love u ਕਹਿਣ ਨਾਲ ਜੇ ਪਿਆਰ ਹੋ ਜਾਂਦਾ
ਤਾਂ ਕਦੇ ਕਿਸੇ ਦਾ ਦਿਲ ਟੁਟਦਾ ਨਾ,
ਜੇ ਇੱਕ ਵਾਰ ਵੀ ਓਹ ਪਾ ਦਿੰਦੇ ਪਾਣੀ ਵਫ਼ਾ ਦਾ
ਤਾਂ ਸਾਡਾ ਬੂਟਾ ਪਿਆਰ ਦਾ ਸੁੱਕਦਾ ਨਾ,
ਜਿੰਨਾ ਪਿਆਰ ਕੀਤਾ ਉਸ ਬੇਵਫ਼ਾ ਨੂੰ
ਜੇ ਓਨਾ ਹੀ ਰੱਬ ਨੂੰ ਕਰਦੇ ਤਾਂ ਓਹ ਕਦੇ ਰੁੱਸਦਾ ਨਾ,
"ਬੱਲ" ਜੇ ਓਹ ਇੱਕ ਵਾਰ ਝੂਠਾ ਜਿਹਾ ਵੀ ਆ ਜਾਂਦੇ
ਤਾਂ ਸ਼ਾਇਦ ਇਹ ਜੀਵਨ ਦਾ ਸਫ਼ਰ ਅੱਧਵਾਟੇ ਮੁੱਕਦਾ ਨਾ|
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨ੍ਹਾਂ ਗੁਜ਼ਾਰਾ ਨਹੀਂ ਹੁੰਦਾ

