ਜਿੱਥੇ ਅਸੀਂ ਇਕੱਠਿਆਂ ਨੇ, ਮੌਜਾਂ ਯਾਰਾਂ ਮਾਣੀਆ
ਭੁੱਲੀਆਂ ਨਈਂ ਜਾਂਦੀਆਂ, ਮੈਥੋਂ ਉਹ ਕਹਾਣੀਆਂ,
ਮੈਂ ਤੇਰੀ ਮੇਰੀ ਇਕੱਠੀ, ਤਸਵੀਰ ਛੱਡ ਆਇਆ ਹਾਂ

ਮੈਂ ਕਾਗਜ਼ਾਂ ਤੇ ਆਪਣੀ, ਜਗੀਰ ਛੱਡ ਆਇਆ ਹਾਂ |

ਯਾਰਾਂ ਦੀਆਂ ਯਾਰੀਆਂ ਚ, ਬੜਾ ਨੇਹ ਮੋਹ ਹੁੰਦਾ

ਯਾਦਾਂ ਦਾ ਖਜ਼ਾਨਾ ਯਾਰੋ, ਕਿਸੇ ਤੋਂ ਨਹੀਂ ਖੋਹ ਹੁੰਦਾ,
ਖੌਰੇ ਕਾਹਤੋਂ ਚੰਗੀ ਭਲੀ, ਤਕਦੀਰ ਛੱਡ ਆਇਆ ਹਾਂ

ਮੈਂ ਕਾਗਜ਼ਾਂ ਤੇ ਆਪਣੀ, ਜਗੀਰ ਛੱਡ ਆਇਆ ਹਾਂ |