ਭਗਤ ਸਿੰਘ...!!
ਅਸੀਂ ਉਹ ਹਾਂ
ਜਿਨ੍ਹਾਂ ਦੇ ਜੰਮਦਿਆਂ ਦੇ ਮੂੰਹ ਨੂੰ ਗੁੜ੍ਹ ਨਹੀਂ...!
ਭੁੱਖ ਲਾਈ ਗਈ ਸੀ...
ਰੋਟੀ , ਗਰੀਬੀ , ਬੇਰੁਜ਼ਗਾਰੀ ਤੇ ਸਾਡੀ ਚੰਗੀ ਕਿਸਮਤ ਦੀ
ਸਾਨੂੰ ਸਦਾ ਹੀ ਭੁੱਖ ਰਹੀ !
ਮੈਨੂੰ ਸੌਂਹ ਹੈ ਭਗਤ ਸਿੰਘ ਤੇਰੇ ਬਸੰਤੀ ਚੋਲ਼ੇ ਦੀ
ਮੈਂ ਤੇਰੇ ਸੁਪਨਿਆਂ ਦਾ ਭਾਰਤ ਸਿਰਜਾਂਗਾ !
ਇਹ ਜੋ ਸਾਡੇ ਸਮਿਆਂ ਦੇ ਸਿਰਤਾਜ ਬਾਦ੍ਸ਼ਾਹ ਨੇ,
ਇਹ, ਇਹ ਨਹੀਂ ਜਾਣਦੇ
ਕਿ ਅਸੀਂ ਆਪਣੇ ਸਮੇਂ ਦੇ ਬੇਤਾਜ ਬਾਦ੍ਸ਼ਾਹ ਹਾਂ !
ਇਹ ਚਾਹੁੰਦੇ ਹਨ
ਇਹਨਾਂ ਦੇ ਬੱਚੇ ਖੇਡਣ
ਆਪਣੇ ਪੁਰਖਿਆਂ ਦੇ ਸਿਵਿਆਂ ਦੀ ਮਿੱਟੀ ਨੂੰ
ਪੈਰ ਤੇ ਥਾਪੜ ਕੇ ਘਰ ਘਰ ਬਣਾਉਣ,
ਅਤੇ ਨਾਲੋ ਨਾਲ ਚਾਹੁੰਦੇ ਹਨ
ਇਹ ਉਸੇ ਘਰ ਵਿੱਚ ਸੌਂ ਜਾਣ ਸਦਾ ਲਈ
ਗਰੀਬੀ ਦੀ ਚਾਦਰ ਓੜ ਕੇ,
ਬਦ੍ਕਿਸਮਤੀ ਦਾ ਸਿਰਾਹਣਾ ਲੈ ਕੇ !
ਪਰ ਭਗਤ ਸਿੰਘ
ਅਸੀਂ ਉਹ ਪਾਂਡਵ ਨਹੀਂ ਹਾਂ
ਜਿਨ੍ਹਾਂ ਚੌਪਟ ਦੀ ਖੇਡ ਤੇ
ਆਪਣੇ ਘਰ ਦੀ ਇੱਜਤ ਦਾਅ ’ਤੇ ਲਾ ਦਿੱਤੀ ਸੀ !
ਅਸੀਂ ਤਾਂ ਹੌਂਸਲਿਆਂ ਦਾ ਹਸਤਨਾਪੁਰ ਹਾਰਿਆ ਹੀ ਨਹੀਂ ,
ਘਰ ਦੀ ਇਜ਼ੱਤ ਤਾ ਦੂਰ ਦੀ ਗੱਲ ਹੈ....!
ਅਸੀਂ ਜੰਮੇ ਹਾਂ....
ਸੌਨ ਮੰਜਿਆਂ ਦੇ ਪਾਵਿਆਂ ਨਾਲ
ਤਾਕਤ ਦੇ ਰਾਵਣ ਬੰਨ ਕੇ
ਭਾਂਵੇ ਕਿ ਰਾਵਣ ਨੇ
ਮੰਜੇ ਦੇ ਪਾਵੇ ਨਾਲ ਕਾਲ ਬੰਨਿਆਂ ਸੀ!
