ਜੇ ਮਿੱਥੀ ਹੈ, ਤੂੰ ਮੰਜਿ਼ਲ, ਤਾਂ ਪੱਕਾ ਇਰਾਦਾ ਕਰ ਲੈ,
ਪਹਿਲਾਂ, ਸੋਚ-ਸਮਝ, ਫਿਰ ਰਸਤੇ ਉੱਤੇ ਪਹਿਲਾ ਪੈਰ ਧਰ ਲੈ।
ਰਸਤਾ ਡਾਢਾ ਮੁਸੀਬਤਾਂ ਵੀ ਭਾਵੇਂ ਆਈ ਜਾਵਣ,
ਨਾ ਹਿੱਲੀ, ਨਾ ਮੁੜੀ ਤੂੰ, ਵਾਂਗ ਪਰਬਤ ਦੇ ਖੜ੍ਹ ਲੈ।
ਜਿੰਨੀਆਂ ਮੁਸੀਬਤਾਂ, ਜਿੱਤ ਵੀ ਉਨੀ ਵੱਡੀ ਹੁੰਦੀ,
ਤੂੰ ਔਕੜਾਂ ਦੀ ਪੌੜ੍ਹੀ ਹੱਸ-ਹੱਸ ਕੇ ਚੜ੍ਹ ਲੈ।
ਤੂੰ ਵੜ੍ਹਿਆਂ, ਵਿੱਚ ਮੈਦਾਨ ਦੇ ਨਾ ਪਿੱਠ ਵਿਖ਼ਾਵੀਂ,
ਤੂੰ ਕਰ ਦੁਸ਼ਮਣ ਦੇ ਵਾਰ ਅਤੇ ਉਦ੍ਹੇ ਵੀ ਜ਼ਰ ਲੈ।
ਜਦ ਤੱਕ ਮੰਜਿ਼ਲ ਮਿਲੇ ਨਾ, ਤੂੰ ਬੱਸ ਵੱਧਦਾ ਜਾਵੀਂ,
ਸੋਚ ਮੰਜਿ਼ਲ ਪਈ ਉਡੀਕਦੀ, ਤੂੰ ਕੁਝ ਨੀਂਦ-ਚੈਨ ਵੀ ਹਰ ਲੈ।
ਤੂੰ ਕਰ ਹਿੰਮਤ ਐਸੀ, ਕਾਇਮ ਮਿਸਾਲ ਹੱ ਜਾਏ,
ਤੂੰ ਕਰ ਵੱਡਾ ਜੇ਼ਰਾ, ਨਾਲ ਹੋਣੀ ਦੇ ਲੜ੍ਹ ਲੈ