ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ|
ਸਾਰੀ ਉਮਰ ਪੂਜਦੇ ਰਹੇ
ਇਹ ਲੋਕ ਆਪਣੇ ਹੱਥ ਦੇ ਬਣਾਏ ਹੋਏ ਖੁਦਾ ਨੂੰ
ਜਦ ਅਸੀ ਉਸ ਖੁਦਾ ਦੇ ਹੱਥ ਦੇ ਬਣਾਏ ਇਨਸਾਨ ਨੂੰ ਚਾਹਿਆ ਤਾ
ਗੁਨਹਗਾਰ ਹੋ ਗਏ
ਰੱਬਾ ਤੂ ਵੀ ਕਦੇ ਕਿਸੇ ਨਾਲ ਇਸ਼ਕ਼ ਕਿਤਾ ਸੀ
ਜੇ ਨਈ ਕਿਤਾ ਤੇ ਕਰੀ ਵੀ ਨਾ "ਪਛਤਾਵੇ ਗਾ"
ਅਸੀਂ ਤਾ ਮਰ ਕੇ ਤੇਰੇ ਕੋਲ ਆਵਾਂਗੇ
ਦੱਸ ਤੂ ਕਿਧਰ ਨੂ ਜਾਵੇਗਾ|
ਸੱਤ ਪੱਤਣਾਂ ਦਾ ਤਾਰੂ ਵੀ
ਘਰ ਵਿੱਚੋਂ ਠੋਕਰ ਖਾ ਜਾਂਦਾ
ਬੰਦਾ ਨੀ ਮਾੜਾ ਹੁੰਦਾ
ਸਮਾਂ ਈ ਮਾੜਾ ਆ ਜਾਂਦਾ|
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ
ਉਥੇ ਖੜੇ ਨੇ ਰੁੱਖ ਗਵਾਹ ਬਣਕੇ
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ|
ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ
ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ,
ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ
ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ|
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ,
ਮਰ ਕੇ ਬਣ ਜਾਵਾ ਮੇ ਉਹ ਤਾਰਾ
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ|