ਜੇ ਦੁਨੀਆਂ ਦੇ ਰੀਤ ਰਿਵਾਜ਼ੋਂ ਡਰਦਾ ਨਾਂ
ਰੋਜ਼-ਰੋਜ਼ ਮੈਂ ਤੜਫ-ਤੜਫ ਕੇ ਮਰਦਾ ਨਾਂ ।
ਦਿਲ ਦੇ ਵਿਹੜੇ ਚਾਨਣ-ਚਾਨਣ ਹੋਣਾ ਸੀ
ਜੇਕਰ ਅਕਲ ਮੇਰੀ ਤੇ ਪੈਂਦਾ ਪਰਦਾ ਨਾਂ ।
ਮੇਰੇ ਹਮਸਾਏ, ਜੇ ਬਣਕੇ ਪਰਾਏ ਵਿਚਰਦੇ ਨਾਂ
ਮੈਂ ਜਿੰਦਗੀ ਨੂੰ ਪਹਿਲੇ ਸੱਟੈ ਹਰਦਾ ਨਾਂ।
ਕਦਮ ਮੇਰੇ ਨਾਂ ਗਰਮ ਹਵਾਵਾਂ ਰੋਕਦੀਆਂ
ਇਹ ਦਿਲ ਠੰਡੇ-ਠੰਡੇ ਹੌਂਕੇ ਭਰਦਾ ਨਾਂ।
ਮੈਂ ਮੋਮਨ ਨੇ ਕਫਿਰ ਕਦੇ ਨਾਂ ਹੋਣਾ ਸੀ
ਜੇ ਬੂਹਾ ਬੰਦ ਹੁੰਦਾ ਉਸਦੇ ਦਰ ਦਾ ਨਾਂ ।