love u ਕਹਿਣ ਨਾਲ ਜੇ ਪਿਆਰ ਹੋ ਜਾਂਦਾ
ਤਾਂ ਕਦੇ ਕਿਸੇ ਦਾ ਦਿਲ ਟੁਟਦਾ ਨਾ,
ਜੇ ਇੱਕ ਵਾਰ ਵੀ ਓਹ ਪਾ ਦਿੰਦੇ ਪਾਣੀ ਵਫ਼ਾ ਦਾ
ਤਾਂ ਸਾਡਾ ਬੂਟਾ ਪਿਆਰ ਦਾ ਸੁੱਕਦਾ ਨਾ,
ਜਿੰਨਾ ਪਿਆਰ ਕੀਤਾ ਉਸ ਬੇਵਫ਼ਾ ਨੂੰ
ਜੇ ਓਨਾ ਹੀ ਰੱਬ ਨੂੰ ਕਰਦੇ ਤਾਂ ਓਹ ਕਦੇ ਰੁੱਸਦਾ ਨਾ,
"ਬੱਲ" ਜੇ ਓਹ ਇੱਕ ਵਾਰ ਝੂਠਾ ਜਿਹਾ ਵੀ ਆ ਜਾਂਦੇ
ਤਾਂ ਸ਼ਾਇਦ ਇਹ ਜੀਵਨ ਦਾ ਸਫ਼ਰ ਅੱਧਵਾਟੇ ਮੁੱਕਦਾ ਨਾ|
ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨ੍ਹਾਂ ਗੁਜ਼ਾਰਾ ਨਹੀਂ ਹੁੰਦਾ

ਜੱਗ ਜਾਣਦੈ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸਤੋਂ ਵਧਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ|
ਅਜ ਬੇਈਮਾਨ ਕੁਝ ਮੁੰਡੇ ਨੇ ਤੇ ਕੁਝ ਬੇਈਮਾਨ ਇਸ਼ਕ਼ ਚ ਹੁਣ ਕੁੜੀਆਂ ਨੇ
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ,
ਮੁੰਡੇਆ ਨੂ ਲਾਲਚ ਹੁਸਨਾ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ|
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ
ਸੱਚਾ ਪਿਆਰ ਨਿਭਾ ਲੈ ਅਹਿਸਾਨ ਨਾ ਕਰ
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ|
ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ|
ਅੱਜ ਤੱਕ ਅਖਾਂ ਬੰਦ ਕਰਕੇ ਉਸਦੀ ਹਰ ਗੱਲ ਮੰਨੀ
ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ
ਅਗਰ ਸੱਚੀ ਹੋਈ ਮਹੋਬਤ ਤਾਂ ਮੇਰੀ ਕਿਸਮਤ
ਨਹੀ ਤਾਂ ਸਮਝ ਲਵਾਗੇ ਭਾਣੇ ਲੇਖਾਂ ਦੇ|
ਜਿਨਾਂ ਇਸ਼ਕ ਨਮਾਜਾਂ ਪੜੀਆਂ ਨੇ
ਉਹ ਦਰ ਦਰ ਤੇ ਸੱਜਦਾ ਨਹੀਂ ਕਰਦੇ,
ਜਿਹੜੇ ਇਕ ਦੇ ਹੋ ਜਾਂਦੇ ਨੇ
ਉਹ ਹਰ ਦੁਜੇ ਤੀਜੇ ਤੇ ਨਹੀਂ ਮਰਦੇ|