ਰਾਹ ਇਸ਼ਕੇ ਦੇ ਨਾ ਪੈਰ ਧਰੀ
ਅੇਵੈ ਦੁੱਖਾ ਵਿਚ ਨਾ ਜਿੰਦ ਮੜੀ
ਤੂੰ ਅੇਵੈ ਠੱਗਿਆ ਜਾਵੇਗਾ
ਨਾ ਉਪਰਿਆ ਦੇ ਸ਼ਹਿਰ ਵੜੀ
ਨਹੀ ਮਿਲਣਾ ਅਮਰਿਤ ਇਸ ਰਾਹ ਤੇ
ਸਭ ਹੱਥੀ ਮਿਲਣੇ ਜਹਿਰ ਫੜੀ
ਲੋਕੀ ਝਟ ਹੀ ਨਜ਼ਰਾ ਫੇਰ ਲੈਦੇ
ਨਾ ਨੈਣ ਕਿਸੇ ਨਾਲ ਚਾਰ ਕਰੀ
ਮੈਹਿਮੀ ਆਪਣੇ ਦਿਲ ਦੀ ਕਹਿ ਗਿਆ
ਹੁਣ ਆਪੇ ਸੋਚ ਵਿਚਾਰ ਕਰੀ