ਬਹਾਨੇ ਬਣਾ ਕੇ ਓਹਦੇ ਨਾਲ ਗੱਲ ਬਾਤ ਕਰਦੇ ਹਾਂ
ਹਰ ਰੋਜ਼ ਸੁਪਨੇ ਚ ਮੁਲਾਕਾਤ ਕਰਦੇ ਹਾਂ
ਇੰਨੀ ਵਾਰ ਤਾਂ ਓਹ ਸਾਹ ਵੀ ਨਹੀ ਲੈਂਦੇ
ਜਿੰਨੀ ਵਾਰ ਅਸੀਂ ਓਸ ਨੂੰ ਯਾਦ ਕਰਦ
ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ
ਜਦ ਕੋਈ ਇੰਨਾ ਖਾਸ ਬਣ ਜਾਵੇ,
ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ,
ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ,
ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ
ਗੱਲ ਗੱਲ ਉੱਤੇ ਰੁਸਦੈਂ ਤੂੰ ਰਹਿੰਨੈ ਮੇਰੇ ਚੰਨਾ
ਸਭ ਭੁੱਲ ਕੇ ਮੈਂ ਰੀਝਾਂ ਬੱਸ ਤੇਰੀਆਂ ਹੀ ਮੰਨਾਂ
ਜਾਂਵਾ ਹਰ ਵਾਰੀ ਜਿੱਤ ਕੇ ਵੀ ਹਾਰ ਸੋਹਣਿਆਂ
ਵੇ ਇੰਝ ਕਰੀ ਦਾ ਨੀ ਪਾਕੇ, ਇੰਝ ਕਰੀ ਦਾ ਨੀ
ਪਾ ਕੇ ਕਦੇ ਪਿਆਰ ਸੋਹਣਿਆਂ ਵੇ ਇੰਝ ਕਰੀ ਦਾ ਨੀ ਪਾਕੇ
ਦਿਲ ਬਥੇਰਾ ਕਹੇ ਕਿ ਸਮਾਂ ਹੈ ਬੁਰਾ
ਜਿਹੜੇ ਲੱਗਦੇ ਭਲੇ ਉਹੀ ਘੋਪਣ ਛੁਰਾ,

ਵਗਦੀ ਲੂ ਹੀ ਨਹੀਂ ਸਿਰਫ ਤਨ ਸਾੜਦੀ
ਹੁਣ ਤਾਂ ਸੇਕਾ ਲਗੇ ਜਦ ਵੀ ਚਲਦਾ ਪੁਰਾ,

ਸੱਸੀ ਬਣਕੇ ਨਾ ਐਵੇਂ ਥਲਾਂ \'ਚ ਸੜੀਂ
ਪੁਨੂੰ ਜੋ ਲੈ ਗਏ ਉਹ ਮਿਟਾ ਗਏ ਖੁਰਾ,

ਜਿਹੜੇ ਪੰਛੀ ਨੂੰ ਪਿੰਜਰਾ ਪਸੰਦ ਆ ਗਿਆ
ਆਦਮੀ ਦੀ ਤਰਾਂ ਗਾਉਂਦਾ ਉਹ ਬੇਸੁਰਾ,

ਜਿਸ ਨੂੰ ਦੇਖਣ ਲਈ ਹੋਏ ਰੁੱਖ ਵਾਂਗਰਾਂ
ਉਹ ਸ਼ਖਸ਼ ਤੁਰਿਆ ਜਾਂਦਾ ਹੈ ਨਜ਼ਰਾਂ ਚੁਰਾ
ਹੰਝੂਆਂ ਦੀ ਬਰਸਾਤ ਦੇ ਗਿਆ ਕੋਈ
ਪੀੜਾਂ ਦੀ ਸੌਗਾਤ ਦੇ ਗਿਆ ਕੋਈ
ਦੋ ਘੜੀਆਂ ਹਸਾ ਕੇ ਲੁੱਟ ਲੈ ਗਿਆ ਹਾਸੇ
ਗ਼ਮਾਂ ਦੀ ਰਾਤ ਦੇ ਗਿਆ ਕੋਈ
ਦਿਨ ਚੜ੍ਹਦੇ ਉਡੀਕਾਂ ਹਰ ਰੋਜ਼ ਉਸਨੂੰ
ਆਸਾਂ ਦੀ ਪ੍ਰਭਾਤ ਦੇ ਗਿਆ ਕੋਈ
ਜਿਸ ਪਾਈ ਬਾਤ ਦਾ ਹੁੰਗਾਰਾ ਨਹੀਂ ਮਿਲਦਾ
ਐਸੀ ਇੱਕ ਬਾਤ ਦੇ ਗਿਆ ਕੋਈ
ਸਦਾ ਉਹਦੀ ਯਾਦ ‘ਚ ਰਹਿਣ ਜੋ ਵਿਲਕਦੇ
ਸਿਸਕਦੇ ਜ਼ਜ਼ਬਾਤ ਦੇ ਗਿਆ ਕੋਈ
ਰੋਜ਼ ਮੇਰੇ ਸੀਨੇ ‘ਚੋਂ ਜੋ ਆਰ-ਪਾਰ ਲੰਘਦੀ ਏ
ਯਾਦਾਂ ਦੀ ਬਾਰਾਤ ਦੇ ਗਿਆ ਕੋਈ
ਦਿਨ ਲੰਘੇ ਯਾਦਾਂ ‘ਚ ਤੇ ਰਾਤ ਲੰਘੇ ਖਾਬਾਂ ‘ਚ
ਐਸੇ ਖਿਆਲਾਤ ਦੇ ਗਿਆ ਕੋਈ
ਆਰ ਦੇ ਰਹੇ ਨਾ ਅਸੀਂ ਹੁਣ ਪਾਰ ਦੇ ਰਹੇ
ਸਾਨੂੰ ਐਸੀ ਮਾਤ ਦੇ ਗਿਆ ਕੋਈ
ਭੁੱਲਣਾ ਜੇ ਚਾਹਵਾਂ ਤਾਂ ਭੁੱਲੇ ਨਾ ‘ਬਦੇਸ਼ਾ’ ਮੈਨੂੰ
ਐਸੀ ਸੋਹਣੀ ਝਾਤ ਦੇ ਗਿਆ ਕੋਈ
ਮਸਤੀ ਦਾ ਸਾਜ ਅੰਦਰੇ ਹੀ ਵਜਾ ਲਿਆ ਕਰ।
ਦਰਦ ਦਾ ਗ਼ੀਤ ਵੀ ਕਦੇ ਗੁਣਗੁਣਾ ਲਿਆ ਕਰ।
ਪਾਣੀ ‘ਚੋਂ ਅਤਰ ਦੀ ਸੁਗੰਧੀ ਹੈ ਉਂਡਦੀ ਪਈ,
ਆਂਸੂਆਂ ਦੀ ਬਰਸਾਤ ‘ਚ ਵੀ ਨਹਾ ਲਿਆ ਕਰ।
ਆਦਤ ਬਣ ਗਈ ਹੈ ਤੈਨੂੰ ਮੌਤ ਤੋਂ ਡਰਨ ਦੀ,
ਕਦੇ ਕਦੇ ਮੌਤ ‘ਤੇ ਵੀ ਮੁਸਕਰਾ ਲਿਆ ਕਰ।
ਖੋਹ ਲਿਆ, ਭਰ ਲਿਆ ਸਦਾ ਘਰ ਅਪਣਾ,
ਅੱਧੀ ‘ਚੋਂ ਅੱਧੀ ਵੰਡ ਕੇ ਵੀ ਖਾ ਲਿਆ ਕਰ।
ਹਨੇਰੇ ‘ਚ ਭਟਕਦਾ ਟੱਕਰਾਂ ਪਿਆ ਤੂੰ ਮਾਰਦਾ,
ਸੁਰਮਾ ਗਿਆਨ ਦਾ ਨੈਣਾਂ ‘ਚ ਪਾ ਲਿਆ ਕਰ।
ਢਾਈ ਅੱਖਰ ਮਿਲ ਗਏ ‘ਪ੍ਰੇਮ’ ਸਾਥੀ ਹੋ ਗਿਆ,
ਇਹ ਨੁਖ਼ਸਾ ਵੀ ਕਦੇ ਕਦੇ ਅਜ਼ਮਾ ਲਿਆ ਕਰ।
ਕੁਝ ਦਿਨਾਂ ਦਾ ਹਾਂ ਪ੍ਰਾਹੁਣਾ ਮੈਂ ਤੇਰੇ ਇਸ ਸ਼ਹਿਰ ਦਾ।
ਤੁਰ ਜਾਣਾ ਸੁਕਰਾਤ ਵਾਂਗੂੰ ਪੀ ਪਿਆਲਾ ਜ਼ਹਿਰ ਦਾ।
ਦਰਦ ਬੜਾ ਨੇ ਦੇ ਰਹੇ ਫੁੱਲ ਜੋ ਮਾਰੇ ਯਾਰ ਨੇ,
ਦੁੱਖ ਕੋਈ ਨਹੀਂ ਹੋਂਵਦਾ ਪੱਥਰ ਮਾਰੇ ਗ਼ੈਰ ਦਾ।
ਗੀਤ ਉਹ ਹੁਣ ਨਹੀਂ ਗੂੰਜਣੇ ਗਾਏ ਜੋ ਹਵਾ ਦੀ ਹਿੱਕ ਤੇ,
ਆਖਿਰੀ ਹੈ ਇਹ ਬੋਲ ਮੇਰਾ, ਇਸ ਸਰਾਪੀ ਬਹਿਰ ਦਾ।
ਰਾਤਾਂ ਦੀਆਂ ਇਹ ਰੌਣਕਾਂ ਰਹਿਣ ਤੇਰੇ ਲਈ ਸਦਾ,
ਆਖਰੀ ਲਮਾਹ ਸਮਝ ਮੈਨੂੰ ਇਸ ਅਭਾਗੇ ਪਹਿਰ ਦਾ।
ਬਣਾਇਆ ਕਦੇ ਸੀ ਆਸ਼ੀਆਂ, ਸਮੁੰਦਰ ਕੰਢੇ ਰੇਤ ਤੇ,
ਥਪੇੜਾ ਨਾ ਸੀ ਸਹਿ ਸਕਿਆ, ਉਂਠੀ ਕਾਤਿਲ ਲਹਿਰ ਦਾ।
ਹਸਤੀ ਮੈਂ ਅਪਣੀ ਵੇਚ ਕੇ ਕੀ ਲਿਆ ਇਸ ਸ਼ਹਿਰ ਤੋਂ,
ਸਿਲ੍ਹਾ ਹੈ ਮਿਲਿਆ ‘ਤੀਰ’ ਨੂੰ ਮਜ੍ਹਬਾਂ ਦੇ ਉਂਠੇ ਕਹਿਰ ਦਾ
ਦਰ ਕਿਨਾਰਾ ਕਰ ਗਏ, ਬਣੇ ਜੋ ਸਾਡਾ ਸਾਥ ਸੀ।
ਬਿਨ ਹੁੰਗਾਰੇ ਮੁੱਕ ਗਈ ਪਾਈ ਅਸਾਂ ਜੋ ਬਾਤ ਸੀ।
ਚਮਕਿਆ ਜੋ ਵਾਂਗ ਸੋਨੇ, ਭੈੜਾ ਪਿੱਤਲ ਨਿਕਲਿਆ,
ਚਾਰ ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਸੀ।
ਜਿੰਦਗੀ ਦੇ ਰਾਹ ਦਾ ਹਮਸਫਰ ਬਣਨਾ ਲੋਚਿਆਂ,
ਮੁੜ ਉਸ ਨਾ ਵੇਖਿਆ, ਹਿਜ਼ਰਾਂ ਭਰੀ ਹਯਾਤ ਸੀ।
ਕਹਿ ਮਨ ਅਪਣੇ ਨੂੰ ਏਦਾਂ, ਸੀ ਅਸਾਂ ਸਮਝਾ ਲਿਆ,
ਗ਼ਮ ਨਾ ਕਰ ਤੂੰ ਦੋਸਤਾ, ਇਹੀ ਤੇਰੀ ਬਾਰਾਤ ਸੀ।
ਫਿਰ ਮਿਲੇ ਰਾਹ ਅਸਾਡੇ, ਅਸਾਂ ਉਸ ਨੂੰ ਵੇਖਿਆ,
ਝੱਟ ਉਹ ਓਝਲ ਹੋ ਗਏ ਕੈਸੀ ਮੁਲਾਕਾਤ ਸੀ।
ਬਣ ਪੱਥਰ ਖੜੇ ਰਹੇ ਫਿਰ ਮਿਲਣ ਦੀ ਆਸ ਵਿੱਚ,
ਜ਼ਾਲਮ ਕੈਸਾ ਨਿਕਲਿਆ ਫਿਰ ਨਾ ਪਾਈ ਝਾਤ ਸੀ।
ਅੱਖੋਂ ਹੰਝੂ ਵਹਿ ਤੁਰੇ ਦਿਲ ਤੇ ਬਿਜਲੀਆਂ ਪੈ ਗਈਆਂ,
ਸਾਵਣ ਅਜੇ ਤਾਂ ਦੂਰ ਸੀ, ਇਹ ਕੈਸੀ ਬਰਸਾਤ ਸੀ।
ਰੰਗ ਜ਼ਮਾਨੇ ਬਦਲਿਆ ਬਦਲ ਗਈ ਹੈ ਚਾਲ
ਫੋਕੀ ਚੌਧਰ ਵਾਸਤੇ ਕਰਦੇ ਲੋਕ ਪਲਾਲ

