ਜਦ ਦਾਜ ਦੀ ਕਿਤੇ ਕੋਈ ਮੰਗ ਕਰਦਾ

ਵਿਆਹ ਮਗਰੋਂ ਕੁੜੀ ਨੂੰ ਤੰਗ ਕਰਦਾ

ਜਦ ਲਾਲਚ ਦਾ ਉੱਗੇ ਬੀਜ

ਤਾਂ ਧੀਆਂ ਮਰਦੀਆਂ ਨੇ, ਜਦ ਮਾੜੇ ਹੋਣ

ਨਸੀਬ,ਤਾਂ ਧੀਆਂ ਮਰਦੀਆਂ ਨੇ
ਕਿਉ ਸੱਜਣਾ ਤੂੰ ਮੈਨੂੰ
ਪਿਆਰਾ ਲੱਗਦੈ ''
ਦੱਸ ਕੀ ਰਿਸ਼ਤਾ ਤੇਰਾ ਮੇਰਾ''
ਜੀਅ ਕਰਦਾ ਤੈਨੂੰ ਵੇਖੀ ਜਾਵਾਂ'
ਹਾਏ ਦਿਲ ਨਹੀ ਭਰਦਾ ਮੇਰਾ,
ਰਹਿ ਦਿਲ ਦੇ ਵਿੱਚ ਧੜਕਣ ਬਣ ਕੇ
ਨੀਂ ਮੈਂ ਤੇਰੇ ਤੋਂ ਕੁਝ ਹੋਰ ਨਾਂ ਮੰਗਦੀ
ਤੇਰਾ ਤੇ ਮੇਰਾ ਰਿਸ਼ਤਾ
ਰੂਹਾਂ ਰੂਹਾਂ ਦਾ ਹੋਵੇ''
ਵੱਖ ਵੱਖ ਨਾ ਹੋ ਕੇ ਰਹੀਏ
ਉਮਰਾ ਤੱਕ ਏਦਾ ਈ ਰਹੀਏ''
ਰਹਿੰਦੇ ਅੰਗ ਸੰਗ ਹਮੇਸ਼ਾ
ਜਿਦਾ ਫੁੱਲ ਤੇ ਖੁਸ਼ਬੋ ਵੇ''
ਤੇਰਾ ਤੇ ਮੇਰਾ ਰਿਸ਼ਤਾ
ਰੂਹਾਂ ਰੂਹਾਂ ਦਾ ਹੋਵੇ''
ਅੱਖੀਆਂ ਚੋਂ ਹੰਝੂ ਤਾਂ ਹੁਣ ਵੀ ਡੁਲਦੇ ਨੇ...

ਪਰ ਹੁਣ ਮੈ ਤੇਰੇ ਵਾਸਤੇ ਰੋਣਾ ਨਹੀ ਚਾਹੁੰਦਾ..

ਨੀਂਦ ਤਾਂ ਹੁਣ ਵੀ ਆਉਦੀ ਹੈ ਤੇਰੇ ਸੁਪਨਿਆ ਵਾਲੀ...

ਪਰ ਮੈ ਹੁਣ ਸੌਣਾ ਨਹੀ ਚਾਹੁੰਦਾ.....

ਇਕੱਲਾਪਨ ਤਾਂ ਹੁਣ ਵੀ ਮਹਿਸੂਸ ਕਰਦਾ ਹਾਂ.....

ਦੁਨਿਆਂ ਚ' ਤੇਰੇ ਤੋ ਬਗੈਰ.....

ਪਰ ਹੁਣ ਮੈ ਤੈਨੂੰ ਪਾਉਣਾ ਨਹੀ ਚਾਹੁੰਦਾ ਹਾਂ...
ਇੱਥੇ ਵਿਕਦੇ ਸਰੀਰ ਨਾਲੇ ਲੋਕਾਂ ਦੇ ਜ਼ਮੀਰ..
ਕਿੱਥੋਂ ਬਚਣੀਆਂ ਰੂਹਾਂ ਉਹ ਵੀ ਹੋਈਆਂ ਲੀਰੋ-ਲੀਰ..
ਇੱਥੇ ਲੈਂਦਾ ਨਾ ਕੋਈ ਸਾਰ ਸਭ ਭੁੱਲ ਗਏ ਪਿਆਰ..
ਵਾਂਗ ਕਪੜੇ ਬਦਲਦੇ ਇੱਥੇ ਸਭ ਦਿਲਦਾਰ..
ਇੱਕ ਰਾਤ ਦਾ ਹੈ ਰਾਂਝਾ ਇੱਕ ਰਾਤ ਦੀ ਹੈ ਹੀਰ..
ਇੱਥੇ ਵਿਕਦੇ ਸਰੀਰ ਨਾਲੇ ਲੋਕਾਂ ਦੇ ਜ਼ਮੀਰ..
ਕਿੱਥੋਂ ਬਚਣੀਆਂ ਰੂਹਾਂ ਉਹ ਵੀ ਹੋਈਆਂ ਲੀਰੋ-ਲੀਰ..
ਕਿੱਥੋਂ ਬਚਣੀਆਂ ਰੂਹਾਂ ਉਹ ਵੀ ਹੋਈਆਂ ਲੀਰੋ-ਲੀਰ..
ਬਹਾਨੇ ਬਣਾ ਕੇ ਓਹਦੇ ਨਾਲ ਗੱਲ ਬਾਤ ਕਰਦੇ ਹਾਂ
ਹਰ ਰੋਜ਼ ਸੁਪਨੇ ਚ ਮੁਲਾਕਾਤ ਕਰਦੇ ਹਾਂ
ਇੰਨੀ ਵਾਰ ਤਾਂ ਓਹ ਸਾਹ ਵੀ ਨਹੀ ਲੈਂਦੇ
ਜਿੰਨੀ ਵਾਰ ਅਸੀਂ ਓਸ ਨੂੰ ਯਾਦ ਕਰਦ
ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