ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਸੋਚਾਂ ਵਾਲੇ ਗੁੱਝਲ ਸੱਜਣਾਂ ਖੁੱਲਦੇ ਨਹੀ ।
ਜੀ ਕਰਦੈ ਜਿਥੇ ਕੱਲਿਆਂ ਬੈਹ ਕੇ ਰੋ ਲਈ ਦੈ ।
ਹੰਝੂ ਸਾਡੇ ਇਨੇਂ ਮਹਿਗੇ ਮੁੱਲ ਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਪਾਟੀ ਝੋਲੀ ਵਿਚੋਂ ਸਭ ਕੁਝ ਡੁੱਲ ਜਾਦੈ ।
ਪਰ ਯਾਦਾਂ ਦੇ ਮੋਤੀ ਡੋਲਿਆਂ ਡੁੱਲਦੇ ਨਹੀ ।
ਜਿਸਮ ਤਾਂ ਪੈਸੇ ਖਾਤਰ ਤੁੱਲਦੇ ਵੇਖੇ ਨੇ ।
ਚੇਤੇ ਰੱਖੀਂ ਦਿਲ ਪਰ ਕਿਦਰੇ ਤੁੱਲਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।
ਲੇਉਣ ਵੇਲੇ ਜਗਤਾਰ ਹੋਸ਼ ਨਾ ਲਾਉਦੇ ਨੇ ।
ਤੇਰੇ ਵਾਂਗੂ ਗਲੀਆਂ ਦੇ ਵਿਚ ਰੁਲਦੇ ਨਹੀ ।
ਦਰ ਜਿੰਨਾਂ ਦੇ ਸਭ ਲਈ ਖੁੱਲੇ ਰਹਿਦੇ ਸੀ ।
ਸਣਿਐਂ ਅੱਜ ਕੱਲ ਸੱਜਣੇ ਲਈ ਵੀ ਖੁਲਦੇ ਨਹੀ ।
ਤੇਰੇ ਨਾਲ ਜੋ ਲੰਘੇ ਵੇਲੇ ਭੁੱਲ ਦੇ ਨਹੀ ।