ਅੱਜ ਦੀਆਂ ਸਰ੍ਕਾਰਾਂ ਅੰਗਰੇਜ਼ਾਂ ਵਾਂਗੂੰ,
ਤੇ ਅਸੀਂ ਭਗਤ ਸਿੰਘ ਤੇਰੇ ਵਰਗੇ ਬਣਨਾ ਲੋਚਦੇ ਹਾਂ !
ਅਸੀਂ ਉਹ ਹਾਂ ਭਗਤ ਸਿੰਘ
ਜਿਨ੍ਹਾਂ ਚੜ੍ਹਦੇ ਵਰੇਸ ਦੀ ਅੱਲ੍ਹ੍ੜ ਜਵਾਨੀ ਵਿੱਚ
ਤਕਦੀਰ ਦਾ ’ਮੰਥ” ਕੀਤਾ ,
ਭਾਂਵੇ ਕਿ ਪਤਾ ਹੀ ਸੀ
ਕਿ ਵਿੱਚੋਂ ਨਿਕਲੇਗੀ ਸਿਰਫ਼ ਬੇਰੁਜ਼ਗਾਰੀ !
’ਤੇ ਅਜੇ ਮਾਅਨੇ ਪੁਛ੍ੱਦੇ ਓ ਕਿ
ਅਸੀਂ ਧੁਰ ਅੰਦਰ ਤੀਕ ਜ਼ਹਿਰੀਲੇ ਕਿਉਂ ਹਾਂ
ਅਸੀਂ ਪੀ ਲਿਆ ਜ਼ਹਿਰ
ਬਦਨਸੀਬੀਆਂ ਤੇ ਬਦਕਿਸਮਤੀਆਂ ਦਾ ,
ਪਰ ਹਾਰੇ ਨਹੀਂ ...
ਅੱਜ ਵੀ ਸੋਚਾ ਦੇ ਅੰਮ੍ਰਿਤ ਸਾਗਰ ’ਚ
ਤਾਰੀਆਂ ਲਾਉਣੋ ਨਹੀਂ ਹਟਦੇ !
ਅਸੀਂ ਮੰਨੀ ਬੈਠੇ ਹਾਂ ਕਿ ਐਥੇ ਹਰ ਬੇਰੁਜ਼ਗਾਰ
ਅਲੀ ਬਾਬਾ ਵਰਗਾ ਹੈ
ਤੇ ਇਹ ਮੌਕਾਪ੍ਰਸਤ ਸਰ੍ਕਾਰਾਂ
ਚਾਲ਼ੀ ਚੌਰਾਂ ਦਾ ਗਿਰੋਹ....!
ਜੋ ਲੁੱਟੀ ਬੈਠੀਆਂ ਨੇ ਖਜ਼ਾਨੇ ਡਿਗਰੀਆਂ ਦੇ,
ਪਰ ਸਰ੍ਕਾਰਾਂ ਨੂ ਇੱਕ ਗੱਲ ਚੇਤੇ ਨਹੀਂ ਕਿ
ਕਦੇ ਕਦੇ ਹੱਕ ਖੋਹ ਵੀ ਲਏ ਜਾਂਦੇ ਨੇ
ਅਲੀ ਬਾਬੇ ਵਾਂਗੂੰ ....!
ਅੱਜ ਸਾਡੇ ਲੇਖਾਂ ਦੀ ਉਂਗਲੀ ਵਿੱਚ
ਉਮੀਦਾ ਦਾ ਸੁਦਰ੍ਸ਼ਨ ਘੁੰਮ ਰਿਹਾ ਹੈ
ਜੋ ਸਾਨੂੰ ਹਮੇਸ਼ਾ ਇਕ ਲੱਤ ਤੇ ਖੜ੍ਹੇ ਰੱਖਦਾ ਹੈ
ਤੇ ਜੇ ਅਸੀਂ ਜਿਉਂਦੇ ਰਹੇ ਤਾਂ ਇਹ ਦੱਸ ਕੇ ਮਰਾਂਗੇ
ਕਿ ਅਸੀਂ ਜੰਮੇ ਸੀ...