ਜਿੰਦਗੀ ਨੂੰ ਚਲ ਪੂਰਾ ਕਰੀੲੈ ।
ਖੁਸ਼ੀਆਂ, ਝੋਲੀ ਗ਼ਮ ਵੀ ਭਰੀੲੈ।
ਰਿਸ਼ਤਾ ਜਿਸ ਨਾਲ ਸਾਡਾ ਗੂੜ੍ਹਾ,
ਕਾਹਨੂੰ ਉਸ ਦੀ ਜਿੱਤ ਨਾ ਜਰੀੲੈ ।
ਦੁੱਖ ਵੇਲੇ ਖੁੱਲ ਚੀਕਾਂ ਮਾਰੀੲੈ,
ਖੁ਼ਸ਼ੀਆਂ ਦੇ ਪਲ ਹੰਝੂੰ ਭਰੀੲੈ।
ਉਪਰਾ ਹਾਸਾ ਬੁੱਲੀਂ ਭਾਵੇਂ ,
ਸਰ ਗਮਾਂ ਦੇ ਗਹਿਰੇ ਤਰੀੲੈ।
ਭਾਵੇਂ ਦੁਨੀਆ ਖ਼ਾਬਾਂ ਜਿਹੀ ਨਹੀਂ,
ਮੋਹਨ ਕਲਾਵੇ ਫਿਰ ਵੀ ਭਰੀੲੈ।