ਧੀਆਂ ਸਹੁਰੇ ਤੋਰੀਆਂ ਤੋਰ ਵਿਦੇਸ਼ੀਂ ਪੁੱਤ
ਵਿਚ ਬੁਢਾਪੇ ਝੂਰਦਾ ਕੋਈ ਨਾ ਪੁੱਛਦਾ ਹਾਲ

ਪੈਲਿਸ ਦੇ ਵਿਚ ਸ਼ਾਦੀਆਂ ਬਦਲੇ ਸਾਰੇ ਢੰਗ
ਧੀ ਜਵਾਈ ਪਿਉ ਪੁੱਤ ਨੱਚਦੇ ਨਾਲੋ ਨਾਲ

ਚਰਖਾ ਦਾਦੀ ਮਾਂ ਦਾ ਸੁੱਟਿਆ ਵਿਚ ਸਟੋਰ
ਤਿੰਨੇ ਪੁਰਜ਼ੇ ਗੁੰਮ ਨੇ ਤੱਕਲਾ,ਚਰਖੀ,ਮਾਹਲ

ਕਰਜੇ਼ ਹੇਠ ਕਿਸਾਨ ਨੂੰ ਨਾ ਲੱਭਿਆ ਕੋਈ ਹੱਲ
ਅੰਦਰ ਵੜ ਕੇ ਲੈ ਲਿਆ ਫਾਹਾ ਪੱਖੇ ਨਾਲ

ਅੰਦਰੋ ਅੰਦਰੀ ਰੱਖ ਲੈ ਆਪਣੇ ਦਿਲ ਦਾ ਰਾਜ਼
ਕੋਈ ਨਾ ਪਰਦੇ ਢੱਕਦਾ ਦਿੰਦੇ ਗੱਲ ਉਛਾਲ
ਗੁਆਏ ਪਲ ਤੇ ਵਿਛੜੇ ਯਾਰ ਅਕਸਰ ਯਾਦ ਆਉਂਦੇ ਨੇ
ਜਦੋਂ ਭੀ ਯਾਦ ਆਉਂਦੇ ਨੇ ਬਰਾਬਰ ਯਾਦ ਆਉਂਦੇ ਨੇ
ਘਟੇ ਜਦ ਦਰਦ ਦਿਲ ਵਿਚੋਂ ਮੈਂ ਛੇੜਾਂ ਦਾਸਤਾਂ ਅਪਣੀ
ਬਿਤਾਏ ਨਾਲ ਉਹਦੇ ਦਿਨ ਨਿਰੰਤਰ ਯਾਦ ਆਉਂਦੇ ਨੇ
ਨਹੀਂ ਭੁੱਲਦਾ ਕਦੇ ਮੈਨੂੰ ਉਹਦਾ ਅਠਖੇਲੀਆਂ ਕਰਨਾ
ਉਹਦੇ ਹਾਸੇ ਭੀ ਮੈਨੂੰ,ਅੱਖਾਂ ਭਰ ਭਰ ਯਾਦ ਆਉਂਦੇ ਨੇ
ਇਹ ਵੱਖਰੀ ਹੀ ਕਹਾਣੀ ਹੈ ਮਿਰੀ ਕਿਸ਼ਤੀ ਦੇ ਡੁੱਬਣ ਦੀ
ਕਿ ਮੇਰੇ ਮਾਝੀ ਤੇਰੇ ਸਾਰੇ ਅਡੰਬਰ ਯਾਦ ਆਉਂਦੇ ਨੇ
ਰਿਹਾ ਬਿਸਮਿਲ ਹਮੇਸ਼ਾ ਮੈ,ਚੁਭੋਂਦਾ ਉਹ ਰਿਹਾ ਨਸ਼ਤਰ
ਚੁਭੋਏ ਰੰਗਲੇ ਹੱਥਾਂ ਦੇ ਨਸ਼ਤਰ ਯਾਦ ਆਉਂਦੇ ਨੇ
ਵਰਾਉਂਦਾ ਹੀ ਰਿਹਾ ਲਾ ਲਾ ਕੇ ਲਾਰੇ ਆਪਣੇ ਦਿਲ ਨੂੰ
ਤਿਰੇ ਝੂਠੇ ਉਹ ਵਾਅਦੇ ਯਾਰ ਅਕਸਰ ਯਾਦ ਆਉਂਦੇ ਨੇ
ਛੁਡਾ ਸਕਿਆ ਨਾ ਪਿੱਛਾ ਮੈਂ ਉਹਨਾਂ ਮਾਸੂਮ ਨਜ਼ਰਾਂ ਤੋ
ਅਜੇ ਮਖਮੂਰ ਨਜ਼ਰਾਂ ਦੇ ਉਹ ਸਾਗਰ ਯਾਦ ਆਉਂਦੇ ਨੇ
ਸੁਣਾਵਣ ਦਾਸਤਾਂ ਦਿਲ ਦੀ ਮਿਰੇ ਖਾਮੋਸ਼ ਇਹ ਹੰਝੂ
ਇਹ ਦਿਲ ਮਜ਼ਬੂਰ ਹੋ ਜਾਂਦੈ,ਸਿਤਮਗਰ ਯਾਦ ਆਉਂਦੇ ਨੇ
ਨਾ ਕੋਈ ਬੇਵਫਾ ਹੈ ਭਾਰਤੀ !ਨਾ ਬਾਵਫਾ ਕੋਈ
ਇਹ ਹਨ ਅਹਿਸਾਸ ਦਿਲ ਦੇ ਜੋ ਐ ਦਿਲਬਰ ਯਾਦ ਆਉਂਦੇ ਨੇ
ਫੁੱਲ ਪੱਤੇ ਜੋ ਨਾਲ ਬਹਾਰਾਂ ਆਂਦੇ ਨੇ ।
ਪੱਤਝੜਾਂ ਨੂੰ ਸੋਚ ਕੇ ਕਦ ਘਬਰਾਂਦੇ ਨੇ ।
ਜੀਵਨ - ਜਾਚ ਨਾ ਆਈ ਉਹਨਾਂ ਲੋਕਾਂ ਨੂੰ ,
ਕੱਲ੍ਹ ਬਾਰੇ ਜੋ ਸੋਚ ਕੇ \'ਅੱਜ\' ਗਵਾਂਦੇ ਨੇ ।
ਠੱਗੀ ਠ੍ਹੌਰੀ ਜਿਸ ਦੀ ਆਦਤ ਬਣ ਜਾਂਦੀ,
ਆਪਣਿਆਂ ਤੋਂ ਵੀ ਫਿਰ ਅੱਖ ਬਚਾਂਦੇ ਨੇ ।
ਮਿੱਤਰ , ਰਿਸ਼ਤੇ ਖੇਰੂੰ ਖੇਰੂੰ ਹੋ ਜਾਂਦੇ ,
ਲਾਲਚ ਵਿਚ ਜੋ ਪੈ, ਨਾ ਕੌਲ ਨਿਭਾਂਦੇ ਨੇ ।
ਭਰਿਆ ਭਰਿਆ ਵਿਹੜਾ ਸਖ਼ਣਾ ਹੋ ਜਾਂਦਾ,
ਜਦ ਪੁੱਤਰ ਧੀਆਂ ਅਪਣੇ ਘਰ ਵਸਾਂਦੇ ਨੇ ।
ਸੁੱਖੀ ਸਾਂਦੀ ਰਹਿਣ ਜਿਥੇ ਵੀ ਰਹਿੰਦੇ ਨੇ,
ਹਰ ਗੱਲ ਪਿਛੋਂ ਅੰਤ ਤੇ ਉਹ ਦੁਆ\'ਦੇ ਨੇ ।
ਟੰਗੇ ਪਲਕਾਂ ਤੇ ਅਥਰੂ ਉਹ ਚੋਣਗੇ ਇਕ ਦਿਨ
ਮੇਰੇ ਦੀਪਕ ਬੁਝਾ ਕੇ ਉਹ ਰੋਣਗੇ ਇਕ ਦਿਨ

ਟੁਰ ਗਿਆ ਕਿਤੇ ਗੁੰਮ ਗਿਆ ਹੋਣਾ ਬੱਦਲੀਂ
ਨੈਣ ਦੋ ਪਲ ਹੰਝੂਆਂ ਚ ਡਬੋਣਗੇ ਇਕ ਦਿਨ

ਏਨੇ ਸਹਿਮ ਗਏ ਹਨ ਰੁੱਖ ਨਹੀਂ ਗੱਲ ਕਰਦੇ
ਤੂਫ਼ਾਨਾਂ ਅੱਗੇ ਉਹ ਵੀ ਖੜੋਣਗੇ ਇਕ ਦਿਨ

ਮੇਰੀ ਨਜ਼ਮ ਨੇ ਜੇ ਕੀਤੀ ਨਾ ਖ਼ੁਦਕੁਸ਼ੀ
ਜ਼ਿਕਰ ਹੋਂਟਾਂ ਤੇ ਗੀਤਾਂ ਦੇ ਹੋਣਗੇ ਇਕ ਦਿਨ

ਜਂਜੀਰ ਪਹਿਨੀ ਹੈ ਪੈਰਾਂ ਚ ਪੰਜੇਬਾਂ ਦਾ ਚਾਅ
ਇਹਦੇ ਬੋਰ ਸਲੀਬ ਛਣਕੌਣਗੇ ਇਕ ਦਿਨ

ਇਹ ਜੋ ਹੱਸਦੇ ਨੇ ਯਾਰ ਹੋ 2 ਓਹਲੇ
ਮਰਨ ਬਾਦ ਉਦਾਸ ਹੋਣਗੇ ਇਕ ਦਿਨ
ਚੇਤਨਾ ਦਾ ਦਰਿਆ ਜਦ ਬਸਤੀ ਨੂੰ ਹੋਵੇਗਾ
ਹੱਕ ਸਚ ਦਾ ਝੰਡਾ ਨਾ ਤਦ ਕੋਈ ਖੋਵੇਗਾ
ਲੋਕ ਭਰਨਗੇ ਚੁਣ ਭਾਵੇਂ ਚੰਗੇਰ ਮੋਤੀਆਂ ਦੀ,
ਪਾਰਖੂ ਅੱਖ ਵਾਲਾ,ਸੁਚੇ ਮਾਲਾ ‘ਚ ਪਰੋਵੇਗਾ
ਗੱਲ ਸਚੀ ਜਾਂ ਝੂਠੀ ਸੀ ,ਹੁਣ ਮਿੱਟੀ ਪਾਈਏ
ਮੰਜਲ ਨਵੀਂ ਰਾਹੀ ਗੀਤ ਨਵਾਂ ਕੋਈ ਛੋਵੇਗਾ
ਬੁੱਤ ਨਾ ਸਮਝੋ ਇਸ ‘ਚ ਅਜੇ ਹੈ ਜਾਨ ਬਾਕੀ
ਕਿ ਰੋਂਦਾ ਦੇਖ ਬੱਚਾ ,ਨਾ ਸਾਡਾ ਦਿਲ ਰੋਵੇਗਾ
ਕੰਢੇ ਉੱਗੇ ਉਸਦੀਆਂ ਨਿਆਮਤਾਂ ਖਾਤਰ,
ਨਾ ਸੋਚਿਆ ,ਮਿੱਟੀ ਸਾਡੀ ਨੂੰ ਸਾਥੋ ਖੋਵੇਗਾ
ਤਿੜਕੇ ਬੂਹੇ, ਬਿਰਧ ਦਿਵਾਰਾਂ ਨੂੰ ਕਾਹਦਾ ਧਰਵਾਸ
ਘਰ ਦੀ ਰੌਣਕ ਸਨ ਜੋ ਕਰ ਗਏ ਦੇਹਲੀ ਤੋਂ ਪਰਵਾਸ
ਮੇਰੇ ਪਿੰਡ ਵਿਚ ਰਹਿਣ ਅਨੇਕਾਂ ਹੀ ਅਣਗੌਲੇ ਰਾਮ
ਅਪਣੇ ਅਪਣੇ ਘਰ ਵਿਚ ਜਿਹੜੇ ਭੋਗ ਰਹੇ ਬਨਵਾਸ
ਓਸ ਨਦੀ ਨੇ ਤਾਂ ਨਈਂ ਕੀਤਾ ਪਾਣੀ ਤੋਂ ਇਨਕਾਰ,
ਮੇਰੇ ਅੰਦਰ ਮਾਰੂਥਲ ਸੀ, ਬੁਝਦੀ ਕਿੰਝ ਪਿਆਸ
ਆਪਾਂ ਤਾਂ ਖੇਤਾਂ ਵਿਚ ਬੀਜੇ ਸਨ ਸਧਰਾਂ ਦੇ ਬੀਜ
ਜ਼ਹਿਰੀ ਰੁੱਤ ਕੀ ਕਰ ਗਈ ਖੌਰੇ, ਉੱਗ ਪਈ ਸਲਫਾਸ
ਮਾਂ ਹੀ ਵਾਪਸ ਆ ਜਾਵੇ ਬਸ ਕੀ ਕਰਨੀ ਐ ਚੋਗ
ਵਹਿਸ਼ੀ ਰੁੱਤ ਚ ਕੀਤੀ ਕੰਬਦੇ ਬੋਟਾਂ ਨੇ ਅਰਦਾਸ
ਜਿੰਦਗੀ ਦੀ ਸਰਦੀ ਨੇ ਐਨਾ ਦਿੱਤਾ ਪਿੰਡਾ ਠਾਰ
ਹੁਣ ਸਿਵਿਆਂ ਦੀ ਅੱਗ ਨੇ ਵੀ ਨਾ ਦੇਣਾ ਕੋਈ ਨਿਘਾਸ
ਪਾਣੀ ਵਾਂਗ ਪਵਿੱਤਰ ਸੀ ਉਹ ਜਦ ਸੀ ਬੰਦਾ ਆਮ
ਹੁੰਦੀ ਹੀ ਗਈ ਕੂੜ-ਮਿਲਾਵਟ ਜਿਉਂ-ਜਿਉਂ ਹੋਇਆ ਖਾਸ
ਸਾਡੇ ਨਾਲ ਹੋਈਆਂ ਰੁੱਸਵਾਈਆਂ ਸਭ ਯਾਦ ਨੇ
ਕੀਤੀਆਂ ਜੋ ਤੁਸਾਂ ਬੇਵਫਾਈਆਂ ਸਭ ਯਾਦ ਨੇ

