ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆਂ,
ਜਦੋ ਦਿਲ ਕੀਤਾ ਅਸੀਂ ਓਹਲੇ ਹੋਕੇ ਰੋ ਲਿਆਂ,
ਯਾਦ ਹੈ ਨਿਸ਼ਾਨੀ ਓਹਦੀ ਰਖੀ ਸੀਨੇ ਸਾਮ੍ਭ ਕੇ,
ਹਿਜਰਾ ਦਾ ਦਾਗ ਨਾਲ ਹੰਝੂਆ ਦੇ ਧੋ ਲਿਆਂ,
ਓਹਨੇ ਸੀ ਕਦੇ ਕੇਹਾ ਮੈਂ ਹਾ ਪਰਛਾਈ ਤੇਰੀ,
ਰੋਸ਼ਨੀ ਮੁੱਕੀ ਤੇ ਓਹ ਵੀ ਪਾਸਾ ਵੱਟਕੇ ਖਲੋ ਗਈ,
ਸੋਚਿਆਂ ਸੀ ਪੁੱਗੁ ਯਾਰੀ ਕਚੀਆਂ ਤੇ ਤਰਕੇ ਵੀ,
ਏਹੋ ਝੂਠਾ ਵਾਦਾ ਲੈਕੇ ਕਬਰਾਂ ਚ ਸੋ ਲਿਆਂ,
ਮੌਤ ਸੀ ਸਚੀ ਜੇਹੜੀ ਆਈ ਵਾਦਾ ਕਰਕੇ,
ਲਾਰੇ ਓਹ੍ਦੇਆਂ ਨੇ ਸਾਨੂ ਦੁਨੀਆ ਤੋ ਖੋ ਲਿਆਂ