ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ


ਯਾਰਿੜਆ!
ਯਾਰਿੜਆ! ਰੱਬ ਕਰਕੇ ਮੈਨੂੰ,
ਪੈਣ ਬਿਰ੍ਹੋਂ ਦੇ ਕੀੜੇ ਵੇ!
ਨੈਣਾਂ ਦੇ ਦੋ ਸੰਦਲੀ ਬੂਹੇ,
ਜਾਣ ਸਦਾ ਲਈ ਭੀੜੇ ਵੇ!
ਯਾਦਾਂ ਦਾ ਇਕ ਛੰਬ ਮਟੀਲਾ,
ਸਦਾ ਲਈ ਸੁੱਕ ਜਾਏ ਵੇ!
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ,
ਆ ਕੋਈ ਢੋਰ ਲਤੀੜੇ ਵੇ!
ਬੰਨ੍ਹ ਤਤੀਰੀ ਚੋਵਣ ਦੀਦੇ,
ਜਦ ਤੇਰਾ ਚੇਤਾ ਆਵੇ ਵੇ!
ਐਸਾ ਸਰਦ ਭਰਾਂ ਇਕ ਹਉਕਾ,
ਟੁੱਟ ਜਾਵਣ ਮੇਰੇ ਬੀੜੇ ਵੇ!
ਇਉਂ ਕਰਕੇ ਮੈਂ ਘਿਰ ਜਾਂ ਅੜਿਆ,
ਵਿਚ ਕਸੀਸਾਂ ਚੀਸਾਂ ਵੇ!
ਜਿਉਂ ਗਿਰਝਾਂ ਦਾ ਟੋਲਾ ਕੋਈ,
ਮੋਇਆ ਕਰੰਗ ਧਰੀੜੇ ਵੇ!
ਲਾਲ ਬਿੰਬ ਹੋਠਾਂ ਦੀ ਜੋੜੀ,
ਘੋਲ ਵਸਾਰਾਂ ਪੀਵੇ ਵੇ!
ਬੱਬਰੀਆਂ ਬਣ ਰੁਲਣ ਕੁਰਾਹੀਂ,
ਮਨ-ਮੰਦਰ ਦੇ ਦੀਵੇ ਵੇ!
ਆਸਾਂ ਦੀ ਪਿਪਲੀ ਰੱਬ ਕਰਕੇ
ਤੋੜ ਜੜ੍ਹੋਂ ਸੁੱਕ ਜਾਏ ਵੇ!
ਡਾਰ ਸ਼ੌਂਕ ਦੇ ਟੋਟਰੂਆਂ ਦੀ,
ਗੋਲ੍ਹਾਂ ਬਾਝ ਮਰੀਵੇ ਵੇ!
ਮੇਰੇ ਦਿਲ ਦੀ ਹਰ ਇਕ ਹਸਰਤ,
ਬਨਵਾਸੀ ਟੁਰ ਜਾਵੇ ਵੇ!
ਨਿੱਤ ਕੋਈ ਨਾਗ ਗਮਾਂ ਦਾ-
ਮੇਰੀ ਹਿੱਕ ‘ਤੇ ਕੁੰਜ ਲਹੀਵੇ ਵੇ!
ਬੱਝੇ ਚੌਲ ਉਮਰ ਦੀ ਗੰਢੀ,
ਸਾਹਵਾਂ ਦੇ ਡੁੱਲ੍ਹ ਜਾਵਣ ਵੇ,
ਚਾੜ੍ਹ ਗਮਾਂ ਦੇ ਛੱਜੀਂ ਕਿਸਮਤ,
ਰੋ ਰੋ ਰੋਜ਼ ਛਟੀਵੇ ਵੇ!
ਐਸੀ ਪੀੜ ਰਚੇ ਮੇਰੇ ਹੱਡੀਂ,
ਹੋ ਜਾਂ ਝੱਲ-ਵਲੱਲੀ ਵੇ!
ਤਾਂ ਕੱਕਰਾਂ ‘ਚ ਭਾਲਣ ਦੀ,
ਮੈਨੂੰ ਪੈ ਜਾਏ ਚਾਟ ਅਵੱਲੀ ਵੇ!
ਭਾਸ਼ਣ ਰਾਤ ਦੀ ਹਿੱਕ ‘ਤੇ ਤਾਰੇ,
ਸਿੰਮਦੇ ਸਿੰਮਦੇ ਛਾਲੇ ਵੇ!
ਦਿੱਸੇ ਬਦਲੀ ਦੀ ਟੁਕੜੀ-
ਜਿਉਂ ਜ਼ਖਮੋਂ ਪੀਕ ਉਥੱਲੀ ਵੇ!
ਸੱਜਣਾਂ ਤੇਰੀ ਭਾਲ ‘ਚ ਅੜਿਆ,
ਇਉਂ ਕਰ ਉਮਰ ਵੰਞਾਵਾਂ ਵੇ!
ਜਿਉਂ ਕੋਈ ਵਿਚ ਪਹਾੜਾਂ ਕਿਧਰੇ,
ਵੱਗੇ ਕੂਲ੍ਹ ਇਕੱਲੀ ਵੇ!
ਮੰਗਾਂ ਗਲ ਪਾ ਕੇ ਬਗਲੀ,
ਦਰ ਦਰ ਮੌਤ ਦੀ ਭਿੱਖਿਆ ਵੇ!
ਅੱਡੀਆਂ ਰਗੜ ਮਰਾਂ ਪਰ ਮੈਨੂੰ,
ਮਿਲੇ ਨਾ ਮੌਤ ਸਵੱਲੀ ਵੇ!

ਗੀਤ, ਸ਼ਿਵ ਕੁਮਾਰ ਬਟਾਲਵੀ —

ਬਿਰਹੋਂ ਦੀ ਰੜਕ ਪਵੇ!

ਮਾਏ ਨੀ ਮਾਏ!
ਮੇਰੇ ਗੀਤਾਂ ਦੇ ਨੈਣਾਂ ਵਿਚ
ਬਿਰਹੋਂ ਦੀ ਰੜਕ ਪਵੇ!

ਗੀਤ, ਸ਼ਿਵ ਕੁਮਾਰ ਬਟਾਲਵੀ —

ਅਸਾਂ ਤਾਂ ਜੋਬਨ ਰੁੱਤੇ ਮਰਨਾ !

ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਸਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ,
ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ,
ਪਏ ਸਭ ਜਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਤੁਰ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !

ਗੀਤ, ਸ਼ਿਵ ਕੁਮਾਰ ਬਟਾਲਵੀ —

ਸੱਖਣਾ ਕਲਬੂਤ

ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ
ਸੱਖਣਾ ਕਲਬੂਤ ਬਾਕੀ ਹੈ
ਤੇ ਮੇਰੇ ਘਰ ਦੀ ਹਰ ਦੀਵਾਰ ‘ਤੇ
ਛਾਈ ਉਦਾਸੀ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰਾ ਘਰ ਉਹਦੇ ਤੁਰ ਜਾਣ ਪਿੱਛੋਂ
ਝੁਰ ਰਿਹਾ ਹੈ।
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ
ਘਰ ਪਰਤਦਾ ਸੀ
ਤੇ ਸੂਰਜ ਹੁੰਦਿਆਂ ਉਹ
ਘਰ ਦਿਆਂ ਭਿੱਤਾਂ ਤੋਂ ਡਰਦਾ ਸੀ
ਉਹ ਕਿਹੜੇ ਹਿਰਨ ਲੰਙੇ ਕਰ ਰਿਹਾ ਸੀ
ਕੁਝ ਨਾ ਦੱਸਦਾ ਸੀ
ਤੇ ਦਿਨ ਭਰ ਆਪਣੇ
ਪਰਛਾਵਿਆਂ ਪਿੱਛੇ ਹੀ ਨੱਸਦਾ ਸੀ
ਮੈਨੂੰ ਉਹਦੀ ਦੇਵਦਾਸੀ ਭਟਕਣਾ
ਅਕਸਰ ਡਰਾਂਦੀ ਸੀ
ਤੇ ਉਹਦੀ ਅੱਖ ਦੀ ਵਹਿਸ਼ਤ
ਜਿਵੇਂ ਸ਼ੀਸ਼ੇ ਨੂੰ ਖਾਂਦੀ ਸੀ
ਤੇ ਉਹਦੀ ਚੁੱਪ
ਬੁੱਢੇ ਘਰ ਦੇ ਹੁਣ ਜਾਲੇ ਹਿਲਾਂਦੀ ਸੀ
ਮੈਂ ਇਕ ਦਿਨ ਧੁੱਪ ਵਿਚ
ਉਹ ਘਰ ਦੀਆਂ ਕੰਧਾਂ ਵਿਖਾ ਬੈਠਾ
ਉਹ ਧੁੱਪ ਵਿਚ ਰੋਂਦੀਆਂ ਕੰਧਾਂ ਦੀ ਗੱਲ
ਸੀਨੇ ਨੂੰ ਲਾ ਬੈਠਾ
ਮੈਂ ਐਵੇਂ ਭੁੱਲ ਕੰਧਾਂ ਦੀ ਗੱਲ
ਉਸ ਨੂੰ ਸੁਣਾ ਬੈਠਾ
ਤੇ ਉਹਦਾ ਸਾਥ ਕੰਧਾਂ ਤੋਂ
ਹਮੇਸ਼ਾ ਲਈ ਗਵਾ ਬੈਠਾ
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ
ਹਰ ਖੂੰਜ ਵਿਚ ਫਿਰਿਆ
ਤੇ ਗਰ ਵਿਚ ਖੰਘ ਰਹੀਆਂ
ਬੀਮਾਰ ਸਭ ਇੱਟਾਂ ਦੇ ਗਲੀਂ ਮਿਲਿਆ
ਤੇ ਉਸ ਮਨਹੂਸ ਦਿਨ ਪਿੱਛੋਂ
ਕਦੇ ਉਹ ਘਰ ਨਾ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ‘ਤੇ ਕੋਈ
ਖੁਦਕੁਸ਼ੀ ਕਰਦੈ
ਜਾਂ ਟੋਲਾ ਭਿਕਸੂਆਂ ਦਾ
ਸਿਰ ਮੁਨਾਈ ਸ਼ਹਿਰ ਵਿਚ ਚਲਦੈ
ਜਾਂ ਨਕਸਲਬਾੜੀਆ ਕੋਈ
ਕਿਸੇ ਨੂੰ ਕਤਲ ਜਦ ਕਰਦੈ
ਤਾਂ ਮੇਰੇ ਘਰ ਦੀਆਂ ਕੰਧਾਂ ਨੂੰ
ਉਸ ਪਲ ਤਾਪ ਆ ਚੜ੍ਹਦੈ
ਤੇ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਦਾ ਬਦਨ ਠਰਦੈ
ਇਹ ਬੁੱਢੇ ਘਰ ਦੀਆਂ
ਬੀਮਾਰ ਇੱਟਾਂ ਨੂੰ ਭਰੋਸਾ ਹੈ
ਉਹ ਜਿਥੇ ਵੀ ਹੈ ਜਿਹੜੇ ਹਾਲ ਵਿਚ ਹੈ
ਉਹ ਬੇਦੋਸ਼ਾ ਹੈ
ਉਹਨੂੰ ਘਰ ‘ਤੇ ਨਹੀਂ
ਘਰ ਦੀਆਂ ਕੰਧਾਂ ‘ਤੇ ਰੋਸਾ ਹੈ
ਹੈ ਚਿਰ ਹੋਇਆ
ਮੇਰਾ ਆਪਾ ਮੇਰੇ ਸੰਗ ਰੁੱਸ ਕੇ
ਕਿਤੇ ਤੁਰ ਗਿਆ ਹੈ
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ
ਬਾਕੀ ਹੈ
ਜੋ ਬੁੱਢੇ ਘਰ ਦੀਆਂ
ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ।

ਗੀਤ, ਸ਼ਿਵ ਕੁਮਾਰ ਬਟਾਲਵੀ —

ਚਿਹਰਾ

ਉਹ ਜਦ ਮਿਲਦਾ ਮੁਸਕਾਂਦਾ
ਤੇ ਗੱਲਾਂ ਕਰਦਾ ਹੈ
ਸਾਦ-ਮੁਰਾਦਾ ਆਸ਼ਕ ਚਿਹਰਾ
ਝਮ ਝਮ ਕਰਦਾ ਹੈ
ਨਿਰਮਲ ਚੋਅ ਦੇ ਜਲ ਵਿਚ
ਪਹੁ ਦਾ ਸੂਰਜ ਤਰਦਾ ਹੈ
ਕੁਹਰਾਈਆਂ ਅੱਖੀਆਂ ਵਿਚ
ਘਿਉ ਦਾ ਦੀਵਾ ਬਲਦਾ ਹੈ
ਲੋਕ ਗੀਤ ਦਾ ਬੋਲ
ਦੰਦਾਸੀ ਅੱਗ ਵਿਚ ਸੜਦਾ ਹੈ
ਬੂਰੀ ਆਈ ਅੰਬਾਂ ‘ਤੇ
ਪੁਰਵੱਈਆ ਵਗਦਾ ਹੈ
ਝਿੜੀਆਂ ਦੇ ਵਿਚ ਕਾਲਾ ਬੱਦਲ
ਛਮ ਛਮ ਵਰ੍ਹਦਾ ਹੈ
ਆਸ਼ਕ, ਪੀਰ, ਫਕੀਰ ਕੋਈ ਸਾਈਂ
ਦੋਹਰੇ ਪੜ੍ਹਦਾ ਹੈ
ਤਕੀਏ ਉੱਗਿਆ ਥੋਹਰ ਦਾ ਬੂਟਾ
ਚੁੱਪ ਤੋਂ ਡਰਦਾ ਹੈ
ਵਣਜਾਰੇ ਦੀ ਅੱਗ ਦਾ ਧੂਆਂ
ਥੇਹ ‘ਤੇ ਤਰਦਾ ਹੈ,
ਮੜ੍ਹੀਆਂ ਵਾਲਾ ਮੰਦਿਰ
ਰਾਤੀਂ ਗੱਲਾਂ ਕਰਦਾ ਹੈ।

ਗੀਤ, ਸ਼ਿਵ ਕੁਮਾਰ ਬਟਾਲਵੀ —

ਸੁਨੇਹਾ

ਕੱਲ੍ਹ ਨਵੇਂ ਜਦ ਸਾਲ ਦਾ
ਸੂਰਜ ਸੁਨਹਿਰੀ ਚੜ੍ਹੇਗਾ
ਮੇਰੀਆਂ ਰਾਤਾਂ ਦਾ ਤੇਰੇ
ਨਾਂ ਸੁਨੇਹਾ ਪੜ੍ਹੇਗਾ
ਤੇ ਵਫ਼ਾ ਹਰਫ਼ ਇਕ
ਤੇਰੀ ਤਲੀ ‘ਤੇ ਧਰੇਗਾ।
ਤੂੰ ਵਫ਼ਾ ਦਾ ਹਰਫ਼ ਆਪਣੀ
ਧੁੱਪ ਵਿਚ ਜੇ ਪੜ੍ਹ ਸਕੀ
ਤਾਂ ਤੇਰਾ ਸੂਰਜ ਮੇਰੀਆਂ
ਰਾਤਾਂ ਨੂੰ ਸਜਦਾ ਕਰੇਗਾ
ਤੇ ਰੋਜ਼ ਤੇਰੀ ਯਾਦ ਵਿਚ
ਇਕ ਗੀਤ ਸੂਲੀ ਚੜ੍ਹੇਗਾ।
ਪਰ ਵਫ਼ਾ ਦਾ ਹਰਫ਼ ਇਹ
ਔਖਾ ਹੈ ਏਡਾ ਪੜ੍ਹਨ ਨੂੰ
ਰਾਤਾਂ ਦਾ ਪੈਂਡਾ ਝਾਗ ਕੇ
ਕੋਈ ਸਿਦਕ ਵਾਲਾ ਪੜ੍ਹੇਗਾ
ਅੱਖਾਂ ‘ਚ ਸੂਰਜ ਬੀਜ ਕੇ
ਤੇ ਅਰਥ ਇਸ ਦੇ ਕਰੇਗਾ।
ਤੂੰ ਵਫ਼ਾ ਦਾ ਹਰਫ਼ ਇਹ
ਪਰ ਪੜ੍ਹਨ ਦੀ ਕੋਸਿ਼ਸ਼ ਕਰੀਂ
ਜੇ ਪੜ੍ਹ ਸਕੀ ਤਾਂ ਇਸ਼ਕ ਤੇਰੇ
ਪੈਰ ਸੁੱਚੇ ਫੜੇਗਾ
ਤੇ ਤਾਰਿਆਂ ਦਾ ਤਾਜ
ਤੇਰੇ ਸੀਸ ਉਪਰ ਧਰੇਗਾ।
ਇਹ ਵਫ਼ਾ ਦਾ ਹਰਫ਼ ਪਰ
ਜੇ ਤੂੰ ਕਿਤੇ ਨਾ ਪੜ੍ਹ ਸਕੀ
ਤਾਂ ਮੁੜ ਮੁਹੱਬਤ ‘ਤੇ ਕੋਈ
ਇਤਬਾਰ ਕੀਕਣ ਕਰੇਗਾ
ਤੇ ਧੁੱਪ ਵਿਚ ਇਹ ਹਰਫ਼ ਪੜ੍ਹਨੋਂ
ਹਰ ਜ਼ਮਾਨਾ ਡਰੇਗਾ।
ਦੁਨੀਆ ਦੇ ਆਸ਼ਕ ਬੈਠ ਕੇ
ਤੈਨੂੰ ਖ਼ਤ ਜਵਾਬੀ ਲਿਖਣਗੇ
ਪੁੱਛਣਗੇ ਏਸ ਹਰਫ਼ ਦੀ
ਤਕਦੀਰ ਦਾ ਕੀ ਬਣੇਗਾ
ਪੁੱਛਣਗੇ ਏਸ ਹਰਫ਼ ਨੂੰ
ਧਰਤੀ ‘ਤੇ ਕਿਹੜਾ ਪੜ੍ਹੇਗਾ।
ਦੁਨੀਆ ਦੇ ਆਸ਼ਕਾਂ ਨੂੰ ਵੀ
ਉੱਤਰ ਜੇ ਤੂੰ ਨਾ ਮੋੜਿਆ
ਤਾਂ ਦੋਸ਼ ਮੇਰੀ ਮੌਤ ਦਾ
ਤੇਰੇ ਸਿਰ ਜ਼ਮਾਨਾ ਮੜ੍ਹੇਗਾ
ਤੇ ਜੱਗ ਮੇਰੀ ਮੌਤ ਦਾ
ਸੋਗੀ ਸੁਨੇਹਾ ਪੜ੍ਹੇਗਾ।

