਸਵਾਰਥ ਨੂੰ ਦਿੰਦੇ ਨੇ ਪਿਆਰ ਦਾ ਨਾਂ ਲੋਕੀਂ,
ਕਿੰਨੇ ਝੂਠੇ ਤੇ ਕਿੰਨੇ ਗਦਾਰ ਨੇ ਲੋਕੀਂ ।
ਵਾਸਨਾ ਪੂਰੀ ਕਰਨ ਲਈ, ਕਰਦੇ ਨੇ ਝੂਠੇ ਇਕਰਾਰ ਲੋਕੀਂ,
ਉੱਲੂ ਸਿੱਧਾ ਹੋਣ ਤੇ ਲੱਤ ਮਾਰ ਜਾਂਦੇ ਨੇ ਲੋਕੀਂ।
ਕਿੰਨ੍ਹੇ ਬੇਸਮਝ ਤੇ ਕਿੰਨ੍ਹੇ ਅਨਜਾਣ ਨੇ ਲੋਕੀਂ,
ਬੇਸ਼ਰਮੀ ਨੂੰ ਇੱਜਤ ਦਾ ਨਾਂ ਦਿੰਦੇ ਨੇ ਲੋਕੀਂ।
ਪੈਸੇ ਵਾਲੇ ਨੂੰ ਨਹੀਂ ਪੈਸੇ ਨੂੰ ਸਲਾਮ ਦਿੰਦੇ ਨੇ ਲੋਕੀਂ।
ਗਰੀਬੀ ਨੂੰ ਨਹੀਂ ਗਰੀਬ ਨੂੰ ਫਿਟਕਾਰ ਦੇ ਲੋਕੀਂ।
ਕਿੰਨੇ ਅੰਨੇ ਤੇ ਕਿੰਨੇ ਬੋਲੇ ਨੇ ਲੋਕੀਂ,
ਸੱਚ ਤੇ ਫਿਟਕਾ ਝੂਠ ਤੇ ਤਾੜੀ ਦਿੰਦੇ ਨੇ ਲੋਕੀਂ।
ਝੂਠ ਨੂੰ ਪਾਉਣ ਖਾਤਰ ਸੱਚ ਨੂੰ ਕਤਲ ਕਰਦੇ ਨੇ ਲੋਕੀਂ।
ਆਪਣੀਆਂ ਹੀ ਨਜ਼ਰਾਂ ਵਿੱਚ ਕਿੰਨਾ ਗਿਰਗੇ ਨੇ ਅੱਜ ਦੇ ਲੋਕੀਂ।
ਕਿੰਨੇ ਬੇਦਰਦ ਦੇ ਕਿੰਨੇ ਜਾਲਮ ਨੇ ਲੋਕੀਂ,
ਕਿਸੇ ਦੀਆਂ ਭਾਵਨਾਂਵਾ ਸਮਝ ਦੀ ਥਾਂ ਉਸ ਤੇ ਹੱਸਦੇ ਨੇ ਲੋਕੀਂ।
ਬੇਸਮਝ ਨੂੰ ਸਮਝਦਾਰ ਮੰਨਦੇ ਨੇ ਲੋਕੀਂ,
ਕਮਲ ਨੂੰ ਪਾਗਲ ਦਾ ਖਿਤਾਬ ਦਿੰਦੇ ਨੇ ਲੋਕੀਂ।

ਦੇਖ ਕਿੰਨੀ ਕੁ ਦੇਰ ਸਹਿਣਗੇ ਇਹ ਸੱਜਰੇ ਸਵੇਰੇ
ਹੱਥਾਂ ਚ ਹੱਥਕੜੀਆਂ ਹਰ ਦਿਨ ਦੇ ਰਾਹੀਂ ਹਨੇਰੇ
ਵਕਤ ਦੇ ਸਫ਼ੇ ਤੇ ਨੀਲੇ ਅਰਸ਼ ਦੇ ਬਨੇਰੇ \'ਤੇ
ਸਾਹਾਂ ਚ ਕਲਮ ਡੋਬ 2 ਵਾਰ 2 ਲਿਖੇ ਨਾਂ ਤੇਰੇ
ਮਰਮਰ ਤੇ ਉੱਕਰੇ ਸੀ ਰੇਤ ਤੇ ਨਹੀਂ ਸੀ ਬਣਾਏ
ਜਿੰਨੇ ਵੀ ਰੰਗ ਮਿਲਾਏ ਸਾਰੇ ਬਣ ਗਏ ਤੇਰੇ ਚੇਹਰੇ
ਯਾਦ ਏਦਾਂ ਆਵੇ ਤੇਰੀ ਜਿਵੇਂ ਚੀਸ ਹਿੱਕ ਕੋਈ ਚੀਰੇ
ਤੀਰ ਜਿਵੇਂ ਕਈ ਲਿਸ਼ਕਦੇ ਵਿਚ ਜਗਦੇ ਹਨ੍ਹੇਰੇ
