ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਸੁਲਘਦੇ ਸਾਹਾਂ ਵਿੱਚ ਕੋਈ ਸਰੂਰ ਭਰੋ !
ਫੁੱਲਾਂ ਵਰਗੇ ਚਿਹਰੇ ਕਿਉਂ ਮੁਰਝਾਏ ਨੇ ?
ਛੱਡਦੇ ਜਾਂਦੇ ਸਾਥ ਵੀ ਅੱਜਕਲ੍ਹ ਸਾਏ ਨੇ !
ਨਹੁੰ-ਮਾਸ ਨੂੰ ਵੱਖਰੇ ਹੋਣ ‘ਤੇ ਨਾ ਮਜ਼ਬੂਰ ਕਰੋ !
ਰਾਵ੍ਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਘਰਾਂ ‘ਚ ਝਗੜੇ ਅੱਜ-ਕੱਲ੍ਹ ਬਹੁਤੇ ਵਧ ਗਏ ਨੇ !
ਗ਼ਰਜ਼ਾਂ ਦੀ ਗ਼ਰਦਿਸ਼ ਹੇਠ ਫ਼ਰਜ਼ ਕਈ ਦਬ ਗਏ ਨੇ !
ਤੁਸੀਂ ਫ਼ਰਜ਼ਾਂ ਦੀ ਅਦਾਇਗੀ ਸਭ ਜ਼ਰੂਰ ਕਰੋ !
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਨਫ਼ਰਤ ਹੁੰਦੀ ਮਸਲੇ ਦਾ ਕੋਈ ਹੱਲ ਨਹੀਂ !
ਨਾ ਬਹਿਕੇ ਹੋਵੇ ਹੱਲ ਕੋਈ ਐਸੀ ਗੱਲ ਨਹੀਂ !
ਸਾਂਝ-ਪਿਆਰ ਦੇ ਕਿੱਸੇ ਮੁੜ ਮਸ਼ਹੂਰ ਕਰੋ !
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਨਾ ਟੁੱਟਣ ਦੇਵੋ ਰੁੱਖ਼ ਦੀ ਇੱਕ ਵੀ ਟਾਹਣੀ ਨੂੰ !
ਪੂੰਝ ਦਿਓ ਹਰ ਅੱਖ ‘ਚੋਂ ਵਗਦੇ ਪਾਣੀ ਨੂੰ !
ਸਭ ਮਿਲਕੇ ਵੱਸਣ ਐਸਾ ਕੋਈ ਦਸਤੂਰ ਕਰੋ !
ਰਾਹਾਂ ਦੇ ਕੰਡਿਆਂ ਨੂੰ ਮਿਲਕੇ ਦੂਰ ਕਰੋ !
ਸੁਲਘਦੇ ਸਾਹਾਂ ਵਿੱਚ ਕੋਈ ਸਰੂਰ ਭਰੋ