ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ,
ਹਿਰਿਆਂ ਜਿਹੇ ਦਿਲ ਪੈਰਾਂ ਵਿੱਚ ਰੇਲਦੀ,
ਹੁਣ ਇਹਦੇ ਗਲ ਫਾਹੀ ਪਾ ਦੇਣੀਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ..
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ...

ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ,
ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ
ਇਹਨਾਂ ਗੱਲਾ ਸੂਲੀ ਤੇ ਖੜਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ,
ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ,
ਇਸ਼ਕੇ ਦੀ ਅੱਗ ਹੱਡੀ ਲਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ
ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ
ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