ਸਨ ਪੈਰੀਂ ਸਾਡੇ ਜੰ਼ਜੀਰਾਂ ਨੱਚਦੇ ਰਹੇ ਅੰਗਿਆਰਾਂ ਤੇ
ਸੀਨੇ ਚ ਸੀ ਬਲਦੀ ਰੌਸ਼ਨੀ ਵਿਚ ਤਾਰੇ ਸਨ ਬਥੇਰੇ
ਕਿੰਨਾ ਕੁ ਹੋਰ ਗ਼ਮ ਨੂੰ ਨਦੀ ਜ਼ੁਲਮ ਵਾਂਗ ਸਹਿੰਦੀ
ਕਿੰਨਾ ਕੁ ਚਿਰ ਚੁੱਪ ਰਹਿੰਦੇ ਟੰਗੇ ਕਿੱਲੀ ਖੰਜ਼ਰ ਮੇਰੇ
ਹੋਟਾਂ ਦੇ ਨੇੜੇ ਪਹੁੰਚ ਕੇ ਨੀਲੀ ਬੰਸਰੀ ਇੱਕ ਕਹੇਗੀ
ਮੇਰੀ ਹਿੱਕ ਚ ਤੂੰ ਸੁਰ ਗਿਣੀਂ ਜਦੋਂ ਪੋਟੇ ਹੋਏ ਤੇਰੇ

ਕਿੱਥੋਂ ਲਭਦੈਂ ਬਹਾਰਾਂ ਹਰ ਥਾਂ ਤੇ ਖਾਰ ਇਥੇ ।
ਜਿੰਨੇ ਸਹੀਦ ਦਿਸਦੇ ਉਨੇ ਗਦਾਰ ਇਥੇ ।
ਪੁੱਤਾਂ ਨੂੰ ਲੱਭਦੇ ਫਿਰਦੇ ਮਾਪੇ ਹਜਾਰ ਇੱਥੇ।
ਧੀਆਂ ਨਹੀ ਆਉਣ ਦਿੰਦੇ ਕੁੱਖਾਂ ਤੋਂ ਬਾਹਰ ਇਥੇ।
ਬਣ ਕੇ ਦਿਲਾਂ ਦੇ ਜਾਂਨੀ ਕਰਦੇ ਨੇ ਵਾਰ ਇਥੇ।
ਲੱਭ ਦੇ ਨੇ ਭਾਈ ਬਣਕੇ ਆਪਣੇ ਸਿਕਾਰ ਇਥੇ।
ਵੈਰੀ ਦੇ ਦਿਲ ਨੂੰ ਰਹਿਦੈ ਵੜਿਆ ਖੁਮਾਰ ਇਥੇ।
ਬੰਦੇ ਵੀ ਬੁੱਤ ਬਣੇ ਨੇ ਕਰ ਕਰ ਪੁਕਾਰ ਇਥੇ ।
ਜਿਸਮਾਂ ਦੀ ਮੰਡੀ ਲਉਦੇ ਧਰਮਾਂ ਦੇ ਯਾਰ ਇਥੇ।
ਜਿੰਨੇ ਸਹੀਦ ਦਿਸਦੇ ਉਨੇ ਗਦਾਰ ਇਥੇ ।
ਪੁੱਤਾਂ ਨੂੰ ਲੱਭਦੇ ਫਿਰਦੇ ਮਾਪੇ ਹਜਾਰ ਇੱਥੇ।
ਧੀਆਂ ਨਹੀ ਆਉਣ ਦਿੰਦੇ ਕੁੱਖਾਂ ਤੋਂ ਬਾਹਰ ਇਥੇ।
ਬਣ ਕੇ ਦਿਲਾਂ ਦੇ ਜਾਂਨੀ ਕਰਦੇ ਨੇ ਵਾਰ ਇਥੇ।
ਲੱਭ ਦੇ ਨੇ ਭਾਈ ਬਣਕੇ ਆਪਣੇ ਸਿਕਾਰ ਇਥੇ।
ਵੈਰੀ ਦੇ ਦਿਲ ਨੂੰ ਰਹਿਦੈ ਵੜਿਆ ਖੁਮਾਰ ਇਥੇ।
ਬੰਦੇ ਵੀ ਬੁੱਤ ਬਣੇ ਨੇ ਕਰ ਕਰ ਪੁਕਾਰ ਇਥੇ ।
ਜਿਸਮਾਂ ਦੀ ਮੰਡੀ ਲਉਦੇ ਧਰਮਾਂ ਦੇ ਯਾਰ ਇਥੇ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਸੋਚਾਂ ਵਾਲੇ ਗੁੱਝਲ ਸੱਜਣਾਂ ਖੁੱਲਦੇ ਨਹੀ ।
