ਹੁਣ ਆਦਤ ਹੋ ਗਈ ਏ ,ਕਲਾ ਰਹਿਣ ਦੀ
ਨਾ ਬਣਾੳ ਰਿਸ਼ਤਿਆਂ ਦੇ ਮਹਿਲ ਖਿਆਲਾਂ ਚ
ਜਰ ਨਹੀ ਹੋਵੇਗ਼ੀ ਪੀੜ ,ਫ਼ਿਰ ਇਨਾਂ ਦੇ ਢਹਿਣ ਦੀ॥
ਸ਼ੋਕ ਹੁੰਦਾ ਏ ਹਰ ਸਵੇਰ ਨੂੰ ਹੱਸਣ ਤੇ ਚਹਿਕਣ ਦਾ
ਬੇਵਸੀ ਹੁੰਦੀ ਹੈ ਹਰ ਰਾਤ ਨੂੰ ਖਾਮੋਸ਼ ਰਹਿਣ ਦੀ॥
ਛਿੱਲ ਹੀ ਹੋ ਜਾਂਦੇ ਨੇ ਉਨਾਂ ਦੇ ਮੁੱਖ ਯਾਰੋ
ਜਿਨਾਂ ਫ਼ੁੱਲਾਂ ਨੂੰ ਆਦਤ ਹੈ ਕੰਡਿਆਂ ਨਾਲ ਰਹਿਣ ਦੀ॥
ਜਿੰਦਗੀ ਦੇ ਰਾਹਾਂ ਤੇ ਤੁਰ ਸਕਦਾ ਹੈ ੳਹੀ ਸ਼ਾਇਦ
ਜੋ ਰਖਦਾ ਹੈ ਹਿੰਮਤ ਠੋਕਰਾਂ ਨੂੰ ਸਹਿਣ ਦੀ ॥
ਜੋ ਪੂਰੀ ਕਦੇ ਨਾ ਕਰ ਸਕੇ ਦਿਲ ਦੀ ਮੁਰਾਦ ਨੂੰ
ਕੀ ਲੋੜ ਹੈ ਇਨਾਂ ਪੱਥਰਾਂ ਨੂੰ ਫ਼ਿਰ ਰੱਬ ਕਹਿਣ ਦੀ॥
ਮੇਰੀਆਂ ਅੱਖਾਂ ਵੇਖ਼ ਕੇ ਨਾ ਉਦਾਸ ਹੋ ਯਾਰਾਂ
ਇਹ ਤਾਂ ਆਦਤ ਹੈ ਇਨਾਂ ਨੂੰ ਮਾਯੂਸ ਰਹਿਣ ਦੀ ॥
ਅਜੇ ਤਾਂ ਹਾਂ ਮੈਂ ਬਿਲਕੁਲ ਅਣਜਾਣ ਯਾਰਾਂ
ਆ ਜਾਵੇਗੀ ਜਾਂਚ ਮੈਨੰ ਵੀ ,ਦੁੱਖਾਂ ਨੂੰ ਸਹਿਣ ਦੀ