ਆਪਣੇ ਹੀ ਦਿਲ ਤੇ ਉਹ ਸਾਰੀਆਂ ਹੰਢਾ ਲਈਆਂ
ਜੱਗ ਦੀਆਂ ਪੀੜਾਂ ਜੋ ਪਰਾਈਆਂ ਸਭ ਯਾਦ ਨੇ

ਜਿੰਦਗੀ ‘ਚ ਐਸ਼ਾਂ ਤੇ ਅਰਾਮ ਜਿਹੜਾ ਮਾਣਿਆ
ਵੱਡਿਆਂ ਜੋ ਕੀਤੀਆਂ ਕਮਾਈਆਂ ਸਭ ਯਾਦ ਨੇ

ਸੋਨੇ ਰੰਗੇ ਪਲ ਤੇ ਰੰਗੀਨ ਜਿਹੀਆਂ ਘੜੀਆਂ
ਤੇਰੀ ਯਾਦ ਵਿਚ ਜੋ ਗਵਾਈਆਂ ਸਭ ਯਾਦ ਨੇ

ਬਾਗ ਵਿਚ ਮਾਲੀਆਂ ਦੀ ਹਾਜ਼ਰੀ ਤਾਂ ਸੀ ਮਗਰ
ਧੁੱਪਾਂ ਨੇ ਜੋ ਡਾਲੀਆਂ ਸੁਕਾਈਆਂ ਸਭ ਯਾਦ ਨੇ

ਫੈਸਲੇ ਉਡੀਕਦਿਆਂ ਮੁੱਦਤਾਂ ਜੋ ਬੀਤੀਆਂ
ਕੋਰਟਾਂ ‘ਚ ਜੁੱਤੀਆਂ ਘਸਾਈਆਂ ਸਭ ਯਾਦ ਨੇ

ਤੇਰੇ ਨਾਲ ਦੋਸਤੀ ਦਾ ਸਿਲਾ ਇਹੋ ਮਿਲਿਆ
ਲੋਕਾਂ ਕੋਲੋਂ ਗੱਲਾਂ ਕਰਵਾਈਆਂ ਸਭ ਯਾਦ ਨੇ
ਦਿਲ ਦੇ ਬੂਹੇ ਤੇ ਇਕ ਦੀਵਾ ਬਾਲ ਰੱਖਿਆ ਹੈ
ਤੇਰੇ ਵਾਪਸ ਆਉਣੇ ਦਾ ਇੰਤਜ਼ਾਰ ਸਜਾ ਰੱਖਿਆ ਹੈ
ਮੈਂ ਤਾਂ ਸਾਹ ਤੱਕ ਵੀ ਨਹੀਂ ਲੈਂਦਾ ਤੇਰੇ ਬਾਰੇ ਸੋਚ ਕੇ
ਬੱਸ ਏਸੇ ਯਾਦ ਨੂੰ ਸੀਨੇ ਨਾਲ ਲਾ ਰੱਖਿਆ ਹੈ
ਤੁਸੀਂ ਰੁੱਸ ਜਾਂਦੇ ਹੋ ਤਾਂ ਹੋਰ ਵੀ ਸੋਹਣੇ ਲਗਦੇ ਹੋ
ਬੱਸ ਇਹ ਹੀ ਸੋਚ ਕੇ ਜਨਾਬ ਨੂੰ ਖਫਾ ਰੱਖਿਆ ਹੈ
ਜਿਸਨੂੰ ਰੋਂਦਾ ਛੱਡ ਤੁਸੀਂ ਰੁਖਸਤ ਹੋ ਗਏ ਸੀ ਉਸ ਸ਼ਾਮ
ਅਸੀਂ ਤਾਂ ਓਸ ਸ਼ਾਮ ਨੂੰ ਬੱਸ ਸੀਨੇ ਨਾਲ ਲਾ ਰੱਖਿਆ ਹੈ
ਚੈਨ ਨਾਲ \'ਢਿੱਲੋਂ\' ਨੂੰ ਬੈਣ ਵੀ ਨਈ ਦਿੰਦੇ ਓਹ ਕਿਤੇ
ਕਿਓ ਕੇ ਤੁਹਾਡੀਆਂ ਯਾਦਾਂ ਨੇ ਇਕ ਤੂਫ਼ਾਨ ਲਿਆ ਰੱਖਿਆ ਹੈ
ਜਾਣ ਵਾਲੇ ਨੇ ਕਿਆ ਸੀ ਕਿ ਇਕ ਦਿਨ ਓਹ ਵਾਪਸ ਆਉਣਗੇ
ਏਸੇ ਹੀ ਆਸ ਵਿਚ ਆਪਣਾ ਦਰਵਾਜਾ ਖੁੱਲਾ ਰੱਖਿਆ ਹੈ
ਤੇਰੇ ਜਾਣ ਤੋਂ ਬਾਦ ਸ਼ਹਿਰ ਚ ਇਕ ਧੂੜ ਜਿਹੀ ਉੱਡੀ ਸੀ
ਓਸੇ ਧੂੜ ਨੂੰ ਅਸੀਂ ਆਪਣੀਆਂ ਪਲਕਾਂ ਤੇ ਵਿਛਾ ਰੱਖਿਆ ਹੈ
ਪਤਾ ਨਹੀਂ ਅੱਜ ਸ਼ਾਮ ਦੇ ਬੜੇ ਯਾਦ ਆ ਰਹੇ ਨੇ
ਦਿਲ ਨੇ ਮੁੱਦਤ ਤੋਂ ਜਿਸ ਸ਼ਖਸ਼ ਨੂੰ ਭੁਲਾ ਰੱਖਿਆ ਹੈ

ਆਖਰੀ ਵਾਰ ਜੋ ਆਇਆ ਸੀ ਮੇਰੇ ਘਰ ਦੇ ਪਤੇ ਤੇ
ਮੈਂ ਓਸੇ ਖ਼ਤ ਨੂੰ ਸੀਨੇ ਨਾਲ ਹਮੇਸ਼ਾ ਲਾ ਰੱਖਿਆ ਹੈ
ਚੜ੍ਹਿਆ ਸੂਰਜ ਹੋਇਆ ਚਾਨਣ
ਕਿਰਨਾਂ ਵਿਚ ਪਰੋਇਆ ਚਾਨਣ
ਰਾਤ ਹਨੇਰੀ ਖਤਮ ਜਾ ਹੋਈ
ਬੂਹੇ ਆਣ ਖਲੋਇਆ ਚਾਨਣ
ਫੈਲੇ ਵਿੱਦਿਆ ਚਾਨਣ ਹੋਇ
ਅੱਖਰਾਂ ਨਾਲ ਵੀ ਹੋਇਆ ਚਾਨਣ
ਉਸਦੇ ਵਿਹੜੇ ਚਾਨਣ ਖਿੜਨਾ
ਜਿਸ ਰੂਹ ਅੰਦਰ ਬੋਇਆ ਚਾਨਣ
ਜਦ ਅੰਬਰ ਵਿਚ ਬੱਦਲ ਛਾਏ
ਵਿਰਲਾਂ ਥਾਣੀਂ ਚੋਇਆ ਚਾਨਣ
ਸ਼ਹਿਰ ਦਾ ਹਾਕਮ ਨੰਗਾ ਹੋਇਆ
ਜਦ ਵੀ ਓਸ ਲਕੋਇਆ ਚਾਨਣ
ਨ੍ਹੇਰੇ ਕੋਲੋਂ ਕਾਹਤੋਂ ਡਰੀਏ
ਸਾਡੇ ਕੋਲ ਨਰੋਇਆ ਚਾਨਣ
ਲੜ ਚਾਨਣੀ ਨੇ ਹੈ ਕਿਉਂ ਸਾਥੋਂ ਛੁਡਾ ਲਿਆ।
ਕੁੰਗੂ ਹਿਜ਼ਰਾਂ ਦਾ ਅਸਾਂ ਸਿਰ ਅਪਣੇ ਪਾ ਲਿਆ।
ਹਰ ਸਾਲ ਸੀ ਬਹਾਰ ਰਹੀ ਸੀ ਗੇੜਾ ਮਾਰਦੀ।
ਪਤਝੜ ਨੇ ਸੀ ਡੇਰਾ ਘਰੇ ਸਾਡੇ ਲਾ ਲਿਆ।
ਕੜਕਣ ਬਿਜਲੀਆਂ ਜਾਂ ਹੁਣ ਬਰਸੇ ਮੇਘਲਾ,
ਸਹਿਣ ਲਈ ਦਰਦ ਏਹ ਦਿਲ ਨੂੰ ਸਮਝਾ ਲਿਆ।
ਅਪਣੀ ਹਸਤੀ ਮਿਟਾ ਲਈ ਅਸਾਂ ਉਸ ਦੇ ਰਾਹ ‘ਤੇ,
ਸਾਰਾ ਆਲਮ ਹੀ ਵੇਖੋ ਹੁਣ ਅਪਣਾ ਬਣਾ ਲਿਆ।
ਹਨੇਰਿਆਂ ‘ਚ ਹੁਣ ਆਪਾ ਨਹੀਂ ਗੁਆਚਦਾ ਮੇਰਾ,
ਅੰਦਰੋਂ ਮੈਂ ਅਪਣਾ ਆਪਾ ਜੁ ਹੈ ਜਗਾ ਲਿਆ।
ਕੈਸੀ ਅਜ਼ੀਬ ਖੇਡ ਖੇਡੀ ਅਸਾਂ ਇਸ਼ਕ ਵਾਲੀ,
ਡੁੱਬ ਕੇ ਜਿਸ ਵਿੱਚ ਅਸਾਂ ਕਿਨਾਰਾ ਪਾ ਲਿਆ।
ਮਸਤੀ ਹੀ ਮਸਤੀ ਟਕਿਦੀ ਹੈ ਹੁਣ ਗਿਰਦ ਮੇਰੇ,
ਆਪਣਾ ਵਜ਼ੂਦ ਹੈ ਹੁਣ ਉਹਦੇ ‘ਚ ਸਮਾ ਲਿਆ।
ਮਰ ਗਈ ਏ ਮਹਿਕ ਜਿਸ ‘ਚੋਂ ਅਹਿਸਾਸ ਦੀ।
ਜੀਅ ਰਿਹਾ ਉਹ ਜਿੰਦਗੀ ਹੈ ਕਾਸ ਦੀ।
ਪੌਡ ਡਾਲਰ ਛਾ ਗਏ ਮਨੁੱਖ ਦੀ ਸੁੱਚੀ ਸੋਚ ‘ਤੇ,
ਤੜਪੇ ਹਰਦਮ ਆਦਮੀ ਆਸ ਲੈ ਪ੍ਰਵਾਸ ਦੀ।
ਰੁੱਖ ਨੇ ਮੁੱਕਦੇ ਜਾ ਰਹੇ,ਪੰਛੀ ਸਭ ਮਾਰੇ ਟਾਵਰਾਂ,
ਦੇ ਰਹੇ ਨੇ ਕਿਉਂ ਦੁਹਾਈ ਹੋ ਰਹੇ ਵਿਕਾਸ ਦੀ।
ਬੰਦੇ ‘ਚੋਂ ਬੰਦਾ ਮਰ ਗਿਆ,ਤੁਰਦੀ ਫਿਰਦੀ ਲਾਸ਼ ਹੈ,
ਦੱਸ ਇਹਦਾ ਕੀ ਕਰਾਂ ਭੜਕੀ ਜੋ ਅੱਗ ਵਿਨਾਸ਼ ਦੀ।
ਧੀਆਂ ਕਦੇ ਧਿਆਣੀਆਂ ਮਾਂ ਦਾ ਮੋਹ ਸੀ ਲੈਂਦੀਆਂ,
ਮਰ ਰਹੀਆਂ ਨੇ ਗਰਭ ਅੰਦਰ, ਤੰਦ ਟੁੱਟੀ ਆਸ ਦੀ।
ਮੋਹ ਦਿਲਾਂ ‘ਚੋਂ ਮੁੱਕਿਆ, ਮਮਤਾ ਦਾ ਸਾਗ਼ਰ ਸੁੱਕਿਆ,
ਸੂਰਜ ਦੁਪਹਿਰੇ ਡੁੱਬਿਆ,ਕਿਰਨ ਮਰਗੀ ਆਸ ਦੀ।
ਸੱਚ ਤੋਂ ਹੁਣ ਨਾ ਡਰਦੇ ਲੋਕ
ਝੂਠ ਦੀ ਝੋਲੀ ਭਰਦੇ ਲੋਕ
ਜਾਇਕੇ ਮਾਨਣ ਉਚੇ ਮਹਿਲ,
ਭੁੱਖਣ ਭਾਣੇ ਮਰਦੇ ਲੋਕ
ਲਿਸ਼ਕ ਪੁਸ਼ਕ ਕੇ ਬੇਠੇ ਜੋ,
ਹੰਕਾਰ ਦੀ ਪੋੜੀ ਚੜਦੇ ਲੋਕ
ਜੋ ਤਦਬੀਰਾਂ ਕਰ ਨਾ ਸਕਦੇ,
ਤਕਦੀਰਾਂ ਤੋਂ ਲੜਦੇ ਲੋਕ
ਸੱਚ ਬੋਲਣ ਤੋਂ ਡਰਦੇ ਕਿਉਂ ਨੇ,
ਧਰਮ ਕਿਤਾਬਾਂ ਪੜਦੇ ਲੋਕ
ਜ੍ਹਿਨੇ ਕਲ ਦਿਲ ਦੁਖਾਇਆ ਸੀ ਉਹੀ ਅਜ ਸਾਰ ਹੈ ਪੁੱਛਦਾ
ਬੜੇ ਅੰਦਾਜ਼ ਨਾ ਪੁੱਛੇ ਕਿ ਦਿਲ ਕਿੰਨਾਂ ਕੁ ਹੈ ਦੁਖਦਾ
ਇਹ ਕਿੰਨੇ ਸਹਿ ਲਏ ਨੇ ਮੈਂ ਤੇ ਕਿੰਨੇ ਨੇ ਅਜੇ ਬਾਕੀ
ਮਿਰੇ ਦਰਦਾਂ ਦਾ ਮੇਰੇ ਤੋਂ ਅਜੇ ਤਕ ਜੋੜ ਨਾ ਮੁਕਦਾ
ਸਮਾਂ ਹੈ ਬਖਸ਼ਦਾ ਕਿਸ ਨੂੰ ਸਮੇਂ ਨਾ ਸਭ ਬਦਲਦਾ ਹੈ
ਉਨੂੰ ਇਹ ਤੋੜ ਹੈ ਦਿੰਦਾ ਜੋ ਇਸ ਅੱਗੇ ਨਹੀਂ ਝੁਕਦਾ
ਪਰਾਂ ਨੂੰ ਤੋਲ ਕੇ ਵੇਖੋ ਹੈ ਕਿੰਨਾਂ ਜ਼ੋਰ ਏਨਾਂ ਵਿਚ
ਜ੍ਹਿਦੇ ਹੈ ਜ਼ੋਰ ਖੰਭਾਂ ਵਿਚ ਉਹੀ ਅੰਬਰ ਤੇ ਹੈ ਉਡਦਾ
ਦਿਲਾ ਨਾ ਕਰ ਕੋਈ ਵਾਅਦਾ ਨਿਵਾਣਾਂ ਜੋ ਨਹੀਂ ਮੁਮਕਿਨ
ਬੜਾ ਹੀ ਦਰਦ ਹੁੰਦਾ ਹੈ ਜਦੋਂ ਵਾਅਦਾ ਕੋਈ ਟੁਟਦਾ
ਜਦੋਂ ਵੀ ਪਾਲ ਨੇ ਤੱਕਿਆ ਹੈ ਹੁੰਦਾ ਜ਼ੁਲਮ ਲੋਕਾਂ ਤੇ
ਉ੍ਹਦਂੋ ਇਹਦੇ ਵੀ ਸੀਨੇ ਵਿਚ ਕੋਈ ਖੰਜਰ ਹੈ ਆ ਚੁਭਦਾ
ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,
ਨਾ ਗੱਲੀਂ ਬਾਤੀਂ ਟਾਲ ਮੈਨੂੰ
ਕੁਝ ਮੇਰੇ ਦਿਲ ਦੀਆਂ ਸੁਣ ਸੱਜਣਾ
ਤੇ ਕੁਝ ਆਪਣਾ ਦੱਸ ਵੇ ਹਾਲ ਮੈਨੂੰ
ਦਿਲ ਤੇਰੇ ਬਾਰੇ ਸੋਚਦਾ ਏ,
ਬਸ ਤੇਰਾ ਈ ਰਹਿੰਦਾ ਖਿਆਲ ਮੈਨੂੰ
ਤੂੰ ਸ਼ਮਾਂ ਤੇ ਮੈਂ ਪਰਵਾਨਾ ਤੇਰਾ
ਆਪਣੇ ਹੁਸਣ ਦੀ ਅੱਗ ਵਿੱਚ ਬਾਲ ਮੈਨੂੰ
ਇੱਕ ਵਾਰ ਪੀਤਿਆਂ ਫਿਰ ਨਾ ਉਤਰੇ
ਐਸਾ ਨੈਣਾਂ ਚੋਂ ਜਾਮ ਪਿਆਲ ਮੈਨੂੰ
ਰੀਝ ਨਾ ਰਹੇ ਕੁਝ ਹੋਰ ਵੇਖਣੇ ਦੀ,
ਅੱਜ ਐਸਾ ਨਜ਼ਾਰਾ ਵਿਖਾਲ ਮੈਨੂੰ
ਲੈ ਛੱਲਾ ਪਾ ਲੈ ਮੇਰਾ ਨੀ
ਤੇ ਦੇ ਜਾ ਅਪਣਾ ਰੁਮਾਲ ਮੈਨੂੰ
ਅਸਾਂ ਤਾਂ ਹਰ ਸਾਹ ਤੇਰੇ ਨਾਂ ਲਾਇਆ
‘ਬਦੇਸ਼ਾ’ ਲੈ ਚਲ ਆਪਣੇ ਨਾਲ ਮੈਨੂੰ
ਦਿਲ ਟੁਟੇ ਵਾਲੇ ਹੀ ਨਹੀਂ ਸ਼ਾਇਰ ਬਣਦੇ ,
ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ,
ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ ,
ਉੱਠ ਜਾਗ ਨੀ ਮਾਏ ਸੁਤੀਏ ਉੱਠ ਵੇਖ ਧੀਆ ਦਾ ਹਾਲ ਨੀ||
ਏਹਦੇ ਸਿਰ ਤੋ ਚੁਨੀ ਲੈ ਗਏ ਹੁਣ ਏਹਦੇ ਗਲ ਵਿਚ ਪੈ ਗਏ ਵਾਲ ਨੀ||
ਇਕ ਮਿਹਰਮ(ਵਾਹਿਗੁਰੂ ਜੀ ) ਸੀ ਏਹਦੇ ਦਿਲ ਦਾ ਉਸਨੁ ਦਿਤਾ ਇਸਨੇ ਵਿਸਾਰ ਨੀ||
ਪਲਾ ਸ਼ਰਮ ਦਾ ਛੱਡਕੇ ਇਹ ਤੁਰਗੀ ਫੈਸ਼ਨ ਦੇ ਨਾਲ ਨੀ||
ਦਿਤੀ ਕੁਰਬਾਨੀ ਜਿਸਦੇ ਲੈ "ਵਾਜਾ ਵਾਲੇ" ਨੇ ਟਿਚਰ ਕਰਕੇ ਹੁਣ ਇਹ ਜਾਣਦੀ||
ਮਾਂ(ਮਾਤਾ ਸਾਹਿਬ ਕੌਰ ਜੀ ) ਦਾ ਦਿਲ ਹੁਣ ਹੈ ਰੋਂਦਾ "ਏਕਮ "ਦੇਖ ਤੇਰਾ ਇਹ ਹਾਲ ਨੀ||
ਕੁਜ ਅਕਲ ਦੇ ਨਾਲ ਕਮ ਲੈ ਆਜਾ ਵਾਪਸ ਉਸੇ ਹਾਲ ਨੀ||
ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ,
ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ ,
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ,
ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ ,
ਜੀਣ ਦਾ ਵੱਖਰਾ ਵੱਖਰਾ ਅਸੂਲ ਹੁੰਦਾ ਹੈ
ਕੁੜੀਆ ਪਿੱਛੇ ਜਾਣਾ ਕਦੇ ਕਦੇ ਫਜੂਲ ਹੁੰਦਾ ਹੈ
ਗਰੀਬਾ ਨੂੰ ਸਮਝਣ ਵਾਲੀ ਹੋਵੇ ਕੋਈ ਕੋਈ
ਨਹੀ ਤਾ ਹਰ ਕਿਸੇ ਨੂੰ ਪੈਸੇ ਵਾਲਾ ਕਬੂਲ ਹੁੰਦਾ ਹੈ
ਸੁਖ ਵੇਲੇ ਸੌ ਸੌ ਸੱਜਣ ਨੇੜੇ ਹੋ ਢੁਕਦੇ ਨੇ,
ਦੁਖਾ ਵਿੱਚ ਉਹੀ ਸੱਜਣ ਦੂਰੋ ਖੜ ਥੁਕਦੇ ਨੇ,
ਪੁਤਰ ਨਾ ਵਿਗੜੇ ਪਿਉ ਦੇ ਚੇਹਰੇ ਤੇ ਨੂਰ ਰਹੇ,
ਗੱਬਰੂ ਨੀ ਮਰਦਾ ਜੇਕਰ ਨਸ਼ਿਆ ਤੋ ਦੂਰ ਰਹੇ,
ਜਦ ਨਵੇ ਨਵੇ ਹੋਏ ਜਵਾਨ ਅਸੀਂ ਦਿਲ ਹਰ ਸੋਹਨੀ ਚੀਜ਼ ਤੇ ਮਰਨ ਲਗਾ
ਇਕ ਦਿਨ ਮਿਲੀ ਇਕ ਸੋਹਨੀ ਸਾਨੂੰ ਦਿਲ ਇਸ਼ਕ ਬੜਾ ਓਹਨੂੰ ਕਰਨ ਲਗਾ
ਐਸੀ ਸਟ ਮਾਰੀ ਦਿਲ ਤੇ ਸੋਹਣਿਆ ਨੇ ਦਿਲ ਹਰ ਸੋਹਨੀ ਚੀਜ਼ ਤੋ ਡਰਨ ਲਗਾ
ਪਿਆਰ ਕਰਿਓ ਦਿਲ ਦੇ ਸੋਹਣਿਆ ਨਾਲ ਦਿਲ ਰੂਪ ਦੇ ਸੋਹਣਿਆ ਤੋ ਕਨ ਫੜਨ ਲਗਾ
ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ|
ਤਮਾਸ਼ਾ' ਏਸ 'ਦੁਨੀਆ' ਵਿਚ ਸਵੇਰੇ ਸ਼ਾਮ ਹੁੰਦਾ ਹੈ
'ਝੂਠ' ਨੂੰ ਮਾਣ ਮਿਲਦਾ 'ਸੱਚ' ਹੀ ਬਦਨਾਮ ਹੁੰਦਾ ਹੈ|
ਚੇਹਰੇ ਤੇ ਹਾਸੇ 'ਤੇ ਨੀਤਾਂ ਵਿਚ ਖੋਟਾਂ ਨੇ

ਯਾਰੀ ਤਮਾਸ਼ਾ ਸਮਝ ਲਿਯਾ ਇਹਨਾ ਚੰਦਰੇ ਲੋਕਾਂ ਨੇ|
ਸੱਚੀਆਂ ਪਾਕ ਮੁਹੱਬਤਾਂ ਕਿੱਥੇ ਮਿਲਦੀਆਂ ਨੇ.ਜਿਸ਼ਮਾਂ ਦੀ ਹੀ ਭੁੱਖ ਮਿਟਾਈ ਜਾਂਦੀ ਹੈ,
ਜਿਸ਼ਮ ਦਾ ਕੀ ਹੈ ਕਿਤੇ ਵੀ ਧੋਖਾ ਦੇ ਜਾਂਦਾ.ਵਫਾ ਤਾਂ ਰੂਹਾਂ ਨਾਲ ਨਿਭਾਈ ਜਾਂਦੀ ਹੈ,
ਅੱਖੀਆਂ ਹੋ ਕੇ ਚਾਰ ਤੇ ਪਾਸੇ ਹੱਟ ਜਾਵਣ....ਪਰ ਦਿਲ,, ਲੱਗੀ ਗੱਲ ਨੂੰ ਕਦੇ ਭਲਾਉਂਦਾ ਨਹੀ,
ਕੱਚੀ ਉਮਰੇ ਆ ਜਾਵੇ ਜੇ ਕਿਸੇ ਤੇ ਦਿਲ ਚੰਦਰਾ ਫਿਰ ਹੋਰ ਕਿਸੇ ਤੇ ਆਉਂਦਾ ਨਹੀਂ.|
ਉਹਨੇ ਵੀ ਬਦਲਣਾ ਹੀ ਸੀ
ਆਖਿਰ ਇਥੇ ਹਰ ਮੋੜ ਤੇ ਦੁੱਨੀਆ ਬਦਲ ਜਾਦੀ ਏ
ਉਮਰਾ ਤੱਕ ਨਿਭਾਉਣ ਵਾਲਾ ਜੰਮਿਆ ਨੀ
ਇਥੇ ਫਾਇਦਾ ਦੇਖ ਲੋਕਾ ਦੀ ਨੀਅਤ ਬਦਲ ਜਾਦੀ ਏ|
ਰਲ ਕੇ ਆਉ ਸਿੰਘ ਸੂਰਿਓ ਸੌਂਹ ਖਾਈਏ, ਨੀਵਾਂ ਕੌਮ ਦਾ ਮਾਣ ਨਹੀ ਹੋਣ ਦੇਣਾ.
ਲਹੂ ਦੀ ਨਦੀ ਚ ਰੋੜਨਾਂ ਵੈਰੀਆਂ ਨੂੰ, ਪੰਜਾਬ ਦੀ ਹਿੱਕ ਤੇ ਨਹੀ ਖਲੋਣ ਦੇਣਾਂ.
ਕਲਗੀਂ ਵਾਲਿਆ ਤੇਰੇ ਸਕੂਲ ਅੰਦਰ
ਮੈਂ ਤਾਂ ਸੁਣਿਆਂ ਸੀ ਲਗਦੀ ਫੀਸ ਕੋਈ ਨਾ।

ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ ,
ਦੇਣੇ ਪੈਣਗੇ ਬੀਸ ਤੇ ਤੀਸ ਕੋਈ ਨਾ।

ਐਸੀ ਜਗ 'ਤੇ ਕਾਇਮ ਮਿਸਾਲ ਕੀਤੀ,
ਜੀਹਦੀ ਦੁਨਿਆ 'ਤੇ ਕਰਦਾ ਰੀਸ ਕੋਈ ਨਾ।

ਝਾਤੀ ਮਾਰੀ ਮੈਂ ਜਦੋ ਜਮਾਤ ਅੰਦਰ ,
ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਕੋਈ ਨਾ।
ਭੋਲੇ ਭਾਲੇ ਆਸਕਾ ਦੇ ਦਿਲ ਰਹੀ ਪੱਟਦੀ, ਅੱਤ ਦੇ ਸਿਕਾਰੀਆ ਤੋ ਫਿਰਦੀ ਏ ਬੱਚਦੀ,,
ਆ ਸਾਹਮਣੇ ਮਿਲਾ ਗੱਭਰੂ ਨਾਲ ਅੱਖ ਨੀ, ਮਿੱਟੀ ਚ ਮਿਲਾਦੂ ਤੇਰੀ ਆਕੜ ਨੂੰ ਜੱਟ ਨੀ"
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਉਹ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ,
ਬੱਸ ਤੂੰ ਹੱਸ ਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ।
ਮੈ ਦਿਲ ਦਾ ਅਮੀਰ ਤੇ ਮੁਕਦਰ ਦਾ ਗਰੀਬ ਸੀ,
ਮਿਲ ਕੇ ਬਿਛੜਨਾ ਮੇਰਾ ਨਸੀਬ ਸੀ,
ਚਾਹ ਕੇ ਵੀ ਕੁਝ ਨਾ ਕਰ ਸਕਿਆ ਮੈ,
ਦਿਲ ਵੀ ਜਲਦਾ ਰਿਹਾ ਮੇਰਾ ਤੇ ਸਮੁੰਦਰ ਵੀ ਕਰੀਬ ਸੀ|
ਗਧੇ ਨੂੰ ਲੂਣ, ਬਾਂਦਰ ਨੂੰ ਅਦਰਕ, ਕੁੱਤੇ ਨੂੰ ਸਤਿਕਾਰ,
ਤੇ ਚਾਲੂ ਕੁੜੀ ਨੂੰ ਪਿਆਰ ਯਾਰੋ ਦੇਣਾ ਏ ਬੇਕਾਰ,
ਕਿਓਂਕਿ ਇਹ 4 ਦੇ 4 , ਜੁੱਤੀ ਦੇ ਯਾਰ|
ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ਹੈ,
ਸੁੱਕੇ ਹੋਏ ਨੈਣਾ ਚ ਚਨਾਬ ਆ ਜਾਂਦਾ ਹੈ,
ਸਾਰੀ ਰਾਤ ਧੜਕ ਕੇ' ਦਿਲ ਪਹਿਰਾ ਦਿੰਦਾ ਹੈ,
ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ ਹੈ|
ਯਾਰੋ 'ਬੱਲ' ਦੀ ਜਿੰਦਗੀ ਚ' ਇੱਕ ਆਈ ਸੀ ਕੁੜੀ,
ਇਸ ਕਮਲੇ ਦੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ,
ਪਤਾ ਨੀ ਕਿਉਂ ਮੈਨੂੰ ਉਹ ਅੱਧ-ਵਿਚਾਲੇ ਛੱਡਗੀ,
ਗੈਰਾਂ ਪਿੱਛੇ ਲੱਗ ਝੱਲੀ ਦਿਲ ਵਿੱਚੋ ਕੱਡਗੀ,
ਉਹਦੇ ਦੁੱਖਾਂ ਵਿੱਚ ਜਾਵਾਂ ਲੂਣ ਵਾਗਰਾਂ ਖੁਰੀ,
ਮੇਰੇ ਪਿਆਰ ਦੀ ਕਹਾਣੀ ਸਾਰੀ ਉਹਦੇ ਨਾਲ ਜੁੜੀ|
ਰੱਬ ਕਰੇ ਮੇਨੂੰ ਮੋਤ ਆਵੇ ਉਸ ਦਿਨ
ਜਿਸ ਦਿਨ ਹੋਵੇ ਤੇਰਾ ਜਨਮ ਦਿਨ
ਚੱਲ ਇਸੇ ਬਹਾਨੇ ਰੋਜ਼ ਨਹੀ ਤਾ ਸਾਲ ਬਾਦ ਯਾਦ ਤਾ ਕਰੇਗੀ
ਕਿ ਮਰਿਆ ਸੀ'ਬੱਲ'ਇਸ ਦਿਨ|
ਤੇਰੀ ਹੀ ਤਸਵੀਰ ਨੂੰ ਨਿੱਤ ਸੀਨੇ ਨਾਲ ਲਾ ਕੇ ਰੱਖਿਆ ਏ
ਇਕ ਇਹੋ ਹੀ ਰਾਜ ਹੈ, ਜਿਹੜਾ ਜੱਗ ਤੋ ਲੁਕਾਂ ਕੇ ਰੱਖਿਆ ਏ ,
ਮੇਰੇ ਮਹਿਬੂਬ ਮੈਨੂੰ ਤੇਰੀ ਆਬਰੂ ਦੀ ਕਸਮ ਏ
ਮੈਂ ਹਮੇਸ਼ਾ ਤੈਨੂੰ ਆਪਣੇ ਦਿਲ ਚ' ਵਸਾ ਕੇ ਰੱਖਿਆ ਏ ,
ਤੇਰੇ ਨਾਂ ਤੇ ਅੱਜ ਵੀ ਮਰਦਾ ਹੈ "ਗਿੱਲ ", ਪਰ ਏ ਵੀ ਸੱਚ ਏ
ਜੱਗ ਦਿਖਾਵੇ ਲਈ ਤੇਰੇ ਦਾਮਨ ਨੂੰ ਬਚਾ ਕੇ ਰੱਖਿਆ
ਨਫਰਤ ਨਾਲ ਹੀ ਸਹੀ ਤੇਰੇ ਬੁੱਲਾ ਤੇ ਮੇਰਾ ਨਾ ਤਾ ਬੀਬਾ ਆਉਦਾ ਹੋਊ
ਨੀ ਮੇਰੇ ਵਾਜੋ ਦੱਸ ਕੋਣ ਤੈਨੂੰ ਅੱਮਸੋ ਆਖ ਬੁਲਾਉਦਾ ਹੋਉ
ਤੈਨੂੰ ਦਿੱਤੇ ਤੇਰੇ ਇਸ ਨਵੇ ਨਾ ਨਾਲ ਤੇਰੀ ਜੱਗ ਤੇ ਪਹਿਚਾਣ ਬਣਾ ਜਾਣੀ
ਨੀ ਮਰ ਜਾਣੇ ਢਿੱਲੋ ਨੇ ਤੇਰੇ ਕੱਦਮਾ ਚ ਜੱਨਤ ਲੁੱਟਾ ਜਾਣੀ
ਯਾਰ ਯਾਰ ਦੀ ਜ਼ਿੰਦਗੀ ਬਣਾ ਜਾਂਦੇ ਨੇ
ਯਾਰ ਯਾਰ ਨੂੰ ਮੁਕਾ ਜਾਂਦੇ ਨੇ
ਜੇ ਉਹ ਜਿਉ਼ਦਿਆਂ ਦੇ ਦਰਦ ਵਡਾਉਣ ਤਾਂ ਹਮਦਰਦ ਸਮਝੋ
ਮੌਤ ਪਿੱਛੋ ਤਾਂ ਦੁਸ਼ਮਣ ਵੀ ਰੋਣ ਆ ਜਾਂਦੇ ਨੇ
ਮਨਿਆਂ ਆਕੜ ਮਾੜੀ ਹੈ ਜਿੰਦਗੀ ਵਿਚ,
ਪਰ ਪੈਰੀ ਡਿਗ ਕੇ ਪਿਆਰ ਕਰਿਆਂ ਤਾ ਕੀ ਕਰਿਆਂ,
ਸੋਹਨਾ ਆਪ ਬੁਲਾਵੇ ਤਾ ਬੋਲ ਪਈਏ,
ਪੱਲਾ ਨੱਸ ਕੇ ਫੜੀਆਂ ਤਾ ਕੀ ਫੜੀਆਂ
ਮਾਂ ਦਾ ਪਿਆਰ ਮਿਲਦਾ ਏ ਨਸ਼ੀਬਾ ਵਾਲਿਆ ਨੂੰ
ਦੁਨੀਆ ਵਿੱਚ ਨਹੀ ਇਸਦਾ ਬਜ਼ਾਰ ਹੁੰਦਾ
ਇਹ ਰਿਸ਼ਤਾ ਹੈ ਰੱਬ ਦੀਆ ਰਹਿਮਤਾ ਦਾ
ਹਰ ਰਿਸ਼ਤਾ ਨਹੀ ਏਨਾ ਵਫ਼ਾਦਾਰ ਹੁੰਦਾ.
ਦਿਲ ਦੀਆਂ ਚੋਟਾਂ ਜਿਹੜੇ ਦਿਲ ਤੇ ਸਹਿੰਦੇ ਨੇ
ਉਹ ਯਾਦਾਂ ਦੇ ਸਹਾਰੇ ਦਿਨ ਕੱਟ ਲੈਂਦੇ ਨੇ
ਧੋਖੇਬਾਜ ਨੇ ਉਹ ਸੱਜਣ ਜੋ ਦਿਲ ਤੋੜ ਕੇ
ਗੈਰਾਂ ਨਾਲ ਲਾ ਬਹਿੰਦੇ ਨੇ
ਤੇਰੇ ਤੋਂ ਜਾਨ ਵਾਰ ਦਿਆਂਗੇ
ਜਿਹੜਾ ਤੈਨੂੰ ਹੱਥ ਲਾਊ,ਉਹ ਬੰਦਾ ਮਾਰ ਦਿਆਂਗੇ
ਜੇ ਤੂੰ ਫਿਰ ਵੀ ਯਾਰੀ ਨਾ ਨਿਭਾਈ
ਤਾਂ ਯਾਦ ਰੱਖੀਂ ਸਾਲੀਏ ਗੱਡੀ ਤੈਨੂੰ ਵੀ ਚਾੜ ਦਿਆਂਗੇ
ਕਿਉਂ ਫਿਰੇ ਉਹਨਾਂ ਫੁੱਲਾਂ ਦੀ ਮਹਿਕ ਸੁੰਘਦੀ....ਜੋ ਤੋੜ ਦਿੱਤੇ...ਹਰੇ ਤੈਥੋਂ ਜਰੇ ਨਾ ਗਏ
ਕਿਉਂ ਝਾਕਦੀ ਏ ਪਿਆਰ ਦੇ ਘੜਿਆ ਦੇ ਵੱਲ...ਜੋ ਖ਼ਾਲੀ ਤਾਂ ਤੂੰ ਕਰ ਦਿੱਤੇ.....ਪਰ ਤੈਥੋਂ ਭਰੇ ਨਾ ਗਏ
ਕਿਉਂ ਯਾਦ ਕਰ ਰੋਨੀ ਏ....ਉਹਨਾਂ ਸੁਪਨਿਆ ਨੂੰ......ਜੋ ਜਾਣ ਦਿੱਤੇ ...ਮੁੜ ਤੈਥੋਂ ਫੜੇ ਨਾ ਗਏ
ਕਿਉਂ ਜਤਾਵੇ...ਹੁਣ ਹੱਕ ਪਵਿੰਦਰ ਤੇ...ਜਦ ਤੇਰੇ ਤੇ ਮਰਦੇ ਸੀ...ਉਸ ਵੇਲੇ ਤੇਰੇ ਤੋਂ ਹੱਕ ਮੜੇ ਨਾ ਗਏ
ਚੰਨਾ ਤੇਰਾ ਘੁੱਟ ਭਰ ਲਾ ,ਵੇ ਮੈਨੂੰ ਵੇਖਿਆ ਸਬਰ ਨਾ ਆਵੇ
ਵੇ ਤੇਰੀ ਮੇਰੀ ਇੱਕ ਜਿੰਦੜੀ ,ਵੇ ਐਵੇ ਵੱਖਰੇ ਸਰੀਰ ਬਣਾਏ
ਸੁਰਗਾਂ ਨੂੰ ਜਾਣ ਹੱਡੀਆਂ,ਵੇ ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ,ਕੱਠਿਆ ਨੂੰ ਚੱਕ ਲਈ ਰੱਬਾ.
ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ,
ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ,
ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ,
ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ,
ਨੀਂ ਤੂੰ ਤੁਰਗੀ ਤੇਜ ਹਵਾ ਦੀ ਰੁੱਤ ਵਾਂਗ
ਨਾ ਅਸੀ ਰੋਕ ਸਕੇ ਨਾ ਮਾਣ ਸਕੇ
ਤੇਰੀ ਜਿੰਦਗੀ ਵਿੱਚ ਤਾਂ ਆਗੇ
ਪਰ ਦਿਲ ਤੇਰੇ ਦੀ ਨਾ ਜਾਣ ਸਕੇ
ਤੂੰ ਬਸ ਇੱਕੋ ਸੀ...ਇੱਕੋ ਏ
ਤਾਂ ਹੀ ਤੇਰੇ ਬਾਅਦ ਲੱਭ ਨਾ ਕੋਈ ਹਾਣ ਸਕੇ
ਨੀਂ ਅਸੀ ਲੱਭ ਨਾ ਕੋਈ ਹਾਣ ਸਕੇ.
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ
ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ
ਸਾਡੇ ਵਰਗਾ ਤੈਨੂੰ ਲੱਬਣਾ ਕੋਈ ਹੋਰ ਨਹੀ
ਤੈਨੂੰ ਆਪਣੀ ਕਹਿ ਕਹਿ ਦਿਲ ਬਾਰ ਬਾਰ ਪਛਤਾਉਦਾਂ ਏ
ਮਾਰ ਕੇ ਪੱਥਰ ਸੀਸ਼ੇ ਜਿਹਾ ਦਿਲ ਤੌੜਣ ਵਾਲੀਏ
ਹਰ ਇੱਕ ਟੁੱਕੜੇ ਚੋ ਤੇਰਾ ਚਿਹਰਾ ਨਜ਼ਰੀ ਆਉਦਾਂ ਏ
ਚੁਪ ਚਾਪ ਆਪਣੇ ਇਸ਼ਕ ਦਾ ਇਜ਼ਹਾਰ ਕਰ ਗਈ,
ਇੱਕ ਕੁੜੀ ਮੁੜਕੇ ਆਉਣ ਦਾ ਇਕਰਾਰ ਕਰ ਗਈ,
ਮੰਨਿਆਂ ਉਹ ਨਾਲ ਰਹਿ ਕੇ ਵੀ ਨਾ ਬਣ ਸਕੀ ਮੇਰੀ,
ਕੁਝ ਪੱਲ ਤਾਂ ਮੈਨੂੰ ਟੁੱਟ ਕੇ ਉਹ ਪਿਆਰ ਕਰ ਗਈ.
ਕਾਹਦੀ ਮੇਲੇ ਵਿਚ ਆਏ ਏ ਅੱਲੜ ਮੁਟਿਆਰੇ
ਤੇਰੇ ਅਗੇ ਪਿਛੇ ਘੁਮਦੇ ਸ਼ੋਕੀਨ ਮੁੰਡੇ ਸਾਰੇ
ਛੁਟ ਜਾਉਗਾ ਖੇਹ੍ੜਾ ਏਨਾ ਸਾਰੇਯਾ ਮਲੰਗਾ ਤੋ
ਦਿਲ ਬਸ ਸਾਡੇ ਨਾਲ ਮਿਲਾ ਲੈ
ਕੰਗਣਾ ਮਿਤਰਾ ਦਾ ਚੁਮ ਕੇ ਵੀਣੀ ਦੇ ਵਿਚ ਪਾ ਲੈ
ਉਹ ਵੀ ਆਖਦੇ ਨੇ ਮੁੰਡਾ ਰੁੱਸਦਾ ਬੜਾ ਏ,
ਪਰ ਸਾਨੂੰ ਨਿੱਕੀ ਨਿੱਕੀ ਗੱਲ ਤੇ ਰੁੱਸਣਾ ਵੀ ਨੀ ਆਉਦਾ,
ਲੋਕੀ ਆਖਦੇ ਨੇ ਮੈਨੂੰ ਪੁੱਠੇ ਕੰਮਾ ਚ ਹਿੱਸਾਬੀ,
ਪਰ ਉਹ ਕੀ ਜਾਣਨ ਕੇ ਮੈਨੂੰ ਪੁੱਠੇ ਕੰਮ ਦਾ ਪ ਵੀ ਨੀ ਆਂਉਦਾ,
ਜਿੰਨੀ ਅਸੀਂ ਕਰਦੇ ਆ ਓਹਦੇ ਨਾਲ ਦਿਲ ਲਗੀ ਓਨੀ ਓਹ ਵੀ ਤਾਂ ਕਰੇ,
ਆਖਦਾ ਤੈਨੂੰ ਇਸ਼ਕ ਦਾ ਤੀਰ ਚਲਾਓੁਣਾ ਨੀ ਆਂਓੁਦਾ,
ਤੂੰ ਵੀ ਸੋਚਦੀ ਹੋਵੇਗੀ ਮੈਂ ਕਿਸੇ ਹੋਰ ਤੇ ਡੁਲ ਗਿਆ,
ਪਰ ਸਾਨੂੰ ਤਾ ਆਪਣਾ ਕੋਈ ਬਣਾਉਣਾ ਵੀ ਨੀ ਆਉਦਾ,
ਯਾਰ ਆਖਦੇ ਮੈ ਲਿਖਦਾ ਤੈਨੂੰ ਯਾਦ ਕਰ ਕੇ,
ਸਾਨੂੰ ਤਾ ਪੇਨ ਚਲਾਉਣਾ ਵੀ
ਨਾ ਦਿਨ ਦਾ ਪਤਾ ਨਾ ਰਾਤ ਦਾ
ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ…
ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ
ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ
ਇਕ ਯਾਦਗਾਰ ਤਾਂ ਅਲੱਗ ਸਾਡੇ ਕੋਲ ਏ .
ਵਾਲੀਆਂ ਚੋ ਲੱਥਾ ਤੇਰਾ * ਨਗ * ਸਾਡੇ ਕੋਲ ਏ ,
ਓਸ ਮੁਲਾਕਾਤ ਦਾ ਤਾਂ ਨਾਂ ਵੀ ਨਹੀ ਲਈ ਦਾ
ਮੈ ਕਿਵੇ ਭੁੱਲਾ ਸਾਲ ਤੇਰਾ ਜਿੰਦਗੀ ਚੋ ਗਈ ਦਾ
ਤੇਰੀ ਹੀ ਤਸਵੀਰ ਨੂੰ ਨਿੱਤ ਸੀਨੇ ਨਾਲ ਲਾ ਕੇ ਰੱਖਿਆ ਏ………
ਇਕ ਇਹੋ ਹੀ ਰਾਜ ਹੈ, ਜਿਹੜਾ ਜੱਗ ਤੋ ਲੁਕਾਂ ਕੇ ਰੱਖਿਆ ਏ ,
ਮੇਰੇ ਮਹਿਬੂਬ ਮੈਨੂੰ ਤੇਰੀ ਆਬਰੂ ਦੀ ਕਸਮ ਏ……..
ਮੈਂ ਹਮੇਸ਼ਾ ਤੈਨੂੰ ਆਪਣੇ ਦਿਲ ਚ' ਵਸਾ ਕੇ ਰੱਖਿਆ ਏ ,
ਤੇਰੇ ਨਾਂ ਤੇ ਅੱਜ ਵੀ ਮਰਦਾ ਹੈ "ਹੂੰਦਲ", ਪਰ ਏ ਵੀ ਸੱਚ ਏ………
ਜੱਗ ਦਿਖਾਵੇ ਲਈ ਤੇਰੇ ਦਾਮਨ ਨੂੰ ਬਚਾ ਕੇ ਰੱਖਿਆ
ਮੰਨਿਆਂ ਮੈਂ "ਸੋਹਣਾ" ਨਹੀਂ....ਪਰ "ਲੋਫਰ" ਨਹੀਂ "ਸ਼ਰੀਫ" ਹਾਂ....
ਕੋਈ "ਭੜਕਾਉ ਬੋਲ" ਨਹੀਂ....ਸਕੂਨ ਦੇਣ ਵਾਲਾ ਮੈਂ "ਗੀਤ" ਹਾਂ....
ਮੁੱਕ ਚੁੱਕਿਆ "ਰੀਵਾਜ" ਮੈਂ....ਤੇ ਮੁੱਕ ਚੁੱਕੀ ਮੈਂ "ਰੀਤ" ਹਾਂ....
ਕੁੱਛ ਗੱਲੋਂ ਤਾਂ "ਬਦਨਾਮ" ਬੜਾ....ਕੁੱਛ ਗੱਲੋਂ "ਕਾਬਿਲ-ਏ-ਤਾਰੀਫ" ਹਾਂ
ਹੁੰਦੀ ਵੱਖਰੀ ਹੀ ਟੋਹਰ ਸਰਦਾਰਾ ਦੀ
ਕੁੜੀਆ ਨੇ ਐਵੇ ਪੰਜਾਬੀਅਤ ਵਿਗਾੜੀ ਹੋਈ ਏ
ਕਹਿ ਕੇ ਕੀ ਅਸੀਂ ਨੀ ਕਰਦੇ ਲਾਇਕ ਸਰਦਾਰ ਮੁੰਡਾ
ਪੱਗ ਆਪਣੇ ਹੀ ਬਾਪੂ ਦੀ ਪਿਛਾੜੀ ਹੋਈ ਏ
ਨੀ ਤੂੰ ਜੰਮੀ ਏ ਸਰਦਾਰ ਦੇ ਘਰ ਬੀਬਾ
ਤੇ ਜਾਣਾ ਵੀ ਸਰਦਾਰ ਦੇ ਘਰ ਨੂੰ ਏ .
ਪੱਗ ਬਿਨਾ ਕੋਈ ''ਸਰਦਾਰ ਜੀ'' ਆਖਦਾ ਨਹੀ
ਨਾ ਓਹਦੀ ਪੱਗ ਬਿਨਾ ਸਰਦਾਰਨੀ ਕਿਸੇ ਕਹਿਣਾ ਤੇਨੂੰ ਏ
ਉਹ ਤਾ ਸਿਰਫ ਯਾਦ ਕਰਦੀ ਏ..ਅਸੀਂ ਤਾਂ ਇੰਤਜ਼ਾਰ ਕਰਦੇ ਹਾ,
ਉਸਨੂੰ ਹੀ ਆਉਂਦੇ ਨੇ ਸ਼ੱਕ ਕਰਨੇ..ਅਸੀਂ ਤਾਂ ਪੂਰਾ ਇਤਬਾਰ ਕਰਦੇ ਹਾ,
ਓਹ ਹੀ ਰਖਦੀ ਏ ਓਹਲੇ ਸਾਡੇ ਤੋਂ..ਅਸੀਂ ਤਾਂ ਖੁੱਲ ਕੇ ਇਜ਼ਹਾਰ ਕਰਦੇ ਹਾ,
ਉਸਨੂੰ ਹੀ ਆਉਂਦੀਆਂ ਨੇ ਗੱਲਾ ਗੋਲਮੋਲ..ਅਸੀਂ ਤਾ ਗੱਲ ਇੱਕ ਸਾਰ ਕਰਦੇਹਾ,
ਉਸਨੇ ਹੀ ਰਟ ਲਾ ਰਖੀ ਹੈ ਦੋਸਤੀ ਦੀ..ਅਸੀਂ ਤਾਂ ਉਸਨੂੰ ਪਿਆਰ ਕਰਦੇ ਹਾ
ਕਿਸਮਤ ਨੇ ਮੇਰੇ ਪਿਆਰ ਨੂੰ ਨਾਕਾਮ ਕਰ ਦਿੱਤਾ,

ਮੇਨੂੰ ਮੇਰੀ ਵਫਾਂ ਨੇ ਬਦਨਾਮ ਕਰ ਦਿੱਤਾ,

ਖਾਬ ਦੇਖਦਾ ਰਿਹਾ ਜਿਸਦੇ ਦਿਨ ਰਾਤ ਮੇਂ,

ਉਹਨੇ ਹੀ ਮੇਰੀ ਨੀਂਦ ਨੁੰ ਨਿਲਾਮ ਕਰ ਦਿੱਤਾ
ਕਿਉਂ ਫਿਰੇ ਉਹਨਾਂ ਫੁੱਲਾਂ ਦੀ ਮਹਿਕ ਸੁੰਘਦੀ....ਜੋ ਤੋੜ ਦਿੱਤੇ...ਹਰੇ ਤੈਥੋਂ ਜਰੇ ਨਾ ਗਏ

ਕਿਉਂ ਝਾਕਦੀ ਏ ਪਿਆਰ ਦੇ ਘੜਿਆ ਦੇ ਵੱਲ...ਜੋ ਖ਼ਾਲੀ ਤਾਂ ਤੂੰ ਕਰ ਦਿੱਤੇ.....ਪਰ ਤੈਥੋਂ ਭਰੇ ਨਾ ਗਏ

