ਸਾਡੇ ਸਿਦਕ ਨੂੰ ਜਾਣਦਾ ਜੱਗ ਸਾਰਾ
ਲਹੂ ਨਾਲ ਇਤਿਹਾਸ ਨੂੰ ਰੰਗ ਦਿੱਤੈ
ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ
ਕਟਵਾ ਆਪਣਾ ਅੰਗ ਅੰਗ ਦਿੱਤੈ
ਮਾਸ ਗਏ ਜਮੂਰਾਂ ਦੇ ਨਾਲ ਨੋਚੇ....
ਨੇਜ਼ਿਆਂ ਉੱਤੇ ਮਾਸੂਮਾਂ ਨੂੰ ਟੰਗ ਦਿੱਤੈ
ਸਾਡੇ ਵੱਡੇ ਵਡੇਰਿਆਂ ਖਾਲਸਾ ਜੀ
ਸਾਨੂੰ ਦੱਸ ਜਿਊਣ ਦਾ ਢੰਗ ਦਿੱਤੈ