ਤੂੰ ਅਰਸ਼ਾਂ ਦਾ ਤਾਰਾ ਮੈਂ ਦੀਪ ਇੱਕ ਨਿਮਾਣਾ
ਤੇਰਾ ਤਨ ਬਦਨ ਖੁਦ ਹੈ ਸ਼ਿੰਗਾਰ ਸੁਹਣਾ
ਛੰਦਾਂ ਤੇ ਰੰਗਾਂ ਦਾ ਪ੍ਰਸਾਰ ਸੁਹਣਾ
ਤੇਰੇ ਵਾਂਗ ਤੇਰਾ ਹੈ ਵਿਵਹਾਰ ਸੁਹਣਾ
ਸੁਹੱਪਣ ਤੇਰੇ ਨੂੰ ਸਲਾਹੁੰਦਾ ਪਿਆ ਹਾਂ
ਕਰੀਂ ਗੌਰ ਤੈਨੂੰ ਬੁਲਾਓੰਦਾ ਪਿਆ ਹਾਂ