ਗੀਤ, ਸ਼ਿਵ ਕੁਮਾਰ ਬਟਾਲਵੀ —

ਪਿਛਵਾੜੇ।

ਰੋਜ਼ ਮੇਰੇ ਘਰ ਦੇ ਪਿਛਵਾੜੇ
ਕਾਲੀ ਧੁੱਪ ‘ਚ ਚਮਕਣ ਤਾਰੇ
ਫੈਲੇ ਖੋਲੇ, ਕਬਰਾਂ ਵਾੜੇ
ਸਹਿਮੀ ਚੁੱਪ ਅਵਾਜ਼ਾਂ ਮਾਰੇ
ਭੂਤਾਂ ਵਾਲੇ ਸੂਰ ਦੇ ਸਾੜੇ
ਸੂਰਜ ਰੋਵੇ ਨਦੀ ਕਿਨਾਰੇ
ਉੱਪਰ ਪਾਣੀ ਹੇਠ ਅੰਗਾਰੇ
ਟੀਰਾ ਬੱਦਲ ਵਰ੍ਹਦਾ ਮੇਰੇ
ਥੇਹ ‘ਤੇ ਕੌਡੀ ਲਿਸ਼ਕਾਂ ਮਾਰੇ
ਬੁੱਢੇ ਰੁੱਖ ਤੇ ਲੰਮੇ ਦਾੜ੍ਹੇ
ਉੱਲੂ ਬੋਲਣ ਸਿਖਰ ਦੁਪਿਹਰੇ
ਅੰਨ੍ਹੇ ਖੂਹ ਵਿਚ ਪੰਛੀ ਕਾਲੇ
ਚਿਰ ਤੋਂ ਵੱਸਣ ਕੱਲੇ ਕਾਰੇ
ਹੁਭਕਾਂ ਮਾਰਨ ਮੋਏ ਦਿਹਾੜੇ
ਸਿਰ ਤੇ ਗਿਰਝਾਂ ਖੰਭ ਖਿਲਾਰੇ
ਮਾਰੋ ਮੇਰੇ ਘਰ ਨੂੰ ਤਾਲੇ
ਉੱਚੀਆਂ ਕੰਧਾਂ ਕਰੋ ਦੁਆਲੇ
ਕੋਈ ਨਾ ਮੇਰੇ ਚੜ੍ਹੋ ਚੁਬਾਰੇ
ਕੋਈ ਨਾ ਵੇਖੇ ਹੁਣ ਪਿਛਵਾੜੇ।

ਗੀਤ, ਸ਼ਿਵ ਕੁਮਾਰ ਬਟਾਲਵੀ —

ਮਸੀਹਾ

ਮੈਂ ਦੋਸਤੀ ਦੇ ਜਸ਼ਨ ‘ਤੇ
ਇਹ ਗੀਤ ਜੋ ਅੱਜ ਪੜ੍ਹ ਰਿਹਾਂ
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ
ਮੈਂ ਦੋਸਤਾਂ ਲਈ ਫ਼ੇਰ ਅੱਜ
ਇਕ ਵਾਰ ਸੂਲੀ ਚੜ੍ਹ ਰਿਹਾਂ।
ਮੈਂ ਏਸ ਤੋਂ ਪਹਿਲਾਂ ਕਿ ਅੱਜ ਦੇ
ਗੀਤ ਦੀ ਸੂਲੀ ਚੜ੍ਹਾਂ
ਤੇ ਇਸ ਗੁਲਾਬੀ ਮਹਿਕਦੇ
ਮੈਂ ਜਸ਼ਨ ਨੂੰ ਸੋਗੀ ਕਰਾਂ
ਮੈਂ ਸੋਚਦਾ ਕਿ ਜੁਲਫ਼ ਦਾ ਨਹੀਂ
ਜੁਲਮ ਦਾ ਨਗ਼ਮਾ ਪੜ੍ਹਾਂ
ਤੇ ਦੋਸਤਾਂ ਦੀ ਤਲੀ ‘ਤੇ
ਕੁਝ ਸੁਲਗਦੇ ਅੱਖਰ ਧਰਾਂ।
ਦੋਸਤੋ ਅੱਜ ਦੋਸਤੀ ਦੀ
ਪੋਹ-ਸੁਦੀ ਸੰਗਰਾਂਦ ‘ਤੇ
ਇਹ ਜੋ ਮੈਂ ਅੱਜ ਅੱਗ ਦੇ
ਕੁਝ ਸ਼ਬਦ ਭੇਟਾ ਕਰ ਰਿਹਾਂ
ਮੈਂ ਜੋ ਗੀਤਾਂ ਦਾ ਮਸੀਹਾ
ਫੇਰ ਸੂਲੀ ਚੜ੍ਹ ਰਿਹਾਂ
ਮੈਂ ਦੋਸਤੀ ਦਾ ਖੂਬਸੂਰਤ
ਫ਼ਰਜ ਪੂਰਾ ਕਰ ਰਿਹਾਂ
ਮੈਂ ਦੋਸਤੀ ਦੇ ਮੌਸਮਾਂ ਦਾ
ਰੰਗ ਗੂੜ੍ਹਾ ਕਰ ਰਿਹਾਂ।
ਦੋਸਤੋ ਇਸ ਅੱਗ ਦੇ
ਤੇ ਧੁੱਪ ਦੇ ਤਹਿਵਾਰ ‘ਤੇ
ਮੈਂ ਵੇਖਦਾਂ ਕਿ ਸਾਡਿਆਂ
ਲਹੂਆਂ ਦਾ ਮੋਸਮ ਸਰਦ ਹੈ
ਮੈਂ ਵੇਖਦਾਂ ਕਿ ਹੱਕ ਲਈ
ਉੱਠੀ ਹੋਈ ਆਵਾਜ਼ ਦੇ
ਸ਼ਬਦਾਂ ਦਾ ਸਿੱਕਾ ਸੀਤ ਹੈ
ਬੋਲਾਂ ਦਾ ਲੋਹਾ ਸਰਦ ਹੈ
ਮੈਂ ਵੇਖਦਾ ਕਿ ਚਮਨ ਵਿਚ
ਆਈ ਹੋਈ ਬਹਾਰ ਦੇ
ਹੋਠਾਂ ‘ਤੇ ਡੂੰਘੀ ਚੁੱਪ ਹੈ
ਅੱਖਾਂ ‘ਚ ਗੂਹੜਾ ਦਰਦ ਹੈ
ਦੋਸਤੋ ਅਜ ਦੋਸਤੀ ਦੇ
ਸੂਰਜੀ ਇਸ ਦਿਵਸ ‘ਤੇ
ਇਹ ਜਿ਼ੰਦਗੀ ਦੀ ਜਿ਼ੰਦਗੀ ਦੇ
ਵਾਰਸਾਂ ਨੂੰ ਅਰਜ਼ ਹੈ
ਕਿ ਜਿ਼ੰਦਗੀ ਇਕ ਖ਼ਾਬ ਨਹੀਂ
ਸਗੋਂ ਜਿ਼ੰਦਗੀ ਇਕ ਫ਼ਰਜ਼ ਹੈ।
ਜਿ਼ੰਦਗੀ ਦੇ ਵਾਰਸੋ
ਇਸ ਫ਼ਰਜ਼ ਨੂੰ ਪੂਰਾ ਕਰੋ
ਤੇ ਦੋਸਤੀ ਦੇ ਰੰਗ ਨੂੰ
ਕੁਝ ਹੋਰ ਵੀ ਗੂਹੜਾ ਕਰੋ
ਇਹ ਜੋ ਸਾਡੀ ਦੋਸਤੀ ਦਾ
ਸਰਦ ਮੌਸਮ ਆ ਗਿਐ
ਏਸ ਮੌਸਮ ਦੀ ਤਲੀ ‘ਤੇ
ਸੁਲਗਦੇ ਸੂਰਜ ਧਰੋ
ਤੇ ਜਿ਼ੰਦਗੀ ਦੇ ਅਮਲ, ਇਸ਼ਕ
ਸੱਚ, ਸੁਹਜ, ਗਿਆਨ ਦੀ
ਸ਼ੌਕ ਦੇ ਸਿ਼ਵਾਲਿਆਂ ‘ਚ
ਬੈਠ ਕੇ ਪੂਜਾ ਕਰੋ
ਤੇ ਜਿ਼ੰਦਗੀ ਦੇ ਕਾਤਲਾਂ ਨੂੰ
ਕੂਕ ਕੇ ਅੱਜ ਇਹ ਕਹੋ
ਕਿ ਜਿ਼ੰਦਗੀ ਦੇ ਅਰਥ
ਬਹੁ-ਹੁਸੀਨ ਨੇ ਆਉ ਪੜ੍ਹੋ
ਤੇ ਆਉਣ ਵਾਲੇ ਸੂਰਜਾਂ ਦੀ
ਧੁੱਪ ਨਾ ਜ਼ਖਮੀ ਕਰੋ।
ਦੋਸਤੋ ਅੱਜ ਸੁਰਖ ਤੋਂ
ਸੂਹੇ ਦੁਪਹਿਰੇ-ਲਹੂ ਦਾ
ਉਮਰ ਦੇ ਧੁਪਿਆਏ
ਪੱਤਣਾਂ ‘ਤੇ ਜੋ ਮੇਲਾ ਹੋ ਰਿਹੈ
ਦੋਸਤੋ ਗੁਲਨਾਰ, ਗੂੜ੍ਹ
ਤੇ ਹਿਨਾਏ-ਸ਼ੌਕ ਦਾ
ਤੇ ਹੁਸਨ ਦੀ ਮਾਸੂਮੀਅਤ ਦਾ
ਪੁਰਬ ਜੋ ਅੱਜ ਹੋ ਰਿਹੈ
ਦੋਸਤੋ ਸੂਹੀ ਮੁਹੱਬਤ
ਦੇ ਸ਼ਰਾਬੀ ਜਿ਼ਕਰ ਦਾ
ਤੇ ਅੱਜ ਸੁਨਹਿਰੇ ਦਿਲਾਂ ਦਾ
ਜੋ ਸ਼ੋਰ ਉੱਚੀ ਹੋ ਰਿਹੈ
ਮੈਂ ਸ਼ੋਰ ਵਿਚ ਵੀ ਸੁਣ ਰਿਹਾਂ
ਇਕ ਹਰਫ਼ ਬੈਠਾ ਰੋ ਰਿਹੈ
ਇਕ ਦੋਸਤੀ ਦਾ ਹਰਫ਼
ਜਿਹੜਾ ਰੋਜ਼ ਜ਼ਖ਼ਮੀ ਹੋ ਰਿਹੈ।
ਦੋਸਤੋ ਇਸ ਹਰਫ਼ ਨੂੰ
ਹੁਣ ਹੋਰ ਜ਼ਖ਼ਮੀ ਨਾ ਕਰੋ
ਆਉਣ ਵਾਲੇ ਸੂਰਜਾਂ ਦੀ
ਧੁੱਪ ਦੀ ਰਾਖੀ ਕਰੋ
ਇਹ ਜੋ ਸਾਡੀ ਖੁਦਕਸ਼ੀ ਦਾ
ਸਰਦ ਮੌਸਮ ਆ ਰਿਹੈ
ਏਸ ਮੌਸਮ ਤੋਂ ਬਚਣ ਦਾ
ਕੋਈ ਤਾਂ ਹੀਲਾ ਕਰੋ
ਏਸ ਮੌਸਮ ਦੀ ਤਲੀ ‘ਤੇ
ਕੋਈ ਤਾਂ ਸੂਰਜ ਧਰੋ।
ਦੋਸਤੋ ਅੱਜ ਦੋਸਤੀ ਦੀ
ਅਰਗਵਾਨੀ ਸ਼ਾਮ ‘ਤੇ
ਜੇ ਦੋਸਤ ਮੇਰੇ ਗੀਤ ਦੇ
ਅੱਜ ਪਾਕ ਹਰਫ਼ ਪੜ੍ਹ ਸਕੇ
ਜੇ ਦੋਸਤ ਅੱਜ ਦੀ ਦੋਸਤੀ
ਦੀ ਮੁਸਕਰਾਂਦੀ ਸ਼ਾਮ ‘ਤੇ
ਜੇ ਜੰਗ ਦੇ ਤੇ ਅਮਨ ਦੇ
ਅੱਜ ਠੀਕ ਅਰਥ ਕਰ ਸਕੇ
ਤਾਂ ਦੋਸਤਾਂ ਦੀ ਕਸਮ ਹੈ
ਮੈਂ ਦੋਸਤਾਂ ਲਈ ਮਰਾਂਗਾ
ਮੈਂ ਦੋਸਤੀ ਦੇ ਮੌਸਮਾਂ ਨੂੰ
ਹੋਰ ਗੂਹੜਾ ਕਰਾਂਗਾ
ਮੈਂ ਮਸੀਹਾ ਦੋਸਤੀ ਦਾ
ਰੋਜ਼ ਸੂਲੀ ਚੜ੍ਹਾਂਗਾ।
ਦੋਸਤੋ ਓ ਮਹਿਰਮੋੰ
ਓ ਸਾਥਿਓ ਓ ਬੇਲੀਓ
ਮੈਂ ਮੁਹੱਬਤ ਦੀ ਕਸਮ ਖਾ ਕੇ
ਇਹ ਵਾਅਦਾ ਕਰ ਰਿਹਾਂ
ਮੈਂ ਦੋਸਤੀ ਦੇ ਨਾਮ ਤੋਂ
ਸਭ ਕੁਝ ਨਿਛਾਵਰ ਕਰ ਰਿਹਾਂ
ਤੇ ਇਨਕਲਾਬ ਆਉਣ ਤਕ
ਮੈਂ ਰੋਜ਼ ਸੂਲੀ ਚੜ੍ਹ ਰਿਹਾਂ।

ਗੀਤ, ਸ਼ਿਵ ਕੁਮਾਰ ਬਟਾਲਵੀ —

ਨਾਂ ਮੁਹੱਬਤ

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ।
ਗੁੰਮਿਆ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ।
ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ‘ਤੇ ਖੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਦੀ ਹੈ
ਓਸ ਕੁੜੀ ਦੀ ਥੁੜ ਦਿੱਸਦੀ ਹੈ।
ਹਰ ਛਿਣ ਮੈਨੂੰ ਇੳਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਦੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੰੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ
ਪਰ ਖੋਰੇ ਕਿਉਂ ਟਪਲਾ ਲੱਗਦਾ
ਪਰ ਖੋਰੇ ਕਿਉਂ ਝੋਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗਮ ਵਿਚ ਖੁਰਦਾ ਜਾਂਦਾ।
ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਤਾਂ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ।
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਬੇਹਾ ਖੁਨ


ਬੇਹਾ ਖੁਨ!
ਮੈਂ ਹਾਂ ਬੇਹਾ ਖੁਨ
ਨਿੱਕੀ ਉਮਰੇ ਭੋਗ ਲਈ
ਅਸਾਂ ਸੈ ਚੁੰਮਣਾਂ ਦੀ ਜੂਨ
ਪਹਿਲਾ ਚੁੰਮਣ ਬਾਲ-ਵਰੇਸੇ
ਟੁਰ ਸਾਡੇ ਦਰ ਆਇਆ!
ਉਹ ਚੁਮੰਣ ਮਿੱਟੀ ਦੀ ਬਾਜ਼ੀ
ਦੋ ਪਲ ਖੇਡ ਗਵਾਇਆ!
ਦੂਜਾ ਚੁੰਮਣ ਜੋ ਸਾਨੂੰ ਜੁੜਿਆ
ਉਹ ਸਾਡੇ ਮੇਚ ਨਾ ਆਇਆ!
ਅੁਸ ਮਗਰੋਂ ਸੈ ਚੁੰਮਣ ਜੁੜਿਆ
ਪਰ ਹੋਠੀਂ ਨਾ ਲਾਇਆ!
ਮੁੜ ਨਾ ਪਾਪ ਕਮਾਇਆ!!
ਪਰ ਇਹ ਕੇਹਾ ਅੱਜ ਦਾ ਚੁੰਮਣ
ਗਲ ਸਾਡੇ ਲੱਗ ਰੋਇਆ?
ਹੋਠਾਂ ਦੀ ਦਹਿਲੀਜ਼ ਸਿਉਂਕੀ
ਤੇ ਚਾਨਣ ਜਿਸ ਚੋਇਆ!
ਇਹ ਚੁੰਮਣ ਸਾਡਾ ਸੱਜਣ ਦਿੱਸਦਾ
ਇਹ ਚੁੰਮਣ ਸਾਡਾ ਮਹਿਰਮ ਹੋਇਆ
ਡੂੰਘੀ ਢਾਬ ਹਿਜਰ ਦੀ ਸਾਡੀ
ਡੁੱਬ ਮੋਇਆ, ਡੁੱਬ ਮੋਇਆ!
ਸਾਡਾ ਤਨ-ਮਨ ਹਰਿਆ ਹੋਇਆ!
ਪਰ ਇਹ ਕਿਹਾ ਕੁ ਦਿਲ-ਪਰਚਾਵਾ
ਪਰ ਇਹ ਕਿਹਾ ਸਕੂਨ?
ਮੈਨ ਹਾਂ, ਬੇਹਾ ਖੁਨ!
ਖੂਨ!
ਬੇਹਾ ਖੂਨ!
ਬਾਸ਼ੇ ਨੂੰ ਇਕ ਤਿਤਲੀ ਕਹਿਣਾ
ਇਹ ਹੈ ਨਿਰਾ ਜਨੂਨ!
ਬਾਲ-ਵਰੋਸੇ ਜਿਹੜਾ ਮਰਿਆ
ਉਸ ਚੁੰਮਣ ਦੀ ਊਣ
ਮਰ-ਮੁੱਕ ਕੇ ਵੀ ਕਰ ਨਾ ਸਕਦਾ
ਪੂਰੀ ਬੇਹਾ ਖੂਨ!
ਭਾਵੇਂ ਇਹ ਬ੍ਰਹਮੰਡ ਵੀ ਫੋਲੇ
ਜਾਂ ਅਰੂਨ ਵਰੂਨ!
ਇਹ ਵੀ ਇਕ ਜਨੂਨ!
ਮੈਂ ਹਾਲੇ ਤਾਜ਼ੇ ਦਾ ਤਾਜ਼ਾ
ਸਮਝੇ ਮੇਰਾ ਖੂਨ!
ਨਿੱਕੀ ਉਮਰੇ ਭੋਗ ਲਈ
ਜਿਸ ਸੈ ਚੁੰਮਣਾਂ ਦੀ ਜੂਨ
ਖੂਨ!
ਬੇਹਾ ਖੂਨ!
ਮੈਂ ਹਾਂ ਬੇਹਾ ਖੂਨ!!

