ਆਪਣੇ ਦਿਲ ਦੇ ਵਿਹੜੇ ਬਿਠਾਲ ਮੈਨੂੰ,
ਨਾ   ਗੱਲੀਂ   ਬਾਤੀਂ    ਟਾਲ  ਮੈਨੂੰ 
ਕੁਝ ਮੇਰੇ ਦਿਲ ਦੀਆਂ ਸੁਣ ਸੱਜਣਾ
ਤੇ ਕੁਝ ਆਪਣਾ ਦੱਸ ਵੇ ਹਾਲ ਮੈਨੂੰ 
ਦਿਲ    ਤੇਰੇ    ਬਾਰੇ   ਸੋਚਦਾ  ਏ, 
ਬਸ ਤੇਰਾ ਈ ਰਹਿੰਦਾ ਖਿਆਲ ਮੈਨੂੰ 
ਤੂੰ   ਸ਼ਮਾਂ   ਤੇ   ਮੈਂ   ਪਰਵਾਨਾ ਤੇਰਾ
ਆਪਣੇ ਹੁਸਣ ਦੀ ਅੱਗ ਵਿੱਚ ਬਾਲ ਮੈਨੂੰ 
ਇੱਕ ਵਾਰ ਪੀਤਿਆਂ ਫਿਰ ਨਾ ਉਤਰੇ
ਐਸਾ ਨੈਣਾਂ ਚੋਂ ਜਾਮ ਪਿਆਲ ਮੈਨੂੰ 
ਰੀਝ  ਨਾ ਰਹੇ ਕੁਝ ਹੋਰ ਵੇਖਣੇ ਦੀ, 
ਅੱਜ ਐਸਾ ਨਜ਼ਾਰਾ ਵਿਖਾਲ   ਮੈਨੂੰ 
ਲੈ    ਛੱਲਾ   ਪਾ   ਲੈ   ਮੇਰਾ ਨੀ
ਤੇ   ਦੇ   ਜਾ ਅਪਣਾ ਰੁਮਾਲ ਮੈਨੂੰ 
ਅਸਾਂ ਤਾਂ ਹਰ ਸਾਹ ਤੇਰੇ ਨਾਂ ਲਾਇਆ
‘ਬਦੇਸ਼ਾ’ ਲੈ ਚਲ ਆਪਣੇ ਨਾਲ ਮੈਨੂੰ