ਦਿਲ ਨੂੰ ਇੱਕ ਹੀ ਉਡੀਕ ਹੈ ਕਿ ਰੱਬ ਕੋਈ ਐਸਾ ਚਮਤਕਾਰ ਕਰੇ,

ਜਿੰਨਾ ਪਿਆਰ ਮੈਂ ਉਸਨੂੰ ਕਰਦਾ ਹਾਂ ਉਹ ਵੀ ਮੈਨੂੰ ਓਨਾਂ ਹੀ ਕਰੇ,

ਹਰ ਰੋਜ਼ ਇੰਤਜਾਰ ਕਰਦਾ ਹਾਂ ਉਸ ਪਲ ਦਾ ,

ਜਦ ਉਹ ਆਵੇ ਤੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ
ਨਿੱਤ ਓਸਨੂੰ ਯਾਦ ਕਰਦਾ ਨੀ ਥਕਦਾ ਮੈਂ,

ਓਸਦੀ ਤਸਵੀਰ ਆਪਣੇ ਦਿਲ ਵਿੱਚ ਵਸਾ ਕੇ ਰੱਖਦਾ ਮੈਂ,

ਮੇਰੇ ਕੋਲੋ ਖੋਂ ਨਾਂ ਲਵੇ ਇਹ ਜਮਾਨਾ ਓਸਨੂੰ ,

ਤਾਂ ਕਰਕੇ ਹੀ ਓਸਦੇ ਬਾਰੇ ਕਿਸੇ ਨੂੰ ਨਹੀ ਦੱਸਦਾ ਮੈਂ
ਖੁਦ ਨੂੰ ਨਹੀ ਆਉਦਾ ਯਕੀਨ ਕਿ ਤੈਨੂੰ ਇੰਨਾਂ ਚਾਹ ਬੈਠੇ,

ਨਾ ਆਪਣੀ ਨਾ ਜੱਗ ਦੀ ਸਭ ਸੁਰਤ ਗੁਵਾ ਬੈਂਠੇ,

ਚੰਗੀ ਭਲੀ ਸੀ ਦੁਨੀਆਂ ਵੱਸਦੀ ਕਿੰਝ ਹੱਥੀ ਕਰ ਤਬਾਹ ਬੈਠੇ,

ਮੰਜਿਲ ਮਿਲਣ ਦਾ ਨਾਮ ਨਹੀ ਕਦਮ ਕਿਸ ਰਾਹੇ ਪਾ ਬੈ
ਸੋਚਿਆ ਸੀ ਮੰਜ਼ਿਲਾ ਕਰੀਬ ਹੋਣਗੀਆ,

ਸਾਨੂੰ ਵੀ ਕਿਸੇ ਮੋੜ ਤੇ ਖੁਸ਼ੀਆ ਨਸੀਬ ਹੋਣਗੀਆ,

ਪਰ ਰਾਹ ਸੀ ਲਮੇਰੇ ਡੋਰ ਸ਼ਾਹਾ ਵਾਲੀ ਸੀ ਕੱਚੀ,

ਕੀ ਪਤਾ ਸੀ ਕਿਸ਼ਮਤਾਂ ਖੋਟੀਆ ਬਦਨਸੀਬ ਹੋਣਗੀਆ.
ਰੱਬ ਤੋਂ ਮੈਂ ਮੰਗਦਾ ਏਹੀ ਨਖਰੋ
ਤੇਰਾ ਕਿਤੇ ਮੇਰੇ ਨਾਲ ਮੇਲ ਹੋ ਜਾਵੇ

ਸ਼ਿਹਰ ਪਿਟਆਲੇ ਦੀ ਤੂੰ ਹੋਵੇਂ ਥਾਣੇਦਾਰ
ਮੈਂ ਕਰਾਂ ਐਸਾ ਕੰਮ ਮੈਂਨੂੰ ਜੇਲ ਹੋ ਜਾਵੇ

ਰਿਹੰਦੀ ਦੁਨਿਆ ਦੇ ਤੱਕ ਯਾਦ ਰਿਹ ਜਾਵੇ
ਤੇਰੇ ਮੇਰੇ ਪਿਆਰ ਦਾ ਐਸਾ ਖੇਲ ਹੋ ਜਾਵੇ

ਰੱਬ ਤੋਂ ਤਾਂ ਮੰਗਦਾ ਏਹੀ ਨਖਰੋ
ਤੇਰਾ ਕਿਤੇ ਮੇਰੇ ਨਾਲ ਮੇਲ ਹੋ ਜਾਵੇ
ਸਾਉਣ ਤੋਂ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ

ਵਿਛੜਿਆ ਸੱਜਣਾ ਰਹਿ ਵਸਦਾ ਇਹੋ ਮੇਰੀ ਫਰਿਆਦ

ਭਾਂਵੇ ਨਾ ਹੁਣ ਤੂੰ ਜਾਣੇ ਕਿ ਅਸੀਂ ਕਿੱਦਾਂ ਜਿਉਂਨੇ ਆਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?

ਖਿੱਚ ਤੇਰੀ ਸੀ ਜੋ ਰੂਹ ਮੇਰੀ ਨੂੰ, ਉਹ ਘਟੀ ਨਹੀਂ

ਨਿੱਤ ਨਜ਼ਰ ਤੇਰੀ ਫੋਟੋ ਤੇ ਜਾਣੋ ਹਟੀ ਨਹੀਂ

ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,

ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,

ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