ਤੰਗ ਦਿਲੀ ਨੂੰ ਜਦੋ ਦਾ ਦੂਰ ਕੀਤਾ,
ਜੇ ਮੈਂ ਖੁਸ਼ ਨਹੀ ਤੇ ਹੈਰਾਨ ਵੀ ਨਹੀਂ,
ਮਾਲਾ ਫੇਰਨਾਂ, ਤਸਬੀਹ ਦਾ ਬਿਰਧ ਕਰਨਾ,
ਜੇ ਕੋਈ ਨਫ਼ਾ ਨਹੀ ਤੇ ਨੁਕਸਾਨ ਵੀ ਨਹੀਂ,
ਜਦੋ ਖਿਆਲ ਆਉਂਦਾ ਓਹਦੀ ਬੰਦਗੀ ਦਾ,
ਰਹਿੰਦਾ ਨਹੀ ਹਿੰਦੂ, ਮੁਸਲਮਾਨ ਵੀ ਨਹੀਂ,
ਓਹ ਖੁਦਾ ਮੇਰਾ, ਮੈਂ ਖੁਦਾਈ ਓਹਦੀ,
ਓਹਦੀ ਯਾਦ ਬਿਨ ਹੋਰ ਖਿਆਲ ਵੀ ਨਹੀਂ,
"
ਬਰਾੜ " ਪੀਵੇ ਸ਼ਰਾਬ ਨਾਲੇ ਕਰੇ ਸਜਦਾ,
ਰਾਜ਼ੀ ਰੱਬ ਤੇ ਗੁੱਸੇ ਸ਼ੈਤਾਨ ਵੀ ਨਹੀਂ.........