ਕਿਉਂ ਯਾਦ ਕਰ ਰੋਨੀ ਏ....ਉਹਨਾਂ ਸੁਪਨਿਆ ਨੂੰ......ਜੋ ਜਾਣ ਦਿੱਤੇ ...ਮੁੜ ਤੈਥੋਂ ਫੜੇ ਨਾ ਗਏ

ਕਿਉਂ ਜਤਾਵੇ...ਹੁਣ ਹੱਕ ...ਜਦ ਤੇਰੇ ਤੇ ਮਰਦੇ ਸੀ...ਉਸ ਵੇਲੇ ਤੇਰੇ ਤੋਂ ਹੱਕ ਮੜੇ ਨਾ ਗਏ
ਜਦੋਂ ਉਹ ਸਾਡੀ ਸੀ ਤਾਂ ਉਹਦੀ ਹਰ ਰੀਝ ਪੁਗਾਉਂਦੇ ਸੀ
ਜਦ ਉਹਨੇ ਤੋੜੀ ਤਾਂ ਨਵੇ ਯਾਰ ਦੀ ਹਵਾ ਚ ਸਾਡਾ ਛੱਲਾ ਵੀ ਵਗਾਹ ਕੇ ਮਾਰਿਆ.
ਤਾਂਹੀ ਅੱਜ ਵੀ ਉਹਦਾ ਹੱਥ ਸੁੰਨਾ ਲੱਗਦਾ ਏ
ਨਵਾਂ ਯਾਰ ਤਾਂ ਆਪਣੇ ਨਸ਼ੇ ਦਾ ਗੁਜਾਰਾ ਮਸਾ ਕਰਦਾ ਏ.
ਜਦ ਉਸਨੂੰ ਸੀ ਗਰਮੀ ਲੱਗਦੀ
ਸੀ ਏ.ਸੀ ਵਾਲੇ ਹੋਟਲ ਚ ਲਿਆਉਂਦਾ
ਸੁਣਿਆ ਏ ਅੱਜ਼ ਉਹਦਾ ਨਵਾ ਯਾਰ
ਗਰਮੀ ਲੱਗਣ ਤੇ'''''''ਫਰੂਟੀ''''' ਵੀ ਨਹੀ ਪਿਲਾਉਂਦਾ
ਧੰਨ ਰੱਬਾ ਇਹ ਕੁੜੀਆਂ ਤੇ ਧੰਨ ਇਹਨਾਂ ਦਾ ਜੇਰਾ
ਬਾਬਲ ਦੇ ਘਰ ਚਾਨਣ ਕਰਕੇ ਫਿਰ ਰਸ਼ਨਾਉਣ ਓਪਰਾ ਵਿਹੜਾ
ਬਿਨ ਧੀ ਦੇ ਤੱਤੜੀ ਮਾਂ ਨੂੰ ਪੁੱਛੋ, ਜਿੱਦਾਂ ਦੀਵੇ ਬਾਜ ਹਨੇਰਾ
ਮਾਪੇ ਛੱਡਣੇ ਅੱਤ ਦੇ ਔਖੇ, ਕੁੜੀਏ ਅਸਲੀ ਨਾਂ ਕੁਰਬਾਨੀ ਤੇਰਾ
ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ
ਫੇਸ਼ਬੁੱਕ ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ ਦੀ ਸਮਾਈਲ, ਬੱਤੀ ਕਰਗੀ ਗਰੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
ਵਿੱਚ ਗੁਰੂ ਘਰ ਮੇਰਾ ਕਤਲ ਹੋਇਆ ,
ਕਸੂਰ ਇੰਨਾ ਕਿ ਮੈਂ ਬੱਕਰਾ ਸੀ ,
ਬੇ-ਜੁਬਾਨ ਸਾਂ ਜੋ ਮੈਂ ਫਰਿਆਦ ਕਰਦਾ ,
ਦੂਜਾ ਜ਼ੁਲਮੀ ਇਨਸਾਨ ਨਾਲ ਟਕਰਾ ਸੀ ,
‘ ਮਾਰੋ ਮੈਨੂੰ ’ ਨਹੀਂ ਇਹ ਰੱਬ ਕਹਿੰਦਾ ,
ਪਰ ਕੌਣ ਇਸ ਗੱਲ ਨੂੰ ਸਮਝਦਾ ਸੀ ,
ਆਸੇ-ਪਾਸੇ ਇਕੱਠ ਤਮਾਸ਼ੀਆਂ ਦਾ ,
ਕੋਈ ਬੋਲਿਆ ਨਾ ਕੌਮ ਤੋਂ ਡਰਦਾ ਜੀ ,
ਰੱਬ ਨੇ ਵੀ ਜਾਨਵਰਾਂ ਜਾਨ ਪਾਈ ,
ਰੋਕ ਦੇਵੋ ਜੇ ਇਸ ਬਿਨਾਂ ਸਰਦਾ ਜੀ ,
ਸੋਚੋ ਤੇ ਸਾਨੂੰ ਵੀ ਜੀ ਲੈਣ ਦੋ ਲੋਕੋ ,
ਮਰਨ ਨੂੰ ਦਿਲ ਇੰਝ ਕਿਸਦਾ ਕਰਦਾ ਜੀ
ਘਨਘੋਰ ਘਟਾਵਾਂ ਛਾਈਆਂ ਨੇ !
ਖੇਤਾਂ ਦੇ ਵਿੱਚ ਮੋਰਾਂ ਨੇ ਵੀ ਰਲ ਕੇ ਪੈਲਾਂ ਪਾਈਆਂ ਨੇ !
ਅੱਜ ਲਗਦੈ ਬਾਰਿਸ਼ ਹੋਵੇਗੀ !
ਰਬ ਕਰੇ ਇਹ ਸਾਰੀ ਬਾਰਿਸ਼ ਮੇਰੇ ਦਿਲ ਦੇ ਵਿਹੜੇ ਵਰ੍ਹ ਜਾਵੇ !
ਹੂੰਝ ਲਵੇ ਸਭ ਬਚੀਆਂ ਯਾਦਾਂ, ਕੰਮ ਕੋਈ ਐਸਾ ਕਰ ਜਾਵੇ !
ਗਰਜਦੇ ਬਦਲ ਤੱਕ ਕੇ ਜਾਪੇ ਕਿ ਇਹ ਕੁੱਝ ਨਾ ਕੁੱਝ ਤਾਂ ਧੋਵੇਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਇਸ ਬਾਰਿਸ਼ ਪਿਛੋਂ ਬੀ ਫੁਆਰੇ ਦਰਦਾਂ ਦੇ ਇੱਕ ਇੱਕ ਕਰ ਕੇ ਫੁੱਟਣਗੇ !
ਘੇਰ ਕੇ ਮੈਨੂੰ ਕੱਲਾ ਕਿਧ੍ਹਰੇ, ਮੇਰੇ ਆਸੇ ਪਾਸੇ ਜੁੱਟਣਗੇ !
ਕੋਈ ਵੇਲ੍ਹ ਦਰਦਾਂ ਦੀ ਨਿਕਲ ਕੇ ਰੂਹ ਮੇਰੀ ਨਾਲ ਲਿਪਟ ਕੇ ਸੋਵੇਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਜਾਂ ਫਿਰ ਮੈਂ ਜਾ ਕੇ ਕਿਸੇ, ਖੁੱਲੇ ਮੈਦਾਨ ਚ' ਖਲੋਵਾਂਗਾ !
ਘੁਲ ਜਾਵਣਗੇ ਮੇਰੇ ਹੰਙੂ ਮੀਂਹ ਵਿਚ , ਮੈਂ ਜੀ ਭਰ ਕੇ ਰੋਵਾਂਗਾ !
ਪਤਾ ਹੈ ਮੈਨੂ ਅੱਜ ਉਹ ਵੀ ਕਿਧਰੇ, ਇੰਜ਼ ਮੇਰੇ ਵਾਂਗ ਹੀ ਰੋਵੇਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਸੱਜਣਾਂ ਸੰਗ ਜੋ ਦਿਨ ਸੀ ਬੀਤੇ, ਲਗਦੈ ਯਾਦ ਕਰਾਓੂ ਬਾਰਿਸ਼ !
ਮੈਨੂ ਉਸਤੋਂ ਵੱਖ ਹੋਵਣ ਦਾ, ਅੱਜ ਰੱਜ ਕੇ ਅਹਿਸਾਸ ਕਰਾਓੂ ਬਾਰਿਸ਼ !
ਫਿਰ ਆ ਕੇ ਮੇਰੇ ਸਪਨੇ ਦੇ ਵਿਚ , ਕੋਲ ਉਹ ਮੇਰੇ ਖਲੋਵੇਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਉਹਨੇ ਦਿਲ ਚੋਂ ਮੈਨੂ ਕੱਢ ਦਿੱਤਾ , ਮੈਂ ਭੁਲਾ ਓਸ ਨੂੰ ਪਾਇਆ ਨਹੀਂ !
ਮੇਰੇ ਦਿਲ ਚ ਪਈ ਉਹਦੀ ਥਾਂ ਖਾਲੀ, ਕੋਈ ਬੈਠ ਓਸ ਥਾਂ ਪਾਇਆ ਨਹੀਂ !
ਦਿਲ ਕਹਿੰਦਾ ਕਿਸੇ ਦਿਨ ਉਹ ਆਪੇ ਹੀ ਇਸ ਖਾਲੀ ਥਾਂ ਨੂ ਟੋਹੇਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਮੈਂ ਬਾਰਿਸ਼ ਹਟੀ ਤੋਂ ਰਲ ਬੱਚ੍ਹਿਆਂ ਸੰਗ, ਬੋਙੁਾ ਆਪਣੇ ਸਿਰ ਦਾ ਉਤਾਰ ਦੇਊਂ !
ਬਣਾ ਕਿਸ਼ਤੀ ਉਹਦੇ ਖਤਾਂ ਦੀ ਮੈਂ, ਇੱਕ ਇੱਕ ਕਰਕੇ ਹਾੜ ਦੇਊਂ !
ਕੋਈ ਨਿੱਕੀ ਬੱਚੀ ਸੰਗ ਸ਼ਰਾਰਤ ਦੇ, ਜਦ ਕਿਸ਼ਤੀਆਂ ਓਹੋ ਡੁਬੋਏਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਉਹਨੂ ਜਦ ਗਲਤੀ ਦਾ ਅਹਿਸਾਸ ਹੋਊ , ਸਭ ਛੱਡ ਛਡਾ ਕੇ ਆਊਗੀ !
ਮੈਂ ਰੱਜ ਕੇ ਕਰਨੇ ਨਖਰੇ ਨੇ, ਹੱਥ ਜੋੜ ਕੇ ਮੈਨੂ ਮਨਾਊਗੀ !
ਉਦੋਂ ਲਾ ਕੇ ਹਿੱਕ ਨਾਲ ਉਹ , ਹੰਝੂਆਂ ਦੇ ਹਾਰ ਪਰੋਵੇਗੀ !!
ਅੱਜ ਲਗਦੈ ਬਾਰਿਸ਼ ਹੋਵੇਗੀ !
ਅੱਜ ਲਗਦੈ ਬਾਰਿਸ਼ ਹੋਵੇਗੀ !
ਰਫ਼ਲਾ-ਦੌਨਾਲੀਆ ਦੇ ਰੋਦ ਸਾਰੇ ਮੁੱਕ ਗਏ
ਮਰਦਾ ਨਾ ਜੱਟ ਮੁੱਕਾਉਣ ਵਾਲੇ ਮੁੱਕ ਗਏ
ਜੱਟੀ ਮੰਨੀਆ ਤੂੰ ਹੀਰ ਵਰਗੀ
ਜੱਟ ਦਾ ਵੀ ਸੁਣ ਅਲੜੇ ਪਾਣੀ ਪਿੰਡ ਦੀ ਮੰਡੀਰ ਭਰਦੀ
ਕਿਉਂ ਮੱਨਾਂ "ਚ ਫ਼ਰਕ ਪੈਂਦੇ ਨੇ ,ਸਾਨੂੰ ਹੁਣ ਪੱਤਾ ਲੱਗਿਆ ਏ ,
ਲੋਕ ਕਿੰਝ ਦਿਲ ਤੋਂ ਲਹਿਦੇ ਨੇ ਸਾਨੂੰ ਹੁਣ ਪਤਾ ਲੱਗਿਆ ਏ ,
ਜੋ ਨੇੜੇ ਹੋ - ਹੋ ਬਹਿਦੇਂ ਨੇ ਸਾਨੂੰ ਹੁਣ ਪਤਾ ਲੱਗਿਆ ਏ ,
ਉੱਤੋਂ ਖ਼ੁਸ਼ , ਵਿੱਚੋਂ ਖਹਿਦੇ ਨੇ ਸਾਨੂੰ ਹੁਣ ਪਤਾ ਲੱਗਿਆ ਏ,
ਕੀ ਜ਼ਿਦਗੀ ਆਸ਼ਕਾ ਦੀ , ਜ਼ਿਦਗੀ ਕੀ ਗੀਤਕਾਰਾ ਦੇ,
ਗੀਤਾਂ ਦੇ ਮੁੱਲ ਪੈਂਦੇ ਨੇ , ਸਾਨੂੰ ਹੁਣ ਪਤਾ ਲੱਗਿਆ ਏ,
ਮੂੰਹ ਤੇ ਹਜੂਰ, ਜਨਾਬ , ਬਾਬਿਓ , ਨਿੱਤ ਆਖਣੇ ਵਾਲੇ ,
*** ਦੇਬੀ *** ਪਿੱਠ ਤੇ ਕੀ ਕਹਿਦੇ ਨੇ ,ਸਾਨੂੰ ਹੁਣ ਪਤਾ ਲੱਗਿਆ ਏ,
ਇਥੇ ਬੈਠ ਕਿਸੇ ਨਾ ਰਹਿਣਾ ਭਰਿਆ ਮੇਲਾ ਛੱਡਣਾ ਪੈਣਾ
ਜਿਦਗੀ ਵਾਲਾ ਪਤਾਸਾ ਯਾਰੋਂ ਮੌਤ ਦੇ ਸਾਗਰ ਖਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਮਰ ਜਾਣੇ ਲਈ ਜੱਮਦਾ ਹਰ ਕੋਈ ਮਿਟ ਜਾਣੇ ਲਈ ਬਣਦਾ ਏ
ਬੇ ਮੁਨਿਆਦੀਆ ਚੀਜ਼ਾ ਉਤੇ ਕਰਨਾ ਮਾਣ ਨਹੀ ਬਣਦਾ ਏ
ਮਾਲਕ ਜੇਦਾ ਬਣਿਆ ਏਥੇ ਰਹਿ ਮਿਟੀ ਦਾ ਘਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਜਾਨ ਅਮਾਨਤ ਜਿਸ ਦੀ ਉਹ ਜਦ ਮਰਜੀ ਲੈ ਜਾਵੇ ਬਈ
ਸਾਹਾਂ ਉਤੇ ਜ਼ੋਰ ਹੈ ਕੇਦਾ ਸਾਹ ਆਵੇ ਨਾ ਆਵੇ ਬਈ
ਸਾਰੀ ਦੁਨੀਆ ਜਿਤ ਲੈ ਭਾਵੇ ਮੌਤ ਦੇ ਹੱਥੋ ਹੱਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਕਾਤੋ ਬਂਦਾ ਜੁਲਮ ਕਮਾਉਦਾ ਕਿਉ ਦੂਜੇ ਨੂਂ ਲੁਟਦਾ ਏ
ਨੀਤ ਦਾ ਭੁਖਾ ਰੱਜਦਾ ਨਹੀਓ ਸਕਿਆ ਦਾ ਗ਼ਲ ਘੁਟਦਾ ਏ
ਖਾਲੀ ਆਇਆ ਖਾਲੀ ਜਾਣਾ ਸਭ ਕੁਝ ਇਥੇ ਈ ਧੱਰ ਜਾਣਾਂ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਰੱਬ ਦੇ ਆਸ਼ਕ ===ਦੇਬੀ=== ਰੱਬ ਨੂਂ ਬਂਦਿਆ ਵਿਚੋ ਤੱਕਦੇ ਨੇ
ਮਰ ਕੇ ਵੀ ਉਹ ਜਿਉਦੇ ਜਿਹੜੇ ਮੌਤ ਨੂਂ ਚੇਤੇ ਰੱਖਦੇ ਨੇ
