ਨਾ ਮਾਰੋ ਕੁੜੀਆਂ ਨੂੰ,ਤੋੜ ਦਿਓ ਗ਼ਲਤ ਰਿਵਾਜ਼ਾਂ ਨੂੰ
ਇਨਕਲਾਬੀ ਹੋ ਜਾਓ,ਦੇ ਦਿਓ ਸਾਂਝ ਆਵਾਜ਼ਾਂ ਨੂੰ
ਵੱਡੀਆਂ ਭੈਣਾਂ ਉਠ ਕੇ,ਕਰੋ ਹਿਫ਼ਾਜਤ ਛੋਟੀਆਂ ਦੀ
ਸਜ਼ਾ ਦਿਵਾਓ ਉਨ੍ਹਾਂ ਨੂੰ, ਕੋਈ ਨੰਨ੍ਹੀ ਬੋਟੀਆਂ ਦੀ
ਧੀ ਵੀ ਇੱਜ਼ਤ ਦਿੰਦੀ,ਇਨ੍ਹਾਂ ਤਖ਼ਤਾਂ ਤਾਜ਼ਾ ਨੂੰ
ਇਨਕਲਾਬੀ ਹੋ ਜਾਓ,ਦੇ ਦਿਓ ਸਾਂਝ ਆਵਾਜ਼ਾਂ ਨੂੰ
ਔਰਤ ਦੀ ਦੁਸ਼ਮਣ, ਔਰਤ ਹੀ ਕਿਓ ਬਣਦੀ ਗਈ ?
ਔਰਤ ਹੀ ਤਾਂ ਮਾਂ ਹੈ, ਧੀ ਨੂੰ ਕੁੱਖੋ ਜਣਦੀ ਗਈ
ਨੰਨ੍ਹੀ ਨੂੰ ਬਚਾ ਕੇ, ਮੇਟ ਦਿਉ ਲੱਗਦੀਆਂ ਲਾਜਾਂ ਨੂੰ
ਇਨਕਲਾਬੀ ਹੋ ਜਾਓ, ਦੇ ਦਿਓ ਸਾਂਝ ਆਵਾਜ਼ਾਂ ਨੂੰ......
Punjabi Made Easy Book 2 P/Back (Bk. 2)
EuroTalk Interactive - Talk Now! Learn Punjabi
Punjabi for Kids: Simple Words
36 Languages Deluxe 3.0