ਰੂਹਾਂ ਦਾ ਮੇਲ ਅੱਜ, ਜਿਸਮਾਂ ਦਾ ਖੇਲ ਹੈ
ਇਸ਼ਕ ਦੇ ਦੀਵੇ ਵਿੱਚ, ਬਚਿਆ ਨਾ ਤੇਲ ਹੈ,

ਦੁਨੀਆ ਦੇ ਰੰਗ ਢੰਗ, ਵੇਖ ਦਿਲਾ ਮੋ ਗਿਐਂ

ਪੱਥਰਾਂ ਦੇ ਸ਼ਹਿਰ ਵਿੱਚ, ਪੱਥਰ ਹੀ ਹੋ ਗਿਐਂ |

ਇਸ਼ਕ ਦੇ ਰਾਹਾਂ ਉੱਤੇ, ਪੈੜਾਂ ਜੇ ਬਹੁਤ ਨੇ

ਆਸ਼ਕਾਂ ਦੇ ਦਿਲਾਂ ਵਿੱਚ, ਭੈੜਾਂ ਵੀ ਬਹੁਤ ਨੇ,

ਝੂਠੇ ਜਿਹੇ ਹਾਸੇ ਪਿੱਛੇ, ਗੱਲ ਦਿਲ ਦੀ ਲੁਕੋ ਗਿਐਂ ''''ਪੱਥਰਾਂ ਦੇ ਸ਼ਹਿਰ ਵਿੱਚ, ਪੱਥਰ ਹੀ ਹੋ ਗਿਐਂ