ਕੀ ਹੋਇਆ ਹੁਣ ਜੇ ਅਸੀ ਇਕੱਲੇ ਹਾ,ਕਦੇ ਤਾ ਕਿਸੇ

ਨੇ ਸਾਨੂੰ ਆਪਣਾ ਮੰਨਿਆ ਸੀ

ਕੋਈ ਦੁੱਖ ਨਹੀ ਜੇ ਜਿੰਦਗੀ ਦੁੱਖਾਂ ਵਿਚ ਵੀ ਲੰਘ ਜਾਵੇ,

ਜੋ ਵਕਤ ਸੀ ਕੱਟਿਆ ਨਾਲ ਉਹਦੇ ਉਹ ਤਾ ਖੁਸੀ ਵਿਚ

ਲੰਘਿਆ ਸੀ,

ਉਹ ਹਰ ਇਕ ਗੱਲ ਹੈ ਚੇਤੇ ਮੈਨੂੰ ਜਦ ਪਹਿਲੀ

ਮੁਲਾਕਾਤ ਮੈ ਸੰਗਿਆ ਸੀ,

ਉਹ ਬੋਲਦੇ ਰਹੇ ਮੈ ਚੁੱਪ ਬੈਠਾ ਰਿਹਾ ਉਹਦੇ ਇਸ਼ਕ ਚ

ਗਿਆ ਮੈ ਰੰਗਿਆ ਸੀ,

ਜਦ ਦੂਰ ਹੋਏ ਕੁਝ ਬੋਲੇ ਨਾ,ਮੈ ਕਰ ਕਰ ਮਿੰਨਤਾ

ਬੁਲਾਉਦਾ ਰਿਹਾ,

ਸੋਨੀ ਲੱਭਦਾ ਰਿਹਾ ਉਹਨਾਂ ਖੋਇਆ ਨੂੰ,ਲਿਖ ਕਿੰਨੀਆ

ਚਿੱਠੀਆ ਕਿੰਨੇ ਪਤਿਆ ਤੇ ਪਾਉਦਾਂ ਰਿਹਾ,

ਭੁੱਲ ਭੁਲੇਖੇ ਕੋਈ ਖਤ ਉਹਨਾਂ ਦਾ ਮੇਰੇ ਨਾ ਤੇ ਆ ਜਾਵੇ,



ਸੋਚ ਕੇ "ਬਰਾੜ" ਮੌਤ ਨੂੰ ਵੀ ਕਿੰਨੇ ਟਾਲੇ ਲਾਉਦਾ ਰਿਹਾ....