ਸੂਰਬੀਰਾਂ ਤੇ ਗੁਰਾਂ ਦੀ ਇਹ ਧਰਤੀ,ਏਥੇ ਧਰਮ ਕਮਾਇਆ ਪੰਜਾਬੀਆਂ ਨੇ,
ਗਊ ਗ਼ਰੀਬ ਦੀ ਸਦਾ ਹੀ ਮਦਦ ਕੀਤੀ,ਹੱਸ ਫਰਜ ਨਿਭਾਇਆ ਪੰਜਾਬੀਆਂ ਨੇ।
ਭਾਰਤ ਮਾਂ ਨੇ ਜਦ ਵੀ ਅਵਾਜ਼ ਮਾਰੀ,ਹੱਸ ਖੂਨ ਵਿਹਾਇਆ ਪੰਜਾਬੀਆਂ ਨੇ।
ਅਣਖ ਇੱਜ਼ਤ ਤੇ ਆਣ ਦੀ ਲੈ ਗੁੜਤੀ,ਖੰਡਾ ਧਰਮ ਲਈ ਖੜਕਾਇਆ ਪੰਜਾਬੀਆਂ ਨੇ।
ਦਰ ਆਏ ਦੀ ਸਦਾ ਹੀ ਲਾਜ ਰੱਖੀ,ਨੀਵੇ ਹੋਏ ਨੂੰ ਵੱਿਡਆਇਆ ਪੰਜਾਬੀਆਂ ਨੇ।
ਇਸ ਭਾਰਤ ਦੀ ਆਨ ਤੇ ਸ਼ਾਨ ਬਦਲੇ ਬੰਦ-ਬੰਦ ਕਟਵਾਇਆ ਪੰਜਾਬੀਆਂ ਨੇ।
ਚੜੇ ਚੜਖੜੀਆਂ,ਆਰਿਆ ਨਾਲ ਚੀਰੇ.ਖੋਪਰ ਰੱਬੀਆਂ ਨਾਲ ਲਿਵਾਇਆ ਪੰਜਾਬੀਆਂ ਨੇ।
ਮੀਰ ਮੰਨੂੰ ਦੀ ਨਾ ਈਨ ਮੰਨੀ,ਹੱਸ ਮੌਤ ਨੂੰ ਗਲੇ ਲਾਇਆਂ ਪੰਜਾਬੀਆਂ ਨੇ.
ਅਹਿਮਦ ਸ਼ਾਹ ਤੇ ਨਾਦਰ ਆਏ ਚੜ੍ਹ ਕੇ,ਸਦਾ ਰਾਹ ਅਂਟਕਾਇਆ ਪੰਜਾਬੀਆਂ ਨੇ
ਅੱਜ ਤੀਕ ਅਫਗਾਨੀ ਯਾਦ ਕਰਦੇ,ਜਿਹੜਾਂ ਰੋਹਬ ਜਮਾਇਆ ਪੰਜਾਬੀਆਂ ਨੇ।
ਖੈਰਬ ਤੀਕ ਝੰਡੇ ਪਏ ਝੁਲਦੇ ਸੀ, ਜੰਮੂ ਤੇ ਲਦਾਖ ਨਿਵਾਇਆ ਪੰਜਾਬੀਆਂ ਨੇ।
ਅੱਜ ਤਕ ਨੇ ਜੰਡ ਵੀ ਯਾਦ ਕਰਦੇ,ਜਿੱਥੇ ਸੀਸ ਲਾਇਆ ਪੰਜਾਬੀਆਂ ਨੇ।
ਚੱਕੇ ਇੰਜਣਾਂ ਦੇ ਜਾਮ ਹੋ ਗਏ,ਖੂਨ ਦੇ ਕੇ ਲੰਗਰ ਛਕਾਇਆ ਪੰਜਾਬੀਆਂ ਨੇ।
ਮਦਨ ਲਾਲ ਤੇ ਸਰਾਭਾ ਨੇ ਘੋਲ ਕੀਤੇ,ਫਰਜ ਪੂਰਾ ਨਿਭਾਇਆ ਪੰਜਾਬੀਆਂ ਨੇ।
ਭਗਤ ਸਿੰਘ,ਸੁਖਦੇਵ ਤੇ ਰਾਜ ਗੂਰੂ ਰਲਕੇ , ਮਜਾਂ ਅੰਗਰੇਜਾਂ ਨੂੰ ਸਿਖਾਇਆ ਪੰਜਾਬੀਆ ਨੇ,
