ਹੁਣ ਚੁੱਪ ਵੀ ਰਹਿ ਨਹੀ ਹੁੰਦਾਂ ਤੇ ਨਾਹੀ ਕੁਝ ਦੱਸ ਹੁੰਦਾ
ਹੁਣ ਦੁੱਖ ਵੀ ਸਹਿ ਨਹੀ ਹੁੰਦਾਂ ਤੇ ਨਾਹੀ ਸਾਤੋ ਹੱਸ ਹੁੰਦਾ

ਚਿੱਤ ਕਰੇ ਜਿੰਦ ਸੌਪ ਦਵਾਂ. ਹੁਣ ਪਾਣੀ ਨੂੰ ਜਾਂ ਅੱਗਨੀ ਨੂੰ
ਪਰ ਨਾਹੀ ਹੁਣ ਡੁੱਬਿਆ ਜਾਵੇ ਤੇ ਨਾਹੀ ਸਾਤੋ ਮੱਚ ਹੁੰਦਾਂ
...
ਜਿਆਦਾਂਤਰ ਹਰ ਆਸ਼ਕ ਦੇ ,ਰਾਹਾਂ ਦੇ ਵਿੱਚ ਅੱਜ ਕੱਲ ਤਾਂ
ਜਾਂ ਤਾਂ ਕੰਡੇ ਖਿਲਰੇ ਹੁੰਦੇ ਤੇ ਜਾਂ ਫਿਰ ਖਿਲਰਿਆਂ ਕੱਚ ਹੁੰਦਾਂ

ਜਿੰਦਗੀ ਬੇ-ਸਵਾਦੀ,ਹੌਠਾਂ ਕੋਲੇ ਸ਼ਹਿਤ ਜਿਹਾ ਜਹਿਰ ਦਿਸੇ
ਦਿਲ ਚਾਹਵੇ ਦੇਖਲਾਂ ਸਵਾਦ ਜਿਹਾਂ, ਪਰ ਨਹੀਓ ਚੱਟ ਹੁੰਦਾ

ਆਖਰ ਨੂੰ ਤਾਂ ਤਨਹਾਈ ਸਾਥ ''ਬਰਾੜ . ਛੱਡ ਹੀ ਜਾਦੀ ਹੈ
ਗੂੰਗੀ,. ਬੋਲੀ ..ਅੰਨੀ,. ਲਾਸ਼ .ਦੁਆਲ਼ੇ .ਬੜਾਂ ਹੀ ਕੱਠ ਹੁੰਦਾ