ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ,

ਇਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ,

ਦੂਜੀ ਸਿਫਤ ਕਰਾਂ ਮੈਂ ਅੰਗਰੇਜਾਂ ਦੀ,

ਥੱਲੇ ਟਰੇਨ ਚੱਲਦੀ ਉੱਤੇ ਜਹਾਜ ਵੱਖਰਾ,

ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ,

ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ,

ਚੋਥੀ ਸਿਫਤ ਕਰਾਂ ਮੈਂ ਮਾਪਿਆਂ ਦੀ,

ਇਕ ਧੀ ਦਿੰਦੇ ਦੂਜਾ ਦਾਜ ਵੱਖਰਾ