ਦਰਿਆਵਾਂ ਦੇ ਕੰਢਿਆਂ ਨੂੰ ਪੁੱਛ ਕਿਵੇਂ ਖੁਰਨਾ,
ਥੱਕੇ ਟੁੱਟੇ ਰਾਹੀਆਂ ਨੂੰ ਪੁੱਛ ਕਿਵੇਂ ਤੁਰਨਾ,
ਲੂਣ ਦੀ ਡਲੀ ਜੋ ਪਈ ਦੂਰ ਕਿਤੇ ਪਾਣੀ ਵਿੱਚ,
ਹੋਂਦ ਉਹਦੀ ਮੁੱਕ ਜਾਣਾ ਪਾਣੀ ਨਾਲ ਭੁਰਨਾ,
ਫੱਲਾਂ, ਖੁਸ਼ਬੋਆਂ, ਪੰਛੀ, ਭੌਰਿਆਂ ਚੋਂ ਖੁਸ਼ੀ ਲੱਭ,
ਛੱਡ ਯਾਰਾ ਐਵੇਂ ਨਿੱਤ ਨਿੱਤ ਦਾ ਤੂੰ ਝੁਰਨਾ.