ਖਾਨਗਾਹ ਤੇ ਦੀਵੇ ਬਾਲਣ ਚੱਲੀਆਂ ਕੁਝ ਮੁਟਿਆਰਾਂ,
ਸਿਰ ਤੇ ਸੂਹੇ ਰੰਗ ਦੇ ਸਾਲੂ ਪਾ ਚਿੱਟੀਆਂ ਸਲਵਾਰਾਂ,
ਅਗਲੇ ਮੋੜ ਤੇ ਟੱਕਰ ਗਈਆਂ ਕੁਝ ਸ਼ਿਕਰਿਆਂ ਦੀਆਂ ਡਾਰਾਂ,
ਕਾਲੇ ਕਾਵਾਂ ਧੱਕੇ ਆਖਰ ਚੜ ਹੀ ਗਈਆਂ ਗੁਟਾਰਾਂ,
ਕੱਲੀਆਂ ਘਰ ਤੋਂ ਕੀਹਨੇ ਘੱਲੀਆਂ ਕਰਨ ਵਿਚਾਰਾਂ ਬੁੜੀਆਂ,
ਦੀਵਿਆਂ ਵਾਲਾ ਘਿਉ ਵੀ ਡੁੱਲਿਆ ਦਿਲੀਂ ਖਵਾਇਸ਼ਾਂ ਰੁੜੀਆਂ....
ਜ਼ਖਮੀ ਹੋ ਕੇ ਵਹਿਸ਼ੀ ਨਜ਼ਰਾਂ ਤੋਂ ਘਰ ਵੱਲ ਨੂੰ ਮੁੜੀਆਂ,
ਕਿਉਂ ਨਾ ਫਿਰ ਆਪਣੇ ਹੀ ਪਿੰਡ ਚੋਂ ਡਰ ਡਰ ਲੰਘਣ ਕੁੜੀਆਂ...
ਕਿਉਂ ਨਾ ਫਿਰ ਆਪਣੇ ਹੀ ਪਿੰਡ ਚੋਂ ਡਰ ਡਰ ਲੰਘਣ ਕੁੜੀਆਂ...