ਦੁੱਖ ਨੂਂ ਯਾਰ ਬਣਾ ਕੇ ਉਹਨਾਂ ਦੁੱਖ ਦਾ ਸਾਗਰ ਤਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ
ਚੱਲੀ ਜਾਂਦੀ ਆ ਜਿੰਦਗੀ ਸਾਡੀ
ਘਾਟ ਨਹੀਂ ਹੈ ਸਾਹਾਂ ਦੀ
ਬਖ਼ਸ਼ ਦੇਊ ਗਾ ਬਾਬਾ
ਲੰਬੀ ਲਿਸਟ ਗੁਨਾਹਾਂ ਦੀ
ਇੱਕ ਤੇਰੇ ਕਰਕੇ ਹੀ ਫੇਸਬੁੱਕ ਅਕਾਂਊਂਟ ਬਨਾਇਆ,
ਅੱਜ ਮਿਲੀ ਤੇਰੀ ਪ੍ਰੋਫਾਈਲ ਤੇ ਸਟੇਟਸ ”IN A RELATIONSHIP” ਪਾਇਆ,
ਜਿਵੇ ਤੈਨੂੰ ਮਿਲ ਗਿਆਂ ਕੋਈ ,ਸਾਨੂੰ ਵੀ ਮਿਲ ਜਾਊਗਾ,
ਹੁਣ ਉਸ ਦਿਨ ਹੀ ਤੇਰੀ ਪ੍ਰੋਫਾਈਲ਼ ਦੇਖੂ ,ਜਿਸ ਦਿਨ apna ਸਟੇਟਸ ਵੀ ”MarrieD” ਆਉਗਾ
ਅਸੀ ਨੀ ਚੇਤੇ ਹੋਣੇ ਉਹਨਾ ਸੂਰਤਾ ਨੂੰ ,
ਸਾਡੇ ਦਿਲ ਵਿਚ ਹਲੇ ਵੀ ਜੋ ਧੜਕਦੀਆਂ ਨੇ ,
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ ,
ਹੁਣ ਭਾਨ ਦੇ ਵਾਗੂੰ ਜੇਬ ਵਿਚ ਯਾਦਾਂ ਖੜਕਦੀਆਂ
ਚਿੱਤ ਕਰੇ ਤੇਰੇ ਉਤੇ ਕੇਸ ਮੈਂ ਚਲਾ ਦਿਆਂ ,
ਦਫ਼ਾ ਤੇਰੇ ਜਿਹੀ ਡਾਡੀ ਕੋਈ ਤੇਰੇ ਤੇ ਲਵਾ ਦਿਆਂ ,
ਉਤੋਂ ਦੇਵਾਂ ਫਿਰ ਆਪ ਮੈਂ ਗਵਾਹੀ ਨੀ ਕਤਲ ਕਰਾਉਣ ਵਾਲੀਏ ,
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ , ਨਿੱਤ ਯਾਦ ਆਉਣ ਵਾਲੀਏ
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ .
ਖਾਮੋਸ਼ ਕਾਰਡ , ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ
ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ ,
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ
ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ
ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ
ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ
ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ
ਤੂੰ ਸੋਹਣੀ ਤੇਰੇ ਨੈਣ ਸੋਹਣੇ.
ਇਹਨਾ ਨੈਣਾਂ ਨੂੰ ਨਾ ਮਟਕਾਇਆ ਕਰ.
ਕੀ ਹੋਇਆ ਜੇ ਅਸੀਂ ਤੇਰ ਤੋਂ ਵੱਦ ਸੋਹਣੇ,
ਸਾਨੂੰ ਵੇਖ ਕੇ ਨੀਵੀਆਂ ਨਾ ਪਾਇਆ ਕਰ.
ਕਦੇ ਸਾਡੇ ਨਾਲ ਰਹਿਕੇ ਨਹੀ ਸੀ ਥੱਕਦੇ,
ਅੱਜਕੱਲ ਮਿਲਣੇ ਦਾ ਟਾਇਮ ਨਹੀ ਰਿਹਾ,
ਦੂਜਾ ਰੱਬ ਕਦੇ ਸਾਨੂ ਕਹਿੰਦੇ ਹੁੰਦੇ ਸੀ,
ਸ਼ਾਇਦ ਸਾਡਾ ਰੁਤਬਾ ਉਹ ਕਾਇਮ ਨਹੀ ਰਿਹਾ
ਰੱਬ ਨੇ ਸੋਹਣੀਆ-ਸੋਹਣੀਆ ਕੁੜੀਆ ਬਣਾਕੇ
ਉਹਨਾ ਨੂੰ ਸੋਹਣੇ-ਸੋਹਣੇ MuNDeA ਨਾਲ
ਮਿਲਵਾਤਾ ।
ਸਾਨੂੰ ਨਾ ਸੋਹਣਾ ਬਣਾਈਆ ਨਾ ਕੁੜੀ ਮਿਲਵਾਈ
ਉਪਰੋ ਜਖਮਾ ਤੇ ਲੂਨ ਪਾਣ ਲਈ_ ਆ
ਸਾਲਾ Valentine Day ਬਣਾਂਤਾ
ਜਿਸ ਦਿਨ ਜੱਗ ਤੋਂ ਜਾਊਗਾ ਉਦੋਂ ਮੋਸਮ ਹੋਊਗਾ ਬਾਹਾਰਾਂ ਦਾ
ਫਿਰ ਕੁੱਝ ਲੋਕ ਗਿਨਣ ਗੇ ਦੋਸ਼ ਸਾਡੇ,ਕੁੱਝ ਕਹਿਣ ਗੇ ਯਾਰ ਸੀ ਯਾਰਾਂ ਦਾ
ਸਾਡੀ ਮੌਤ ਤੇ ਲੱਗਣਾ ਮੇਲਾ ਸੱਜਣਾ ਮੇਲਾ ਵੇਖੀਂ ਯਾਰਾਂ ਦਾ
ਦਿੱਲ ਸੱਚਾ ਹੋਵੇ ਤਾ ਦਿਲਦਾਰ ਦਿਖਾਈ ਦੇਵੇਗਾ
ਪਿਆਰ ਸੱਚਾ ਹੋਵੇ ਤਾ ਪਿਆਰ ਦਿਖਾਈ ਦੇਵੇਗਾ
ਜੇ ਤੂੰ ਕੀਤਾ ਹੇ ਕੀਸੇ ਨਾਲ ਸੱਚਾ ਪਿਆਰ
ਤਾ ਅੱਖਾ ਬੰਦ ਕਰਨ ਤੇ ਵੀ ਉਹ ਯਾਰ ਦਿਖਾਈ ਦੇਵੇਗਾਂ
ਕੌਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਦਾ
ਕੌਈ ਕਹਿੰਦਾ ਕਿ ਪਿਆਰ ਸਜਾ ਬਣ ਜਾਦਾ
ਪਰ ਪਿਆਰ ਕਰੌ ਜੇ ਸਚੇ ਦਿਲ ਨਾਲ ਤਾ
ਪਿਆਰ ਹੀ ਜਿਉਣ ਦੀ ਵਜਾ ਬਣ ਜਾਦਾ
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ,
ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ,
ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ,
ਅੱਜ ਵੀ ਓਥੇ ਖੱੜੀ ਹੈ ਜਿੰਦਗੀ, ਜਿੱਥੇ ਮਿਲੇ ਸੀ ਪਹਿਲੀ ਵਾਰ
ਅੱਧੀ ਰਾਤ ਨੂੰ ਜਦ ਉਸ ਦੀ ਯਾਦ ਆਈ,
ਤੇ ਇੱਕ ਹੰਝੂ ਨੈਣਾ ਵਿੱਚੋ ਚੋਅ ਗਿਆ,
ਫਿਸ ਸੋਚਿਆ ਰੋਣ ਨਾਲ ਕਿਹੜਾ ਉਹ ਮਿਲ ਜਾਣੀ,
ਤੇ ਯਾਰ ਫਿਰ ਸੂ-ਸੂ ਕਰ ਕੇ ਸੋ ਗਿਆ .
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,
ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ
ਜਤਾਉਂਦੀ ਏ, ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ
ਕੇ ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ
ਮੈਂ ਤੀਲੇ ਚਾਰ ਟਿਕਾਏ ਮਰ ਕੇ
ਝਖੜ ਆਣ ਖਿਲਾਰ ਗਿਆ
ਨੀ ਤੂ ਤਾਂ ਘਟ ਨਾ ਕੀਤੀ ਨੀ ਅੜੀਏ
ਸਾਡਾ ਹੀ ਦਿਲ ਸਹਾਰ ਗਿਆ
ਮੈਂ ਬੁਰੇ ਵਕ਼ਤ ਨੂ ਆਖਾਂ ਚੰਗਾ
ਜਿਹੜਾ ਖੋਟੇ - ਖਰੇ ਨਿਤਾਰ ਗਿਆ
ਪਿਆਰ ਸ਼ਬਦ ਉਂਜ ਸੋਹਨਾ ਏ
ਹੋ 'ਦੇਬੀ' ਲਈ ਬੇਕਾਰ ਗਿਆ
ਕਹਿੰਦੇ 15 ਅਗਸਤ ਨੂੰ ਆਜ਼ਾਦੀ ਆਈ ਸੀ
ਸਾਨੂੰ ਤਾਂ ਨੀ ਮਿਲੀ, ਕਿਸ ਨੇ ਬੁਲਾਈ ਸੀ ?
ਕਿਹ੍ੜਾ ਕਰੂਗਾ ਹਿਸਾਬ ਹੋਏ ਦਿੱਲੀ ਦੰਗੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ
ਥੋੜਾ ਥੋੜਾ ਹਸਨਾ ਜਰੂਰ ਚਾਹਿਦਾ.
ਦੁਖ ਹੋਵੇ ਦਸਣਾ ਜਰੂਰ ਚਾਹੀ ਦਾ.
ਰੁੱਤ ਮਸਤਾਨੀ ਵਿਚ ਚੜ ਦੀ ਜਵਾਨੀ ਵਿਚ .
ਕਿਸੇ ਨਾਲ ਫਸਣਾ ਜਰੂਰ ਚਾਹਿਦਾ .
ਸਵੇਰ ਹੁੰਦੇ ਹੀ ਤਾਰੇ ਬਦਲ ਜਾਦੇ ਨੇ,
ਰੁੱਤਾ ਦੇ ਨਾਲ ਨਜਾਰੇ ਬਦਲ ਜਾਦੇ ਨੇ
ਛੱਡ ਦੇ ਦਿਲਾ ਹਰ ਇਕ ਤੇ ਇਤਬਾਰ ਕਰਨਾ,
ਵਖਤ ਦੇ ਨਾਲ ਏਥੇ ਸਾਰੇ ਬਦਲ ਜਾਦੇ ਨੇ
ਹੱਸ ਖੇਡ ਕੇ ਰਾਤ ਗੁਜ਼ਾਰਿਆ ਸੋ ਸੂਬਾ ਅਠ ਕੇ ਜੀਵ ਉਦਾਸ ਕੀਤਾ
ਰਾਹ ਜਾਨਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ
ਅੱਗੇ ਪਲੰਗ ਬੇੜੀ ਵਿਚ ਵਿਛਿਆ ਸੀ ਉੱਤੇ ਖ਼ੂਬ ਵਛਾਵਨਾ ਰਾਸ ਕੀਤਾ
ਬੇੜੀ ਵਿਚ ਵਜਾ ਕੇ ਵੰਝਲੀ ਨੂੰ ਜਾ ਪਲੰਗ ਅਤੇ ਖ਼ਾਸ ਆਮ ਕੀਤਾ
ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ ਤੇਰੀ ਸੇਜ ਦਾ ਜੱਟ ਨੇ ਰਾਸ ਕੀਤਾ
ਤੁੰ ਬਾਹਮਣੀ ਮੈਂ ਪੇਂਡੂ ''JaTT'' ਦੇਸੀ........
ਕਿਵੇ ਮਿਲਣ ਆਪਣੇ ਦਿਲ ਦੀ ਤਾਰਾਂ ਨੀ,
ਨੀ ਮੇਰੇ ਇਕ BuLLeT ਦੇ ਮੁਲ ਦੀਆ
ਤੇਰੇ ਬਾਪੂ ਦੀਆ ਆ ਜਾਣ 3 ਮਾਰੂਤੀ ਕਾਰਾ ਨੀ
ਪਿਆਰ ਵਿਚ ਹੰਜੂ ਬੇਹਂਦੇ ਕਿਓਂ ਨੇ
ਦੋ ਦਿਲ ਇਕ ਦੂਜੇ ਨੂ ਤੜਫ਼ਾਉਂਦੇ ਕਿਓਂ ਨੇ,
ਕਹੰਦੇ ਨੇ ਪਿਆਰ ਜਿੰਦਗੀ ਹੈ
ਤਾ ਫੇਰ ਪਿਆਰ ਨੂ ਖੇਲ ਬਣਾਉਂਦੇ ਕਿਓਂ ਨੇ
ਇਹ ਸਫਰ ਹੈ ਸ਼ਾਮ ਤੋਂ ਸਵੇਰ ਦਾ,
ਇਹ ਸਫਰ ਹੈ ਚਾਨਣ ਤੇ ਹਨ੍ਹੇਰ ਦਾ,
ਮੈਂ ਸਫਰ ਵਿਚ ਹਾਂ ਮੁਕਾ ਲਵਾਂਗਾ ਪੰਧ ਵੀ,
ਕੁਝ ਚਾਨਣ ਦਿਸ ਰਿਹੈ ਮੰਜ਼ਿਲ ਤੋਂ ਬੜੀ ਦੇਰ ਦਾ
ਗਲ ਵਿੱਚ ਮੇਰੇ ਬਾਹਾਂ ਪਾਕੇ ਗਜ ਗਜ ਲੰਮੀਆਂ ਸੌਹਾਂ ਖਾ ਕੇ
ਪਤਾ ਨਹੀ ਸੀ ਪਿਆਰ ਮੇਰੇ ਦਾ ਇੰਝ ਮਜਾਕ ਉੜਾਵੇਂਗੀ
ਮੈਂ ਦਿਲ ਤੇਰੇ ਵਿੱਚ ਵਸਦਾ ਹਾਂ ਦੱਸ ਦਿਲ ਚੋਂ ਕਿਵੇਂ ਭੁਲਾਏਂਗੀ