ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ
ਐਸੇ ਵੀ ਹਾਲਾਤ ਨਹੀਂ।
ਇੱਕ ਦਿਲ ਹੀ ਤਾਂ ਟੁੱਟਿਆ ਹੈ,
ਕੋਈ ਐਨੀ ਵੱਡੀ ਬਾਤ ਨਹੀਂ।
ਬਦਕਿਸਮਤੀ ਉਹਨਾਂ ਲੋਕਾਂ ਦੀ,
ਜੋ ਚਿਹਰਿਆਂ ਉਤੇ ਅਟਕ ਗਏ,
ਦਿਲ ਤਾਂ ਅਸੀਂ ਮਾੜੇ ਨਾ
ਜਿਹਨਾਂ ਮਾਰ ਕੇ ਵੇਖੀ ਝਾਤ ਨਹੀਂ।
ਕੋਈ ਏਦਾਂ ਦਾ ਕੋਈ ਓਦਾਂ ਦਾ
ਰੰਗ ਵੱਖੋ ਵੱਖਰੇ ਲੋਕਾਂ ਦੇ,
ਰੰਗਾਂ ਵਿੱਚ ਕੁੱਝ ਵੀ ਰੱਖਿਆ ਨਾ,
ਤੂੰ ਸਮਝੇਂ ਤੇਰੀ ਜ਼ਾਤ ਨਹੀਂ।