ਬੇਸ਼ੱਕ ਕਰ ਲਈ ਬੜੀ ਤਰੱਕੀ ,
ਚੰਨ ਦੇ ਉੱਤੇ ਪੁੱਜ ਗਏ ਹਾਂ,
ਪੇਟ ਚ ਪਲਦਾ ਧੀ ਜਾਂ ਪੁੱਤਰ,
ਪਹਿਲਾਂ ਸਭ ਕੁਝ ਬੁਝ ਗਏ ਹਾਂ,
ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ,
ਧੀ ਤੇ ਰੁਖ ਜੇ ਨਾਂ ਸਾਂਭੇ,
ਨਾ ਮਾਂ ਰਹਿਣੀ ਨਾ ਛਾਂ ਰਹਿਣੀ