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਦਮਾਂ ਵਾਲਿਉ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ।
ਚੰਗਾ ਹੋਇਆ ਤੂੰ ਪਰਾਈ ਹੋ ਗਈ,
ਮੁੱਕ ਗਈ ਚਿੰਤਾ ਤੈਨੂੰ ਪਰਨਾਣ ਦੀ।
ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਉ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ।
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ।
ਨਾ ਕਰੋ ‘ਸਿ਼ਵ’ ਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ।

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਅੰਗਾਰ

ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ।

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਲਾਰਾ

ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅਧਾਰਾ
ਰਾਤੀਂ ਈਕਣ ਸੜਿਆ ਸੀਨਾ
ਅੰਬਰ ਟਪ ਗਿਆ ਚੰਗਿਆੜਾ
ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸ਼ਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾ ਇਕ ਹੰਝੂ ਖਾਰਾ
ਮੈਂ ਬੁਝੇ ਦੀਵੇ ਦਾ ਧੂੰਆਂ
ਕਿੰਝ ਕਰਾਂ ਤੇਰਾ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਨਾ ਛਡ ਮੇਰੀ ਨਬਜ਼ ਮਸੀਹਾ
ਗ਼ਮ ਦਾ ਮਗਰੋਂ ਕੌਣ ਸਹਾਰਾ।

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਸਾਇਆ।

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ
ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ
ਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ
ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆ
ਮੇਰੇ ਦਿਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ
ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ
ਕਹਿੰਦੇ ਨੇ ਯਾਰ ‘ਸਿ਼ਵ’ ਦੇ ਮੁੱਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ।

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਸਫ਼ਰ

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈਂ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ
ਮੈਂ ਤੇਰੀ ਮਹਿਫਲ ਦਾ ਬੁਝਿਆ ਇਕ ਚਿਰਾਗ
ਮੈਂ ਤੇਰੇ ਹੋਠਾਂ ‘ਚੋਂ ਕਿਰਿਆ ਜਿ਼ਕਰ ਹਾਂ
ਇਕ ‘ਕੱਲੀ ਮੌਤ ਹੈ ਜਿਸ ਦਾ ਇਲਾਜ
ਚਾਰ ਦਿਨ ਦੀ ਜਿ਼ੰਦਗੀ ਦਾ ਫਿ਼ਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈਂ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ‘ਚ ਕੈਸਾ ਬਸ਼ਰ ਹਾਂ
ਕੱਲ੍ਹ ਕਿਸੇ ਸੁਣਿਆ ਹੈ ‘ਸਿ਼ਵ’ ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ।

ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —


ਤੇਰੇ ਸ਼ਹਿਰ ਦਾ
ਰੋਗ ਬਣ ਕੇ ਰਹਿ ਗਿਆ ਹੈ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬੀਮਾਰ ਤੇਰੇ ਸ਼ਹਿਰ ਦਾ।
ਇਹਦੀਆਂ ਗਲੀਆਂ ਮੇਰੀ
ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨਾ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ।
ਸ਼ਹਿਰ ਤੇਰੇ ਕਦਰ ਨਹੀਂ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ਼੍ਹਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ।
ਫੇਰ ਮੰਜਿ਼ਲ ਵਾਸਤੇ
ਇਕ ਪੈਰ ਨਾ ਪੁੱਟਿਆ ਗਿਆ
ਇਸ ਤਰਾਂ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ।
ਜਿਥੇ ਮੋਇਆਂ ਬਾਅਦ ਵੀ
ਕ਼ਫਨ ਨਹੀਂ ਹੋਇਆ ਨਸੀਬ
ਕੌਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ।
ਏਥੇ ਮੇਰੀ ਲਾਸ਼ ਤਕ
ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ
ਯਾਰ ਤੇਰੇ ਸ਼ਹਿਰ ਦਾ।

ਗੀਤ, ਸ਼ਿਵ ਕੁਮਾਰ ਬਟਾਲਵੀ —

ਕਰਜ਼

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ ਮੇਰੇ ਨਾਂ ਕਰ ਦੇਵੇ
ਇਹ ਦਿਨ ਅੱਜ ਤੇਰੇ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ‘ਤੇ ਦਰ ਦੇਵੇ
ਇਸ ਧੁੱਪ ਦੇ ਪੀਲੇ ਕਾਗਜ਼ ‘ਤੇ
ਦੋ ਹਰਫ਼ ਰਸੀਦੀ ਕਰ ਦੇਵੇ
ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵੱਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈ
ਮੈਂ ਚਾਹੁੰਦਾ ਅੱਜ ਦਾ ਗੋਰਾ ਦਿਨ
ਅਣਿਆਈ ਮੋਤ ਨਾ ਮਰ ਜਾਵੇ
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾ ਕਿਸੇ ਤਿਜੌਰੀ ਦਾ
ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਜਾਵੇ

ਗੀਤ, ਸ਼ਿਵ ਕੁਮਾਰ ਬਟਾਲਵੀ —

ਹਾਦਸਾ!

ਗੀਤ ਦਾ ਤੁਰਦਾ ਕਾਫ਼ਲਾ
ਮੁੜ ਹੋ ਗਿਆ ਬੇ-ਆਸਰਾ
ਮੱਥੇ ‘ਤੇ ਹੋਣੀ ਲਿਖ ਗਈ
ਇਕ ਖੂਬਸੂਰਤ ਹਾਦਸਾ!
ਇਕ ਨਾਗ ਚਿੱਟੇ ਦਿਵਸ ਦਾ
ਇਕ ਨਾਗ ਕਾਲੀ ਰਾਤ ਦਾ
ਇਕ ਵਰਕ ਨੀਲਾ ਕਰ ਗਏ
ਕਿਸੇ ਗੀਤ ਦੇ ਇਤਿਹਾਸ ਦਾ!
ਸ਼ਬਦਾਂ ਦੇ ਕਾਲੇ ਥਲਾਂ ਵਿਚ
ਮੇਰਾ ਗੀਤ ਸੀ ਜਦ ਮਰ ਰਿਹਾ
ਉਹ ਗੀਤ ਤੇਰੀ ਪੈੜ ਨੂੰ
ਮੁੜ ਮੁੜ ਪਿਆ ਸੀ ਝਾਕਦਾ!
ਅੰਬਰ ਦੀ ਥਾਲੀ ਤਿੜਕ ਗਈ
ਸੁਣ ਜਿ਼ਕਰ ਮੋਏ ਗੀਤ ਦਾ
ਧਰਤੀ ਦਾ ਛੰਨਾ ਕੰਬਿਆ
ਭਰਿਆ ਹੋਇਆ ਵਿਸ਼ਵਾਸ ਦਾ!
ਜ਼ਖ਼ਮੀ ਹੈ ਪਿੰਡਾ ਸੋਚ ਦਾ
ਜ਼ਖ਼ਮੀ ਹੈ ਪਿੰਡਾ ਆਸ ਦਾ
ਅੱਜ ਫੇਰ ਮੇਰੇ ਗੀਤ ਲਈ
ਕਫ਼ਨ ਨਾ ਮੈਥੋਂ ਪਾਟਦਾ!
ਅੱਜ ਫੇਰ ਹਰ ਇਕ ਸ਼ਬਦ ਦੇ
ਨੈਣਾਂ ‘ਚ ਹੰਝੂ ਆ ਗਿਆ
ਧਰਤੀ ‘ਤੇ ਕਰਜ਼ਾ ਚੜ੍ਹ ਗਿਆ
ਮੇਰੇ ਗੀਤ ਦੀ ਇਕ ਲਾਸ਼ ਦਾ!
ਕਾਗਜ਼ ਦੀ ਨੰਗੀ ਕਬਰ ‘ਤੇ
ਇਹ ਗੀਤ ਜੋ ਅੱਜ ਸੌਂ ਗਿਆ
ਇਹ ਗੀਤ ਸਾਰੇ ਜੱਗ ਨੂੰ
ਪਾਵੇ ਵਫ਼ਾ ਦਾ ਵਾਸਤਾ!

ਗੀਤ, ਸ਼ਿਵ ਕੁਮਾਰ ਬਟਾਲਵੀ —

ਬਿਰਹਾ

ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲੀ ਅਥਾਹ!
ਬਾਲ-ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ!
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ!
ਜੋ ਚੁੰਮਣ ਮੇਰੇ ਦਰ ‘ਤੇ ਖੜਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ!
ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ!
ਉਹ ਚੁੰਮਣ ਮੇਰੇ ਹਾਣ ਦਾ
ਵਿਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ!
ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ!
ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ

ਰੋਜੜੇ

ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਰੱਖੇ ਰੋਜੜੇ-
ਨਾ ਪੀਵਣ ਨਾ ਕੁਝ ਖਾਣ ਵੇ!
ਮੇਰੇ ਲੇਖਾਂ ਦੀ ਬਾਂਹ ਵੇਖਿਓ,
ਕੋਈ ਸੱਦਿਓ ਅਜ ਲੁਕਮਾਨ ਵੇ!
ਇਕ ਜੁੱਗੜਾ ਹੋਇਆ ਅੱਥਰੇ,
ਨਿੱਤ ਮਾੜੇ ਹੁੰਦੇ ਜਾਣ ਵੇ!
ਮੈਂ ਭਰ ਦਿਆਂ ਕਟੋਰੜੇ,
ਬੁੱਲ੍ਹ ਚੱਖਣ ਨਾ ਮੁਸਕਾਣ ਵੇ!
ਮੇਰੇ ਦੀਦੇ ਅੱਜ ਬਦੀਦੜੇ,
ਪਏ ਨੀਂਦਾਂ ਤੋਨ ਸ਼ਰਮਾਣ ਵੇ!
ਅਸਾਂ ਗਮ ਦੀਆਂ ਦੇਗਾਂ ਚਾੜ੍ਹੀਆਂ,
ਅੱਜ ਕਢ ਬਿਰਹੋਂ ਦੇ ਡਾਨ੍ਹ ਵੇ!
ਅੱਜ ਸਦੋ ਸਾਕ ਸਕੀਰੀਆਂ,
ਕਰੋ ਧਾਮਾਂ ਕੁੱਲ ਜਹਾਨ ਵੇ!
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੰਝੂ ਕਰ ਗਈ ਦਾਨ ਵੇ!
ਅੱਜ ਪਿੱਟ ਪਿੱਟ ਹੋਇਆ ਨੀਲੜਾ,
ਸਾਡੇ ਨੈਣਾਂ ਦਾ ਅਸਮਾਨ ਵੇ!
ਸਾਡਾ ਇਸ਼ਕ ਕੁਆਰਾ ਮਰ ਗਿਆ,
ਕੋਈ ਲੈ ਗਿਆ ਕੱਢ ਮਸਾਣ ਵੇ!
ਸਾਡੇ ਨੈਣ ਤੇਰੇ ਅੱਜ ਦੀਦ ਦੀ,
ਪਏ ਕਿਰਿਆ ਕਰਮ ਕਰਾਣ ਵੇ!
ਸਾਨੂੰ ਦਿੱਤੇ ਹਿਜਰ ਤਵੀਤੜੇ,
ਤੇਰੀ ਫੁਰਕਤ ਦੇ ਸੁਲਤਾਨ ਵੇ!
ਅੱਜ ਪ੍ਰੀਤ-ਨਗਰ ਦੇ ਸੌਰੀਏ,
ਸਾਨੂੰ ਚੌਕੀ ਬੈਠ ਖਿਡਾਣ ਵੇ!
ਅੱਜ ਪੌਣਾਂ ਪਿੱਟਣ ਤਾਜੀਏ,
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ!
ਅੱਜ ਪੀ ਪੀ ਜੇਠ ਤਪੰਦੜਾ,
ਹੋਇਆ ਫੁੱਲਾਂ ਨੂੰ ਯਰਕਾਨ ਵੇ!
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਹੌਕੇ ਕਰ ਗਈ ਦਾਨ ਵੇ!
ਅੱਜ ਸੌਂਕਣ ਦੁਨੀਆ ਮੈਂਡੜੀ,
ਮੈਨੂੰ ਆਈ ਕਲੀਰੇ ਪੱਣ ਵੇ!
ਅੱਜ ਖਾਵੇ ਧੌਂਫ ਕਲੇਜੜਾ,
ਮੇਰੀ ਹਿੱਕ ‘ਤੇ ਪੈਣ ਵਦਾਨ ਵੇ!
ਅੱਲ ਖੁੰਢੀ ਖੁਰਪੀ ਸਿਦਕ ਦੀ,
ਮੈਥੋਂ ਆਈ ਧਰਤ ਚੰਡਾਣ ਵੇ!
ਅਸਾਂ ਖੇਡੀ ਖੇਡ ਪਿਆਰ ਦੀ,
ਅਇਆ ਵੇਖਣ ਕੁਲ ਜਹਾਨ ਵੇ!
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ,
ਸਭ ਫਾਡੀ ਆਖ ਬੁਲਾਣ ਵੇ!
ਅੱਜ ਬਣੇ ਪਰਾਲੀ ਹਾਣੀਆ,
ਮੇਰੇ ਦਿਲ ਦੇ ਪੱਲਰੇ ਧਾਨ ਵੇ!
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ,
ਅੱਜ ਆਵੇ ਮੈਨੂੰ ਛਾਣ ਵੇ!
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਸੂਲਾਂ ਕਰ ਗਈ ਦਾਨ ਵੇ!
ਅੱਜ ਫੁੱਲਾਂ ਦੇ ਘਰ ਮਹਿਕ ਦੀ,
ਆਈ ਦੂਰੋਂ ਚੱਲ ਮਕਾਣ ਵੇ!
ਸਾਡੇ ਵਿਹੜੇ ਪੱਤਰ ਅੰਬ ਦੇ,
ਗਏ ਟੰਗ ਮਿਰਾਸੀ ਆਣ ਵੇ!
ਕਾਗਜ਼ ਦੇ ਤੋਤੇ ਲਾ ਗਏ-
ਮੇਰੀ ਅਰਥੀ ਨੂੰ ਤਰਖਾਣ ਵੇ!
ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੋਣ ਚੁਰਾਣ ਵੇ
ਸਾਡੇ ਸੁੱਤੇ ਮਾਲੀ ਆਸ ਦੇ,
ਅੱਜ ਕੋਰੀ ਚਾਦਰ ਤਾਣ ਵੇ!
ਮੇਰੇ ਦਿਲ ਦੇ ਮਾਨ ਸਰੋਵਰਾਂ-
ਵਿਚ ਬੈਠੇ ਹੰਸ ਪਰਾਣ ਵੇ!
ਤੇਰਾ ਬਿਰਹਾ ਲਾ ਲਾ ਤੌੜੀਆਂ,
ਆਏ ਮੁੜ ਮੁੜ ਰੋਜ਼ ਉਡਾਣ ਵੇ!

ਤੀਰਥ

ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਖੋਟੇ ਦੱਮ ਮੁਹੱਬਤ ਵਾਲੇ,
ਬੰਨ੍ਹ ਉਮਰਾਂ ਦੇ ਪੱਲੇ !
ਸੱਦ ਸੁਨਿਆਰੇ ਪ੍ਰੀਤ-ਨਗਰ ਦੇ,
ਇਕ ਇਕ ਕਰਕੇ ਮੋੜਾਂ,
ਸੋਨਾ ਸਮਝ ਵਿਹਾਝੇ ਸਨ ਜੋ
ਮੈਂ ਪਿੱਤਲ ਦੇ ਛੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਯਾਦਾਂ ਦਾ ਇਕ ਮਿੱਸਾ ਟੁੱਕਰ,
ਬੰਨ੍ਹ ਉਮਰਾ ਦੇ ਪੱਲੇ
ਕਰਾਂ ਸਰਾਧ ਪਰੋਹਤ ਸੱਦਾਂ
ਪੀੜ ਮਰੇ ਜੇ ਦਿਲ ਦੀ,
ਦਿਆਂ ਦੱਖਣਾਂ ਸੁੱਚੇ ਮੋਤੀ
ਭਰਨ ਜ਼ਖਮ ਜੇ ਅੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਗੀਤਾਂ ਦਾ ਇਕ ਹਾੜ ਤਪੰਦਾ
ਬੰਨ੍ਹ ਉਮਰਾਂ ਦੇ ਪੱਲੇ !
ਤੌੜੀ ਮਾਰ ੳਡੀਂਦੇ ਨਾਹੀਂ
ਬੱਦਲਾਂ ਦੇ ਮਾਲੀ ਤੋਂ,
ਅੱਜ ਕਿਰਨਾਂ ਦੇ ਕਾਠੇ ਤੋਤੇ
ਧਰਤੀ ਨੂੰ ਟੁੱਕ ਚੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਮਹਿਕ ਸੱਜਣ ਦੇ ਸਾਹਾਂ ਦੀ
ਬੰਨ੍ਹ ਉਮਰਾਂ ਦੇ ਪੱਲੇ !
ਕੋਤਰ ਸੌ ਮੈਂ ਕੰਜਕਾਂ ਬ੍ਹਾਵਾਂ
ਨਾਲ ਲੰਕੜਾ ਪੂਜਾਂ,
ਜਾਂ ਰੱਬ ਯਾਰ ਮਿਲਾਏ ਛੇਤੀ
ਛੇਤੀ ਮੌਤ ਜਾਂ ਘੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਚੜ੍ਹੀ ਜਵਾਨੀ ਦਾ ਫੁੱਲ ਕਾਲਾ
ਬੰਨ੍ਹ ਉਮਰਾਂ ਦੇ ਪੱਲੇ !
ਸ਼ਹਿਦ ਸ਼ੁਆਵਾਂ ਦਾ ਕਿੰਜ ਪੀਵੇ
ਕਾਲੀ ਰਾਤ ਮਖੇਰੀ,
ਚੰਨ ਦੇ ਖੱਗਿੳਂ ਚਾਨਣ ‘ਚੋਂ ਅੱਜ
ਲੈ ਗਏ ਮੇਘ ਨਿਗੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਭੁੱਬਲ ਤਪੀ ਦਿਲੇ ਦੇ ਥਲ ਦੀ
ਬੰਨ੍ਹ ਉਮਰਾਂ ਦੇ ਪੱਲੇ !
ਹੇਕ ਗੁਲੇਲੀਆਂ ਵਰਗੀ ਲਾ ਕੇ
ਗਾਵਣ ਗੀਤ ਹਿਜਰ ਦੇ,
ਅੱਜ ਪਰਦੇਸਣ ਪੌਣਾਂ ਥੱਕੀਆਂ
ਬਹਿ ਰੁੱਖਾਂ ਦੇ ਥੱਲੇ !
ਮਾਏ ਨੀ ਅਸੀਂ ਕਰਨ ਬਿਰ੍ਹੋਂ ਦਾ
ਤੀਰਥ ਹਾਂ ਅੱਜ ਚੱਲੇ!
ਹੰਝੂਆਂ ਦੀ ਇਕ ਕੂਲ੍ਹ ਵਗੇਂਦੀ,
ਬੰਨ੍ਹ ਉਮਰਾਂ ਦੇ ਪੱਲੇ !
ਇਕ ਹੱਥ ਕਾਸਾ ਇਕ ਹੱਥ ਮਾਲਾ
ਗਲ ਵਿਚ ਪਾ ਕੇ ਬਗਲੀ,
ਜਿਤ ਵੱਲ ਯਾਰ ਗਿਆ ਨੀ ਮਾਏ
ਟੁਰ ਚੱਲੀਂ ਆਂ ਉੱਤ ਵੱਲੇ !
ਗੀਤ, ਸ਼ਿਵ ਕੁਮਾਰ ਬਟਾਲਵੀ —