ਜੀ ਕਰਦੈ ਜਿਥੇ ਕੱਲਿਆਂ ਬੈਹ ਕੇ ਰੋ ਲਈ ਦੈ ।
ਹੰਝੂ ਸਾਡੇ ਇਨੇਂ ਮਹਿਗੇ ਮੁੱਲ ਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਪਾਟੀ ਝੋਲੀ ਵਿਚੋਂ ਸਭ ਕੁਝ ਡੁੱਲ ਜਾਦੈ ।
ਪਰ ਯਾਦਾਂ ਦੇ ਮੋਤੀ ਡੋਲਿਆਂ ਡੁੱਲਦੇ ਨਹੀ ।
ਜਿਸਮ ਤਾਂ ਪੈਸੇ ਖਾਤਰ ਤੁੱਲਦੇ ਵੇਖੇ ਨੇ ।
ਚੇਤੇ ਰੱਖੀਂ ਦਿਲ ਪਰ ਕਿਦਰੇ ਤੁੱਲਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਲੇਉਣ ਵੇਲੇ ਜਗਤਾਰ ਹੋਸ਼ ਨਾ ਲਾਉਦੇ ਨੇ ।
ਤੇਰੇ ਵਾਂਗੂ ਗਲੀਆਂ ਦੇ ਵਿਚ ਰੁਲਦੇ ਨਹੀ ।
ਦਰ ਜਿੰਨਾਂ ਦੇ ਸਭ ਲਈ ਖੁੱਲੇ ਰਹਿਦੇ ਸੀ ।
ਸਣਿਐਂ ਅੱਜ ਕੱਲ ਸੱਜਣੇ ਲਈ ਵੀ ਖੁਲਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਸੋਚਾਂ ਵਾਲੇ ਗੁੱਝਲ ਸੱਜਣਾਂ ਖੁੱਲਦੇ ਨਹੀ ।
ਜੀ ਕਰਦੈ ਜਿਥੇ ਕੱਲਿਆਂ ਬੈਹ ਕੇ ਰੋ ਲਈ ਦੈ ।
ਹੰਝੂ ਸਾਡੇ ਇਨੇਂ ਮਹਿਗੇ ਮੁੱਲ ਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਪਾਟੀ ਝੋਲੀ ਵਿਚੋਂ ਸਭ ਕੁਝ ਡੁੱਲ ਜਾਦੈ ।
ਪਰ ਯਾਦਾਂ ਦੇ ਮੋਤੀ ਡੋਲਿਆਂ ਡੁੱਲਦੇ ਨਹੀ ।
ਜਿਸਮ ਤਾਂ ਪੈਸੇ ਖਾਤਰ ਤੁੱਲਦੇ ਵੇਖੇ ਨੇ ।
ਚੇਤੇ ਰੱਖੀਂ ਦਿਲ ਪਰ ਕਿਦਰੇ ਤੁੱਲਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਲੇਉਣ ਵੇਲੇ ਜਗਤਾਰ ਹੋਸ਼ ਨਾ ਲਾਉਦੇ ਨੇ ।
ਤੇਰੇ ਵਾਂਗੂ ਗਲੀਆਂ ਦੇ ਵਿਚ ਰੁਲਦੇ ਨਹੀ ।
ਦਰ ਜਿੰਨਾਂ ਦੇ ਸਭ ਲਈ ਖੁੱਲੇ ਰਹਿਦੇ ਸੀ ।
