ਕਲਯੁਗ ਦੇ ਇਸ ਦੌਰ ਵਿੱਚ ਮੈਂ
ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ,

ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ,
ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿਕਦੀ ਸ਼ਰਾਬ ਦੇਖੀ ਹੈ,

ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ
ਉਨੀਂ ਮੋਟੀ ਉਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ,

ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੁੰਹ ਖਾ ਕੇ
ਸੱਚ ਤੇ ਝੂਠ ਵਿਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ|