ਗੱਲ ਸੱਚੀ ਹੈ ਪਰ ਕੋੜੀ ਲੱਗੂ,
ਜਾਂ ਸਮਝ ਲਵੋ ਇਤਫਾਕ ਵੀ ਹੋ ਸਕਦੀ ਏ,

ਕਹਿੰਦੇ ਅੰਨੇ ਨੇ ਕਿਤਾਬ ਪੜੀ, ਗੱਲ ਬੋਲੇ ਨੇ ਸੁਣ ਲਈ,
ਜੇ ਸੱਚੀ ਨਹੀ ਤਾਂ ਮਜਾਕ ਵੀ ਹੋ ਸਕਦੀ ਏ,

ਇੱਕ ਕਹਿੰਦਾ ਤੂੰ ਅੰਮਿ੍ਤ ਵੇਲੇ ਪੰਜ ਬਾਣੀਆਂ ਹੀ ਪੜ ਸਕਦਾਂ
ਦੂਜਾ ਕਹਿੰਦਾ ਨਹੀ ਸਵੇਰੇ ਰਹਿਰਾਸ ਵੀ ਹੋ ਸਕਦੀ ਏ,

ਜੇ ਕੋਈ ਅੱਜ ਕਿਸੇ ਦੀ ਖਾਤਿਰ ਸੂਲੀ ਚੜਦਾ ਏ,
ਭਲਕੇ ਨੂੰ ਇਹ ਗੱਲ ਸੱਜਣਾ ਇਤਿਹਾਸ ਵੀ ਹੋ ਸਕਦੀ ਏ,

ਮਿਰਜਾ ਕਹਿੰਦੇ ਇਸ਼ਕ ਚ ਮਰਿਆ, ਸੋਹਣੀ ਝਨਾਂ ਵਿੱਚ ਡੁੱਬ ਗਈ,
ਸੁਣੀ ਸੁਣਾਈ ਤੇ ਅਣਦੇਖੀ ਇਹ ਗੱਲ ਮਿਥਿਹਾਸ ਵੀ ਹੋ ਸਕਦੀ ਏ,

ਜੇ ਅਚਨਚੇਤ ਕਹਿਜੇ ਸਿਆਣਾ ਕੋਈ ਗੱਲ ਤੈਨੂੰ,
ਪੱਲੇ ਬੰਨ ਲਈ ਯਾਰਾ ਉਹ ਆਮ ਨਹੀ ਖਾਸ ਹੀ ਹੋ ਸਕਦੀ