ਸਣਿਐਂ ਅੱਜ ਕੱਲ ਸੱਜਣੇ ਲਈ ਵੀ ਖੁਲਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਜਿਨ੍ਹਾਂ ਹੱਥਾਂ ਨੇ ਧੀ ਅੱਜ ਤੋਰਨੀ ਸੀ,
ਉਹੀ ਹੱਥ ਨੇ ਅੱਜ ਅਲੋਪ ਹੋਏ।
ਕਿਸਮਤ ਕਿਸ ਮੋੜ ਤੇ ਲੈ ਆਈ,
ਵੇਖੋ ਕਰਮ ਵੀ ਕਿੰਨੇ ਕਰੋਪ ਹੋਏ।
ਮੌਤ ਭੈੜੀਏ ਰਤਾ ਨਾ ਤਰਸ ਕੀਤਾ,
ਡਾਕਾ ਧੀਆਂ ਦੇ ਹੱਕ ਤੇ ਮਾਰਿਆ ਤੂੰ।
ਅੱਖਾਂ ਸਾਹਮਣੇ ਧੀਆਂ ਤੋਂ ਮਾਂ ਖੋਹੀ,
ਇਹ ਕੀ ਕਹਿਰ ਗੁਜਾਰਿਆ ਤੂੰ।
ਖੁਸ਼ੀ ਵੇਖ ਕੇ ਮੂਲ ਨਾ ਜ਼ਰ ਸਕੀ,
ਰੰਗ ਵਿਚ ਕੀ ਭੰਗ ਖਿਲਾਰਿਆ ਤੂੰ,
ਮਮਤਾ ਭਰਿਆ ਪਿਆਰ ਲੁੱਟਿਆ ਈ,
ਭਲਾ ਗ਼ਰੀਬ ਦਾ ਨਾ ਵਿਚਾਰਿਆ ਤੂੰ।
ਛੱਡ ਕੇ ਘਰ ਬਾਬਲ ਦਾ ਜਦ ਧੀ ਤੁਰਨਾ,
ਹਿੱਲ ਜਾਣੈ ਨੇ ਜ਼ੀਮੀ ਅਸਮਾਨ ਲੋਕੋ।
ਜਦ ਮਾਂ ਨਾ ਧੀ ਨੂੰ ਨਜ਼ਰ ਆਈ,
ਰਹਿ ਜਾਣੈ ਨੇ ਦਿਲਾਂ ਦੇ ਅਰਮਾਨ ਲੋਕੋ।
ਬਿਨਾਂ ਮਾਂ ਨਾ ਕਿਸੇ ਪਿਆਰ ਦੇਣਾ,
ਮਿਲਣੈ ਧੀ ਨੂੰ ਨਹੀਂ ਸਨਮਾਨ ਲੋਕੋ।
ਦਿਲ ਧੜਕਣਾ ਮਾਂ ਦੇ ਪਿਆਰ ਬਦਲੇ,
ਰਹਿ ਜਾਣੈ ਨੇ ਯਾਦਾਂ ਦੇ ਪ੍ਰਮਾਣ ਲੋਕੋ।
ਬਿਨਾਂ ਮਾਂ ਨਾ ਵਾਰਣੈ ਕਿਸੇ ਪਾਣੀ,
ਸ਼ਗਨ ਨੂੰਹ ਦੇ ਕਿਸੇ ਉਤਾਰਣੈ ਨਹੀਂ।
ਦੁੱਖ ਵਿਚ ਨਾ ਕਿਸੇ ਭਾਈਵਾਲ ਬਣਨਾ,
ਕਾਰਜ ਕਿਸੇ ਨੇ ਆਣ ਸਵਾਰਨੈ ਨਹੀਂ।
ਨਿੱਘ ਮਾਂ ਦੀ ਗੋਦ ਦਾ ਨਹੀਂ ਮਿਲਣਾ,
ਕਿਸੇ ਲਾਡ ਨਾਲ ਸਿਰ ਪਿਆਰਨੈ ਨਹੀਂ।
ਜਿੰਨੇ ਮਾਂ ਝੱਲੇ ਬੱਚਿਆ ਲਈ,
ਕਿਸੇ ਹੋਰ ਨੇ ਦੁੱਖ ਸਹਾਰਨੈ ਨਹੀਂ।
ਅੰਤ ਵਿਚ ਹੈ ਰੱਬਾਂ ਅਰਦਾਸ ਮੇਰੀ,
ਮਾਂ ਮਰੇ ਨਾ ਕਿਸੇ ਨਿਆਣਿਆਂ ਦੀ,
ਇਸ ਜੱਗ ਤੇ ਕੋਈ ਨਹੀਂ ਸਾਰ ਲੈਂਦਾ,
ਬਾਂਹ ਫੜੇ ਦਾ ਕੋਈ ਨਿਤਾਣਿਆਂ ਦੀ।