ਜੱਗ ਜਾਣਦੈ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸਤੋਂ ਵਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ|
ਅਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼ ਚ ਹੁਣ ਕੁੜੀਆਂ ਨੇ
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ,
ਮੁੰਡੇਆ ਨੂ ਲਾਲਚ ਹੁਸਨਾ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ|
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ
ਸੱਚਾ ਪਿਆਰ ਨਿਭਾ ਲੈ ਅਹਿਸਾਨ ਨਾ ਕਰ
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ|
ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ|
ਅੱਜ ਤੱਕ ਅਖਾਂ ਬੰਦ ਕਰਕੇ ਉਸਦੀ ਹਰ ਗੱਲ ਮੰਨੀ
ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ
ਅਗਰ ਸੱਚੀ ਹੋਈ ਮਹੋਬਤ ਤਾਂ ਮੇਰੀ ਕਿਸਮਤ
ਨਹੀ ਤਾਂ ਸਮਝ ਲਵਾਗੇ ਭਾਣੇ ਲੇਖਾਂ ਦੇ|
ਜਿਨਾਂ ਇਸ਼ਕ ਨਮਾਜਾਂ ਪੜੀਆਂ ਨੇ
ਉਹ ਦਰ ਦਰ ਤੇ ਸੱਜਦਾ ਨਹੀਂ ਕਰਦੇ,
ਜਿਹੜੇ ਇਕ ਦੇ ਹੋ ਜਾਂਦੇ ਨੇ
ਉਹ ਹਰ ਦੁਜੇ ਤੀਜੇ ਤੇ ਨਹੀਂ ਮਰਦੇ|
ਮਂਨਿਆ ਕੀ ਸੋਹਣੇ ਉ
ਜੀ ਸੋਹਣੇ ਤੁਸੀ ਰੱਜ ਕੇ
ਪਰੀਆਂ ਦੇ ਵਾਂਗੂ ਨਿੱਤ ਰਹਿਂਦੇ ਸੱਜ ਧੱਜ ਕੇ
ਆਕੇ online ਦੋ ਪੱਲ ਵੀ ਬਿਤਾ ਲਿਆ ਕਰੋ
ਅਸੀ ਨਹਿਉ ਕਹਿਂਦੇ ਤੁਸੀ ਪਿਆਰ ਕਰ ਲਉ
ਬੱਸ ਥੋੜਾ ਜਿਹਾ ਹੱਸ ਕੇ ਬੁਲਾ ਲਿਆ ਕਰੋ|
ਤੈਨੂੰ ਲੁਕ-ਲੁਕ ਤੱਕਿਆ ਬਥੇਰਾ,ਅਸੀਂ ਦਿਲ ਵਿੱਚ ਉਤਾਰ ਲਿਆ
ਸਾਨੂੰ ਦਿਲ ਦੀਆਂ ਦਿਲ ਵਿੱਚ ਰੱਖਣ ਦੀ ਆਦਤ ਨੇ ਮਾਰ ਲਿਆ
ਸਾਡਾ ਸੁਪਨਾ ਚੰਨ ਨੂੰ ਫੜਨ ਜਿਹਾ,ਕਿ ਅਸੀਂ ਤੇਰੇ ਹੀ ਦਿਲ ਵਿੱਚ ਵਸਾਂਗੇ
ਤੈਨੂੰ ਕੀ-ਕੀ ਮੰਨੀ ਬੈਠੇ ਹਾਂ,ਕਦੇ ਕੋਲ ਬਿਠਾ ਕੇ ਦੱਸਾਂਗੇ|
ਲੱਖ ਯਾਰੀ ਲਾਉਣ ਦਾ ਸੌਂਕ ਹੋਵੇ
ਪਰ ਥਾਂ ਥਾਂ ਨਹੀਂ ਦਿਲ ਲਾਈ ਦਾ ਏ,
ਅਖਾਂ ਯਾਰ ਦੀਆਂ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ
ਗਲ ਗਲ ਤੇ ਪਿਆਰ ਨਹੀਂ ਅਜਮਾਈਦਾ ਏ,
ਭਾਵੇਂ ਮੰਗੇ ਮਾਫ਼ੀ ਜਾਂ ਫੇਰ ਕਰੇ ਤਰਲੇ
ਨਜਰੋਂ ਡਿਗਿਆਂ ਨੂੰ ਨਹੀਂ ਮੂੰਹ ਲਾਈਦਾ ਏ|
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ
ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ,
ਭੁੱਲ ਨਾਂ ਸਕਾਂ ਗਾ ਜ਼ਿੰਦਗੀ ਭਰ ਮੈਂ ਜਿਸ ਨੂੰ
ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ|
ਦਿਲ ਦੀ ਭਾਵੇਂ ਕਾਲੀ ਹੋਵੇ ਰੰਗ ਰੂਪ ਵੱਲੋਂ ਸੋਹਣੀ ਮੰਗਦੇ
ਅਕਲ ਉਕਲ ਭਾਵੇਂ ਨਾ ਹੀ ਹੋਵੇ ਪੈਸੇ ਵਾਲੀ ਹੋਣੀ ਮੰਗਦੇ
ਦਿਲ ਵਿਚ ਭੋਰਾ ਪਿਆਰ ਨਾ ਹੁੰਦਾ ਅਖਵਾਉਂਦੇ ਇਹ ਦਿਲਵਾਲੇ ਨੇ
ਅੱਜ ਕੱਲ ਕੌਣ ਦਿਲਾਂ ਨੂੰ ਦੇਖੇ ਸਭ ਸ਼ਕਲਾਂ ਦੇਖਣ ਵਾਲੇ ਨੇ|
ਸਾਨੂੰ ਛੱਡ ਜਾ ਇਕੱਲੇ ਵੇ ਸਾਨੂੰ ਥੌੜਾ ਰੌ ਲੈਣ ਦੇ
ਸ਼ਾਇਦ ਆ ਜਾਵੇ ਤੇਰਾ ਸੁਪਨਾ ਥੌੜਾ ਸੌ ਲੈਣ ਦੇ
ਜ਼ਿੰਦਗੀ ਤਾਂ ਤੇਰੇ ਪਿਆਰ ਬਿਨ ਕੱਟਣੀ,ਸਾਨੂੰ ਸੁਪਨੇ ਵਿੱਚ ਤੇਂ ਤੇਰਾ ਹੌ ਲੈਣ ਦੇ|
ਰੂਹਾਂ ਦਾ ਪਿਆਰ ਕਦੇ ਭੁਲਾਏ ਨਾ ਜਾਂਦੇ
ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ,
ਜਦੋ ਛਪ ਜਾਂਦੀ ਜਿੰਦਗੀ ਦੀ ਕਿਤਾਬ
ਤੇ ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ ਨੀ ਜਾਂਦੇ|
ਮਨਿਆ ਕੀ ਮੇਰੇ ਇਸ਼ਕ਼ ਵਿਚ ਦਰਦ ਨਹੀ ਸੀ
ਪਰ ਦਿਲ ਮੇਰਾ ਬੇਦਰਦ ਨਹੀ ਸੀ
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ|
ਧੁੰਦਲਾ ਜਿਹਾ ਏ ਚੇਤਾ ਪਹਿਲੀ ਮੁਲਾਕਾਤ ਦਾ
ਸੰਗ ਸੰਗ ਟਾਲਣਾ ਜਵਾਬ ਹਰ ਬਾਤ ਦਾ,
ਹਰ ਗੱਲੋਂ ਕਹਿਣਾ ਤੇਰਾ ਠੀਕ ਮੈਨੂੰ ਯਾਦ ਏ
ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ|
ਹਿੰਮਤ ਨਾ ਹਾਰੋ,ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸੱਕੁਰਾਂਦੇ ਹੋਏ ਜਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਕਰਨਾ ਹੈ ਖਾਤਮਾ
ਹਮੇਸ਼ਾਂ ਕਹੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ|
ਕੀ ਕਿਸੇ ਨੂ ਕਰੀਏ ਸ਼ਿਕਵਾ,ਅਸੀਂ ਮਾੜੇ ਲੇਖ ਲਿਖਾਏ ਹੋਏ ਨੇ,

ਜਿਨਾ ਫੁਲਾਂ ਦੀ ਸਾਨੂ ਮੇਹਕ ਨੀ ਮਿਲਦੀ,

ਅਸੀਂ ਏਹੋ ਜੇਹੇ ਫੁੱਲ ਉਗਾਏ ਹੋਏ ਨੇ ..
...
ਜਿਨਾ ਦੁਖਾਂ ਨੂ ਸੋਚ ਕੇ ਕੰਬਦੀ ਦੁਨੀਆਂ,

ਅਸੀਂ ਏਹੋ ਜੇਹੇ ਦੁਖ ਹੰਦਾਏ ਹੋਏ ਨੇ ..

ਕਿਸਮਤ ਬਾਂਝ ਨੀ ਸਚੇ ਯਾਰ ਮਿਲਦੇ ,

ਉਂਝ ਭਾਵੇਂ ਲਖਾਂ ਯਾਰ ਬਨਾਏ ਹੋਏ ਨੇ..

ਮਹਫਿਲਾਂ ਵਿਚ ਤਾਂ ਹਸਣਾ ਪੈਂਦਾ ਹੈ,

ਪਰ ਅਸੀਂ ਤਾਂ " ਦਿਲ " ਵਿਚ ਦਰਦ ਛੁਪਾਏ ਹੋਏ ਨੇ