ਇਹ ਮੇਰਾ ਗੀਤ

ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ
ਇਹ ਮੇਰਾ ਗੀਤ
ਕਿਸੇ ਨਾ ਗਾਣਾ!
ਇਹ ਮੇਰਾ ਗੀਤ ਧਰਮ ਤੋਂ ਮੈਲਾ
ਸੂਰਜ ਜੇਡ ਪੁਰਾਣਾ
ਕੋਟ ਜਨਮ ਤੋਂ ਪਿਆ ਅਸਾਨੂੰ
ਇਸ ਦਾ ਬੋਲ ਹੰਢਾਣਾ
ਹੋਰ ਕਿਸੇ ਦੀ ਚਾਹ ਨਾ ਕਾਈ
ਇਸ ਨੂੰ ਹੋਠੀਂ ਲਾਣਾ!
ਇਹ ਤਾਂ ਮੇਰੇ ਨਾਲ ਜਨਮਿਆ
ਨਾਲ ਬਹਿਸ਼ਤੀ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਏਸ ਗੀਤ ਦਾ ਅਜਬ ਜਿਹਾ ਸੁਰ
ਡਾਢਾ ਦਰਦ ਰੰਝਾਣਾ
ਕੱਤਕ ਮਾਹ ਵਿਚ ਦੂਰ ਪਹਾੜੀਂ
ਕੂੰਜਾਂ ਦਾ ਕੁਰਲਾਣਾ
ਨੂਰ-ਪਾਕ ਦੇ ਵੇਲੇ ਰੱਖ ਵਿਚ
ਚਿੜੀਆਂ ਦਾ ਚਿਚਲਾਣਾ
ਕਾਲੀ ਰਾਤੇ ਸਰਕੜਿਆਂ ‘ਚੋਂ
ਪੌਣਾਂ ਦਾ ਲੰਘ ਜਾਣਾ!
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਮੈਂ ਤੇ ਮੇਰੇ ਗੀਤ ਨੇ ਦੋਹਾਂ
ਜਦ ਭਲਕੇ ਮਰ ਜਾਣਾ
ਬਿਰਹੋਂ ਦੇ ਘਰ ਜਾਈਆ ਸਾਨੂੰ
ਕਬਰੀਂ ਲੱਭਣ ਆਉਣਾ
ਸਭਨਾਂ ਸਈਆਂ ਇਕ ਆਵਾਜ਼ੇ
ਮੁੱਖੋਂ ਬੋਲਲ ਅਲਾਣਾ!
“ਕਿਸੇ ਕਿਸੇ ਦੇ ਲੇਖੀਂ ਹੁੰਦਾ
ਏਡਾ ਦਰਦ ਕਮਾਣਾ!‿
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਇਹ ਮੇਰਾ ਗੀਤ
ਮੈਂ ਆਪੇ ਗਾ ਕੇ
ਭਲਕੇ ਹੀ ਮਰ ਜਾਣਾ!
ਇਹ ਮੇਰਾ ਗੀਤ
ਕਿਸੇ ਨਾ ਗਾਣਾ
ਗੀਤ, ਸ਼ਿਵ ਕੁਮਾਰ ਬਟਾਲਵੀ —

ਮੈਨੂੰ ਵਿਦਾ ਕਰੋ

ਮੈਨੂੰ ਵਿਦਾ ਕਰੋ ਮੇਰੇ ਰਾਮ
ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ-ਸਰਾਂ ਦਾ ਪਾਣੀ
ਇਸ ਪਾਣੀ ਨੂੰ ਜਗ ਵਿਚ ਵੰਡੋ
ਹਰ ਇਕ ਆਸ਼ਕ ਤਾਣੀ
ਪ੍ਰਭ ਜੀ ਜੇ ਕੋਈ ਬੂੰਦ ਬਚੇ
ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਪ੍ਰਭ ਜੀ ਏਸ ਵਿਦਾ ਦੇ ਵੇਲੇ
ਸੱਚੀ ਗੱਲ ਅਲਾਈਏ
ਦਾਨ ਕਰਾਈਏ ਜਾਂ ਕਰ ਮੋਤੀ
ਤਾਂ ਕਰ ਬਿਰਹਾ ਪਾਈਏ
ਪ੍ਰਭ ਜੀ ਹੁਣ ਤਾਂ ਬਿਰ੍ਹੋਂ-ਵਿਹੂਣੀ
ਮਿੱਟੀ ਮੁਕਤ ਕਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਦੁੱਧ ਦੀ ਰੁੱਤੇ ਅੰਮੜੀ ਮੋਈ
ਬਾਬਲ ਬਾਲ-ਵਰੇਸੇ
ਜੋਬਨ-ਰੁੱਤੇ ਸੱਜਣ ਮਰਿਆ
ਮੋਏ ਗਤਿ ਪਲੇਠੇ
ਹੁਣ ਤਾਂ ਪ੍ਰਭ ਜੀ ਹਾੜਾ ਜੇ
ਸਾਡੀ ਬਾਂਹ ਘੁੱਟ ਫੜੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !
ਗੀਤ, ਸ਼ਿਵ ਕੁਮਾਰ ਬਟਾਲਵੀ —

ਮਿਰਚਾਂ ਦੇ ਪੱਤਰ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵ ਵੇ,
ਕਿਉਂ ਕੋਈ ਡਾਚੀ ਸਾਗਰ ਖਾਤਰ,
ਮਾਰੂਥਲ ਛੱਡ ਜਾਵੇ ਵੇ !
ਕਰਮਾਂ ਦੀ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦਸ ਚੜ੍ਹਦਾ ਵੇ,
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ‘ਤੇ ਲਾਵੇ ਵੇ !
ਗਮ ਦਾ ਮੋਤੀਆ ਉਤਰ ਆਇਆ,
ਸਿਦਕ ਮੇਰੇ ਦੇ ਨੈਣੀ ਵੇ,
ਪ੍ਰੀਤ-ਨਗਰ ਦਾ ਪੈਂਡਾ ਔਖਾ,
ਜਿੰਦੜੀ ਕਿੰਜ ਮੁਕਾਵੇ ਵੇ !
ਕਿੱਕਰਾਂ ਦੇ ਫੁੱਲਾਂ ਦੀ ਅੜਿਆ
ਕੋਣ ਕਰੇਂਦੈ ਰਾਖੀ ਵੇ,
ਕਦ ਕੋਈ ਮਾਲੀ ਮਲ੍ਹਿਆ ਉੱਤੋਂ,
ਹਰੀਅਲ ਆਣ ਉਡਾਵੇ ਵੇ !
ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ !
ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ,
ਵੇਖ ਕੇ ਕਿੰਜ ਕੁਰਲਾਵਾਂ ਵੇ,
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲੇ ਫਸਾਏ ਵੇ !
ਤੜਪ ਤੜਪ ਕੇ ਮਰ ਗਈ ਅੜਿਆ,
ਮੇਲ ਤੇਰੇ ਦੀ ਹਸਰਤ ਵੇ,
ਐਸੇ ਇਸ਼ਕ ਦੇ ਜ਼ੁਲਮੀ ਰਾਜੇ,
ਬਿਰਹੋਂ ਬਾਣ ਚਲਾਏ ਵੇ !
ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆ ਵੱਤ ਚੱਬ ਲਏ ਵੇ,
ਕੱਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿਚ ਧੁਖਾਏ ਵੇ !
ਇਕ ਚੁੱਲੀ ਵੀ ਪੀ ਨਾ ਸੱਕੀ
ਪਿਆਰ ਦੇ ਨਿੱਤਰੇ ਪਾਣੀ ਵੇ,
ਵਿੰਹਦਿਆ ਸਾਰ ਪਏ ਵਿਚ ਪੂਰੇ
ਜਾਂ ਮੈਂ ਹੋਠ ਛੁਹਾਏ ਵੇ

ਕੀ ਪ੿ਛਦਿਓ ਹਾਲ ਫਕੀਰਾਂ ਦਾ

ਕੀ ਪ੿ਛਦਿਓ ਹਾਲ ਫਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਿ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆ ਦਿਲਗੀਰਾਂ ਦਾ ।
ਇਹ ਜਾਣਦਿਆਂ ਕ੿ਿ ਸ਼ੋਖ ਜਿਹੇ
ਰੰਗਾਂ ਦਾ ਹੀ ਨਾ ਤਸਵੀਰਾਂ
ਜਦ ਹੱਟ ਗਿ ੳਸੀਂ ਇਸ਼ਕੇ ਦੀ
ਮ੿ੱਲ ਕਰ ਬੈਠੇ ਤਸਵੀਰਾਂ ਦਾ
ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮ੿ਕੱਦਰ ਸੀ
ਹੱਥਾਂ ਦੀਆ ਚਾਰ ਲਕੀਰਾਂ ਦਾ
ਤਕਦੀਰ ਤਾਂ ਆਪਣੀ ਸੌਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਿੰਗ ਛ੿ਟਿਆ ਨਾ ਕੰਨ ਪਾਟੇ
ਿ੿ੰਡ ਲੰਘ ਗਿਆ ਇੰਜ ਹੀਰਾਂ ਦਾ
ਮੇਰੇ ਗੀਤ ਵੀ ਲੋਕ ਸ੿ਣੀਂਦੇ ਨੇ
ਨਾਲੇ ਕਾਫਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ
ਮੈਂ ਦਾਨਿਸ਼ਵਰਾਂ ਸ੿ਣੀਦਿਆਂ ਸੰਗ
ਕਈ ਵਾਰੀ ਉੱਚੀ ਬੋਲ ਪਿਆ
ਕ੿ਿ ਮਾਨ ਸੀ ਸਾਨੂੰ ਇਸ਼ਕੇ ਦਾ
ਕ੿ਿ ਦਾਅਵਾ ਵੀ ਸੀ ਪੀੜਾਂ ਦਾ
ਤੂੰ ਖ੿ਦ ਨੂੰ ਆਕਲ ਕਹਿੰਦਾ ਹੈਂ
ਮੈਂ ਖ੿ਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ ਤੇ ਛੱਡ ਦਈਿ
ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ
ਗੀਤ, ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਗਮਾਂ ਦੀ ਰਾਤ