ਟੁੱਕ ਹੱਥਾਂ ,ਚੋ ਕਾਂ ਨੇ ਖੋਹ ਲੈਂਦੇ,
ਵਸ ਚਲਦੇ ਨਹੀਂ ਫਿਰ ਸਿਆਣਿਆਂ ਦੇ।
“ਢਿੱਲੋਂ” ਮਾਂ ਨਾਲ ਹੈ ਘਰ ਸੋਹਦਾ,
ਬੋਲ ਮਿੱਠੇ ਲੱਗਦੇ ਵਾਂਗ ਮਿਖਾਣਿਆਂ ਦੇ।
ਉਹੀ ਹੱਥ ਨੇ ਅੱਜ ਅਲੋਪ ਹੋਏ।
ਕਿਸਮਤ ਕਿਸ ਮੋੜ ਤੇ ਲੈ ਆਈ,
ਵੇਖੋ ਕਰਮ ਵੀ ਕਿੰਨੇ ਕਰੋਪ ਹੋਏ।
ਮੌਤ ਭੈੜੀਏ ਰਤਾ ਨਾ ਤਰਸ ਕੀਤਾ,
ਡਾਕਾ ਧੀਆਂ ਦੇ ਹੱਕ ਤੇ ਮਾਰਿਆ ਤੂੰ।
ਅੱਖਾਂ ਸਾਹਮਣੇ ਧੀਆਂ ਤੋਂ ਮਾਂ ਖੋਹੀ,
ਇਹ ਕੀ ਕਹਿਰ ਗੁਜਾਰਿਆ ਤੂੰ।
ਖੁਸ਼ੀ ਵੇਖ ਕੇ ਮੂਲ ਨਾ ਜ਼ਰ ਸਕੀ,
ਰੰਗ ਵਿਚ ਕੀ ਭੰਗ ਖਿਲਾਰਿਆ ਤੂੰ,
ਮਮਤਾ ਭਰਿਆ ਪਿਆਰ ਲੁੱਟਿਆ ਈ,
ਭਲਾ ਗ਼ਰੀਬ ਦਾ ਨਾ ਵਿਚਾਰਿਆ ਤੂੰ।
ਛੱਡ ਕੇ ਘਰ ਬਾਬਲ ਦਾ ਜਦ ਧੀ ਤੁਰਨਾ,
ਹਿੱਲ ਜਾਣੈ ਨੇ ਜ਼ੀਮੀ ਅਸਮਾਨ ਲੋਕੋ।
ਜਦ ਮਾਂ ਨਾ ਧੀ ਨੂੰ ਨਜ਼ਰ ਆਈ,
ਰਹਿ ਜਾਣੈ ਨੇ ਦਿਲਾਂ ਦੇ ਅਰਮਾਨ ਲੋਕੋ।
ਬਿਨਾਂ ਮਾਂ ਨਾ ਕਿਸੇ ਪਿਆਰ ਦੇਣਾ,
ਮਿਲਣੈ ਧੀ ਨੂੰ ਨਹੀਂ ਸਨਮਾਨ ਲੋਕੋ।
ਦਿਲ ਧੜਕਣਾ ਮਾਂ ਦੇ ਪਿਆਰ ਬਦਲੇ,
ਰਹਿ ਜਾਣੈ ਨੇ ਯਾਦਾਂ ਦੇ ਪ੍ਰਮਾਣ ਲੋਕੋ।
ਬਿਨਾਂ ਮਾਂ ਨਾ ਵਾਰਣੈ ਕਿਸੇ ਪਾਣੀ,
ਸ਼ਗਨ ਨੂੰਹ ਦੇ ਕਿਸੇ ਉਤਾਰਣੈ ਨਹੀਂ।
ਦੁੱਖ ਵਿਚ ਨਾ ਕਿਸੇ ਭਾਈਵਾਲ ਬਣਨਾ,
ਕਾਰਜ ਕਿਸੇ ਨੇ ਆਣ ਸਵਾਰਨੈ ਨਹੀਂ।
ਨਿੱਘ ਮਾਂ ਦੀ ਗੋਦ ਦਾ ਨਹੀਂ ਮਿਲਣਾ,
ਕਿਸੇ ਲਾਡ ਨਾਲ ਸਿਰ ਪਿਆਰਨੈ ਨਹੀਂ।
ਜਿੰਨੇ ਮਾਂ ਝੱਲੇ ਬੱਚਿਆ ਲਈ,
ਕਿਸੇ ਹੋਰ ਨੇ ਦੁੱਖ ਸਹਾਰਨੈ ਨਹੀਂ।
ਅੰਤ ਵਿਚ ਹੈ ਰੱਬਾਂ ਅਰਦਾਸ ਮੇਰੀ,
ਮਾਂ ਮਰੇ ਨਾ ਕਿਸੇ ਨਿਆਣਿਆਂ ਦੀ,
