ਉਜਾੜ ਪਈਆਂ ਰਾਹਾਂ ਵਿਚ, ਕਿਉਂ ਮਹਿਫ਼ਲ ਦਿਖਦੀ ਏ ਮੈਨੂੰ,
ਮੌਤ ਨੂੰ ਲਭਦਾ ਹਾਂ ਤਾਂ, ਕਿਉਂ ਜਿੰਦਗੀ ਮਿਲਦੀ ਏ ਮੈਨੂੰ।
ਬੰਜਰ ਹੋਇਆਂ ਦਿਲ, ਤੇ ਬੁਤ ਬਣਿਆਂ ਸਰੀਰ ਮੇਰਾ,
ਹਾਸਾ ਹੋਇਆਂ ਕੋਹਾਂ ਦੂਰ ਮੈਥੋਂ, ਤੇ ਗ਼ਮ ਬਣਿਆਂ ਸਰੀਕ ਮੇਰਾ।
ਖੁਸ਼ੀਆਂ ਕੇਰਨ ਹੰਝੂ, ਜਦ ਵੇਖਣ ਮੈਨੂੰ,
ਹੋ ਜਾਣ ਦੂਣੇ ਚਾਅ ਗ਼ਮ ਦੇ, ਜਦ ਵੇਖੇ ਮੈਨੂੰ।
ਇਕਲਤਾ ਮੈਨੂੰ ਪਿਆਰ ਕਰੇ, ਤੇ ਕੋਸਿ਼ਸ਼ ਕਰੇ ਮੈਨੂੰ ਪਾਉਣ ਦੀ,
ਮਹਿਫ਼ਲ ਮੈਥੋਂ ਕੰਨ ਕਤਰਾਵੇ, ਤੇ ਕੋਸਿ਼ਸ਼ ਕਰੇ ਮੈਥੋਂ ਖਹਿੜਾ ਛੁਡਾਉਣ ਦੀ।
ਬਿਖਰੇ ਮੇਰੇ ਚਾਅ ਸਾਰੇ, ਸ਼ਾਇਦ ਬਿਖਰੇ ਹੀ ਰਹਿਣਗੇ,
ਚੰਗਾ ਹੋਵੇ ਜੇ ਮੈਂ ਮਰ ਜਾਵਾ, ਨਈਂ ਤਾਂ ਕਮਲਾ ਸਾਰੇ ਮੈਨੂੰ ਕਹਿਣਗੇ।
ਆਖਿਰ ਵਿਚ ਬਸ, ਇਹੋਂ ਦੁਆਂ ਕਰਾਂ,
ਮੌਤ ਬਣ ਜਾਵੇਂ ਮਹਿਬੂਬ ਮੇਰੀ, ਤੇ ਮੈਂ ਬਸ ਉਹਨੂੰ ਹੀ ਪਿਆਰ ਕਰਾਂ।