ਗ਼ਮਾਂ ਦੀ ਰਾਤ’
ਗ਼ਮਾ ਦੀ ਰਾਤ ਲੰਮੀ ਿਂ,
ਜਾਂ ਮੇਰੇ ਗੀਤ ਲੰਮੇਂ ਨੇ।
ਨਾ ਭੈੜੀ ਰਾਤ ਮ੿ਕਦੀ ਿ,
ਨਾ ਮੇਰੇ ਗੀਤ ਮ੿ਕਦੇ ਨੇ।
ਇਹ ਸਰ ਕਿੰਨੇ ਕ੿ ਡੂੰਘੇ ਨੇ
ਕਿਸੇ ਨੇ ਹਾਥ ਨਾ ਪਾਈ,
ਨਾ ਬਰਸਾਤਾਂ ‘ਚ ਚੜ੿ਹਦੇ ਨੇ
ਤੇ ਨਾ ਔੜਾਂ ‘ਚ ਸ੿ਕਦੇ ਨੇ।
ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀ ਸੜਦੇ
ਨੇ ਸੜਦੇ ਹਾਉਂਕਿਆਂ ਦੇ ਨਾਲ
ਹਾਂਵਾਂ ਨਾਲ ਧ੿ਖਦੇ ਨੇ।
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀਹ ਦਵਾ ਹੋਵੇ,
ਇਹ ਹੱਥ ਲਾਇਆਂ ਵੀ ਦ੿ਖਦੇ ਨੇ।
ਮਲ੿ਹਮ ਲਾਇਆਂ ਵੀ ਦ੿ਖਦੇ ਨੇ
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਹੈ ਰਾਤ ਕਿਸ ਦੀ ?
ਨਾ ਲ੿ਕਦੈ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ‘ਚ ਲ੿ਕਦੇ ਨੇ।
ਗਜ਼ਲਾਂ, ਸ਼ਿਵ ਕੁਮਾਰ ਬਟਾਲਵੀ —

ਇਕ ਗੀਤ ਹਿਜਰ ਦਾ

ਇਕ ਗੀਤ ਹਿਜਰ ਦਾ…..
ਮੋਤੀ�? ਰੰਗੀ ਚਾਨਣੀ ਦੀ ਭਰ ਪਿਚਕਾਰੀ,
ਮਾਰੀ ਨੀ ਕਿਸ ਮ�?ੱਖ ਮੇਰੇ ਤੇ ਮਾਰੀ।
ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗ�?ਟ ਫ�?ਲਕਾਰੀ।
ਰਹਿਣ ਦਿੳ ਨੀ ਹੱਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ।
ਤੋੜੋ ਮਾਲ�?ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ।
ਕਿਸ, ਕੂਲ�?ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤਤੜੀ ਨੇ ਆਣ ਮਰ�?ੰਡੀਆਂ ਛਾਵਾਂ।
ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ,
ਕਿਸ ਚੌਂਕੀ ਬਹਿ ਮਲ ਮਲ ਵੱਟਣਾ ਨ�?ਹਾਵਾਂ।
ਕੀਹ ਗ�?ੰਦਾ ਹ�?ਣ ਗ�?ੱਡੀਆ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ।
ਕਿਸ ਸੰਗ ਖੇਡਾਂ ਅੜੀੳ ਨੀ ਮੈਂ ਕੰਜਕਾਂ,
ਕਿਸ ਸੰਗ ਅੜੀੳ ਰਾੜੇ ਬੀਜਣ ਜਾਵਾਂ।
ਉੱਡ ਗਈਆਂ ਡਾਰਾਂ ਸੱਭੇ ਬੰਨ�?ਹ ਕਤਾਰਾਂ,
ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ।
ਲੱਖ ਸ�?ਦੈਣਾ ਔਸੀਆਂ ਪਾ ਪਾ ਮੋਈਆਂ,
ਬਾਤ ਨਾ ਪ�?ੱਛੀ �?ਸ ਦਿਆਂ ਰਾਹੀਆਂ।
ਪਰਤ ਕਦੇ ਨਾ ਆ�? ਮਹਿਰਮ ਘਰ ਨੂੰ,
�?ਵੇਂ ਉਮਰਾਂ, ਵਿਚ ਉਡੀਕ ਵਿਹਾਈਆਂ।
ਆਖੋ ਸੂ, ਚੰਨ ਮੱਸਿਆ ਨੂੰ ਨਹੀ ਚੜ�?ਹਦਾ,
ਮੱਸਿਆ ਵੰਡਦੀ ਆਈ ਧ�?ਰੋਂ ਸਿਆਹੀਆਂ।
�?ੱਬ ਕਰ ਅੜੀ�? ਤੂੰ ਵੀ ਉਡ ਜਾ ਚਿੜੀ�?,
ਇਹਨੀਂ ਮਹਿਲੀਂ ਹਤਿਆਰੇ ਨੇ ਵਸਦੇ।
�?ਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀਂ,
�?ਸ ਖੇਤ ਦੇ ਧਾਣ ਕਦੇ ਨਹੀ ਪੱਕਦੇ।
ਭ�?ੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗੀ ਮੋਰ ਕਦੇ ਨਹੀਂ ਨੱਚਦੇ।
ਅੜੀੳ ਨੀ ਮੈਂ ਘਰ ਬਿਰਹੋਂ ਦੇ ਜਾਈਆਂ।
ਰਹਿਣਗੇ ਹੋਂਠ ਹਸ਼ਰ ਤਕ ਹੰ�?ੂ ਚੱਟਦੇ।
ਕੀਹ ਰੋਵਾਂ ਮੈਂ ਗਲ ਸੱਜਣਾਂ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀੳ ਮਾਰ ਛੜੱਪੀਆਂ।
ਕੀਹ ਬੈਠਾਂ ਮੈਂ ਛਾਵੇਂ ਸੰਦਲ ਰ�?ੱਖ ਦੀ,
ਕੀਹ ਬਣ ਬਣ ‘ਚੋਂ ਚ�?ਗਦੀ ਫਿਰਾਂ ਮੈਂ ਰੱਤੀਆਂ।
ਕੀਹ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ।
ਕਵਿਤਾਵਾਂ, ਸ਼ਿਵ ਕੁਮਾਰ ਬਟਾਲਵੀ —

ਤਰਕਾਲਾਂ

ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲਗ ਰੋਈਆਂ ਤੇਰੀਆਂ ਗਲੀਆਂ
ਯਾਦਾਂ ਦੇ ਵਿਚ ਮ੿ੜ ਮ੿ੜ ਸ੿ਲਗਣ
ਮਹਿੰਦੀ ਲਗੀਆ ਤੇਰੀਆਂ ਤਲੀਆਂ
ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ
ਇਸ਼ਕ ਮੇਰੇ ਦੀ ਸਾਲਗਿਰ੿ਹਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ
‘ਸ਼ਿਵ’ ਨੂੰ ਯਾਰ ਆਿ ਜਦ ਫ੿ਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ

ਦੀਦਾਰ
ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਈਂ
ਤੇਰਾ ਹੀ ਇਤਜ਼ਾਰ ਹੋਵੇਗਾ
ਜਿੱਥੇ ਭਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਿਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ ਮਾਰੀ ਹੈ
ਕੋਈ ਦਿਲ ਦਾ ਬਿਮਾਰ ਹੋਵੇਗਾ
ਇੰਜ਼ ਲਗਦਾ ਹੈ ‘ਸ਼ਿਵ’ ਦੇ ਸ਼ਿਅਰਾਂ ‘ਚੋਂ
ਕੋਈ ਧ੿ਖਦਾ ਅੰਗਾਰ ਹੋਵੇਗਾ
ਕਵਿਤਾਵਾਂ, ਸ਼ਿਵ ਕੁਮਾਰ ਬਟਾਲਵੀ —

ਤੂੰ ਵਿਦਾ ਹੋਇਉਂ
ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿਚ ਆ ਗਈ
ਦੂਰ ਤਕ ਮੇਰੀ ਨਜ਼ਰ ਤੇਰੀ ਪੈੜ ਚ�?ੰਮਦੀ ਰਹੀ
ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ
ਤ�?ਰਨ ਤੋਂ ਪਹਿਲਾ ਸੀ ਤੇਰੇ ਜੋਬਨ ਤੇ ਬਹਾਰ
ਤ�?ਰਨ ਪਿੱਛੋਂ ਵੇਖਿਆ ਕਿ ਹਰ ਕਲੀ ਕ�?ਮਲਾ ਗਈ
ਉਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾਂ ਗਈ
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ
ਅੰਤ ਉਹੀਉ ਪੀੜ ‘ਸ਼ਿਵ’ ਨੂੰ ਖਾਂਦੀ ਖਾਂਦੀ ਖਾ ਗਈ