ਇਸ ਜੱਗ ਤੇ ਕੋਈ ਨਹੀਂ ਸਾਰ ਲੈਂਦਾ,
ਬਾਂਹ ਫੜੇ ਦਾ ਕੋਈ ਨਿਤਾਣਿਆਂ ਦੀ।
ਟੁੱਕ ਹੱਥਾਂ ,ਚੋ ਕਾਂ ਨੇ ਖੋਹ ਲੈਂਦੇ,
ਵਸ ਚਲਦੇ ਨਹੀਂ ਫਿਰ ਸਿਆਣਿਆਂ ਦੇ।
“ਢਿੱਲੋਂ” ਮਾਂ ਨਾਲ ਹੈ ਘਰ ਸੋਹਦਾ,
ਬੋਲ ਮਿੱਠੇ ਲੱਗਦੇ ਵਾਂਗ ਮਿਖਾਣਿਆਂ ਦੇ।
ਭਟਕਦੀ ਤੇਰੀ ਰੂਹ ਨੂੰ ਆ ਮੁਕਤ ਕਰਾ ਦਿਆਂ
ਹਿੱਕ ਤੇਰੀ ਚ ਖੰਜ਼ਰ ਡੋਬ ਸੁਆ ਦਿਆਂ
ਆ ਕਰਾਂ ਸਨਮਾਨ ਪਿਆਸੀ ਰੂਹ ਦਾ
ਸੀਨਾ ਤੇਰਾ ਤਗਮਿਆਂ ਨਾਲ ਸਜ਼ਾ ਦਿਆਂ
ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ
ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ
ਰਹਿ ਨਾ ਜਾਵੇ ਵਿਚ ਗੁਆਚੀ ਰਾਹਾਂ ਦੇ
ਕਬਰਾਂ ਵੱਲ ਦਾ ਰਾਹ ਇਹਨੂੰ ਵਿਖਾ ਦਿਆਂ
ਭੁੱਲ ਹੀ ਗਿਆ ਹੋਣਾ ਰਾਹ ਘਰ ਨੂੰ ਜਾਂਦਾ
ਦਰੀਂ ਮਾਂ ਉਡੀਕਦੀ ਯਾਦ ਕਰਾ ਦਿਆਂ
ਨਗਮੇ ਦੇ ਕੇ ਤਗਮੇ ਲੈ ਜਾਓ ਲੋਕੋ ਵੇ
ਸ਼ਹਿਰਾਂ ਗਲੀਆਂ ਵਿਚ ਸਾਰੇ ਲਿਖਵਾ ਦਿਆਂ
ਹਿੱਕ ਤੇਰੀ ਚ ਖੰਜ਼ਰ ਡੋਬ ਸੁਆ ਦਿਆਂ
ਆ ਕਰਾਂ ਸਨਮਾਨ ਪਿਆਸੀ ਰੂਹ ਦਾ
ਸੀਨਾ ਤੇਰਾ ਤਗਮਿਆਂ ਨਾਲ ਸਜ਼ਾ ਦਿਆਂ
ਤਾਮਰ ਪੱਤਰ ਭੁੱਖ ਜੋ ਲੱਗੀ ਕੁੱਖ ਤੇਰੀ
ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ
ਰਹਿ ਨਾ ਜਾਵੇ ਵਿਚ ਗੁਆਚੀ ਰਾਹਾਂ ਦੇ
ਕਬਰਾਂ ਵੱਲ ਦਾ ਰਾਹ ਇਹਨੂੰ ਵਿਖਾ ਦਿਆਂ
ਭੁੱਲ ਹੀ ਗਿਆ ਹੋਣਾ ਰਾਹ ਘਰ ਨੂੰ ਜਾਂਦਾ
ਦਰੀਂ ਮਾਂ ਉਡੀਕਦੀ ਯਾਦ ਕਰਾ ਦਿਆਂ
ਨਗਮੇ ਦੇ ਕੇ ਤਗਮੇ ਲੈ ਜਾਓ ਲੋਕੋ ਵੇ
ਸ਼ਹਿਰਾਂ ਗਲੀਆਂ ਵਿਚ ਸਾਰੇ ਲਿਖਵਾ ਦਿਆਂ
ਭਗਤ ਸਿੰਘ...!!
