ਟੰਗੇ ਪਲਕਾਂ ਤੇ ਅਥਰੂ ਉਹ ਚੋਣਗੇ ਇਕ ਦਿਨ
ਮੇਰੇ ਦੀਪਕ ਬੁਝਾ ਕੇ ਉਹ ਰੋਣਗੇ ਇਕ ਦਿਨ
 
ਟੁਰ ਗਿਆ ਕਿਤੇ ਗੁੰਮ ਗਿਆ ਹੋਣਾ ਬੱਦਲੀਂ
ਨੈਣ ਦੋ ਪਲ ਹੰਝੂਆਂ ਚ ਡਬੋਣਗੇ ਇਕ ਦਿਨ
 
ਏਨੇ ਸਹਿਮ ਗਏ ਹਨ ਰੁੱਖ ਨਹੀਂ ਗੱਲ ਕਰਦੇ 
ਤੂਫ਼ਾਨਾਂ ਅੱਗੇ ਉਹ ਵੀ ਖੜੋਣਗੇ ਇਕ ਦਿਨ
 
ਮੇਰੀ ਨਜ਼ਮ ਨੇ ਜੇ ਕੀਤੀ ਨਾ ਖ਼ੁਦਕੁਸ਼ੀ
ਜ਼ਿਕਰ ਹੋਂਟਾਂ ਤੇ ਗੀਤਾਂ ਦੇ ਹੋਣਗੇ ਇਕ ਦਿਨ
 
ਜਂਜੀਰ ਪਹਿਨੀ ਹੈ ਪੈਰਾਂ ਚ ਪੰਜੇਬਾਂ ਦਾ ਚਾਅ
ਇਹਦੇ ਬੋਰ ਸਲੀਬ ਛਣਕੌਣਗੇ ਇਕ ਦਿਨ 
 
ਇਹ ਜੋ ਹੱਸਦੇ ਨੇ ਯਾਰ ਹੋ 2 ਓਹਲੇ
ਮਰਨ ਬਾਦ ਉਦਾਸ ਹੋਣਗੇ ਇਕ ਦਿਨ