ਬੂਹੇ ਤੇ ਆਈ ਕਿਸਮਤ ਨੂੰ
ਠੁਕਰਾਇਆ ਤਾਂ ਪਛਤਾਉਗੇ,
ਛੱਤ ਪਾੜ ਪਾੜ ਕੇ ਦਿੰਦਾ ਰੱਬ
ਏਦਾਂ ਰੋਜ਼ ਸੁਗਾਤ ਨਹੀਂ।
ਅਸੀਂ ਤਾਂ ਬੇਸ਼ੱਕ ਸੂਰਜ ਹਾਂ,
ਖੁਦ ਆਪਣਾ ਰਾਹ ਰੁਸ਼ਨਾ ਲਾਂਗੇ,
ਤੇਰੀਆਂ ਧੁੰਦਲਾਈਆਂ ਨਜ਼ਰਾਂ ਤੋਂ
ਸੌਖੀ ਕੱਟ ਹੋਣੀ ਰਾਤ ਨਹੀਂ।
ਇਸ ਮਤਲਬਪ੍ਰਸਤੀ ਦੁਨੀਆਂ ਵਿੱਚ
ਬੜੇ ਗਾਹਕ ਨੇ ਸੋਹਣੇ ਜਿਸਮਾਂ ਦੇ,
ਚਾਰ ਛਿੱਲੜ ਸੁੱਟਿਆਂ ਮਿਲਦਾ ਸਦਾ,
ਉਮਰਾ ਦਾ ਸੱਚਾ ਸਾਥ ਨਹੀਂ।
ਤੂੰ ਸਾਡੀ ਗੱਲ ਛੱਡ ਸਾਨੂੰ ਤਾਂ
ਚਾਹੁੰਦੇ ਨੇ ਲੋਕ ਹਜ਼ਾਰਾਂ ਹੀ,
ਪਰ ਤੂੰ ਉਦੋਂ ਪਛਤਾਏਂਗੀ
ਜਦ ਕਿਸੇ ਪੁੱਛੀ ਤੇਰੀ ਬਾਤ ਨਹੀਂ।