ਕੁਝ ਦਿਨਾਂ ਦਾ ਹਾਂ ਪ੍ਰਾਹੁਣਾ ਮੈਂ ਤੇਰੇ ਇਸ ਸ਼ਹਿਰ ਦਾ।
ਤੁਰ ਜਾਣਾ ਸੁਕਰਾਤ ਵਾਂਗੂੰ ਪੀ ਪਿਆਲਾ ਜ਼ਹਿਰ ਦਾ। 
ਦਰਦ ਬੜਾ ਨੇ ਦੇ ਰਹੇ ਫੁੱਲ ਜੋ ਮਾਰੇ ਯਾਰ ਨੇ,
ਦੁੱਖ ਕੋਈ ਨਹੀਂ ਹੋਂਵਦਾ ਪੱਥਰ ਮਾਰੇ ਗ਼ੈਰ ਦਾ।  
ਗੀਤ ਉਹ ਹੁਣ ਨਹੀਂ ਗੂੰਜਣੇ ਗਾਏ ਜੋ ਹਵਾ ਦੀ ਹਿੱਕ ਤੇ,
ਆਖਿਰੀ ਹੈ ਇਹ ਬੋਲ ਮੇਰਾ, ਇਸ ਸਰਾਪੀ ਬਹਿਰ ਦਾ। 
ਰਾਤਾਂ ਦੀਆਂ ਇਹ ਰੌਣਕਾਂ ਰਹਿਣ ਤੇਰੇ ਲਈ ਸਦਾ,
ਆਖਰੀ ਲਮਾਹ ਸਮਝ ਮੈਨੂੰ ਇਸ ਅਭਾਗੇ ਪਹਿਰ ਦਾ। 
ਬਣਾਇਆ ਕਦੇ ਸੀ ਆਸ਼ੀਆਂ, ਸਮੁੰਦਰ ਕੰਢੇ ਰੇਤ ਤੇ,
ਥਪੇੜਾ ਨਾ ਸੀ ਸਹਿ ਸਕਿਆ, ਉਂਠੀ ਕਾਤਿਲ ਲਹਿਰ ਦਾ। 
ਹਸਤੀ ਮੈਂ ਅਪਣੀ ਵੇਚ ਕੇ ਕੀ ਲਿਆ ਇਸ ਸ਼ਹਿਰ ਤੋਂ,
ਸਿਲ੍ਹਾ ਹੈ ਮਿਲਿਆ ‘ਤੀਰ’ ਨੂੰ ਮਜ੍ਹਬਾਂ ਦੇ ਉਂਠੇ ਕਹਿਰ ਦਾ