ਹਾਰੇ ਹੋਏ ਜੁਆਰੀ ਹਾਂ,

ਫੱਟੜ ਜਿਹੇ ਖਿਡਾਰੀ ਹਾਂ,

ਖੈਰ ਪਿਆਰ ਦੀ ਮਿਲੀ ਨਾਂ ਕਿੱਧਰੇ,

ਮਸਤ-ਮੰਲਗ ਭਿਖਾਰੀ ਹਾਂ …..

ਹਾਰੇ ਹੋਏ ਜੁਆਰੀ ਹਾਂ …….

ਪਿਘਲੀ ਹੋਈ ਮੋਮ ਦੇ ਟੁੱਕੜੇ ਹਾਂ,

ਮੈਖਾਨੇ ‘ਚ’ ਬੈਠੇ ਇੱਕ ਨੁੱਕੜੇ ਹਾਂ।

ਸ਼ੈਦਾਈ ਸ਼ਰਾਬੀ -ਕਬਾਬੀ ਹਾਂ,

ਰੱਖੇ ਮਨ ‘ਚ’ਖਿਆਲ ਨਵਾਬੀ ਹਾਂ।

ਪਿਆਰ ਦਾ ਪੱਲਾ ਨਹੀਂ ਛੱਿਡਆ,

ਪੁੱਜਕੇ ਪ੍ਰੇਮ ਪੁਜਾਰੀ ਹਾਂ …….

ਹਾਰੇ ਹੋਏ ਜੁਆਰੀ ਹਾਂ ……..

ਲੱਗਾਂ ਅਨਪੜ ਪੈਡੂੰ ਜੱਟ ਜਿਹਾ,

ਜਲ ਗਈ ਰੱਸੀ ਦੇ ਵੱਟ ਜਿਹਾ।

ਵੇਖਣ ਨੂੰ ਅੜਬ ਤੇ ਰੁੱਖਾ ਹਾਂ,

ਮੈਂ ਜਨਮੋਂ ਪਿਆਰ ਦਾ ਭੁੱਖਾ ਹਾਂ

ਹੱਸਣਾਂ ਤੇ ਮੈਨੂੰ ਆਂਉਦਾ ਹੀ ਨਹੀਂ

ਰੋਇਆ ਉਮਰੇ ਸਾਰੀ ਹਾਂ ……

ਹਾਰੇ ਹੋਏ ਜੁਆਰੀ ਹਾਂ ……..

ਮੈਂ ਲਗਦਾ ਨਸ਼ੇ ਵਿੱਚ ਧੁੱਤ ਜਿਹਾ,

ਕੋਈ ਤੁਰਦਾ ਫਿਰਦਾ ਬੁੱਤ ਜਿਹਾ।

ਮੈਂ ਲੁੱਿਟਆ-ਟੁਟਿੱਆ ਵਾਰ-ਵਾਰ,

ਖੇਡਿਆ ਖੇਡ ਨਿਆਰੀ ਹਾਂ ……

ਹਾਰੇ ਹੋਏ ਜੁਆਰੀ ਹਾਂ ……

ਸੁੱਕੀ ਹੋਈ ਕੜਬ ਦੇ ਟਾਂਡੇ ਹਾਂ,

ਮਾੜੇ ਵਕਤਾਂ ਦੇ ਮਾਂਜੇ ਹਾਂ।

ਇਸ਼ਕੇ ਲਈ ਜੀਣਾ ਮਰਨਾ ਹੈ,

ਸੱਜਣਾਂ ਲਈ ਸੂਲੀ ਚੜਨਾ ਹੈ।

ਇਹੋ ਮਨ ਵਿੱਚ ਬੈਠੇ ਧਾਰੀ ਹਾਂ…….

ਹਾਰੇ ਹੋਏ ਜੁਆਰੀ ਹਾਂ …….

ਸੱਤਪਾਲ ਸਿੰਘ ਧੌਲਾ