ਕੀ ਗਲ ਕਰਾ ਸਭਿਆਚਾਰ ਦੀ ਯਾਰੋਂ,
ਅਖੋਂ ਉਹਲੇ ਹੁੰਦਾ ਜਾਂਦਾ ਸਭਿਆਚਾਰ ਉਏ ਯਾਰੋਂ।
ਓੁ ਦਿਨ ਲੰਘਗੇ ਜਦ ਖੇਤੀ ਹਲ ਵਗਦੇ ਸੀ,
ਓੁ ਵੀ ਦਿਨ ਲੰਘਗੇ ਜਦ ਖੂਹੀ ਪਾਣੀ ਵਗਦੇ ਸੀ,
ਨਜ਼ਰ ਨੀ ਆਉਦੀ ਖੇਤਾਂ ਨੂੰ ਭਤਾ ਲੈ ਕੇ ਜਾਂਦੀ, ਕੋਈ ਮੁਟਿਆਰ ਉਏ ਯਾਰੋਂ।
ਪਿੰਡਾਂ ਦੀ ਕੀ ਗਲ ਮੈਂ ਦਸਾ ਯਾਰੋਂ,
ਦੁਧ, ਮਲਾਈਆਂ, ਮਖਣ, ਖਾਣ ਦੀ ਤਾਂ ਛਡੋ, ਵੇਖਣ ਨੂੰ ਨਾ ਲਭਦੇ ਯਾਰੋਂ।
ਪਿਪਲ ਤੇ ਤੂਤਾਂ ਦੀਆ ਛਾਂਵਾਂ, ਜੋ ਸਨ ਪਿੰਡਾਂ ਦੀਆਂ ਮਾਂਵਾਂ ਉਏ ਯਾਰੋਂ,
ਨਾ ਰਹੇ ਪਿਪਲ, ਨਾ ਰਹੇ ਤੂਤ, ਨਾ ਹੀ ਰਹੀਆਂ ਓੁ ਛਾਂਵਾਂ ਉਏ ਯਾਰੋਂ।
ਚੁਲਾਂਚੌਕਾਂ ਲਿੰਬਣਾ ਤੇ ਕਢਣੀਆਂ ਫੁਲਕਾਰੀਆਂ,
ਏ ਹੁੰਦੇ ਸਨ ਪੰਜਾਬਣਾਂ ਦੇ ਸ਼ੌਂਕ ਯਾਰੋਂ।
ਕਢਣੀਆਂ ਫੁਲਕਾਰੀਆਂ ਤੇ ਚੁਲਾਂਚੌਕਾਂ ਲਿੰਬਣਾ,
ਭੁਲ ਗਈਆਂ ਸਭ ਕੁਝ ਅਜ ਦੀਆਂ ਨਾਰੀਆਂ।
ਨਾ ਰਹੇ ਪਿੰਡ, ਨਾ ਹੀ ਓੁ ਪਿੰਡ ਦੀਆਂ ਨਾਰੀਆਂ ਉਏ ਯਾਰੋਂ