ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ।

ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ ਨਹੀਂ।

ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ
ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ।

ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ।