ਇਥੇ ਬੈਠ ਕਿਸੇ ਨਾ ਰਹਿਣਾ ਭਰਿਆ ਮੇਲਾ ਛੱਡਣਾ ਪੈਣਾ
ਜਿਦਗੀ ਵਾਲਾ ਪਤਾਸਾ ਯਾਰੋਂ ਮੌਤ ਦੇ ਸਾਗਰ ਖਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਮਰ ਜਾਣੇ ਲਈ ਜੱਮਦਾ ਹਰ ਕੋਈ ਮਿਟ ਜਾਣੇ ਲਈ ਬਣਦਾ ਏ
ਬੇ ਮੁਨਿਆਦੀਆ ਚੀਜ਼ਾ ਉਤੇ ਕਰਨਾ ਮਾਣ ਨਹੀ ਬਣਦਾ ਏ
ਮਾਲਕ ਜੇਦਾ ਬਣਿਆ ਏਥੇ ਰਹਿ ਮਿਟੀ ਦਾ ਘਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਜਾਨ ਅਮਾਨਤ ਜਿਸ ਦੀ ਉਹ ਜਦ ਮਰਜੀ ਲੈ ਜਾਵੇ ਬਈ
ਸਾਹਾਂ ਉਤੇ ਜ਼ੋਰ ਹੈ ਕੇਦਾ ਸਾਹ ਆਵੇ ਨਾ ਆਵੇ ਬਈ
ਸਾਰੀ ਦੁਨੀਆ ਜਿਤ ਲੈ ਭਾਵੇ ਮੌਤ ਦੇ ਹੱਥੋ ਹੱਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਕਾਤੋ ਬਂਦਾ ਜੁਲਮ ਕਮਾਉਦਾ ਕਿਉ ਦੂਜੇ ਨੂਂ ਲੁਟਦਾ ਏ
ਨੀਤ ਦਾ ਭੁਖਾ ਰੱਜਦਾ ਨਹੀਓ ਸਕਿਆ ਦਾ ਗ਼ਲ ਘੁਟਦਾ ਏ
ਖਾਲੀ ਆਇਆ ਖਾਲੀ ਜਾਣਾ ਸਭ ਕੁਝ ਇਥੇ ਈ ਧੱਰ ਜਾਣਾਂ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ

ਰੱਬ ਦੇ ਆਸ਼ਕ ===ਦੇਬੀ=== ਰੱਬ ਨੂਂ ਬਂਦਿਆ ਵਿਚੋ ਤੱਕਦੇ ਨੇ
ਮਰ ਕੇ ਵੀ ਉਹ ਜਿਉਦੇ ਜਿਹੜੇ ਮੌਤ ਨੂਂ ਚੇਤੇ ਰੱਖਦੇ ਨੇ
ਦੁੱਖ ਨੂਂ ਯਾਰ ਬਣਾ ਕੇ ਉਹਨਾਂ ਦੁੱਖ ਦਾ ਸਾਗਰ ਤਰ ਜਾਣਾ
ਬਂਦਾ ਇਹ ਨਹੀ ਸੋਚਦਾ ਆਖਿਰ ਇੱਕ ਦਿਨ ਮਰ ਜਾਣਾ