ਜਲਿਆ ਵਾਲੇ ਬਾਗ ਦਾ ਜਿਸ ਲਿਆ ਬਦਲਾ,ਊਧਮ ਸਿੰਘ ਨਾਂਮ ਧਰਾਇਆ ਪੰਜਾਬੀਆ ਨੇ।
ਬੱਬਰ ਤੇ ਕੂਕਿਆ ਨੇ ਸੀਸ ਦਿੱਤੇ,ਨਾਲ ਸਿਂਖੀ ਦਾ ਚਮਕਾਇਆ ਪੰਜਾਬੀਆਂ ਨੇ।
ਕੀਤੀ ਦੇਸ਼ ਦੀ ਸੇਵਾ ਗਦਰੀ ਬਾਬਿਆਂ ਨੇ,ਦਿੱਤਾ ਸਾਥ ਸੀ ਨਾਲ ਪੰਜਾਬੀਆਂ ਨੇ।
ਦੇਸ਼ ਅਜ਼ਾਦ ਕਰਵਾਉਣ ਖਾਤਰ ਹਿੱਸਾ ਸਭ ਤੋਂ ਵਂਧ ਪਾਇਆ ਪੰਜਾਬੀਆਂ ਨੇ।
ਜੇਲ੍ਹਾਂ ਕੱਟੀਆਂ ਤੇ ਬਾਰਾਂ ਛੱਡੀਆਂ ਸੀ,ਕਾਲੇ ਪਾਣੀ ਜੀਵਨ ਬਤਾਇਆ ਪੰਜਾਬੀਆਂ ਨੇ
ਚੀਨ ਨਾਲ ਭਾਰਤ ਦੀ ਜੰਗ ਹੋਈ, ਹੱਸ ਫਰਜ਼ ਨਿਭਾਇਆ ਪੰਜਾਬੀਆਂ ਨੇ।
ਪੈਹਠ ਤੇ ਇਂਕਤਰ ਦੀ ਜੰਗ ਵੇਲੇ,ਲੰਗਰ ਫੋਜ ਦੇ ਤਾਈ ਪਹੁੰਂਚਾਇਆਂ ਪੰਜਾਬੀਆਂ ਨੇ।
ਜਦੋਂ ਪਾਕੀ ਫੌਜ ਦੇ ਪਏ ਸੀ ਪੈਰ ਪੰਜਾਬ ਅੰਦਰ,ਭੜਥੂ ਵੈਰੀ ਨੂੰ ਪਾਇਆ ਪੰਜਾਬੀਆਂ ਨੇ।
ਅਬਦੁਲ ਹਰੀਮ ਦੇ ਨਾਲ ਰਲਕੇ, ਪੈਂਟਨ ਟੈਂਕਾਂ ਦਾ ਭੜਥਾ ਬਣਾਇਆਂ ਪੰਜਾਬੀਆਂ ਨੇ ।
ਰਾਸ਼ਟਰੀ ਅੰਨ ਭੰਡਾਰ ਅੰਦਰ,ਲਂਖਾਂ ਟਨ ਭੰਡਾਰ ਅਨਾਜ਼ ਦਾ ਲਾਇਆ ਪੰਜਾਬੀਆਂ ਨੇ।
ਪੰਜਾਬ ਵੱਲ ਜਿਸ ਨੇ ਕੀਤੀ ਅਂਖ ਮੈਲੀ,ਡੇਲਾ ਉਸ ਦਾ ਭੁਵਾਇਆ ਪੰਜਾਬੀਆਂ ਨੇ।
ਸਿੰਘ ਸਦਾ ਹੀ ਕਿੰਗ ਹੁੰਦਾ, ਇਸ ਚੀਜ਼ ਨੂੰ ਸੱਚ ਕਰ ਵੇਖਾਇਆ ਪੰਜਾਬੀਆਂ ਨੇ।
ਦੇਸ਼ ਕੌਮ ਦੀ ਕੀਤੀ ਰੱਜ ਸੇਵਾ,ਰਤਬਾ ਉੱਚਾ ਪਾਇਆ ਪੰਜਾਬੀਆਂ ਨੇ।