ਅਸੀਂ ਉਹ ਹਾਂ
ਜਿਨ੍ਹਾਂ ਦੇ ਜੰਮਦਿਆਂ ਦੇ ਮੂੰਹ ਨੂੰ ਗੁੜ੍ਹ ਨਹੀਂ...!
ਭੁੱਖ ਲਾਈ ਗਈ ਸੀ...
ਰੋਟੀ , ਗਰੀਬੀ , ਬੇਰੁਜ਼ਗਾਰੀ ਤੇ ਸਾਡੀ ਚੰਗੀ ਕਿਸਮਤ ਦੀ
ਸਾਨੂੰ ਸਦਾ ਹੀ ਭੁੱਖ ਰਹੀ !
ਮੈਨੂੰ ਸੌਂਹ ਹੈ ਭਗਤ ਸਿੰਘ ਤੇਰੇ ਬਸੰਤੀ ਚੋਲ਼ੇ ਦੀ
ਮੈਂ ਤੇਰੇ ਸੁਪਨਿਆਂ ਦਾ ਭਾਰਤ ਸਿਰਜਾਂਗਾ !
ਇਹ ਜੋ ਸਾਡੇ ਸਮਿਆਂ ਦੇ ਸਿਰਤਾਜ ਬਾਦ੍ਸ਼ਾਹ ਨੇ,
ਇਹ, ਇਹ ਨਹੀਂ ਜਾਣਦੇ
ਕਿ ਅਸੀਂ ਆਪਣੇ ਸਮੇਂ ਦੇ ਬੇਤਾਜ ਬਾਦ੍ਸ਼ਾਹ ਹਾਂ !
ਇਹ ਚਾਹੁੰਦੇ ਹਨ
ਇਹਨਾਂ ਦੇ ਬੱਚੇ ਖੇਡਣ
ਆਪਣੇ ਪੁਰਖਿਆਂ ਦੇ ਸਿਵਿਆਂ ਦੀ ਮਿੱਟੀ ਨੂੰ
ਪੈਰ ਤੇ ਥਾਪੜ ਕੇ ਘਰ ਘਰ ਬਣਾਉਣ,
ਅਤੇ ਨਾਲੋ ਨਾਲ ਚਾਹੁੰਦੇ ਹਨ
ਇਹ ਉਸੇ ਘਰ ਵਿੱਚ ਸੌਂ ਜਾਣ ਸਦਾ ਲਈ
ਗਰੀਬੀ ਦੀ ਚਾਦਰ ਓੜ ਕੇ,
ਬਦ੍ਕਿਸਮਤੀ ਦਾ ਸਿਰਾਹਣਾ ਲੈ ਕੇ !
ਪਰ ਭਗਤ ਸਿੰਘ
ਅਸੀਂ ਉਹ ਪਾਂਡਵ ਨਹੀਂ ਹਾਂ
ਜਿਨ੍ਹਾਂ ਚੌਪਟ ਦੀ ਖੇਡ ਤੇ
ਆਪਣੇ ਘਰ ਦੀ ਇੱਜਤ ਦਾਅ ’ਤੇ ਲਾ ਦਿੱਤੀ ਸੀ !
ਅਸੀਂ ਤਾਂ ਹੌਂਸਲਿਆਂ ਦਾ ਹਸਤਨਾਪੁਰ ਹਾਰਿਆ ਹੀ ਨਹੀਂ ,
ਘਰ ਦੀ ਇਜ਼ੱਤ ਤਾ ਦੂਰ ਦੀ ਗੱਲ ਹੈ....!
ਅਸੀਂ ਜੰਮੇ ਹਾਂ....
ਸੌਨ ਮੰਜਿਆਂ ਦੇ ਪਾਵਿਆਂ ਨਾਲ
ਤਾਕਤ ਦੇ ਰਾਵਣ ਬੰਨ ਕੇ
ਭਾਂਵੇ ਕਿ ਰਾਵਣ ਨੇ
ਮੰਜੇ ਦੇ ਪਾਵੇ ਨਾਲ ਕਾਲ ਬੰਨਿਆਂ ਸੀ!
ਅੱਜ ਦੀਆਂ ਸਰ੍ਕਾਰਾਂ ਅੰਗਰੇਜ਼ਾਂ ਵਾਂਗੂੰ,
ਤੇ ਅਸੀਂ ਭਗਤ ਸਿੰਘ ਤੇਰੇ ਵਰਗੇ ਬਣਨਾ ਲੋਚਦੇ ਹਾਂ !
ਅਸੀਂ ਉਹ ਹਾਂ ਭਗਤ ਸਿੰਘ
ਜਿਨ੍ਹਾਂ ਚੜ੍ਹਦੇ ਵਰੇਸ ਦੀ ਅੱਲ੍ਹ੍ੜ ਜਵਾਨੀ ਵਿੱਚ
ਤਕਦੀਰ ਦਾ ’ਮੰਥ” ਕੀਤਾ ,
ਭਾਂਵੇ ਕਿ ਪਤਾ ਹੀ ਸੀ
ਕਿ ਵਿੱਚੋਂ ਨਿਕਲੇਗੀ ਸਿਰਫ਼ ਬੇਰੁਜ਼ਗਾਰੀ !
’ਤੇ ਅਜੇ ਮਾਅਨੇ ਪੁਛ੍ੱਦੇ ਓ ਕਿ
ਅਸੀਂ ਧੁਰ ਅੰਦਰ ਤੀਕ ਜ਼ਹਿਰੀਲੇ ਕਿਉਂ ਹਾਂ
ਅਸੀਂ ਪੀ ਲਿਆ ਜ਼ਹਿਰ
ਬਦਨਸੀਬੀਆਂ ਤੇ ਬਦਕਿਸਮਤੀਆਂ ਦਾ ,
ਪਰ ਹਾਰੇ ਨਹੀਂ ...
ਅੱਜ ਵੀ ਸੋਚਾ ਦੇ ਅੰਮ੍ਰਿਤ ਸਾਗਰ ’ਚ
ਤਾਰੀਆਂ ਲਾਉਣੋ ਨਹੀਂ ਹਟਦੇ !
ਅਸੀਂ ਮੰਨੀ ਬੈਠੇ ਹਾਂ ਕਿ ਐਥੇ ਹਰ ਬੇਰੁਜ਼ਗਾਰ
ਅਲੀ ਬਾਬਾ ਵਰਗਾ ਹੈ
ਤੇ ਇਹ ਮੌਕਾਪ੍ਰਸਤ ਸਰ੍ਕਾਰਾਂ
ਚਾਲ਼ੀ ਚੌਰਾਂ ਦਾ ਗਿਰੋਹ....!
ਜੋ ਲੁੱਟੀ ਬੈਠੀਆਂ ਨੇ ਖਜ਼ਾਨੇ ਡਿਗਰੀਆਂ ਦੇ,
ਪਰ ਸਰ੍ਕਾਰਾਂ ਨੂ ਇੱਕ ਗੱਲ ਚੇਤੇ ਨਹੀਂ ਕਿ
ਕਦੇ ਕਦੇ ਹੱਕ ਖੋਹ ਵੀ ਲਏ ਜਾਂਦੇ ਨੇ
ਅਲੀ ਬਾਬੇ ਵਾਂਗੂੰ ....!
ਅੱਜ ਸਾਡੇ ਲੇਖਾਂ ਦੀ ਉਂਗਲੀ ਵਿੱਚ
ਉਮੀਦਾ ਦਾ ਸੁਦਰ੍ਸ਼ਨ ਘੁੰਮ ਰਿਹਾ ਹੈ
ਜੋ ਸਾਨੂੰ ਹਮੇਸ਼ਾ ਇਕ ਲੱਤ ਤੇ ਖੜ੍ਹੇ ਰੱਖਦਾ ਹੈ
ਤੇ ਜੇ ਅਸੀਂ ਜਿਉਂਦੇ ਰਹੇ ਤਾਂ ਇਹ ਦੱਸ ਕੇ ਮਰਾਂਗੇ
ਕਿ ਅਸੀਂ ਜੰਮੇ ਸੀ...

Subscribe to:
Posts (Atom)