ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੈਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